bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Luke 4
Luke 4
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 5 →
1
ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਨਦੀ ਤੋਂ ਵਾਪਸ ਆਏ । ਤਦ ਆਤਮਾ ਦੀ ਅਗਵਾਈ ਨਾਲ ਉਹ ਉਜਾੜ ਥਾਂ ਵਿੱਚ ਚਲੇ ਗਏ
2
ਜਿੱਥੇ ਸ਼ੈਤਾਨ ਨੇ ਉਹਨਾਂ ਨੂੰ ਚਾਲੀ ਦਿਨਾਂ ਤੱਕ ਪਰਤਾਇਆ । ਉਹਨਾਂ ਦਿਨਾਂ ਵਿੱਚ ਯਿਸੂ ਨੇ ਕੁਝ ਨਾ ਖਾਧਾ । ਇਸ ਲਈ ਚਾਲੀ ਦਿਨਾਂ ਦੇ ਬਾਅਦ ਉਹਨਾਂ ਨੂੰ ਭੁੱਖ ਲੱਗੀ ।
3
ਸ਼ੈਤਾਨ ਨੇ ਯਿਸੂ ਨੂੰ ਕਿਹਾ, “ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ, ਤਾਂ ਇਸ ਪੱਥਰ ਨੂੰ ਕਹਿ ਕਿ ਇਹ ਰੋਟੀ ਬਣ ਜਾਵੇ ।”
4
ਯਿਸੂ ਨੇ ਉੱਤਰ ਦਿੱਤਾ, “ ਪਵਿੱਤਰ-ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ: ‘ਮਨੁੱਖ ਕੇਵਲ ਰੋਟੀ ਨਾਲ ਹੀ ਜਿਊਂਦਾ ਨਹੀਂ ਰਹੇਗਾ ।’”
5
ਫਿਰ ਸ਼ੈਤਾਨ ਯਿਸੂ ਨੂੰ ਇੱਕ ਉੱਚੇ ਥਾਂ ਉੱਤੇ ਲੈ ਗਿਆ । ਉਸ ਨੇ ਯਿਸੂ ਨੂੰ ਪਲ ਭਰ ਵਿੱਚ ਹੀ ਧਰਤੀ ਦੀਆਂ ਸਾਰੀਆਂ ਬਾਦਸ਼ਾਹੀਆਂ ਦਿਖਾਈਆਂ
6
ਅਤੇ ਕਿਹਾ, “ਮੈਂ ਤੈਨੂੰ ਇਹਨਾਂ ਸਾਰੀਆਂ ਦਾ ਅਧਿਕਾਰ ਅਤੇ ਉਹਨਾਂ ਦੀ ਸ਼ਾਨ ਦੇ ਸਕਦਾ ਹਾਂ ਕਿਉਂਕਿ ਮੈਨੂੰ ਇਹਨਾਂ ਸਭ ਉੱਤੇ ਅਧਿਕਾਰ ਦਿੱਤਾ ਗਿਆ ਹੈ ਅਤੇ ਮੈਂ ਜਿਸ ਨੂੰ ਚਾਹਾਂ ਦਿੰਦਾ ਹਾਂ ।
7
ਇਸ ਲਈ ਜੇਕਰ ਤੂੰ ਮੇਰੇ ਸਾਹਮਣੇ ਨਿਉਂ ਕੇ ਮੇਰੀ ਭਗਤੀ ਕਰੇਂ ਤਾਂ ਇਹ ਸਭ ਕੁਝ ਤੇਰਾ ਹੋ ਸਕਦਾ ਹੈ ।”
8
ਯਿਸੂ ਨੇ ਉੱਤਰ ਦਿੱਤਾ, “ ਪਵਿੱਤਰ-ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ: ‘ਤੂੰ ਆਪਣੇ ਪ੍ਰਭੂ ਪਰਮੇਸ਼ਰ ਦੀ ਹੀ ਭਗਤੀ ਕਰ, ਅਤੇ ਕੇਵਲ ਉਸੇ ਦੀ ਹੀ ਸੇਵਾ ਕਰ ।’”
9
ਫਿਰ ਸ਼ੈਤਾਨ ਯਿਸੂ ਨੂੰ ਯਰੂਸ਼ਲਮ ਸ਼ਹਿਰ ਵਿੱਚ ਲੈ ਗਿਆ । ਉਸ ਨੇ ਯਿਸੂ ਨੂੰ ਹੈਕਲ ਦੇ ਸਭ ਤੋਂ ਉੱਚੇ ਮੁਨਾਰੇ ਉੱਤੇ ਖੜ੍ਹਾ ਕਰ ਦਿੱਤਾ । ਫਿਰ ਸ਼ੈਤਾਨ ਨੇ ਕਿਹਾ, “ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਡੇਗ ਦੇ ।
10
ਕਿਉਂਕਿ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ: ‘ਪਰਮੇਸ਼ਰ ਆਪਣੇ ਸਵਰਗਦੂਤਾਂ ਨੂੰ ਤੇਰੇ ਲਈ ਇਹ ਹੁਕਮ ਦੇਵੇਗਾ ਕਿ ਉਹ ਤੇਰੀ ਸੁਰੱਖਿਆ ਕਰਨ ।’
11
ਨਾਲ ਹੀ ਇਹ ਵੀ ਲਿਖਿਆ ਹੈ, ‘ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ ਕਿ ਕਿਤੇ ਤੇਰੇ ਪੈਰਾਂ ਨੂੰ ਸੱਟ ਨਾ ਲੱਗੇ ।’”
12
ਯਿਸੂ ਨੇ ਉੱਤਰ ਦਿੱਤਾ, “ ਪਵਿੱਤਰ-ਗ੍ਰੰਥ ਵਿੱਚ ਇਹ ਵੀ ਲਿਖਿਆ ਹੋਇਆ ਹੈ: ‘ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਖਣਾ ।’”
13
ਫਿਰ ਜਦੋਂ ਸ਼ੈਤਾਨ ਨੇ ਪੂਰੀ ਤਰ੍ਹਾਂ ਯਿਸੂ ਨੂੰ ਪਰਤਾ ਲਿਆ ਤਾਂ ਉਹ ਕੁਝ ਸਮੇਂ ਦੇ ਲਈ ਉਹਨਾਂ ਕੋਲੋਂ ਚਲਾ ਗਿਆ ।
14
ਫਿਰ ਯਿਸੂ ਗਲੀਲ ਵਿੱਚ ਵਾਪਸ ਆਏ । ਉਹ ਪਵਿੱਤਰ ਆਤਮਾ ਦੀ ਸਮਰੱਥਾ ਨਾਲ ਭਰਪੂਰ ਸਨ । ਉਹਨਾਂ ਦੀ ਚਰਚਾ ਆਲੇ ਦੁਆਲੇ ਦੇ ਸਾਰੇ ਇਲਾਕੇ ਵਿੱਚ ਹੋਣ ਲੱਗੀ ।
15
ਉਹ ਯਹੂਦੀਆਂ ਦੀਆਂ ਪ੍ਰਾਰਥਨਾ ਸਭਾਵਾਂ ਵਿੱਚ ਸਿੱਖਿਆ ਦਿੰਦੇ ਸਨ ਅਤੇ ਸਾਰੇ ਉਹਨਾਂ ਦੀ ਵਡਿਆਈ ਕਰਦੇ ਸਨ ।
16
ਯਿਸੂ ਨਾਸਰਤ ਵਿੱਚ ਆਏ ਜਿੱਥੇ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਸੀ । ਸਬਤ ਦੇ ਦਿਨ ਉਹ ਆਪਣੀ ਰੀਤ ਦੇ ਅਨੁਸਾਰ ਪ੍ਰਾਰਥਨਾ ਘਰ ਵਿੱਚ ਗਏ ਅਤੇ ਪਵਿੱਤਰ-ਗ੍ਰੰਥ ਪੜ੍ਹਨ ਦੇ ਲਈ ਖੜ੍ਹੇ ਹੋਏ ।
17
ਯਿਸੂ ਨੂੰ ਯਸਾਯਾਹ ਨਬੀ ਦੀ ਪੋਥੀ ਦਿੱਤੀ ਗਈ । ਉਹਨਾਂ ਨੇ ਪੋਥੀ ਖੋਲ੍ਹ ਕੇ ਉਹ ਪ੍ਰਸੰਗ ਕੱਢਿਆ, ਜਿੱਥੇ ਇਹ ਲਿਖਿਆ ਹੋਇਆ ਸੀ:
18
“ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਉਹਨਾਂ ਨੇ ਮੈਨੂੰ ਮਸਹ ਕੀਤਾ ਹੈ ਕਿ ਮੈਂ ਗ਼ਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਵਾਂ, ਉਹਨਾਂ ਨੇ ਮੈਨੂੰ ਭੇਜਿਆ ਹੈ ਕਿ ਮੈਂ ਬੰਦੀਆਂ ਨੂੰ ਮੁਕਤੀ ਦਾ ਅਤੇ ਨੇਤਰਹੀਨਾਂ ਨੂੰ ਦ੍ਰਿਸ਼ਟੀ ਦਾ ਸੰਦੇਸ਼ ਸੁਣਾਵਾਂ; ਅਤੇ ਪੀੜਤਾਂ ਨੂੰ ਸੁਤੰਤਰ ਕਰਾਂ,
19
ਅਤੇ ਉਸ ਸਮੇਂ ਦਾ ਪ੍ਰਚਾਰ ਕਰਾਂ ਜਦੋਂ ਪ੍ਰਭੂ ਆਪਣੇ ਲੋਕਾਂ ਨੂੰ ਛੁਟਕਾਰਾ ਦੇਣਗੇ ।”
20
ਫਿਰ ਯਿਸੂ ਨੇ ਪੋਥੀ ਬੰਦ ਕਰ ਕੇ ਸੇਵਕ ਨੂੰ ਦੇ ਦਿੱਤੀ ਅਤੇ ਆਪਣੀ ਥਾਂ ਤੇ ਬੈਠ ਗਏ । ਪ੍ਰਾਰਥਨਾ ਘਰ ਵਿੱਚ ਬੈਠੇ ਸਾਰੇ ਲੋਕ ਬੜੇ ਧਿਆਨ ਨਾਲ ਉਹਨਾਂ ਵੱਲ ਦੇਖ ਰਹੇ ਸਨ ।
21
ਯਿਸੂ ਨੇ ਉਹਨਾਂ ਲੋਕਾਂ ਨੂੰ ਕਿਹਾ, “ਅੱਜ ਪਵਿੱਤਰ-ਗ੍ਰੰਥ ਦੀ ਇਹ ਲਿਖਤ ਤੁਹਾਡੇ ਸਾਹਮਣੇ ਪੂਰੀ ਹੋਈ ਹੈ ।”
22
ਸਾਰੇ ਲੋਕਾਂ ਨੇ ਯਿਸੂ ਦੀ ਤਾਰੀਫ਼ ਕੀਤੀ ਅਤੇ ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਕਿਰਪਾ ਦੇ ਵਚਨਾਂ ਨੂੰ ਸੁਣ ਕੇ ਹੈਰਾਨ ਹੋ ਕੇ ਕਹਿਣ ਲੱਗੇ, “ਕੀ ਇਹ ਯੂਸਫ਼ ਦਾ ਪੁੱਤਰ ਨਹੀਂ ਹੈ?”
23
ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਜ਼ਰੂਰ ਮੈਨੂੰ ਇਹ ਕਹਾਵਤ ਸੁਣਾਉਗੇ, ‘ਵੈਦ, ਆਪਣਾ ਇਲਾਜ ਕਰ ।’ ਜੋ ਕੁਝ ਅਸੀਂ ਸੁਣਿਆ ਹੈ ਕਿ ਤੂੰ ਕਫ਼ਰਨਾਹੂਮ ਵਿੱਚ ਕੀਤਾ ਹੈ, ਇੱਥੇ ਆਪਣੇ ਸ਼ਹਿਰ ਵਿੱਚ ਵੀ ਕਰ ।”
24
ਯਿਸੂ ਨੇ ਇਹ ਵੀ ਕਿਹਾ, “ਨਬੀ ਦਾ ਉਸ ਦੇ ਆਪਣੇ ਸ਼ਹਿਰ ਵਿੱਚ ਸੁਆਗਤ ਨਹੀਂ ਹੁੰਦਾ ।
25
ਇਹ ਸੱਚ ਹੈ ਕਿ ਏਲੀਯਾਹ ਨਬੀ ਦੇ ਸਮੇਂ ਵਿੱਚ ਇਸਰਾਏਲ ਦੇਸ਼ ਵਿੱਚ ਬਹੁਤ ਵਿਧਵਾਵਾਂ ਸਨ ਜਦੋਂ ਕਿ ਸਾਢੇ ਤਿੰਨ ਸਾਲਾਂ ਤੱਕ ਮੀਂਹ ਨਹੀਂ ਵਰ੍ਹਿਆ ਸੀ ਅਤੇ ਸਾਰੇ ਦੇਸ਼ ਵਿੱਚ ਇੱਕ ਵੱਡਾ ਕਾਲ ਪੈ ਗਿਆ ਸੀ ।
26
ਫਿਰ ਵੀ ਏਲੀਆ ਨਬੀ ਉਹਨਾਂ ਵਿਧਵਾਵਾਂ ਕੋਲ ਨਹੀਂ ਭੇਜਿਆ ਗਿਆ ਸੀ । ਉਹ ਸੈਦਾ ਦੇਸ਼ ਦੇ ਸਾਰਪਤ ਸ਼ਹਿਰ ਦੀ ਰਹਿਣ ਵਾਲੀ ਵਿਧਵਾ ਕੋਲ ਭੇਜਿਆ ਗਿਆ ਸੀ ।
27
ਅਤੇ ਏਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਕੋੜ੍ਹੀ ਸਨ ਪਰ ਸੀਰੀਯਾ ਦੇਸ਼ ਦੇ ਰਹਿਣ ਵਾਲੇ ਨਮਾਨ ਕੋੜ੍ਹੀ ਤੋਂ ਸਿਵਾਏ ਹੋਰ ਕੋਈ ਸ਼ੁੱਧ ਨਾ ਕੀਤਾ ਗਿਆ ।”
28
ਜਿੰਨੇ ਲੋਕ ਉਸ ਵੇਲੇ ਪ੍ਰਾਰਥਨਾ ਘਰ ਵਿੱਚ ਸਨ, ਉਹ ਸਾਰੇ ਯਿਸੂ ਦੀਆਂ ਗੱਲਾਂ ਸੁਣ ਕੇ ਗੁੱਸੇ ਨਾਲ ਭਰ ਗਏ ।
29
ਉਹ ਉੱਠੇ ਅਤੇ ਯਿਸੂ ਨੂੰ ਖਿੱਚ ਕੇ ਸ਼ਹਿਰ ਤੋਂ ਬਾਹਰ ਉਸ ਪਹਾੜ ਦੀ ਚੋਟੀ ਉੱਤੇ ਲੈ ਗਏ ਜਿਸ ਉੱਤੇ ਉਹਨਾਂ ਦਾ ਸ਼ਹਿਰ ਵਸਿਆ ਹੋਇਆ ਸੀ ਕਿ ਉਹ ਯਿਸੂ ਨੂੰ ਹੇਠਾਂ ਸੁੱਟਣ ।
30
ਪਰ ਯਿਸੂ ਭੀੜ ਵਿੱਚੋਂ ਨਿਕਲ ਕੇ ਉੱਥੋਂ ਚਲੇ ਗਏ ।
31
ਯਿਸੂ ਗਲੀਲ ਦੇ ਸ਼ਹਿਰ ਕਫ਼ਰਨਾਹੂਮ ਵਿੱਚ ਆਏ । ਉੁੱਥੇ ਉਹ ਸਬਤ ਦੇ ਦਿਨ ਪ੍ਰਾਰਥਨਾ ਘਰ ਵਿੱਚ ਜਾ ਕੇ ਲੋਕਾਂ ਨੂੰ ਸਿੱਖਿਆ ਦੇਣ ਲੱਗੇ ।
32
ਲੋਕ ਉਹਨਾਂ ਦੀ ਸਿੱਖਿਆ ਸੁਣ ਕੇ ਹੈਰਾਨ ਰਹਿ ਗਏ ਕਿਉਂਕਿ ਉਹ ਪੂਰੇ ਅਧਿਕਾਰ ਨਾਲ ਬੋਲਦੇ ਸਨ ।
33
ਪ੍ਰਾਰਥਨਾ ਘਰ ਵਿੱਚ ਇੱਕ ਆਦਮੀ ਸੀ ਜਿਸ ਵਿੱਚ ਅਸ਼ੁੱਧ ਆਤਮਾ ਸੀ ਜੋ ਉੱਚੀ ਆਵਾਜ਼ ਨਾਲ ਚੀਕਿਆ,
34
“ਹੇ ਯਿਸੂ ਨਾਸਰੀ, ਤੁਹਾਡਾ ਸਾਡੇ ਨਾਲ ਕੀ ਵਾਸਤਾ ਹੈ? ਕੀ ਤੁਸੀਂ ਸਾਨੂੰ ਨਾਸ਼ ਕਰਨ ਆਏ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਕੌਣ ਹੋ: ਪਰਮੇਸ਼ਰ ਦੇ ਪਵਿੱਤਰ ਪੁਰਖ!”
35
ਪਰ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਕਿਹਾ, “ਚੁੱਪ ਹੋ ਜਾ ਅਤੇ ਉਸ ਵਿੱਚੋਂ ਨਿਕਲ ਜਾ!” ਅਸ਼ੁੱਧ ਆਤਮਾ ਨੇ ਉਸ ਆਦਮੀ ਨੂੰ ਸਾਰਿਆਂ ਦੇ ਸਾਹਮਣੇ ਜ਼ਮੀਨ ਉੱਤੇ ਸੁੱਟ ਦਿੱਤਾ ਅਤੇ ਉਸ ਦਾ ਨੁਕਸਾਨ ਕੀਤੇ ਬਿਨਾਂ ਉਸ ਵਿੱਚੋਂ ਨਿਕਲ ਗਈ ।
36
ਸਾਰੇ ਲੋਕ ਹੈਰਾਨ ਰਹਿ ਗਏ । ਉਹ ਇੱਕ ਦੂਜੇ ਨੂੰ ਕਹਿਣ ਲੱਗੇ, “ਇਹ ਕਿਸ ਤਰ੍ਹਾਂ ਦਾ ਵਚਨ ਹੈ? ਉਹ ਅਧਿਕਾਰ ਅਤੇ ਸਮਰੱਥਾ ਨਾਲ ਅਸ਼ੁੱਧ ਆਤਮਾਵਾਂ ਨੂੰ ਹੁਕਮ ਦਿੰਦੇ ਹਨ ਅਤੇ ਉਹ ਨਿਕਲ ਜਾਂਦੀਆਂ ਹਨ!”
37
ਇਸ ਤਰ੍ਹਾਂ ਯਿਸੂ ਦੀ ਮਸ਼ਹੂਰੀ ਆਲੇ ਦੁਆਲੇ ਦੇ ਸਾਰੇ ਇਲਾਕੇ ਵਿੱਚ ਫੈਲ ਗਈ ।
38
ਪ੍ਰਾਰਥਨਾ ਘਰ ਵਿੱਚੋਂ ਉੱਠ ਕੇ ਯਿਸੂ ਸ਼ਮਊਨ ਦੇ ਘਰ ਗਏ । ਉੱਥੇ ਸ਼ਮਊਨ ਦੀ ਸੱਸ ਨੂੰ ਬਹੁਤ ਤੇਜ਼ ਬੁਖ਼ਾਰ ਚੜ੍ਹਿਆ ਹੋਇਆ ਸੀ । ਲੋਕਾਂ ਨੇ ਉਸ ਦੇ ਲਈ ਯਿਸੂ ਨੂੰ ਬੇਨਤੀ ਕੀਤੀ ।
39
ਯਿਸੂ ਨੇ ਉਸ ਦੇ ਕੋਲ ਖੜ੍ਹੇ ਹੋ ਕੇ ਬੁਖ਼ਾਰ ਨੂੰ ਝਿੜਕਿਆ ਅਤੇ ਬੁਖ਼ਾਰ ਉਤਰ ਗਿਆ । ਉਹ ਉਸੇ ਸਮੇਂ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗੀ ।
40
ਜਦੋਂ ਸ਼ਾਮ ਹੋ ਗਈ ਤਾਂ ਲੋਕ ਕਈ ਪ੍ਰਕਾਰ ਦੇ ਬਿਮਾਰਾਂ ਨੂੰ ਯਿਸੂ ਦੇ ਕੋਲ ਲਿਆਏ । ਯਿਸੂ ਨੇ ਹਰ ਬਿਮਾਰ ਉੱਤੇ ਹੱਥ ਰੱਖ ਕੇ ਉਹਨਾਂ ਨੂੰ ਚੰਗਾ ਕੀਤਾ ।
41
ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਚੀਕਾਂ ਮਾਰਦੀਆਂ ਅਤੇ ਇਹ ਕਹਿੰਦੀਆਂ ਹੋਈਆਂ ਨਿਕਲ ਗਈਆਂ, “ਤੁਸੀਂ ਪਰਮੇਸ਼ਰ ਦੇ ਪੁੱਤਰ ਹੋ!” ਪਰ ਯਿਸੂ ਨੇ ਉਹਨਾਂ ਨੂੰ ਝਿੜਕਿਆ ਅਤੇ ਹੋਰ ਕੁਝ ਨਾ ਕਹਿਣ ਦਿੱਤਾ ਕਿਉਂਕਿ ਉਹ ਜਾਣਦੀਆਂ ਸਨ ਕਿ ਯਿਸੂ ਹੀ ਮਸੀਹ ਸਨ ।
42
ਜਦੋਂ ਦਿਨ ਚੜ੍ਹਿਆ, ਤਾਂ ਯਿਸੂ ਇਕਾਂਤ ਥਾਂ ਵਿੱਚ ਚਲੇ ਗਏ । ਲੋਕ ਉਹਨਾਂ ਨੂੰ ਲੱਭਦੇ ਹੋਏ ਉਹਨਾਂ ਦੇ ਕੋਲ ਆਏ । ਉਹ ਕੋਸ਼ਿਸ਼ ਕਰਨ ਲੱਗੇ ਕਿ ਯਿਸੂ ਉਹਨਾਂ ਨੂੰ ਛੱਡ ਕੇ ਨਾ ਜਾਣ ।
43
ਪਰ ਯਿਸੂ ਨੇ ਉਹਨਾਂ ਨੂੰ ਕਿਹਾ, “ਮੇਰੇ ਲਈ ਦੂਜੇ ਸ਼ਹਿਰਾਂ ਵਿੱਚ ਵੀ ਪਰਮੇਸ਼ਰ ਦੇ ਸ਼ੁਭ ਸਮਾਚਾਰ ਦਾ ਸੰਦੇਸ਼ ਦੇਣਾ ਜ਼ਰੂਰੀ ਹੈ ਕਿਉਂਕਿ ਇਸੇ ਲਈ ਪਰਮੇਸ਼ਰ ਨੇ ਮੈਨੂੰ ਭੇਜਿਆ ਹੈ ।”
44
ਇਸ ਲਈ ਯਿਸੂ ਯਹੂਦਿਯਾ ਦੇਸ਼ ਦੇ ਪ੍ਰਾਰਥਨਾ ਘਰਾਂ ਵਿੱਚ ਸ਼ੁਭ ਸਮਾਚਾਰ ਸੁਣਾਉਂਦੇ ਰਹੇ ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 5 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24