bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Luke 8
Luke 8
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 9 →
1
ਇਸ ਦੇ ਬਾਅਦ ਯਿਸੂ ਪਿੰਡ ਪਿੰਡ ਅਤੇ ਸ਼ਹਿਰ ਸ਼ਹਿਰ ਜਾ ਕੇ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਲੋਕਾਂ ਨੂੰ ਸੁਣਾਉਂਦੇ ਸਨ । ਉਹਨਾਂ ਦੇ ਨਾਲ ਬਾਰ੍ਹਾਂ ਚੇਲੇ ਸਨ
2
ਅਤੇ ਕੁਝ ਔਰਤਾਂ ਵੀ ਉਹਨਾਂ ਦੇ ਨਾਲ ਸਨ ਜਿਹਨਾਂ ਵਿੱਚੋਂ ਯਿਸੂ ਨੇ ਅਸ਼ੁੱਧ ਆਤਮਾਵਾਂ ਕੱਢੀਆਂ ਸਨ ਅਤੇ ਬਿਮਾਰੀਆਂ ਤੋਂ ਚੰਗਾ ਕੀਤਾ ਸੀ । ਉਹਨਾਂ ਔਰਤਾਂ ਦੇ ਨਾਂ ਇਹ ਸਨ: ਮਰੀਅਮ (ਜਿਸ ਨੂੰ ਮਗਦਲੀਨੀ ਕਹਿੰਦੇ ਸਨ, ਉਸ ਵਿੱਚੋਂ ਯਿਸੂ ਨੇ ਸੱਤ ਅਸ਼ੁੱਧ ਆਤਮਾਵਾਂ ਕੱਢੀਆਂ ਸਨ),
3
ਰਾਜਾ ਹੇਰੋਦੇਸ ਦੇ ਭੰਡਾਰੀ ਖੂਜ਼ਾ ਦੀ ਪਤਨੀ ਯੋਆਨਾ, ਸੁਸੰਨਾ ਅਤੇ ਕਈ ਹੋਰ ਔਰਤਾਂ । ਇਹ ਸਭ ਆਪਣੇ ਧਨ ਨਾਲ ਯਿਸੂ ਅਤੇ ਉਹਨਾਂ ਦੇ ਚੇਲਿਆਂ ਦੀ ਸੇਵਾ ਕਰਦੀਆਂ ਸਨ ।
4
ਯਿਸੂ ਕੋਲ ਕਈ ਸ਼ਹਿਰਾਂ ਤੋਂ ਲੋਕ ਆਉਂਦੇ ਸਨ । ਇੱਕ ਦਿਨ ਉਹਨਾਂ ਕੋਲ ਬਹੁਤ ਲੋਕ ਇਕੱਠੇ ਹੋ ਗਏ । ਯਿਸੂ ਨੇ ਉਹਨਾਂ ਲੋਕਾਂ ਨੂੰ ਇੱਕ ਦ੍ਰਿਸ਼ਟਾਂਤ ਸੁਣਾਇਆ:
5
“ਇੱਕ ਕਿਸਾਨ ਬੀਜ ਬੀਜਣ ਦੇ ਲਈ ਆਪਣੇ ਖੇਤ ਵਿੱਚ ਗਿਆ । ਜਦੋਂ ਉਹ ਛੱਟਾ ਦੇ ਰਿਹਾ ਸੀ, ਤਾਂ ਕੁਝ ਬੀਜ ਖੇਤ ਦੇ ਨਾਲ ਜਾਂਦੇ ਰਾਹ ਵਿੱਚ ਜਾ ਡਿੱਗੇ । ਉਸ ਬੀਜ ਦਾ ਕੁਝ ਹਿੱਸਾ ਰਾਹੀਆਂ ਦੇ ਪੈਰਾਂ ਹੇਠਾਂ ਮਿੱਧਿਆ ਗਿਆ ਅਤੇ ਕੁਝ ਅਕਾਸ਼ ਦੇ ਪੰਛੀਆਂ ਨੇ ਚੁਗ ਲਿਆ ।
6
ਕੁਝ ਬੀਜ ਪਥਰੀਲੀ ਜ਼ਮੀਨ ਵਿੱਚ ਡਿੱਗੇ, ਜਿਹੜੇ ਉੱਗੇ ਤਾਂ ਸਹੀ ਪਰ ਜ਼ਮੀਨ ਵਿੱਚ ਨਮੀ ਨਾ ਹੋਣ ਕਾਰਨ ਸੁੱਕ ਗਏ ।
7
ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਪਏ, ਜਿਹੜੇ ਉੱਗੇ ਪਰ ਝਾੜੀਆਂ ਵੀ ਉਹਨਾਂ ਨਾਲ ਵਧੀਆਂ ਅਤੇ ਝਾੜੀਆਂ ਨੇ ਕਰੂੰਬਲਾਂ ਨੂੰ ਦਬਾ ਦਿੱਤਾ ।
8
ਪਰ ਕੁਝ ਬੀਜ ਚੰਗੀ ਵਾਹੀ ਹੋਈ ਉਪਜਾਊ ਜ਼ਮੀਨ ਵਿੱਚ ਪਏ ਜੋ ਉੱਗੇ, ਵਧੇ ਅਤੇ ਸੌ ਗੁਣਾਂ ਫਲੇ ।” ਇਹ ਦ੍ਰਿਸ਼ਟਾਂਤ ਸੁਣਾਉਣ ਦੇ ਬਾਅਦ ਯਿਸੂ ਨੇ ਉੱਚੀ ਆਵਾਜ਼ ਨਾਲ ਕਿਹਾ, “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ!”
9
ਯਿਸੂ ਦੇ ਚੇਲਿਆਂ ਨੇ ਉਹਨਾਂ ਕੋਲੋਂ ਇਸ ਦ੍ਰਿਸ਼ਟਾਂਤ ਦਾ ਅਰਥ ਪੁੱਛਿਆ ।
10
ਯਿਸੂ ਨੇ ਉਹਨਾਂ ਨੂੰ ਕਿਹਾ, “ਤੁਹਾਨੂੰ ਪਰਮੇਸ਼ਰ ਦੇ ਰਾਜ ਦੇ ਭੇਤਾਂ ਦੀ ਸਮਝ ਦਿੱਤੀ ਗਈ ਹੈ ਪਰ ਆਮ ਲੋਕਾਂ ਨੂੰ ਇਹ ਸਭ ਕੁਝ ਦ੍ਰਿਸ਼ਟਾਂਤਾਂ ਦੇ ਰਾਹੀਂ ਦੱਸਿਆ ਜਾਂਦਾ ਹੈ ਤਾਂ ਜੋ ਉਹ ਦੇਖਦੇ ਹੋਏ ਵੀ ਨਾ ਦੇਖਣ ਅਤੇ ਸਮਝਦੇ ਹੋਏ ਵੀ ਨਾ ਸਮਝਣ ।
11
“ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ: ਬੀਜ ਪਰਮੇਸ਼ਰ ਦਾ ਵਚਨ ਹੈ ।
12
ਕੁਝ ਲੋਕ ਪਰਮੇਸ਼ਰ ਦਾ ਵਚਨ ਸੁਣਦੇ ਹਨ ਪਰ ਸ਼ੈਤਾਨ ਆ ਕੇ ਉਹਨਾਂ ਦੇ ਦਿਲਾਂ ਵਿੱਚੋਂ ਵਚਨ ਕੱਢ ਲੈਂਦਾ ਹੈ । ਫਿਰ ਉਹ ਲੋਕ ਵਿਸ਼ਵਾਸ ਨਹੀਂ ਲਿਆਉਂਦੇ ਅਤੇ ਮੁਕਤੀ ਤੋਂ ਦੂਰ ਰਹਿ ਜਾਂਦੇ ਹਨ । ਇਹੋ ਜਿਹੇ ਲੋਕ ਰਾਹ ਵਿੱਚ ਡਿੱਗੇ ਬੀਜ ਵਰਗੇ ਹਨ ।
13
ਕੁਝ ਲੋਕ ਬੜੀ ਖ਼ੁਸ਼ੀ ਨਾਲ ਵਚਨ ਨੂੰ ਸੁਣਦੇ ਅਤੇ ਉਸ ਨੂੰ ਮੰਨ ਵੀ ਲੈਂਦੇ ਹਨ । ਪਰ ਜਦੋਂ ਉਹਨਾਂ ਉੱਤੇ ਵਚਨ ਦੇ ਕਾਰਨ ਪਰਤਾਵੇ ਆਉਂਦੇ ਹਨ ਤਾਂ ਉਹ ਆਪਣੇ ਵਿਸ਼ਵਾਸ ਤੋਂ ਡਿੱਗ ਪੈਂਦੇ ਹਨ । ਇਹੋ ਜਿਹੇ ਲੋਕ ਪਥਰੀਲੀ ਜ਼ਮੀਨ ਵਿੱਚ ਡਿੱਗੇ ਬੀਜ ਵਰਗੇ ਹਨ ਜਿਹੜੇ ਜੜ੍ਹ ਨਹੀਂ ਫੜਦੇ ।
14
ਕੁਝ ਲੋਕ ਪਰਮੇਸ਼ਰ ਦੇ ਵਚਨ ਨੂੰ ਸੁਣਦੇ ਹਨ ਪਰ ਅੱਗੇ ਜਾ ਕੇ ਇਸ ਸੰਸਾਰ ਦੀਆਂ ਚਿੰਤਾਵਾਂ, ਭੋਗ ਵਿਲਾਸ ਅਤੇ ਸੰਸਾਰਕ ਮੋਹ ਪਰਮੇਸ਼ਰ ਦੇ ਵਚਨ ਦਾ ਅਸਰ ਸਮਾਪਤ ਕਰ ਦਿੰਦੇ ਹਨ । ਇਹੋ ਜਿਹੇ ਲੋਕ ਕੰਡਿਆਲੀ ਝਾੜੀਆਂ ਵਿੱਚ ਡਿੱਗੇ ਬੀਜ ਵਰਗੇ ਹਨ ਜਿਹਨਾਂ ਦਾ ਫਲ ਪੱਕਦਾ ਨਹੀਂ ।
15
ਜਿਹੜੇ ਬੀਜ ਚੰਗੀ ਉਪਜਾਊ ਜ਼ਮੀਨ ਵਿੱਚ ਡਿੱਗੇ ਇਹ ਉਹਨਾਂ ਲੋਕਾਂ ਵਰਗੇ ਹਨ ਜੋ ਵਚਨ ਸੁਣ ਕੇ ਉਸ ਨੂੰ ਚੰਗੀ ਤਰ੍ਹਾਂ ਸਵੀਕਾਰ ਕਰਦੇ ਅਤੇ ਧੀਰਜ ਨਾਲ ਬਹੁਤ ਫਲ ਪੈਦਾ ਕਰਦੇ ਹਨ । ”
16
“ਕੋਈ ਆਦਮੀ ਦੀਵਾ ਬਾਲ ਕੇ ਉਸ ਨੂੰ ਕਿਸੇ ਭਾਂਡੇ ਜਾਂ ਮੰਜੇ ਹੇਠਾਂ ਨਹੀਂ ਰੱਖਦਾ ਸਗੋਂ ਸ਼ਮਾਦਾਨ ਉੱਤੇ ਰੱਖਦਾ ਹੈ ਤਾਂ ਜੋ ਅੰਦਰ ਆਉਣ ਵਾਲਿਆਂ ਨੂੰ ਚਾਨਣ ਮਿਲੇ ।
17
ਜਿਹੜੀਆਂ ਚੀਜ਼ਾਂ ਲੁਕੀਆਂ ਹਨ, ਉਹ ਪ੍ਰਗਟ ਕੀਤੀਆਂ ਜਾਣਗੀਆਂ । ਜਿਹੜੀਆਂ ਗੱਲਾਂ ਗੁਪਤ ਹਨ, ਉਹ ਚਾਨਣ ਵਿੱਚ ਲਿਆਂਦੀਆਂ ਜਾਣਗੀਆਂ ।
18
“ਸੁਚੇਤ ਰਹੋ ਕਿ ਤੁਸੀਂ ਕਿਸ ਤਰ੍ਹਾਂ ਸੁਣਦੇ ਹੋ, ਕਿਉਂਕਿ ਜਿਸ ਦੇ ਕੋਲ ਹੈ, ਉਸ ਨੂੰ ਦਿੱਤਾ ਜਾਵੇਗਾ । ਜਿਸ ਦੇ ਕੋਲ ਨਹੀਂ ਹੈ, ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ, ਜਿਸ ਨੂੰ ਉਹ ਆਪਣਾ ਸਮਝਦਾ ਹੈ ।”
19
ਇੱਕ ਦਿਨ ਯਿਸੂ ਦੀ ਮਾਂ ਅਤੇ ਭਰਾ ਉਹਨਾਂ ਨੂੰ ਮਿਲਣ ਲਈ ਆਏ । ਪਰ ਭੀੜ ਦੇ ਕਾਰਨ ਉਹਨਾਂ ਨੂੰ ਮਿਲ ਨਾ ਸਕੇ ।
20
ਕਿਸੇ ਨੇ ਯਿਸੂ ਨੂੰ ਜਾ ਕੇ ਦੱਸਿਆ, “ਤੁਹਾਡੀ ਮਾਂ ਅਤੇ ਭਰਾ ਤੁਹਾਨੂੰ ਮਿਲਣਾ ਚਾਹੁੰਦੇ ਹਨ । ਉਹ ਬਾਹਰ ਖੜ੍ਹੇ ਹਨ ।”
21
ਯਿਸੂ ਨੇ ਲੋਕਾਂ ਨੂੰ ਕਿਹਾ, “ਮੇਰੀ ਮਾਂ ਅਤੇ ਭਰਾ ਉਹ ਹਨ ਜਿਹੜੇ ਪਰਮੇਸ਼ਰ ਦਾ ਵਚਨ ਸੁਣਦੇ ਅਤੇ ਉਸ ਦੇ ਅਨੁਸਾਰ ਚਲਦੇ ਹਨ ।”
22
ਇੱਕ ਦਿਨ ਯਿਸੂ ਅਤੇ ਉਹਨਾਂ ਦੇ ਚੇਲੇ ਇੱਕ ਕਿਸ਼ਤੀ ਵਿੱਚ ਚੜ੍ਹੇ ਅਤੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ, ਅਸੀਂ ਝੀਲ ਦੇ ਉਸ ਪਾਰ ਚੱਲੀਏ ।” ਉਹਨਾਂ ਨੇ ਕਿਸ਼ਤੀ ਖੋਲ੍ਹ ਦਿੱਤੀ ।
23
ਜਦੋਂ ਉਹ ਕਿਸ਼ਤੀ ਵਿੱਚ ਜਾ ਰਹੇ ਸਨ, ਤਾਂ ਯਿਸੂ ਸੌਂ ਗਏ । ਅਚਾਨਕ ਤੇਜ਼ ਹਨੇਰੀ ਚੱਲ ਪਈ ਅਤੇ ਝੀਲ ਵਿੱਚ ਤੂਫ਼ਾਨ ਆ ਗਿਆ । ਕਿਸ਼ਤੀ ਪਾਣੀ ਨਾਲ ਭਰਨੀ ਸ਼ੁਰੂ ਹੋ ਗਈ ।
24
ਚੇਲੇ ਯਿਸੂ ਕੋਲ ਆਏ ਅਤੇ ਉਹਨਾਂ ਨੂੰ ਜਗਾਇਆ ਅਤੇ ਕਿਹਾ, “ਮਾਲਕ, ਮਾਲਕ! ਅਸੀਂ ਤਾਂ ਮਰ ਰਹੇ ਹਾਂ ।” ਯਿਸੂ ਉੱਠੇ ਅਤੇ ਹਨੇਰੀ ਅਤੇ ਤੂਫ਼ਾਨ ਨੂੰ ਝਿੜਕਿਆ । ਹਨੇਰੀ ਥੰਮ ਗਈ ਅਤੇ ਝੀਲ ਵਿੱਚ ਪਹਿਲੇ ਵਰਗਾ ਸ਼ਾਂਤ ਵਾਤਾਵਰਨ ਹੋ ਗਿਆ ।
25
ਉਹਨਾਂ ਨੇ ਚੇਲਿਆਂ ਤੋਂ ਪੁੱਛਿਆ, “ਤੁਹਾਡਾ ਵਿਸ਼ਵਾਸ ਕਿੱਥੇ ਹੈ?” ਪਰ ਉਹ ਬਹੁਤ ਡਰੇ ਹੋਏ ਸਨ । ਉਹ ਹੈਰਾਨ ਵੀ ਸਨ ਅਤੇ ਇੱਕ ਦੂਜੇ ਤੋਂ ਪੁੱਛਣ ਲੱਗੇ, “ਇਹ ਕੌਣ ਹਨ? ਇਹ ਤਾਂ ਹਨੇਰੀ ਅਤੇ ਪਾਣੀ ਨੂੰ ਹੁਕਮ ਦਿੰਦੇ ਹਨ ਅਤੇ ਉਹ ਵੀ ਇਹਨਾਂ ਦਾ ਹੁਕਮ ਮੰਨਦੇ ਹਨ ।”
26
ਫਿਰ ਉਹ ਗਿਰਾਸੇਨ ਦੇ ਇਲਾਕੇ ਵੱਲ ਗਏ ਜੋ ਗਲੀਲ ਦੀ ਝੀਲ ਦੇ ਦੂਜੇ ਕੰਢੇ ਉੱਤੇ ਹੈ ।
27
ਜਿਵੇਂ ਹੀ ਯਿਸੂ ਕਿਸ਼ਤੀ ਵਿੱਚੋਂ ਬਾਹਰ ਆਏ, ਉਹਨਾਂ ਨੂੰ ਉਸ ਸ਼ਹਿਰ ਦਾ ਇੱਕ ਆਦਮੀ ਮਿਲਿਆ ਜਿਸ ਵਿੱਚ ਅਸ਼ੁੱਧ ਆਤਮਾਵਾਂ ਸਨ । ਉਹ ਬਹੁਤ ਸਮੇਂ ਤੋਂ ਕੱਪੜੇ ਨਹੀਂ ਪਾਉਂਦਾ ਸੀ । ਉਹ ਘਰ ਵਿੱਚ ਰਹਿਣ ਦੀ ਬਜਾਏ ਕਬਰਾਂ ਵਿੱਚ ਰਹਿੰਦਾ ਸੀ ।
28
ਉਹ ਯਿਸੂ ਨੂੰ ਦੇਖਦਿਆਂ ਹੀ ਚੀਕ ਉੱਠਿਆ ਅਤੇ ਉਹਨਾਂ ਦੇ ਸਾਹਮਣੇ ਡਿੱਗ ਪਿਆ । ਫਿਰ ਉਹ ਉੱਚੀ ਆਵਾਜ਼ ਨਾਲ ਬੋਲਿਆ, “ਹੇ ਯਿਸੂ, ਪਰਮ ਪ੍ਰਧਾਨ ਪਰਮੇਸ਼ਰ ਦੇ ਪੁੱਤਰ, ਤੁਹਾਨੂੰ ਮੇਰੇ ਨਾਲ ਕੀ ਕੰਮ ਹੈ? ਮੈਂ ਬੇਨਤੀ ਕਰਦਾ ਹਾਂ ਕਿ ਮੈਨੂੰ ਦੁੱਖ ਨਾ ਦੇਵੋ!”
29
ਯਿਸੂ ਨੇ ਉਸ ਅਸ਼ੁੱਧ ਆਤਮਾ ਨੂੰ ਇਹ ਹੁਕਮ ਦਿੱਤਾ ਸੀ ਕਿ ਉਹ ਇਸ ਆਦਮੀ ਵਿੱਚੋਂ ਨਿਕਲ ਜਾਵੇ ਕਿਉਂਕਿ ਉਹ ਬਾਰ ਬਾਰ ਉਸ ਵਿੱਚ ਆ ਜਾਂਦੀ ਸੀ । ਲੋਕ ਉਸ ਦੇ ਹੱਥਾਂ ਪੈਰਾਂ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਬੰਨ੍ਹ ਦਿੰਦੇ ਸਨ । ਉਸ ਦਾ ਪਹਿਰਾ ਰੱਖਦੇ ਸਨ । ਪਰ ਉਹ ਆਦਮੀ ਬੰਧਨ ਤੋੜ ਦਿੰਦਾ ਸੀ ਅਤੇ ਅਸ਼ੁੱਧ ਆਤਮਾ ਉਸ ਨੂੰ ਸੁੰਨਸਾਨ ਥਾਵਾਂ ਵਿੱਚ ਲੈ ਜਾਂਦੀ ਸੀ ।
30
ਯਿਸੂ ਨੇ ਉਸ ਤੋਂ ਪੁੱਛਿਆ, “ਤੇਰਾ ਨਾਂ ਕੀ ਹੈ?” ਉਸ ਨੇ ਉੱਤਰ ਦਿੱਤਾ, “ਲਸ਼ਕਰ,” ਕਿਉਂਕਿ ਉਸ ਆਦਮੀ ਵਿੱਚ ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਸਨ ।
31
ਉਹਨਾਂ ਅਸ਼ੁੱਧ ਆਤਮਾਵਾਂ ਨੇ ਯਿਸੂ ਅੱਗੇ ਬੇਨਤੀ ਕੀਤੀ, “ਸਾਨੂੰ ਪਤਾਲ ਵਿੱਚ ਜਾਣ ਦਾ ਹੁਕਮ ਨਾ ਦਿਓ ।”
32
ਉੱਥੇ ਨੇੜੇ ਹੀ ਪਹਾੜ ਉੱਤੇ ਸੂਰਾਂ ਦਾ ਇੱਕ ਬਹੁਤ ਵੱਡਾ ਇੱਜੜ ਚਰ ਰਿਹਾ ਸੀ । ਉਹਨਾਂ ਅਸ਼ੁੱਧ ਆਤਮਾਵਾਂ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹਨਾਂ ਨੂੰ ਸੂਰਾਂ ਵਿੱਚ ਜਾਣ ਦੀ ਆਗਿਆ ਦਿਓ । ਯਿਸੂ ਨੇ ਉਹਨਾਂ ਨੂੰ ਆਗਿਆ ਦੇ ਦਿੱਤੀ ।
33
ਅਸ਼ੁੱਧ ਆਤਮਾਵਾਂ ਇਕਦਮ ਉਸ ਆਦਮੀ ਵਿੱਚੋਂ ਨਿਕਲ ਕੇ ਉਹਨਾਂ ਸੂਰਾਂ ਵਿੱਚ ਚਲੀਆਂ ਗਈਆਂ । ਸੂਰ ਪਹਾੜ ਦੀ ਢਲਾਨ ਤੋਂ ਝੀਲ ਵੱਲ ਦੌੜੇ ਅਤੇ ਉਸ ਵਿੱਚ ਡੁੱਬ ਕੇ ਮਰ ਗਏ ।
34
ਜਦੋਂ ਚਰਵਾਹਿਆਂ ਨੇ ਇਹ ਦੇਖਿਆ ਤਾਂ ਉਹ ਉੱਥੋਂ ਦੌੜੇ ਅਤੇ ਸ਼ਹਿਰ ਅਤੇ ਪਿੰਡਾਂ ਵਿੱਚ ਜਾ ਕੇ ਇਹ ਸਮਾਚਾਰ ਸੁਣਾਇਆ ।
35
ਇਹ ਸੁਣ ਕੇ ਲੋਕ ਜੋ ਕੁਝ ਵਾਪਰਿਆ ਸੀ ਦੇਖਣ ਦੇ ਲਈ ਬਾਹਰ ਆਏ । ਜਦੋਂ ਉਹ ਯਿਸੂ ਕੋਲ ਪਹੁੰਚੇ, ਉਹਨਾਂ ਨੇ ਉਸ ਆਦਮੀ ਨੂੰ ਜਿਸ ਵਿੱਚ ਅਸ਼ੁੱਧ ਆਤਮਾਵਾਂ ਸਨ, ਕੱਪੜੇ ਪਾਏ ਅਤੇ ਹੋਸ਼ ਸੰਭਾਲੇ ਯਿਸੂ ਦੇ ਚਰਨਾਂ ਕੋਲ ਬੈਠੇ ਦੇਖਿਆ । ਇਹ ਦੇਖ ਕੇ ਉਹ ਬਹੁਤ ਡਰ ਗਏ ।
36
ਜਿਹਨਾਂ ਨੇ ਇਹ ਘਟਨਾ ਆਪਣੀ ਅੱਖੀਂ ਦੇਖੀ ਸੀ, ਉਹਨਾਂ ਨੇ ਵੀ ਲੋਕਾਂ ਨੂੰ ਦੱਸਿਆ ਕਿ ਇਹ ਅਸ਼ੁੱਧ ਆਤਮਾਵਾਂ ਵਾਲਾ ਆਦਮੀ ਕਿਸ ਤਰ੍ਹਾਂ ਚੰਗਾ ਹੋਇਆ ਹੈ ।
37
ਲੋਕ ਬਹੁਤ ਹੀ ਡਰ ਗਏ । ਇਸ ਲਈ ਗਿਰਾਸੇਨ ਦੇ ਇਲਾਕੇ ਦੇ ਸਾਰੇ ਲੋਕਾਂ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਹਨਾਂ ਦੇ ਇਲਾਕੇ ਵਿੱਚੋਂ ਚਲੇ ਜਾਣ । ਇਸ ਲਈ ਯਿਸੂ ਕਿਸ਼ਤੀ ਵਿੱਚ ਬੈਠ ਕੇ ਉੱਥੋਂ ਚਲੇ ਗਏ ।
38
ਜਿਸ ਆਦਮੀ ਵਿੱਚੋਂ ਅਸ਼ੁੱਧ ਆਤਮਾਵਾਂ ਨਿਕਲੀਆਂ ਸਨ, ਉਹ ਯਿਸੂ ਅੱਗੇ ਬੇਨਤੀ ਕਰਨ ਲੱਗਾ, “ਮੈਨੂੰ ਆਪਣੇ ਨਾਲ ਜਾਣ ਦਿਓ ।” ਪਰ ਯਿਸੂ ਨੇ ਉਸ ਨੂੰ ਮਨ੍ਹਾ ਕਰਦੇ ਹੋਏ ਕਿਹਾ,
39
“ਆਪਣੇ ਘਰ ਨੂੰ ਵਾਪਸ ਚਲਾ ਜਾ ਅਤੇ ਜੋ ਕੰਮ ਪਰਮੇਸ਼ਰ ਨੇ ਤੇਰੇ ਲਈ ਕੀਤਾ ਹੈ, ਉਸ ਬਾਰੇ ਸਾਰਿਆਂ ਨੂੰ ਦੱਸ ।” ਉਹ ਚਲਾ ਗਿਆ ਅਤੇ ਆਪਣੇ ਸਾਰੇ ਸ਼ਹਿਰ ਵਿੱਚ, ਸਾਰੇ ਲੋਕਾਂ ਨੂੰ ਦੱਸਣ ਲੱਗਾ ਕਿ ਯਿਸੂ ਨੇ ਉਸ ਲਈ ਕੀ ਕੀਤਾ ਹੈ ।
40
ਜਦੋਂ ਯਿਸੂ ਝੀਲ ਦੇ ਦੂਜੇ ਪਾਸੇ ਪਹੁੰਚੇ ਤਾਂ ਲੋਕਾਂ ਨੇ ਉਹਨਾਂ ਦਾ ਸੁਆਗਤ ਕੀਤਾ ਕਿਉਂਕਿ ਉਹ ਉਹਨਾਂ ਦੀ ਉਡੀਕ ਕਰ ਰਹੇ ਸਨ ।
41
ਜੈਰੁਸ ਨਾਂ ਦਾ ਇੱਕ ਆਦਮੀ ਉੱਥੇ ਆਇਆ । ਉਹ ਪ੍ਰਾਰਥਨਾ ਘਰ ਦਾ ਅਧਿਕਾਰੀ ਸੀ । ਉਹ ਯਿਸੂ ਦੇ ਚਰਨਾਂ ਵਿੱਚ ਡਿੱਗ ਕੇ ਬੇਨਤੀ ਕਰਨ ਲੱਗਾ ਕਿ ਉਹ ਉਸ ਦੇ ਘਰ ਚੱਲਣ
42
ਕਿਉਂਕਿ ਉਸ ਦੀ ਇੱਕਲੌਤੀ ਧੀ ਜੋ ਲਗਭਗ ਬਾਰ੍ਹਾਂ ਸਾਲ ਦੀ ਸੀ ਉਹ ਮਰਨ ਵਾਲੀ ਸੀ । ਜਦੋਂ ਯਿਸੂ ਜੈਰੁਸ ਦੇ ਨਾਲ ਜਾ ਰਹੇ ਸਨ, ਭੀੜ ਉਹਨਾਂ ਨੂੰ ਚਾਰੇ ਪਾਸਿਓਂ ਦਬਾ ਰਹੀ ਸੀ ।
43
ਭੀੜ ਵਿੱਚ ਇੱਕ ਔਰਤ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ‘ਰਤਵਾਹਣ’ ਦਾ ਰੋਗ ਸੀ । ਉਸ ਨੇ ਇਸ ਦਾ ਬਹੁਤ ਇਲਾਜ ਕਰਵਾਇਆ ਅਤੇ ਆਪਣਾ ਸਭ ਕੁਝ ਇਲਾਜ ਉੱਤੇ ਖ਼ਰਚ ਕਰ ਦਿੱਤਾ ਸੀ ਪਰ ਉਸ ਨੂੰ ਕੋਈ ਲਾਭ ਨਹੀਂ ਹੋਇਆ ਸੀ ।
44
ਉਹ ਭੀੜ ਵਿੱਚ ਯਿਸੂ ਦੇ ਪਿੱਛੋਂ ਦੀ ਹੋ ਕੇ ਆਈ ਅਤੇ ਉਸ ਨੇ ਯਿਸੂ ਦੇ ਚੋਗੇ ਦਾ ਪੱਲਾ ਛੂਹ ਲਿਆ । ਉਹ ਪੱਲਾ ਛੂਹਦਿਆਂ ਹੀ ਚੰਗੀ ਹੋ ਗਈ ।
45
ਯਿਸੂ ਨੇ ਲੋਕਾਂ ਤੋਂ ਪੁੱਛਿਆ, “ਮੈਨੂੰ ਕਿਸ ਨੇ ਛੂਹਿਆ ਹੈ?” ਜਦੋਂ ਸਾਰਿਆਂ ਨੇ ਇਨਕਾਰ ਕੀਤਾ ਤਾਂ ਪਤਰਸ ਨੇ ਯਿਸੂ ਨੂੰ ਕਿਹਾ, “ਮਾਲਕ, ਤੁਸੀਂ ਭੀੜ ਨਾਲ ਘਿਰੇ ਹੋਏ ਹੋ । ਲੋਕ ਚਾਰੇ ਪਾਸਿਆਂ ਤੋਂ ਤੁਹਾਡੇ ਉੱਤੇ ਡਿੱਗਦੇ ਪਏ ਹਨ, ਫਿਰ ਵੀ ਤੁਸੀਂ ਪੁੱਛ ਰਹੇ ਹੋ, ‘ਮੈਨੂੰ ਕਿਸ ਨੇ ਛੂਹਿਆ ਹੈ?’”
46
ਪਰ ਯਿਸੂ ਨੇ ਕਿਹਾ, “ਕਿਸੇ ਨੇ ਮੈਨੂੰ ਜ਼ਰੂਰ ਛੂਹਿਆ ਹੈ ਕਿਉਂਕਿ ਮੇਰੇ ਵਿੱਚੋਂ ਸਮਰੱਥਾ ਨਿਕਲੀ ਹੈ ।”
47
ਉਸ ਔਰਤ ਨੇ ਦੇਖਿਆ ਕਿ ਉਹ ਲੁਕ ਨਹੀਂ ਸਕਦੀ, ਇਸ ਲਈ ਉਹ ਕੰਬਦੀ ਹੋਈ ਅੱਗੇ ਆਈ ਅਤੇ ਯਿਸੂ ਦੇ ਚਰਨਾਂ ਵਿੱਚ ਡਿੱਗ ਪਈ । ਉਸ ਨੇ ਸਾਰੇ ਲੋਕਾਂ ਦੇ ਸਾਹਮਣੇ ਦੱਸਿਆ ਕਿ ਉਸ ਨੇ ਯਿਸੂ ਦਾ ਪੱਲਾ ਛੂਹਿਆ ਹੈ ਅਤੇ ਉਹ ਕਿਸ ਤਰ੍ਹਾਂ ਇਕਦਮ ਚੰਗੀ ਹੋ ਗਈ ਹੈ ।
48
ਯਿਸੂ ਨੇ ਉਸ ਔਰਤ ਨੂੰ ਕਿਹਾ, “ਧੀਏ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਜਾ ।”
49
ਯਿਸੂ ਅਜੇ ਇਹ ਕਹਿ ਹੀ ਰਹੇ ਸਨ ਕਿ ਇੱਕ ਆਦਮੀ ਜੈਰੁਸ ਦੇ ਘਰੋਂ ਆਇਆ । ਉਸ ਨੇ ਜੈਰੁਸ ਨੂੰ ਕਿਹਾ, “ਤੁਹਾਡੀ ਬੇਟੀ ਮਰ ਗਈ ਹੈ । ਹੁਣ ਗੁਰੂ ਜੀ ਨੂੰ ਖੇਚਲ ਨਾ ਦਿਓ ।”
50
ਯਿਸੂ ਨੇ ਵੀ ਇਹ ਸੁਣਿਆ ਪਰ ਉਹਨਾਂ ਨੇ ਜੈਰੁਸ ਨੂੰ ਕਿਹਾ, “ਨਾ ਡਰ, ਕੇਵਲ ਵਿਸ਼ਵਾਸ ਰੱਖ, ਤੇਰੀ ਧੀ ਚੰਗੀ ਹੋ ਜਾਵੇਗੀ ।”
51
ਜਦੋਂ ਯਿਸੂ ਜੈਰੁਸ ਦੇ ਘਰ ਪਹੁੰਚੇ, ਉਹਨਾਂ ਨੇ ਲੋਕਾਂ ਨੂੰ ਘਰ ਦੇ ਬਾਹਰ ਹੀ ਰੋਕ ਦਿੱਤਾ । ਉਹ ਕੇਵਲ ਪਤਰਸ, ਯੂਹੰਨਾ, ਯਾਕੂਬ ਅਤੇ ਲੜਕੀ ਦੇ ਮਾਤਾ-ਪਿਤਾ ਨੂੰ ਆਪਣੇ ਨਾਲ ਅੰਦਰ ਲੈ ਗਏ ।
52
ਸਾਰੇ ਲੋਕ ਰੋ ਰਹੇ ਸਨ ਅਤੇ ਉਹ ਲੜਕੀ ਲਈ ਵੈਣ ਪਾ ਰਹੇ ਸਨ । ਯਿਸੂ ਨੇ ਉਹਨਾਂ ਨੂੰ ਕਿਹਾ, “ਰੋਵੋ ਨਹੀਂ, ਲੜਕੀ ਮਰੀ ਨਹੀਂ ਸਗੋਂ ਸੌਂ ਰਹੀ ਹੈ ।”
53
ਲੋਕ ਜਾਣਦੇ ਸਨ ਕਿ ਲੜਕੀ ਮਰ ਚੁੱਕੀ ਹੈ ਇਸ ਲਈ ਉਹ ਯਿਸੂ ਨੂੰ ਮਖ਼ੌਲ ਕਰਨ ਲੱਗੇ ।
54
ਪਰ ਯਿਸੂ ਨੇ ਲੜਕੀ ਦਾ ਹੱਥ ਫੜ ਕੇ ਉਸ ਨੂੰ ਕਿਹਾ, “ਹੇ ਬੇਟੀ, ਉੱਠ!”
55
ਲੜਕੀ ਦਾ ਆਤਮਾ ਉਸ ਵਿੱਚ ਮੁੜ ਆਇਆ । ਉਹ ਉਸੇ ਸਮੇਂ ਉੱਠ ਕੇ ਬੈਠ ਗਈ । ਯਿਸੂ ਨੇ ਉਸ ਦੇ ਮਾਤਾ-ਪਿਤਾ ਨੂੰ ਹੁਕਮ ਦਿੱਤਾ ਕਿ ਉਸ ਨੂੰ ਕੁਝ ਖਾਣ ਲਈ ਦੇਣ ।
56
ਲੜਕੀ ਦੇ ਮਾਤਾ-ਪਿਤਾ ਹੈਰਾਨ ਰਹਿ ਗਏ । ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਇਸ ਘਟਨਾ ਦੇ ਬਾਰੇ ਕਿਸੇ ਨੂੰ ਕੁਝ ਨਾ ਦੱਸਣਾ ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 9 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24