bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Luke 7
Luke 7
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 8 →
1
ਇਹ ਸਾਰੀਆਂ ਗੱਲਾਂ ਲੋਕਾਂ ਨੂੰ ਕਹਿਣ ਦੇ ਬਾਅਦ ਯਿਸੂ ਕਫ਼ਰਨਾਹੂਮ ਸ਼ਹਿਰ ਵਿੱਚ ਆਏ ।
2
ਉੱਥੇ ਇੱਕ ਰੋਮੀ ਸੂਬੇਦਾਰ ਦਾ ਨੌਕਰ ਬਿਮਾਰੀ ਕਾਰਨ ਮਰਨ ਵਾਲਾ ਸੀ । ਸੂਬੇਦਾਰ ਨੌਕਰ ਨੂੰ ਬਹੁਤ ਪਿਆਰ ਕਰਦਾ ਸੀ ।
3
ਜਦੋਂ ਸੂਬੇਦਾਰ ਨੇ ਯਿਸੂ ਦੇ ਬਾਰੇ ਸੁਣਿਆ ਤਾਂ ਉਸ ਨੇ ਯਹੂਦੀਆਂ ਦੇ ਕੁਝ ਬਜ਼ੁਰਗ ਆਗੂਆਂ ਨੂੰ ਯਿਸੂ ਕੋਲ ਭੇਜਿਆ ਅਤੇ ਬੇਨਤੀ ਕੀਤੀ ਕਿ ਉਹ ਆ ਕੇ ਉਸ ਦੇ ਨੌਕਰ ਨੂੰ ਚੰਗਾ ਕਰਨ ।
4
ਬਜ਼ੁਰਗ ਆਗੂ ਯਿਸੂ ਕੋਲ ਆਏ ਅਤੇ ਬੜੀ ਨਿਮਰਤਾ ਨਾਲ ਉਹਨਾਂ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਇਹ ਮਨੁੱਖ ਤੁਹਾਡੀ ਕਿਰਪਾ ਦੇ ਯੋਗ ਹੈ
5
ਕਿਉਂਕਿ ਉਹ ਸਾਡੀ ਯਹੂਦੀ ਕੌਮ ਨਾਲ ਪਿਆਰ ਕਰਦਾ ਹੈ । ਉਸ ਨੇ ਸਾਡੇ ਲਈ ਇੱਕ ਪ੍ਰਾਰਥਨਾ ਘਰ ਬਣਾਇਆ ਹੈ ।”
6
ਇਸ ਲਈ ਯਿਸੂ ਉਹਨਾਂ ਦੇ ਨਾਲ ਗਏ । ਉਹ ਸੂਬੇਦਾਰ ਦੇ ਘਰ ਤੋਂ ਅਜੇ ਥੋੜ੍ਹੀ ਦੂਰ ਹੀ ਸਨ ਕਿ ਸੂਬੇਦਾਰ ਨੇ ਆਪਣੇ ਮਿੱਤਰਾਂ ਦੇ ਰਾਹੀਂ ਇਹ ਸੁਨੇਹਾ ਭੇਜਿਆ, “ਪ੍ਰਭੂ ਜੀ, ਤੁਸੀਂ ਕਸ਼ਟ ਨਾ ਕਰੋ । ਮੈਂ ਇਸ ਲਾਇਕ ਨਹੀਂ ਕਿ ਤੁਸੀਂ ਮੇਰੇ ਘਰ ਆਵੋ ।
7
ਇਸੇ ਲਈ ਤਾਂ ਮੈਂ ਆਪਣੇ ਆਪ ਨੂੰ ਇਸ ਯੋਗ ਨਹੀਂ ਸਮਝਿਆ ਕਿ ਮੈਂ ਆਪ ਤੁਹਾਡੇ ਕੋਲ ਆਵਾਂ । ਬੱਸ, ਤੁਸੀਂ ਇੱਕ ਸ਼ਬਦ ਹੀ ਕਹਿ ਦੇਵੋ ਤਾਂ ਮੇਰਾ ਨੌਕਰ ਚੰਗਾ ਹੋ ਜਾਵੇਗਾ ।
8
ਮੈਂ ਆਪ ਵੀ ਅਧਿਕਾਰੀਆਂ ਦੇ ਅਧੀਨ ਹਾਂ ਅਤੇ ਮੇਰੇ ਅਧਿਕਾਰ ਵਿੱਚ ਵੀ ਸਿਪਾਹੀ ਹਨ । ਜਿਸ ਸਿਪਾਹੀ ਨੂੰ ਮੈਂ ਹੁਕਮ ਦਿੰਦਾ ਹਾਂ, ‘ਜਾ’ ਤਾਂ ਉਹ ਜਾਂਦਾ ਹੈ ਅਤੇ ਜਿਸ ਨੂੰ ਕਹਿੰਦਾ ਹਾਂ, ‘ਆ’ ਤਾਂ ਉਹ ਆਉਂਦਾ ਹੈ । ਇਸੇ ਤਰ੍ਹਾਂ ਆਪਣੇ ਨੌਕਰ ਨੂੰ ਕਹਿੰਦਾ ਹਾਂ, ‘ਇਹ ਕਰ’ ਤਾਂ ਉਹ ਕਰਦਾ ਹੈ ।”
9
ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਆਪਣੇ ਪਿੱਛੇ ਆਉਣ ਵਾਲਿਆਂ ਵੱਲ ਮੁੜੇ ਅਤੇ ਕਿਹਾ, “ਇਸ ਤਰ੍ਹਾਂ ਦਾ ਵਿਸ਼ਵਾਸ ਮੈਂ ਇਸਰਾਏਲ ਵਿੱਚ ਵੀ ਨਹੀਂ ਦੇਖਿਆ!”
10
ਸੂਬੇਦਾਰ ਦੇ ਭੇਜੇ ਹੋਏ ਲੋਕ ਜਦੋਂ ਘਰ ਵਾਪਸ ਆਏ ਤਾਂ ਉਹਨਾਂ ਨੇ ਨੌਕਰ ਨੂੰ ਚੰਗਾ ਹੋਇਆ ਦੇਖਿਆ ।
11
ਇਸ ਦੇ ਬਾਅਦ ਯਿਸੂ ਨਾਇਨ ਨਾਂ ਦੇ ਸ਼ਹਿਰ ਨੂੰ ਗਏ । ਉਹਨਾਂ ਦੇ ਨਾਲ ਉਹਨਾਂ ਦੇ ਚੇਲੇ ਅਤੇ ਬਹੁਤ ਸਾਰੇ ਲੋਕ ਵੀ ਸਨ ।
12
ਜਦੋਂ ਯਿਸੂ ਉਸ ਸ਼ਹਿਰ ਦੇ ਅੰਦਰ ਜਾਣ ਵਾਲੇ ਫਾਟਕ ਕੋਲ ਪਹੁੰਚੇ ਤਾਂ ਲੋਕ ਇੱਕ ਮੁਰਦਾ ਆਦਮੀ ਨੂੰ ਬਾਹਰ ਲੈ ਕੇ ਆ ਰਹੇ ਸਨ । ਉਹ ਆਪਣੀ ਮਾਂ ਦਾ ਇੱਕੋ ਇੱਕ ਪੁੱਤਰ ਸੀ ਜੋ ਵਿਧਵਾ ਸੀ । ਉਸ ਦੇ ਨਾਲ ਸ਼ਹਿਰ ਦੇ ਬਹੁਤ ਸਾਰੇ ਲੋਕ ਸਨ ।
13
ਜਦੋਂ ਪ੍ਰਭੂ ਯਿਸੂ ਨੇ ਉਸ ਵਿਧਵਾ ਨੂੰ ਦੇਖਿਆ ਤਾਂ ਉਹਨਾਂ ਦਾ ਦਿਲ ਦਇਆ ਨਾਲ ਭਰ ਗਿਆ । ਉਹਨਾਂ ਨੇ ਉਸ ਨੂੰ ਆਖਿਆ, “ਨਾ ਰੋ ।”
14
ਫਿਰ ਉਹਨਾਂ ਨੇ ਅੱਗੇ ਜਾ ਕੇ ਅਰਥੀ ਨੂੰ ਛੂਹਿਆ ਅਤੇ ਅਰਥੀ ਦੇ ਚੁੱਕਣ ਵਾਲੇ ਰੁਕ ਗਏ । ਯਿਸੂ ਨੇ ਉਸ ਮੁਰਦਾ ਜਵਾਨ ਨੂੰ ਕਿਹਾ, “ਮੈਂ ਕਹਿੰਦਾ ਹਾਂ, ਉੱਠ!”
15
ਉਹ ਮੁਰਦਾ ਜਵਾਨ ਉੱਠ ਕੇ ਬੈਠ ਗਿਆ ਅਤੇ ਬੋਲਣ ਲੱਗ ਪਿਆ । ਯਿਸੂ ਨੇ ਜਵਾਨ ਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ ।
16
ਇਹ ਦੇਖ ਕੇ ਸਾਰੇ ਲੋਕਾਂ ਉੱਤੇ ਡਰ ਛਾ ਗਿਆ । ਉਹ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, “ਸਾਡੇ ਵਿੱਚ ਇੱਕ ਮਹਾਨ ਨਬੀ ਪ੍ਰਗਟ ਹੋਏ ਹਨ । ਪਰਮੇਸ਼ਰ ਨੇ ਆਪਣੇ ਲੋਕਾਂ ਦੀ ਸੁੱਧ ਲਈ ਹੈ ।”
17
ਇਸ ਘਟਨਾ ਨਾਲ ਯਿਸੂ ਦੀ ਚਰਚਾ ਸਾਰੇ ਯਹੂਦਿਯਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਫੈਲ ਗਈ ।
18
ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਚੇਲਿਆਂ ਨੇ ਪ੍ਰਭੂ ਯਿਸੂ ਦੇ ਬਾਰੇ ਇਹ ਸਾਰੀਆਂ ਗੱਲਾਂ ਉਸ ਨੂੰ ਦੱਸੀਆਂ । ਇਸ ਲਈ ਯੂਹੰਨਾ ਨੇ ਆਪਣੇ ਦੋ ਚੇਲਿਆਂ ਨੂੰ ਸੱਦਿਆ
19
ਅਤੇ ਪ੍ਰਭੂ ਕੋਲ ਇਹ ਪੁੱਛਣ ਲਈ ਭੇਜਿਆ, “ਕੀ ਆਉਣ ਵਾਲੇ ਜਿਹਨਾਂ ਬਾਰੇ ਯੂਹੰਨਾ ਨੇ ਕਿਹਾ ਸੀ, ਤੁਸੀਂ ਹੀ ਹੋ ਜਾਂ ਅਸੀਂ ਕਿਸੇ ਦੂਜੇ ਦੀ ਉਡੀਕ ਕਰੀਏ?”
20
ਉਹ ਯਿਸੂ ਕੋਲ ਆਏ ਅਤੇ ਉਹਨਾਂ ਤੋਂ ਪੁੱਛਿਆ, “ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਤੁਹਾਡੇ ਕੋਲ ਇਹ ਪੁੱਛਣ ਲਈ ਭੇਜਿਆ ਹੈ ਕਿ ਆਉਣ ਵਾਲੇ ਤੁਸੀਂ ਹੀ ਹੋ, ਜਾਂ ਅਸੀਂ ਕਿਸੇ ਦੂਜੇ ਦੀ ਉਡੀਕ ਕਰੀਏ?”
21
ਉਸੇ ਸਮੇਂ ਯਿਸੂ ਨੇ ਬਹੁਤ ਸਾਰੇ ਰੋਗੀਆਂ ਅਤੇ ਕਮਜ਼ੋਰਾਂ ਨੂੰ ਚੰਗਾ ਕੀਤਾ ਅਤੇ ਬਹੁਤ ਸਾਰੀਆਂ ਅਸ਼ੁੱਧ ਆਤਮਾਵਾਂ ਨੂੰ ਕੱਢਿਆ । ਉਹਨਾਂ ਨੇ ਬਹੁਤ ਸਾਰੇ ਅੰਨ੍ਹਿਆਂ ਨੂੰ ਸੁਜਾਖੇ ਕੀਤਾ ।
22
ਫਿਰ ਯਿਸੂ ਨੇ ਯੂਹੰਨਾ ਦੇ ਚੇਲਿਆਂ ਨੂੰ ਕਿਹਾ, “ਜਾਓ, ਅਤੇ ਜੋ ਕੁਝ ਤੁਸੀਂ ਦੇਖਿਆ ਅਤੇ ਸੁਣਿਆ ਹੈ, ਉਹ ਯੂਹੰਨਾ ਨੂੰ ਦੱਸੋ: ਅੰਨ੍ਹੇ ਦੇਖਦੇ ਹਨ, ਲੰਗੜੇ ਚੱਲਦੇ ਹਨ, ਕੋੜ੍ਹੀ ਸ਼ੁੱਧ ਹੋ ਰਹੇ ਹਨ, ਬੋਲ਼ੇ ਸੁਣ ਰਹੇ ਹਨ, ਮੁਰਦੇ ਜਿਊਂਦੇ ਕੀਤੇ ਜਾਂਦੇ ਹਨ ਅਤੇ ਗ਼ਰੀਬਾਂ ਨੂੰ ਸ਼ੁਭ ਸਮਾਚਾਰ ਸੁਣਾਇਆ ਜਾ ਰਿਹਾ ਹੈ ।
23
ਧੰਨ ਹੈ ਉਹ ਜੋ ਮੇਰੇ ਉੱਤੇ ਸ਼ੱਕ ਨਹੀਂ ਕਰਦਾ ।”
24
ਜਦੋਂ ਯੂਹੰਨਾ ਦੇ ਭੇਜੇ ਹੋਏ ਸੰਦੇਸ਼ਵਾਹਕ ਵਾਪਸ ਚਲੇ ਗਏ ਤਾਂ ਯਿਸੂ ਨੇ ਲੋਕਾਂ ਤੋਂ ਯੂਹੰਨਾ ਦੇ ਬਾਰੇ ਪੁੱਛਿਆ, “ਤੁਸੀਂ ਸੁੰਨਸਾਨ ਥਾਂ ਵਿੱਚ ਕੀ ਦੇਖਣ ਲਈ ਗਏ ਸੀ? ਕੀ ਇੱਕ ਹਵਾ ਨਾਲ ਹਿੱਲਣ ਵਾਲੇ ਕਾਨੇ ਨੂੰ?
25
ਫਿਰ ਤੁਸੀਂ ਕੀ ਦੇਖਣ ਗਏ ਸੀ? ਕੀ ਉਸ ਆਦਮੀ ਨੂੰ ਜਿਸ ਨੇ ਵਧੀਆ ਕੱਪੜੇ ਪਾਏ ਹੋਏ ਸਨ? ਜਿਹੜੇ ਰਾਜਿਆਂ ਵਾਲੇ ਕੱਪੜੇ ਪਾਉਂਦੇ ਹਨ ਅਤੇ ਐਸ਼ ਕਰਦੇ ਹਨ, ਉਹ ਰਾਜ ਭਵਨਾਂ ਵਿੱਚ ਰਹਿੰਦੇ ਹਨ ।
26
ਤੁਸੀਂ ਕੀ ਦੇਖਣ ਗਏ ਸੀ? ਕੀ ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਨਬੀ ਤੋਂ ਵੀ ਕਿਤੇ ਵੱਡੇ ਨੂੰ ।
27
ਉਸ ਬਾਰੇ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ: ‘ਦੇਖ ਮੈਂ ਤੇਰੇ ਅੱਗੇ ਆਪਣੇ ਦੂਤ ਨੂੰ ਭੇਜ ਰਿਹਾ ਹਾਂ ਜੋ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ ।’
28
“ਮੈਂ ਤੁਹਾਨੂੰ ਦੱਸਦਾ ਹਾਂ ਕਿ ਔਰਤ ਦੀ ਕੁੱਖ ਵਿੱਚੋਂ ਪੈਦਾ ਹੋਣ ਵਾਲਿਆਂ ਵਿੱਚੋਂ ਯੂਹੰਨਾ ਨਾਲੋਂ ਕੋਈ ਵੀ ਵੱਡਾ ਨਹੀਂ ਹੈ । ਪਰ ਪਰਮੇਸ਼ਰ ਦੇ ਰਾਜ ਵਿੱਚ ਛੋਟੇ ਤੋਂ ਛੋਟਾ ਵੀ ਉਸ ਤੋਂ ਵੱਡਾ ਹੈ ।”
29
(ਆਮ ਲੋਕਾਂ ਅਤੇ ਟੈਕਸ ਲੈਣ ਵਾਲਿਆਂ ਨੇ ਯੂਹੰਨਾ ਦਾ ਉਪਦੇਸ਼ ਸੁਣਿਆ ਅਤੇ ਉਸ ਤੋਂ ਬਪਤਿਸਮਾ ਲਿਆ । ਇਸ ਤਰ੍ਹਾਂ ਉਹਨਾਂ ਨੇ ਪਰਮੇਸ਼ਰ ਦੇ ਉਦੇਸ਼ ਨੂੰ ਮੰਨਿਆ ।
30
ਪਰ ਫ਼ਰੀਸੀਆਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੇ ਪਰਮੇਸ਼ਰ ਦੇ ਇਸ ਉਦੇਸ਼ ਨੂੰ ਨਹੀਂ ਮੰਨਿਆ ਅਤੇ ਯੂਹੰਨਾ ਕੋਲੋਂ ਬਪਤਿਸਮਾ ਨਹੀਂ ਲਿਆ ।)
31
“ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਇਹ ਕਿਸ ਵਰਗੇ ਹਨ?
32
ਇਹ ਬਜ਼ਾਰ ਵਿੱਚ ਬੈਠੇ ਹੋਏ ਬੱਚਿਆਂ ਵਰਗੇ ਹਨ ਜਿਹੜੇ ਇੱਕ ਦੂਜੇ ਨੂੰ ਪੁਕਾਰ ਕੇ ਕਹਿੰਦੇ ਹਨ: ‘ਅਸੀਂ ਤੁਹਾਡੇ ਲਈ ਬਾਂਸੁਰੀ ਵਜਾਈ, ਪਰ ਤੁਸੀਂ ਨਾ ਨੱਚੇ, ਅਸੀਂ ਵੈਣ ਪਾਏ, ਪਰ ਤੁਸੀਂ ਨਾ ਰੋਏ ।’
33
“ਯੂਹੰਨਾ ਬਪਤਿਸਮਾ ਦੇਣ ਵਾਲਾ ਤੁਹਾਡੇ ਕੋਲ ਆਇਆ; ਉਹ ਨਾ ਰੋਟੀ ਖਾਂਦਾ ਅਤੇ ਨਾ ਮੈ ਪੀਂਦਾ ਸੀ ਪਰ ਤੁਸੀਂ ਉਸ ਬਾਰੇ ਕਹਿੰਦੇ ਹੋ, ‘ਉਸ ਵਿੱਚ ਅਸ਼ੁੱਧ ਆਤਮਾ ਹੈ ।’
34
ਪਰ ਮਨੁੱਖ ਦਾ ਪੁੱਤਰ ਆਇਆ, ਉਹ ਖਾਂਦਾ ਅਤੇ ਪੀਂਦਾ ਹੈ । ਤੁਸੀਂ ਉਸ ਬਾਰੇ ਕਹਿੰਦੇ ਹੋ, ‘ਉਹ ਖਾਊ ਅਤੇ ਪਿਆਕੜ ਹੈ । ਉਹ ਟੈਕਸ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ ਹੈ’
35
ਪਰ ਪਰਮੇਸ਼ਰ ਦਾ ਗਿਆਨ ਉਹਨਾਂ ਸਾਰੇ ਲੋਕਾਂ ਦੁਆਰਾ ਸੱਚਾ ਸਿੱਧ ਹੁੰਦਾ ਹੈ ਜਿਹੜੇ ਉਸ ਨੂੰ ਸਵੀਕਾਰ ਕਰਦੇ ਹਨ ।”
36
ਇੱਕ ਫ਼ਰੀਸੀ ਨੇ ਪ੍ਰਭੂ ਯਿਸੂ ਨੂੰ ਆਪਣੇ ਘਰ ਭੋਜਨ ਦੇ ਲਈ ਸੱਦਾ ਦਿੱਤਾ । ਪ੍ਰਭੂ ਯਿਸੂ ਉਸ ਦੇ ਘਰ ਗਏ ਅਤੇ ਭੋਜਨ ਕਰਨ ਦੇ ਲਈ ਬੈਠੇ ।
37
ਉਸ ਸ਼ਹਿਰ ਵਿੱਚ ਇੱਕ ਪਾਪੀ ਔਰਤ ਰਹਿੰਦੀ ਸੀ । ਜਦੋਂ ਉਸ ਨੂੰ ਪਤਾ ਲੱਗਾ ਕਿ ਯਿਸੂ ਉਸ ਫ਼ਰੀਸੀ ਦੇ ਘਰ ਭੋਜਨ ਕਰ ਰਹੇ ਹਨ ਤਾਂ ਉਹ ਸੰਗਮਰਮਰ ਦੀ ਅਤਰਦਾਨੀ ਵਿੱਚ ਅਤਰ ਲੈ ਕੇ ਆਈ ।
38
ਉਹ ਯਿਸੂ ਦੇ ਪਿੱਛੇ, ਪੈਰਾਂ ਦੇ ਕੋਲ ਖੜ੍ਹੀ ਹੋ ਕੇ ਰੋਣ ਲੱਗੀ । ਉਹ ਆਪਣੇ ਹੰਝੂਆਂ ਨਾਲ ਯਿਸੂ ਦੇ ਪੈਰ ਭਿਉਂ ਰਹੀ ਸੀ ਅਤੇ ਆਪਣੇ ਵਾਲਾਂ ਨਾਲ ਉਹਨਾਂ ਨੂੰ ਪੂੰਝ ਰਹੀ ਸੀ । ਉਹ ਯਿਸੂ ਦੇ ਪੈਰਾਂ ਨੂੰ ਵਾਰ ਵਾਰ ਚੁੰਮ ਰਹੀ ਸੀ ਅਤੇ ਪੈਰਾਂ ਉੱਤੇ ਅਤਰ ਲਾ ਰਹੀ ਸੀ ।
39
ਜਦੋਂ ਫ਼ਰੀਸੀ ਜਿਸ ਨੇ ਯਿਸੂ ਨੂੰ ਆਪਣੇ ਘਰ ਸੱਦਾ ਦਿੱਤਾ ਸੀ ਇਹ ਹੁੰਦਾ ਦੇਖਿਆ ਤਾਂ ਉਹ ਆਪਣੇ ਮਨ ਵਿੱਚ ਸੋਚਣ ਲੱਗਾ, “ਜੇਕਰ ਇਹ ਆਦਮੀ ਨਬੀ ਹੁੰਦਾ ਤਾਂ ਇਹ ਜਾਣ ਲੈਂਦਾ ਕਿ ਇਹ ਔਰਤ ਜੋ ਇਸ ਨੂੰ ਛੂਹ ਰਹੀ ਹੈ, ਉਹ ਪਾਪਣ ਹੈ ।”
40
ਯਿਸੂ ਨੇ ਉਸ ਫ਼ਰੀਸੀ ਨੂੰ ਕਿਹਾ, “ਸ਼ਮਊਨ, ਮੈਂ ਤੈਨੂੰ ਕੁਝ ਕਹਿਣਾ ਚਾਹੁੰਦਾ ਹਾਂ ।” ਉਸ ਨੇ ਉੱਤਰ ਦਿੱਤਾ, “ਗੁਰੂ ਜੀ, ਕਹੋ ।”
41
ਯਿਸੂ ਨੇ ਕਿਹਾ, “ਦੋ ਆਦਮੀ ਕਿਸੇ ਸ਼ਾਹੂਕਾਰ ਦੇ ਕਰਜ਼ਦਾਰ ਸਨ । ਇੱਕ ਪੰਜ ਸੌ ਰੁਪਏ ਦਾ ਅਤੇ ਦੂਜਾ ਪੰਜਾਹ ਰੁਪਏ ਦਾ ।
42
ਜਦੋਂ ਉਹਨਾਂ ਦੋਨਾਂ ਦੇ ਕੋਲ ਕਰਜ਼ਾ ਚੁਕਾਉਣ ਲਈ ਕੁਝ ਨਹੀਂ ਸੀ ਤਾਂ ਸ਼ਾਹੂਕਾਰ ਨੇ ਦੋਨਾਂ ਨੂੰ ਮਾਫ਼ ਕਰ ਦਿੱਤਾ । ਇਸ ਲਈ ਉਹਨਾਂ ਦੋਨਾਂ ਵਿੱਚੋਂ ਸ਼ਾਹੂਕਾਰ ਨੂੰ ਕੌਣ ਜ਼ਿਆਦਾ ਪਿਆਰ ਕਰੇਗਾ?”
43
ਸ਼ਮਊਨ ਨੇ ਉੱਤਰ ਦਿੱਤਾ, “ਮੈਂ ਸਮਝਦਾ ਹਾਂ, ਉਹ ਆਦਮੀ ਸ਼ਾਹੂਕਾਰ ਨੂੰ ਜ਼ਿਆਦਾ ਪਿਆਰ ਕਰੇਗਾ ਜਿਸ ਦਾ ਜ਼ਿਆਦਾ ਮਾਫ਼ ਕੀਤਾ ਗਿਆ ।” ਯਿਸੂ ਨੇ ਕਿਹਾ, “ਤੂੰ ਠੀਕ ਉੱਤਰ ਦਿੱਤਾ ਹੈ ।”
44
ਫਿਰ ਯਿਸੂ ਨੇ ਉਸ ਔਰਤ ਵੱਲ ਇਸ਼ਾਰਾ ਕਰਦੇ ਹੋਏ ਸ਼ਮਊਨ ਨੂੰ ਕਿਹਾ, “ਕੀ ਤੂੰ ਇਸ ਔਰਤ ਨੂੰ ਦੇਖ ਰਿਹਾ ਹੈਂ? ਮੈਂ ਤੇਰੇ ਘਰ ਆਇਆ ਹਾਂ । ਤੂੰ ਮੇਰੇ ਪੈਰ ਧੋਣ ਲਈ ਪਾਣੀ ਤੱਕ ਨਾ ਦਿੱਤਾ ਪਰ ਇਸ ਔਰਤ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਭਿਉਂਏ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝੇ ।
45
ਤੂੰ ਮੇਰੇ ਸੁਆਗਤ ਵਿੱਚ ਮੈਨੂੰ ਚੁੰਮਿਆ ਤੱਕ ਨਹੀਂ ਪਰ ਇਹ ਔਰਤ ਜਦੋਂ ਤੋਂ ਮੈਂ ਆਇਆਂ ਹਾਂ, ਮੇਰੇ ਪੈਰਾਂ ਨੂੰ ਚੁੰਮ ਰਹੀ ਹੈ ।
46
ਤੂੰ ਮੇਰੇ ਸਿਰ ਉੱਤੇ ਤੇਲ ਨਹੀਂ ਲਾਇਆ ਪਰ ਇਸ ਨੇ ਮੇਰੇ ਪੈਰਾਂ ਉੱਤੇ ਅਤਰ ਲਾਇਆ ਹੈ ।
47
ਮੈਂ ਤੈਨੂੰ ਦੱਸਦਾ ਹਾਂ ਕਿ ਇਸ ਦਾ ਬਹੁਤਾ ਪਿਆਰ ਇਹ ਹੀ ਸਿੱਧ ਕਰਦਾ ਹੈ ਕਿ ਇਸ ਦੇ ਬਹੁਤੇ ਪਾਪ ਮਾਫ਼ ਹੋ ਗਏ ਹਨ; ਪਰ ਜਿਸ ਦੇ ਥੋੜ੍ਹੇ ਪਾਪ ਮਾਫ਼ ਹੋਏ ਹਨ, ਉਹ ਥੋੜ੍ਹਾ ਪਿਆਰ ਕਰਦਾ ਹੈ ।”
48
ਯਿਸੂ ਨੇ ਉਸ ਔਰਤ ਨੂੰ ਕਿਹਾ, “ਤੇਰੇ ਪਾਪ ਮਾਫ਼ ਹੋ ਗਏ ਹਨ ।”
49
ਜਿਹੜੇ ਯਿਸੂ ਦੇ ਨਾਲ ਭੋਜਨ ਕਰ ਰਹੇ ਸਨ, ਆਪਸ ਵਿੱਚ ਕਹਿਣ ਲੱਗੇ, “ਇਹ ਕੌਣ ਹੈ ਜੋ ਪਾਪ ਵੀ ਮਾਫ਼ ਕਰਦਾ ਹੈ?”
50
ਯਿਸੂ ਨੇ ਉਸ ਔਰਤ ਨੂੰ ਕਿਹਾ, “ਤੇਰੇ ਵਿਸ਼ਵਾਸ ਨੇ ਤੈਨੂੰ ਮੁਕਤ ਕੀਤਾ ਹੈ, ਸ਼ਾਂਤੀ ਨਾਲ ਜਾ ।”
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 8 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24