bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Luke 15
Luke 15
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 16 →
1
ਇੱਕ ਦਿਨ ਬਹੁਤ ਸਾਰੇ ਟੈਕਸ ਲੈਣ ਵਾਲੇ ਅਤੇ ਪਾਪੀ ਲੋਕ ਯਿਸੂ ਦਾ ਉਪਦੇਸ਼ ਸੁਣਨ ਲਈ ਉਹਨਾਂ ਕੋਲ ਆਏ ।
2
ਇਹ ਦੇਖ ਕੇ ਫ਼ਰੀਸੀਆਂ ਅਤੇ ਵਿਵਸਥਾ ਦੇ ਸਿੱਖਿਅਕਾਂ ਨੇ ਆਪਸ ਵਿੱਚ ਬੁੜਬੁੜਾਉਣਾ ਸ਼ੁਰੂ ਕਰ ਦਿੱਤਾ । ਉਹ ਕਹਿਣ ਲੱਗੇ, “ਇਹ ਪਾਪੀਆਂ ਦਾ ਸੁਆਗਤ ਕਰਦਾ ਹੈ ਅਤੇ ਉਹਨਾਂ ਦੇ ਨਾਲ ਬੈਠ ਕੇ ਭੋਜਨ ਵੀ ਕਰਦਾ ਹੈ ।”
3
ਯਿਸੂ ਨੇ ਉਹਨਾਂ ਦੇ ਵਿਚਾਰਾਂ ਨੂੰ ਜਾਣ ਕੇ ਇਹ ਦ੍ਰਿਸ਼ਟਾਂਤ ਸੁਣਾਇਆ:
4
“ਮੰਨ ਲਵੋ, ਤੁਹਾਡੇ ਵਿੱਚੋਂ ਕਿਸੇ ਕੋਲ ਸੌ ਭੇਡਾਂ ਹਨ । ਉਹਨਾਂ ਵਿੱਚੋਂ ਇੱਕ ਗੁਆਚ ਜਾਂਦੀ ਹੈ ਤਾਂ ਭੇਡਾਂ ਦਾ ਮਾਲਕ ਕੀ ਕਰੇਗਾ? ਕੀ ਉਹ ਬਾਕੀ ਨੜ੍ਹਿਨਵਿਆਂ ਨੂੰ ਮੈਦਾਨ ਵਿੱਚ ਛੱਡ ਕੇ, ਉਸ ਗੁਆਚੀ ਭੇਡ ਦੇ ਪਿੱਛੇ ਨਹੀਂ ਜਾਵੇਗਾ, ਜਦੋਂ ਤੱਕ ਕਿ ਉਹ ਉਸ ਨੂੰ ਲੱਭ ਨਾ ਜਾਵੇ?
5
ਜਦੋਂ ਗੁਆਚੀ ਹੋਈ ਭੇਡ ਉਸ ਨੂੰ ਲੱਭ ਜਾਵੇਗੀ, ਉਹ ਉਸ ਨੂੰ ਖ਼ੁਸ਼ੀ ਨਾਲ ਆਪਣੇ ਮੋਢਿਆਂ ਉੱਤੇ ਚੁੱਕ ਲਵੇਗਾ ।
6
ਫਿਰ ਉਹ ਆਪਣੇ ਘਰ ਪਹੁੰਚ ਕੇ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਸੱਦਾ ਦੇਵੇਗਾ ਅਤੇ ਉਹਨਾਂ ਨੂੰ ਕਹੇਗਾ, ‘ਮੇਰੇ ਨਾਲ ਮਿਲ ਕੇ ਖ਼ੁਸ਼ੀ ਮਨਾਓ ਕਿਉਂਕਿ ਮੇਰੀ ਗੁਆਚੀ ਹੋਈ ਭੇਡ ਲੱਭ ਪਈ ਹੈ ।’
7
ਇਸੇ ਤਰ੍ਹਾਂ ਨੜ੍ਹਿਨਵੇਂ ਨੇਕ ਲੋਕ ਜਿਹਨਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ, ਦੇ ਮੁਕਾਬਲੇ ਸਵਰਗ ਵਿੱਚ ਇੱਕ ਪਾਪੀ ਦੇ ਤੋਬਾ ਕਰਨ ਉੱਤੇ ਬਹੁਤ ਖ਼ੁਸ਼ੀ ਮਨਾਈ ਜਾਵੇਗੀ ।”
8
“ਮੰਨ ਲਵੋ ਕਿ ਇੱਕ ਔਰਤ ਦੇ ਕੋਲ ਚਾਂਦੀ ਦੇ ਦਸ ਸਿੱਕੇ ਹਨ । ਉਸ ਦਾ ਇੱਕ ਸਿੱਕਾ ਗੁਆਚ ਜਾਂਦਾ ਹੈ । ਕੀ ਉਹ ਦੀਵਾ ਬਾਲ ਕੇ ਆਪਣਾ ਸਾਰਾ ਘਰ ਨਹੀਂ ਝਾੜੇਗੀ ਅਤੇ ਕੀ ਉਹ ਉਸ ਸਮੇਂ ਤੱਕ ਨਹੀਂ ਲੱਭਦੀ ਰਹੇਗੀ, ਜਦੋਂ ਤੱਕ ਕਿ ਉਹ ਉਸ ਨੂੰ ਲੱਭ ਨਹੀਂ ਜਾਂਦਾ?
9
ਜਦੋਂ ਉਹ ਲੱਭ ਲੈਂਦੀ ਹੈ ਤਦ ਉਹ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਸੱਦੇਗੀ । ਉਹ ਉਹਨਾਂ ਨੂੰ ਕਹੇਗੀ, ‘ਆਓ, ਮੇਰੇ ਨਾਲ ਮਿਲ ਕੇ ਖ਼ੁਸ਼ੀ ਮਨਾਓ, ਕਿਉਂਕਿ ਮੇਰਾ ਜੋ ਸਿੱਕਾ ਗੁਆਚ ਗਿਆ ਸੀ, ਲੱਭ ਗਿਆ ਹੈ ।’
10
ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸੇ ਤਰ੍ਹਾਂ ਪਰਮੇਸ਼ਰ ਦੇ ਸਵਰਗਦੂਤ ਇੱਕ ਪਾਪੀ ਦੇ ਤੋਬਾ ਕਰਨ ਉੱਤੇ ਖ਼ੁਸ਼ੀ ਮਨਾਉਂਦੇ ਹਨ ।”
11
ਫਿਰ ਯਿਸੂ ਨੇ ਕਿਹਾ, “ਇੱਕ ਆਦਮੀ ਦੇ ਦੋ ਪੁੱਤਰ ਸਨ ।
12
ਛੋਟੇ ਪੁੱਤਰ ਨੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਦਾ ਜੋ ਹਿੱਸਾ ਮੇਰਾ ਹੈ, ਮੈਨੂੰ ਦੇ ਦਿਓ ।’ ਪਿਤਾ ਨੇ ਦੋਨਾਂ ਪੁੱਤਰਾਂ ਵਿੱਚ ਆਪਣੀ ਜਾਇਦਾਦ ਵੰਡ ਦਿੱਤੀ ।
13
ਕੁਝ ਦਿਨਾਂ ਦੇ ਬਾਅਦ ਛੋਟੇ ਪੁੱਤਰ ਨੇ ਆਪਣੇ ਹਿੱਸੇ ਦੀ ਸਾਰੀ ਜਾਇਦਾਦ ਵੇਚ ਦਿੱਤੀ । ਫਿਰ ਉਹ ਸਾਰਾ ਧਨ ਲੈ ਕੇ ਇੱਕ ਦੂਰ ਦੇਸ਼ ਨੂੰ ਚਲਾ ਗਿਆ । ਉੱਥੇ ਉਸ ਨੇ ਆਪਣਾ ਸਾਰਾ ਧਨ ਬੁਰੇ ਕੰਮਾਂ ਵਿੱਚ ਖ਼ਰਚ ਕਰ ਦਿੱਤਾ ।
14
ਜਦੋਂ ਉਹ ਆਪਣਾ ਸਾਰਾ ਧਨ ਖ਼ਤਮ ਕਰ ਚੁੱਕਾ ਤਾਂ ਉਸ ਦੇਸ਼ ਵਿੱਚ ਇੱਕ ਵੱਡਾ ਕਾਲ ਪੈ ਗਿਆ । ਹੁਣ ਉਸ ਕੋਲ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਕੁਝ ਨਾ ਰਿਹਾ ।
15
ਇਸ ਲਈ ਉਹ ਉਸ ਦੇਸ਼ ਦੇ ਇੱਕ ਵਸਨੀਕ ਕੋਲ ਨੌਕਰੀ ਕਰਨ ਲੱਗਾ । ਉਸ ਆਦਮੀ ਨੇ ਉਸ ਨੂੰ ਆਪਣੇ ਖੇਤਾਂ ਵਿੱਚ ਸੂਰ ਚਾਰਨ ਦਾ ਕੰਮ ਦਿੱਤਾ ।
16
ਜੋ ਫਲੀਆਂ ਸੂਰ ਖਾਂਦੇ ਸਨ, ਉਹ ਉਹਨਾਂ ਨਾਲ ਪੇਟ ਭਰਨਾ ਚਾਹੁੰਦਾ ਸੀ । ਕੋਈ ਵੀ ਉਸ ਨੂੰ ਕੁਝ ਖਾਣ ਲਈ ਨਹੀਂ ਦਿੰਦਾ ਸੀ ।
17
“ਅੰਤ ਵਿੱਚ ਇੱਕ ਦਿਨ ਉਹ ਹੋਸ਼ ਵਿੱਚ ਆਇਆ । ਉਸ ਨੇ ਕਿਹਾ, ‘ਮੇਰੇ ਪਿਤਾ ਦੇ ਬਹੁਤ ਸਾਰੇ ਨੌਕਰਾਂ ਕੋਲ ਲੋੜ ਤੋਂ ਜ਼ਿਆਦਾ ਖਾਣ ਲਈ ਹੈ ਪਰ ਮੈਂ ਇੱਥੇ ਭੁੱਖਾ ਮਰ ਰਿਹਾ ਹਾਂ ।
18
ਹੁਣ ਮੈਂ ਆਪਣੇ ਪਿਤਾ ਦੇ ਕੋਲ ਜਾਵਾਂਗਾ ਅਤੇ ਉਹਨਾਂ ਨੂੰ ਕਹਾਂਗਾ, “ਪਿਤਾ ਜੀ, ਮੈਂ ਪਰਮੇਸ਼ਰ ਦੇ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ ।
19
ਮੈਂ ਹੁਣ ਇਸ ਯੋਗ ਨਹੀਂ ਰਿਹਾ ਕਿ ਤੁਹਾਡਾ ਪੁੱਤਰ ਕਹਾਵਾਂ । ਇਸ ਲਈ ਮੈਨੂੰ ਆਪਣੇ ਕਾਮਿਆਂ ਦੀ ਤਰ੍ਹਾਂ ਨੌਕਰ ਰੱਖ ਲਵੋ ।”’
20
ਫਿਰ ਉਹ ਉੱਥੋਂ ਉੱਠਿਆ ਅਤੇ ਆਪਣੇ ਪਿਤਾ ਦੇ ਘਰ ਵੱਲ ਚੱਲ ਪਿਆ । “ਅਜੇ ਉਹ ਦੂਰ ਹੀ ਸੀ ਕਿ ਉਸ ਦੇ ਪਿਤਾ ਨੇ ਉਸ ਨੂੰ ਆਉਂਦੇ ਦੇਖ ਲਿਆ । ਪਿਤਾ ਦਾ ਦਿਲ ਦਇਆ ਨਾਲ ਭਰ ਗਿਆ । ਉਸ ਨੇ ਦੌੜ ਕੇ ਪੁੱਤਰ ਨੂੰ ਜੱਫੀ ਵਿੱਚ ਲੈ ਲਿਆ ਅਤੇ ਉਸ ਨੂੰ ਚੁੰਮਿਆ ।
21
ਪੁੱਤਰ ਨੇ ਪਿਤਾ ਨੂੰ ਕਿਹਾ, ‘ਪਿਤਾ ਜੀ, ਮੈਂ ਪਰਮੇਸ਼ਰ ਅਤੇ ਤੁਹਾਡੇ ਵਿਰੁੱਧ ਪਾਪ ਕੀਤਾ ਹੈ, ਹੁਣ ਮੈਂ ਇਸ ਯੋਗ ਨਹੀਂ ਰਿਹਾ ਕਿ ਤੁਹਾਡਾ ਪੁੱਤਰ ਕਹਾਵਾਂ ।’
22
ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ, ‘ਚੰਗੇ ਤੋਂ ਚੰਗਾ ਕੱਪੜਾ ਲਿਆ ਕੇ ਇਸ ਨੂੰ ਪਵਾਓ, ਇਸ ਦੀ ਉਂਗਲੀ ਵਿੱਚ ਅੰਗੂਠੀ ਅਤੇ ਪੈਰਾਂ ਵਿੱਚ ਜੁੱਤੀ ਪਵਾਓ ।
23
ਪਲਿਆ ਹੋਇਆ ਜਾਨਵਰ ਲਿਆਓ ਅਤੇ ਕੱਟੋ ਤਾਂ ਜੋ ਅਸੀਂ ਖਾਈਏ ਅਤੇ ਖ਼ੁਸ਼ੀ ਮਨਾਈਏ ।
24
ਕਿਉਂਕਿ ਇਹ ਮੇਰਾ ਪੁੱਤਰ ਮਰ ਗਿਆ ਸੀ ਪਰ ਹੁਣ ਫਿਰ ਜੀਅ ਉੱਠਿਆ ਹੈ । ਇਹ ਗੁਆਚ ਗਿਆ ਸੀ ਪਰ ਹੁਣ ਲੱਭ ਪਿਆ ਹੈ ।’ ਇਸ ਤਰ੍ਹਾਂ ਉਹ ਖ਼ੁਸ਼ੀ ਮਨਾਉਣ ਲੱਗੇ ।
25
“ਉਸ ਸਮੇਂ ਵੱਡਾ ਪੁੱਤਰ ਖੇਤ ਵਿੱਚ ਸੀ । ਜਦੋਂ ਉਹ ਘਰ ਨੂੰ ਵਾਪਸ ਆਇਆ ਤਾਂ ਉਸ ਨੇ ਘਰ ਦੇ ਕੋਲ ਪਹੁੰਚ ਕੇ ਅੰਦਰ ਗਾਉਣ ਵਜਾਉਣ ਅਤੇ ਨੱਚਣ ਦੀ ਆਵਾਜ਼ ਸੁਣੀ ।
26
ਉਸ ਨੇ ਇੱਕ ਨੌਕਰ ਨੂੰ ਬਾਹਰ ਸੱਦ ਕੇ ਪੁੱਛਿਆ, ‘ਇਹ ਕੀ ਹੋ ਰਿਹਾ ਹੈ?’
27
ਨੌਕਰ ਨੇ ਉੱਤਰ ਦਿੱਤਾ, ‘ਤੁਹਾਡਾ ਛੋਟਾ ਭਰਾ ਵਾਪਸ ਆਇਆ ਹੈ । ਇਸ ਲਈ ਉਸ ਦੇ ਸਹੀ ਸਲਾਮਤ ਵਾਪਸ ਆਉਣ ਦੀ ਖ਼ੁਸ਼ੀ ਵਿੱਚ ਤੁਹਾਡੇ ਪਿਤਾ ਨੇ ਇੱਕ ਮੋਟਾ ਜਾਨਵਰ ਕਟਵਾਇਆ ਹੈ ।’
28
ਇਹ ਸੁਣ ਕੇ ਵੱਡਾ ਭਰਾ ਬਹੁਤ ਗੁੱਸੇ ਵਿੱਚ ਆ ਗਿਆ । ਉਸ ਨੇ ਘਰ ਦੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ । ਇਸ ਲਈ ਉਸ ਦਾ ਪਿਤਾ ਬਾਹਰ ਆ ਕੇ ਉਸ ਨੂੰ ਮਨਾਉਣ ਲੱਗਾ ।
29
ਪਰ ਉਸ ਨੇ ਪਿਤਾ ਨੂੰ ਉੱਤਰ ਦਿੱਤਾ, ‘ਮੈਂ ਕਿੰਨੇ ਸਾਲਾਂ ਤੋਂ ਤੁਹਾਡੀ ਸੇਵਾ ਕਰਦਾ ਆਇਆ ਹਾਂ । ਮੈਂ ਅੱਜ ਤੱਕ ਕਦੀ ਵੀ ਤੁਹਾਡੇ ਕਿਸੇ ਹੁਕਮ ਨੂੰ ਨਹੀਂ ਮੋੜਿਆ ਪਰ ਤੁਸੀਂ ਮੈਨੂੰ ਕਦੀ ਇੱਕ ਲੇਲਾ ਤੱਕ ਨਾ ਦਿੱਤਾ ਕਿ ਮੈਂ ਆਪਣੇ ਮਿੱਤਰਾਂ ਦੇ ਨਾਲ ਮਿਲ ਕੇ ਖ਼ੁਸ਼ੀ ਮਨਾਉਂਦਾ ।
30
ਪਰ ਜਦੋਂ ਤੁਹਾਡਾ ਇਹ ਪੁੱਤਰ ਵਾਪਸ ਆਇਆ ਜਿਸ ਨੇ ਤੁਹਾਡੀ ਜਾਇਦਾਦ ਵੇਸਵਾਵਾਂ ਉੱਤੇ ਲੁਟਾ ਦਿੱਤੀ ਹੈ ਤਾਂ ਤੁਸੀਂ ਇੱਕ ਪਲਿਆ ਹੋਇਆ ਜਾਨਵਰ ਕਟਵਾਇਆ ਹੈ ।’
31
ਪਿਤਾ ਨੇ ਕਿਹਾ, ‘ਪੁੱਤਰ, ਤੂੰ ਹਮੇਸ਼ਾ ਮੇਰੇ ਨਾਲ ਹੈਂ, ਜੋ ਕੁਝ ਮੇਰਾ ਹੈ, ਉਹ ਤੇਰਾ ਹੀ ਹੈ ।
32
ਭੋਜ ਦੇਣਾ ਅਤੇ ਖ਼ੁਸ਼ੀ ਮਨਾਉਣਾ ਜ਼ਰੂਰੀ ਹੈ ਕਿਉਂਕਿ ਤੇਰਾ ਇਹ ਭਰਾ ਮਰ ਗਿਆ ਸੀ ਪਰ ਹੁਣ ਫਿਰ ਜੀਅ ਉੱਠਿਆ ਹੈ । ਉਹ ਗੁਆਚ ਗਿਆ ਸੀ ਪਰ ਲੱਭ ਗਿਆ ਹੈ ।’”
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 16 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24