bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Luke 3
Luke 3
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 4 →
1
ਸਮਰਾਟ ਤਿਬੇਰਿਯੂਸ ਦੇ ਰਾਜ ਦਾ ਪੰਦਰ੍ਹਵਾਂ ਸਾਲ ਸੀ । ਉਸ ਸਮੇਂ ਪੁੰਤਿਯੁਸ ਪਿਲਾਤੁਸ ਯਹੂਦਾ ਦਾ ਰਾਜਪਾਲ ਸੀ । ਹੇਰੋਦੇਸ ਗਲੀਲ ਦੇ ਇਲਾਕੇ ਦਾ ਸ਼ਾਸਕ ਅਤੇ ਉਸ ਦਾ ਭਰਾ ਫ਼ਿਲਿੱਪੁਸ ਇਤੂਰਿਆ ਅਤੇ ਤ੍ਰਖੋਨਿਤੀਸ ਇਲਾਕਿਆਂ ਦਾ ਸ਼ਾਸਕ ਸੀ; ਲੁਸਾਨਿਯੁਸ ਅਬਿਲੇਨੇ ਦਾ ਸ਼ਾਸਕ ਸੀ ।
2
ਹੱਨਾ ਅਤੇ ਕਾਇਫ਼ਾ ਮਹਾਂ-ਪੁਰੋਹਿਤ ਸਨ । ਉਸ ਸਮੇਂ ਪਰਮੇਸ਼ਰ ਦਾ ਵਚਨ ਜ਼ਕਰਯਾਹ ਦੇ ਪੁੱਤਰ ਯੂਹੰਨਾ ਨੂੰ ਮਿਲਿਆ, ਜੋ ਸੁੰਨਸਾਨ ਥਾਂ ਵਿੱਚ ਰਹਿੰਦਾ ਸੀ ।
3
ਉਹ ਯਰਦਨ ਨਦੀ ਦੇ ਆਲੇ ਦੁਆਲੇ ਦੇ ਸਾਰੇ ਇਲਾਕੇ ਵਿੱਚ ਗਿਆ ਅਤੇ ਲੋਕਾਂ ਨੂੰ ਇਸ ਤਰ੍ਹਾਂ ਉਪਦੇਸ਼ ਦਿੱਤਾ, “ਆਪਣੇ ਬੁਰੇ ਕੰਮਾਂ ਨੂੰ ਛੱਡੋ ਅਤੇ ਬਪਤਿਸਮਾ ਲਓ; ਪਰਮੇਸ਼ਰ ਤੁਹਾਡੇ ਪਾਪਾਂ ਨੂੰ ਮਾਫ਼ ਕਰਨਗੇ ।”
4
ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਯਸਾਯਾਹ ਨਬੀ ਦੀ ਪੁਸਤਕ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ: “ਸੁੰਨਸਾਨ ਥਾਂ ਵਿੱਚ ਕੋਈ ਪੁਕਾਰ ਰਿਹਾ ਹੈ: ‘ਪ੍ਰਭੂ ਦਾ ਰਾਹ ਤਿਆਰ ਕਰੋ, ਉਸ ਦੇ ਰਾਹਾਂ ਨੂੰ ਸਿੱਧੇ ਕਰੋ ।
5
ਹਰ ਇੱਕ ਘਾਟੀ ਭਰੀ ਜਾਵੇਗੀ; ਹਰ ਇੱਕ ਪਹਾੜ ਅਤੇ ਪਹਾੜੀ ਪੱਧਰੀ ਕੀਤੀ ਜਾਵੇਗੀ, ਟੇਢੇ ਰਾਹ ਸਿੱਧੇ ਕੀਤੇ ਜਾਣਗੇ, ਅਤੇ ਉੱਚੇ ਨੀਵੇਂ ਰਾਹ ਪੱਧਰੇ ਕੀਤੇ ਜਾਣਗੇ ।
6
ਸਾਰੇ ਮਨੁੱਖ ਪਰਮੇਸ਼ਰ ਦੇ ਮੁਕਤੀਦਾਤਾ ਦੇ ਦਰਸ਼ਨ ਕਰਨਗੇ ।’”
7
ਬਹੁਤ ਸਾਰੇ ਲੋਕ ਬਪਤਿਸਮਾ ਲੈਣ ਲਈ ਯੂਹੰਨਾ ਕੋਲ ਆਉਂਦੇ ਸਨ । ਉਹ ਉਹਨਾਂ ਨੂੰ ਕਹਿੰਦਾ ਸੀ, “ਹੇ ਸੱਪਾਂ ਦੇ ਬੱਚਿਓ! ਤੁਹਾਨੂੰ ਕਿਸ ਨੇ ਸਾਵਧਾਨ ਕਰ ਦਿੱਤਾ ਕਿ ਤੁਸੀਂ ਪਰਮੇਸ਼ਰ ਦੇ ਆਉਣ ਵਾਲੇ ਕ੍ਰੋਧ ਤੋਂ ਬਚੋ?
8
ਇਹੋ ਜਿਹੇ ਕੰਮ ਕਰੋ ਜਿਹਨਾਂ ਤੋਂ ਪਤਾ ਲੱਗੇ ਕਿ ਤੁਸੀਂ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੱਤਾ ਹੈ । ਤੁਸੀਂ ਆਪਸ ਵਿੱਚ ਇਸ ਤਰ੍ਹਾਂ ਕਹਿਣਾ ਨਾ ਸ਼ੁਰੂ ਕਰੋ, ‘ਅਬਰਾਹਾਮ ਸਾਡਾ ਪਿਤਾ ਹੈ ।’ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਇਹਨਾਂ ਪੱਥਰਾਂ ਵਿੱਚੋਂ ਅਬਰਾਹਾਮ ਦੇ ਲਈ ਸੰਤਾਨ ਪੈਦਾ ਕਰ ਸਕਦੇ ਹਨ ।
9
ਰੁੱਖਾਂ ਨੂੰ ਵੱਡਣ ਦੇ ਲਈ ਕੁਹਾੜਾ ਤਿਆਰ ਹੈ । ਜਿਹੜਾ ਰੁੱਖ ਚੰਗਾ ਫਲ ਨਹੀਂ ਦਿੰਦਾ, ਉਹ ਜੜ੍ਹ ਤੋਂ ਵੱਢ ਦਿੱਤਾ ਜਾਂਦਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਹੈ ।”
10
ਲੋਕਾਂ ਨੇ ਯੂਹੰਨਾ ਤੋਂ ਪੁੱਛਿਆ, “ਤਾਂ ਅਸੀਂ ਕੀ ਕਰੀਏ?”
11
ਉਸ ਨੇ ਉੱਤਰ ਦਿੱਤਾ, “ਜਿਸ ਆਦਮੀ ਦੇ ਕੋਲ ਦੋ ਕੁੜਤੇ ਹਨ, ਉਹ ਇੱਕ ਉਸ ਨੂੰ ਦੇ ਦੇਵੇ ਜਿਸ ਕੋਲ ਨਹੀਂ ਹੈ । ਇਸੇ ਤਰ੍ਹਾਂ ਜਿਸ ਕੋਲ ਭੋਜਨ ਹੈ, ਉਹ ਵੀ ਇਸੇ ਤਰ੍ਹਾਂ ਕਰੇ ।”
12
ਕੁਝ ਟੈਕਸ ਲੈਣ ਵਾਲੇ ਵੀ ਯੂਹੰਨਾ ਕੋਲੋਂ ਬਪਤਿਸਮਾ ਲੈਣ ਲਈ ਆਏ । ਉਹਨਾਂ ਨੇ ਯੂਹੰਨਾ ਤੋਂ ਪੁੱਛਿਆ, “ਗੁਰੂ ਜੀ, ਅਸੀਂ ਕੀ ਕਰੀਏ?”
13
ਯੂਹੰਨਾ ਨੇ ਉੱਤਰ ਦਿੱਤਾ, “ਜੋ ਕਾਨੂੰਨੀ ਤੌਰ ਤੇ ਠਹਿਰਾਇਆ ਗਿਆ ਹੈ, ਉਸ ਤੋਂ ਵੱਧ ਨਾ ਲਵੋ ।”
14
ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ, “ਅਸੀਂ ਕੀ ਕਰੀਏ?” ਉਸ ਨੇ ਉਹਨਾਂ ਨੂੰ ਕਿਹਾ, “ਕਿਸੇ ਉੱਤੇ ਅੱਤਿਆਚਾਰ ਨਾ ਕਰੋ । ਕਿਸੇ ਉੱਤੇ ਝੂਠੇ ਦੋਸ਼ ਲਾ ਕੇ ਰਿਸ਼ਵਤ ਨਾ ਲਵੋ । ਆਪਣੀ ਤਨਖ਼ਾਹ ਨਾਲ ਸੰਤੁਸ਼ਟ ਰਹੋ ।”
15
ਲੋਕ ਮਸੀਹ ਦੀ ਉਡੀਕ ਵਿੱਚ ਸਨ । ਇਸ ਲਈ ਸਾਰੇ ਯੂਹੰਨਾ ਦੇ ਬਾਰੇ ਆਪਣੇ ਦਿਲਾਂ ਵਿੱਚ ਸੋਚਣ ਲੱਗੇ, “ਕੀ ਇਹ ਮਸੀਹ ਹੈ?”
16
ਯੂਹੰਨਾ ਨੇ ਉਹਨਾਂ ਨੂੰ ਕਿਹਾ, “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਮੇਰੇ ਬਾਅਦ ਇੱਕ ਮੇਰੇ ਤੋਂ ਵੱਧ ਸ਼ਕਤੀਮਾਨ ਆ ਰਹੇ ਹਨ ਮੈਂ ਜਿਹਨਾਂ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਯੋਗ ਨਹੀਂ ਹਾਂ । ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਣਗੇ ।
17
ਉਹਨਾਂ ਦਾ ਛੱਜ ਉਹਨਾਂ ਦੇ ਹੱਥ ਵਿੱਚ ਹੈ । ਉਹ ਆਪਣੇ ਮੈਦਾਨ ਨੂੰ ਚੰਗੀ ਤਰ੍ਹਾਂ ਸਾਫ਼ ਕਰਨਗੇ ਅਤੇ ਅਨਾਜ ਨੂੰ ਆਪਣੇ ਗੋਦਾਮ ਵਿੱਚ ਇਕੱਠਾ ਕਰਨਗੇ । ਪਰ ਤੂੜੀ ਨੂੰ ਨਾ ਬੁੱਝਣ ਵਾਲੀ ਅੱਗ ਵਿੱਚ ਸੁੱਟ ਦੇਣਗੇ ।”
18
ਇਹੋ ਜਿਹੀਆਂ ਕਈ ਹੋਰ ਗੱਲਾਂ ਦੇ ਰਾਹੀਂ ਯੂਹੰਨਾ ਨੇ ਲੋਕਾਂ ਨੂੰ ਪ੍ਰੇਰਨਾ ਦਿੱਤੀ ਅਤੇ ਸ਼ੁਭ ਸਮਾਚਾਰ ਸੁਣਾਇਆ ।
19
ਹੇਰੋਦੇਸ ਸ਼ਾਸਕ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਨੂੰ ਆਪਣੇ ਘਰ ਰੱਖ ਲਿਆ ਸੀ । ਯੂਹੰਨਾ ਨੇ ਹੇਰੋਦੇਸ ਦੇ ਇਸ ਕੰਮ ਅਤੇ ਹੋਰ ਬੁਰਾਈਆਂ ਲਈ ਉਸ ਨੂੰ ਝਿੜਕਿਆ ਸੀ ।
20
ਇਸ ਲਈ ਹੇਰੋਦੇਸ ਨੇ ਯੂਹੰਨਾ ਨੂੰ ਕੈਦ ਵਿੱਚ ਬੰਦ ਕਰ ਦਿੱਤਾ ਅਤੇ ਆਪਣੇ ਬੁਰੇ ਕੰਮਾਂ ਵਿੱਚ ਇੱਕ ਹੋਰ ਬੁਰੇ ਕੰਮ ਦਾ ਵਾਧਾ ਕਰ ਲਿਆ ਸੀ ।
21
ਜਦੋਂ ਸਾਰੇ ਲੋਕ ਬਪਤਿਸਮਾ ਲੈ ਚੁੱਕੇ ਅਤੇ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਹੇ ਸਨ ਤਾਂ ਉਸੇ ਸਮੇਂ ਅਕਾਸ਼ ਖੁੱਲ੍ਹ ਗਿਆ,
22
ਅਤੇ ਪਵਿੱਤਰ ਆਤਮਾ ਘੁੱਗੀ ਦੇ ਰੂਪ ਵਿੱਚ ਉਹਨਾਂ ਦੇ ਉੱਤੇ ਉਤਰਿਆ । ਉਸ ਸਮੇਂ ਅਕਾਸ਼ ਤੋਂ ਇੱਕ ਆਵਾਜ਼ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈਂ, ਤੇਰੇ ਤੋਂ ਮੈਂ ਖ਼ੁਸ਼ ਹਾਂ ।”
23
ਜਦੋਂ ਯਿਸੂ ਨੇ ਆਪਣੀ ਸੇਵਾ ਦਾ ਕੰਮ ਸ਼ੁਰੂ ਕੀਤਾ, ਉਹ ਤੀਹ ਸਾਲ ਦੇ ਸਨ । ਲੋਕ ਮੰਨਦੇ ਸਨ ਕਿ ਯਿਸੂ ਯੂਸਫ਼ ਦੇ ਪੁੱਤਰ ਸਨ ਅਤੇ ਯੂਸਫ਼ ਹੇਲੀ ਦਾ ਪੁੱਤਰ ਸੀ ।
24
ਹੇਲੀ ਮੱਥਾਤ ਦਾ ਪੁੱਤਰ ਸੀ ਅਤੇ ਮੱਥਾਤ ਲੇਵੀ ਦਾ ਪੁੱਤਰ ਸੀ । ਲੇਵੀ ਮਲਕੀ ਦਾ ਪੁੱਤਰ ਸੀ ਅਤੇ ਮਲਕੀ ਯੰਨਾਈ ਦਾ ਪੁੱਤਰ ਸੀ ਅਤੇ ਯੰਨਾਈ ਯੂਸਫ਼ ਦਾ ਪੁੱਤਰ ਸੀ ।
25
ਯੂਸਫ਼ ਮੱਤਿਥਯਾਹ ਦਾ ਪੁੱਤਰ; ਮੱਤਿਥਯਾਹ ਆਮੋਸ ਦਾ ਪੁੱਤਰ, ਆਮੋਸ ਨਹੂਮ ਦਾ ਪੁੱਤਰ, ਨਹੂਮ ਹਸਲੀ ਦਾ ਪੁੱਤਰ, ਅਤੇ ਹਸਲੀ ਨੱਗਈ ਦਾ ਪੁੱਤਰ ਸੀ ।
26
ਨੱਗਈ ਮਾਥ ਦਾ ਪੁੱਤਰ, ਮਾਥ ਮੱਤਿਥਯਾਹ ਦਾ ਪੁੱਤਰ, ਮੱਤਿਥਯਾਹ ਸ਼ਿਮੀ ਦਾ ਪੁੱਤਰ, ਸ਼ਿਮੀ ਯੋਸੇਕ ਦਾ ਪੁੱਤਰ, ਯੋਸੇਕ ਯੋਦਾ ਦਾ ਪੁੱਤਰ;
27
ਯੋਦਾ ਯੋਆਨਾਨ ਦਾ ਪੁੱਤਰ, ਯੋਆਨਾਨ ਰੇਸਾਹ ਦਾ ਪੁੱਤਰ, ਰੇਸਾਹ ਜ਼ਰੂਬਾਬਲ ਦਾ ਪੁੱਤਰ, ਜ਼ਰੂਬਾਬਲ ਸਾਲਤਿਏਲ ਦਾ ਪੁੱਤਰ, ਅਤੇ ਸਾਲਤਿਏਲ ਨੇਰੀ ਦਾ ਪੁੱਤਰ ਸੀ ।
28
ਨੇਰੀ ਮਲਕੀ ਦਾ ਪੁੱਤਰ, ਮਲਕੀ ਐਦੀ ਦਾ ਪੁੱਤਰ, ਐਦੀ ਕੋਸਾਮ ਦਾ ਪੁੱਤਰ, ਕੋਸਾਮ ਅਲਮੇਦਾਮ ਦਾ ਪੁੱਤਰ, ਅਤੇ ਅਲਮੇਦਾਮ ਏਰ ਦਾ ਪੁੱਤਰ ਸੀ ।
29
ਏਰ ਯਹੋਸ਼ੁਆ ਦਾ ਪੁੱਤਰ, ਯਹੋਸ਼ੁਆ ਅਲੀਆਜ਼ਰ ਦਾ ਪੁੱਤਰ, ਅਲੀਆਜ਼ਰ ਯੋਰਾਮ ਦਾ ਪੁੱਤਰ, ਯੋਰਾਮ ਲੇਵੀ ਦਾ ਪੁੱਤਰ ਸੀ ।
30
ਲੇਵੀ ਸਿਮਓਨ ਦਾ ਪੁੱਤਰ, ਸਿਮਓਨ ਯਹੂਦਾ ਦਾ ਪੁੱਤਰ, ਯਹੂਦਾ ਯੂਸਫ਼ ਦਾ ਪੁੱਤਰ, ਯੂਸਫ਼ ਯਨਾਮ ਦਾ ਪੁੱਤਰ, ਅਤੇ ਯਨਾਮ ਅਲੀਯਕੀਮ ਦਾ ਪੁੱਤਰ ਸੀ ।
31
ਅਲੀਯਕੀਮ ਮਲੀਆਹ ਦਾ ਪੁੱਤਰ, ਮਲੀਆਹ ਮੇਨਾ ਦਾ ਪੁੱਤਰ, ਮੇਨਾ ਮੱਤਾਤ ਦਾ ਪੁੱਤਰ, ਮੱਤਾਤ ਨਾਥਾਨ ਦਾ ਪੁੱਤਰ, ਅਤੇ ਨਾਥਾਨ ਦਾਊਦ ਦਾ ਪੁੱਤਰ ਸੀ ।
32
ਦਾਊਦ ਯੱਸੀ ਦਾ ਪੁੱਤਰ, ਯੱਸੀ ਉਬੇਦ ਦਾ ਪੁੱਤਰ, ਉਬੇਦ ਬੋਅਜ਼ ਦਾ ਪੁੱਤਰ, ਬੋਅਜ਼ ਸਲਮੋਨ ਦਾ ਪੁੱਤਰ, ਅਤੇ ਸਲਮੋਨ ਨਹਸ਼ੋਨ ਦਾ ਪੁੱਤਰ ਸੀ ।
33
ਨਹਸ਼ੋਨ ਅੰਮੀਨਾਦਾਬ ਦਾ ਪੁੱਤਰ, ਅੰਮੀਨਾਦਾਬ ਅਡਮੀਨ ਦਾ ਪੁੱਤਰ, ਅਡਮੀਨ ਅਰਨੀ ਦਾ ਪੁੱਤਰ, ਅਰਨੀ ਹਸ਼ਰੋਨ ਦਾ ਪੁੱਤਰ, ਹਸ਼ਰੋਨ ਪਿਰਸ਼ ਦਾ ਪੁੱਤਰ, ਅਤੇ ਪਿਰਸ਼ ਯਹੂਦਾ ਦਾ ਪੁੱਤਰ ਸੀ ।
34
ਯਹੂਦਾ ਯਾਕੂਬ ਦਾ ਪੁੱਤਰ, ਯਾਕੂਬ ਇਸਹਾਕ ਦਾ ਪੁੱਤਰ, ਇਸਹਾਕ ਅਬਰਾਹਾਮ ਦਾ ਪੁੱਤਰ, ਅਬਰਾਹਾਮ ਤਾਰਾਹ ਦਾ ਪੁੱਤਰ ਅਤੇ ਤਾਰਾਹ ਨਾਹੋਰ ਦਾ ਪੁੱਤਰ ਸੀ ।
35
ਨਾਹੋਰ ਸਰੂਗ ਦਾ ਪੁੱਤਰ, ਸਰੂਗ ਰਊ ਦਾ ਪੁੱਤਰ, ਰਊ ਪਿਲਗ ਦਾ ਪੁੱਤਰ, ਪਿਲਗ ਏਬੀਰ ਦਾ ਪੁੱਤਰ ਅਤੇ ਏਬੀਰ ਸ਼ਲਹ ਦਾ ਪੁੱਤਰ ਸੀ ।
36
ਸ਼ਲਹ ਕੇਨਾਨ ਦਾ ਪੁੱਤਰ, ਕੇਨਾਨ ਅਰਪਾਜ਼ਦ ਦਾ ਪੁੱਤਰ, ਅਰਪਾਜ਼ਦ ਸ਼ੇਮ ਦਾ ਪੁੱਤਰ, ਸ਼ੇਮ ਨੂਹ ਦਾ ਪੁੱਤਰ ਅਤੇ ਨੂਹ ਲੇਮਕ ਦਾ ਪੁੱਤਰ ਸੀ ।
37
ਲੇਮਕ ਮਥੂਸਲਹ ਦਾ ਪੁੱਤਰ, ਮਥੂਸਲਹ ਹਨੋਕ ਦਾ ਪੁੱਤਰ, ਹਨੋਕ ਯਾਰਿਦ ਦਾ ਪੁੱਤਰ, ਯਾਰਿਦ ਮਹਲਲੇਲ ਦਾ ਪੁੱਤਰ, ਅਤੇ ਮਹਲਲੇਲ ਕੇਨਾਨ ਦਾ ਪੁੱਤਰ ਸੀ ।
38
ਕੇਨਾਨ ਅਨੋਸ਼ ਦਾ ਪੁੱਤਰ, ਅਨੋਸ਼ ਸੇਥ ਦਾ ਪੁੱਤਰ, ਸੇਥ ਆਦਮ ਦਾ ਪੁੱਤਰ ਅਤੇ ਆਦਮ ਪਰਮੇਸ਼ਰ ਦਾ ਪੁੱਤਰ ਸੀ ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 4 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24