bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Luke 9
Luke 9
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 10 →
1
ਯਿਸੂ ਨੇ ਬਾਰ੍ਹਾਂ ਚੇਲਿਆਂ ਨੂੰ ਇਕੱਠੇ ਆਪਣੇ ਕੋਲ ਸੱਦਿਆ ਅਤੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਨੂੰ ਕੱਢਣ ਅਤੇ ਬਿਮਾਰਾਂ ਨੂੰ ਚੰਗਾ ਕਰਨ ਦਾ ਅਧਿਕਾਰ ਦਿੱਤਾ ।
2
ਫਿਰ ਯਿਸੂ ਨੇ ਉਹਨਾਂ ਨੂੰ ਬਿਮਾਰਾਂ ਨੂੰ ਚੰਗਾ ਕਰਨ ਅਤੇ ਪਰਮੇਸ਼ਰ ਦੇ ਰਾਜ ਦਾ ਸ਼ੁਭ ਸਮਾਚਾਰ ਸੁਣਾਉਣ ਲਈ ਭੇਜਿਆ ।
3
ਉਹਨਾਂ ਨੇ ਚੇਲਿਆਂ ਨੂੰ ਕਿਹਾ, “ਰਾਹ ਦੇ ਲਈ ਆਪਣੇ ਨਾਲ ਕੁਝ ਨਾ ਲੈਣਾ: ਨਾ ਲਾਠੀ, ਨਾ ਝੋਲੀ, ਨਾ ਰੋਟੀ, ਨਾ ਰੁਪਏ ਅਤੇ ਨਾ ਦੋ ਕੁੜਤੇ ।
4
ਜਿਸ ਘਰ ਵਿੱਚ ਤੁਸੀਂ ਜਾਓ ਉਸ ਸ਼ਹਿਰ ਤੋਂ ਵਿਦਾ ਹੋਣ ਤੱਕ ਉਸ ਘਰ ਵਿੱਚ ਹੀ ਠਹਿਰਨਾ ।
5
ਜਿਸ ਸ਼ਹਿਰ ਵਿੱਚ ਤੁਹਾਡਾ ਸੁਆਗਤ ਨਾ ਹੋਵੇ, ਉਸ ਸ਼ਹਿਰ ਨੂੰ ਛੱਡਣ ਸਮੇਂ ਆਪਣੇ ਪੈਰਾਂ ਦਾ ਘੱਟਾ ਵੀ ਉਸ ਸ਼ਹਿਰ ਦੇ ਲੋਕਾਂ ਉੱਤੇ ਗਵਾਹੀ ਲਈ ਝਾੜ ਦੇਣਾ ।”
6
ਚੇਲੇ ਗਏ ਅਤੇ ਪਿੰਡ ਪਿੰਡ ਸ਼ੁਭ ਸਮਾਚਾਰ ਸੁਣਾਉਂਦੇ ਅਤੇ ਹਰ ਜਗ੍ਹਾ ਬਿਮਾਰਾਂ ਨੂੰ ਚੰਗਾ ਕਰਦੇ ਰਹੇ ।
7
ਸ਼ਾਸਕ ਹੇਰੋਦੇਸ ਨੇ ਯਿਸੂ ਦੇ ਬਾਰੇ ਇਹ ਸਾਰੀਆਂ ਗੱਲਾਂ ਸੁਣੀਆਂ । ਉਹ ਬਹੁਤ ਪਰੇਸ਼ਾਨ ਹੋਣ ਲੱਗਾ ਕਿਉਂਕਿ ਕੁਝ ਲੋਕ ਕਹਿੰਦੇ ਸਨ ਕਿ ਯੂਹੰਨਾ ਮੁਰਦਿਆਂ ਵਿੱਚੋਂ ਜੀਅ ਉੱਠਿਆ ਹੈ ।
8
ਕੁਝ ਲੋਕ ਕਹਿੰਦੇ ਸਨ ਕਿ ਏਲੀਯਾਹ ਨਬੀ ਪ੍ਰਗਟ ਹੋਇਆ ਹੈ । ਕੁਝ ਦੂਜੇ ਕਹਿੰਦੇ ਸਨ ਕਿ ਪੁਰਾਣੇ ਸਮੇਂ ਦੇ ਨਬੀਆਂ ਵਿੱਚੋਂ ਕੋਈ ਨਬੀ ਫਿਰ ਜੀਅ ਉੱਠਿਆ ਹੈ ।
9
ਪਰ ਹੇਰੋਦੇਸ ਦਾ ਕਹਿਣਾ ਸੀ, “ਯੂਹੰਨਾ ਦਾ ਸਿਰ ਤਾਂ ਮੈਂ ਵੱਢਵਾ ਦਿੱਤਾ ਸੀ, ਫਿਰ ਇਹ ਕੌਣ ਹੈ ਜਿਸ ਦੇ ਬਾਰੇ ਮੈਂ ਇਹ ਸਭ ਕੁਝ ਸੁਣ ਰਿਹਾ ਹਾਂ?” ਇਸ ਲਈ ਉਹ ਯਿਸੂ ਨੂੰ ਮਿਲਣ ਦੀ ਕੋਸ਼ਿਸ਼ ਕਰਨ ਲੱਗਾ ।
10
ਬਾਰ੍ਹਾਂ ਰਸੂਲਾਂ ਨੇ ਵਾਪਸ ਆ ਕੇ ਯਿਸੂ ਨੂੰ ਉਹ ਸਭ ਕੁਝ ਦੱਸਿਆ ਜੋ ਉਹਨਾਂ ਨੇ ਕੀਤਾ ਸੀ । ਯਿਸੂ ਉਹਨਾਂ ਨੂੰ ਆਪਣੇ ਨਾਲ ਅਲੱਗ ਲੈ ਕੇ ਬੈਤਸੈਦਾ ਸ਼ਹਿਰ ਨੂੰ ਚਲੇ ਗਏ ।
11
ਪਰ ਲੋਕਾਂ ਨੂੰ ਉਹਨਾਂ ਦਾ ਪਤਾ ਲੱਗ ਗਿਆ । ਇਸ ਲਈ ਉਹ ਯਿਸੂ ਦੇ ਪਿੱਛੇ ਗਏ । ਯਿਸੂ ਨੇ ਉਹਨਾਂ ਦਾ ਸੁਆਗਤ ਕੀਤਾ, ਉਹਨਾਂ ਨੂੰ ਪਰਮੇਸ਼ਰ ਦੇ ਰਾਜ ਬਾਰੇ ਉਪਦੇਸ਼ ਦਿੱਤਾ ਅਤੇ ਉਹਨਾਂ ਨੇ ਜਿਹਨਾਂ ਨੂੰ ਚੰਗੇ ਹੋਣ ਦੀ ਲੋੜ ਸੀ ਚੰਗਾ ਕੀਤਾ ।
12
ਜਦੋਂ ਦਿਨ ਢਲਣ ਲੱਗਾ ਤਾਂ ਬਾਰ੍ਹਾਂ ਚੇਲੇ ਯਿਸੂ ਦੇ ਕੋਲ ਆਏ ਅਤੇ ਉਹਨਾਂ ਨੂੰ ਕਿਹਾ, “ਹੁਣ ਲੋਕਾਂ ਨੂੰ ਵਿਦਾ ਕਰੋ ਤਾਂ ਜੋ ਉਹ ਨੇੜੇ ਦੇ ਪਿੰਡਾਂ ਅਤੇ ਬਸਤੀਆਂ ਵਿੱਚ ਜਾ ਕੇ ਆਪਣੇ ਠਹਿਰਨ ਅਤੇ ਭੋਜਨ ਦਾ ਪ੍ਰਬੰਧ ਕਰਨ, ਕਿਉਂਕਿ ਅਸੀਂ ਸੁੰਨਸਾਨ ਥਾਂ ਵਿੱਚ ਹਾਂ ।”
13
ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਹੀ ਇਹਨਾਂ ਨੂੰ ਭੋਜਨ ਦਿਓ ।” ਚੇਲਿਆਂ ਨੇ ਕਿਹਾ, “ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਦੇ ਸਿਵਾਏ ਹੋਰ ਕੁਝ ਨਹੀਂ ਹੈ । ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਇਹਨਾਂ ਸਾਰੇ ਲੋਕਾਂ ਲਈ ਭੋਜਨ ਖ਼ਰੀਦੀਏ?”
14
(ਉੱਥੇ ਉਸ ਸਮੇਂ ਪੰਜ ਹਜ਼ਾਰ ਦੇ ਲਗਭਗ ਆਦਮੀ ਸਨ ।) ਯਿਸੂ ਨੇ ਚੇਲਿਆਂ ਨੂੰ ਕਿਹਾ, “ਸਾਰੇ ਲੋਕਾਂ ਨੂੰ ਪੰਜਾਹ ਪੰਜਾਹ ਦੀਆਂ ਕਤਾਰਾਂ ਵਿੱਚ ਬਿਠਾ ਦਿਓ ।”
15
ਚੇਲਿਆਂ ਨੇ ਇਸੇ ਤਰ੍ਹਾਂ ਕੀਤਾ । ਉਹਨਾਂ ਨੇ ਸਾਰੇ ਲੋਕਾਂ ਨੂੰ ਕਤਾਰਾਂ ਵਿੱਚ ਬਿਠਾ ਦਿੱਤਾ ।
16
ਫਿਰ ਯਿਸੂ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ ਅਤੇ ਅਕਾਸ਼ ਵੱਲ ਅੱਖਾਂ ਚੁੱਕ ਕੇ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਤੋੜਿਆ । ਯਿਸੂ ਤੋੜ ਤੋੜ ਕੇ ਚੇਲਿਆਂ ਨੂੰ ਦੇਣ ਲੱਗੇ ਅਤੇ ਚੇਲੇ ਲੋਕਾਂ ਨੂੰ ਵੰਡਦੇ ਗਏ ।
17
ਹਰ ਇੱਕ ਆਦਮੀ ਨੇ ਚੰਗੀ ਤਰ੍ਹਾਂ ਰੱਜ ਕੇ ਭੋਜਨ ਕੀਤਾ । ਚੇਲਿਆਂ ਨੇ ਜੋ ਭੋਜਨ ਬਚ ਗਿਆ ਸੀ, ਉਸ ਨੂੰ ਇਕੱਠਾ ਕੀਤਾ ਅਤੇ ਬਚੇ ਹੋਏ ਟੁਕੜਿਆਂ ਨਾਲ ਬਾਰ੍ਹਾਂ ਟੋਕਰੇ ਭਰ ਗਏ ।
18
ਇੱਕ ਦਿਨ ਯਿਸੂ ਇਕਾਂਤ ਵਿੱਚ ਪ੍ਰਾਰਥਨਾ ਕਰ ਰਹੇ ਸਨ । ਉਹਨਾਂ ਦੇ ਚੇਲੇ ਵੀ ਉਹਨਾਂ ਦੇ ਨਾਲ ਸਨ । ਯਿਸੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, “ਲੋਕ ਮੇਰੇ ਬਾਰੇ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?”
19
ਚੇਲਿਆਂ ਨੇ ਉੱਤਰ ਦਿੱਤਾ, “ਕੁਝ ਲੋਕ ਤੁਹਾਨੂੰ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ । ਕੁਝ ਏਲੀਯਾਹ ਨਬੀ ਮੰਨਦੇ ਹਨ ਅਤੇ ਕੁਝ ਲੋਕ ਕਹਿੰਦੇ ਹਨ ਕਿ ਤੁਸੀਂ ਕੋਈ ਪੁਰਾਣੇ ਸਮੇਂ ਦੇ ਨਬੀ ਹੋ ਜੋ ਫਿਰ ਜੀਅ ਉੱਠੇ ਹੋ ।”
20
ਯਿਸੂ ਨੇ ਪੁੱਛਿਆ, “ਪਰ ਤੁਸੀਂ ਇਸ ਦੇ ਬਾਰੇ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?” ਪਤਰਸ ਨੇ ਉੱਤਰ ਦਿੱਤਾ, “ਤੁਸੀਂ ਪਰਮੇਸ਼ਰ ਦੇ ‘ ਮਸੀਹ ’ ਹੋ ।”
21
ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਸਖ਼ਤੀ ਨਾਲ ਹੁਕਮ ਦਿੱਤਾ ਕਿ ਉਹ ਇਹ ਗੱਲ ਕਿਸੇ ਨੂੰ ਨਾ ਦੱਸਣ ।
22
ਫਿਰ ਯਿਸੂ ਨੇ ਕਿਹਾ, “ਇਹ ਜ਼ਰੂਰੀ ਹੈ ਕਿ ਮਨੁੱਖ ਦਾ ਪੁੱਤਰ ਦੁੱਖ ਸਹੇ । ਉਸ ਨੂੰ ਮਹਾਂ-ਪੁਰੋਹਿਤ, ਬਜ਼ੁਰਗ ਆਗੂ ਅਤੇ ਵਿਵਸਥਾ ਦੇ ਸਿੱਖਿਅਕ ਰੱਦਣਗੇ ਅਤੇ ਮਾਰ ਦੇਣਗੇ, ਪਰ ਉਹ ਤੀਜੇ ਦਿਨ ਮੁਰਦਿਆਂ ਵਿੱਚੋਂ ਜੀਅ ਉੱਠੇਗਾ ।”
23
ਯਿਸੂ ਨੇ ਸਾਰਿਆਂ ਨੂੰ ਕਿਹਾ, “ਜੇਕਰ ਕੋਈ ਮੇਰਾ ਚੇਲਾ ਬਣਨਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣਾ ਇਨਕਾਰ ਕਰਨਾ ਪਵੇਗਾ । ਉਸ ਨੂੰ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲਣਾ ਪਵੇਗਾ ।
24
ਜਿਹੜਾ ਆਪਣੇ ਪ੍ਰਾਣ ਬਚਾਉਣਾ ਚਾਹੁੰਦਾ ਹੈ, ਉਹ ਉਸ ਨੂੰ ਗੁਆਵੇਗਾ; ਪਰ ਜਿਹੜਾ ਆਪਣੇ ਪ੍ਰਾਣ ਮੇਰੇ ਲਈ ਗੁਆਵੇਗਾ, ਉਹ ਉਸ ਨੂੰ ਬਚਾਵੇਗਾ ।
25
ਜੇਕਰ ਕੋਈ ਸਾਰੇ ਸੰਸਾਰ ਨੂੰ ਪ੍ਰਾਪਤ ਕਰ ਲਵੇ ਪਰ ਆਪਣਾ ਜੀਵਨ ਗੁਆ ਦੇਵੇ ਜਾਂ ਨਾਸ਼ ਕਰ ਦੇਵੇ ਤਾਂ ਉਸ ਤੋਂ ਕੀ ਲਾਭ?
26
ਜੇਕਰ ਕੋਈ ਮੈਨੂੰ ਅਤੇ ਮੇਰੇ ਉਪਦੇਸ਼ਾਂ ਨੂੰ ਮੰਨਣ ਤੋਂ ਸ਼ਰਮਾਉੁਂਦਾ ਹੈ ਤਾਂ ਮਨੁੱਖ ਦਾ ਪੁੱਤਰ ਜਦੋਂ ਆਪਣੀ, ਆਪਣੇ ਪਿਤਾ ਅਤੇ ਸਵਰਗਦੂਤਾਂ ਦੀ ਮਹਿਮਾ ਨਾਲ ਆਵੇਗਾ ਤਦ ਉਸ ਤੋਂ ਸ਼ਰਮਾਵੇਗਾ ।
27
ਮੈਂ ਇਹ ਗੱਲ ਸੱਚ ਸੱਚ ਕਹਿੰਦਾ ਹਾਂ, ਇੱਥੇ ਇਸ ਸਮੇਂ ਕੁਝ ਇਹੋ ਜਿਹੇ ਵੀ ਖੜ੍ਹੇ ਹਨ, ਜਿਹੜੇ ਉਸ ਸਮੇਂ ਤੱਕ ਮੌਤ ਦਾ ਸਵਾਦ ਨਹੀਂ ਚੱਖਣਗੇ ਜਦੋਂ ਤੱਕ ਉਹ ਪਰਮੇਸ਼ਰ ਦੇ ਰਾਜ ਨੂੰ ਨਾ ਦੇਖ ਲੈਣ ।”
28
ਇਹਨਾਂ ਗੱਲਾਂ ਦੇ ਅੱਠ ਦਿਨਾਂ ਬਾਅਦ ਯਿਸੂ ਨੇ ਆਪਣੇ ਨਾਲ ਪਤਰਸ, ਯੂਹੰਨਾ ਅਤੇ ਯਾਕੂਬ ਨੂੰ ਲਿਆ ਅਤੇ ਉਹ ਪ੍ਰਾਰਥਨਾ ਕਰਨ ਲਈ ਇੱਕ ਪਹਾੜ ਉੱਤੇ ਗਏ ।
29
ਜਦੋਂ ਯਿਸੂ ਪ੍ਰਾਰਥਨਾ ਕਰ ਰਹੇ ਸਨ, ਉਹਨਾਂ ਦੇ ਚਿਹਰੇ ਦਾ ਰੂਪ ਬਦਲ ਗਿਆ । ਉਹਨਾਂ ਦੇ ਕੱਪੜੇ ਚਿੱਟੇ ਅਤੇ ਚਮਕੀਲੇ ਹੋ ਗਏ ।
30
ਦੋ ਆਦਮੀ ਯਿਸੂ ਦੇ ਨਾਲ ਗੱਲਾਂ ਕਰ ਰਹੇ ਸਨ, ਉਹ ਮੂਸਾ ਅਤੇ ਏਲੀਯਾਹ ਸਨ ।
31
ਉਹ ਦੋਵੇਂ ਸਵਰਗੀ ਤੇਜ ਵਿੱਚ ਯਿਸੂ ਦੇ ਨਾਲ ਉਹਨਾਂ ਦੀ ਮੌਤ ਦੇ ਬਾਰੇ ਗੱਲਾਂ ਕਰ ਰਹੇ ਸਨ ਜੋ ਯਿਸੂ ਯਰੂਸ਼ਲਮ ਵਿੱਚ ਸਹਿਣ ਵਾਲੇ ਸਨ ।
32
ਪਤਰਸ ਅਤੇ ਉਸ ਦੇ ਸਾਥੀ ਗਹਿਰੀ ਨੀਂਦ ਵਿੱਚ ਸੁੱਤੇ ਪਏ ਸਨ । ਜਦੋਂ ਉਹਨਾਂ ਦੀ ਨੀਂਦ ਖੁੱਲ੍ਹੀ ਤਾਂ ਉਹਨਾਂ ਨੇ ਯਿਸੂ ਦਾ ਤੇਜਸਵੀ ਰੂਪ ਅਤੇ ਦੋ ਆਦਮੀਆਂ ਨੂੰ ਯਿਸੂ ਨਾਲ ਦੇਖਿਆ ।
33
ਜਦੋਂ ਉਹ ਆਦਮੀ ਯਿਸੂ ਕੋਲੋਂ ਜਾਣ ਲੱਗੇ ਤਾਂ ਪਤਰਸ ਨੇ ਯਿਸੂ ਅੱਗੇ ਬੇਨਤੀ ਕੀਤੀ, “ਮਾਲਕ, ਇਹ ਕਿੰਨਾ ਚੰਗਾ ਹੈ ਕਿ ਅਸੀਂ ਇੱਥੇ ਹਾਂ । ਅਸੀਂ ਤਿੰਨ ਤੰਬੂ ਬਣਾਈਏ: ਇੱਕ ਤੁਹਾਡੇ ਲਈ, ਇੱਕ ਮੂਸਾ ਲਈ, ਅਤੇ ਇੱਕ ਏਲੀਯਾਹ ਲਈ ।” (ਪਰ ਪਤਰਸ ਇਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ ।)
34
ਪਤਰਸ ਅਜੇ ਇਹ ਕਹਿ ਹੀ ਰਿਹਾ ਸੀ ਕਿ ਇੱਕ ਬੱਦਲ ਉਹਨਾਂ ਉੱਤੇ ਛਾ ਗਿਆ । ਉਹ ਬੱਦਲ ਦੇ ਵਿੱਚ ਘਿਰ ਗਏ ਅਤੇ ਬਹੁਤ ਡਰ ਗਏ ।
35
ਬੱਦਲ ਵਿੱਚੋਂ ਇੱਕ ਆਵਾਜ਼ ਆਈ, “ਇਹ ਮੇਰਾ ਚੁਣਿਆ ਹੋਇਆ ਪੁੱਤਰ ਹੈ, ਇਸ ਦੀ ਸੁਣੋ ।”
36
ਉਸ ਆਵਾਜ਼ ਦੇ ਬਾਅਦ ਉਹਨਾਂ ਨੇ ਯਿਸੂ ਨੂੰ ਉੱਥੇ ਇਕੱਲੇ ਹੀ ਦੇਖਿਆ । ਚੇਲੇ ਚੁੱਪ ਰਹੇ ਅਤੇ ਉਹਨਾਂ ਨੇ ਉਸ ਸਮੇਂ ਜੋ ਕੁਝ ਦੇਖਿਆ ਸੀ ਉਸ ਦਾ ਇੱਕ ਸ਼ਬਦ ਵੀ ਕਿਸੇ ਨੂੰ ਨਾ ਦੱਸਿਆ ।
37
ਅਗਲੇ ਦਿਨ ਜਦੋਂ ਉਹ ਪਹਾੜ ਤੋਂ ਉਤਰੇ ਤਾਂ ਯਿਸੂ ਨੂੰ ਇੱਕ ਬਹੁਤ ਵੱਡੀ ਭੀੜ ਮਿਲੀ ।
38
ਭੀੜ ਵਿੱਚੋਂ ਇੱਕ ਆਦਮੀ ਨੇ ਜ਼ੋਰ ਨਾਲ ਪੁਕਾਰ ਕੇ ਕਿਹਾ, “ਗੁਰੂ ਜੀ, ਕਿਰਪਾ ਕਰ ਕੇ ਮੇਰੇ ਪੁੱਤਰ ਨੂੰ ਚੱਲ ਕੇ ਦੇਖੋ । ਉਹ ਮੇਰਾ ਇੱਕੋ ਇੱਕ ਪੁੱਤਰ ਹੈ ।
39
ਇੱਕ ਅਸ਼ੁੱਧ ਆਤਮਾ ਉਸ ਨੂੰ ਫੜ ਲੈਂਦੀ ਹੈ ਅਤੇ ਉਹ ਇਕਦਮ ਚੀਕਣ ਲੱਗ ਪੈਂਦਾ ਹੈ । ਉਹ ਉਸ ਨੂੰ ਝੰਜੋੜ ਦਿੰਦੀ ਹੈ ਅਤੇ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਦੀ ਹੈ; ਉਹ ਉਸ ਨੂੰ ਬੜੀ ਮੁਸ਼ਕਲ ਨਾਲ ਛੱਡਦੀ ਹੈ ਅਤੇ ਉਸ ਨੂੰ ਬਹੁਤ ਤੰਗ ਕਰਦੀ ਹੈ ।
40
ਮੈਂ ਤੁਹਾਡੇ ਚੇਲਿਆਂ ਅੱਗੇ ਬੇਨਤੀ ਕੀਤੀ, ਪਰ ਉਹ ਉਸ ਨੂੰ ਕੱਢ ਨਾ ਸਕੇ ।”
41
ਯਿਸੂ ਨੇ ਉੱਤਰ ਦਿੱਤਾ, “ਹੇ ਅਵਿਸ਼ਵਾਸੀ ਅਤੇ ਭਟਕੀ ਹੋਈ ਪੀੜ੍ਹੀ ਦੇ ਲੋਕੋ, ਮੈਂ ਤੁਹਾਡੇ ਨਾਲ ਕਦੋਂ ਤੱਕ ਰਹਾਂਗਾ ਅਤੇ ਕਦੋਂ ਤੱਕ ਧੀਰਜ ਕਰਾਂਗਾ? ਤੂੰ ਆਪਣੇ ਪੁੱਤਰ ਨੂੰ ਇੱਥੇ ਲਿਆ ।”
42
ਜਦੋਂ ਉਹ ਮੁੰਡੇ ਨੂੰ ਯਿਸੂ ਦੇ ਕੋਲ ਲਿਆ ਰਹੇ ਸਨ, ਤਾਂ ਅਸ਼ੁੱਧ ਆਤਮਾ ਨੇ ਮੁੰਡੇ ਨੂੰ ਰਾਹ ਵਿੱਚ ਝੰਜੋੜਨਾ ਸ਼ੁਰੂ ਕਰ ਦਿੱਤਾ । ਪਰ ਯਿਸੂ ਨੇ ਅਸ਼ੁੱਧ ਆਤਮਾ ਨੂੰ ਝਿੜਕਿਆ ਅਤੇ ਮੁੰਡੇ ਨੂੰ ਚੰਗਾ ਕਰ ਦਿੱਤਾ ਅਤੇ ਉਸ ਦੇ ਪਿਤਾ ਨੂੰ ਸੌਂਪ ਦਿੱਤਾ ।
43
ਪਰਮੇਸ਼ਰ ਦਾ ਇਹ ਪ੍ਰਤਾਪ ਦੇਖ ਕੇ ਲੋਕ ਹੈਰਾਨ ਰਹਿ ਗਏ । ਜਿਹੜੇ ਕੰਮ ਯਿਸੂ ਕਰ ਰਹੇ ਸਨ, ਉਹਨਾਂ ਨੂੰ ਦੇਖ ਕੇ ਸਾਰੇ ਲੋਕ ਅਜੇ ਹੈਰਾਨ ਹੀ ਸਨ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ:
44
“ਧਿਆਨ ਨਾਲ ਸੁਣੋ, ਮਨੁੱਖ ਦਾ ਪੁੱਤਰ ਲੋਕਾਂ ਦੇ ਹੱਥਾਂ ਵਿੱਚ ਫੜਵਾਇਆ ਜਾਣ ਵਾਲਾ ਹੈ ।”
45
ਪਰ ਚੇਲੇ ਇਸ ਗੱਲ ਦਾ ਅਰਥ ਨਾ ਸਮਝੇ । ਇਸ ਦਾ ਅਰਥ ਉਹਨਾਂ ਤੋਂ ਲੁਕਿਆ ਰਿਹਾ ਅਤੇ ਉਹ ਸਮਝ ਨਾ ਸਕੇ । ਉਹ ਯਿਸੂ ਤੋਂ ਇਸ ਦਾ ਅਰਥ ਪੁੱਛਣ ਤੋਂ ਡਰਦੇ ਸਨ ।
46
ਇੱਕ ਦਿਨ ਚੇਲਿਆਂ ਵਿੱਚ ਇਹ ਬਹਿਸ ਹੋਣ ਲੱਗੀ ਕਿ ਉਹਨਾਂ ਵਿੱਚੋਂ ਵੱਡਾ ਕੌਣ ਹੈ ।
47
ਯਿਸੂ ਨੇ ਉਹਨਾਂ ਦੇ ਦਿਲਾਂ ਦੇ ਇਹ ਵਿਚਾਰ ਜਾਣ ਕੇ ਇੱਕ ਬੱਚੇ ਨੂੰ ਲਿਆ
48
ਅਤੇ ਉਸ ਨੂੰ ਆਪਣੇ ਕੋਲ ਖੜ੍ਹਾ ਕਰ ਕੇ ਕਿਹਾ, “ਜੋ ਕੋਈ ਮੇਰੇ ਨਾਮ ਵਿੱਚ ਇਸ ਬੱਚੇ ਦਾ ਸੁਆਗਤ ਕਰਦਾ ਹੈ, ਉਹ ਮੇਰਾ ਸੁਆਗਤ ਕਰਦਾ ਹੈ; ਅਤੇ ਜੋ ਮੇਰਾ ਸੁਆਗਤ ਕਰਦਾ ਹੈ, ਉਹ ਮੇਰੇ ਭੇਜਣ ਵਾਲੇ ਦਾ ਸੁਆਗਤ ਕਰਦਾ ਹੈ । ਜੋ ਤੁਹਾਡੇ ਵਿੱਚ ਸਾਰਿਆਂ ਤੋਂ ਛੋਟਾ ਹੈ ਉਹ ਹੀ ਸਾਰਿਆਂ ਤੋਂ ਵੱਡਾ ਹੈ ।”
49
ਯੂਹੰਨਾ ਨੇ ਕਿਹਾ, “ਮਾਲਕ, ਅਸੀਂ ਇੱਕ ਆਦਮੀ ਨੂੰ ਦੇਖਿਆ ਹੈ, ਜੋ ਤੁਹਾਡਾ ਨਾਮ ਲੈ ਕੇ ਅਸ਼ੁੱਧ ਆਤਮਾਵਾਂ ਨੂੰ ਕੱਢਦਾ ਹੈ । ਅਸੀਂ ਉਸ ਨੂੰ ਰੋਕਿਆ, ਕਿਉਂਕਿ ਉਹ ਸਾਡੀ ਤਰ੍ਹਾਂ ਤੁਹਾਡੇ ਪਿੱਛੇ ਨਹੀਂ ਚੱਲਦਾ ।”
50
ਯਿਸੂ ਨੇ ਉਸ ਨੂੰ ਕਿਹਾ, “ਉਸ ਨੂੰ ਨਾ ਰੋਕੋ, ਕਿਉਂਕਿ ਜੋ ਤੁਹਾਡੇ ਵਿਰੁੱਧ ਨਹੀਂ, ਉਹ ਤੁਹਾਡੇ ਨਾਲ ਹੈ ।”
51
ਜਦੋਂ ਯਿਸੂ ਦੇ ਸਵਰਗ ਵਿੱਚ ਉੱਠਾਏ ਜਾਣ ਦੇ ਦਿਨ ਨੇੜੇ ਆਏ ਤਾਂ ਉਹਨਾਂ ਨੇ ਯਰੂਸ਼ਲਮ ਸ਼ਹਿਰ ਨੂੰ ਜਾਣ ਦਾ ਪੱਕਾ ਇਰਾਦਾ ਕੀਤਾ ਅਤੇ ਉਸ ਵੱਲ ਚੱਲ ਪਏ ।
52
ਯਿਸੂ ਨੇ ਆਪਣੇ ਅੱਗੇ ਪਹਿਲਾਂ ਆਪਣੇ ਸੰਦੇਸ਼ਵਾਹਕਾਂ ਨੂੰ ਭੇਜਿਆ । ਉਹ ਸਾਮਰੀਆ ਦੇ ਇੱਕ ਪਿੰਡ ਵਿੱਚ ਗਏ ਕਿ ਯਿਸੂ ਦੇ ਠਹਿਰਨ ਲਈ ਥਾਂ ਤਿਆਰ ਕਰਨ ।
53
ਪਰ ਉੁਸ ਪਿੰਡ ਦੇ ਲੋਕਾਂ ਨੇ ਯਿਸੂ ਦਾ ਸੁਆਗਤ ਨਾ ਕੀਤਾ ਕਿਉਂਕਿ ਯਿਸੂ ਯਰੂਸ਼ਲਮ ਸ਼ਹਿਰ ਨੂੰ ਜਾ ਰਹੇ ਸਨ ।
54
ਇਹ ਦੇਖ ਕੇ ਯਿਸੂ ਦੇ ਚੇਲਿਆਂ, ਯਾਕੂਬ ਅਤੇ ਯੂਹੰਨਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਹੁਕਮ ਦੇਈਏ ਕਿ ਅਕਾਸ਼ ਤੋਂ ਅੱਗ ਵਰ੍ਹੇ ਅਤੇ ਇਹਨਾਂ ਨੂੰ ਭਸਮ ਕਰ ਦੇਵੇ?”
55
ਪਰ ਯਿਸੂ ਨੇ ਪਿੱਛੇ ਮੁੜ ਕੇ ਚੇਲਿਆਂ ਨੂੰ ਝਿੜਕਿਆ ਅਤੇ ਉਹਨਾਂ ਨੂੰ ਕਿਹਾ, [“ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਵਿੱਚ ਕਿਸ ਤਰ੍ਹਾਂ ਦਾ ਆਤਮਾ ਹੈ? ਮਨੁੱਖ ਦਾ ਪੁੱਤਰ ਲੋਕਾਂ ਦੇ ਜੀਵਨ ਨਾਸ਼ ਕਰਨ ਨਹੀਂ, ਸਗੋਂ ਉਹਨਾਂ ਨੂੰ ਬਚਾਉਣ ਦੇ ਲਈ ਆਇਆ ਹੈ ।”]
56
ਇਸ ਦੇ ਬਾਅਦ ਉਹ ਦੂਜੇ ਪਿੰਡ ਵੱਲ ਚਲੇ ਗਏ ।
57
ਉਹ ਰਾਹ ਵਿੱਚ ਜਾ ਰਹੇ ਸਨ । ਇੱਕ ਆਦਮੀ ਨੇ ਯਿਸੂ ਦੇ ਕੋਲ ਆ ਕੇ ਕਿਹਾ, “ਪ੍ਰਭੂ ਜੀ, ਜਿੱਥੇ ਕਿਤੇ ਵੀ ਤੁਸੀਂ ਜਾਓਗੇ, ਮੈਂ ਤੁਹਾਡੇ ਪਿੱਛੇ ਚੱਲਾਂਗਾ ।”
58
ਯਿਸੂ ਨੇ ਉਸ ਨੂੰ ਕਿਹਾ, “ਲੂੰਬੜੀਆਂ ਦੇ ਰਹਿਣ ਲਈ ਘੁਰਨੇ ਹਨ, ਅਕਾਸ਼ ਦੇ ਪੰਛੀਆਂ ਕੋਲ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਰੱਖਣ ਲਈ ਵੀ ਥਾਂ ਨਹੀਂ ਹੈ ।”
59
ਇੱਕ ਹੋਰ ਨੂੰ ਯਿਸੂ ਨੇ ਕਿਹਾ, “ਮੇਰੇ ਪਿੱਛੇ ਚੱਲ ।” ਪਰ ਉਸ ਆਦਮੀ ਨੇ ਉੱਤਰ ਦਿੱਤਾ, “ਪ੍ਰਭੂ ਜੀ, ਪਹਿਲਾਂ ਮੈਨੂੰ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਉਣ ਦਿਓ ।”
60
ਯਿਸੂ ਨੇ ਉਸ ਨੂੰ ਕਿਹਾ, “ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨਾਉਣ ਦਿਓ ਪਰ ਤੂੰ ਜਾ ਕੇ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰ ।”
61
ਇੱਕ ਹੋਰ ਆਦਮੀ ਨੇ ਕਿਹਾ, “ਪ੍ਰਭੂ ਜੀ, ਮੈਂ ਤੁਹਾਡੇ ਪਿੱਛੇ ਚੱਲਾਂਗਾ ਪਰ ਪਹਿਲਾਂ ਮੈਂ ਜਾ ਕੇ ਆਪਣੇ ਘਰ ਵਾਲਿਆਂ ਕੋਲੋਂ ਵਿਦਾ ਲੈ ਆਵਾਂ ।”
62
ਪਰ ਯਿਸੂ ਨੇ ਉਸ ਨੂੰ ਕਿਹਾ, “ਜੋ ਮਨੁੱਖ ਹਲ੍ਹ ਉੱਤੇ ਹੱਥ ਰੱਖ ਕੇ ਪਿੱਛੇ ਦੇਖਦਾ ਹੈ, ਉਹ ਪਰਮੇਸ਼ਰ ਦੇ ਰਾਜ ਦੇ ਯੋਗ ਨਹੀਂ ਹੈ ।”
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 10 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24