bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
/
Luke 22
Luke 22
Punjabi 2021 CL-NA (ਪਵਿੱਤਰ ਬਾਈਬਲ (Revised Common Language North American Edition))
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 23 →
1
ਅਖ਼ਮੀਰੀ ਰੋਟੀ ਦਾ ਤਿਉਹਾਰ, ਜਿਸ ਨੂੰ ਪਸਾਹ ਵੀ ਕਹਿੰਦੇ ਹਨ, ਨੇੜੇ ਆ ਰਿਹਾ ਸੀ ।
2
ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਯਿਸੂ ਨੂੰ ਮਾਰਨ ਦੀ ਵਿਉਂਤ ਬਣਾ ਰਹੇ ਸਨ ਪਰ ਉਹ ਲੋਕਾਂ ਤੋਂ ਡਰਦੇ ਸਨ ।
3
ਯਹੂਦਾ ਯਿਸੂ ਦੇ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਜਿਸ ਦਾ ਉਪਨਾਮ ਇਸਕਰਿਯੋਤੀ ਸੀ । ਉਸ ਦੇ ਦਿਲ ਵਿੱਚ ਸ਼ੈਤਾਨ ਆਇਆ ।
4
ਉਹ ਮਹਾਂ-ਪੁਰੋਹਿਤਾਂ ਅਤੇ ਹੈਕਲ ਦੀ ਪੁਲਿਸ ਦੇ ਅਫ਼ਸਰਾਂ ਕੋਲ ਗਿਆ ਅਤੇ ਉਹਨਾਂ ਨਾਲ ਮਿਲ ਕੇ ਵਿਉਂਤ ਬਣਾਈ ਕਿ ਕਿਸ ਤਰ੍ਹਾਂ ਉਹ ਯਿਸੂ ਨੂੰ ਉਹਨਾਂ ਦੇ ਹੱਥਾਂ ਵਿੱਚ ਫੜਵਾਏ ।
5
ਉਹ ਬਹੁਤ ਖ਼ੁਸ਼ ਹੋਏ ਅਤੇ ਯਹੂਦਾ ਨੂੰ ਇਸ ਕੰਮ ਲਈ ਪੈਸੇ ਦੇਣੇ ਵੀ ਮੰਨ ਗਏ ।
6
ਯਹੂਦਾ ਮੰਨ ਗਿਆ । ਉਹ ਕਿਸੇ ਇਹੋ ਜਿਹੇ ਮੌਕੇ ਦੀ ਤਾੜ ਵਿੱਚ ਰਹਿਣ ਲੱਗਾ ਕਿ ਜਦੋਂ ਲੋਕ ਯਿਸੂ ਦੇ ਨਾਲ ਨਾ ਹੋਣ ਅਤੇ ਉਹ ਉਹਨਾਂ ਨੂੰ ਮਹਾਂ-ਪੁਰੋਹਿਤਾਂ ਦੇ ਹੱਥਾਂ ਵਿੱਚ ਫੜਵਾ ਦੇਵੇ ।
7
ਅਖ਼ਮੀਰੀ ਰੋਟੀ ਦੇ ਤਿਉਹਾਰ ਦਾ ਉਹ ਦਿਨ ਸੀ ਜਿਸ ਦਿਨ ਪਸਾਹ ਦੇ ਭੋਜ ਦਾ ਲੇਲਾ ਵੱਢਿਆ ਜਾਂਦਾ ਸੀ ।
8
ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਭੇਜਿਆ, “ਜਾਓ, ਅਤੇ ਸਾਡੇ ਖਾਣ ਲਈ ਪਸਾਹ ਦਾ ਭੋਜ ਤਿਆਰ ਕਰੋ ।”
9
ਉਹਨਾਂ ਨੇ ਯਿਸੂ ਤੋਂ ਪੁੱਛਿਆ, “ਤੁਸੀਂ ਕਿੱਥੇ ਚਾਹੁੰਦੇ ਹੋ ਕਿ ਅਸੀਂ ਭੋਜਨ ਤਿਆਰ ਕਰੀਏ?”
10
ਯਿਸੂ ਨੇ ਉੱਤਰ ਦਿੱਤਾ, “ਜਦੋਂ ਤੁਸੀਂ ਸ਼ਹਿਰ ਵਿੱਚ ਜਾਓ ਤਾਂ ਤੁਸੀਂ ਇੱਕ ਆਦਮੀ ਨੂੰ ਪਾਣੀ ਦਾ ਘੜਾ ਚੁੱਕੀ ਜਾਂਦੇ ਦੇਖੋਗੇ । ਉਸ ਦੇ ਪਿੱਛੇ ਪਿੱਛੇ ਜਾਣਾ । ਜਿਸ ਘਰ ਦੇ ਅੰਦਰ ਉਹ ਜਾਵੇ, ਤੁਸੀਂ ਵੀ ਉਸ ਘਰ ਵਿੱਚ ਜਾਣਾ
11
ਅਤੇ ਉਸ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਜੀ ਤੁਹਾਨੂੰ ਪੁੱਛਦੇ ਹਨ ਕਿ ਉਹ ਬੈਠਕ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਦੇ ਨਾਲ ਪਸਾਹ ਦਾ ਭੋਜਨ ਕਰਾਂ?’
12
ਉਹ ਤੁਹਾਨੂੰ ਇੱਕ ਸਜਾਏ ਗਏ ਚੁਬਾਰੇ ਵਿੱਚ ਲੈ ਜਾਵੇਗਾ । ਉੱਥੇ ਤੁਸੀਂ ਤਿਆਰ ਕਰਨਾ ।”
13
ਉਹ ਗਏ ਅਤੇ ਸਭ ਕੁਝ ਉਸੇ ਤਰ੍ਹਾਂ ਠੀਕ-ਠਾਕ ਦੇਖਿਆ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਦੱਸਿਆ ਸੀ । ਫਿਰ ਉਹਨਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ ।
14
ਜਦੋਂ ਭੋਜ ਦਾ ਸਮਾਂ ਆ ਗਿਆ, ਯਿਸੂ ਆਪਣੇ ਚੇਲਿਆਂ ਦੇ ਨਾਲ ਖਾਣ ਲਈ ਬੈਠੇ ।
15
ਯਿਸੂ ਨੇ ਉਹਨਾਂ ਨੂੰ ਕਿਹਾ, “ਮੇਰੀ ਇਹ ਬੜੀ ਤਾਂਘ ਸੀ ਕਿ ਦੁੱਖ ਸਹਿਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਭੋਜ ਕਰਾਂ ।
16
ਮੈਂ ਤੁਹਾਨੂੰ ਇਸ ਬਾਰੇ ਇਹ ਵੀ ਦੱਸਦਾ ਹਾਂ ਕਿ ਮੈਂ ਇਹ ਭੋਜ ਅੱਗੇ ਤੋਂ ਤਦ ਤੱਕ ਨਹੀਂ ਖਾਵਾਂਗਾ ਜਦੋਂ ਤੱਕ ਕਿ ਇਸ ਦੀ ਪੂਰਨਤਾ ਪਰਮੇਸ਼ਰ ਦੇ ਰਾਜ ਵਿੱਚ ਨਾ ਹੋਵੇ ।”
17
ਫਿਰ ਯਿਸੂ ਨੇ ਪਿਆਲਾ ਲਿਆ, ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਕਿਹਾ, “ਲਓ, ਇਸ ਨੂੰ ਆਪਸ ਵਿੱਚ ਵੰਡ ਲਵੋ ।
18
ਮੈਂ ਤੁਹਾਨੂੰ ਕਹਿੰਦਾ ਹਾਂ ਕਿ ਅੱਜ ਤੋਂ ਬਾਅਦ ਜਦੋਂ ਤੱਕ ਪਰਮੇਸ਼ਰ ਦਾ ਰਾਜ ਨਾ ਆਵੇ, ਮੈਂ ਅੰਗੂਰ ਦੀ ਪੈਦਾਵਾਰ ਨਹੀਂ ਪੀਵਾਂਗਾ ।”
19
ਇਸ ਦੇ ਬਾਅਦ ਯਿਸੂ ਨੇ ਰੋਟੀ ਲਈ ਅਤੇ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਉਸ ਨੂੰ ਤੋੜਿਆ, ਚੇਲਿਆਂ ਨੂੰ ਦਿੱਤੀ ਅਤੇ ਕਿਹਾ, “ਇਹ ਮੇਰਾ ਸਰੀਰ ਹੈ, ਜੋ ਤੁਹਾਡੇ ਲਈ ਦਿੱਤਾ ਜਾਂਦਾ ਹੈ । ਮੇਰੀ ਯਾਦ ਵਿੱਚ ਇਹ ਕਰਿਆ ਕਰੋ ।”
20
ਇਸੇ ਤਰ੍ਹਾਂ ਖਾਣੇ ਦੇ ਬਾਅਦ ਯਿਸੂ ਨੇ ਉਹਨਾਂ ਨੂੰ ਪਿਆਲਾ ਦਿੱਤਾ ਅਤੇ ਕਿਹਾ, “ਇਹ ਪਿਆਲਾ ਮੇਰੇ ਲਹੂ ਦਾ ਨਵਾਂ ਨੇਮ ਹੈ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ ।
21
“ਪਰ ਦੇਖੋ, ਮੈਨੂੰ ਫੜਵਾਉਣ ਵਾਲਾ ਮੇਰੇ ਨਾਲ ਇਸ ਵੇਲੇ ਭੋਜਨ ਕਰ ਰਿਹਾ ਹੈ ।
22
ਮਨੁੱਖ ਦਾ ਪੁੱਤਰ ਤਾਂ ਮਰੇਗਾ ਹੀ ਹੈ ਜਿਸ ਤਰ੍ਹਾਂ ਉਸ ਦੇ ਬਾਰੇ ਮਿੱਥਿਆ ਗਿਆ ਹੈ ਪਰ ਹਾਏ ਉਸ ਆਦਮੀ ਉੱਤੇ ਜੋ ਉਸ ਨੂੰ ਫੜਵਾ ਰਿਹਾ ਹੈ ।”
23
ਇਹ ਸੁਣ ਕੇ ਚੇਲੇ ਆਪਸ ਵਿੱਚ ਇੱਕ ਦੂਜੇ ਤੋਂ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਉਹ ਕੌਣ ਹੈ ਜਿਹੜਾ ਇਹ ਕੰਮ ਕਰੇਗਾ?
24
ਚੇਲਿਆਂ ਵਿੱਚ ਇਹ ਬਹਿਸ ਛਿੜ ਪਈ ਕਿ ਉਹਨਾਂ ਵਿੱਚੋਂ ਵੱਡਾ ਕੌਣ ਸਮਝਿਆ ਜਾਵੇ ।
25
ਤਦ ਯਿਸੂ ਨੇ ਉਹਨਾਂ ਨੂੰ ਕਿਹਾ, “ਸੰਸਾਰ ਦੇ ਰਾਜੇ ਆਪਣੇ ਲੋਕਾਂ ਉੱਤੇ ਰਾਜ ਕਰਦੇ ਹਨ ਅਤੇ ਅਧਿਕਾਰੀ ਲੋਕ ਆਪਣੇ ਆਪ ਨੂੰ ਲੋਕਾਂ ਦੇ ਦਾਤਾ ਅਖਵਾਉਂਦੇ ਹਨ ।
26
ਪਰ ਤੁਸੀਂ ਉਹਨਾਂ ਵਰਗੇ ਨਾ ਬਣੋ । ਤੁਹਾਡੇ ਵਿੱਚੋਂ ਜਿਹੜਾ ਵੱਡਾ ਹੈ, ਉਹ ਸਾਰਿਆਂ ਤੋਂ ਛੋਟਾ ਬਣੇ । ਜਿਹੜਾ ਆਗੂ ਹੋਵੇ, ਸੇਵਕ ਬਣੇ
27
ਕਿਉਂਕਿ ਵੱਡਾ ਕੌਣ ਹੈ ਜੋ ਭੋਜਨ ਕਰਨ ਬੈਠਦਾ ਹੈ ਜਾਂ ਉਹ ਜਿਹੜਾ ਸੇਵਾ ਕਰਦਾ ਹੈ? ਹਾਂ, ਭੋਜਨ ਕਰਨ ਵਾਲਾ ਹੀ ਵੱਡਾ ਹੈ । ਪਰ ਮੈਂ ਤੁਹਾਡੇ ਵਿੱਚ ਇੱਕ ਸੇਵਕ ਵਾਂਗ ਹਾਂ ।
28
“ਤੁਸੀਂ ਮੇਰੇ ਸਾਰੇ ਦੁੱਖਾਂ ਵਿੱਚ ਮੇਰਾ ਸਾਥ ਦਿੱਤਾ ਹੈ ।
29
ਇਸ ਲਈ ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਰਾਜ ਦਿੱਤਾ ਹੈ, ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਅਧਿਕਾਰ ਦਿੰਦਾ ਹਾਂ ।
30
ਤੁਸੀਂ ਮੇਰੇ ਰਾਜ ਵਿੱਚ ਮੇਰੇ ਨਾਲ ਬੈਠ ਕੇ ਖਾਓ ਪੀਓਗੇ ਅਤੇ ਸਿੰਘਾਸਣਾਂ ਉੱਤੇ ਬੈਠ ਕੇ ਇਸਰਾਏਲ ਦੇ ਬਾਰ੍ਹਾਂ ਕਬੀਲਿਆਂ ਦਾ ਨਿਆਂ ਕਰੋਗੇ ।”
31
“ਸ਼ਮਊਨ, ਸ਼ਮਊਨ! ਦੇਖ, ਸ਼ੈਤਾਨ ਨੇ ਤੁਹਾਨੂੰ ਸਾਰਿਆਂ ਨੂੰ ਪਰਖਣ ਲਈ ਆਗਿਆ ਪ੍ਰਾਪਤ ਕੀਤੀ ਹੈ ਕਿ ਉਹ ਤੁਹਾਨੂੰ ਕਣਕ ਦੀ ਤਰ੍ਹਾਂ ਛੱਟੇ ।
32
ਪਰ ਮੈਂ ਤੇਰੇ ਲਈ ਪਰਮੇਸ਼ਰ ਅੱਗੇ ਪ੍ਰਾਰਥਨਾ ਕੀਤੀ ਹੈ ਕਿ ਤੇਰਾ ਵਿਸ਼ਵਾਸ ਨਾ ਡਗਮਗਾਏ । ਜਦੋਂ ਤੂੰ ਫਿਰ ਮੇਰੇ ਵੱਲ ਮੁੜੇਂ, ਆਪਣੇ ਭਰਾਵਾਂ ਨੂੰ ਸਹਾਰਾ ਦੇਵੀਂ ।”
33
ਪਤਰਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਮੈਂ ਤੁਹਾਡੇ ਨਾਲ ਕੈਦ ਵਿੱਚ ਜਾਣ ਅਤੇ ਮਰਨ ਲਈ ਵੀ ਤਿਆਰ ਹਾਂ ।”
34
ਯਿਸੂ ਨੇ ਕਿਹਾ, “ਅੱਜ ਹੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ ।”
35
ਯਿਸੂ ਨੇ ਆਪਣੇ ਚੇਲਿਆਂ ਤੋਂ ਪੁੱਛਿਆ, “ਪਹਿਲੀ ਵਾਰ ਜਦੋਂ ਮੈਂ ਤੁਹਾਨੂੰ ਬਟੂਏ, ਥੈਲੇ ਅਤੇ ਜੁੱਤੀਆਂ ਤੋਂ ਬਿਨਾਂ ਭੇਜਿਆ ਸੀ, ਕੀ ਉਸ ਸਮੇਂ ਤੁਹਾਨੂੰ ਕੋਈ ਥੁੜ ਹੋਈ ਸੀ?” ਉਹਨਾਂ ਨੇ ਉੱਤਰ ਦਿੱਤਾ, “ਨਹੀਂ ।”
36
ਯਿਸੂ ਨੇ ਕਿਹਾ, “ਪਰ ਹੁਣ ਜਿਸ ਦੇ ਕੋਲ ਬਟੂਆ ਹੈ, ਉਹ ਉਸ ਨੂੰ ਜ਼ਰੂਰ ਨਾਲ ਲੈ ਲਵੇ ਅਤੇ ਇਸ ਤਰ੍ਹਾਂ ਥੈਲਾ ਵੀ । ਜਿਸ ਕੋਲ ਤਲਵਾਰ ਨਹੀਂ, ਉਹ ਆਪਣਾ ਚੋਗਾ ਵੇਚ ਕੇ ਇੱਕ ਖ਼ਰੀਦ ਲਵੇ ।
37
ਮੈਂ ਤੁਹਾਨੂੰ ਦੱਸਦਾ ਹਾਂ ਕਿ ਜੋ ਪਵਿੱਤਰ-ਗ੍ਰੰਥ ਵਿੱਚ ਮੇਰੇ ਬਾਰੇ ਲਿਖਿਆ ਹੈ ਉਸ ਦਾ ਪੂਰਾ ਹੋਣਾ ਜ਼ਰੂਰੀ ਹੈ, ‘ਉਸ ਦੀ ਗਿਣਤੀ ਅਪਰਾਧੀਆਂ ਵਿੱਚ ਕੀਤੀ ਗਈ ।’ ਹਾਂ, ਜੋ ਮੇਰੇ ਬਾਰੇ ਲਿਖਿਆ ਹੋਇਆ ਹੈ, ਉਹ ਪੂਰਾ ਹੋ ਰਿਹਾ ਹੈ ।”
38
ਚੇਲਿਆਂ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਸਾਡੇ ਕੋਲ ਇੱਥੇ ਦੋ ਤਲਵਾਰਾਂ ਹਨ ।” ਯਿਸੂ ਨੇ ਕਿਹਾ, “ਬਸ!”
39
ਯਿਸੂ ਆਪਣੀ ਰੀਤ ਦੇ ਅਨੁਸਾਰ ਜ਼ੈਤੂਨ ਪਹਾੜ ਉੱਤੇ ਗਏ । ਉਹਨਾਂ ਦੇ ਚੇਲੇ ਵੀ ਉਹਨਾਂ ਦੇ ਪਿੱਛੇ ਪਿੱਛੇ ਗਏ ।
40
ਜਦੋਂ ਉਹ ਉਸ ਥਾਂ ਉੱਤੇ ਪਹੁੰਚ ਗਏ, ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ ।”
41
ਯਿਸੂ ਆਪ ਥੋੜ੍ਹਾ ਜਿਹਾ ਅੱਗੇ ਗਏ ਅਤੇ ਗੋਡਿਆਂ ਭਾਰ ਹੋ ਕੇ ਪ੍ਰਾਰਥਨਾ ਕਰਨ ਲੱਗੇ:
42
“ਹੇ ਪਿਤਾ, ਜੇਕਰ ਤੁਹਾਡੀ ਮਰਜ਼ੀ ਹੋਵੇ ਤਾਂ ਇਹ ਦੁੱਖਾਂ ਦਾ ਭਰਿਆ ਪਿਆਲਾ ਮੇਰੇ ਤੋਂ ਦੂਰ ਕਰੋ; ਪਰ ਫਿਰ ਵੀ ਮੇਰੀ ਨਹੀਂ, ਤੁਹਾਡੀ ਮਰਜ਼ੀ ਪੂਰੀ ਹੋਵੇ ।” [
43
ਉਸ ਸਮੇਂ ਇੱਕ ਸਵਰਗਦੂਤ ਉਹਨਾਂ ਨੂੰ ਦਿਖਾਈ ਦਿੱਤਾ ਜੋ ਉਹਨਾਂ ਨੂੰ ਸਹਾਰਾ ਦੇ ਰਿਹਾ ਸੀ ।
44
ਯਿਸੂ ਬਹੁਤ ਮਾਨਸਿਕ ਪੀੜਾ ਵਿੱਚ ਹੋ ਕੇ ਗੰਭੀਰਤਾ ਨਾਲ ਪ੍ਰਾਰਥਨਾ ਕਰਨ ਲੱਗੇ । ਉਹਨਾਂ ਦਾ ਮੁੜ੍ਹਕਾ ਲਹੂ ਦੀਆਂ ਬੂੰਦਾਂ ਦੀ ਤਰ੍ਹਾਂ ਜ਼ਮੀਨ ਉੱਤੇ ਡਿੱਗ ਰਿਹਾ ਸੀ ।]
45
ਪ੍ਰਾਰਥਨਾ ਕਰਨ ਦੇ ਬਾਅਦ ਯਿਸੂ ਉੱਠੇ ਅਤੇ ਆਪਣੇ ਚੇਲਿਆਂ ਕੋਲ ਗਏ । ਪਰ ਉਹਨਾਂ ਨੂੰ ਯਿਸੂ ਨੇ ਦੁੱਖ ਅਤੇ ਥਕਾਵਟ ਦੇ ਨਾਲ ਸੁੱਤੇ ਹੋਏ ਦੇਖਿਆ ।
46
ਯਿਸੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਕਿਉਂ ਸੌਂ ਰਹੇ ਹੋ? ਉੱਠੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ ।”
47
ਯਿਸੂ ਅਜੇ ਇਹ ਗੱਲ ਕਹਿ ਹੀ ਰਹੇ ਸਨ ਕਿ ਲੋਕਾਂ ਦੀ ਇੱਕ ਭੀੜ ਉੱਥੇ ਆ ਗਈ । ਯਹੂਦਾ, ਜਿਹੜਾ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ, ਉਹ ਯਿਸੂ ਕੋਲ ਆਇਆ ਕਿ ਉਹਨਾਂ ਨੂੰ ਚੁੰਮੇ ।
48
ਯਿਸੂ ਨੇ ਯਹੂਦਾ ਤੋਂ ਪੁੱਛਿਆ, “ਕੀ ਤੂੰ ਚੁੰਮੇ ਦੇ ਰਾਹੀਂ ਮਨੁੱਖ ਦੇ ਪੁੱਤਰ ਨੂੰ ਫੜਵਾ ਰਿਹਾ ਹੈਂ?”
49
ਜਦੋਂ ਉਹਨਾਂ ਚੇਲਿਆਂ ਨੇ ਜੋ ਯਿਸੂ ਦੇ ਨਾਲ ਸਨ, ਦੇਖਿਆ ਕਿ ਕੀ ਹੋਣ ਵਾਲਾ ਹੈ ਤਾਂ ਉਹਨਾਂ ਨੇ ਪੁੱਛਿਆ, “ਪ੍ਰਭੂ ਜੀ, ਕੀ ਅਸੀਂ ਆਪਣੀਆਂ ਤਲਵਾਰਾਂ ਕੱਢੀਏ?”
50
ਉਹਨਾਂ ਵਿੱਚੋਂ ਇੱਕ ਨੇ ਮਹਾਂ-ਪੁਰੋਹਿਤ ਦੇ ਸੇਵਕ ਉੱਤੇ ਤਲਵਾਰ ਨਾਲ ਵਾਰ ਕੀਤਾ ਅਤੇ ਉਸ ਦਾ ਸੱਜਾ ਕੰਨ ਵੱਢ ਦਿੱਤਾ ।
51
ਪਰ ਯਿਸੂ ਨੇ ਕਿਹਾ, “ਰੁਕ ਜਾਓ!” ਅਤੇ ਉਸ ਸੇਵਕ ਦਾ ਕੰਨ ਛੂਹ ਕੇ ਠੀਕ ਕਰ ਦਿੱਤਾ ।
52
ਫਿਰ ਯਿਸੂ ਨੇ ਮਹਾਂ-ਪੁਰੋਹਿਤਾਂ, ਹੈਕਲ ਦੀ ਪੁਲਿਸ ਦੇ ਕਪਤਾਨ ਅਤੇ ਬਜ਼ੁਰਗ ਆਗੂਆਂ ਨੂੰ ਜੋ ਉਹਨਾਂ ਨੂੰ ਫੜਨ ਆਏ ਸਨ, ਕਿਹਾ, “ਕੀ ਤੁਸੀਂ ਮੈਨੂੰ ਕੋਈ ਡਾਕੂ ਸਮਝ ਕੇ ਇਹ ਤਲਵਾਰਾਂ ਅਤੇ ਲਾਠੀਆਂ ਲੈ ਕੇ ਫੜਨ ਆਏ ਹੋ?
53
ਮੈਂ ਤੁਹਾਡੇ ਨਾਲ ਹਰ ਰੋਜ਼ ਹੈਕਲ ਵਿੱਚ ਸੀ ਪਰ ਤੁਸੀਂ ਮੇਰੇ ਉੱਤੇ ਹੱਥ ਨਾ ਪਾਇਆ । ਪਰ ਇਹ ਤੁਹਾਡਾ ਸਮਾਂ ਹੈ ਜਦੋਂ ਅੰਧਕਾਰ ਦਾ ਰਾਜ ਹੈ ।”
54
ਉਹ ਯਿਸੂ ਨੂੰ ਫੜ ਕੇ ਮਹਾਂ-ਪੁਰੋਹਿਤ ਦੇ ਘਰ ਲੈ ਗਏ । ਪਤਰਸ ਕੁਝ ਦੂਰ ਰਹਿ ਕੇ ਉਹਨਾਂ ਦੇ ਪਿੱਛੇ ਪਿੱਛੇ ਗਿਆ ।
55
ਵਿਹੜੇ ਵਿੱਚ ਕੁਝ ਲੋਕ ਅੱਗ ਬਾਲ ਕੇ ਬੈਠੇ ਸਨ । ਪਤਰਸ ਵੀ ਉਹਨਾਂ ਦੇ ਵਿੱਚ ਬੈਠ ਗਿਆ ।
56
ਉੱਥੇ ਇੱਕ ਦਾਸੀ ਨੇ ਪਤਰਸ ਨੂੰ ਅੱਗ ਸੇਕਦੇ ਦੇਖਿਆ । ਉਸ ਨੇ ਪਤਰਸ ਵੱਲ ਨੀਝ ਲਾ ਕੇ ਦੇਖਿਆ ਅਤੇ ਕਿਹਾ, “ਇਹ ਆਦਮੀ ਵੀ ਯਿਸੂ ਦੇ ਨਾਲ ਸੀ ।”
57
ਪਰ ਪਤਰਸ ਨੇ ਇਨਕਾਰ ਕਰਦੇ ਹੋਏ ਕਿਹਾ, “ਬੀਬੀ, ਮੈਂ ਉਸ ਨੂੰ ਨਹੀਂ ਜਾਣਦਾ ।”
58
ਕੁਝ ਚਿਰ ਦੇ ਬਾਅਦ ਇੱਕ ਦੂਜੇ ਆਦਮੀ ਨੇ ਪਤਰਸ ਨੂੰ ਕਿਹਾ, “ਤੂੰ ਵੀ ਤਾਂ ਉਹਨਾਂ ਵਿੱਚੋਂ ਇੱਕ ਹੈਂ ।” ਪਤਰਸ ਨੇ ਕਿਹਾ, “ਨਹੀਂ, ਸ੍ਰੀ ਮਾਨ ਜੀ, ਮੈਂ ਨਹੀਂ ਹਾਂ ।”
59
ਲਗਭਗ ਇੱਕ ਘੰਟੇ ਦੇ ਬਾਅਦ ਇੱਕ ਹੋਰ ਆਦਮੀ ਨੇ ਬੜੇ ਵਿਸ਼ਵਾਸ ਨਾਲ ਕਿਹਾ, “ਸੱਚਮੁੱਚ ਇਹ ਆਦਮੀ ਯਿਸੂ ਦੇ ਨਾਲ ਦਾ ਹੈ ਕਿਉਂਕਿ ਇਹ ਗਲੀਲ ਦਾ ਰਹਿਣ ਵਾਲਾ ਹੈ ।”
60
ਪਰ ਪਤਰਸ ਨੇ ਫਿਰ ਕਿਹਾ, “ਸ੍ਰੀ ਮਾਨ ਜੀ, ਮੈਂ ਨਹੀਂ ਜਾਣਦਾ ਕਿ ਤੁਸੀਂ ਕੀ ਕਹਿ ਰਹੇ ਹੋ ।” ਠੀਕ ਉਸੇ ਘੜੀ ਜਦੋਂ ਪਤਰਸ ਇਹ ਕਹਿ ਹੀ ਰਿਹਾ ਸੀ, ਕੁੱਕੜ ਨੇ ਬਾਂਗ ਦਿੱਤੀ ।
61
ਯਿਸੂ ਨੇ ਪਿੱਛੇ ਮੁੜ ਕੇ ਪਤਰਸ ਵੱਲ ਦੇਖਿਆ, ਤਦ ਪਤਰਸ ਨੂੰ ਉਹਨਾਂ ਦੇ ਕਹੇ ਹੋਏ ਸ਼ਬਦ ਯਾਦ ਆਏ, “ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ ।”
62
ਪਤਰਸ ਬਾਹਰ ਜਾ ਕੇ ਫੁੱਟ-ਫੁੱਟ ਕੇ ਰੋਇਆ ।
63
ਯਿਸੂ ਦੀ ਪਹਿਰੇਦਾਰੀ ਕਰਨ ਵਾਲੇ ਉਹਨਾਂ ਨੂੰ ਮਖ਼ੌਲ ਕਰ ਰਹੇ ਸਨ ।
64
ਉਹ ਉਹਨਾਂ ਦੇ ਮੂੰਹ ਉੱਤੇ ਕੱਪੜਾ ਪਾ ਕੇ ਮਾਰਦੇ ਅਤੇ ਕਹਿੰਦੇ ਸਨ, “ਤੂੰ ਨਬੀ ਹੈਂ, ਦੱਸ ਕਿਸ ਨੇ ਤੈਨੂੰ ਮਾਰਿਆ ਹੈ?”
65
ਇਸੇ ਤਰ੍ਹਾਂ ਹੋਰ ਵੀ ਕਈ ਗੱਲਾਂ ਰਾਹੀਂ ਉਹਨਾਂ ਨੇ ਯਿਸੂ ਦਾ ਅਪਮਾਨ ਕੀਤਾ ।
66
ਜਦੋਂ ਦਿਨ ਚੜ੍ਹਿਆ ਤਦ ਯਹੂਦੀਆਂ ਦੇ ਬਜ਼ੁਰਗ ਆਗੂ, ਮਹਾਂ-ਪੁਰੋਹਿਤ ਅਤੇ ਵਿਵਸਥਾ ਦੇ ਸਿੱਖਿਅਕ ਆਪਸ ਵਿੱਚ ਮਿਲੇ । ਫਿਰ ਯਿਸੂ ਨੂੰ ਉਹਨਾਂ ਦੀ ਮਹਾਂਸਭਾ ਦੇ ਸਾਹਮਣੇ ਪੇਸ਼ ਕੀਤਾ ਗਿਆ ।
67
ਉਹਨਾਂ ਨੇ ਯਿਸੂ ਤੋਂ ਪੁੱਛਿਆ, “ਦੱਸ, ਕੀ ਤੂੰ ਮਸੀਹ ਹੈਂ?” ਯਿਸੂ ਨੇ ਉੱਤਰ ਦਿੱਤਾ, “ਜੇਕਰ ਮੈਂ ਤੁਹਾਨੂੰ ਦੱਸਾਂਗਾ ਤਾਂ ਤੁਸੀਂ ਵਿਸ਼ਵਾਸ ਨਹੀਂ ਕਰੋਗੇ
68
ਅਤੇ ਜੇਕਰ ਮੈਂ ਤੁਹਾਡੇ ਤੋਂ ਸਵਾਲ ਪੁੱਛਾਂਗਾ ਤਾਂ ਤੁਸੀਂ ਉੱਤਰ ਨਹੀਂ ਦੇਵੋਗੇ ।
69
ਪਰ ਹੁਣ ਤੋਂ ਮਨੁੱਖ ਦਾ ਪੁੱਤਰ ਪਰਮ ਪਰਮੇਸ਼ਰ ਦੇ ਸੱਜੇ ਹੱਥ ਬੈਠੇਗਾ ।”
70
ਉਹਨਾਂ ਸਾਰਿਆਂ ਨੇ ਪੁੱਛਿਆ, “ਕੀ ਤੂੰ ਪਰਮੇਸ਼ਰ ਦਾ ਪੁੱਤਰ ਹੈਂ?” ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੁਸੀਂ ਠੀਕ ਕਹਿੰਦੇ ਹੋ ਕਿ ਮੈਂ ਹਾਂ ।”
71
ਉਹਨਾਂ ਨੇ ਕਿਹਾ, “ਹੁਣ ਸਾਨੂੰ ਹੋਰ ਗਵਾਹੀ ਦੀ ਕੀ ਲੋੜ ਹੈ? ਅਸੀਂ ਆਪ ਉਸ ਦੇ ਮੂੰਹ ਤੋਂ ਸੁਣ ਲਿਆ ਹੈ!”
← Chapter 21
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 23 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24