bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Corinthians 10
1 Corinthians 10
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
1
ਭਰਾਵੋ ਅਤੇ ਭੈਣੋ ਮੈਂ ਨਹੀਂ ਚਾਹੁੰਦਾ ਜੋ ਤੁਸੀਂ ਇਸ ਤੋਂ ਅਣਜਾਣ ਰਹੋ ਕਿ ਸਾਡੇ ਪਿਉ-ਦਾਦੇ ਬੱਦਲ ਦੇ ਹੇਠਾਂ ਸਨ ਅਤੇ ਉਹ ਸਾਰੇ ਲਾਲ ਸਮੁੰਦਰ ਦੇ ਵਿੱਚੋਂ ਦੀ ਲੰਘ ਗਏ।
2
ਅਤੇ ਸਭਨਾਂ ਨੂੰ ਉਸ ਬੱਦਲ ਅਤੇ ਉਸ ਸਮੁੰਦਰ ਵਿੱਚ ਮੋਸ਼ੇਹ ਦਾ ਬਪਤਿਸਮਾ ਮਿਲਿਆ।
3
ਅਤੇ ਉਹਨਾਂ ਸਾਰਿਆ ਨੇ ਇੱਕੋ ਹੀ ਆਤਮਿਕ ਭੋਜਨ ਖਾਧਾ।
4
ਅਤੇ ਸਾਰਿਆ ਨੇ ਇੱਕੋ ਹੀ ਆਤਮਿਕ ਜਲ ਪੀਤਾ, ਅਤੇ ਉਹਨਾਂ ਨੇ ਉਸ ਆਤਮਿਕ ਚੱਟਾਨ ਤੋਂ ਜਲ ਪੀਤਾ ਜਿਹੜਾ ਉਹਨਾਂ ਦੇ ਨਾਲ, ਨਾਲ ਚਲਦਾ ਸੀ ਅਤੇ ਉਹ ਚੱਟਾਨ ਮਸੀਹ ਸੀ।
5
ਪਰੰਤੂ ਉਹਨਾਂ ਵਿੱਚੋਂ ਬਹੁਤਿਆਂ ਨਾਲ ਪਰਮੇਸ਼ਵਰ ਖੁਸ਼ ਨਹੀਂ ਸੀ, ਇਸ ਲਈ ਉਹ ਉਜਾੜ ਵਿੱਚ ਹੀ ਮਾਰੇ ਗਏ।
6
ਹੁਣ ਇਹ ਸਾਰੀਆਂ ਗੱਲਾਂ ਸਾਡੇ ਲਈ ਉਦਾਹਰਣ ਹਨ ਤਾਂ ਕਿ ਅਸੀਂ ਬੁਰੀਆਂ ਚੀਜ਼ਾ ਦੀ ਇੱਛਾ ਨਾ ਰੱਖੀਏ ਜਿਵੇਂ ਉਹਨਾਂ ਨੇ ਕੀਤੀ ਸੀ।
7
ਤੁਸੀਂ ਮੂਰਤੀ ਪੂਜਕਾਂ ਵਰਗੇ ਨਾ ਬਣੋ, ਜਿਵੇਂ ਉਹਨਾਂ ਵਿੱਚੋਂ ਕਈ ਬਣ ਗਏ ਸਨ; ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਉਹ ਖਾਣ-ਪੀਣ ਬੈਠ ਗਏ ਅਤੇ ਖੜ੍ਹੇ ਹੋ ਕੇ ਹੱਸਣ ਖੇਡਣ ਲੱਗੇ।”
8
ਸਾਨੂੰ ਹਰਾਮਕਾਰੀ ਨਹੀਂ ਕਰਨੀ ਚਾਹੀਦੀ, ਜਿਵੇਂ ਉਹਨਾਂ ਵਿੱਚੋਂ ਕਈਆਂ ਨੇ ਕੀਤੀ ਸੀ ਅਤੇ ਇੱਕ ਦਿਨ ਵਿੱਚ ਉਹਨਾਂ ਵਿੱਚੋਂ 23 ਹਜ਼ਾਰ ਦੀ ਮੌਤ ਹੋ ਗਈ।
9
ਅਤੇ ਸਾਨੂੰ ਮਸੀਹ ਨੂੰ ਪਰਖਣਾ ਨਹੀਂ ਚਾਹੀਦਾ, ਜਿਵੇਂ ਉਹਨਾਂ ਵਿੱਚੋਂ ਕਈ ਨੇ ਕੀਤਾ ਸੀ, ਅਤੇ ਸੱਪਾ ਦੇ ਡੰਗਣ ਤੋਂ ਨਾਸ ਹੋ ਗਏ।
10
ਅਤੇ ਤੁਸੀਂ ਬੁੜ-ਬੁੜ ਵੀ ਨਾ ਕਰੋ ਜਿਵੇਂ ਉਹਨਾਂ ਵਿੱਚੋਂ ਕਈਆ ਨੇ ਕੀਤਾ ਅਤੇ ਨਾਸ ਕਰਨ ਵਾਲੇ ਦੇ ਦੁਆਰਾ ਨਾਸ ਕੀਤੇ ਗਏ।
11
ਇਹ ਗੱਲਾਂ ਉਹਨਾਂ ਲਈ ਇੱਕ ਉਦਾਹਰਣ ਵਜੋਂ ਵਾਪਰੀਆਂ ਅਤੇ ਚੇਤਾਵਨੀ ਦੇਣ ਲਈ ਸਾਡੇ ਵਾਸਤੇ ਲਿਖੀਆਂ ਗਈਆਂ, ਇਸ ਸੰਸਾਰ ਦਾ ਅੰਤ ਆ ਗਿਆ ਹੈ।
12
ਇਸ ਲਈ ਜੇ ਕੋਈ ਆਪਣੇ ਆਪ ਨੂੰ ਪਰਤਾਵਿਆ ਲਈ ਮਜ਼ਬੂਤ ਸਮਝਦਾ ਹੈ, ਸੋ ਸੁਚੇਤ ਰਹੇ ਕਿ ਉਹ ਕਿਤੇ ਡਿੱਗ ਨਾ ਜਾਵੇਂ।
13
ਤੁਹਾਡੇ ਉੱਤੇ ਇਹੋ ਜਿਹੀ ਕੋਈ ਪਰਿਖਿਆ ਨਹੀਂ ਆਈ, ਜਿਹੜੀ ਸਭ ਮਨੁੱਖਾਂ ਤੋਂ ਸਹਿਣ ਨਾ ਹੋ ਸਕੇ। ਪਰਮੇਸ਼ਵਰ ਵਫ਼ਾਦਾਰ ਹੈ; ਉਹ ਤੁਹਾਨੂੰ ਕਿਸੇ ਵੀ ਇਸ ਤਰ੍ਹਾਂ ਦੀ ਪਰਿਖਿਆ ਵਿੱਚ ਨਹੀਂ ਪੈਣ ਦੇਵੇਗਾ ਜਿਹੜੀ ਤੁਹਾਡੇ ਸਹਿਣ ਤੋਂ ਬਾਹਰ ਹੋਵੇ ਸਗੋਂ ਤੁਹਾਨੂੰ ਪਰਿਖਿਆ ਦੇ ਨਾਲ-ਨਾਲ ਬਚਣ ਦਾ ਰਾਸਤਾ ਵੀ ਦੱਸੇਗਾ ਤਾਂ ਜੋ ਤੁਸੀਂ ਬਚ ਸਕੋ।
14
ਇਸ ਲਈ ਮੇਰੇ ਪਿਆਰੇ ਮਿੱਤਰੋ, ਤੁਸੀਂ ਮੂਰਤੀ ਪੂਜਾ ਤੋਂ ਦੂਰ ਰਹੋ।
15
ਮੈਂ ਤੁਹਾਨੂੰ ਬੁੱਧਵਾਨ ਸਮਝ ਕੇ ਇਹ ਬੋਲਦਾ ਹਾਂ; ਆਪਣੇ ਆਪ ਵਿੱਚ ਇਸਦੀ ਪਰਖ ਕਰੋ ਜੋ ਮੈਂ ਆਖਦਾ ਹਾਂ।
16
ਕੀ ਉਹ ਧੰਨਵਾਦ ਦਾ ਪਿਆਲਾ ਨਹੀਂ ਜਿਸ ਵਿੱਚ ਅਸੀਂ ਮਸੀਹ ਦੇ ਲਹੂ ਵਿੱਚ ਸ਼ਾਮਲ ਹੁੰਦੇ ਹਾਂ? ਅਤੇ ਕੀ ਉਹ ਰੋਟੀ ਨਹੀਂ ਜਿਹੜੀ ਅਸੀਂ ਮਸੀਹ ਦੇ ਸਰੀਰ ਵਿੱਚ ਭਾਗੀਦਾਰ ਹੋ ਕੇ ਤੋੜਦੇ ਹਾਂ?
17
ਕਿਉਂਕਿ ਰੋਟੀ ਇੱਕੋ ਹੈ, ਅਸੀਂ ਬਹੁਤੇ ਹਾਂ ਸੋ ਮਿਲ ਕੇ ਇੱਕ ਸਰੀਰ ਹਾਂ, ਕਿਉਂਕਿ ਅਸੀਂ ਸਾਰੇ ਇੱਕ ਵਿੱਚ ਭਾਗੀਦਾਰ ਹੋਏ ਹਾਂ।
18
ਇਸਰਾਏਲ ਦੇ ਲੋਕਾਂ ਬਾਰੇ ਸੋਚੋ: ਉਹ ਜਗਵੇਦੀ ਉੱਤੇ ਚੜ੍ਹਾਈ ਹੋਈ ਬਲੀ ਵਿੱਚੋਂ ਖਾਂਦੇ ਹਨ, ਕੀ ਇਸ ਦੇ ਦੁਆਰਾ ਉਹ ਇਸ ਵਿੱਚ ਸ਼ਾਮਲ ਨਹੀਂ ਹੋ ਜਾਂਦੇ?
19
ਸੋ ਕੀ ਮੇਰੇ ਕਹਿਣ ਦਾ ਮਤਲਬ ਇਹ ਹੈ ਮੂਰਤੀ ਤੇ ਚੜਾਈ ਗਈ ਵਸਤੂ ਕੁਝ ਹੈ ਜਾਂ ਉਹ ਮੂਰਤੀ ਕੁਝ ਹੈ?
20
ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਹੈ ਜੋ ਜਿਹੜੀਆਂ ਵਸਤਾਂ ਦੇ ਗ਼ੈਰ-ਯਹੂਦੀ ਚੜ੍ਹਾਵੇ ਚੜ੍ਹਾਉਂਦੇ ਹਨ ਉਹ ਦੁਸ਼ਟ ਆਤਮਾ ਲਈ ਚੜ੍ਹਾਉਂਦੇ ਹਨ ਪਰਮੇਸ਼ਵਰ ਲਈ ਨਹੀਂ, ਮੈਂ ਨਹੀਂ ਚਾਹੁੰਦਾ ਜੋ ਤੁਸੀਂ ਦੁਸ਼ਟ ਆਤਮਾ ਦੇ ਭਾਗੀਦਾਰ ਬਣੋ।
21
ਤੁਸੀਂ ਪ੍ਰਭੂ ਦੇ ਪਿਆਲੇ ਵਿੱਚੋਂ ਅਤੇ ਨਾਲੇ ਹੀ ਦੁਸ਼ਟ ਆਤਮਾ ਦੇ ਪਿਆਲੇ ਵਿੱਚੋਂ ਨਹੀਂ ਪੀ ਸਕਦੇ; ਅਤੇ ਇਸੇ ਤਰ੍ਹਾਂ ਤੁਸੀਂ ਪ੍ਰਭੂ ਦੇ ਮੇਜ਼ ਵਿੱਚ ਅਤੇ ਦੁਸ਼ਟ ਆਤਮਾ ਦੇ ਮੇਜ਼ ਦੋਨਾਂ ਵਿੱਚ ਹੀ ਸ਼ਾਮਲ ਨਹੀਂ ਹੋ ਸਕਦੇ।
22
ਕੀ ਅਸੀਂ ਪ੍ਰਭੂ ਦੇ ਗੁੱਸੇ ਨੂੰ ਜਗਾਉਂਣ ਦੀ ਕੋਸਿਸ ਕਰ ਰਹੇ ਹਾਂ? ਕੀ ਅਸੀਂ ਉਸ ਨਾਲੋਂ ਜ਼ਿਆਦਾ ਤਾਕਤਵਰ ਹਾਂ?
23
ਤੁਹਾਡੇ ਵਿੱਚੋਂ ਕੁਝ ਕਹਿੰਦੇ ਹਨ, “ਮੇਰੇ ਕੋਲ ਸਭ ਕੁਝ ਕਰਨ ਦਾ ਅਧਿਕਾਰ ਹੈ,” ਪਰ ਸਾਰੀਆਂ ਚੀਜ਼ਾ ਭਲੇ ਲਈ ਨਹੀਂ ਹਨ। “ਮੇਰੇ ਕੋਲ ਸਭ ਕੁਝ ਕਰਨ ਅਧਿਕਾਰ ਹੈ,” ਪਰ ਸਾਰੀਆਂ ਗੁਣਕਾਰ ਨਹੀਂ ਹਨ।
24
ਤੁਹਾਡੇ ਵਿੱਚੋਂ ਹਰ ਕੋਈ ਆਪਣੇ ਹੀ ਭਲੇ ਲਈ ਨਹੀਂ, ਪਰ ਦੂਸਰਿਆ ਦੇ ਭਲੇ ਵੀ ਜਤਨ ਕਰੋ।
25
ਸਭ ਖਾਓ ਜੋ ਕੁਝ ਵੀ ਮੀਟ ਮਾਰਕਿਟ ਵਿੱਚੋਂ ਮਿਲਦਾ ਹੈ ਬਿਨ੍ਹਾ ਆਪਣੇ ਵਿਵੇਕ ਤੇ ਪ੍ਰਸ਼ਨ ਕੀਤੇ।
26
ਕਿਉਂ ਜੋ, “ਧਰਤੀ ਅਤੇ ਜੋ ਕੁਝ ਵੀ ਇਸ ਉੱਤੇ ਹੈ ਸਭ ਕੁਝ ਪ੍ਰਭੂ ਦਾ ਹੈ।”
27
ਅਗਰ ਕੋਈ ਅਵਿਸ਼ਵਾਸੀ ਤੁਹਾਨੂੰ ਖਾਣੇ ਤੇ ਬੁਲਾਉਂਦਾ ਹੈ ਅਤੇ ਤੁਸੀਂ ਜਾਣ ਦਾ ਫੈਸਲਾ ਕਰਦੇ ਹੋ, ਤਾਂ ਜੋ ਕੁਝ ਵੀ ਤੁਹਾਡੇ ਅੱਗੇ ਰੱਖਿਆ ਜਾਵੇ ਉਹ ਖਾ ਲਓ ਬਿਨ੍ਹਾ ਆਪਣੇ ਵਿਵੇਕ ਤੇ ਪ੍ਰਸ਼ਨ ਕੀਤੇ।
28
ਪਰ ਅਗਰ ਕੋਈ ਤੁਹਾਨੂੰ ਕਹੇ ਕਿ, “ਇਹ ਮੂਰਤੀ ਤੇ ਚੜ੍ਹਾਈ ਹੋਈ ਭੇਟ ਹੈ,” ਤਾਂ ਤੁਸੀਂ ਉਸ ਭੋਜਨ ਨੂੰ ਉਸ ਵਿਅਕਤੀ ਦੇ ਕਾਰਨ ਜਿਸਨੇ ਤੁਹਾਨੂੰ ਦੱਸਿਆ ਉਸਦੇ ਵਿਵੇਕ ਕਰਕੇ ਨਾ ਖਾਓ।
29
ਮੇਰਾ ਮਤਲਬ ਤੁਹਾਡੇ ਆਪਣੇ ਵਿਵੇਕ ਦੇ ਲਈ ਨਹੀਂ ਪਰ ਦੂਸਰੇ ਵਿਅਕਤੀ ਤੋਂ ਹੈ, ਮੇਰੀ ਅਜ਼ਾਦੀ ਦਾ ਕਿਉਂ ਦੂਸਰੇ ਦੇ ਵਿਵੇਕ ਦੁਆਰਾ ਨਿਆਂ ਕੀਤਾ ਜਾਵੇ?
30
ਜੇ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਕੇ ਭੋਜਨ ਵਿੱਚ ਹਿੱਸਾ ਲੈਂਦਾ ਹਾਂ, ਤਾਂ ਜਿਸ ਦੇ ਲਈ ਮੈਂ ਧੰਨਵਾਦ ਕਰਦਾ ਹਾਂ ਉਸ ਦੇ ਕਾਰਨ ਮੇਰੀ ਨਿੰਦਿਆ ਕਿਉਂ ਹੁੰਦੀ ਹੈ?
31
ਇਸ ਲਈ ਭਾਵੇਂ ਤੁਸੀਂ ਜੋ ਕੁਝ ਵੀ ਕਰੋ ਚਾਹੇ ਖਾਓ ਚਾਹੇ ਪੀਓ, ਇਹ ਸਭ ਪਰਮੇਸ਼ਵਰ ਦੀ ਮਹਿਮਾ ਲਈ ਕਰੋ।
32
ਤੁਸੀਂ ਨਾ ਯਹੂਦਿਆ, ਨਾ ਯੂਨਾਨੀਆਂ, ਨਾ ਪਰਮੇਸ਼ਵਰ ਦੀ ਕਲੀਸਿਆ ਦੇ ਲਈ ਠੋਕਰ ਕਾਰਨ ਬਣੋ।
33
ਜਿਵੇਂ ਮੈਂ ਸਭਨਾਂ ਨੂੰ ਹਰ ਇੱਕ ਗੱਲ ਵਿੱਚ ਪਰਸੰਨ ਕਰਨ ਦੀ ਕੋਸਿਸ ਕਰਦਾ ਹਾਂ। ਮੈਂ ਆਪਣੇ ਖੁਦ ਦੇ ਭਲੇ ਲਈ ਨਹੀਂ, ਪਰ ਦੂਸਰਿਆ ਦੇ ਭਲੇ ਬਾਰੇ ਸੋਚਦਾ ਹਾਂ, ਤਾਂ ਜੋ ਉਹ ਸਾਰੇ ਹੀ ਬਚਾਏ ਜਾਣ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
All chapters:
1
2
3
4
5
6
7
8
9
10
11
12
13
14
15
16