bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Corinthians 2
1 Corinthians 2
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 3 →
1
ਭਰਾਵੋ ਅਤੇ ਭੈਣੋ, ਇਸ ਤਰ੍ਹਾ ਹੈ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ, ਮੈਂ ਗੱਲਾਂ ਦੀ ਚਤਰਾਈ ਜਾਂ ਮਨੁੱਖੀ ਬੁੱਧੀ ਨਾਲ ਨਹੀਂ ਪਰ ਮੈਂ ਤਹਾਡੇ ਕੋਲ ਪਰਮੇਸ਼ਵਰ ਦੇ ਸੱਚੇ ਭੇਦਾ ਬਾਰੇ ਗਵਾਹੀ ਦੇਣ ਆਇਆ ਸੀ।
2
ਕਿਉਂਕਿ ਮੈਂ ਤੁਹਾਡੇ ਵਿੱਚ ਇਹ ਫ਼ੈਸਲਾ ਕਰਕੇ ਆਇਆ ਕਿ ਯਿਸ਼ੂ ਮਸੀਹ ਸਗੋਂ ਸਲੀਬ ਦਿੱਤੇ ਹੋਏ ਮਸੀਹ ਤੋਂ ਬਿਨ੍ਹਾਂ ਹੋਰ ਕਿਸੇ ਗੱਲ ਨੂੰ ਨਾ ਜਾਣਾ।
3
ਮੈਂ ਤੁਹਾਡੇ ਕੋਲ ਨਿਰਬਲਤਾਈ ਵੱਡੇ ਡਰ ਅਤੇ ਕੰਬਦਾ ਹੋਇਆ ਆਇਆ।
4
ਮੇਰਾ ਬਚਨ ਅਤੇ ਪ੍ਰਚਾਰ ਮਨੁੱਖਾਂ ਦੇ ਗਿਆਨ ਭਰੇ ਸ਼ਬਦਾ ਦਾ ਨਹੀਂ ਪਰ ਪਰਮੇਸ਼ਵਰ ਦੇ ਆਤਮਾ ਅਤੇ ਸਮਰੱਥਾ ਦੇ ਪਰਮਾਣ ਨਾਲ ਸੀ।
5
ਤਾਂ ਜੋ ਤੁਹਾਡਾ ਵਿਸ਼ਵਾਸ ਮਨੁੱਖਾਂ ਦੀ ਬੁੱਧ ਉੱਤੇ ਨਹੀਂ, ਪਰ ਪਰਮੇਸ਼ਵਰ ਦੀ ਸਮਰੱਥਾ ਉੱਤੇ ਠਹਿਰੇ।
6
ਹਾਲਾਂਕਿ, ਅਸੀਂ ਸਿਆਣਿਆ ਲੋਕਾਂ ਨੂੰ ਗਿਆਨ ਦਾ ਸੰਦੇਸ਼ ਸੁਣਾਉਂਦੇ ਹਾਂ, ਪਰ ਇਹ ਗਿਆਨ ਨਾ ਇਸ ਯੁੱਗ ਦਾ ਅਤੇ ਨਾ ਇਸ ਯੁੱਗ ਦੇ ਸ਼ਾਸਕਾਂ ਦਾ ਹੈ, ਜਿਹੜੇ ਨਾਸ਼ ਹੋ ਰਹੇ ਹਨ।
7
ਸਗੋਂ ਅਸੀਂ ਪਰਮੇਸ਼ਵਰ ਦੇ ਗਿਆਨ ਦੇ ਭੇਤ ਨਾਲ ਸੁਣਾਉਂਦੇ ਹਾਂ, ਜਿਸ ਨੂੰ ਪਰਮੇਸ਼ਵਰ ਨੇ ਸੰਸਾਰ ਦੇ ਬਣਾਉਣ ਤੋਂ ਪਹਿਲਾਂ ਸਾਡੀ ਮਹਿਮਾ ਲਈ ਠਹਿਰਾਇਆ ਸੀ।
8
ਇਸ ਬੁੱਧ ਨੂੰ ਇਸ ਯੁੱਗ ਦੇ ਕਿਸੇ ਵੀ ਹਾਕਮ ਨੇ ਨਹੀਂ ਜਾਣਿਆ, ਕਿਉਂਕਿ ਜੇ ਉਹ ਜਾਣਦੇ ਤਾਂ ਮਹਿਮਾਮਈ ਪ੍ਰਭੂ ਨੂੰ ਸਲੀਬ ਉੱਤੇ ਨਾ ਚੜ੍ਹਾਉਂਦੇ।
9
ਪਰੰਤੂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਉਹ ਵਸਤਾਂ ਜਿਹੜੀਆਂ ਨਾ ਕਦੇ ਅੱਖਾਂ ਨਾਲ ਵੇਖੀਆਂ, ਨਾ ਕਦੇ ਕੰਨਾ ਨਾਲ ਸੁਣੀਆਂ, ਅਤੇ ਨਾ ਹੀ ਕਦੇ ਮਨੁੱਖ ਦੇ ਮਨ ਵਿੱਚ ਆਈਆਂ,” ਜਿਹੜੀਆਂ ਪਰਮੇਸ਼ਵਰ ਨੇ ਆਪਣੇ ਪਿਆਰ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ।
10
ਇਹ ਸਭ ਪਰਮੇਸ਼ਵਰ ਨੇ ਆਪਣੇ ਆਤਮਾ ਦੇ ਦੁਆਰਾ ਸਾਡੇ ਉੱਤੇ ਪ੍ਰਗਟ ਕੀਤਾ ਹੈ। ਕਿਉਂ ਜੋ ਪਰਮੇਸ਼ਵਰ ਦਾ ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ਵਰ ਦੀਆਂ ਡੂੰਗੀਆਂ ਵਸਤਾਂ ਦੀ ਜਾਂਚ ਕਰ ਲੈਂਦਾ ਹੈ।
11
ਮਨੁੱਖ ਦੇ ਆਤਮਾ ਦੇ ਬਿਨ੍ਹਾ ਜੋ ਉਸਦੇ ਅੰਦਰ ਹੈ, ਮਨੁੱਖ ਦੇ ਵਿਚਾਰਾ ਨੂੰ ਕੌਣ ਜਾਣ ਸਕਦਾ ਹੈ? ਇਸੇ ਪ੍ਰਕਾਰ ਪਰਮੇਸ਼ਵਰ ਦੇ ਆਤਮਾ ਤੋਂ ਬਿਨ੍ਹਾ ਪਰਮੇਸ਼ਵਰ ਦੀਆ ਗੱਲਾਂ ਕੋਈ ਵੀ ਨਹੀਂ ਜਾਣ ਸਕਦਾ ਹੈ।
12
ਸਾਨੂੰ ਸੰਸਾਰ ਦਾ ਆਤਮਾ ਨਹੀਂ, ਪਰ ਉਹ ਆਤਮਾ ਮਿਲਿਆ ਹੈ ਜਿਹੜਾ ਪਰਮੇਸ਼ਵਰ ਤੋਂ ਹੈ, ਤਾਂ ਕਿ ਅਸੀਂ ਸਮਝ ਸਕੀਏ ਜੋ ਪਰਮੇਸ਼ਵਰ ਨੇ ਸਾਨੂੰ ਮੁ਼ਫ਼ਤ ਵਿੱਚ ਕੀ ਦਿੱਤਾ ਹੈ।
13
ਅਸੀਂ ਇਨ੍ਹਾਂ ਗੱਲਾਂ ਨੂੰ, ਮਨੁੱਖੀ ਗਿਆਨ ਦੇ ਸ਼ਬਦਾਂ ਨਾਲ ਨਹੀਂ ਸਗੋਂ ਪਵਿੱਤਰ ਆਤਮਾ ਦੇ ਦੱਸੇ ਹੋਏ ਸ਼ਬਦਾਂ ਨਾਲ, ਅਰਥਾਤ ਆਤਮਿਕ ਗੱਲਾਂ ਆਤਮਿਕ ਮਨੁੱਖਾਂ ਨੂੰ ਦੱਸਦੇ ਹਾਂ।
14
ਸਰੀਰਕ ਵਿਅਕਤੀ ਉਹਨਾਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਜਿਹੜੀਆਂ ਪਰਮੇਸ਼ਵਰ ਦੇ ਆਤਮਾ ਵੱਲੋਂ ਹੁੰਦੀਆਂ ਹਨ, ਕਿਉਂ ਜੋ ਉਹ ਉਸਦੇ ਲਈ ਮੂਰਖਤਾਈ ਹੁੰਦੀਆਂ ਹਨ, ਅਤੇ ਉਹ ਉਹਨਾਂ ਨੂੰ ਨਹੀਂ ਸਮਝ ਸਕਦਾ ਕਿਉਂਕਿ ਉਹ ਸਿਰਫ ਪਵਿੱਤਰ ਆਤਮਾ ਦੁਆਰਾ ਸਮਝੀਆਂ ਜਾਂਦੀਆਂ ਹਨ।
15
ਪਰ ਜਿਹੜਾ ਆਤਮਿਕ ਵਿਅਕਤੀ ਹੈ ਉਹ ਤਾਂ ਸਭਨਾਂ ਗੱਲਾਂ ਦੀ ਜਾਂਚ ਕਰਦਾ ਹੈ, ਪਰ ਆਪ ਕਿਸੇ ਤੋਂ ਜਾਂਚਿਆ ਨਹੀਂ ਜਾਂਦਾ,
16
ਕਿਉਂ ਜੋ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ, “ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ ਕਿ ਉਹ ਨੂੰ ਸਮਝਾਵੇ?” ਪਰ ਮਸੀਹ ਦੀ ਬੁੱਧ ਸਾਡੇ ਵਿੱਚ ਹੈ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 3 →
All chapters:
1
2
3
4
5
6
7
8
9
10
11
12
13
14
15
16