bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Corinthians 4
1 Corinthians 4
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
1
ਤੁਹਾਨੂੰ ਸਾਡੇ ਬਾਰੇ ਮਸੀਹ ਦੇ ਸੇਵਕਾਂ ਵਜੋਂ ਸੋਚਣਾ ਚਾਹੀਦਾ ਹੈ, ਜਿਨ੍ਹਾਂ ਨੂੰ ਪਰਮੇਸ਼ਵਰ ਦੀਆ ਗੁਪਤ ਸੱਚਾਈਆਂ ਦੱਸਣ ਦੀ ਜ਼ਿੰਮੇਵਾਰ ਦਿੱਤੀ ਗਈ ਹੈ।
2
ਹੁਣ ਇਹ ਜ਼ਰੂਰੀ ਹੈ ਕਿ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਵਫ਼ਾਦਾਰ ਸਾਬਤ ਹੋਣ।
3
ਪਰ ਮੇਰੇ ਲਈ ਇਹ ਛੋਟੀ ਗੱਲ ਹੈ ਕਿ ਮੇਰੀ ਪਰਖ ਤੁਹਾਡੇ ਦੁਆਰਾ ਜਾ ਕਿਸੇ ਅਦਾਲਤ ਤੋਂ ਕੀਤੀ ਜਾਵੇ; ਸੱਚ ਤਾਂ ਇਹ ਹੈ ਕਿ ਮੈਂ ਆਪ ਵੀ ਆਪਣੀ ਪਰਖ ਨਹੀਂ ਕਰਦਾ।
4
ਮੇਰਾ ਵਿਵੇਕ ਮੈਨੂੰ ਦੋਸ਼ੀ ਨਹੀਂ ਠਹਿਰਾਉਂਦਾ, ਤਾਂ ਵੀ ਇਸ ਤੋਂ ਮੈਂ ਨਿਰਦੋਸ਼ ਨਹੀਂ ਠਹਿਰਦਾ। ਪਰ ਮੇਰਾ ਨਿਆਂ ਕਰਨ ਵਾਲਾ ਪ੍ਰਭੂ ਹੀ ਹੈ।
5
ਇਸ ਲਈ ਸਮੇਂ ਤੋਂ ਪਹਿਲਾਂ ਅਰਥਾਤ ਪ੍ਰਭੂ ਦੇ ਆਗਮਨ ਤੱਕ ਕੋਈ ਕਿਸੇ ਦਾ ਨਿਆਂ ਨਾ ਕਰੇ; ਉਹ ਆਪ ਹਨ੍ਹੇਰੇ ਵਿੱਚ ਛਿਪੀਆ ਗੱਲਾਂ ਨੂੰ ਪ੍ਰਕਾਸ਼ ਕਰੇਗਾ ਅਤੇ ਦਿਲਾਂ ਵਿੱਚ ਲੁਕੇ ਉਦੇਸ਼ਾ ਨੂੰ ਬੇਨਕਾਬ ਕਰੇਗਾ। ਉਸ ਸਮੇਂ ਹਰ ਕਿਸੇ ਨੂੰ ਪਰਮੇਸ਼ਵਰ ਵੱਲੋਂ ਵਡਿਆਈ ਮਿਲੇਗੀ।
6
ਭਰਾਵੋ ਅਤੇ ਭੈਣੋ, ਮੈਂ ਤੁਹਾਡੀ ਖਾਤਰ ਇਹ ਸਭ ਕੁਝ ਅਪੁੱਲੋਸ ਅਤੇ ਆਪਣੇ ਆਪ ਤੇ ਲਾਗੂ ਕੀਤਾ, ਤਾਂ ਜੋ ਤੁਸੀਂ ਸਾਡੇ ਤੋਂ ਇਸ ਉਪਦੇਸ਼ ਦਾ ਅਰਥ ਸਿੱਖ ਸਕੋ, “ਉਸ ਤੋਂ ਪਰੇ ਨਾ ਜਾਓ ਜੋ ਲਿਖਿਆ ਹੋਇਆ ਹੈ।” ਕਿਤੇ ਅਜਿਹਾ ਨਾ ਹੋਵੇ ਜੋ ਤੁਹਾਡੇ ਵਿੱਚੋਂ ਕੋਈ ਇੱਕ ਦਾ ਪੱਖ ਕਰਕੇ ਅਤੇ ਦੂਸਰੇ ਦੇ ਵਿਰੁੱਧ ਹੋ ਜਾਵੇ।
7
ਕਿਉਂ ਜੋ ਕੌਣ ਤੁਹਾਨੂੰ ਕਿਸੇ ਤੋਂ ਵੱਖਰਾ ਬਣਾਉਂਦਾ ਹੈ? ਤੁਹਾਡੇ ਕੋਲ ਕੀ ਹੈ, ਜੋ ਤੁਸੀਂ ਪ੍ਰਾਪਤ ਨਹੀਂ ਕੀਤਾ? ਅਤੇ ਜੇ ਪ੍ਰਾਪਤ ਕਰ ਲਿਆ ਹੀ ਹੈ, ਤਾਂ ਘਮੰਡ ਕਿਉਂ ਕਰਦੇ ਹੋ ਜਿਵੇਂ ਮਿਲਿਆ ਹੀ ਨਾ ਹੋਵੇ?
8
ਪਹਿਲਾਂ ਹੀ ਤੁਹਾਡੇ ਕੋਲ ਸਭ ਹੈ ਜੋ ਤੁਸੀਂ ਚਾਹੁੰਦੇ ਹੋ! ਤੁਸੀਂ ਤਾਂ ਪਹਿਲਾਂ ਹੀ ਅਮੀਰ ਹੋ! ਅਤੇ ਤੁਸੀਂ ਰਾਜ ਕਰਨਾ ਸ਼ੁਰੂ ਕਰ ਦਿੱਤਾ ਹੈ ਉਹ ਵੀ ਸਾਡੇ ਤੋਂ ਬਿਨ੍ਹਾਂ! ਇਹੀ ਮੈਂ ਚਾਹੁੰਦਾ ਹਾਂ ਕਿ ਤੁਸੀਂ ਸੱਚ-ਮੁੱਚ ਰਾਜ ਕਰਦੇ ਤਾਂ ਜੋ ਅਸੀਂ ਵੀ ਤੁਹਾਡੇ ਨਾਲ ਰਲ ਕੇ ਰਾਜ ਕਰਦੇ!
9
ਕਿਉਂ ਜੋ ਮੈਨੂੰ ਤਾਂ ਇਸ ਤਰ੍ਹਾ ਲੱਗਦਾ ਹੈ ਕਿ ਪਰਮੇਸ਼ਵਰ ਨੇ ਸਾਨੂੰ ਰਸੂਲਾਂ ਨੂੰ ਕਤਲ ਹੋਣ ਵਾਲਿਆਂ ਵਰਗੇ ਆਖਿਰ ਤੇ ਪ੍ਰਦਰਸ਼ਿਤ ਕੀਤਾ ਹੈ ਕਿਉਂ ਜੋ ਅਸੀਂ ਸੰਸਾਰ ਅਤੇ ਦੂਤਾਂ ਅਤੇ ਮਨੁੱਖਾਂ ਦੇ ਲਈ ਇੱਕ ਤਮਾਸ਼ਾ ਬਣੇ ਹੋਏ ਹਾਂ।
10
ਅਸੀਂ ਮਸੀਹ ਦੇ ਕਾਰਨ ਮੂਰਖ ਹਾਂ, ਪਰ ਤੁਸੀਂ ਮਸੀਹ ਵਿੱਚ ਬੁੱਧਵਾਨ ਹੋ! ਅਸੀਂ ਨਿਰਬਲ ਹਾਂ, ਪਰ ਤੁਸੀਂ ਬਲਵੰਤ ਹੋ! ਤੁਹਾਨੂੰ ਆਦਰ ਮਿਲਦਾ ਹੈ, ਪਰ ਸਾਨੂੰ ਨਿਰਾਦਰ!
11
ਇਸ ਸਮੇਂ ਤੱਕ ਅਸੀਂ ਭੁੱਖੇ, ਪਿਆਸੇ ਅਤੇ ਬਿਨ੍ਹਾ ਕੱਪੜਿਆ ਦੇ ਹਾਂ, ਸਤਾਏ ਜਾਂਦੇ, ਅਤੇ ਸਾਡੇ ਨਾਲ ਬੇਰਹਿਮੀ ਨਾਲ ਵਰਤਾਓ ਕੀਤਾ ਜਾਂਦਾ ਹੈ, ਅਸੀਂ ਬਿਨ੍ਹਾਂ ਘਰ ਤੋਂ ਹਾਂ।
12
ਅਸੀਂ ਆਪਣੇ ਹੱਥਾਂ ਨਾਲ ਕੰਮ-ਧੰਦੇ ਕਰਕੇ ਮਿਹਨਤ ਕਰਦੇ ਹਾਂ। ਜਦੋਂ ਸਾਨੂੰ ਸਰਾਪ ਮਿਲਦੇ ਹਨ, ਤਾਂ ਅਸੀਂ ਅਸੀਸ ਦਿੰਦੇ ਹਾਂ; ਜਦੋਂ ਸਾਨੂੰ ਸਤਾਉਂਦੇ ਹਨ ਤਾਂ ਅਸੀਂ ਸਹਿਣ ਕਰਦੇ ਹਾਂ।
13
ਜਦੋਂ ਸਾਡੀ ਨਿੰਦਿਆ ਕੀਤੀ ਜਾਂਦੀ ਹੈ, ਤਾਂ ਅਸੀਂ ਨਿਮਰਤਾ ਨਾਲ ਉੱਤਰ ਦਿੰਦੇ ਹਾਂ। ਇਸ ਪਲ ਤੱਕ ਅਸੀਂ ਸੰਸਾਰ ਦੀ ਮੈਲ ਅਤੇ ਸਭਨਾਂ ਲਈ ਕੂੜਾ ਕਰਕਟ ਬਣੇ ਹੋਏ ਹਾਂ।
14
ਇਹ ਗੱਲਾਂ ਮੈਂ ਤੁਹਾਨੂੰ ਸਰਮਿੰਦਾ ਕਰਨ ਲਈ ਨਹੀਂ ਪਰ ਆਪਣੇ ਪਿਆਰੇ ਬਾਲਕਾਂ ਦੀ ਤਰ੍ਹਾ ਸਮਝਾਉਣ ਲਈ ਲਿਖ ਰਿਹਾ ਹਾਂ।
15
ਭਾਵੇਂ ਮਸੀਹ ਵਿੱਚ ਤੁਹਾਡੇ ਦਸ ਹਜ਼ਾਰ ਉਸਤਾਦ ਹੋਣ, ਪਰ ਪਿਤਾ ਬਹੁਤੇ ਨਹੀਂ ਹਨ, ਮਸੀਹ ਯਿਸ਼ੂ ਦੇ ਵਿੱਚ ਖੁਸ਼ਖ਼ਬਰੀ ਦੇ ਵਸੀਲੇ ਨਾਲ ਮੈਂ ਹੀ ਤੁਹਾਡਾ ਪਿਤਾ ਹਾਂ।
16
ਇਸ ਲਈ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਤੁਸੀਂ ਮੇਰੀ ਰੀਸ ਕਰੋ।
17
ਇਸ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ, ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ, ਵਿਸ਼ਵਾਸਯੋਗ ਪੁੱਤਰ ਹੈ। ਉਹ ਤੁਹਾਨੂੰ ਮਸੀਹ ਯਿਸ਼ੂ ਵਿੱਚ ਮੇਰੇ ਜੀਵਨ ਦੇ ਤੌਰ ਤਰੀਕੇ ਨੂੰ ਯਾਦ ਕਰਾਵੇਗਾ, ਜੋ ਇਸ ਗੱਲ ਵਿੱਚ ਸਹਿਮਤ ਹੈ ਮੈਂ ਹਰ ਇੱਕ ਕਲੀਸਿਆ ਵਿੱਚ ਅਤੇ ਹਰ ਜਗ੍ਹਾ ਵਿੱਚ ਕੀ ਸਿਖਾਉਂਦਾ ਹਾਂ।
18
ਕਈ ਤੁਹਾਡੇ ਵਿੱਚੋਂ ਹੰਕਾਰੀ ਬਣ ਗਏ ਹਨ, ਜਿਵੇਂ ਮੈਂ ਤੁਹਾਡੇ ਕੋਲ ਨਹੀਂ ਆਵਾਂਗਾ।
19
ਪਰ ਮੈਂ ਤੁਹਾਡੇ ਕੋਲ ਜਲਦੀ ਹੀ ਆਵਾਂਗਾ, ਅਗਰ ਪ੍ਰਭੂ ਦੀ ਇੱਛਾ ਹੋਈ, ਅਤੇ ਫਿਰ ਮੈਂ ਇਹਨਾਂ ਹੰਕਾਰੀਆਂ ਹੋਇਆ ਲੋਕਾਂ ਦੀਆ ਗੱਲਾਂ ਨੂੰ ਨਹੀਂ ਸਗੋਂ ਇਹ ਵੀ ਪਤਾ ਲਗਾਵਾਂਗਾ, ਕਿ ਇਹਨਾਂ ਕੋਲ ਕਿਹੜੀ ਸ਼ਕਤੀ ਹੈ।
20
ਕਿਉਂਕਿ ਪਰਮੇਸ਼ਵਰ ਦਾ ਰਾਜ ਗੱਲਾਂ ਵਿੱਚ ਨਹੀਂ, ਪਰ ਪਰਮੇਸ਼ਵਰ ਦੀ ਸਮਰੱਥ ਵਿੱਚ ਹੈ।
21
ਤੁਸੀਂ ਕੀ ਚਾਹੁੰਦੇ ਹੋ? ਕਿ ਮੈਂ ਤੁਹਾਡੇ ਕੋਲ ਸੋਟੀ ਫੜ੍ਹ ਕੇ ਆਵਾਂ, ਜਾਂ ਪਿਆਰ ਅਤੇ ਨਮਰ ਆਤਮਾ ਨਾਲ?
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
All chapters:
1
2
3
4
5
6
7
8
9
10
11
12
13
14
15
16