bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Corinthians 3
1 Corinthians 3
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
1
ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਨਾਲ ਉਸ ਤਰ੍ਹਾਂ ਗੱਲ ਨਾ ਕਰ ਸਕਿਆ ਜਿਵੇਂ ਆਤਮਿਕ ਲੋਕਾਂ ਨਾਲ ਕੀਤੀ ਜਾਂਦੀ ਹੈ, ਪਰ ਮੈ ਤੁਹਾਡੇ ਨਾਲ ਇਵੇਂ ਗੱਲ ਕਰਦਾ ਹਾਂ ਜਿਵੇਂ ਸਰੀਰਕ ਲੋਕਾਂ ਨਾਲ ਕੀਤੀ ਜਾਂਦੀ ਹੈ ਜੋ ਅਜੇ ਮਸੀਹ ਵਿੱਚ ਨਿਆਣੇ ਹਨ।
2
ਮੈਂ ਤੁਹਾਨੂੰ ਦੁੱਧ ਦਿੱਤਾ, ਨਾ ਕਿ ਠੋਸ ਭੋਜਨ, ਕਿਉਂਕਿ ਤੁਸੀਂ ਅਜੇ ਇਸ ਦੇ ਯੋਗ ਨਹੀਂ ਸੀ। ਦਰਅਸਲ, ਤੁਸੀਂ ਅਜੇ ਵੀ ਇਸ ਲਈ ਤਿਆਰ ਨਹੀਂ ਹੋ।
3
ਤੁਸੀਂ ਹੁਣ ਤੱਕ ਸਰੀਰਕ ਹੋ। ਕਿਉਂਕਿ ਤੁਹਾਡੇ ਵਿੱਚ ਜਲਣ ਅਤੇ ਝਗੜੇ ਹਨ, ਤਾਂ ਕੀ ਤੁਸੀਂ ਸੰਸਾਰਿਕ ਨਹੀਂ ਹੋ? ਅਤੇ ਕੀ ਤੁਸੀਂ ਸਰੀਰਕ ਚਾਲ ਨਹੀਂ ਚਲਦੇ?
4
ਕਿਉਂਕਿ ਤੁਹਾਡੇ ਵਿੱਚੋਂ ਇੱਕ ਕਹਿੰਦਾ ਹੈ ਕਿ, “ਮੈਂ ਪੌਲੁਸ ਦਾ ਹਾਂ,” ਅਤੇ ਦੂਸਰਾ, “ਮੈ ਅਪੁੱਲੋਸ ਦਾ ਹਾਂ,” ਤਾਂ ਕੀ ਤੁਸੀਂ ਸਰੀਰਕ ਨਹੀਂ ਹੋ?
5
ਫਿਰ, ਅਪੁੱਲੋਸ ਕੀ ਹੈ? ਅਤੇ ਪੌਲੁਸ ਕੀ ਹੈ? ਸਿਰਫ ਸੇਵਾਦਾਰ ਹੈ, ਜਿਸਦੇ ਦੁਆਰਾ ਤੁਸੀਂ ਸਾਰੇ ਵਿਸ਼ਵਾਸ ਵਿੱਚ ਆਏ, ਜਿਵੇਂ ਕਿ ਪ੍ਰਭੂ ਨੇ ਹਰੇਕ ਨੂੰ ਆਪਣਾ ਕੰਮ ਸੌਂਪਿਆ।
6
ਮੈਂ ਤਾਂ ਬੀਜ ਬੀਜਿਆ, ਅਪੁੱਲੋਸ ਨੇ ਪਾਣੀ ਦਿੱਤਾ, ਪਰ ਸਿਰਫ ਪਰਮੇਸ਼ਵਰ ਨੇ ਇਸਨੂੰ ਵਧਾਇਆ।
7
ਸੋ ਨਾ ਤਾਂ ਬੀਜਣ ਵਾਲਾ ਕੁਝ ਹੈ ਅਤੇ ਨਾ ਹੀ ਪਾਣੀ ਦੇਣ ਵਾਲਾ, ਪਰ ਸਿਰਫ ਪਰਮੇਸ਼ਵਰ ਹੀ ਹੈ ਜੋ ਵਧਾਉਣ ਵਾਲਾ ਹੈ।
8
ਬੀਜਣ ਵਾਲਾ ਅਤੇ ਪਾਣੀ ਦੇਣ ਵਾਲਾ ਦੋਵੇਂ ਇੱਕ ਉਦੇਸ਼ ਲਈ ਕੰਮ ਕਰਦੇ ਹਨ, ਪਰ ਹਰੇਕ ਆਪੋ-ਆਪਣੀ ਮਿਹਨਤ ਦੇ ਅਨੁਸਾਰ ਆਪਣਾ ਫਲ ਪ੍ਰਾਪਤ ਕਰੇਗਾ।
9
ਕਿਉਂਕਿ ਅਸੀਂ ਪਰਮੇਸ਼ਵਰ ਦੀ ਸੇਵਾ ਵਿੱਚ ਸਹਿ-ਕਰਮੀ ਹਾਂ; ਅਤੇ ਤੁਸੀਂ ਪਰਮੇਸ਼ਵਰ ਦੇ ਖੇਤ, ਅਤੇ ਪਰਮੇਸ਼ਵਰ ਦੇ ਭਵਨ ਹੋ।
10
ਪਰਮੇਸ਼ਵਰ ਦੀ ਉਸ ਕਿਰਪਾ ਦੇ ਅਨੁਸਾਰ ਜੋ ਮੈਨੂੰ ਦਿੱਤੀ ਗਈ, ਮੈਂ ਸਿਆਣੇ ਮਿਸਤਰੀ ਦੀ ਤਰ੍ਹਾਂ ਨੀਂਹ ਰੱਖੀ, ਅਤੇ ਦੂਸਰਾ ਉਸ ਉੱਤੇ ਉਸਾਰੀ ਕਰਦਾ ਹੈ। ਸੋ ਹਰੇਕ ਸੁਚੇਤ ਰਹੇ ਜੋ ਕਿਸ ਤਰ੍ਹਾਂ ਦੀ ਉਸਾਰੀ ਕਰਦਾ ਹੈ।
11
ਕਿਉਂ ਜੋ ਉਸ ਨੀਂਹ ਤੋਂ ਬਿਨ੍ਹਾਂ ਜੋ ਰੱਖੀ ਹੋਈ ਹੈ ਕੋਈ ਦੂਸਰੀ ਨਹੀਂ ਰੱਖ ਸਕਦਾ ਅਤੇ ਇਹ ਯਿਸ਼ੂ ਮਸੀਹ ਹੈ।
12
ਅਗਰ ਕੋਈ ਇਸ ਨੀਂਹ ਉੱਤੇ ਸੋਨੇ, ਚਾਂਦੀ ਬਹੁਮੁੱਲੇ ਪੱਥਰਾਂ, ਲੱਕੜਾਂ, ਘਾਹ-ਫੂਸ ਦੀ ਉਸਾਰੀ ਕਰੇ।
13
ਹਰੇਕ ਦੇ ਕੰਮ ਪ੍ਰਗਟ ਹੋਣਗੇ ਕਿਉਂਕਿ ਉਹ ਨਿਆਂ ਦੇ ਦਿਨ ਉਸਨੂੰ ਪ੍ਰਕਾਸ਼ ਵਿੱਚ ਲਿਆਵੇਗਾ। ਇਹ ਅੱਗ ਨਾਲ ਉਸਨੂੰ ਸਾਬਤ ਕਰੇਗਾ, ਅਤੇ ਅੱਗ ਆਪ ਹਰੇਕ ਆਦਮੀ ਦੇ ਕੰਮ ਪਰਖ ਦੇਵੇਗੀ ਕਿ ਉਹ ਕਿਸ ਪ੍ਰਕਾਰ ਦੇ ਹਨ।
14
ਜੇ ਕਿਸੇ ਦਾ ਕੰਮ ਜੋ ਉਸ ਨੇ ਬਣਾਇਆ ਸੀ ਟਿਕਿਆਂ ਰਹੇਗਾ ਤਾਂ ਉਸ ਨੂੰ ਇਨਾਮ ਮਿਲੇਗਾ।
15
ਜੇ ਕਿਸੇ ਦਾ ਕੰਮ ਸੜ ਜਾਵੇ, ਤਾਂ ਉਸਦੀ ਹਾਨੀ ਹੋ ਜਾਵੇਗੀ ਪਰ ਉਹ ਆਪ ਬਚਾਇਆ ਜਾਵੇਗਾ ਜਿਵੇਂ ਕਿ ਉਹ ਅੱਗ ਦੁਆਰਾ ਬਚਾਇਆ ਗਿਆ ਹੋਵੇ।
16
ਕੀ ਤੁਸੀਂ ਇਹ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਵਰ ਦੇ ਹੈਕਲ ਹੋ ਅਤੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ?
17
ਜੇ ਕੋਈ ਪਰਮੇਸ਼ਵਰ ਦੇ ਹੈਕਲ ਦਾ ਨਾਸ ਕਰਦਾ ਹੈ, ਤਾਂ ਪਰਮੇਸ਼ਵਰ ਵੀ ਉਸ ਵਿਅਕਤੀ ਦਾ ਨਾਸ ਕਰੇਗਾ; ਕਿਉਂਕਿ ਪਰਮੇਸ਼ਵਰ ਦਾ ਹੈਕਲ ਪਵਿੱਤਰ ਹੈ, ਅਤੇ ਇਹ ਹੈਕਲ ਤੁਸੀਂ ਹੋ।
18
ਆਪਣੇ ਆਪ ਨੂੰ ਧੋਖਾ ਨਾ ਦਿਓ। ਜੇ ਕੋਈ ਤੁਹਾਡੇ ਵਿੱਚ ਇਹ ਸੋਚਦਾ ਹੈ ਕਿ ਮੈਂ ਇਸ ਯੁੱਗ ਦੀਆ ਗੱਲਾਂ ਦੇ ਵਿਖੇ ਬੁੱਧਵਾਨ ਹਾਂ, ਤਾਂ ਤੁਹਾਨੂੰ, “ਮੂਰਖ” ਬਣਨਾ ਚਾਹੀਦਾ ਹੈ ਤਾਕਿ ਤੁਸੀਂ ਬੁੱਧਵਾਨ ਬਣ ਸਕੋਂ।
19
ਕਿਉਂਕਿ ਇਸ ਸੰਸਾਰ ਦਾ ਗਿਆਨ ਪਰਮੇਸ਼ਵਰ ਦੇ ਸਾਮ੍ਹਣੇ ਮੂਰਖਤਾ ਹੈ। ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ਉਹ ਗਿਆਨੀਆਂ ਨੂੰ ਉਹਨਾਂ ਦੀ ਹੀ ਚਤਰਾਈ ਵਿੱਚ ਫਸਾ ਦਿੰਦਾ ਹੈ,”
20
ਅਤੇ ਫਿਰ, “ਪਰਮੇਸ਼ਵਰ ਗਿਆਨਵਾਨ ਮਨੁੱਖਾਂ ਦੀਆ ਸੋਚਾਂ ਨੂੰ ਜਾਣਦਾ ਹੈ ਜੋ ਉਹ ਵਿਅਰਥ ਹਨ।”
21
ਇਸ ਲਈ ਕੋਈ ਵੀ ਮਨੁੱਖਾਂ ਉੱਤੇ ਅਭਮਾਨ ਨਾ ਕਰੇ! ਕਿਉਂਕਿ ਸਾਰੀਆਂ ਵਸਤਾਂ ਤੁਹਾਡੀਆਂ ਹਨ।
22
ਚਾਹੇ ਪੌਲੁਸ ਜਾ ਅਪੁੱਲੋਸ ਜਾ ਕੈਫ਼ਾਸ ਜਾ ਸੰਸਾਰਕ ਜੀਵਨ ਜਾ ਮੌਤ ਜਾ ਵਰਤਮਾਨ ਅਤੇ ਭਵਿੱਖ ਸਭ ਕੁਝ ਤੁਹਾਡਾ ਹੈ
23
ਅਤੇ ਤੁਸੀਂ ਮਸੀਹ ਦੇ ਹੋ, ਅਤੇ ਮਸੀਹ ਪਰਮੇਸ਼ਵਰ ਦਾ ਹੈ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
All chapters:
1
2
3
4
5
6
7
8
9
10
11
12
13
14
15
16