bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Corinthians 7
1 Corinthians 7
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
1
ਹੁਣ ਜਿਨ੍ਹਾਂ ਗੱਲਾਂ ਦੇ ਬਾਰੇ ਤੁਸੀਂ ਲਿਖਿਆ ਸੀ: “ਆਦਮੀ ਦੇ ਲਈ ਇਹ ਚੰਗਾ ਹੈ ਜੋ ਉਹ ਔਰਤ ਨੂੰ ਨਾ ਹੀ ਛੂਹੇ।
2
ਪਰੰਤੂ ਵਿਭਚਾਰ ਤੋਂ ਬਚਨ ਲਈ ਹਰ ਇੱਕ ਪੁਰਸ਼ ਆਪਣੀ ਹੀ ਪਤਨੀ ਨੂੰ ਅਤੇ ਹਰ ਇੱਕ ਔਰਤ ਆਪਣੇ ਹੀ ਪਤੀ ਨੂੰ ਰੱਖੇ।”
3
ਪਤੀ ਨੂੰ ਆਪਣੀ ਪਤਨੀ ਦੇ ਪ੍ਰਤੀ ਆਪਣਾ ਵਿਆਹੁਤਾ ਫ਼ਰਜ ਨਿਭਾਉਣਾ ਚਾਹੀਦਾ ਹੈ, ਅਤੇ ਇਸੇ ਤਰ੍ਹਾਂ ਪਤਨੀ ਨੂੰ ਵੀ ਆਪਣੇ ਪਤੀ ਦੇ ਪ੍ਰਤੀ ਆਪਣਾ ਫ਼ਰਜ ਨਿਭਾਉਣਾ ਚਾਹੀਦਾ ਹੈ।
4
ਪਤਨੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਸਗੋਂ ਪਤੀ ਨੂੰ ਹੈ। ਇਸੇ ਤਰ੍ਹਾਂ ਪਤੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ ਪਰ ਪਤਨੀ ਨੂੰ ਹੈ।
5
ਤੁਸੀਂ ਇੱਕ ਦੂਸਰੇ ਤੋਂ ਅਲੱਗ ਨਾ ਹੋਵੇ, ਪਰ ਥੋੜੇ ਸਮੇਂ ਲਈ ਇਹ ਵੀ ਉਦੋਂ ਜਦੋਂ ਦੋਨਾਂ ਦੀ ਆਪਸੀ ਸਲਾਹ ਹੋਵੇ ਤਾਂ ਜੋ ਤੁਸੀਂ ਆਪਣੇ ਆਪ ਨੂੰ ਪ੍ਰਾਰਥਨਾ ਲਈ ਸਮਰਪਿਤ ਕਰ ਸਕੋ। ਅਤੇ ਫਿਰ ਇਕੱਠੇ ਹੋ ਜਾਓ ਤਾਂ ਜੋ ਸ਼ੈਤਾਨ ਤੁਹਾਨੂੰ ਤੁਹਾਡੇ ਸੰਜਮ ਦੇ ਕਾਰਨ ਤੁਹਾਨੂੰ ਨਾ ਪਰਤਾਵੇ।
6
ਪਰ ਮੈਂ ਇਹ ਤੁਹਾਨੂੰ ਰਿਆਇਤ ਦੇ ਤੌਰ ਤੇ ਬੋਲ ਰਿਹਾ, ਹੁਕਮ ਦੇ ਤੌਰ ਤੇ ਨਹੀਂ।
7
ਮੈਂ ਤਾਂ ਇਹ ਚਾਹੁੰਦਾ ਹਾਂ ਜੋ ਤੁਸੀਂ ਸਾਰੇ ਇਹੋ ਜਿਹੇ ਹੋਵੋ ਜਿਵੇਂ ਮੈਂ ਆਪ ਹਾਂ। ਪਰ ਅਸੀਂ ਸਾਰਿਆ ਨੇ ਆਪਣਾ-ਆਪਣਾ ਦਾਨ ਪਰਮੇਸ਼ਵਰ ਤੋਂ ਪ੍ਰਾਪਤ ਕੀਤਾ ਹੈ; ਕਿਸੇ ਨੇ ਇਸ ਪ੍ਰਕਾਰ ਦਾ ਕਿਸੇ ਉਸ ਪ੍ਰਕਾਰ ਦਾ।
8
ਹੁਣ ਅਣਵਿਆਹਿਆਂ ਨੂੰ ਅਤੇ ਵਿਧਵਾਂ ਨੂੰ ਇਹ ਆਖਦਾ ਹਾਂ ਕਿ ਉਹਨਾਂ ਲਈ ਚੰਗਾ ਹੈ, ਇਹੋ ਜਿਹੇ ਰਹਿਣ ਅਜਿਹਾ ਮੈਂ ਹਾਂ।
9
ਪਰ ਅਗਰ ਉਹਨਾਂ ਵਿੱਚ ਸੰਜਮ ਨਹੀਂ ਹੈ, ਤਾਂ ਕਿਉਂ ਹੋ ਵਾਸਨਾ ਵਿੱਚ ਜਲਣ ਨਾਲੋਂ ਵਿਆਹ ਕਰਾਉਣਾ ਚੰਗਾ ਹੈ।
10
ਪਰ ਵਿਆਹਿਆ ਹੋਇਆ ਨੂੰ ਮੈਂ ਇਹ ਆਗਿਆ ਦਿੰਦਾ ਹਾਂ, (ਮੈਂ ਨਹੀਂ ਸਗੋਂ ਪ੍ਰਭੂ): ਇੱਕ ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ।
11
ਅਗਰ ਉਹ ਅਲੱਗ ਹੋਵੇ ਵੀ ਤਾਂ ਅਣਵਿਆਹੀ ਰਿਹੇ ਜਾਂ ਆਪਣੇ ਪਤੀ ਨਾਲ ਮੇਲ-ਮਿਲਾਪ ਕਰ ਲਵੇ। ਅਤੇ ਪਤੀ ਆਪਣੀ ਪਤਨੀ ਨੂੰ ਨਾ ਤਿਆਗੇ।
12
ਪਰ ਬਾਕੀ ਸਭ ਨੂੰ ਮੈਂ ਇਹ ਕਹਿੰਦਾ ਹਾਂ (ਪ੍ਰਭੂ ਨਹੀਂ ਸਗੋਂ, ਮੈਂ): ਜੇ ਕਿਸੇ ਵਿਸ਼ਵਾਸੀ ਦੀ ਪਤਨੀ ਵਿਸ਼ਵਾਸ ਵਿੱਚ ਨਾ ਹੋਵੇ ਅਤੇ ਉਹ ਉਸ ਨਾਲ ਰਹਿਣਾ ਚਾਹੁੰਦਾ ਹੋਵੇ, ਤਾਂ ਉਹ ਆਪਣੇ ਪਤਨੀ ਨੂੰ ਤਲਾਕ ਨਾ ਦੇਵੇ।
13
ਅਤੇ ਜਿਸ ਕਿਸੇ ਵਿਸ਼ਵਾਸੀ ਪਤਨੀ ਦਾ ਪਤੀ ਵਿਸ਼ਵਾਸ ਵਿੱਚ ਨਾ ਹੋਵੇ ਅਤੇ ਉਹ ਉਸ ਨਾਲ ਰਹਿਣਾ ਚਾਹੁੰਦੀ ਹੋਵੇ, ਤਾਂ ਉਹ ਆਪਣੇ ਪਤੀ ਨੂੰ ਤਲਾਕ ਨਾ ਦੇਵੇ।
14
ਕਿਉਂਕਿ ਨਾ ਵਿਸ਼ਵਾਸ ਕਰਨ ਵਾਲਾ ਪਤੀ ਆਪਣੀ ਪਤਨੀ ਦੇ ਕਾਰਨ ਪਵਿੱਤਰ ਹੋਇਆ ਹੈ, ਅਤੇ ਇਸੇ ਤਰ੍ਹਾਂ ਨਾ ਵਿਸ਼ਵਾਸ ਕਰਨ ਵਾਲੀ ਪਤਨੀ ਆਪਣੇ ਪਤੀ ਦੇ ਕਾਰਨ ਪਵਿੱਤਰ ਹੋਈ ਹੈ। ਨਹੀਂ ਤਾਂ ਤੁਹਾਡੇ ਬੱਚੇ ਅਸ਼ੁੱਧ ਹੋਣਗੇ, ਪਰ ਹੁਣ ਤਾਂ ਪਵਿੱਤਰ ਹਨ।
15
ਪਰ ਫਿਰ ਵੀ ਅਗਰ ਉਹ ਅਵਿਸ਼ਵਾਸੀ ਅਲੱਗ ਹੋਣਾ ਚਾਹੇ, ਤਾਂ ਉਸਨੂੰ ਹੋਣ ਦਿਓ। ਕੋਈ ਵੀ ਵਿਸ਼ਵਾਸੀ ਭਰਾਂ ਜਾਂ ਭੈਣ ਇਸ ਤਰ੍ਹਾਂ ਦੀ ਗੁਲਾਮੀ ਵਿੱਚ ਬੱਧੇ ਨਾ ਰਹਿਣ। ਪਰ ਪਰਮੇਸ਼ਵਰ ਨੇ ਸਾਨੂੰ ਸ਼ਾਂਤੀ ਨਾਲ ਰਹਿਣ ਲਈ ਬੁਲਾਇਆ ਹੈ।
16
ਪਤਨੀ ਤੂੰ ਕਿਵੇਂ ਜਾਣਦੀ ਹੈ, ਜੋ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ? ਹੇ ਪਤੀ ਤੂੰ ਕਿਵੇਂ ਜਾਣਦਾ ਹੈ ਜੋ ਤੂੰ ਆਪਣੀ ਪਤਨੀ ਨੂੰ ਬਚਾ ਲਵੇਗਾ?
17
ਤੁਹਾਡੇ ਵਿੱਚ ਹਰ ਇੱਕ ਵਿਸ਼ਵਾਸੀ ਜਿਹੜੀ ਵੀ ਸਥਿਤੀ ਵਿੱਚ ਹੈ ਉਸੇ ਤਰ੍ਹਾ ਹੀ ਬਣੇ ਰਹੇ, ਜਿਵੇਂ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਹੈ, ਅਤੇ ਉਸੇ ਪ੍ਰਕਾਰ ਹੀ ਚਾਲ ਚੱਲੋ। ਅਤੇ ਸਾਰੀਆਂ ਕਲੀਸਿਆ ਦੇ ਲਈ ਮੇਰਾ ਇਹੀ ਨਿਰਦੇਸ਼ ਹੈ।
18
ਕੀ ਕਿਸੇ ਅਜਿਹੇ ਵਿਅਕਤੀ ਨੂੰ ਬੁਲਾਇਆ ਗਿਆ ਜਿਸਦੀ ਸੁੰਨਤ ਨਾ ਹੋਈ ਹੋਵੇ? ਉਹ ਅਸੁੰਨਤੀ ਨਾ ਬਣੇ ਰਹੇ। ਕੀ ਕੋਈ ਅਸੁੰਨਤੀ ਬੁਲਾਇਆ ਗਿਆ ਹੈ? ਤਾਂ ਉਸਦੀ ਸੁੰਨਤ ਨਾ ਕੀਤੀ ਜਾਵੇਂ।
19
ਸੁੰਨਤ ਕੁਝ ਨਹੀਂ ਹੈ ਅਤੇ ਅਸੁੰਨਤ ਵੀ ਕੁਝ ਨਹੀਂ ਹੈ। ਪਰ ਪਰਮੇਸ਼ਵਰ ਦੇ ਹੁਕਮਾ ਦੀ ਪਾਲਣਾ ਕਰਨਾ ਸਭ ਕੁਝ ਹੈ।
20
ਤੁਹਾਡੇ ਵਿੱਚੋਂ ਹਰ ਕੋਈ ਉਸੇ ਹੀ ਹਲਾਤ ਵਿੱਚ ਬਣਿਆ ਰਹੇ, ਜਿਸ ਵਿੱਚ ਪਰਮੇਸ਼ਵਰ ਨੇ ਤੁਹਾਨੂੰ ਬੁਲਾਇਆ ਸੀ।
21
ਜਿਸ ਸਮੇਂ ਤੁਸੀਂ ਬੁਲਾਏ ਗਏ, ਕੀ ਤੁਸੀਂ ਗੁਲਾਮ ਸੀ? ਤਾਂ ਫਿਰ ਇਹ ਤੁਹਾਡੇ ਲਈ ਚਿੰਤਾ ਦਾ ਵਿਸ਼ਾ ਨਾ ਹੋਵੇ, ਆਪਣੀ ਅਜ਼ਾਦੀ ਪ੍ਰਾਪਤ ਕਰਨ ਦਾ ਜਤਨ ਕਰੋ।
22
ਕਿਉਂਕਿ ਜਿਹੜਾ ਗੁਲਾਮ ਹੋ ਕੇ ਪ੍ਰਭੂ ਵਿੱਚ ਬੁਲਾਇਆ ਗਿਆ ਹੈ, ਉਹ ਪ੍ਰਭੂ ਦਾ ਅਜ਼ਾਦ ਕੀਤਾ ਹੋਇਆ ਹੈ; ਇਸੇ ਤਰ੍ਹਾਂ ਜਿਹੜਾ ਅਜ਼ਾਦ ਹੋ ਕੇ ਬੁਲਾਇਆ ਗਿਆ ਹੈ, ਉਹ ਮਸੀਹ ਦਾ ਗੁਲਾਮ ਹੈ।
23
ਤੁਹਾਨੂੰ ਪਰਮੇਸ਼ਵਰ ਦੁਆਰਾ ਇੱਕ ਕੀਮਤ ਦੇ ਕੇ ਖਰੀਦਿਆ ਗਿਆ ਹੈ, ਇਸ ਲਈ ਮਨੁੱਖਾਂ ਦੇ ਗੁਲਾਮ ਨਾ ਬਣੋ।
24
ਭਰਾਵੋ ਅਤੇ ਭੈਣੋ, ਹਰ ਇੱਕ ਵਿਅਕਤੀ ਜਿਸ ਹਲਾਤ ਵਿੱਚ ਬੁਲਾਇਆ ਗਿਆ ਉਸੇ ਸਥਿਤੀ ਵਿੱਚ ਪਰਮੇਸ਼ਵਰ ਦੇ ਅੱਗੇ ਰਹੇ।
25
ਹੁਣ ਕੁਵਾਰੀਆਂ ਦੇ ਬਾਰੇ: ਮੈਨੂੰ ਪ੍ਰਭੂ ਵੱਲੋਂ ਕੋਈ ਆਗਿਆ ਨਹੀਂ ਹੈ, ਪਰ ਜਿਵੇਂ ਮੈਨੂੰ ਵਿਸ਼ਵਾਸਯੋਗ ਹੋਣ ਦੇ ਕਾਰਨ ਕਿਰਪਾ ਪ੍ਰਭੂ ਵੱਲੋਂ ਮਿਲੀ ਹੈ ਉਸੇ ਤਰ੍ਹਾਂ ਮੈਂ ਤੁਹਾਨੂੰ ਸਲਾਹ ਦਿੰਦਾ ਹਾਂ।
26
ਕਿਉਂਕਿ ਵਰਤਮਾਨ ਕਸ਼ਟ ਦੇ ਕਾਰਨ ਮੇਰੇ ਵਿਚਾਰ ਇਹ ਹਨ, ਮਨੁੱਖ ਲਈ ਇਹ ਚੰਗਾ ਹੋਵੇਗਾ ਕਿ ਉਹ ਜਿਸ ਸਥਿਤੀ ਵਿੱਚ ਹੈ ਉਸੇ ਵਿੱਚ ਹੀ ਬਣਿਆ ਰਹੇ।
27
ਕੀ ਤੂੰ ਪਤਨੀ ਨਾਲ ਬੰਧਨ ਵਿੱਚ ਬੰਨ੍ਹਿਆ ਹੋਇਆ ਹੈ? ਤਾਂ ਛੁਟਕਾਰਾ ਨਾ ਲੱਭ। ਕੀ ਤੂੰ ਪਤਨੀ ਤੋਂ ਛੁੱਟਿਆ ਹੋਇਆ ਹੈ? ਤਾਂ ਪਤਨੀ ਦੀ ਭਾਲ ਨਾ ਕਰ।
28
ਪਰ ਜੇ ਤੂੰ ਵਿਆਹ ਕਰ ਲਵੇ, ਤਾਂ ਪਾਪ ਨਹੀਂ ਕਰਦਾ; ਅਤੇ ਜੇ ਕੁਆਰੀ ਵਿਆਹ ਕਰਾ ਲਵੇ, ਉਹ ਵੀ ਪਾਪ ਨਹੀਂ ਕਰਦੀ। ਪਰ ਕਿਹੜੇ ਲੋਕ ਵਿਆਹ ਕਰਵਾ ਲੈਣਗੇ ਉਹ ਜੀਵਨ ਵਿੱਚ ਦੁੱਖ ਭੋਗਣੇ, ਅਤੇ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ।
29
ਮੇਰੇ ਭਰਾਵੋ ਅਤੇ ਭੈਣੋ, ਮੇਰਾ ਇਹ ਮਤਲਬ ਹੈ, ਜੋ ਸਮਾਂ ਘਟਾਇਆ ਗਿਆ ਹੈ, ਇਸ ਤੋਂ ਅੱਗੇ ਪਤਨੀ ਵਾਲੇ ਅਜਿਹੇ ਹੋਣ ਕਿ ਜਿਵੇਂ ਉਹਨਾਂ ਦੀਆਂ ਪਤਨੀਆਂ ਨਹੀਂ ਹਨ;
30
ਅਤੇ ਰੋਣ ਵਾਲੇ ਅਜਿਹੇ ਹੋਣ ਕਿ ਉਹ ਨਹੀਂ ਰੋਂਦੇ; ਜਿਹੜੇ ਖੁਸ਼ੀ ਕਰਦੇ ਹਨ, ਅਜਿਹੇ ਹੋਣ ਜਿਵੇਂ ਖੁਸ਼ੀ ਨਹੀਂ ਕਰਦੇ; ਅਤੇ ਖਰੀਦਣ ਵਾਲੇ ਵੀ ਜਿਵੇਂ ਕਿ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈ;
31
ਅਤੇ ਜਿਨ੍ਹਾਂ ਦਾ ਲੈਣ ਦੇਣ ਸੰਸਾਰਕ ਚੀਜ਼ਾ ਨਾਲ ਹੈ, ਉਹ ਉਹਨਾਂ ਵਿੱਚ ਲੀਨ ਨਾ ਹੋ ਜਾਣਾ। ਕਿਉਂਕਿ ਇਸ ਵਰਤਮਾਨ ਸੰਸਾਰ ਦਾ ਨਾਸ ਹੁੰਦਾ ਜਾ ਰਿਹਾ ਹੈ।
32
ਮੈਂ ਚਾਹੁੰਦਾ ਹਾਂ ਕਿ ਤੁਸੀਂ ਚਿੰਤਾ ਤੋਂ ਮੁਕਤ ਰਹੋ। ਇੱਕ ਅਣਵਿਆਹਿਆਂ ਆਦਮੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਕਿ ਪ੍ਰਭੂ ਨੂੰ ਕਿਵੇਂ ਪਰਸੰਨ ਕਰਾ।
33
ਪਰ ਇੱਕ ਵਿਆਹਿਆ ਆਦਮੀ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ, ਜੋ ਆਪਣੀ ਪਤਨੀ ਨੂੰ ਕਿਵੇਂ ਖੁਸ਼ ਰੱਖੇ।
34
ਅਤੇ ਦੁਬਦਾ ਵਿੱਚ ਪਿਆ ਰਹਿੰਦਾ ਹੈ। ਅਤੇ ਅਣਵਿਆਹੀ ਔਰਤ ਜਾਂ ਕੁਆਰੀ ਪ੍ਰਭੂ ਦੀਆ ਗੱਲਾਂ ਦੀ ਚਿੰਤਾ ਕਰਦੀ ਹੈ: ਕਿ ਉਹ ਸਰੀਰ ਅਤੇ ਆਤਮਾ ਵਿੱਚ ਪਵਿੱਤਰ ਹੋਵੇ। ਪਰ ਜਿਹੜੀ ਵਿਆਹੀ ਹੈ ਉਹ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਜੋ ਆਪਣੇ ਪਤੀ ਨੂੰ ਕਿਵੇਂ ਖੁਸ਼ ਕਰੇ।
35
ਅਤੇ ਮੈਂ ਤੁਹਾਡੇ ਭਲੇ ਲਈ ਇਹ ਬੋਲ ਰਿਹਾ ਹਾਂ, ਨਾ ਕਿ ਤੁਹਾਡੇ ਉੱਤੇ ਕੋਈ ਪਾਬੰਦੀ ਲਗਾ ਰਿਹਾ ਹਾਂ, ਪਰ ਇਸ ਲਈ ਜੋ ਤੁਸੀਂ ਸਹੀ ਢੰਗ ਅਤੇ ਪ੍ਰਭੂ ਦੀ ਸੇਵਾ ਵਿੱਚ ਜੀਵਨ ਬਤੀਤ ਕਰ ਸਕੋ।
36
ਜੇ ਕਿਸੇ ਨੂੰ ਇਹ ਚਿੰਤਾ ਹੁੰਦੀ ਹੈ ਕਿ ਸ਼ਾਇਦ ਉਸ ਕੁਆਰੀ ਨਾਲ ਜਿਸ ਨਾਲ ਉਸਦੀ ਮੰਗਣੀ ਹੋਈ ਹੈ, ਉਸਦਾ ਵਰਤਾਓ ਸਹੀ ਨਹੀਂ ਹੈ, ਅਤੇ ਜੇ ਉਸ ਦੀਆਂ ਭਾਵਨਾਵਾਂ ਜ਼ਿਆਦਾ ਸਖ਼ਤ ਹਨ ਅਤੇ ਉਸ ਨੂੰ ਲੱਗਦਾ ਹੈ ਕਿ ਉਹਨਾਂ ਨੂੰ ਵਿਆਹ ਕਰਨਾ ਚਾਹੀਦਾ ਹੈ, ਤਾਂ ਉਹ ਉਵੇਂ ਹੀ ਕਰ ਲਵੇ ਜਿਵੇਂ ਉਹ ਚਾਹੁੰਦਾ ਹੈ। ਉਹ ਪਾਪ ਨਹੀਂ ਕਰਦਾ। ਉਹ ਵਿਆਹ ਕਰਵਾ ਲੈਣ।
37
ਪਰ ਜੇ ਕੋਈ ਆਪਣੇ ਮਨ ਵਿੱਚ ਪੱਕਾ ਰਹੇ ਜਿਸ ਨੂੰ ਕੋਈ ਲੋੜ ਨਹੀਂ ਹੈ ਸਗੋਂ ਉਹ ਆਪ ਆਪਣੀ ਇੱਛਾ ਦਾ ਮਾਲਕ ਹੈ ਅਤੇ ਉਸ ਨੇ ਆਪਣੇ ਮਨ ਵਿੱਚ ਇਹ ਪੱਕਾ ਕਰ ਲਿਆ ਹੋਵੇ ਕਿ ਮੈਂ ਉਸਨੂੰ ਆਪਣੀ ਕੁਆਰੀ ਹੀ ਰੱਖਾਗਾ, ਤਾਂ ਉਹ ਚੰਗਾ ਕਰਦਾ ਹੈ।
38
ਗੱਲ ਕਾਹਦੀ ਜਿਹੜਾ ਆਪਣੀ ਕੁਆਰੀ ਦਾ ਵਿਆਹ ਕਰਦਾ ਹੈ ਉਹ ਚੰਗਾ ਕਰਦਾ ਹੈ ਅਤੇ ਜਿਹੜਾ ਵਿਆਹ ਨਹੀਂ ਕਰਦਾ ਉਹ ਹੋਰ ਵੀ ਚੰਗਾ ਕਰਦਾ ਹੈ।
39
ਪਤਨੀ ਉਦੋਂ ਤੱਕ ਆਪਣੇ ਪਤੀ ਨਾਲ ਜੁੜੀ ਰਹਿੰਦੀ ਜਦੋਂ ਤੱਕ ਉਹ ਜਿਉਂਦਾ ਹੈ। ਪਰ ਜਦੋਂ ਉਸਦਾ ਪਤੀ ਮਰ ਜਾਂਦਾ ਹੈ ਤਾਂ ਉਹ ਅਜ਼ਾਦ ਹੈ ਅਤੇ ਜਿਸ ਕਿਸੇ ਨਾਲ ਚਾਹੇ ਵਿਆਹ ਕਰ ਲਵੇ, ਪਰ ਕੇਵਲ ਪ੍ਰਭੂ ਵਿੱਚ।
40
ਪਰ ਜੇ ਉਹ ਉਸੇ ਤਰ੍ਹਾ ਰਹੇ ਤਾਂ ਮੇਰੀ ਜਾਂਚ ਵਿੱਚ ਉਹ ਹੋਰ ਵੀ ਚੰਗਾ ਹੈ, ਅਤੇ ਮੈਂ ਸੋਚਦਾ ਹਾਂ ਕਿ ਪਰਮੇਸ਼ਵਰ ਦਾ ਆਤਮਾ ਮੇਰੇ ਵਿੱਚ ਵਾਸ ਕਰਦਾ ਹੈ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
All chapters:
1
2
3
4
5
6
7
8
9
10
11
12
13
14
15
16