bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Corinthians 5
1 Corinthians 5
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 6 →
1
ਇਸ ਗੱਲ ਦੀ ਪੱਕੀ ਖ਼ਬਰ ਮਿਲੀ ਹੈ ਕਿ ਤੁਹਾਡੇ ਵਿੱਚ ਹਰਾਮਕਾਰੀ ਹੋ ਰਹੀ ਹੈ ਅਤੇ ਅਜਿਹੀ ਹਰਾਮਕਾਰੀ ਜੋ ਪਰਾਈਆਂ ਕੌਮਾਂ ਵਿੱਚ ਵੀ ਨਹੀਂ ਹੁੰਦੀ: ਇੱਕ ਆਦਮੀ ਆਪਣੀ ਮਤਰੇਈ ਮਾਂ ਨਾਲ ਸੌ ਰਿਹਾ ਹੈ।
2
ਅਤੇ ਤੁਸੀਂ ਆਪਣੇ ਆਪ ਵਿੱਚ ਹੰਕਾਰ ਕਰਦੇ ਹੋ! ਕੀ ਤੁਹਾਨੂੰ ਅਫ਼ਸੋਸ ਨਹੀਂ ਕਰਨਾ ਚਾਹੀਦਾ? ਅਤੇ ਜਿਸ ਨੇ ਤੁਹਾਡੇ ਵਿੱਚ ਅਜਿਹਾ ਕੰਮ ਕੀਤਾ ਹੈ ਉਸਨੂੰ ਤੁਹਾਡੀ ਸੰਗਤੀ ਵਿੱਚੋਂ ਤਿਆਗ ਦਿੱਤਾ ਜਾਵੇ।
3
ਭਾਵੇਂ ਮੈਂ ਸਰੀਰਕ ਤੌਰ ਤੁਹਾਡੇ ਵਿੱਚ ਮੌਜੂਦ ਨਹੀਂ ਹਾਂ, ਪਰ ਮੈਂ ਆਤਮਾ ਵਿੱਚ ਤੁਹਾਡੇ ਵਿਚਕਾਰ ਮੌਜੂਦ ਹਾਂ। ਅਤੇ ਮੈਂ ਸਾਡੇ ਪ੍ਰਭੂ ਯਿਸ਼ੂ ਦੇ ਨਾਮ ਵਿੱਚ ਉਸ ਬੁਰਾ ਕੰਮ ਕਰਨ ਵਾਲੇ ਆਦਮੀ ਉੱਤੇ ਆਪਣਾ ਫ਼ੈਸਲਾ ਦੇ ਚੁੱਕਾ ਹਾਂ।
4
ਜਦੋਂ ਤੁਸੀਂ ਪ੍ਰਭੂ ਦੇ ਨਾਮ ਉੱਤੇ ਇਕੱਠੇ ਹੁੰਦੇ ਹੋ ਤਾਂ ਮੈਂ ਆਤਮਾ ਵਿੱਚ ਤੁਹਾਡੇ ਨਾਲ ਹੁੰਦਾ ਹਾਂ, ਅਤੇ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸ਼ਕਤੀ ਸਾਡੇ ਨਾਲ ਮੌਜੂਦ ਹੁੰਦੀ ਹੈ,
5
ਤਦ ਇਸ ਤਰ੍ਹਾਂ ਦੇ ਆਦਮੀ ਨੂੰ ਸਰੀਰ ਦੇ ਨਾਸ ਹੋਣ ਲਈ ਸ਼ੈਤਾਨ ਦੇ ਹਵਾਲੇ ਕਰ ਦਿਓ, ਤਾਂ ਕਿ ਉਸਦਾ ਆਤਮਾ ਪ੍ਰਭੂ ਦੇ ਨਿਆਂ ਦਿਨ ਬਚ ਜਾਵੇਂ।
6
ਤੁਹਾਡਾ ਘਮੰਡ ਕਰਨਾ ਚੰਗਾ ਨਹੀਂ ਹੈ। ਕੀ ਤੁਸੀਂ ਇਸ ਗੱਲ ਨੂੰ ਨਹੀਂ ਜਾਣਦੇ ਕਿ ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨੇ ਹੋਏ ਆਟੇ ਨੂੰ ਖਮੀਰਿਆਂ ਕਰ ਦਿੰਦਾ ਹੈ?
7
ਪਾਪ ਦੇ ਪੁਰਾਣੇ ਖਮੀਰ ਨੂੰ ਕੱਢ ਕੇ ਸੁੱਟ ਦਿਓ, ਤਾਂ ਜੋ ਤੁਸੀਂ ਪੂਰੀ ਤਰ੍ਹਾਂ ਸ਼ੁੱਧ ਹੋ ਸਕੋ। ਕਿਉਂਕਿ ਸਾਡੇ ਪਸਾਹ ਦੇ ਤਿਉਹਾਰ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ ਹੈ।
8
ਇਸ ਲਈ ਆਓ ਅਸੀਂ ਆਪਣੇ ਪਸਾਹ ਦੇ ਤਿਉਹਾਰ ਨੂੰ ਮਨਾਈਏ, ਪਰ ਇਸ ਪੁਰਾਣੇ ਖਮੀਰ ਨਾਲ ਨਹੀਂ, ਨਾਂ ਬੁਰਾਈ ਅਤੇ ਦੁਸ਼ਟਪੁਣੇ ਦੇ ਖਮੀਰ ਨਾਲ, ਬਲਕਿ ਸ਼ੁੱਧਤਾ ਅਤੇ ਸੱਚਾਈ ਦੀ ਪਤੀਰੀ ਰੋਟੀ ਨਾਲ।
9
ਮੈਂ ਆਪਣੇ ਪੱਤਰ ਵਿੱਚ ਤੁਹਾਨੂੰ ਇਹ ਲਿਖਿਆ ਕਿ ਵਿਭਚਾਰ ਕਰਨ ਵਾਲੇ ਲੋਕਾਂ ਨਾਲ ਸੰਗਤ ਨਾ ਕਰੋ।
10
ਮੇਰਾ ਮਤਲਬ ਇਹ ਬਿਲਕੁਲ ਨਹੀਂ ਸੀ, ਕਿ ਤੁਸੀਂ ਸੰਸਾਰ ਦੇ ਉਹਨਾਂ ਸਾਰੇ ਮਨੁੱਖਾਂ ਤੋਂ, ਜੋ ਬੁਰੇ ਕੰਮ ਕਰਨ ਵਾਲੇ, ਲੋਭੀ, ਠੱਗ ਜਾਂ ਮੂਰਤੀ ਪੂਜਕ ਹਨ, ਕੋਈ ਸੰਬੰਧ ਨਾ ਰੱਖਣਾ, ਨਹੀਂ ਤਾਂ ਤੁਹਾਨੂੰ ਇਸ ਸੰਸਾਰ ਤੋਂ ਹੀ ਬਾਹਰ ਜਾਣਾ ਪੈਂਦਾ।
11
ਪਰ ਹੁਣ ਮੈਂ ਤੁਹਾਨੂੰ ਲਿਖ ਰਿਹਾ ਹਾਂ ਕਿ ਤੁਹਾਨੂੰ ਉਸ ਵਿਅਕਤੀ ਨਾਲ ਸੰਗਤ ਨਹੀਂ ਕਰਨੀ ਚਾਹੀਦੀ ਜੋ ਆਪਣੇ ਆਪ ਨੂੰ ਵਿਸ਼ਵਾਸੀ ਕਹਿੰਦਾ ਹੈ ਪਰ ਵਿਭਚਾਰੀ, ਲਾਲਚੀ ਮੂਰਤੀ ਪੂਜਕ, ਨਿੰਦਕ, ਸ਼ਰਾਬੀ ਅਤੇ ਚੋਰ ਹੋਵੇ। ਅਜਿਹੇ ਵਿਅਕਤੀ ਨਾਲ ਰੋਟੀ ਤੱਕ ਨਾ ਖਾਣਾ।
12
ਕਿਉਂਕਿ ਮੈਨੂੰ ਕੀ ਲੋੜ ਹੈ ਜੋ ਕਲੀਸਿਆ ਦੇ ਨਹੀਂ ਹਨ ਉਹਨਾਂ ਦਾ ਨਿਆਂ ਕਰਾਂ? ਕੀ ਤੁਸੀਂ ਕਲੀਸਿਆ ਦੇ ਅੰਦਰਲਿਆਂ ਦਾ ਨਿਆਂ ਨਹੀਂ ਕਰਦੇ?
13
ਪਰਮੇਸ਼ਵਰ ਉਹਨਾਂ ਦਾ ਨਿਆਂ ਕਰੇਗਾ ਜਿਹੜੇ ਮਸੀਹੀ ਨਹੀਂ ਹਨ। ਜਿਵੇਂ ਪਵਿੱਤਰ ਸ਼ਾਸਤਰ ਕਹਿੰਦਾ ਹੈ, “ਦੁਸ਼ਟ ਵਿਅਕਤੀ ਨੂੰ ਆਪਣੇ ਵਿੱਚੋਂ ਬਾਹਰ ਕੱਢ ਦਿਓ।”
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 6 →
All chapters:
1
2
3
4
5
6
7
8
9
10
11
12
13
14
15
16