bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Corinthians 8
1 Corinthians 8
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 9 →
1
ਹੁਣ ਮੂਰਤੀਆਂ ਦੇ ਚੜ੍ਹਾਵੇ ਬਾਰੇ: ਅਸੀਂ ਸਾਰੇ ਜਾਣਦੇ ਹਾਂ, “ਸਾਨੂੰ ਸਭਨਾਂ ਨੂੰ ਗਿਆਨ ਹੈ।” ਪਰ ਗਿਆਨ ਫੈਲਾਉਂਦਾ ਹੈ ਅਤੇ ਪਿਆਰ ਬਣਾਉਂਦਾ ਹੈ।
2
ਜਿਹੜੇ ਇਹ ਸੋਚਦੇ ਹਨ ਅਸੀਂ ਸਭ ਕੁਝ ਜਾਣਦੇ ਹਾਂ ਤਾਂ ਜਿਸ ਤਰ੍ਹਾਂ ਜਾਨਣਾ ਚਾਹੀਦਾ ਹੈ ਉਸ ਤਰ੍ਹਾ ਅਜੇ ਤੱਕ ਨਹੀਂ ਜਾਣਦੇ।
3
ਪਰ ਜਿਹੜਾ ਪਰਮੇਸ਼ਵਰ ਨੂੰ ਪਿਆਰ ਕਰਦਾ ਹੈ ਉਹ ਪਰਮੇਸ਼ਵਰ ਨੂੰ ਜਾਣਦਾ ਹੈ।
4
ਤਾਂ ਫਿਰ, ਮੂਰਤੀਆਂ ਨੂੰ ਚੜ੍ਹਾਏ ਗਏ ਭੋਜਨ ਨੂੰ ਖਾਣ ਬਾਰੇ: ਅਸੀਂ ਜਾਣਦੇ ਹਾਂ, “ਸੰਸਾਰ ਵਿੱਚ ਇੱਕ ਮੂਰਤੀ ਕੁਝ ਵੀ ਨਹੀਂ ਹੈ” ਅਤੇ, “ਇੱਕ ਪਰਮੇਸ਼ਵਰ ਤੋਂ ਇਲਾਵਾ ਦੂਸਰਾ ਕੋਈ ਦੇਵਤਾ ਨਹੀਂ ਹੈ।”
5
ਭਾਵੇਂ ਇੱਥੇ ਬਹੁਤ ਸਾਰੇ ਦੇਵਤੇ ਹਨ, ਜਾਂ ਸਵਰਗ ਵਿੱਚ ਹੋਣ ਜਾਂ ਧਰਤੀ ਉੱਤੇ (ਸੱਚ-ਮੁੱਚ ਇੱਥੇ ਬਹੁਤ ਸਾਰੇ, “ਦੇਵਤੇ” ਅਤੇ ਬਹੁਤ ਸਾਰੇ, “ਸੁਆਮੀ” ਹਨ),
6
ਪਰ ਸਾਡੇ ਲਈ ਇੱਕ ਪਰਮੇਸ਼ਵਰ ਹੈ, ਜੋ ਪਿਤਾ ਹੈ, ਜਿਸ ਤੋਂ ਸਭ ਚੀਜ਼ਾ ਰਚੀਆਂ ਗਈਆ ਅਤੇ ਅਸੀਂ ਉਸੇ ਲਈ ਹੈ; ਅਤੇ ਇੱਕੋ ਹੀ ਪ੍ਰਭੂ ਹੈ ਜੋ ਯਿਸ਼ੂ ਮਸੀਹ ਹੈ, ਜਿਸ ਦੁਆਰਾ ਸਭ ਕੁਝ ਰਚਿਆ ਗਿਆ ਅਤੇ ਉਸਦੇ ਦੁਆਰਾ ਅਸੀਂ ਜਿਉਂਦੇ ਹਾਂ।
7
ਪਰ ਹਰ ਕਿਸੇ ਨੂੰ ਇਸ ਦਾ ਗਿਆਨ ਨਹੀਂ ਹੈ। ਕੁਝ ਲੋਕ ਅਜੇ ਵੀ ਮੂਰਤੀਆਂ ਦੇ ਇੰਨੇ ਆਦੀ ਹਨ ਕਿ ਜਦੋਂ ਉਹ ਮੂਰਤੀ ਦੇ ਚੜ੍ਹਾਏ ਗਏ ਭੋਜਨ ਨੂੰ ਖਾਂਦੇ ਹਨ, ਤਾਂ ਉਹ ਇਸ ਨੂੰ ਕਿਸੇ ਦੇਵਤੇ ਦੀ ਚੜ੍ਹਾਈ ਹੋਈ ਬਲੀ ਜਾਣ ਸਮਝਦੇ ਹਨ, ਕਿਉਂਕਿ ਉਹਨਾਂ ਦਾ ਜ਼ਮੀਰ ਕਮਜ਼ੋਰ ਹੈ, ਇਸ ਲਈ ਉਹ ਅਸ਼ੁੱਧ ਹੋ ਗਏ ਹਨ।
8
ਪਰ ਭੋਜਨ ਸਾਨੂੰ ਪਰਮੇਸ਼ਵਰ ਦੇ ਕੋਲ ਨਹੀਂ ਲੈ ਕੇ ਜਾਂਦਾ; ਪਰ ਭੋਜਨ ਖਾਣ ਤੋਂ ਨਾ ਸਾਨੂੰ ਕੁਝ ਘਾਟਾ ਹੈ ਅਤੇ ਨਾ ਕੁਝ ਲਾਭ ਹੈ।
9
ਪਰ ਸਾਵਧਾਨ, ਤੁਹਾਡਾ ਇਹ ਕਰਨਾ ਕਿਤੇ ਉਹਨਾਂ ਲਈ ਜਿਹੜੇ ਵਿਸ਼ਵਾਸ ਵਿੱਚ ਕਮਜ਼ੋਰ ਹਨ ਠੋਕਰ ਦਾ ਕਾਰਨ ਨਾ ਬਣੇ।
10
ਕਿਉਂਕਿ ਜਿਹੜਾ ਕੋਈ ਗਿਆਨ ਰੱਖਦਾ ਹੈ ਅਤੇ ਮੂਰਤੀ ਦੇ ਮੰਦਰ ਵਿੱਚ ਤੁਹਾਨੂੰ ਬੈਠਾ ਹੋਇਆ ਅਤੇ ਭੋਜਨ ਖਾਂਦਾ ਵੇਖੇ ਜੇ ਉਸਦਾ ਵਿਵੇਕ ਕਮਜ਼ੋਰ ਹੈ ਕਿ ਉਹ ਮੂਰਤੀਆਂ ਦੇ ਚੜ੍ਹਾਵੇ ਦੇ ਖਾਣ ਨੂੰ ਦਲੇਰ ਨਹੀਂ ਹੋਵੇਗਾ?
11
ਇਸ ਲਈ ਇਹ ਮਸੀਹੀ ਭਰਾਂ ਅਤੇ ਭੈਣਾਂ ਜਿਨ੍ਹਾ ਦਾ ਵਿਸ਼ਵਾਸ ਕਮਜ਼ੋਰ ਹੈ, ਜਿਨ੍ਹਾ ਲਈ ਮਸੀਹ ਮਰਿਆ, ਤੁਹਾਡੇ ਗਿਆਨ ਕਾਰਨ ਨਾਸ਼ ਹੁੰਦੇ ਹਨ।
12
ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਭਰਾਵਾਂ ਦੇ ਪ੍ਰਤੀ ਕਰਕੇ ਅਤੇ ਉਹਨਾਂ ਦੇ ਕਮਜ਼ੋਰ ਵਿਵੇਕ ਨੂੰ ਜ਼ਖਮੀ ਕਰਦੇ ਹੋ, ਤਾਂ ਤੁਸੀਂ ਮਸੀਹ ਦੇ ਵਿਰੁੱਧ ਪਾਪ ਕਰਦੇ ਹੋ।
13
ਇਸ ਕਰਕੇ, ਅਗਰ ਇਹ ਭੋਜਨ ਮੇਰੇ ਭਰਾਵਾਂ ਅਤੇ ਭੈਣਾਂ ਲਈ ਪਾਪ ਦਾ ਕਾਰਨ ਬਣੇ, ਤਾਂ ਅੰਤ ਸਮੇਂ ਤੱਕ ਕਦੇ ਵੀ ਮੂਰਤੀਆਂ ਦਾ ਭੋਜਨ ਨਹੀਂ ਖਾਵਾਂਗਾ ਤਾਂ ਜੋ ਮੈ ਉਹਨਾਂ ਨੂੰ ਕਦੇ ਠੋਕਰ ਨਾ ਖਵਾਵਾਂ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 9 →
All chapters:
1
2
3
4
5
6
7
8
9
10
11
12
13
14
15
16