bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Corinthians 6
1 Corinthians 6
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
1
ਅਗਰ ਤੁਹਾਡੇ ਵਿੱਚ ਝਗੜੇ ਹੁੰਦੇ ਹਨ, ਤਾਂ ਕੀ ਤੁਸੀਂ ਉਸ ਨੂੰ ਪ੍ਰਭੂ ਦੇ ਲੋਕਾਂ ਅੱਗੇ ਨਿਆਂ ਕਰਨ ਦੀ ਬਜਾਏ ਅਧਰਮੀਆਂ ਅੱਗੇ ਜਾਣ ਦੀ ਹਿੰਮਤ ਕਰਦੇ ਹੋ?
2
ਕੀ ਤੁਸੀਂ ਨਹੀਂ ਜਾਣਦੇ ਜੋ ਪ੍ਰਭੂ ਦੇ ਲੋਕ ਇਸ ਸੰਸਾਰ ਦਾ ਨਿਆਂ ਕਰਨਗੇ? ਅਤੇ ਜੇ ਤੁਸੀਂ ਦੁਨੀਆਂ ਦਾ ਨਿਆਂ ਕਰਨਾ ਹੈ, ਤਾਂ ਕੀ ਤੁਸੀਂ ਛੋਟੀਆਂ ਤੋਂ ਛੋਟੀਆਂ ਗੱਲਾਂ ਦਾ ਨਿਆਂ ਕਰਨ ਦੇ ਯੋਗ ਨਹੀਂ ਹੋ।
3
ਕੀ ਤੁਸੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ? ਤਾਂ ਫਿਰ ਇਸਦੀ ਤੁਲਨਾ ਵਿੱਚ ਸੰਸਾਰਕ ਝਗੜੇ ਕੀ ਹਨ?
4
ਇਸ ਲਈ, ਜੇ ਤੁਹਾਨੂੰ ਸੰਸਾਰਕ ਗੱਲਾਂ ਦਾ ਨਿਆਂ ਕਰਨਾ ਪੈਂਦਾ ਹੈ ਤਾਂ ਜਿਹੜੇ ਕਲੀਸਿਆ ਵਿੱਚ ਕੁਝ ਨਹੀਂ ਗਿਣੇ ਜਾਂਦੇ ਹਨ ਕੀ ਤੁਸੀਂ ਉਹਨਾਂ ਨੂੰ ਠਹਿਰਾਉਂਦੇ?
5
ਮੈਂ ਇਹ ਤੁਹਾਨੂੰ ਸ਼ਰਮਸਾਰ ਕਰਨ ਲਈ ਆਖ ਰਿਹਾ ਹਾਂ। ਕੀ ਇਹ ਸੰਭਵ ਹੈ ਕਿ ਤੁਹਾਡੇ ਵਿੱਚੋਂ ਇੱਕ ਵੀ ਇੰਨਾ ਸਮਝਦਾਰ ਵਿਅਕਤੀ ਨਹੀਂ ਹੈ ਜੋ ਵਿਸ਼ਵਾਸੀਆ ਦਾ ਝਗੜਾ ਨਬੇੜ ਸਕੇ?
6
ਪਰ ਸਗੋਂ ਇੱਕ ਵਿਸ਼ਵਾਸੀ ਦੂਸਰੇ ਵਿਸ਼ਵਾਸੀ ਉੱਤੇ ਮੁਕੱਦਮਾ ਕਰਕੇ ਉਸਨੂੰ ਅਦਾਲਤ ਲੈ ਜਾਂਦਾ ਹੈ, ਉਹ ਵੀ ਗੈਰ-ਵਿਸ਼ਵਾਸੀ ਦੇ ਸਾਹਮਣੇ!
7
ਤੁਹਾਡੇ ਵਿੱਚ ਮੁਕੱਦਮੇ ਚੱਲਣ ਦਾ ਮਤਲਬ ਇਹ ਹੈ ਕੀ ਤੁਸੀਂ ਪੂਰੀ ਤਰ੍ਹਾ ਹਾਰ ਚੁੱਕੇ ਹੋ। ਤੁਸੀਂ ਬੇਇਨਸਾਫ਼ੀ ਕਿਉਂ ਨਹੀਂ ਸਹਾਰ ਲੈਂਦੇ? ਤੁਸੀਂ ਠੱਗੀ ਕਿਉਂ ਨਹੀਂ ਸਹਾਰਦੇ?
8
ਪਰ ਤੁਸੀਂ ਆਪੇ ਹੀ ਬੇਇਨਸਾਫ਼ੀ ਅਤੇ ਠੱਗੀ ਕਰਦੇ ਹੋ, ਉਹ ਵੀ ਆਪਣੇ ਭਰਾਵਾਂ ਨਾਲ।
9
ਅਤੇ ਕੀ ਤੁਸੀਂ ਨਹੀਂ ਜਾਣਦੇ ਅਧਰਮੀ ਲੋਕ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖਾ ਵਿੱਚ ਨਾ ਰਹਿਣਾ: ਨਾ ਹਰਾਮਕਾਰ, ਮੂਰਤੀ ਪੂਜਕ, ਨਾ ਵਿਭਚਾਰੀ, ਨਾ ਸਮਲਿੰਗੀ।
10
ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਹੋਣਗੇ।
11
ਅਤੇ ਤੁਹਾਡੇ ਵਿੱਚ ਕੁਝ ਇਸ ਤਰ੍ਹਾ ਦੇ ਹਨ। ਪਰ ਤੁਸੀਂ ਧੋਤੇ ਗਏ ਹੋ, ਪਵਿੱਤਰ ਕੀਤੇ ਗਏ ਹੋ, ਅਤੇ ਧਰਮੀ ਠਹਿਰਾਏ ਗਏ ਹੋ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ ਅਤੇ ਸਾਡੇ ਪਰਮੇਸ਼ਵਰ ਦੇ ਆਤਮਾ ਦੁਆਰਾ।
12
“ਮੇਰੇ ਕੋਲ ਸਭ ਕੁਝ ਕਰਨ ਦਾ ਅਧਿਕਾਰ ਹੈ,” ਤੁਹਾਡੇ ਵਿੱਚੋਂ ਕੁਝ ਕਹਿੰਦੇ ਹਨ, ਪਰ ਮੈਂ ਕਹਿੰਦਾ ਹਾਂ ਸਾਰੀਆਂ ਚੀਜ਼ਾਂ ਸਾਡੇ ਫਾਇਦੇ ਦੀਆ ਨਹੀਂ ਹਨ। “ਮੈਨੂੰ ਸਭ ਕੁਝ ਕਰਨ ਦਾ ਅਧਿਕਾਰ,” ਪਰ ਮੈਂ ਕਿਸੇ ਅਧੀਨ ਨਹੀਂ ਹੋਵਾਂਗਾ।
13
ਕੁਝ ਕਹਿੰਦੇ ਹਨ, “ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ, ਪਰ ਪਰਮੇਸ਼ਵਰ ਦੋਨਾਂ ਨੂੰ ਹੀ ਨਾਸ ਕਰੇਗਾ।” ਅਤੇ ਸਰੀਰ ਹਰਾਮਕਾਰੀਆ ਲਈ ਨਹੀਂ, ਪਰ ਪ੍ਰਭੂ ਦੇ ਲਈ ਹੈ, ਅਤੇ ਪ੍ਰਭੂ ਸਰੀਰ ਦੇ ਲਈ।
14
ਅਤੇ ਪਰਮੇਸ਼ਵਰ ਨੇ ਆਪਣੀ ਸ਼ਕਤੀ ਨਾਲ ਨਾ ਕੇਵਲ ਪ੍ਰਭੂ ਨੂੰ ਜੀਵਤ ਕੀਤਾ, ਉਹ ਸਾਨੂੰ ਵੀ ਜੀਵਤ ਕਰੇਗਾ।
15
ਕੀ ਤੁਸੀਂ ਇਹ ਨਹੀਂ ਜਾਣਦੇ ਜੋ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ? ਸੋ ਕੀ ਮੈਂ ਮਸੀਹ ਦੇ ਅੰਗ ਨੂੰ ਵੇਸਵਾ ਦੇ ਅੰਗ ਬਣਾਵਾਂ? ਕਦੇ ਨਹੀਂ!
16
ਕੀ ਤੁਸੀਂ ਇਹ ਨਹੀਂ ਜਾਣਦੇ ਕਿ ਜਿਹੜਾ ਵੇਸਵਾ ਨਾਲ ਸੰਗ ਕਰਦਾ ਹੈ ਉਹ ਉਸ ਨਾਲ ਇੱਕ ਸਰੀਰ ਹੋ ਜਾਂਦਾ ਹੈ? ਕਿਉਂ ਜੋ ਪਵਿੱਤਰ ਸ਼ਾਸਤਰ ਵਿੱਚ ਇਹ ਕਿਹਾ ਗਿਆ ਸੀ, “ਉਹ ਦੋਵੇਂ ਇੱਕ ਸਰੀਰ ਹੋਣਗੇ।”
17
ਪਰ ਜਿਹੜਾ ਵਿਅਕਤੀ ਪ੍ਰਭੂ ਨਾਲ ਜੁੜ ਜਾਂਦਾ ਹੈ, ਉਹ ਆਤਮਿਕ ਤੌਰ ਤੇ ਉਸ ਨਾਲ ਇੱਕ ਹੋ ਜਾਂਦਾ ਹੈ।
18
ਹਰਾਮਕਾਰੀ ਤੋਂ ਭੱਜੋ। ਹਰੇਕ ਪਾਪ ਜੋ ਮਨੁੱਖ ਕਰਦਾ ਹੈ ਸੋ ਸਰੀਰ ਦੇ ਬਾਹਰ ਹੈ, ਪਰ ਜਿਹੜਾ ਹਰਾਮਕਾਰੀ ਕਰਦਾ ਹੈ ਉਹ ਆਪਣੇ ਸਰੀਰ ਦਾ ਹੀ ਪਾਪ ਕਰਦਾ ਹੈ।
19
ਕੀ ਤੁਸੀਂ ਨਹੀਂ ਜਾਣਦੇ ਜੋ ਤੁਹਾਡਾ ਸਰੀਰ ਪਵਿੱਤਰ ਆਤਮਾ ਦਾ ਹੈਕਲ ਹੈ, ਜੋ ਤੁਹਾਨੂੰ ਪਰਮੇਸ਼ਵਰ ਵੱਲੋਂ ਮਿਲਿਆ ਹੈ? ਅਤੇ ਤੁਸੀਂ ਆਪਣੇ ਆਪ ਦੇ ਨਹੀਂ ਪਰ ਪਰਮੇਸ਼ਵਰ ਦੇ ਹੋ;
20
ਤੁਸੀਂ ਕੀਮਤ ਦੇ ਖਰੀਦੇ ਗਏ ਹੋ, ਇਸ ਲਈ ਆਪਣੇ ਸਰੀਰ ਨਾਲ ਪਰਮੇਸ਼ਵਰ ਦਾ ਆਦਰ ਕਰੋ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 7 →
All chapters:
1
2
3
4
5
6
7
8
9
10
11
12
13
14
15
16