bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
1 Corinthians 14
1 Corinthians 14
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
1
ਪਿਆਰ ਵਿੱਚ ਚੱਲੋ ਅਤੇ ਆਤਮਿਕ ਵਰਦਾਨਾ ਦੀ ਇੱਛਾ ਰੱਖੋ, ਖਾਸ ਕਰਕੇ ਭਵਿੱਖਬਾਣੀਆ ਦੀ।
2
ਜਿਹੜਾ ਗ਼ੈਰ-ਭਾਸ਼ਾ ਬੋਲਦਾ ਹੈ ਉਹ ਮਨੁੱਖਾਂ ਨਾਲ ਸਗੋਂ ਪਰਮੇਸ਼ਵਰ ਨਾਲ ਗੱਲਾਂ ਕਰਦਾ ਹੈ। ਇਸ ਲਈ ਕੋਈ ਨਹੀਂ ਸਮਝਦਾ ਪਰ ਪਵਿੱਤਰ ਆਤਮਾ ਵਿੱਚ ਭੇਤ ਦੀਆ ਗੱਲਾਂ ਕਰਦਾ ਹੈ।
3
ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਲੋਕਾਂ ਨਾਲ ਲਾਭ ਅਤੇ ਉਪਦੇਸ਼, ਤਸੱਲੀ ਦੀਆਂ ਗੱਲਾਂ ਕਰਦਾ ਹੈ।
4
ਜਿਹੜਾ ਗ਼ੈਰ-ਭਾਸ਼ਾ ਬੋਲਦਾ ਹੈ ਉਹ ਆਪ ਹੀ ਲਾਭ ਲੈਂਦਾ ਹੈ, ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਸਾਰੀ ਕਲੀਸਿਆ ਨੂੰ ਵੀ ਮਜ਼ਬੂਤ ਬਣਾਉਂਦਾ ਹੈ।
5
ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਗ਼ੈਰ-ਭਾਸ਼ਾ ਬੋਲੋ, ਪਰ ਇਸ ਤੋਂ ਵਧੀਆ ਤੇ ਇਹ ਹੋਵੇਗਾ, ਕਿ ਤੁਸੀਂ ਭਵਿੱਖਬਾਣੀਆ ਕਰੋ। ਜਿਹੜਾ ਗ਼ੈਰ-ਭਾਸ਼ਾ ਬੋਲਣ ਵਾਲਾ ਹੈ ਜੇ ਉਹ ਅਰਥ ਨਾ ਦੱਸੇ, ਜਿਸ ਤੋਂ ਸਾਰੀ ਕਲੀਸਿਆ ਮਜ਼ਬੂਤ ਹੋਵੇ ਤਾਂ ਭਵਿੱਖਬਾਣੀਆ ਕਰਨ ਵਾਲਾ ਉਸ ਨਾਲੋਂ ਉੱਤਮ ਹੈ।
6
ਹੁਣ ਭਰਾਵੋ ਅਤੇ ਭੈਣੋ, ਜੇ ਗ਼ੈਰ-ਭਾਸ਼ਾ ਬੋਲਦਾ ਹੋਇਆ ਮੈਂ ਤੁਹਾਡੇ ਕੋਲ ਆਵਾਂ, ਅਤੇ ਪ੍ਰਕਾਸ਼ ਜਾਂ ਗਿਆਨ ਜਾਂ ਭਵਿੱਖਬਾਣੀ ਜਾਂ ਸਿੱਖਿਆ ਦੀ ਗੱਲ ਤੁਹਾਡੇ ਨਾਲ ਨਾ ਕਰਾ ਤਾਂ ਮੇਰੇ ਤੋਂ ਤੁਹਾਨੂੰ ਕੀ ਲਾਭ ਹੋਵੇਗਾ?
7
ਉਹ ਵਸਤਾਂ ਜਿਨ੍ਹਾ ਦੇ ਵਿੱਚ ਜਾਨ ਨਹੀਂ ਹੈ ਜਿਹੜੀਆਂ ਆਵਾਜ਼ ਦਿੰਦੀਆਂ ਹਨ ਭਾਵੇਂ ਬੰਸਰੀ ਭਾਵੇਂ ਸਿਤਾਰ ਜੇ ਉਹਨਾਂ ਦੀਆਂ ਸੁਰਾਂ ਵਿੱਚ ਭੇਦ ਨਾ ਹੋਵੇ ਤਾਂ ਕਿਵੇਂ ਪਤਾ ਲੱਗੇਗਾ ਜੋ ਕੀ ਵਜਾਇਆ ਜਾਂਦਾ ਹੈ?
8
ਜੇ ਤੁਰ੍ਹੀ ਬੇ ਟਿਕਾਣੇ ਆਵਾਜ਼ ਦੇਵੇ ਤਾਂ ਕੌਣ ਲੜਾਈ ਲਈ ਤਿਆਰ ਹੋਵੇਗਾ?
9
ਇਸੇ ਤਰ੍ਹਾਂ ਤੁਹਾਡੇ ਨਾਲ ਵੀ, ਜੇ ਤੁਸੀਂ ਸਾਫ਼ ਗੱਲ ਆਪਣੀ ਜ਼ੁਬਾਨ ਤੋਂ ਨਾ ਬੋਲੋ, ਤਾਂ ਕਿਵੇਂ ਸਮਝਿਆ ਜਾਵੇਗਾ ਜੋ ਤੁਸੀਂ ਕੀ ਬੋਲ ਰਿਹੇ ਹੋ? ਤੁਸੀਂ ਹਵਾ ਨਾਲ ਗੱਲਾਂ ਕਰਨ ਵਾਲੇ ਹੋਵੇਗੇ।
10
ਸੰਸਾਰ ਵਿੱਚ ਬਹੁਤ ਸਾਰੀਆਂ ਵੱਖਰੀਆਂ ਭਾਸ਼ਾਵਾਂ ਹਨ, ਅਤੇ ਉਹਨਾਂ ਵਿੱਚੋਂ ਕੋਈ ਵੀ ਬਿਨ੍ਹਾਂ ਮਤਲਬ ਦੇ ਨਹੀਂ ਹਨ।
11
ਪਰ ਜੇ ਮੈਂ ਉਸ ਭਾਸ਼ਾ ਨੂੰ ਨਹੀਂ ਸਮਝਦਾ ਜਿਹੜੀ ਬੋਲੀ ਜਾ ਰਹੀ ਹੈ, ਤਾਂ ਮੈਂ ਬੋਲਣ ਵਾਲੇ ਲਈ ਅਜੀਬ ਹੋਵਾਗਾ, ਅਤੇ ਬੋਲਣ ਵਾਲਾ ਮੇਰੇ ਲਈ ਅਜੀਬ ਹੋਵਾਗਾ।
12
ਇਸੇ ਤਰ੍ਹਾਂ ਤੁਹਾਡੇ ਨਾਲ ਵੀ ਹੈ, ਜਦੋਂ ਤੁਸੀਂ ਆਤਮਿਕ ਵਰਦਾਨਾ ਦੀ ਭਾਲ ਕਰਦੇ ਹੋ, ਤਾਂ ਜਤਨ ਕਰੋ ਜੋ ਸਾਰੀ ਕਲੀਸਿਆ ਦੀ ਮਜ਼ਬੂਤੀ ਦੇ ਲਈ ਹੋਵੇ।
13
ਇਸ ਲਈ ਜੋ ਗ਼ੈਰ-ਭਾਸ਼ਾ ਬੋਲਦਾ ਹੈ ਪ੍ਰਾਰਥਨਾ ਕਰੇ ਤਾਂ ਜੋ ਇਸਦਾ ਅਨੁਵਾਦ ਹੋ ਸਕੇ ਜੋ ਉਹ ਕੀ ਬੋਲਦਾ ਹੈ।
14
ਜੇ ਮੈਂ ਗ਼ੈਰ-ਭਾਸ਼ਾ ਵਿੱਚ ਪ੍ਰਾਰਥਨਾ ਕਰਾ ਤਾਂ ਮੇਰਾ ਆਤਮਾ ਪ੍ਰਾਰਥਨਾ ਕਰਦਾ ਹੈ ਪਰ ਮੇਰੀ ਸਮਝ ਨਿਸ਼ਫਲ ਹੈ।
15
ਤਾਂ ਮੈਂ ਕੀ ਕਰਾਂਗਾ? ਮੈਂ ਆਤਮਾ ਵਿੱਚ ਪ੍ਰਾਰਥਨਾ ਕਰਾਂਗਾ, ਪਰ ਮੈਂ ਸਮਝ ਨਾਲ ਵੀ ਪ੍ਰਾਰਥਨਾ ਕਰਾਂਗਾ; ਮੈਂ ਆਪਣੀ ਆਤਮਾ ਨਾਲ ਗਾਵਾਂਗਾ, ਪਰ ਮੈਂ ਸਮਝ ਨਾਲ ਵੀ ਗਾਵਾਂਗਾ।
16
ਨਹੀਂ ਤਾਂ ਜਦੋਂ ਤੁਸੀਂ ਆਤਮਾ ਵਿੱਚ ਉਸਤਤ ਕਰਦੇ ਹੋ, ਤਾਂ ਜਿਹੜਾ ਅਣਜਾਣ ਤੁਹਾਡੇ ਕੋਲ ਬੈਠਾ ਹੋਇਆ ਹੈ, ਜਦੋਂ ਉਹ ਨਹੀਂ ਜਾਣਦਾ ਜੋ ਤੁਸੀਂ ਕੀ ਬੋਲ ਰਿਹੇ ਹੋ ਤਾਂ ਉਹ ਤੁਹਾਡੇ ਧੰਨਵਾਦ ਕਰਨ ਤੇ, “ਆਮੀਨ” ਕਿਵੇਂ ਆਖੇਗਾ?
17
ਤੁਸੀਂ ਤਾਂ ਧੰਨਵਾਦ ਚੰਗੀ ਤਰ੍ਹਾ ਨਾਲ ਕਰਦੇ ਹੋ, ਪਰ ਦੂਸਰੇ ਦੀ ਕੋਈ ਮਜ਼ਬੂਤ ਨਹੀਂ ਹੁੰਦੀ।
18
ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਕਿ ਤੁਹਾਡੇ ਸਾਰਿਆ ਨਾਲੋਂ ਜ਼ਿਆਦਾ ਗ਼ੈਰ-ਭਾਸ਼ਾ ਬੋਲਦਾ ਹਾਂ।
19
ਫਿਰ ਵੀ ਪੰਜ ਗੱਲਾਂ ਕਲੀਸਿਆ ਵਿੱਚ ਆਪਣੀ ਸਮਝ ਨਾਲ ਬੋਲਦਾ ਹਾਂ ਤਾਂ ਕਿ ਹੋਰਨਾ ਨੂੰ ਸਿਖਾਵਾਂ ਇਹ ਮੈਨੂੰ ਇਸ ਨਾਲੋਂ ਜ਼ਿਆਦਾ ਪਸੰਦ ਹੈ ਜੋ ਦਸ ਹਜ਼ਾਰ ਗੱਲਾਂ ਗ਼ੈਰ-ਭਾਸ਼ਾ ਵਿੱਚ ਬੋਲਾਂ।
20
ਭਰਾਵੋ ਅਤੇ ਭੈਣੋ, ਬੱਚਿਆਂ ਵਾਂਗ ਸੋਚਣਾ ਬੰਦ ਕਰ ਦਿਓ। ਬੁਰਿਆਈ ਵਿੱਚ ਬੱਚੇ ਹੀ ਬਣੇ ਰਹੋ, ਪਰ ਬੁੱਧ ਵਿੱਚ ਸਿਆਣੇ ਬਣ ਕੇ ਰਹੋ।
21
ਬਿਵਸਥਾ ਵਿੱਚ ਲਿਖਿਆ ਹੋਇਆ ਹੈ: “ਮੈਂ ਗ਼ੈਰ-ਭਾਸ਼ਾ ਬੋਲਣ ਵਾਲੇ ਅਤੇ ਅਣਜਾਣ ਲੋਕਾਂ ਦੇ ਬੁੱਲ੍ਹਾਂ ਦੇ ਦੁਆਰਾ ਇਨ੍ਹਾਂ ਲੋਕਾਂ ਨਾਲ ਬੋਲਾਂਗਾ, ਪਰ ਉਹ ਮੇਰੀ ਨਾ ਸੁਣਨਗੇ, ਇਹ ਪ੍ਰਭੂ ਦਾ ਵਚਨ ਹੈ।”
22
ਗ਼ੈਰ-ਭਾਸ਼ਾ, ਵਿਸ਼ਵਾਸੀਆ ਲਈ ਨਹੀਂ ਸਗੋਂ ਅਵਿਸ਼ਵਾਸੀਆਂ ਲਈ ਇੱਕ ਨਿਸ਼ਾਨੀ ਹੈ; ਭਵਿੱਖਬਾਣੀ ਅਵਿਸ਼ਵਾਸੀਆਂ ਲਈ ਨਹੀਂ ਸਗੋਂ ਵਿਸ਼ਵਾਸੀਆ ਲਈ ਹੈ।
23
ਇਸ ਲਈ ਸਾਰੀ ਕਲੀਸਿਆ ਇੱਕ ਜਗ੍ਹਾਂ ਇਕੱਠੀ ਹੋ ਜਾਵੇ ਅਤੇ ਸਾਰੇ ਗ਼ੈਰ-ਭਾਸ਼ਾ ਬੋਲਣ, ਜੇ ਉਸ ਜਗ੍ਹਾ ਅਵਿਸ਼ਵਾਸੀ ਅੰਦਰ ਆ ਜਾਣ ਤਾਂ ਕੀ ਉਹ ਇਹ ਨਹੀਂ ਆਖਣਗੇ ਤੁਸੀਂ ਪਾਗਲ ਹੋ ਗਏ ਹੋ।
24
ਪਰ ਜੇ ਸਾਰੇ ਭਵਿੱਖਬਾਣੀ ਬੋਲਣ ਅਤੇ ਕੋਈ ਅਵਿਸ਼ਵਾਸੀ ਅਥਵਾ ਕੋਈ ਅਜਨਬੀ ਅੰਦਰ ਆ ਜਾਵੇਂ, ਤਾਂ ਉਹਨਾਂ ਨੂੰ ਪਾਪ ਦਾ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਤੁਹਾਡੀ ਗੱਲ ਦੁਆਰਾ ਉਸਦਾ ਨਿਆਂ ਕੀਤਾ ਜਾਵੇਗਾ।
25
ਉਹਨਾਂ ਦੇ ਮਨਾ ਦੀਆਂ ਗੁਪਤ ਗੱਲਾਂ ਪ੍ਰਗਟ ਹੋਣਗੀਆਂ। ਅਤੇ ਉਹ ਝੁਕ ਕੇ ਜਿਉਂਦੇ ਪਰਮੇਸ਼ਵਰ ਦੀ ਮਹਿਮਾ ਕਰਨਗੇ, ਅਤੇ ਆਖਣਗੇ, “ਪਰਮੇਸ਼ਵਰ ਸੱਚ-ਮੁੱਚ ਤੁਹਾਡੇ ਵਿੱਚ ਹੈ!”
26
ਭਰਾਵੋ ਅਤੇ ਭੈਣੋ ਅਸੀਂ ਕੀ ਆਖੀਏ? ਜਦੋਂ ਤੁਸੀਂ ਕਲੀਸਿਆ ਵਿੱਚ ਅਰਾਧਨਾ ਲਈ ਇਕੱਠੇ ਹੁੰਦੇ ਹੋ, ਕਿਸੇ ਦੇ ਕੋਲ ਭਜਨ, ਕਿਸੇ ਦੇ ਕੋਲ ਸਿੱਖਿਆ, ਕਿਸੇ ਕੋਲ ਪ੍ਰਕਾਸ਼ਨ, ਕਿਸੇ ਕੋਲ ਗ਼ੈਰ-ਭਾਸ਼ਾ, ਕਿਸੇ ਕੋਲੋ ਗ਼ੈਰ-ਭਾਸ਼ਾ ਦਾ ਅਨੁਵਾਦ ਹੈ। ਇਹ ਸਭ ਕੁਝ ਹੋਵੇ ਤਾਂ ਜੋ ਕਲੀਸਿਆ ਮਜ਼ਬੂਤ ਹੋ ਸਕੇ।
27
ਜੇ ਕੋਈ ਗ਼ੈਰ-ਭਾਸ਼ਾ ਬੋਲੇ ਤਾਂ ਦੋ ਜਾਂ ਵੱਧ ਤੋਂ ਵੱਧ ਤਿੰਨ ਵਿਅਕਤੀ ਹੀ ਬੋਲਣ ਅਤੇ ਇੱਕ ਵਿਅਕਤੀ ਇਸਦਾ ਅਨੁਵਾਦ ਕਰੇ।
28
ਪਰ ਜੇ ਕੋਈ ਇਸਦਾ ਅਨੁਵਾਦ ਕਰਨ ਵਾਲਾ ਨਾ ਹੋਵੇ, ਤਾਂ ਕਲੀਸਿਆ ਵਿੱਚ ਬੋਲਣ ਵਾਲਾ ਚੁੱਪ ਹੀ ਰਹੇ, ਅਤੇ ਉਹ ਆਪਣੇ ਅਤੇ ਪਰਮੇਸ਼ਵਰ ਨਾਲ ਬੋਲੇ।
29
ਨਬੀਆਂ ਵਿੱਚੋਂ ਦੋ ਜਾਂ ਤਿੰਨ ਵਿਅਕਤੀ ਬੋਲਣ, ਅਤੇ ਬਾਕੀ ਪਰਖ ਕਰਨ ਜੋ ਕੀ ਬੋਲਦੇ ਹਨ।
30
ਅਤੇ ਜੇ ਕਿਸੇ ਉੱਤੇ ਜੋ ਕੋਲ ਬੈਠਾ ਹੋਇਆ ਹੈ ਪ੍ਰਕਾਸ਼ਨ ਹੋਵੇ, ਤਾਂ ਪਹਿਲਾਂ ਬੋਲਣ ਵਾਲਾ ਚੁੱਪ ਹੀ ਰਹੇ।
31
ਕਿਉਂ ਜੋ ਤੁਸੀਂ ਇੱਕ-ਇੱਕ ਕਰਕੇ ਭਵਿੱਖਬਾਣੀ ਕਰ ਸਕਦੇ ਹੋ ਤਾਂ ਜੋ ਸਾਰੇ ਸਿੱਖਣ ਅਤੇ ਸਾਰੇ ਦਿਲਾਸਾ ਪਾਉਣ।
32
ਨਬੀਆਂ ਦੇ ਆਤਮੇ ਨਬੀਆਂ ਦੇ ਵੱਸ ਵਿੱਚ ਹਨ।
33
ਕਿਉਂਕਿ ਪਰਮੇਸ਼ਵਰ ਗੜਬੜੀ ਦਾ ਨਹੀਂ ਸਗੋਂ ਸ਼ਾਂਤੀ ਦਾ ਪਰਮੇਸ਼ਵਰ ਹੈ। ਜਿਵੇਂ ਕਿ ਪ੍ਰਭੂ ਦੀਆ ਸਾਰੀਆਂ ਪਵਿੱਤਰ ਕਲੀਸਿਆ ਵਿੱਚ ਹੈ।
34
ਔਰਤਾਂ ਕਲੀਸਿਆ ਵਿੱਚ ਚੁੱਪ ਰਹਿਣ। ਕਿਉਂ ਜੋ ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ, ਸਗੋਂ ਉਹ ਅਧੀਨ ਰਹਿਣ ਜਿਵੇਂ ਬਿਵਸਥਾ ਵੀ ਕਹਿੰਦੀ ਹੈ।
35
ਅਤੇ ਜੇ ਉਹ ਕੁਝ ਪੁੱਛਣਾ ਚਾਹੁੰਦਿਆਂ ਹਨ, ਤਾਂ ਘਰ ਵਿੱਚ ਆਪਣੇ ਪਤੀਆਂ ਨੂੰ ਪੁੱਛਣ ਕਿਉਂ ਜੋ ਔਰਤ ਦੇ ਲਈ ਕਲੀਸਿਆ ਵਿੱਚ ਇੱਕ ਦੂਸਰੇ ਨੂੰ ਬੋਲਣਾ ਸਹੀ ਨਹੀਂ ਹੈ।
36
ਕਿ ਪਰਮੇਸ਼ਵਰ ਦਾ ਬਚਨ ਤੁਹਾਡੇ ਵਿੱਚੋਂ ਨਿੱਕਲਿਆ? ਜਾਂ ਫਿਰ ਤੁਸੀਂ ਹੀ ਉਹ ਲੋਕ ਹੋ ਜਿਨ੍ਹਾ ਤੱਕ ਪਹੁੰਚਿਆ?
37
ਜੇ ਕੋਈ ਆਪਣੇ ਆਪ ਨੂੰ ਨਬੀ ਸਮਝੇ ਜਾਂ ਆਤਮਿਕ ਸਮਝੇ ਤਾਂ, ਤਾਂ ਉਹ ਇਹ ਜਾਣ ਲਵੇ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ ਉਹ ਪ੍ਰਭੂ ਦਾ ਹੁਕਮ ਹੈ।
38
ਪਰ ਜੇ ਕੋਈ ਇਨ੍ਹਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰੇ, ਤਾਂ ਉਹਨਾਂ ਨਾਲ ਵੀ ਇਸ ਤਰ੍ਹਾ ਹੋਵੇਗਾ।
39
ਇਸ ਲਈ ਮੇਰੇ ਭਰਾਵੋ ਤੇ ਭੈਣੋ ਭਵਿੱਖਬਾਣੀ ਕਰਨ ਦੀ ਇੱਛਾ ਰੱਖੋ, ਅਤੇ ਗ਼ੈਰ-ਭਾਸ਼ਾ ਬੋਲਣ ਤੋਂ ਨਾ ਰੁਕੋ।
40
ਪਰ ਸਭ ਕੁਝ ਢੰਗ ਅਤੇ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
All chapters:
1
2
3
4
5
6
7
8
9
10
11
12
13
14
15
16