bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Corinthians 10
2 Corinthians 10
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 11 →
1
ਮੈਂ ਪੌਲੁਸ, ਮਸੀਹ ਦੀ ਹਲੀਮੀ ਅਤੇ ਨਰਮਾਈ ਦੇ ਕਾਰਨ, ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਤੁਹਾਡੇ ਸਾਹਮਣੇ “ਨਿਮਰ” ਅਤੇ ਜਦੋਂ ਤੁਹਾਡੇ ਕੋਲੋ ਦੂਰ ਉਦੋਂ “ਦਲੇਰ” ਹਾਂ!
2
ਮੇਰੀ ਤੁਹਾਡੇ ਅੱਗੇ ਇਹ ਬੇਨਤੀ ਹੈ ਜਦੋਂ ਮੈਂ ਉੱਥੇ ਆਵਾਂ ਤਾਂ ਮੈਨੂੰ ਉਸ ਤਰ੍ਹਾਂ ਦਲੇਰ ਨਾ ਹੋਣਾ ਪਵੇ ਜਿੰਨ੍ਹਾ ਮੈਂ ਕੁਝ ਲੋਕਾਂ ਦੇ ਪ੍ਰਤੀ ਦਲੇਰ ਹੋਣ ਦੀ ਉਮੀਦ ਕਰਦਾ ਹਾਂ ਜਿਹੜੇ ਸੋਚਦੇ ਹਨ ਕਿ ਅਸੀਂ ਇਸ ਸੰਸਾਰ ਦੇ ਅਨੁਸਾਰ ਜੀਵਨ ਜੀਉਂਦੇ ਹਾਂ।
3
ਭਾਵੇਂ ਅਸੀਂ ਸਰੀਰ ਦੇ ਵਿੱਚ ਜਿਉਂਦੇ ਹਾਂ, ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ।
4
ਇਸ ਲਈ ਸਾਡੇ ਯੁੱਧ ਦੇ ਹਥਿਆਰ ਸੰਸਾਰਕ ਨਹੀਂ, ਸਗੋਂ ਪਰਮੇਸ਼ਵਰ ਦੇ ਸ਼ਕਤੀਸ਼ਾਲੀ ਹਥਿਆਰ ਹਨ ਜੋ ਗੜ੍ਹਾਂ ਨੂੰ ਨਸ਼ਟ ਦਿੰਦੇ ਹਨ ਅਤੇ ਬਹੁਤ ਤਾਕਤਵਰ ਹਨ।
5
ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ, ਢਾਹ ਦਿੰਦੇ ਹਾਂ ਅਤੇ ਹਰ ਇੱਕ ਵਿਚਾਰ ਉੱਤੇ ਕਾਬੂ ਪਾਉਂਦੇ ਹਾਂ ਤਾਂ ਜੋ ਉਸ ਮਸੀਹ ਦੇ ਆਗਿਆਕਾਰੀ ਹੋਈਏ।
6
ਅਤੇ ਜਦ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰ੍ਹਾਂ ਦੇ ਅਣ-ਆਗਿਆਕਾਰੀ ਨੂੰ ਸਜ਼ਾ ਦੇਣ ਲਈ ਤਿਆਰ ਹਾਂ।
7
ਤੁਸੀਂ ਉਹਨਾਂ ਗੱਲਾਂ ਨੂੰ ਜੋ ਸਾਹਮਣੇ ਹਨ, ਬਾਹਰੋਂ ਵੇਖਦੇ ਹੋ। ਜੇ ਕਿਸੇ ਨੂੰ ਇਹ ਭਰੋਸਾ ਹੋਵੇ ਕਿ ਉਹ ਆਪ ਮਸੀਹ ਦੇ ਹਨ, ਤਾਂ ਉਹ ਫਿਰ ਇਹ ਆਪਣੇ ਆਪ ਵਿੱਚ ਸੋਚੇ ਕਿ ਜਿਸ ਪ੍ਰਕਾਰ ਉਹ ਮਸੀਹ ਦਾ ਹੈ ਉਸੇ ਪ੍ਰਕਾਰ ਅਸੀਂ ਵੀ ਮਸੀਹ ਦੇ ਹਾਂ।
8
ਜੇ ਮੈਂ ਉਸ ਅਧਿਕਾਰ ਦਾ ਕੁਝ ਜ਼ਿਆਦਾ ਮਾਣ ਕਰਾ ਜਿਹੜਾ ਪ੍ਰਭੂ ਨੇ ਸਾਨੂੰ ਤੁਹਾਨੂੰ ਗਿਰਾਉਣ ਲਈ ਨਹੀਂ ਸਗੋਂ ਤੁਹਾਨੂੰ ਬਣਾਉਂਣ ਲਈ ਦਿੱਤਾ ਹੈ ਤਾਂ ਵੀ ਮੈਂ ਸ਼ਰਮਿੰਦਾ ਨਹੀਂ ਹੋਵਾਗਾ।
9
ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਇਸ ਤਰ੍ਹਾ ਲੱਗੇ ਕਿ ਮੈਂ ਆਪਣੀਆਂ ਪੱਤਰੀਆ ਨਾਲ ਤੁਹਾਨੂੰ ਡਰਾਉਂਣ ਦੀ ਕੋਸਿਸ ਕਰ ਰਿਹਾ ਹਾਂ।
10
ਕਿਉਂਕਿ ਤੁਹਾਡੇ ਵਿੱਚੋਂ ਕੁਝ ਕਹਿੰਦੇ ਹਨ, “ਉਸ ਦੀਆਂ ਪੱਤਰੀਆਂ ਭਾਰੀਆਂ ਅਤੇ ਪ੍ਰਭਾਵਸ਼ਾਲੀ ਹਨ, ਪਰ ਆਪ ਸਰੀਰ ਨਾਲ ਮੌਜੂਦ ਹੋ ਕੇ ਕਮਜ਼ੋਰ ਹੈ ਅਤੇ ਉਸਦਾ ਬੋਲਣਾ ਵੀ ਕੁਝ ਨਹੀਂ ਹੈ।”
11
ਇੰਝ ਕਹਿਣ ਵਾਲੇ ਲੋਕ ਇਹ ਸਮਝ ਲੈਣ ਕਿ ਅਸੀਂ ਜੋ ਦੂਰ ਪੱਤਰਾਂ ਵਿੱਚ ਲਿਖਦੇ ਹਾਂ, ਉਹ ਤੁਹਾਡੇ ਵਿੱਚ ਹਾਜ਼ਰ ਹੋ ਕੇ ਕਰਾਂਗੇ ਵੀ।
12
ਕਿਉਂਕਿ ਸਾਡੀ ਇਹ ਹਿੰਮਤ ਨਹੀਂ ਜੋ ਅਸੀਂ ਆਪਣੇ ਆਪ ਨੂੰ ਉਹਨਾਂ ਨਾਲ ਵਿੱਚੋਂ ਕਈਆ ਨਾਲ ਤੁਲਨਾ ਕਰੀਏ। ਜਦੋਂ ਉਹ ਆਪਣੇ ਆਪ ਨੂੰ ਆਪਣੇ ਦੁਆਰਾ ਮਾਪਦੇ ਹਨ ਅਤੇ ਆਪਣੀ ਤੁਲਨਾ ਆਪਣੇ ਆਪ ਨਾਲ ਹੀ ਕਰਦੇ ਹਨ, ਤਾਂ ਉਹ ਬੁੱਧੀਮਾਨ ਨਹੀਂ ਹੁੰਦੇ।
13
ਪਰ ਅਸੀਂ, ਨਾਪ ਤੋਂ ਬਾਹਰ ਨਹੀਂ ਸਗੋਂ ਉਸ ਨਾਪ ਦੇ ਅੰਦਾਜ਼ੇ ਅਨੁਸਾਰ ਮਾਣ ਕਰਾਂਗੇ, ਜੋ ਪਰਮੇਸ਼ਵਰ ਨੇ ਸਾਨੂੰ ਵੰਡ ਕੇ ਦਿੱਤਾ ਹੈ, ਉਹ ਨਾਪ ਤੁਹਾਡੇ ਤੱਕ ਪਹੁੰਚਦਾ ਹੈ।
14
ਅਸੀਂ ਆਪਣੇ ਆਪ ਨੂੰ ਜ਼ਿਆਦਾ ਨਹੀਂ ਵਧਾ ਰਹੇ, ਜਿਵੇਂ ਕਿ ਅਸੀਂ ਤੁਹਾਡੇ ਕੋਲ ਪਹੁੰਚੇ, ਅਸੀਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਮਸੀਹ ਦੀ ਖੁਸ਼ਖ਼ਬਰੀ ਲੈ ਕੇ ਆਏ ਸੀ।
15
ਨਾ ਅਸੀਂ ਨਾਪ ਤੋਂ ਬਾਹਰ ਹੋ ਕੇ ਹੋਰਨਾਂ ਦੀਆਂ ਮਿਹਨਤਾਂ ਉੱਤੇ ਮਾਣ ਕਰਦੇ ਹਾਂ। ਸਾਡੀ ਆਸ ਇਹ ਹੈ ਕਿ ਜਿਵੇਂ ਤੁਹਾਡਾ ਵਿਸ਼ਵਾਸ ਵੱਧਦਾ ਜਾਵੇਂ, ਤਿਵੇਂ ਅਸੀਂ ਵੀ ਆਪਣੇ ਖੇਤਰ ਵਿੱਚ ਵਧਾਏ ਜਾਵਾਂਗੇ।
16
ਤਾਂ ਜੋ ਅਸੀਂ ਤੁਹਾਡੇ ਤੋਂ ਦੂਰ ਦੇ ਖੇਤਰਾ ਵਿੱਚ ਸੁਣਾਈਏ। ਕਿਉਂਕਿ ਅਸੀਂ ਨਹੀਂ ਚਾਹੁੰਦੇ ਹੋਰਨਾਂ ਦੇ ਖੇਤਰਾਂ ਵਿੱਚ ਉਹਨਾਂ ਕੰਮਾਂ ਦੇ ਲਈ ਜਿਹੜੇ ਪਹਿਲੇ ਹੀ ਕੀਤੇ ਹੋਏ ਹਨ ਮਾਣ ਕਰੀਏ।
17
ਪਰ, “ਜੇ ਕੋਈ ਮਾਣ ਕਰੇ ਉਹ ਪਰਮੇਸ਼ਵਰ ਵਿੱਚ ਮਾਣ ਕਰੇ।”
18
ਕਿਉਂਕਿ ਜੋ ਆਪਣੀ ਵਡਿਆਈ ਕਰਦਾ ਹੈ, ਉਹ ਪਰਵਾਨ ਨਹੀਂ ਹੁੰਦਾ ਹੈ ਪਰ ਉਹ ਜਿਸ ਦੀ ਵਡਿਆਈ ਪ੍ਰਭੂ ਕਰਦਾ ਹੈ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 11 →
All chapters:
1
2
3
4
5
6
7
8
9
10
11
12
13