bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Corinthians 6
2 Corinthians 6
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 7 →
1
ਪਰਮੇਸ਼ਵਰ ਦੇ ਸਹਿ-ਕਰਮੀ ਹੋਣ ਦੇ ਕਾਰਨ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਰਮੇਸ਼ਵਰ ਦੀ ਕਿਰਪਾ ਨੂੰ ਵਿਅਰਥ ਨਾ ਜਾਣੋ।
2
ਕਿਉਂਕਿ ਪਰਮੇਸ਼ਵਰ ਆਖਦੇ ਹਨ, “ਮਨਭਾਉਂਦੇ ਸਮੇਂ ਵਿੱਚ ਮੈਂ ਤੁਹਾਡੀ ਪੁਕਾਰ ਸੁਣੀ, ਅਤੇ ਮੁਕਤੀ ਦੇ ਦਿਨ ਮੈਂ ਤੁਹਾਡੀ ਮਦਦ ਕੀਤੀ।” ਮੈਂ ਤੁਹਾਨੂੰ ਦੱਸਦਾ ਹਾਂ, ਹੁਣ ਹੀ ਕਿਰਪਾ ਦਾ ਸਮਾਂ ਹੈ, ਹੁਣ ਹੀ ਮੁਕਤੀ ਦਾ ਦਿਨ ਹੈ।
3
ਅਸੀਂ ਕਿਸੇ ਰਾਹ ਵਿੱਚ ਰੁਕਾਵਟ ਨਹੀਂ ਬਣਦੇ, ਤਾਂ ਕਿ ਕਿਤੇ ਸਾਡੀ ਸੇਵਕਾਈ ਉੱਤੇ ਕੋਈ ਦੋਸ਼ ਨਾ ਆਵੇ।
4
ਇਸ ਦੀ ਬਜਾਏ, ਪਰਮੇਸ਼ਵਰ ਦੇ ਸੇਵਕ ਹੋਣ ਦੇ ਨਾਤੇ ਅਸੀਂ ਆਪਣੇ ਆਪ ਨੂੰ ਹਰ ਤਰੀਕੇ ਨਾਲ ਪ੍ਰਮਾਣ ਦਿੰਦੇ ਹਾਂ: ਅਰਥਾਤ ਵੱਡੇ ਸਹਾਰੇ ਤੋਂ; ਮੁਸ਼ਕਲਾਂ ਮੁਸੀਬਤਾਂ ਤੋਂ; ਜ਼ਰੂਰਤਾਂ ਤੋਂ; ਅਤੇ ਤੰਗੀਆਂ ਤੋਂ,
5
ਕੋਰੜੇ ਖਾਣ ਤੋਂ, ਕੈਦ ਤੋਂ, ਦੰਗੇ ਫਸਾਦਾ ਤੋਂ; ਅਣਥੱਕ ਮਿਹਨਤ ਤੋਂ, ਉਨੀਂਦਰੀ ਰਾਤਾ ਤੋਂ, ਅਤੇ ਵਰਤ ਤੋਂ;
6
ਸ਼ੁੱਧਤਾ ਤੋਂ, ਗਿਆਨ ਤੋਂ, ਧੀਰਜ ਤੋਂ, ਦਿਆਲਗੀ ਤੋਂ, ਪਵਿੱਤਰ ਆਤਮਾ ਤੋਂ, ਨਿਸ਼ਕਪਟ ਪਿਆਰ ਤੋਂ;
7
ਸੱਚਿਆਈ ਦੇ ਬਚਨ ਤੋਂ, ਪਰਮੇਸ਼ਵਰ ਦੀ ਸਮਰੱਥਾ ਤੋਂ, ਧਾਰਮਿਕਤਾ ਦੇ ਹਥਿਆਰਾਂ ਨਾਲ ਸੱਜੇ ਖੱਬੇ ਹਨ;
8
ਆਦਰ ਅਤੇ ਨਿਰਾਦਰ ਨਾਲ, ਪ੍ਰਸ਼ੰਸਾ ਅਤੇ ਨਿੰਦਾ ਨਾਲ, ਛਲ ਕਰਨ ਵਾਲੇ ਜਿਹੇ ਸਮਝੇ ਜਾਂਦੇ, ਫਿਰ ਵੀ ਸੱਚੇ ਹਾਂ;
9
ਅਸੀਂ ਤੁੱਛ ਸਮਝੇ ਜਾਂਦੇ ਹਾਂ ਫਿਰ ਵੀ ਉਜਾਗਰ ਹਾਂ; ਮਰੇ ਹੋਏ ਸਮਝੇ ਜਾਂਦੇ ਹਾਂ ਵੇਖੋ ਫਿਰ ਵੀ ਜਿਉਂਦੇ ਹਾਂ; ਸਜ਼ਾ ਦਿੱਤੀ ਜਾਂਦੀ ਹੈ ਪਰ ਜਾਨੋਂ ਨਹੀਂ ਮਾਰੇ ਜਾਂਦੇ;
10
ਦੁਖੀ ਜਿਹੇ ਹਾਂ, ਪਰ ਫਿਰ ਵੀ ਆਨੰਦ ਕਰਦੇ ਹਾਂ; ਗਰੀਬ ਹਾਂ, ਪਰ ਦੂਸਰਿਆ ਨੂੰ ਧਨੀ ਬਣਾਉਂਦੇ ਹਾਂ; ਕੰਗਾਲਾਂ ਵਰਗੇ ਹਾਂ ਪਰ ਸਭ ਕੁਝ ਦੇ ਮਾਲਕ ਹਾਂ।
11
ਹੇ ਕੁਰਿੰਥੁਸ ਵਾਸੀਓ, ਅਸੀਂ ਖੁੱਲ ਕੇ ਤੁਹਾਡੇ ਨਾਲ ਗੱਲਾਂ ਕੀਤੀਆਂ ਹਨ, ਅਤੇ ਆਪਣੇ ਦਿਲਾਂ ਨੂੰ ਖੋਲ੍ਹ ਕੇ ਰੱਖ ਦਿੱਤਾ।
12
ਸਾਡੇ ਵਿੱਚ ਤੁਹਾਡੇ ਲਈ ਕੋਈ ਰੁਕਾਵਟ ਨਹੀਂ ਪਰ ਤੁਹਾਡੇ ਹੀ ਦਿਲਾਂ ਵਿੱਚ ਰੁਕਾਵਟ ਹੈ।
13
ਜਿਵੇਂ ਮੈ ਬੱਚਿਆਂ ਵਾਂਗ ਕਹਿ ਰਿਹਾ ਹਾਂ ਇਸ ਦੇ ਬਦਲੇ ਤੁਸੀਂ ਵੀ ਆਪਣੇ ਦਿਲ ਸਾਡੇ ਲਈ ਖੋਲ੍ਹ ਦਿਓ।
14
ਤੁਸੀਂ ਅਵਿਸ਼ਵਾਸੀਆਂ ਨਾਲ ਬਰਾਬਰ ਦੇ ਸੰਬੰਧ ਵਿੱਚ ਨਾ ਜੁੜੋ। ਕਿਉਂ ਜੋ ਧਰਮ ਅਤੇ ਕੁਧਰਮ ਦੀ ਕੀ ਸਾਂਝ ਹੈ, ਅਤੇ ਚਾਨਣ ਦਾ ਹਨ੍ਹੇਰੇ ਨਾਲ ਕੀ ਮੇਲ ਹੈ?
15
ਅਤੇ ਮਸੀਹ ਦਾ ਬਲਿਆਲ ਨਾਲ ਕੀ ਮਿਲਾਪ ਹੈ? ਅਥਵਾ ਵਿਸ਼ਵਾਸੀ ਦਾ ਅਵਿਸ਼ਵਾਸੀ ਨਾਲ ਕੀ ਹਿੱਸਾ ਹੈ?
16
ਅਤੇ ਪਰਮੇਸ਼ਵਰ ਦੀ ਹੈਕਲ ਦਾ ਮੂਰਤੀਆਂ ਨਾਲ ਕੀ ਵਾਸਤਾ ਹੈ? ਅਸੀਂ ਤਾਂ ਜਿਉਂਦੇ ਪਰਮੇਸ਼ਵਰ ਦੀ ਹੈਕਲ ਹਾਂ। ਜਿਵੇਂ ਪਰਮੇਸ਼ਵਰ ਨੇ ਕਿਹਾ ਹਾਂ: “ਮੈਂ ਉਹਨਾਂ ਦੇ ਨਾਲ ਰਹਾਂਗਾ ਅਤੇ ਉਹਨਾਂ ਵਿੱਚ ਤੁਰਿਆ ਫਿਰਿਆ ਕਰਾਂਗਾ, ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ।”
17
ਇਸ ਲਈ, “ਉਹਨਾਂ ਵਿੱਚੋਂ ਬਾਹਰ ਨਿੱਕਲ ਆਓ, ਅਤੇ ਵੱਖਰੇ ਹੋ ਜਾਓ, ਪ੍ਰਭੂ ਆਖਦੇ ਹਨ। ਅਸ਼ੁੱਧ ਵਸਤੂਆ ਨੂੰ ਹੱਥ ਨਾ ਲਗਾਓ, ਅਤੇ ਮੈਂ ਤੁਹਾਨੂੰ ਕਬੂਲ ਕਰ ਲਵਾਂਗਾ।”
18
ਅਤੇ, “ਮੈਂ ਤੁਹਾਡਾ ਪਿਤਾ ਬਣਾਗਾ, ਅਤੇ ਤੁਸੀਂ ਮੇਰੇ ਧੀਆਂ ਅਤੇ ਪੁੱਤਰ ਹੋਵੇਗੇ, ਇਹ ਬਚਨ ਸਰਵ ਸ਼ਕਤੀਮਾਨ ਪ੍ਰਭੂ ਦਾ ਹੈ।”
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 7 →
All chapters:
1
2
3
4
5
6
7
8
9
10
11
12
13