bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Corinthians 12
2 Corinthians 12
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 13 →
1
ਮੈਂ ਤਾਂ ਮਾਣ ਕਰਨਾ ਹੀ ਹੈ: ਭਾਵੇਂ ਇਸ ਤੋਂ ਕੋਈ ਲਾਭ ਨਹੀਂ ਹੈ, ਮੈਂ ਪ੍ਰਭੂ ਦੁਆਰਾ ਦਿੱਤੇ ਗਏ ਦਰਸ਼ਨਾਂ ਅਤੇ ਪ੍ਰਕਾਸ਼ਨਾ ਦੇ ਵੱਲ ਵੱਧਦਾ ਜਾਵਾਂਗਾ।
2
ਮੈਂ ਮਸੀਹ ਵਿੱਚ ਇੱਕ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਸਾਲ ਪਹਿਲਾਂ ਤੀਸਰੇ ਸਵਰਗ ਉੱਤੇ ਉੱਠਾਇਆ ਗਿਆ। ਸਰੀਰ ਦੇ ਨਾਲ ਜਾਂ ਬਿਨ੍ਹਾ ਸਰੀਰ ਦੇ ਇਹ ਮੈਂ ਨਹੀਂ ਜਾਣਦਾ, ਪਰ ਪਰਮੇਸ਼ਵਰ ਜਾਣਦੇ ਹਨ।
3
ਅਤੇ ਮੈ ਅਜਿਹੇ ਵਿਅਕਤੀ ਨੂੰ ਜਾਣਦਾ ਹਾਂ, ਸਰੀਰ ਦੇ ਨਾਲ ਜਾਂ ਸਰੀਰ ਤੋਂ ਵੱਖਰਾ ਮੈਂ ਨਹੀਂ ਜਾਣਦਾ, ਪਰਮੇਸ਼ਵਰ ਜਾਣਦੇ ਹਨ।
4
ਉਹ ਸਵਰਗ ਉੱਤੇ ਉਠਾਇਆ ਗਿਆ ਅਤੇ ਉਸ ਨੇ ਉਹ ਗੱਲਾਂ ਸੁਣੀਆਂ ਜੋ ਆਖਣ ਵਾਲੀਆਂ ਨਹੀਂ ਅਤੇ ਜਿੰਨ੍ਹਾਂ ਦਾ ਬੋਲਣਾ ਮਨੁੱਖ ਲਈ ਸੰਭਵ ਹੈ।
5
ਅਜਿਹੇ ਮਨੁੱਖ ਉੱਤੇ ਮੈਂ ਮਾਣ ਕਰਾਂਗਾ, ਪਰ ਮੈਂ ਆਪਣੇ ਉੱਤੇ ਆਪਣੀਆਂ ਕਮਜ਼ੋਰੀਆਂ ਉੱਤੇ ਮਾਣ ਨਹੀਂ ਕਰਾਂਗਾ।
6
ਜੇ ਮੈਂ ਮਾਣ ਕਰਨਾ ਚਾਹਾਂ, ਤਾਂ ਵੀ ਮੂਰਖ ਨਾ ਬਣਾਗਾ ਇਸ ਲਈ ਜੋ ਮੈਂ ਸੱਚ ਬੋਲਾਂਗਾ। ਪਰ ਮੈਂ ਆਪਣੇ ਆਪ ਨੂੰ ਰੋਕ ਰੱਖਦਾ ਹਾਂ ਅਜਿਹਾ ਨਾ ਹੋਵੇ ਕਿ ਕੋਈ ਮੈਨੂੰ ਉਸ ਤੋਂ ਵੱਧ ਨਾ ਸਮਝ ਲਵੇ ਜੋ ਮੈਨੂੰ ਦੇਖਦੇ ਜਾਂ ਮੇਰੇ ਕੋਲੋਂ ਸੁਣਦੇ ਹਨ।
7
ਅਤੇ ਇਸ ਲਈ ਜੋ ਮੈਂ ਪ੍ਰਕਾਸ਼ ਬਾਣੀਆਂ ਦੀ ਬਹੁਤਾਇਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਂਵਾਂ। ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ, ਅਰਥਾਤ ਸ਼ੈਤਾਨ ਦਾ ਭੇਜਿਆ ਹੋਇਆ, ਜੋ ਮੈਨੂੰ ਕਸ਼ਟ ਦਿੰਦਾ ਰਹਿੰਦਾ ਹੈ।
8
ਇਸ ਲਈ ਮੈਂ ਪ੍ਰਭੂ ਦੇ ਅੱਗੇ ਤਿੰਨ ਵਾਰ ਬੇਨਤੀ ਕੀਤੀ ਜੋ ਇਹ ਮੇਰੇ ਕੋਲੋਂ ਦੂਰ ਹੋ ਜਾਵੇ।
9
ਉਸਨੇ ਮੈਨੂੰ ਆਖਿਆ ਹੈ, “ਮੇਰੀ ਕਿਰਪਾ ਹੀ ਤੇਰੇ ਲਈ ਕਾਫ਼ੀ ਹੈ, ਕਿਉਂਕਿ ਮੇਰੀ ਸ਼ਕਤੀ ਕਮਜ਼ੋਰਾਂ ਨੂੰ ਸੰਪੂਰਨ ਬਣਾਉਂਦੀ ਹੈ।” ਇਸ ਲਈ ਮੈਂ ਆਪਣੀਆਂ ਕਮਜ਼ੋਰੀਆਂ ਉੱਤੇ ਵੱਡੇ ਆਨੰਦ ਨਾਲ ਮਾਣ ਕਰਾਂਗਾ ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਬਣੀ ਰਹੇ।
10
ਇਸ ਲਈ ਮੈਂ ਮਸੀਹ ਦੇ ਕਾਰਨ, ਕਮਜ਼ੋਰੀਆਂ ਵਿੱਚ, ਬੇਇਜ਼ਤੀ ਵਿੱਚ, ਤੰਗੀਆਂ ਵਿੱਚ, ਸਤਾਏ ਜਾਣ ਵਿੱਚ, ਮੁਸ਼ਕਲਾਂ ਵਿੱਚ ਆਨੰਦ ਹਾਂ। ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਤਦ ਹੀ ਮੈਂ ਸਮਰੱਥੀ ਹੁੰਦਾ ਹਾਂ।
11
ਮੈਂ ਆਪਣੇ ਆਪ ਮੂਰਖ ਬਣਿਆ ਹਾਂ, ਪਰ ਤੁਸੀਂ ਮਜ਼ਬੂਰ ਕੀਤਾ। ਕਿਉਂਕਿ ਚਾਹੀਦਾ ਹੈ ਕਿ ਤੁਸੀਂ ਮੇਰੀ ਵਡਿਆਈ ਕਰਦੇ ਭਾਵੇਂ ਮੈਂ ਕੁਝ ਵੀ ਨਹੀਂ ਹਾਂ ਤਾਂ ਵੀ ਉਹਨਾਂ “ਮਹਾਨ ਰਸੂਲਾਂ,” ਤੋਂ ਕੁਝ ਘੱਟ ਨਹੀਂ ਹਾਂ।
12
ਤੁਹਾਡੇ ਵਿੱਚ ਰਹਿੰਦੇ ਹੋਏ ਮੈਂ ਇੱਕ ਸੱਚੇ ਰਸੂਲ ਦੇ ਚਿੰਨ੍ਹ, ਪੂਰੇ ਧੀਰਜ ਨਾਲ ਨਿਸ਼ਾਨੀਆਂ ਅਤੇ ਕਰਾਮਾਤਾਂ ਅਤੇ ਚਮਤਕਾਰ ਤੁਹਾਡੇ ਵਿੱਚ ਵਿਖਾਏ।
13
ਕਿਉਂ ਜੋ ਉਹ ਕਿਹੜੀ ਗੱਲ ਹੈ ਜਿਸ ਦੇ ਵਿੱਚ ਤੁਸੀਂ ਹੋਰਨਾਂ ਕਲੀਸਿਆ ਨਾਲੋਂ ਘੱਟ ਹੋ, ਇਸ ਤੋਂ ਇਲਾਵਾ ਕਿ ਮੈਂ ਆਪ ਤੁਹਾਡੇ ਲਈ ਬੋਝ ਨਾ ਬਣਿਆ? ਤੁਸੀਂ ਮੇਰੀਆਂ ਗਲਤੀਆਂ ਨੂੰ ਮਾਫ਼ ਕਰੋ!
14
ਹੁਣ, ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਨੂੰ ਤਿਆਰ ਹਾਂ, ਅਤੇ ਤੁਹਾਡੇ ਲਈ ਬੋਝ ਨਾ ਬਣਾ, ਕਿਉਂਕਿ ਮੈਂ ਤੁਹਾਡੇ ਧਨ ਨੂੰ ਨਹੀਂ ਸਗੋਂ ਤੁਹਾਨੂੰ ਚਾਹੁੰਦਾ ਹਾਂ। ਇਸ ਸੰਬੰਧ ਵਿੱਚ, ਬੱਚੇ ਆਪਣੇ ਮਾਤਾ-ਪਿਤਾ ਲਈ ਧਨ ਨਹੀਂ ਜੋੜਦੇ ਸਗੋਂ ਮਾਤਾ-ਪਿਤਾ ਆਪਣੇ ਬੱਚਿਆਂ ਲਈ ਜੋੜਦੇ।
15
ਮੈਂ ਤੁਹਾਡੇ ਆਤਮਾ ਲਈ ਬਹੁਤ ਖੁਸ਼ੀ ਨਾਲ ਖਰਚ ਕਰਾਂਗਾ ਅਤੇ ਆਪਣੇ ਆਪ ਨੂੰ ਹੀ ਤੁਹਾਡੇ ਲਈ ਖ਼ਰਚ ਕਰ ਦੇਵੇਗਾ। ਜੇ ਮੈਂ ਤੁਹਾਡੇ ਨਾਲ ਵੱਧ ਪਿਆਰ ਕਰਦਾ ਹਾਂ ਤਾਂ ਕੀ ਤੁਸੀਂ ਮੇਰੇ ਨਾਲ ਘੱਟ ਪਿਆਰ ਕਰੋਗੇ?
16
ਭਲਾ, ਇਹ ਹੋ ਸਕਦਾ ਹੈ, ਮੈਂ ਆਪ ਹੀ ਤੁਹਾਡੇ ਲਈ ਬੋਝ ਨਹੀਂ ਬਣਿਆ, ਪਰ ਕੋਈ ਕਹੇ ਮੈਂ ਚਲਾਕ ਸੀ, ਅਤੇ ਮੈਂ ਛਲ ਨਾਲ ਤੁਹਾਨੂੰ ਫੜਿਆ!
17
ਜਿਨ੍ਹਾਂ ਨੂੰ ਵੀ ਮੈਂ ਤੁਹਾਡੇ ਕੋਲ ਭੇਜਿਆ, ਕੀ ਉਹਨਾਂ ਵਿੱਚੋਂ ਕਿਸੇ ਦੇ ਰਾਹੀ ਮੈਂ ਤੁਹਾਡੇ ਕੋਲੋਂ ਕੋਈ ਲਾਭ ਉਠਾਇਆ?
18
ਮੈਂ ਤੀਤੁਸ ਨੂੰ ਬੇਨਤੀ ਕੀਤੀ ਕਿ ਤੁਹਾਡੇ ਕੋਲ ਜਾਵੇ ਅਤੇ ਉਸ ਦੇ ਨਾਲ ਸਾਡੇ ਭਰਾ ਨੂੰ ਭੇਜਿਆ। ਕੀ ਤੀਤੁਸ ਨੇ ਅਤੇ ਮੈਂ ਤੁਹਾਡੇ ਕੋਲੋ ਲਾਭ ਉਠਾਇਆ? ਕੀ ਤੀਤੁਸ ਅਤੇ ਮੈਂ ਇੱਕੋ ਆਤਮਾ ਦੁਆਰਾ, ਇੱਕੋ ਕਦਮਾਂ ਉੱਤੇ ਨਹੀਂ ਚੱਲੇ?
19
ਕੀ ਤੁਸੀਂ ਅਜੇ ਤੱਕ ਸੋਚਦੇ ਹੋ ਕਿ ਅਸੀਂ ਤੁਹਾਡੇ ਅੱਗੇ ਬਹਾਨੇ ਕਰਦੇ ਹਾਂ? ਅਸੀਂ ਪਰਮੇਸ਼ਵਰ ਦੇ ਅੱਗੇ ਮਸੀਹ ਵਿੱਚ ਹੋ ਕੇ ਬੋਲਦੇ ਹਾਂ; ਅਤੇ ਸਭ ਕੁਝ ਜੋ ਅਸੀਂ ਕਰਦੇ ਹਾਂ, ਪਿਆਰੇ ਦੋਸਤੋ ਇਹ ਤੁਹਾਡੀ ਮਜ਼ਬੂਤੀ ਲਈ ਹੈ।
20
ਕਿਉਂਕਿ ਮੈਂ ਡਰਦਾ ਹਾਂ ਕਿਤੇ ਇਹ ਨਾ ਹੋਵੇ ਜਦੋਂ ਮੈਂ ਆਵਾਂ ਜਿਸ ਤਰ੍ਹਾਂ ਦਾ ਤੁਹਾਨੂੰ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਪਾਵਾ, ਅਤੇ ਤੁਸੀਂ ਵੀ ਉਸ ਤਰ੍ਹਾਂ ਪਾਓ ਜਿਸ ਤਰ੍ਹਾਂ ਨਹੀਂ ਚਾਹੁੰਦੇ ਹੋ। ਮੈਨੂੰ ਡਰ ਹੈ ਕਿ ਉੱਥੇ ਝਗੜੇ, ਈਰਖਾ, ਗੁੱਸਾ, ਸੁਆਰਥੀ ਇੱਛਾਵਾਂ, ਚੁਗਲੀਆਂ, ਵਿਰੋਧ, ਹੰਕਾਰ, ਵਿਕਾਰ ਹੋ ਸਕਦੇ ਹਨ।
21
ਮੈਂ ਡਰਦਾ ਹਾਂ ਕਿ ਜਦ ਮੈਂ ਫਿਰ ਆਵਾਂ ਤਾਂ ਮੇਰਾ ਪਰਮੇਸ਼ਵਰ ਮੈਨੂੰ ਤੁਹਾਡੇ ਅੱਗੇ ਹਲਕਾ ਪਾਵੇ, ਅਤੇ ਮੈਂ ਉਹਨਾਂ ਵਿੱਚੋਂ ਬਹੁਤਿਆਂ ਲਈ ਦੁਖੀ ਹੋਵਾਂਗਾ, ਜਿਨ੍ਹਾਂ ਨੇ ਪਹਿਲਾਂ ਪਾਪ ਕੀਤਾ ਹੈ, ਅਤੇ ਮੁੜ ਆਪਣੀ ਅਸ਼ੁੱਧਤਾ ਅਤੇ ਹਰਾਮਕਾਰੀਆ ਅਤੇ ਲੁੱਚ-ਪੁਣੇ ਤੋਂ ਤੋਬਾ ਨਾ ਕੀਤੀ।
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 13 →
All chapters:
1
2
3
4
5
6
7
8
9
10
11
12
13