bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Corinthians 13
2 Corinthians 13
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
1
ਮੈਂ ਤੀਸਰੀ ਵਾਰ ਤੁਹਾਡੇ ਕੋਲ ਆਉਣ ਲੱਗਾ ਹਾਂ। “ਤਾਂ ਜੋ ਹਰ ਇੱਕ ਗੱਲ ਦੋ ਜਾਂ ਤਿੰਨ ਗਵਾਹਾਂ ਦੀ ਗਵਾਹੀ ਦੁਆਰਾ ਸਾਬਤ ਹੋ ਸਕੇ।”
2
ਜਦੋਂ ਮੈਂ ਦੂਸਰੀ ਵਾਰ ਤੁਹਾਡੇ ਨਾਲ ਸੀ, ਮੈਂ ਪਹਿਲਾਂ ਹੀ ਤੁਹਾਨੂੰ ਚੇਤਾਵਨੀ ਦਿੱਤੀ ਸੀ। ਹੁਣ ਮੈਂ ਇਸਨੂੰ ਮੇਰੀ ਗੈਰਹਾਜ਼ਰੀ ਵਿੱਚ ਦੁਹਰਾਉਂਦਾ ਹਾਂ: ਅਤੇ ਮੇਰੀ ਵਾਪਸੀ ਤੇ ਉਹਨਾਂ ਨੂੰ ਨਹੀਂ ਬਖ਼ਸ਼ਾਗਾ ਜਿਨ੍ਹਾਂ ਨੇ ਪਹਿਲਾਂ ਪਾਪ ਕੀਤਾ ਹੈ ਅਤੇ ਦੂਸਰਿਆ ਨੂੰ ਵੀ।
3
ਇਸ ਲਈ ਜੋ ਤੁਸੀਂ ਇਸਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਵਿੱਚ ਬੋਲਦਾ ਹੈ। ਉਹ ਤੁਹਾਡੇ ਲਈ ਕਮਜ਼ੋਰ ਨਹੀਂ ਸਗੋਂ ਸਮਰੱਥੀ ਹੈ।
4
ਮਸੀਹ ਤਾਂ ਕਮਜ਼ੋਰੀ ਦੇ ਕਾਰਨ ਸਲੀਬ ਉੱਥੇ ਚੜ੍ਹਾਇਆ ਗਿਆ, ਫਿਰ ਵੀ ਉਹ ਪਰਮੇਸ਼ਵਰ ਦੀ ਸਮਰੱਥਾ ਕਰਕੇ ਜਿਉਂਦਾ ਹੈ। ਜਿਵੇਂ ਅਸੀਂ ਵੀ ਉਸ ਵਿੱਚ ਕਮਜ਼ੋਰ ਹਾਂ, ਪਰ ਉਸ ਦੇ ਨਾਲ ਪਰਮੇਸ਼ਵਰ ਦੀ ਸਮਰੱਥਾ ਦੇ ਕਰਕੇ ਜਿਉਂਦੇ ਰਹਾਂਗੇ ਜਿਹੜੀ ਸਾਰਿਆ ਦੇ ਲਈ ਹੈ।
5
ਆਪਣੇ ਆਪ ਨੂੰ ਪਰਖੋ ਕਿ ਤੁਸੀਂ ਵਿਸ਼ਵਾਸ ਵਿੱਚ ਹੋ ਜਾਂ ਨਹੀਂ। ਕੀ ਤੁਸੀਂ ਆਪਣੇ ਆਪ ਨੂੰ ਜਾਣਦੇ ਹੋ ਜੋ ਮਸੀਹ ਯਿਸ਼ੂ ਤੁਹਾਡੇ ਵਿੱਚ ਹੈ? ਅਗਰ ਨਹੀਂ, ਤਾਂ ਤੁਸੀਂ ਪਰੀਖਿਆ ਵਿੱਚੋਂ ਰਹਿ ਜਾਵੋਗੇ।
6
ਅਤੇ ਮੈਨੂੰ ਆਸ ਹੈ ਜੋ ਤੁਸੀਂ ਜਾਣ ਜਾਓਗੇ, ਕਿ ਅਸੀਂ ਪਰੀਖਿਆ ਵਿੱਚ ਅਸਫ਼ਲ ਨਹੀਂ ਹੋਵੇਗੇ।
7
ਹੁਣ ਅਸੀਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਬੁਰਾ ਕੰਮ ਨਾ ਕਰੋ, ਇਸ ਲਈ ਨਹੀਂ ਕਿ ਅਸੀਂ ਭਲੇ ਦਿਖਾਈ ਦੇਈਏ ਪਰ ਇਸ ਲਈ ਜੋ ਤੁਸੀਂ ਚੰਗੇ ਕੰਮ ਕਰੋ ਅਸੀਂ ਨਿਕੰਮੇ ਵਰਗੇ ਵੀ ਕਿਉ ਨਾ ਹੋਈਏ।
8
ਅਸੀਂ ਸੱਚਿਆਈ ਦੇ ਖਿਲਾਫ ਕੁਝ ਨਹੀਂ ਕਰ ਸਕਦੇ, ਪਰ ਸਚਿਆਈ ਲਈ ਤਾਂ ਕੁਝ ਕਰ ਸਕਦੇ ਹਾਂ।
9
ਅਸੀਂ ਖੁਸ਼ ਹੁੰਦੇ ਹਾਂ ਜਦ ਅਸੀਂ ਕਮਜ਼ੋਰ ਅਤੇ ਤੁਸੀਂ ਬਲਵੰਤ ਹੁੰਦੇ ਹੋ; ਅਤੇ ਅਸੀਂ ਇਹ ਪ੍ਰਾਰਥਨਾ ਕਰਦੇ ਹਾਂ ਜੋ ਤੁਸੀਂ ਸਿੱਧ ਹੋ ਜਾਓ।
10
ਇਸ ਲਈ ਤੁਹਾਡੇ ਕੋਲ ਨਾ ਹੁੰਦਿਆ ਹੋਇਆ ਵੀ ਮੈਂ ਇਹਨਾਂ ਗੱਲਾਂ ਨੂੰ ਇਸ ਪੱਤਰ ਵਿੱਚ ਲਿਖ ਰਿਹਾ ਹਾਂ, ਕਿ ਤੁਹਾਡੇ ਕੋਲ ਹਾਜ਼ਰ ਹੋਣ ਤੇ ਮੈਨੂੰ ਪ੍ਰਭੂ ਦੁਆਰਾ ਦਿੱਤੇ ਗਏ ਅਧਿਕਾਰ ਦਾ ਪ੍ਰਯੋਗ ਕਠੋਰਤਾ ਨਾਲ ਨਾ ਕਰਨਾ ਪਵੇਂ, ਸਗੋਂ ਇਸ ਅਧਿਕਾਰ ਦੀ ਵਰਤੋਂ ਤੁਹਾਨੂੰ ਬਣਾਉਂਣ ਲਈ ਕਰਾਂ, ਨਾ ਕਿ ਨਾਸ ਕਰਨ ਲਈ।
11
ਅੰਤ ਵਿੱਚ, ਪਿਆਰੇ ਭਰਾਵੋ ਅਤੇ ਭੈਣੋ, ਖੁਸ਼ ਰਹੋ, ਆਪਣਾ ਸੁਭਾਅ ਸਾਫ਼ ਰੱਖੋ, ਇੱਕ ਦੂਸਰੇ ਨੂੰ ਉਤਸ਼ਾਹਿਤ ਕਰੋ, ਇੱਕ ਮਨ ਹੋਵੋ, ਸ਼ਾਂਤੀ ਨਾਲ ਵੱਸੋ। ਪਰਮੇਸ਼ਵਰ ਦਾ ਪਿਆਰ ਅਤੇ ਸ਼ਾਤੀ ਤੁਹਾਡੇ ਨਾਲ ਹੋਵੇ।
12
ਪਵਿੱਤਰ ਹੱਥ ਮਿਲਾ ਕੇ ਇੱਕ ਦੂਸਰੇ ਨੂੰ ਸੁੱਖ-ਸਾਂਦ ਪੁੱਛੋ।
13
ਸਾਰੇ ਪਰਮੇਸ਼ਵਰ ਦੇ ਲੋਕ ਤੁਹਾਨੂੰ ਨਮਸਕਾਰ ਆਖਦੇ ਹਨ।
14
ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ, ਪਰਮੇਸ਼ਵਰ ਦਾ ਪਿਆਰ, ਅਤੇ ਪਵਿੱਤਰ ਆਤਮਾ ਦੀ ਸੰਗਤ ਤੁਹਾਡੇ ਸਾਰਿਆਂ ਦੇ ਨਾਲ ਹੋਵੇ।
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
All chapters:
1
2
3
4
5
6
7
8
9
10
11
12
13