bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Corinthians 8
2 Corinthians 8
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 9 →
1
ਭਰਾਵੋ ਅਤੇ ਭੈਣੋ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪਰਮੇਸ਼ਵਰ ਦੀ ਉਸ ਕਿਰਪਾ ਨੂੰ ਜਾਣੋ ਜਿਹੜੀ ਮਕਦੂਨਿਯਾ ਦੀ ਕਲੀਸਿਆ ਉੱਤੇ ਹੋਈ ਹੈ।
2
ਇੱਕ ਬਹੁਤ ਹੀ ਸਖ਼ਤ ਅਜ਼ਮਾਇਸ਼ ਦੇ ਦੌਰਾਨ, ਉਹਨਾਂ ਦੀ ਬਹੁਤ ਜ਼ਿਆਦਾ ਖੁਸ਼ੀ ਅਤੇ ਉਹਨਾਂ ਦੀ ਭਾਰੀ ਗਰੀਬੀ ਨੇ ਉਹਨਾਂ ਦੀ ਅੱਤ ਵੱਡੀ ਖੁੱਲ੍ਹ ਦਿਲੀ ਨੂੰ ਵਧਾ ਦਿੱਤਾ।
3
ਕਿਉਂਕਿ ਮੈਂ ਗਵਾਹੀ ਦਿੰਦਾ ਹਾਂ ਕਿ ਉਹਨਾਂ ਨੇ ਆਪਣੀ ਸਾਮਰਥ ਦੇ ਅਨੁਸਾਰ, ਇੱਥੋ ਤੱਕ ਕਿ ਆਪਣੀ ਯੋਗਤਾ ਤੋਂ ਵੀ ਵੱਧ ਕੇ ਦਾਨ ਦਿੱਤਾ ਅਤੇ ਇਹ ਉਹਨਾਂ ਨੇ ਆਪਣੀ ਇੱਛਾ ਨਾਲ ਦਿੱਤਾ।
4
ਅਤੇ ਉਹਨਾਂ ਨੇ ਵੱਡੀ ਮਿੰਨਤਾ ਨਾਲ ਸਾਡੇ ਅੱਗੇ ਬੇਨਤੀ ਕੀਤੀ, ਅਸੀਂ ਵੀ ਉਸ ਕਿਰਪਾ ਦੇ ਕੰਮ ਅਤੇ ਉਸ ਸੇਵਾ ਵਿੱਚ ਜਿਹੜੀ ਪਰਮੇਸ਼ਵਰ ਦੇ ਲੋਕਾਂ ਲਈ ਹੈ ਸਹਾਇਤਾ ਕਰਨ ਲਈ ਭਾਗੀਦਾਰ ਹੋਈਏ।
5
ਅਤੇ ਜਿਵੇਂ ਸਾਨੂੰ ਆਸ ਸੀ ਉਸ ਤਰ੍ਹਾਂ ਨਹੀਂ ਸਗੋਂ ਇਸ ਤੋਂ ਵੀ ਵੱਧ ਕੇ ਪਹਿਲਾਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਆਪਣੇ ਆਪ ਨੂੰ ਪ੍ਰਭੂ ਨੂੰ ਸੌਂਪ ਦਿੱਤਾ, ਅਤੇ ਫਿਰ ਪ੍ਰਭੂ ਦੀ ਮਰਜ਼ੀ ਨਾਲ ਸਾਨੂੰ ਵੀ।
6
ਇਸ ਲਈ ਅਸੀਂ ਤੀਤੁਸ ਦੇ ਅੱਗੇ ਬੇਨਤੀ ਕੀਤੀ, ਜਿਸ ਤਰ੍ਹਾਂ ਉਸਨੇ ਅੱਗੇ ਸ਼ੁਰੂ ਕੀਤਾ ਸੀ, ਉਸੇ ਤਰ੍ਹਾਂ ਇਸ ਕਿਰਪਾ ਦੇ ਕੰਮ ਨੂੰ ਪੂਰਾ ਕਰੇ।
7
ਪਰ ਜਿਵੇਂ ਤੁਸੀਂ ਵਿਸ਼ਵਾਸ, ਬਚਨ, ਗਿਆਨ, ਉਤਸ਼ਾਹ ਅਤੇ ਉਸ ਪਿਆਰ ਵਿੱਚ ਜੋ ਤੁਹਾਨੂੰ ਸਾਡੇ ਨਾਲ ਹੈ ਵੱਧ ਗਏ ਹੋ ਉਸੇ ਤਰ੍ਹਾ ਤੁਸੀਂ ਇਸ ਦਾਨ ਦੀ ਕਿਰਪਾ ਦੇ ਕੰਮ ਵਿੱਚ ਵੀ ਵੱਧਦੇ ਜਾਓ।
8
ਮੈਂ ਤੁਹਾਨੂੰ ਇਹ ਹੁਕਮ ਦੇ ਤੌਰ ਨਹੀਂ ਕਹਿ ਰਿਹਾ, ਪਰ ਦੂਸਰਿਆ ਦੇ ਉਤਸ਼ਾਹ ਨਾਲ ਤੁਹਾਡੇ ਪਿਆਰ ਦੀ ਸਚਿਆਈ ਨੂੰ ਪਰਖਣ ਲਈ ਇਹ ਆਖਦਾ ਹਾਂ।
9
ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ, ਭਾਵੇਂ ਕਿ ਉਹ ਧਨੀ ਸੀ, ਪਰ ਫਿਰ ਵੀ ਤੁਹਾਡੇ ਲਈ ਗਰੀਬ ਬਣਿਆ, ਤਾਕਿ ਤੁਸੀਂ ਉਸ ਦੀ ਗਰੀਬੀ ਤੋਂ ਧਨੀ ਬਣ ਜਾਓ।
10
ਅਤੇ ਮੈਂ ਇਸ ਗੱਲ ਵਿੱਚ ਸਲਾਹ ਦਿੰਦਾ ਹਾਂ ਕਿ ਇਹੋ ਤੁਹਾਡੇ ਚੰਗਾ ਹੈ, ਪਿਛਲੇ ਸਾਲ ਤੁਸੀਂ ਦੇਣ ਲਈ ਹੀ ਨਹੀਂ ਪਰ ਅਜਿਹਾ ਕਰਨ ਦੀ ਇੱਛਾ ਰੱਖਣ ਵਿੱਚ ਵੀ ਪਹਿਲੇ ਸੀ।
11
ਇਸ ਲਈ ਜੋ ਕੰਮ ਸ਼ੁਰੂ ਕੀਤਾ ਹੈ ਉਸਨੂੰ ਪੂਰਾ ਕਰੋ, ਜਿਸ ਤਰ੍ਹਾਂ ਇੱਛਾ ਕਰਨ ਦੀ ਤਿਆਰੀ ਸੀ ਉਸੇ ਤਰ੍ਹਾਂ ਆਪਣੇ ਵਾਧੇ ਦੇ ਅਨੁਸਾਰ ਸਿਰੇ ਵੀ ਚਾੜਨਾ ਵੀ ਹੋਵੇ।
12
ਜੇ ਕਿਸੇ ਕੋਲ ਦਾਨ ਦੇਣ ਇੱਛਾ ਹੈ, ਤਾਂ ਜੋ ਕੁਝ ਉਸਦੇ ਕੋਲ ਹੈ, ਉਸਦੇ ਅਨੁਸਾਰ ਉਸਦਾ ਦਾ ਦਾਨ ਪਰਵਾਨ ਹੁੰਦਾ ਹੈ, ਨਾ ਉਸਦੇ ਅਨੁਸਾਰ ਜੋ ਉਸਦੇ ਕੋਲ ਨਹੀਂ ਹੈ।
13
ਕਿਉਂ ਜੋ ਸਾਡੀ ਇੱਛਾ ਇਹ ਨਹੀਂ ਹੈ ਕਿ ਹੋਰਨਾਂ ਨੂੰ ਸੌਖਾ ਅਤੇ ਤੁਹਾਨੂੰ ਔਖਾ ਹੋਵੇ, ਪਰ ਇਹ ਕਿ ਸਮਾਨਤਾ ਹੋ ਸਕੇ।
14
ਵਰਤਮਾਨ ਸਮੇਂ ਵਿੱਚ ਤੁਹਾਡਾ ਬਹੁਤ ਸਾਰਾ ਉਹਨਾਂ ਦੀ ਜ਼ਰੂਰਤ ਪੂਰੀ ਕਰ ਸਕੇ, ਤਾਂ ਜੋ ਬਦਲੇ ਵਿੱਚ ਉਹਨਾਂ ਦੀ ਬਹੁਤਾਤ ਤੁਹਾਡੀ ਜ਼ਰੂਰਤ ਨੂੰ ਪੂਰਾ ਕਰੇ। ਤਾਕਿ ਦੋਨੋ ਹੀ ਬਰਾਬਰ ਹੋ ਸਕਣ,
15
ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ਜਿਸ ਨੇ ਵੱਧ ਇਕੱਠਾ ਕੀਤਾ ਸੀ ਉਸਦਾ ਵੱਧ ਨਾ ਨਿੱਕਲਿਆ, ਅਤੇ ਜਿਸ ਨੇ ਘੱਟ ਲਿਆ ਸੀ ਉਸਦਾ ਘੱਟ ਨਾ ਨਿੱਕਲਿਆ।”
16
ਧੰਨਵਾਦ ਹੈ ਪਰਮੇਸ਼ਵਰ ਦਾ ਜਿਹੜਾ ਤੀਤੁਸ ਦੇ ਦਿਲ ਵਿੱਚ ਤੁਹਾਡੇ ਲਈ ਇਹੋ ਜਿਹਾ ਉਤਸ਼ਾਹ ਪਾਉਂਦਾ ਹੈ।
17
ਕਿਉਂਕਿ ਉਸਨੇ ਸਿਰਫ ਸਾਡੀ ਬੇਨਤੀ ਹੀ ਨਹੀਂ ਸਵੀਕਾਰ ਕੀਤੀ, ਸਗੋਂ ਉਹ ਵੱਡੇ ਉਤਸ਼ਾਹ ਨਾਲ ਆਪਣੇ ਆਪ ਹੀ ਤੁਹਾਡੇ ਕੋਲ ਆਉਣ ਨੂੰ ਬਹੁਤ ਕਾਹਲਾ ਹੈ।
18
ਅਤੇ ਉਸਦੇ ਨਾਲ ਉਸ ਭਰਾਂ ਨੂੰ ਭੇਜ ਰਿਹੇ ਹਾਂ ਜਿਸ ਦਾ ਮਾਣ ਖੁਸ਼ਖ਼ਬਰੀ ਦੇ ਵਿਖੇ ਸਾਰੀਆਂ ਕਲੀਸਿਆ ਵਿੱਚ ਹੁੰਦਾ ਹੈ।
19
ਪਰ ਕੇਵਲ ਇਹੋ ਨਹੀਂ, ਉਸਨੂੰ ਕਲੀਸਿਆ ਦੁਆਰਾ ਚੁਣਿਆ ਗਿਆ ਸੀ ਤਾਕਿ ਉਹ ਸਾਡੇ ਨਾਲ ਇਸ ਨੇਕ ਕਾਰਜ ਲਈ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਸਾਡੇ ਨਾਲ ਯਾਤਰਾ ਕਰ ਸਕੇ ਤਾਂ ਜੋ ਪ੍ਰਭੂ ਦੀ ਵਡਿਆਈ, ਨਾਲੇ ਸਾਡੇ ਮਨ ਦੀ ਤਿਆਰੀ ਪ੍ਰਗਟ ਹੋਵੇ।
20
ਕਿਉਂਕਿ ਅਸੀਂ ਸਾਵਧਾਨ ਰਹਿੰਦੇ ਹਾਂ ਇਸ ਵੱਡੀ ਦਾਤ ਦੇ ਵਿਖੇ ਜਿਸ ਦੀ ਅਸੀਂ ਸੇਵਾ ਕਰਦੇ ਹਾਂ ਕੋਈ ਸਾਡੇ ਉੱਤੇ ਦੋਸ਼ ਨਾ ਲਾਵੇ।
21
ਕਿਉਂ ਜੋ ਜਿਹੜੀਆਂ ਗੱਲਾਂ ਕੇਵਲ ਪ੍ਰਭੂ ਦੇ ਸਨਮੁਖ ਹੀ ਨਹੀਂ ਸਗੋਂ ਮਨੁੱਖਾਂ ਦੇ ਸਨਮੁਖ ਵੀ ਚੰਗੀਆ ਹਨ ਅਸੀਂ ਉਹਨਾਂ ਦਾ ਧਿਆਨ ਰੱਖਦੇ ਹਾਂ।
22
ਇਸ ਤੋਂ ਇਲਾਵਾ, ਅਸੀਂ ਉਹਨਾਂ ਦੇ ਨਾਲ ਆਪਣੇ ਭਰਾ ਨੂੰ ਭੇਜ ਰਹੇ ਹਾਂ ਜਿਸ ਨੂੰ ਅਕਸਰ ਅਸੀਂ ਬਹੁਤ ਸਾਰਿਆ ਗੱਲਾਂ ਵਿੱਚ ਪਰਖਿਆ ਅਤੇ ਉਸਨੂੰ ਉੱਦਮੀ ਵੇਖਿਆ ਹੈ, ਅਤੇ ਹੁਣ ਉਸ ਵੱਡੇ ਭਰੋਸੇ ਦੇ ਕਾਰਨ ਜਿਹੜਾ ਉਸਨੂੰ ਤੁਹਾਡੇ ਉੱਤੇ ਹੈ ਉਹ ਹੋਰ ਵੀ ਬਹੁਤ ਉੱਦਮੀ ਜਾਪਦਾ ਹੈ।
23
ਜੇ ਕੋਈ ਤੀਤੁਸ ਬਾਰੇ ਪੁੱਛੇ, ਉਹ ਤੁਹਾਡੀ ਸੇਵਾ ਵਿੱਚ ਮੇਰਾ ਸਾਥੀ ਅਤੇ ਸਹਿ-ਕਰਮੀ ਹੈ; ਅਤੇ ਸਾਡੇ ਬਾਕੀ ਭਰਾ, ਉਹ ਕਲੀਸਿਆ ਦੇ ਭੇਜੇ ਹੋਏ ਅਤੇ ਮਸੀਹ ਦੀ ਮਹਿਮਾ ਹਨ।
24
ਇਸ ਲਈ ਤੁਸੀਂ ਕਲੀਸਿਆ ਦੇ ਸਾਹਮਣੇ ਇਹਨਾਂ ਮਨੁੱਖਾਂ ਨੂੰ ਆਪਣੇ ਪਿਆਰ ਦਾ ਪ੍ਰਮਾਣ ਦਿਓ, ਅਤੇ ਉਸ ਮਾਣ ਦਾ ਜਿਹੜਾ ਅਸੀਂ ਤੁਹਾਡੇ ਨਾਲ ਕਰਦੇ ਹਾਂ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 9 →
All chapters:
1
2
3
4
5
6
7
8
9
10
11
12
13