bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Corinthians 2
2 Corinthians 2
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 3 →
1
ਮੈਂ ਆਪਣੇ ਆਪ ਵਿੱਚ ਮਜ਼ਬੂਤ ਫ਼ੈਸਲਾ ਕਰ ਲਿਆ ਹੈ ਕਿ ਤੁਹਾਡੇ ਕੋਲ ਫਿਰ ਦੁੱਖ ਨਾਲ ਨਹੀਂ ਆਵਾਂਗਾ।
2
ਕਿਉਂਕਿ ਅਗਰ ਮੈਂ ਤੁਹਾਨੂੰ ਦੁਖੀ ਕਰਾ, ਤਾਂ ਮੈਨੂੰ ਖੁਸ਼ ਕਰਨ ਲਈ ਕੌਣ ਬਚਿਆ ਹੈ ਪਰ ਤੁਸੀਂ ਜਿਸਨੂੰ ਮੈਂ ਦੁਖੀ ਕੀਤਾ ਹੈ?
3
ਮੈਂ ਇਹ ਪਿਛਲੇ ਪੱਤਰ ਵਿੱਚ ਵੀ ਲਿਖਿਆ ਜਿਵੇਂ ਮੈਂ ਕੀਤਾ ਸੀ, ਤਾਂ ਜੋ ਜਦੋਂ ਮੈਂ ਆਵਾਂ ਤਾਂ ਮੈਂ ਉਹਨਾਂ ਕੋਲੋਂ ਦੁਖੀ ਨਾ ਹੋਵਾਂ ਜਿਨ੍ਹਾਂ ਨੂੰ ਵੱਲੋਂ ਮੈਨੂੰ ਅਨੰਦ ਹੋਣਾ ਚਾਹੀਦਾ ਸੀ। ਮੈਨੂੰ ਤੁਹਾਡੇ ਸਾਰਿਆਂ ਤੇ ਵਿਸ਼ਵਾਸ ਸੀ, ਕਿ ਮੇਰਾ ਆਨੰਦ ਤੁਹਾਡਾ ਸਾਰਿਆ ਦਾ ਆਨੰਦ ਹੈ।
4
ਕਿਉਂਕਿ ਮੈਂ ਵੱਡੇ ਦੁੱਖ ਅਤੇ ਮਨ ਦੇ ਕਸ਼ਟ ਨਾਲ ਬਹੁਤ ਹੰਝੂ ਵਹਾ-ਵਹਾ ਕੇ ਤੁਹਾਨੂੰ ਲਿਖਿਆ, ਇਸ ਲਈ ਨਹੀਂ ਜੋ ਤੁਹਾਨੂੰ ਦੁਖੀ ਕਰਾ ਪਰ ਤਾਂ ਜੋ ਤੁਸੀਂ ਉਸ ਪਿਆਰ ਦੀ ਡੂੰਘਾਈ ਨੂੰ ਸਮਝ ਸਕੋ ਜੋ ਮੈਂ ਤੁਹਾਡੇ ਨਾਲ ਕਰਦਾ ਹਾਂ।
5
ਜੇ ਕਿਸੇ ਨੇ ਦੁਖੀ ਕੀਤਾ ਹੈ, ਤਾਂ ਉਸਨੇ ਮੈਨੂੰ ਇੰਨਾ ਦੁਖੀ ਨਹੀਂ ਕੀਤਾ ਜਿੰਨਾ ਉਸਨੇ ਤੁਹਾਡੇ ਸਾਰਿਆਂ ਨੂੰ ਕੁਝ ਹੱਦ ਤੱਕ ਦੁਖੀ ਕੀਤਾ ਹੈ, ਇਸ ਨੂੰ ਬਹੁਤ ਗੰਭੀਰਤਾ ਨਾਲ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ।
6
ਅਜਿਹੇ ਵਿਅਕਤੀ ਨੂੰ ਬਹੁਗਿਣਤੀ ਦੁਆਰਾ ਦਿੱਤੀ ਗਈ ਸਜ਼ਾ ਕਾਫ਼ੀ ਹੈ।
7
ਸਗੋਂ ਹੁਣ ਤੁਹਾਨੂੰ ਚਾਹੀਦਾ ਹੈ ਅਜਿਹੇ ਵਿਅਕਤੀ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ, ਤੋਂ ਜੋ ਇਸ ਤਰ੍ਹਾਂ ਨਾ ਹੋਵੇ ਕਿ ਉਹ ਬਹੁਤ ਜ਼ਿਆਦਾ ਦੁੱਖ ਵਿੱਚ ਡੁੱਬ ਜਾਵੇ।
8
ਇਸ ਲਈ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਸਦੇ ਲਈ ਆਪਣੇ ਪਿਆਰ ਨੂੰ ਜ਼ਾਹਰ ਕਰੋ।
9
ਕਿਉਂ ਜੋ ਇਹ ਪੱਤਰ ਮੈਂ ਇਸ ਲਈ ਵੀ ਲਿਖਿਆ ਸੀ ਜੋ ਤੁਹਾਨੂੰ ਪਰਖ ਕੇ ਵੇਖਾਂ ਕਿ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰੀ ਹੋ ਜਾਂ ਨਹੀਂ।
10
ਜਿਸ ਕਿਸੇ ਨੂੰ ਤੁਸੀਂ ਮਾਫ਼ ਕਰਦੇ ਹੋ, ਮੈਂ ਵੀ ਮਾਫ ਕਰਦਾ ਹਾਂ। ਕਿਉਂ ਜੋ ਮੈਂ ਵੀ ਜੋ ਕੁਝ ਮਾਫ਼ ਕੀਤਾ ਹੈ, ਮੈਂ ਤੁਹਾਡੇ ਕਾਰਨ ਮਸੀਹ ਦੀ ਹਜ਼ੂਰੀ ਵਿੱਚ ਮਾਫ਼ ਕੀਤਾ ਹੈ,
11
ਕਿ ਸ਼ੈਤਾਨ ਸਾਡੇ ਨਾਲ ਕੋਈ ਚਾਲ ਨਾ ਚੱਲੇ ਕਿਉਂ ਜੋ ਅਸੀਂ ਉਸ ਦੀਆਂ ਚਲਾਕੀਆਂ ਤੋਂ ਅਣਜਾਣ ਹਾਂ।
12
ਜਦੋਂ ਮੈਂ ਮਸੀਹ ਦੀ ਖੁਸ਼ਖ਼ਬਰੀ ਸੁਣਾਉਣ ਲਈ ਤ੍ਰੋਆਸ ਸ਼ਹਿਰ ਵਿੱਚ ਪਹੁੰਚਿਆ ਅਤੇ ਪ੍ਰਭੂ ਦੀ ਵੱਲੋਂ ਇੱਕ ਦਰਵਾਜ਼ਾ ਮੇਰੇ ਲਈ ਖੋਲ੍ਹਿਆ ਗਿਆ,
13
ਜਦੋਂ ਆਪਣੇ ਭਰਾ ਤੀਤੁਸ ਨੂੰ ਉੱਥੇ ਨਾ ਵੇਖਿਆ ਤਾਂ ਮੇਰੀ ਆਤਮਾ ਵਿਆਕੁਲ ਹੋਈ। ਅਤੇ ਮੈਂ ਉਹਨਾਂ ਤੋਂ ਵਿੱਦਿਆ ਹੋ ਕੇ ਮਕਦੂਨਿਯਾ ਪ੍ਰਦੇਸ਼ ਨੂੰ ਚਲਾ ਗਿਆ।
14
ਪਰ ਧੰਨਵਾਦ ਹੈ ਪਰਮੇਸ਼ਵਰ ਦਾ, ਜੋ ਹਮੇਸ਼ਾ ਸਾਨੂੰ ਮਸੀਹ ਵਿੱਚ ਜਿੱਤ ਦੇ ਕੇ ਲਈ ਫਿਰਦਾ ਹੈ ਅਤੇ ਹਰ ਜਗ੍ਹਾ ਆਪਣੇ ਗਿਆਨ ਦੀ ਖੁਸ਼ਬੂ ਫੈਲਾਉਣ ਲਈ ਸਾਡੀ ਵਰਤੋਂ ਕਰਦਾ ਹੈ।
15
ਕਿਉਂਕਿ ਅਸੀਂ ਪਰਮੇਸ਼ਵਰ ਦੇ ਲਈ ਉਹਨਾਂ ਵਿੱਚ ਜਿਹੜੇ ਮੁਕਤੀ ਨੂੰ ਪ੍ਰਾਪਤ ਕਰ ਰਹੇ ਹਨ ਅਤੇ ਉਹਨਾਂ ਲਈ ਜਿਹੜੇ ਨਾਸ਼ ਹੋ ਰਹੇ ਮਸੀਹ ਖੁਸ਼ਬੂ ਹਾਂ।
16
ਕਿਸੇ ਦੇ ਲਈ ਅਸੀਂ ਇੱਕ ਖੁਸ਼ਬੂ ਹਾਂ ਜੋ ਮੌਤ ਲਿਆਉਂਦੀ ਹੈ; ਦੂਸਰੇ ਲਈ, ਇੱਕ ਖੁਸ਼ਬੂ ਜੋ ਜੀਵਨ ਲਿਆਉਂਦੀ ਹੈ। ਅਤੇ ਇਹਨਾਂ ਗੱਲਾਂ ਦੇ ਯੋਗ ਕੌਣ ਹੈ?
17
ਬਹੁਤ ਸਾਰੇ ਲੋਕਾਂ ਦੀ ਤਰ੍ਹਾਂ, ਅਸੀਂ ਫਾਇਦੇ ਲਈ ਪਰਮੇਸ਼ਵਰ ਦੇ ਬਚਨ ਨੂੰ ਅੱਗੇ ਨਹੀਂ ਵਧਾਉਂਦੇ। ਪਰ ਮਸੀਹ ਵਿੱਚ ਅਸੀਂ ਪਰਮੇਸ਼ਵਰ ਦੇ ਅੱਗੇ ਨਿਸ਼ਕਪਟਤਾ ਦੇ ਨਾਲ ਬੋਲਦੇ ਹਾਂ, ਜਿਵੇਂ ਪਰਮੇਸ਼ਵਰ ਦੁਆਰਾ ਭੇਜੇ ਗਏ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 3 →
All chapters:
1
2
3
4
5
6
7
8
9
10
11
12
13