bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Corinthians 7
2 Corinthians 7
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 8 →
1
ਇਸ ਲਈ, ਪਿਆਰੇ ਮਿੱਤਰੋ, ਜਦੋਂ ਇਹ ਵਾਅਦੇ ਸਾਨੂੰ ਦਿੱਤੇ ਗਏ, ਤਾਂ ਆਓ, ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਅਸ਼ੁੱਧਤਾ ਤੋਂ ਸ਼ੁੱਧ ਕਰਕੇ ਪਰਮੇਸ਼ਵਰ ਦੇ ਡਰ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ।
2
ਆਪਣੇ ਦਿਲਾਂ ਵਿੱਚ ਸਾਨੂੰ ਜਗ੍ਹਾਂ ਦਿਓ। ਅਸੀਂ ਕਿਸੇ ਨਾਲ ਵੀ ਗਲਤ ਨਹੀਂ ਕੀਤਾ, ਕਿਸੇ ਨੂੰ ਵਿਗਾੜਿਆ ਨਹੀਂ, ਕਿਸੇ ਨੂੰ ਠੱਗਿਆ ਨਹੀਂ।
3
ਮੈਂ ਇਹ ਤੁਹਾਡੇ ਉੱਤੇ ਦੋਸ਼ ਲਾਉਣ ਨੂੰ ਨਹੀਂ ਆਖਦਾ; ਕਿਉਂ ਜੋ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਤੁਸੀਂ ਸਾਡੇ ਦਿਲਾਂ ਵਿੱਚ ਹੋ ਅਤੇ ਸਾਡਾ ਮਰਨਾ ਜੀਉਣਾ ਇਕੱਠਾ ਹੈ।
4
ਮੇਰਾ ਤੁਹਾਡੇ ਉੱਤੇ ਬਹੁਤ ਭਰੋਸਾ ਹੈ; ਅਤੇ ਤੁਹਾਡੇ ਉੱਤੇ ਬਹੁਤ ਮਾਣ ਵੀ ਹੈ। ਮੈਂ ਦਿਲਾਸੇ ਨਾਲ ਭਰਿਆ ਹੋਇਆ ਹਾਂ; ਅਤੇ ਸਾਡੇ ਸਾਰੇ ਕਸ਼ਟਾਂ ਵਿੱਚ ਵੀ ਆਨੰਦ ਨਾਲ ਭਰਿਆ ਰਹਿੰਦਾ ਹਾਂ।
5
ਜਦੋਂ ਅਸੀਂ ਮਕਦੂਨਿਯਾ ਪ੍ਰਦੇਸ਼ ਵਿੱਚ ਆਏ, ਤਦ ਸਾਡੇ ਸਰੀਰ ਵਿੱਚ ਬਿਲਕੁਲ ਆਰਾਮ ਨਹੀਂ, ਸਗੋਂ ਅਸੀਂ ਚਾਰੇ ਪਾਸਿਓ ਕਸ਼ਟ ਵਿੱਚ ਸੀ, ਬਾਹਰੋਂ ਝਗੜੇ ਅੰਦਰੋਂ ਡਰ ਦੀਆਂ ਗੱਲਾਂ।
6
ਪਰ ਪਰਮੇਸ਼ਵਰ, ਜਿਹੜਾ ਅਧੀਨਾ ਨੂੰ ਦਿਲਾਸਾ ਦੇਣ ਵਾਲਾ ਹੈ, ਤੀਤੁਸ ਦੇ ਆਉਣ ਨਾਲ ਸਾਨੂੰ ਦਿਲਾਸਾ ਦਿੱਤਾ।
7
ਕੇਵਲ ਉਸਦੇ ਆਉਣ ਨਾਲ ਹੀ ਨਹੀਂ ਸਗੋਂ ਉਸ ਦਿਲਾਸੇ ਤੋਂ ਵੀ ਜਿਹੜਾ ਉਸਨੂੰ ਤੁਸੀਂ ਦਿੱਤਾ। ਅਤੇ ਸਾਨੂੰ ਤੁਹਾਡੀ ਚਾਹਤ, ਤੁਹਾਡੇ ਦੁੱਖ, ਤੁਹਾਡੀ ਅਣਖ ਜਿਹੜੀ ਮੇਰੇ ਲਈ ਹੈ ਸਮਾਚਾਰ ਦੱਸਿਆ, ਜਿਸ ਕਰਕੇ ਮੈਂ ਹੋਰ ਵੀ ਆਨੰਦ ਹੋਇਆ।
8
ਭਾਵੇਂ ਮੈਂ ਆਪਣੇ ਪੱਤਰ ਨਾਲ ਜਿਹੜਾ ਤੁਹਾਨੂੰ ਪਹਿਲਾਂ ਭੇਜਿਆ ਦੁਖੀ ਕੀਤਾ, ਤਾਂ ਵੀ ਮੈਨੂੰ ਇਸਦਾ ਪਛਤਾਵਾ ਨਹੀਂ ਹੈ। ਹਾਲਾਂਕਿ ਪਹਿਲਾਂ ਮੈਨੂੰ ਪਛਤਾਵਾ ਸੀ ਕਿਉਂਕਿ ਮੈਂ ਦੇਖਦਾ ਹਾਂ ਉਸ ਪੱਤਰੀ ਨੇ ਤੁਹਾਨੂੰ ਉਦਾਸ ਕੀਤਾ ਸੀ, ਪਰ ਥੋੜ੍ਹੇ ਸਮੇਂ ਲਈ ਹੀ।
9
ਹੁਣ ਮੈਂ ਖੁਸ਼ ਹਾਂ, ਇਸ ਲਈ ਨਹੀਂ ਜੋ ਤੁਸੀਂ ਦੁਖੀ ਹੋਏ ਹੋ, ਪਰ ਇਸ ਲਈ ਕਿਉਂਕਿ ਤੁਹਾਡੇ ਦੁੱਖਾ ਨੇ ਤੁਹਾਨੂੰ ਪਛਤਾਵੇ ਵੱਲ ਮੋੜਿਆ ਹੈ। ਕਿਉਂ ਜੋ ਤੁਸੀਂ ਦੁਖੀ ਹੋਵੇ ਜਿਵੇਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਸੀ ਤਾਂ ਜੋ ਸਾਡੇ ਤੋਂ ਕਿਸੇ ਗੱਲ ਵਿੱਚ ਤੁਹਾਡਾ ਨੁਕਸਾਨ ਨਾ ਹੋਵੇ।
10
ਕਿਉਂਕਿ ਜਿਹੜਾ ਦੁੱਖ ਪਰਮੇਸ਼ਵਰ ਵੱਲੋਂ ਹੈ ਉਹ ਪਛਤਾਵਾ ਲਿਆਉਂਦਾ ਹੈ ਅਤੇ ਸਾਨੂੰ ਮੁਕਤੀ ਵੱਲ ਲੈ ਕੇ ਜਾਂਦਾ ਹੈ ਅਤੇ ਉਸ ਨਾਲ ਕੋਈ ਅਫ਼ਸੋਸ ਨਹੀਂ ਹੁੰਦਾ, ਪਰ ਸੰਸਾਰਕ ਦੁੱਖ ਮੌਤ ਨੂੰ ਲੈ ਕੇ ਆਉਂਦੇ ਹਨ।
11
ਵੇਖੋ, ਉਹ ਜੋ ਪਰਮੇਸ਼ਵਰ ਵੱਲੋਂ ਆਏ ਦੁੱਖ ਨੇ: ਤੁਹਾਡੇ ਵਿੱਚ ਉਤਸ਼ਾਹ ਪੈਦਾ ਕੀਤਾ ਹੈ, ਅਤੇ ਆਪਣੇ ਆਪ ਨੂੰ ਸਾਫ਼ ਕਰਨ ਦੀ ਉਤਸੁਕਤਾ, ਕੀ ਗੁੱਸਾ, ਕੀ ਡਰ, ਕੀ ਚਾਹਤ, ਕੀ ਅਣਖ, ਕੀ ਲਗਨ! ਤੁਸੀਂ ਹਰ ਤਰ੍ਹਾਂ ਨਾਲ ਆਪਣੇ ਲਈ ਪਰਮਾਣ ਦਿੱਤਾ ਜੋ ਅਸੀਂ ਇਨ੍ਹਾਂ ਗੱਲਾਂ ਵਿੱਚ ਸਾਫ਼ ਹਾਂ।
12
ਭਾਵੇਂ ਕਿ ਮੈਂ ਇਹ ਪੱਤਰ ਤੁਹਾਨੂੰ ਲਿਖਿਆ ਹੈ, ਇਸ ਲਈ ਨਹੀਂ ਉਸ ਵਿਅਕਤੀ ਦੇ ਕਾਰਨ ਜੋ ਗਲਤ ਹੈ ਜਾਂ ਜਿਸ ਨੇ ਗਲਤ ਕੀਤਾ ਹੈ, ਸਗੋਂ ਇਸ ਲਈ ਜੋ ਤੁਹਾਡਾ ਜੋਸ਼ ਜਿਹੜਾ ਸਾਡੇ ਲਈ ਹੈ ਸੋ ਪਰਮੇਸ਼ਵਰ ਦੇ ਹਜ਼ੂਰ ਤੁਹਾਡੇ ਉੱਤੇ ਪ੍ਰਗਟ ਹੋਵੇ।
13
ਇਸ ਦੇ ਕਾਰਨ ਸਾਨੂੰ ਦਿਲਾਸਾ ਮਿਲਦਾ ਹੈ। ਅਤੇ ਆਪਣੇ ਦਿਲਾਸੇ ਤੋਂ ਬਿਨ੍ਹਾਂ ਅਸੀਂ ਤੀਤੁਸ ਦੀ ਖੁਸ਼ੀ ਦੇ ਕਾਰਨ ਹੋਰ ਵੀ ਬਹੁਤ ਵੱਧ ਕੇ ਖੁਸ਼ ਹੋਵੇ ਹਾਂ, ਕਿਉਂਕਿ ਉਸਦਾ ਆਤਮਾ ਤੁਹਾਡੇ ਸਾਰਿਆਂ ਤੋਂ ਤਾਜ਼ਾ ਹੋਇਆ ਹੈ।
14
ਕਿਉਂਕਿ ਜੇ ਮੈਂ ਉਸ ਦੇ ਅੱਗੇ ਤੁਹਾਡੇ ਲਈ ਕੋਈ ਮਾਣ ਕੀਤਾ, ਤਾਂ ਤੁਸੀਂ ਮੈਨੂੰ ਸ਼ਰਮਿੰਦਾ ਨਹੀਂ ਕੀਤਾ। ਪਰ ਜੋ ਕੁਝ ਮੈਂ ਤੁਹਾਨੂੰ ਆਖਿਆ ਸਭ ਕੁਝ ਸੱਚ ਆਖਿਆ ਹੈ, ਇਸੇ ਤਰ੍ਹਾਂ ਤੀਤੁਸ ਦੇ ਸਾਹਮਣੇ ਸਾਡਾ ਮਾਣ ਵੀ ਸਹੀ ਸਾਬਤ ਹੋਇਆ।
15
ਅਤੇ ਤੁਹਾਡੇ ਲਈ ਉਸਦਾ ਪਿਆਰ ਸਭ ਤੋਂ ਵੱਧ ਹੁੰਦਾ ਹੈ ਜਦੋਂ ਉਹ ਤੁਹਾਡੇ ਸਾਰਿਆ ਦੀ ਆਗਿਆਕਾਰੀ ਨੂੰ ਯਾਦ ਕਰਦਾ ਹੈ, ਤੁਸੀਂ ਡਰਦੇ ਅਤੇ ਕੰਬਦੇ ਹੋਏ ਉਸ ਨੂੰ ਕਬੂਲ ਕੀਤਾ ਸੀ।
16
ਮੈਂ ਆਨੰਦ ਹਾਂ ਜੋ ਹਰੇਕ ਗੱਲ ਵਿੱਚ ਮੈਨੂੰ ਤੁਹਾਡੇ ਉੱਤੇ ਭਰੋਸਾ ਹੈ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 8 →
All chapters:
1
2
3
4
5
6
7
8
9
10
11
12
13