bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Corinthians 11
2 Corinthians 11
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 12 →
1
ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਥੋੜੀ ਜਿਹੀ ਮੂਰਖਤਾਈ ਨੂੰ ਸਹਿਣ ਕਰੋ, ਹਾਂ ਜ਼ਰੂਰ ਸਹਿਣ ਕਰੋ!
2
ਤੁਹਾਡੇ ਲਈ ਮੇਰੀ ਅਣਖ ਪਰਮੇਸ਼ਵਰ ਵਰਗੀ ਅਣਖ ਹੈ। ਇਸ ਲਈ ਜੋ ਮੈਂ ਵਿਆਹ ਲਈ ਤੁਹਾਨੂੰ ਇੱਕੋ ਹੀ ਪਤੀ ਨੂੰ ਸੌਪਿਆ ਤਾਂ ਜੋ ਤੁਹਾਨੂੰ ਪਵਿੱਤਰ ਕੁਆਰੀ ਵਾਂਗ ਮਸੀਹ ਲਈ ਅਰਪਣ ਕਰਾਂ।
3
ਪਰ ਮੈਂ ਡਰਦਾ ਹਾਂ ਕਿ ਜਿਵੇਂ ਹੱਵਾਹ ਨੂੰ ਸੱਪ ਨੇ ਚਲਾਕੀ ਨਾਲ ਭਰਮਾ ਕੇ ਧੋਖਾ ਦਿੱਤਾ ਸੀ, ਉਸੇ ਤਰ੍ਹਾਂ ਤੁਹਾਡੇ ਮਨ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ, ਵਿਗੜ ਜਾਣ।
4
ਕਿਉਂਕਿ ਜੇ ਕੋਈ ਤੁਹਾਡੇ ਕੋਲ ਆਵੇ ਅਤੇ ਉਸ ਯਿਸ਼ੂ ਤੋਂ ਇਲਾਵਾ ਕਿਸੇ ਹੋਰ ਯਿਸ਼ੂ ਦਾ ਪ੍ਰਚਾਰ ਕਰੇ ਜਿਸਦਾ ਅਸੀਂ ਉਪਦੇਸ਼ ਤੁਹਾਨੂੰ ਦਿੱਤਾ ਸੀ, ਜਾਂ ਤੁਹਾਨੂੰ ਕੋਈ ਹੋਰ ਵੱਖਰਾ ਆਤਮਾ ਪ੍ਰਾਪਤ ਹੋਵੇ ਜਿਹੜਾ ਤੁਹਾਨੂੰ ਨਹੀਂ ਮਿਲਿਆ, ਜਾਂ ਤੁਸੀਂ ਕਿਸੇ ਹੋਰ ਖੁਸ਼ਖ਼ਬਰੀ ਨੂੰ ਮੰਨਦੇ ਹੋ ਜਿਸ ਨੂੰ ਤੁਸੀਂ ਪਹਿਲਾਂ ਨਹੀਂ ਸੀ ਮੰਨਿਆ, ਤਾਂ ਤੁਸੀਂ ਉਸਨੂੰ ਜਲਦੀ ਨਾਲ ਹੀ ਸਵੀਕਾਰ ਕਰ ਲੈਂਦੇ।
5
ਕਿਉਂ ਜੋ ਮੈਂ ਉਹਨਾਂ “ਮਹਾਨ ਰਸੂਲਾਂ” ਵਿੱਚੋਂ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦਾ ਹਾਂ।
6
ਭਾਂਵੇ ਮੈਂ ਬੋਲਣ ਵਿੱਚ ਚੰਗਾ ਨਾ ਵੀ ਹੋਵਾ, ਪਰ ਮੇਰੇ ਕੋਲ ਗਿਆਨ ਘੱਟ ਨਹੀਂ। ਅਸੀਂ ਹਰ ਤਰ੍ਹਾਂ ਤੁਹਾਡੇ ਲਈ ਸਭਨਾਂ ਗੱਲਾਂ ਵਿੱਚ ਇਸ ਨੂੰ ਪ੍ਰਗਟ ਕੀਤਾ।
7
ਕੀ ਤੁਹਾਨੂੰ ਮੁ਼ਫ਼ਤ ਵਿੱਚ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਕੇ ਤੁਹਾਨੂੰ ਉੱਚਾ ਕਰਨ ਲਈ ਆਪਣੇ ਆਪ ਨੂੰ ਨੀਵਾਂ ਕਰਨਾ ਮੇਰੇ ਲਈ ਪਾਪ ਸੀ?
8
ਤੁਹਾਡੀ ਸੇਵਾ ਕਰਨ ਲਈ ਮੈਂ ਦੂਸਰਿਆ ਕਲੀਸਿਆ ਕੋਲੋਂ ਮਦਦ ਲੈ ਕੇ ਉਹਨਾਂ ਨੂੰ ਲੁੱਟਿਆ।
9
ਅਤੇ ਜਦੋਂ ਮੈਂ ਤੁਹਾਡੇ ਕੋਲ ਸੀ ਸੱਚ-ਮੁੱਚ, ਤਾਂ ਮੈਂ ਕਿਸੇ ਉੱਤੇ ਬੋਝ ਨਹੀਂ ਬਣਿਆ, ਕਿਉਂ ਜੋ ਭਰਾਵਾਂ ਨੇ ਮਕਦੂਨਿਯਾ ਪ੍ਰਦੇਸ਼ ਤੋਂ ਆ ਕੇ ਮੇਰੀਆਂ ਜ਼ਰੂਰਤਾਂ ਪੂਰੀਆਂ ਕੀਤੀਆ। ਅਤੇ ਆਪਣੇ ਆਪ ਨੂੰ ਤੁਹਾਡੇ ਲਈ ਬੋਝ ਬਣਨ ਤੋਂ ਰੋਕਿਆ ਅਤੇ ਲਗਾਤਾਰ ਇਸੇ ਤਰ੍ਹਾਂ ਹੀ ਕਰਾਗਾਂ।
10
ਜੇ ਮਸੀਹ ਦੀ ਸੱਚਿਆਈ ਮੇਰੇ ਵਿੱਚ ਹੈ, ਤਾਂ ਅਖਾਯਾ ਪ੍ਰਦੇਸ਼ ਦੇ ਖੇਤਰਾਂ ਵਿੱਚ ਇਹ ਮੇਰਾ ਮਾਣ ਕਦੀ ਨਹੀਂ ਰੁਕੇਗਾ।
11
ਕਿਉਂ? ਕੀ ਇਸ ਕਰਕੇ ਜੋ ਮੈਂ ਤੁਹਾਡੇ ਨਾਲ ਪਿਆਰ ਨਹੀਂ ਕਰਦਾ? ਪਰਮੇਸ਼ਵਰ ਜਾਣਦਾ ਹੈ।
12
ਮੈਂ ਜੋ ਕੁਝ ਕਰ ਰਿਹਾ ਹਾਂ ਉਹੀ ਕਰਦਾ ਰਹਾਂਗਾ ਤਾਂ ਜੋ ਉਹਨਾਂ ਲੋਕਾਂ ਨੂੰ ਕੋਈ ਮੌਕਾ ਨਾ ਦਿੱਤਾ ਜਾਵੇ ਜੋ ਆਪਣੇ ਆਪ ਨੂੰ ਉਹਨਾਂ ਗੱਲਾਂ ਵਿੱਚ ਸਾਡੇ ਬਰਾਬਰ ਮੰਨੇ ਜਾਣ ਦਾ ਮੌਕਾ ਲੱਭਦੇ ਹਨ, ਜਿਨ੍ਹਾ ਬਾਰੇ ਅਸੀਂ ਮਾਣ ਕਰਦੇ ਹਾਂ।
13
ਕਿਉਂ ਜੋ ਇਸ ਤਰ੍ਹਾ ਦੇ ਲੋਕ ਝੂਠੇ ਰਸੂਲ, ਅਤੇ ਛਲ ਕਰਨ ਵਾਲੇ ਹਨ, ਜੋ ਮਸੀਹ ਦੇ ਰਸੂਲ ਹੋਣ ਦਾ ਦਿਖਾਵਾ ਕਰਦੇ ਹਨ।
14
ਅਤੇ ਇਹ ਕੋਈ ਵੱਡੀ ਗੱਲ ਨਹੀਂ ਕਿਉਂ ਜੋ ਸ਼ੈਤਾਨ ਵੀ ਆਪਣੇ ਆਪ ਚਾਨਣ ਦਾ ਦੂਤ ਹੋਣ ਦਾ ਨਾਟਕ ਕਰਦਾ ਹੈ।
15
ਇਸ ਲਈ ਇਹ ਕੋਈ ਵੱਡੀ ਗੱਲ ਨਹੀਂ, ਜੇ ਉਸਦੇ ਸੇਵਕ ਵੀ ਧਾਰਮਿਕਤਾ ਦੇ ਸੇਵਕ ਹੋਣ ਦਾ ਨਾਟਕ ਕਰਦੇ ਹਨ। ਜਿਨ੍ਹਾ ਦਾ ਅੰਤ ਉਹਨਾਂ ਦੇ ਕੰਮਾਂ ਦੇ ਅਨੁਸਾਰ ਹੋਵੇਗਾ।
16
ਮੈਂ ਫਿਰ ਆਖਦਾ ਹਾਂ: ਕਿ ਕੋਈ ਮੈਨੂੰ ਮੂਰਖ ਨਾ ਸਮਝੇ। ਪਰ ਜੇ ਤੁਸੀਂ ਮੈਨੂੰ ਇਸ ਤਰ੍ਹਾਂ ਦਾ ਹੀ ਸਮਝਦੇ ਹੋ ਤਾਂ ਮੈਨੂੰ ਮੂਰਖ ਦੇ ਰੂਪ ਵਿੱਚ ਹੀ ਸਵੀਕਾਰ ਕਰ ਲਵੋਂ। ਤੋਂ ਜੋ ਮੈਂ ਥੋੜ੍ਹਾ ਮਾਣ ਕਰ ਲਵਾਂ।
17
ਜੋ ਕੁਝ ਮੈਂ ਇਸ ਮਾਣ ਕਰਨ ਦੇ ਭਰੋਸੇ ਕਹਿੰਦਾ ਹਾਂ ਸੋ ਪ੍ਰਭੂ ਦੀ ਸਿੱਖਿਆ ਦੇ ਅਨੁਸਾਰ ਨਹੀਂ, ਪਰ ਜਿਵੇਂ ਮੂਰਖਤਾਈ ਨਾਲ ਕਹਿੰਦਾ ਹਾਂ।
18
ਜਦੋਂ ਬਹੁਤ ਸਾਰੇ ਲੋਕ ਸਰੀਰ ਦੇ ਅਨੁਸਾਰ ਮਾਣ ਕਰਦੇ ਹਨ, ਮੈਂ ਵੀ ਮਾਣ ਕਰਾਂਗਾ।
19
ਤੁਸੀਂ ਤਾਂ ਖੁਦ ਬੁੱਧਵਾਨ ਹੋ, ਇਸੇ ਕਾਰਨ ਮੂਰਖਾਂ ਨੂੰ ਖੁਸ਼ੀ ਨਾਲ ਸਹਾਰ ਲੈਂਦੇ।
20
ਦਰਅਸਲ, ਤੁਸੀਂ ਸਹਾਰ ਲੈਂਦੇ ਹੋ, ਜਦੋਂ ਤੁਹਾਨੂੰ ਕੋਈ ਗੁਲਾਮ ਬਣਾਉਂਦਾ ਹੈ, ਜਾਂ ਤੁਹਾਡਾ ਸੋਸ਼ਣ ਕਰਦਾ ਹੈ, ਜਾਂ ਤੁਹਾਡਾ ਫ਼ਾਇਦਾ ਉਠਾਉਂਦਾ ਹੈ, ਆਪਣੇ ਆਪ ਨੂੰ ਉੱਚਿਆਂ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਤੇ ਚਪੇੜਾਂ ਮਾਰਦਾ ਹੈ।
21
ਮੈਨੂੰ ਸਰਮਿੰਦਾ ਹੋ ਕੇ ਕਹਿਣਾ ਪੈ ਰਿਹਾ ਹੈ, ਅਸੀਂ ਬਹੁਤ ਕਮਜ਼ੋਰ ਸੀ! ਕੋਈ ਕਿਸੇ ਵੀ ਵਿਸ਼ੇ ਦਾ ਮਾਣ ਕਰਨ ਦਾ ਹੌਸਲਾ ਕਰੇ, ਮੈਂ ਇਸ ਮੂਰਖਤਾਈ ਨਾਲ ਬੋਲ ਰਿਹਾ ਹਾਂ, ਮੈ ਵੀ ਇਸ ਪ੍ਰਕਾਰ ਦਾ ਅਭਿਮਾਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ।
22
ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ। ਕੀ ਉਹ ਇਸਰਾਏਲੀ ਹਨ? ਮੈਂ ਵੀ ਹਾਂ। ਕੀ ਉਹ ਅਬਰਾਹਾਮ ਦੀ ਵੰਸ਼ ਵਿੱਚੋਂ ਹਨ? ਮੈਂ ਵੀ ਹਾਂ।
23
ਕੀ ਉਹ ਮਸੀਹ ਦੇ ਸੇਵਕ ਹਨ? (ਮੈਂ ਬੇਸੁੱਧ ਵਾਂਗੂੰ ਬੋਲਦਾ ਹਾਂ।) ਮੈਂ ਉਹਨਾਂ ਨਾਲੋਂ ਵਧੀਕ ਹਾਂ। ਅਰਥਾਤ ਸਖ਼ਤ ਮਿਹਨਤ ਕਰਨ ਵਿੱਚ ਵੱਧ ਕੇ ਹਾਂ, ਕੈਦ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤ ਦੇ ਜੋਖਮਾਂ ਵਿੱਚ ਵੀ ਵੱਧ ਕੇ ਹਾਂ।
24
ਮੈਂ ਪੰਜ ਵਾਰ ਯਹੂਦਿਆਂ ਦੇ ਹੱਥੋ ਉਨ੍ਹਤਾਲੀ-ਉਨ੍ਹਤਾਲੀ ਕੋਰੜੇ ਖਾਧੇ।
25
ਤਿੰਨ ਵਾਰ ਬੈਂਤਾ ਨਾਲ ਕੁੱਟਿਆ ਗਿਆ, ਇੱਕ ਪਥਰਾਓ ਹੋਇਆ, ਤਿੰਨ ਵਾਰ ਕਿਸ਼ਤੀ ਦੇ ਟੁੱਟਣ ਦੇ ਕਾਰਨ ਦੁੱਖ ਭੋਗਿਆ, ਇੱਕ ਦਿਨ ਅਤੇ ਰਾਤ ਖੁਲ੍ਹੇ ਸਮੁੰਦਰ ਵਿੱਚ ਕੱਟਿਆ।
26
ਬਹੁਤ ਵਾਰ ਯਾਤਰਾਵਾਂ ਵਿੱਚ, ਦਰਿਆਵਾਂ ਦੇ ਖਤਰਿਆ ਵਿੱਚ, ਡਾਕੂਆਂ ਦੇ ਖਤਰਿਆ ਵਿੱਚ, ਯਹੂਦਿਆ ਦੇ ਵੱਲੋਂ ਖਤਰੇ, ਗ਼ੈਰ-ਯਹੂਦੀਆਂ ਦੇ ਵੱਲੋ ਖਤਰੇ; ਸ਼ਹਿਰ ਦੇ ਖਤਰਿਆ ਵਿੱਚ, ਉਜਾੜ ਦੇ ਖਤਰਿਆ ਵਿੱਚ, ਅਤੇ ਝੂਠੇ ਵਿਸ਼ਵਾਸੀ ਦੇ ਖਤਰੇ ਦਾ ਵੀ ਸਾਹਮਣਾ ਕਰਨਾ ਪਿਆ।
27
ਮੈਂ ਮਿਹਨਤ ਅਤੇ ਕਸ਼ਟ ਵਿੱਚ, ਅਤੇ ਕਈ ਰਾਤਾ ਜਾਗ ਕੇ; ਭੁੱਖੇ ਪਿਆਸੇ, ਅਕਸਰ ਵਰਤ ਵਿੱਚ; ਪੂਰੇ ਕੱਪੜਿਆ ਦੇ ਬਿਨ੍ਹਾਂ ਠੰਡ ਵਿੱਚ ਰਹਿ ਕੇ ਮੁਸ਼ਕਲਾਂ ਨੂੰ ਝੱਲਿਆ।
28
ਅਤੇ ਸਭ ਸਮੱਸਿਆਵਾ ਤੋਂ ਇਲਾਵਾ, ਸਾਰੀਆਂ ਕਲੀਸਿਆਵਾਂ ਦੀ ਚਿੰਤਾ ਮੈਨੂੰ ਹਰ ਰੋਜ਼ ਸਤਾਉਂਦੀ ਹੈ।
29
ਕੌਣ ਕਮਜ਼ੋਰ ਹੈ, ਜਿਸਦੀ ਕਮਜ਼ੋਰੀ ਦਾ ਅਹਿਸਾਸ ਮੈਨੂੰ ਨਹੀਂ ਹੁੰਦਾ? ਕੌਣ ਪਾਪ ਵੱਲ ਜਾਂਦਾ ਹੈ, ਤੇ ਮੇਰਾ ਜੀ ਨਹੀਂ ਜਲਦਾ?
30
ਜੇ ਮੈਨੂੰ ਮਾਣ ਕਰਨਾ ਹੀ ਪਵੇਂ, ਤਾਂ ਆਪਣੀ ਕਮਜ਼ੋਰੀਆਂ ਦੀਆਂ ਗੱਲਾਂ ਉੱਤੇ ਮਾਣ ਕਰਾਂਗਾ।
31
ਪ੍ਰਭੂ ਯਿਸ਼ੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ ਜਿਹੜਾ ਸਦਾ ਮੁਬਾਰਕ ਹੈ ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ।
32
ਜਦੋਂ ਮੈਂ ਦੰਮਿਸ਼ਕ ਸ਼ਹਿਰ ਦੇ ਵਿੱਚ ਸੀ ਰਾਜਾ ਅਰੇਤਾਸ ਦੇ ਰਾਜਪਾਲ ਨੇ ਮੈਨੂੰ ਗਿਫ੍ਰਤਾਰ ਕਰਨ ਲਈ ਦੰਮਿਸ਼ਕ ਸ਼ਹਿਰ ਵਿੱਚ ਉੱਤੇ ਪਹਿਰਾ ਬੈਠਾ ਦਿੱਤਾ।
33
ਪਰ ਮੈਂ ਦੀਵਾਰ ਦੀ ਇੱਕ ਖਿੜਕੀ ਤੋਂ ਇੱਕ ਟੋਕਰੇ ਵਿੱਚ ਹੇਠਾਂ ਉਤਾਰ ਦਿੱਤਾ ਗਿਆ ਸੀ ਅਤੇ ਇਸ ਤਰ੍ਹਾਂ ਮੈਂ ਉਸਦੇ ਹੱਥੋ ਬਚ ਨਿੱਕਲਿਆ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 12 →
All chapters:
1
2
3
4
5
6
7
8
9
10
11
12
13