bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Corinthians 4
2 Corinthians 4
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 5 →
1
ਇਸ ਲਈ, ਇਹ ਸੇਵਕਾਈ ਸਾਨੂੰ ਪਰਮੇਸ਼ਵਰ ਦੀ ਦਯਾ ਦੇ ਕਾਰਨ ਪਾਈ, ਅਸੀਂ ਹਿੰਮਤ ਨਹੀਂ ਹਾਰਦੇ।
2
ਸਗੋਂ ਅਸੀਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਤਿਆਗ ਦਿੱਤਾ; ਅਤੇ ਨਾ ਅਸੀਂ ਚਤਰਾਈ ਦੀ ਚਾਲ ਚਲਦੇ, ਨਾ ਪਰਮੇਸ਼ਵਰ ਦੇ ਬਚਨਾ ਨੂੰ ਤੋੜ-ਮਰੋੜ ਕੇ ਲੋਕਾਂ ਨੂੰ ਦੱਸਦੇ ਹਾਂ, ਸਗੋਂ ਸੱਚ ਨੂੰ ਪ੍ਰਗਟ ਕਰਕੇ ਹਰੇਕ ਮਨੁੱਖ ਦੇ ਵਿਵੇਕ ਵਿੱਚ ਪਰਮੇਸ਼ਵਰ ਦੇ ਅੱਗੇ ਆਪਣਾ ਪ੍ਰਮਾਣ ਦਿੰਦੇ ਹਾਂ।
3
ਅਤੇ ਜੇ ਖੁਸ਼ਖ਼ਬਰੀ ਜਿਸਦਾ ਅਸੀਂ ਪ੍ਰਚਾਰ ਕਰਦੇ ਹਾਂ ਉਸ ਤੇ ਪਰਦਾ ਪਿਆ ਹੋਇਆ ਹੇ, ਤਾਂ ਉਹ ਜਿਹੜੇ ਨਾਸ ਹੋ ਰਹੇ ਹਨ, ਉਹਨਾਂ ਲਈ ਹੈ।
4
ਇਸ ਯੁੱਗ ਦੇ ਈਸ਼ਵਰ ਨੇ ਅਵਿਸ਼ਵਾਸੀਆਂ ਦੀ ਬੁੱਧ ਨੂੰ ਅੰਨ੍ਹਾ ਕਰ ਦਿੱਤਾ ਹੈ, ਤਾਂ ਜੋ ਉਹ ਖੁਸ਼ਖ਼ਬਰੀ ਦੇ ਚਾਨਣ ਨੂੰ ਨਾ ਵੇਖ ਸਕਣ ਜੋ ਮਸੀਹ ਦੀ ਮਹਿਮਾ ਨੂੰ ਪ੍ਰਗਟ ਕਰਦਾ ਹੈ, ਅਤੇ ਜੋ ਪਰਮੇਸ਼ਵਰ ਦਾ ਸਰੂਪ ਹੈ।
5
ਕਿਉਂਕਿ ਜੋ ਕੁਝ ਅਸੀਂ ਪ੍ਰਚਾਰ ਕਰਦੇ ਹਾਂ ਆਪਣਾ ਨਹੀਂ ਸਗੋਂ ਮਸੀਹ ਯਿਸ਼ੂ ਦਾ ਪ੍ਰਚਾਰ ਕਰਦੇ ਹਾਂ, ਕਿਉਂ ਜੋ ਉਹ ਪ੍ਰਭੂ ਹੈ ਅਤੇ ਅਸੀਂ ਆਪ ਯਿਸ਼ੂ ਮਸੀਹ ਦੇ ਕਾਰਨ ਤੁਹਾਡੇ ਦਾਸ ਹਾਂ।
6
ਪਰਮੇਸ਼ਵਰ ਨੇ ਕਿਹਾ ਸੀ, “ਚਾਨਣ ਹਨ੍ਹੇਰੇ ਵਿੱਚ ਚਮਕੇ,” ਉਸਦਾ ਚਾਨਣ ਸਾਡੇ ਦਿਲਾਂ ਵਿੱਚ ਚਮਕਿਆ ਜੋ ਪਰਮੇਸ਼ਵਰ ਦੀ ਮਹਿਮਾ ਦਾ ਗਿਆਨ ਮਸੀਹ ਯਿਸ਼ੂ ਦੇ ਚਿਹਰੇ ਵਿੱਚ ਪ੍ਰਕਾਸ਼ ਕਰੇ।
7
ਪਰ ਇਹ ਖ਼ਜ਼ਾਨਾ ਸਾਡੇ ਕੋਲ ਮਿੱਟੀ ਦੇ ਭਾਂਡਿਆਂ ਵਿੱਚ ਹੈ ਜੋ ਇਹ ਦਰਸਾਉਂਦਾ ਹੈ ਕਿ ਇਹ ਸਾਰੀ ਸਮਰੱਥਾ ਸਾਡੀ ਨਹੀਂ ਪਰ ਪਰਮੇਸ਼ਵਰ ਵੱਲੋਂ ਹੈ।
8
ਅਸੀਂ ਸਾਰੇ ਪਾਸਿਓ ਕਸ਼ਟ ਵਿੱਚ ਹਾਂ, ਪਰ ਮਿੱਧੇ ਨਹੀਂ ਜਾਂਦੇ; ਪਰੇਸ਼ਾਨੀ ਵਿੱਚ ਹਾਂ, ਪਰ ਨਿਰਾਸ਼ ਨਹੀਂ ਹੁੰਦੇ;
9
ਸਤਾਏ ਜਾਂਦੇ ਹਾਂ, ਪਰ ਇਕੱਲੇ ਨਹੀਂ ਛੱਡੇ ਜਾਂਦੇ; ਡੇਗੇ ਜਾਂਦੇ ਹਾਂ, ਪਰ ਨਾਸ ਨਹੀਂ ਹੁੰਦੇ।
10
ਅਸੀਂ ਹਮੇਸ਼ਾ ਆਪਣੇ ਸਰੀਰ ਵਿੱਚ ਯਿਸ਼ੂ ਦੀ ਮੌਤ ਨੂੰ ਨਾਲ ਲਈ ਫਿਰਦੇ ਹਾਂ, ਤਾਂ ਜੋ ਯਿਸ਼ੂ ਮਸੀਹ ਦਾ ਜੀਵਨ ਵੀ ਸਾਡੇ ਸਰੀਰ ਵਿੱਚ ਪ੍ਰਗਟ ਹੋਵੇ।
11
ਕਿਉਂਕਿ ਅਸੀਂ ਜਿਉਂਦੇ ਹਾਂ ਸੋ ਹਮੇਸ਼ਾ ਯਿਸ਼ੂ ਦੀ ਖਾਤਰ ਮੌਤ ਦੇ ਹਵਾਲੇ ਕੀਤੇ ਜਾਂਦੇ ਹਾਂ, ਤਾਂ ਜੋ ਯਿਸ਼ੂ ਦਾ ਜੀਵਨ ਦਾ ਸਾਡੇ ਮਰਨਹਾਰ ਸਰੀਰ ਵਿੱਚ ਪ੍ਰਗਟ ਹੋਵੇ।
12
ਤਾਂ ਫਿਰ, ਮੌਤ ਸਾਡੇ ਵਿੱਚ, ਪਰ ਜੀਵਨ ਤੁਹਾਡੇ ਵਿੱਚ ਕੰਮ ਕਰ ਰਿਹਾ ਹਾਂ।
13
ਜਿਵੇਂ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ: “ਮੈ ਵਿਸ਼ਵਾਸ ਕੀਤਾ; ਇਸ ਲਈ ਮੈਂ ਬੋਲਿਆ।” ਇਸ ਲਈ ਜੋ ਸਾਡੇ ਕੋਲ ਉਹੀ ਵਿਸ਼ਵਾਸ ਦਾ ਆਤਮਾ ਹੈ, ਸੋ ਅਸੀਂ ਵੀ ਵਿਸ਼ਵਾਸ ਕਰਦੇ ਹਾਂ ਇਸ ਲਈ ਬੋਲਦੇ ਵੀ ਹਾਂ।
14
ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਨੇ ਪ੍ਰਭੂ ਯਿਸ਼ੂ ਨੂੰ ਜਿਉਂਦਾ ਕੀਤਾ ਉਹ ਸਾਨੂੰ ਵੀ ਯਿਸ਼ੂ ਦੇ ਨਾਲ ਜਿਉਂਦਾ ਕਰੇਗਾ ਅਤੇ ਤੁਹਾਡੇ ਨਾਲ ਆਪਣੀ ਹਜ਼ੂਰ ਖੜ੍ਹਾ ਕਰੇਗਾ।
15
ਕਿਉਂਕਿ ਸਭ ਕੁਝ ਤੁਹਾਡੇ ਲਈ ਫਾਇਦੇ ਲਈ ਹੈ, ਤਾਂ ਜੋ ਬਹੁਤਿਆਂ ਦੇ ਕਾਰਨ ਕਿਰਪਾ ਬਹੁਤ ਹੀ ਵੱਧ ਕੇ ਪਰਮੇਸ਼ਵਰ ਦੀ ਵਡਿਆਈ ਲਈ ਧੰਨਵਾਦਾ ਨੂੰ ਬਹੁਤ ਹੀ ਵਧਾਵੇ।
16
ਇਸ ਲਈ ਅਸੀਂ ਹਿੰਮਤ ਨਹੀਂ ਹਾਰਦੇ। ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਨਾਸ ਹੁੰਦੀ ਜਾਂਦੀ ਹੈ, ਪਰ ਅੰਦਰਲੀ ਹਰ ਦਿਨ ਨਵੀਂ ਹੁੰਦੀ ਜਾਂਦੀ ਹੈ।
17
ਕਿਉਂ ਜੋ ਸਾਡਾ ਥੋੜ੍ਹਾ ਜਿਹਾ ਕਸ਼ਟ ਜਿਹੜਾ ਕੁਝ ਪਲ ਦਾ ਹੀ ਹੈ, ਸਾਡੇ ਲਈ ਅੱਤ ਭਾਰੀ ਅਤੇ ਸਦੀਪਕ ਮਹਿਮਾ ਨੂੰ ਤਿਆਰ ਕਰਦਾ ਹੈ ਜਿਸ ਦੀ ਤੁਲਨਾ ਵੀ ਨਹੀਂ ਕਰ ਸਕਦੇ।
18
ਇਸ ਲਈ ਅਸੀਂ ਆਪਣਾ ਧਿਆਨ ਦਿੱਸਣ ਵਾਲੀਆਂ ਵਸਤਾਂ ਤੇ ਨਹੀਂ ਸਗੋਂ ਨਾ ਦਿੱਸਣ ਵਾਲੀਆਂ ਵੱਲ ਕਰਦੇ ਹਾਂ, ਕਿਉਂਕਿ ਜੋ ਕੁਝ ਦਿਖਦਾ ਹੈ ਕੁਝ ਸਮੇਂ ਲਈ ਹੈ, ਪਰ ਨਾ ਦਿੱਸਣ ਵਾਲੀਆਂ ਵਸਤਾਂ ਸਦੀਪਕ ਹਨ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 5 →
All chapters:
1
2
3
4
5
6
7
8
9
10
11
12
13