bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
2 Corinthians 3
2 Corinthians 3
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 4 →
1
ਕੀ ਅਸੀਂ ਦੁਬਾਰਾ ਆਪਣੀ ਸ਼ਲਾਘਾ ਕਰਨੀ ਸ਼ੁਰੂ ਕਰ ਰਹੇ ਹਾਂ? ਜਾਂ ਕੀ ਸਾਨੂੰ ਕੁਝ ਲੋਕਾਂ ਵਾਂਗ, ਤੁਹਾਨੂੰ ਜਾਂ ਤੁਹਾਡੇ ਵੱਲੋਂ ਸਿਫਾਰਸ਼ ਪੱਤਰ ਦੀ ਜ਼ਰੂਰਤ ਹੈ?
2
ਤੁਸੀਂ ਤਾਂ ਆਪ ਪੱਤਰ ਹੋ, ਜਿਹੜੇ ਸਾਡੇ ਦਿਲਾਂ ਉੱਤੇ ਲਿਖੇ ਹੋਵੇ ਹਨ, ਜਿਸ ਨੂੰ ਸਭ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ।
3
ਇਹ ਸੱਚ ਹੈ ਕਿ ਤੁਸੀਂ ਮਸੀਹ ਦੇ ਪੱਤਰ ਹੋ, ਜਿਹੜਾ ਸੇਵਕਾਈ ਦੇ ਰਾਹੀ ਸਿਆਹੀ ਨਾਲ ਨਹੀਂ ਸਗੋਂ ਜਿਉਂਦੇ ਪਰਮੇਸ਼ਵਰ ਦੇ ਆਤਮਾ ਨਾਲ ਲਿਖਿਆ ਹੋਈਆ ਹੈ ਜੋ ਪੱਥਰ ਦੀਆਂ ਤੱਖ਼ਤੀਆ ਉੱਤੇ ਨਹੀਂ ਸਗੋਂ ਦਿਲਾਂ ਦੀਆਂ ਤੱਖ਼ਤੀਆ ਉੱਤੇ ਲਿਖਿਆ ਹੋਇਆ ਹੈ।
4
ਅਜਿਹਾ ਭਰੋਸਾ ਅਸੀਂ ਮਸੀਹ ਦੇ ਦੁਆਰਾ ਪਰਮੇਸ਼ਵਰ ਉੱਤੇ ਰੱਖਦੇ ਹਾਂ।
5
ਇਹ ਨਹੀਂ ਕਿ ਅਸੀਂ ਆਪਣੇ ਆਪ ਵਿੱਚ ਆਪਣੇ ਲਈ ਕੁਝ ਵੀ ਦਾਅਵਾ ਕਰਨ ਦੇ ਕਾਬਲ ਹਾਂ, ਪਰ ਸਾਡੀ ਯੋਗਤਾ ਪਰਮੇਸ਼ਵਰ ਵੱਲੋਂ ਹੈ।
6
ਜਿਸ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ ਪਰ ਲਿਖੀ ਗਈ ਬਿਵਸਥਾ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਬਿਵਸਥਾ ਮਾਰ ਸੁੱਟਦੀ ਹੈ ਪਰ ਪਵਿੱਤਰ ਆਤਮਾ ਜੀਵਨ ਦਿੰਦਾ ਹੈ।
7
ਹੁਣ ਜੇ ਉਹ ਸੇਵਕਾਈ ਜੋ ਮੌਤ ਲਿਆਉਂਦੀ ਹੈ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਲਿਖੀ ਹੋਈ ਸੀ, ਮਹਿਮਾ ਲੈ ਕੇ ਆਈ, ਜੋ ਇਸਰਾਏਲ ਦੇ ਲੋਕ ਮੋਸ਼ੇਹ ਦੇ ਚਿਹਰੇ ਵੱਲ ਵੇਖ ਨਾ ਸਕੇ ਕਿਉਂਕਿ ਨੂਰ ਇਨ੍ਹਾਂ ਜ਼ਿਆਦਾ ਸੀ, ਹਾਲਾਂਕਿ ਇਹ ਹੋਲੀ-ਹੋਲੀ ਘੱਟਦਾ ਗਿਆ।
8
ਤਾਂ ਕੀ ਪਵਿੱਤਰ ਆਤਮਾ ਦੀ ਸੇਵਕਾਈ ਇਸ ਨਾਲੋਂ ਹੋਰ ਵੀ ਸ਼ਾਨਦਾਰ ਨਹੀਂ ਹੋਵੇਗੀ?
9
ਕਿਉਂਕਿ ਜੇ ਦੋਸ਼ੀ ਠਹਿਰਾਉਣ ਵਾਲੀ ਸੇਵਕਾਈ ਏਨੀ ਸ਼ਾਨਦਾਰ ਸੀ, ਤਾਂ ਧਾਰਮਿਕਤਾ ਦੀ ਸੇਵਕਾਈ ਹੋਰ ਕਿੰਨ੍ਹੀ ਵਧੀਕ ਅਤੇ ਸ਼ਾਨਦਾਰ ਹੋਵੇਗੀ।
10
ਕਿਉਂਕਿ ਉਹ ਚਮਕਦਾਰ ਮਹਿਮਾ ਜਿਹੜੀ ਪਹਿਲਾਂ ਸੀ ਉਹ ਸ਼ਾਨਦਾਰ ਮਹਿਮਾ ਹੁਣ ਖਤਮ ਹੋ ਗਈ ਹੈ।
11
ਜੇ ਉਹ ਮਹਿਮਾ ਇਸ ਤਰ੍ਹਾਂ ਦਾ ਸੀ, ਜੋ ਲਗਾਤਾਰ ਘਟਦਾ ਗਈ, ਤਾਂ ਉਹ ਮਹਿਮਾ, ਜੋ ਹਮੇਸ਼ਾ ਸਥਿਰ ਰਹਿਣ ਵਾਲਾ ਹੈ ਇਸ ਤੋਂ ਕਿੰਨ੍ਹਾ ਵਧੀਕ ਹੋਵੇਗਾ!
12
ਇਸ ਲਈ, ਜਦੋਂ ਸਾਡੀ ਅਜਿਹੀ ਆਸ ਹੈ, ਤਾਂ ਅਸੀਂ ਨਿਡਰ ਹਾਂ।
13
ਅਸੀਂ ਮੋਸ਼ੇਹ ਵਰਗੇ ਨਹੀਂ, ਜਿਸ ਨੇ ਆਪਣੇ ਚਿਹਰੇ ਉੱਤੇ ਪਰਦਾ ਕੀਤਾ ਜੋ ਇਸਰਾਏਲ ਦਾ ਵੰਸ਼ ਉਸ ਅਲੋਪ ਹੋਣ ਵਾਲੇ ਦਾ ਅੰਤ ਨਾ ਵੇਖੇ।
14
ਪਰ ਇਸਰਾਏਲੀਆਂ ਦੀ ਬੁੱਧ ਮੋਟੀ ਹੋ ਗਈ, ਕਿਉਂ ਜੋ ਅੱਜ ਤੱਕ ਪੁਰਾਣੇ ਨੇਮ ਦੇ ਪੜ੍ਹਨ ਸਮੇਂ ਉਹਨਾਂ ਦੇ ਦਿਲਾਂ ਤੇ ਉਹੀ ਪਰਦਾ ਰਹਿੰਦਾ ਹੈ। ਅਤੇ ਚੁੱਕਿਆ ਨਹੀਂ ਜਾਂਦਾ, ਕਿਉਂਕਿ ਉਹ ਪੜਦਾ ਸਿਰਫ ਮਸੀਹ ਵਿੱਚ ਹੀ ਹਟਾਇਆ ਜਾਂਦਾ ਹੈ।
15
ਅੱਜ ਤੱਕ ਜਦੋਂ ਕਦੇ ਉਹ ਮੋਸ਼ੇਹ ਦੀ ਬਿਵਸਥਾ ਨੂੰ ਲੋਕਾਂ ਵਿੱਚ ਪੜ੍ਹਦੇ ਹਨ, ਤਾਂ ਪਰਦਾ ਉਹਨਾਂ ਦੇ ਦਿਲਾਂ ਉੱਤੇ ਪਿਆ ਰਹਿੰਦਾ ਹੈ।
16
ਪਰ ਜਦੋਂ ਕੋਈ ਪ੍ਰਭੂ ਵੱਲ ਆਪਣਾ ਮਨ ਫੇਰਾਗਾ, ਤਾਂ ਉਹ ਪਰਦਾ ਉਸ ਉੱਤੋਂ ਚੁੱਕ ਲਿਆ ਜਾਵੇਗਾ।
17
ਹੁਣ ਪ੍ਰਭੂ ਆਤਮਾ ਹੈ, ਅਤੇ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ, ਉੱਥੇ ਅਜ਼ਾਦੀ ਹੈ।
18
ਪਰ ਅਸੀਂ ਜੋ ਅਣਕੱਜੇ ਚਿਹਰੇ ਨਾਲ ਪ੍ਰਭੂ ਦੀ ਮਹਿਮਾ ਨੂੰ ਪ੍ਰਤੀਬਿੰਬਤ ਕਰਦੇ ਹਾਂ, ਹੋਲੀ-ਹੋਲੀ ਵੱਧਦੀ ਹੋਈ ਮਹਿਮਾ ਦੇ ਨਾਲ ਉਸਦੇ ਸਰੂਪ ਵਿੱਚ ਬਦਲਦੇ ਜਾਂਦੇ ਹਾਂ। ਇਹ ਮਹਿਮਾ ਪ੍ਰਭੂ ਤੋਂ ਨਿਕਲਦੀ ਹੈ, ਜੋ ਆਤਮਾ ਹੈ।
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 4 →
All chapters:
1
2
3
4
5
6
7
8
9
10
11
12
13