bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Corinthians 10
2 Corinthians 10
Punjabi Standard Bible (Punjabi Standard Bible) 2023
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 11 →
1
ਹੁਣ ਮੈਂ ਪੌਲੁਸ, ਜੋ ਕਿ ਤੁਹਾਡੇ ਵਿਚਕਾਰ ਹੁੰਦਿਆਂ ਹਲੀਮ ਅਤੇ ਤੁਹਾਡੇ ਤੋਂ ਦੂਰ ਹੁੰਦਿਆਂ ਤੁਹਾਡੇ ਪ੍ਰਤੀ ਸਖ਼ਤ ਹਾਂ, ਮਸੀਹ ਦੀ ਹਲੀਮੀ ਅਤੇ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਕਰਦਾ ਹਾਂ।
2
ਮੇਰੀ ਇਹ ਬੇਨਤੀ ਹੈ ਕਿ ਜਦੋਂ ਮੈਂ ਉੱਥੇ ਆਵਾਂ ਤਾਂ ਮੈਨੂੰ ਦਲੇਰੀ ਨਾਲ ਅਜਿਹੀ ਸਖ਼ਤੀ ਨਾ ਵਿਖਾਉਣੀ ਪਵੇ ਜਿਹੀ ਮੈਂ ਉਨ੍ਹਾਂ ਲੋਕਾਂ ਦੇ ਪ੍ਰਤੀ ਵਿਖਾਉਣ ਲਈ ਸੋਚਦਾ ਹਾਂ ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲੇ ਸਮਝਦੇ ਹਨ।
3
ਭਾਵੇਂ ਅਸੀਂ ਸਰੀਰ ਵਿੱਚ ਚੱਲਦੇ ਫਿਰਦੇ ਹਾਂ, ਤਾਂ ਵੀ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ;
4
ਕਿਉਂਕਿ ਸਾਡੇ ਯੁੱਧ ਦੇ ਹਥਿਆਰ ਸਰੀਰਕ ਨਹੀਂ, ਬਲਕਿ ਪਰਮੇਸ਼ਰ ਵੱਲੋਂ ਸ਼ਕਤੀਸ਼ਾਲੀ ਹਨ ਜਿਨ੍ਹਾਂ ਨਾਲ ਅਸੀਂ ਕਿਲ੍ਹਿਆਂ ਨੂੰ ਢਾਹੁੰਦੇ
5
ਅਤੇ ਪਰਮੇਸ਼ਰ ਦੇ ਗਿਆਨ ਦੇ ਵਿਰੁੱਧ ਉੱਠਣ ਵਾਲੇ ਹਰੇਕ ਤਰਕ ਅਤੇ ਉੱਚੀ ਗੱਲ ਨੂੰ ਰੱਦ ਕਰਦੇ ਹਾਂ ਅਤੇ ਹਰੇਕ ਵਿਚਾਰ ਨੂੰ ਬੰਦੀ ਬਣਾ ਕੇ ਮਸੀਹ ਦਾ ਆਗਿਆਕਾਰੀ ਬਣਾ ਦਿੰਦੇ ਹਾਂ;
6
ਅਤੇ ਜਦੋਂ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰ੍ਹਾਂ ਦੀ ਅਣਆਗਿਆਕਾਰੀ ਨੂੰ ਸਜ਼ਾ ਦੇਣ ਲਈ ਤਿਆਰ ਹਾਂ।
7
ਤੁਸੀਂ ਉਹੀ ਵੇਖਦੇ ਹੋ ਜੋ ਨਜ਼ਰ ਆਉਂਦਾ ਹੈ। ਜੇ ਕੋਈ ਆਪਣੇ ਆਪ ਨੂੰ ਮਸੀਹ ਦਾ ਮੰਨਦਾ ਹੈ ਤਾਂ ਉਹ ਆਪਣੇ ਆਪ ਵਿੱਚ ਫੇਰ ਇਸ ਗੱਲ ਉੱਤੇ ਵਿਚਾਰ ਕਰੇ ਕਿ ਜਿਸ ਤਰ੍ਹਾਂ ਉਹ ਮਸੀਹ ਦਾ ਹੈ ਉਸੇ ਤਰ੍ਹਾਂ ਅਸੀਂ ਵੀ ਹਾਂ।
8
ਕਿਉਂਕਿ ਜੇ ਮੈਂ ਆਪਣੇ ਅਧਿਕਾਰ ਦੇ ਵਿਖੇ ਕੁਝ ਜ਼ਿਆਦਾ ਹੀ ਅਭਿਮਾਨ ਕਰਾਂ ਜੋ ਪ੍ਰਭੂ ਨੇ ਮੈਨੂੰ ਤੁਹਾਡੀ ਉੱਨਤੀ ਲਈ ਦਿੱਤਾ ਨਾ ਕਿ ਤੁਹਾਨੂੰ ਡੇਗਣ ਲਈ, ਤਾਂ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।
9
ਮੈਂ ਨਹੀਂ ਚਾਹੁੰਦਾ ਜੋ ਤੁਹਾਨੂੰ ਇਹ ਲੱਗੇ ਕਿ ਮੈਂ ਆਪਣੀਆਂ ਪੱਤ੍ਰੀਆਂ ਦੁਆਰਾ ਤੁਹਾਨੂੰ ਡਰਾ ਰਿਹਾ ਹਾਂ,
10
ਕਿਉਂਕਿ ਕਈ ਕਹਿੰਦੇ ਹਨ, “ਉਸ ਦੇ ਪੱਤਰ ਤਾਂ ਗੰਭੀਰ ਅਤੇ ਸਖ਼ਤ ਹਨ, ਪਰ ਜਦੋਂ ਅਸੀਂ ਉਸ ਨੂੰ ਵੇਖਦੇ ਹਾਂ ਤਾਂ ਉਹ ਸਰੀਰਕ ਤੌਰ 'ਤੇ ਕਮਜ਼ੋਰ ਅਤੇ ਉਸ ਦੀਆਂ ਗੱਲਾਂ ਪ੍ਰਭਾਵਹੀਣ ਲੱਗਦੀਆਂ ਹਨ।”
11
ਅਜਿਹਾ ਵਿਅਕਤੀ ਇਹ ਸਮਝ ਲਵੇ ਕਿ ਦੂਰ ਹੁੰਦਿਆਂ ਜਿਸ ਤਰ੍ਹਾਂ ਅਸੀਂ ਆਪਣੀਆਂ ਪੱਤ੍ਰੀਆਂ ਵਿੱਚ ਲਿਖਦੇ ਹਾਂ, ਉੱਥੇ ਮੌਜੂਦ ਹੋਣ 'ਤੇ ਆਪਣੇ ਕੰਮਾਂ ਵਿੱਚ ਵੀ ਉਸੇ ਤਰ੍ਹਾਂ ਦੇ ਹਾਂ।
12
ਕਿਉਂਕਿ ਸਾਡਾ ਹੌਸਲਾ ਨਹੀਂ ਪੈਂਦਾ ਕਿ ਅਸੀਂ ਆਪਣੀ ਤੁਲਨਾ ਉਨ੍ਹਾਂ ਨਾਲ ਕਰੀਏ ਜਾਂ ਆਪਣੇ ਆਪ ਨੂੰ ਉਨ੍ਹਾਂ ਨਾਲ ਮਿਲਾਈਏ ਜਿਹੜੇ ਆਪਣੀ ਪ੍ਰਸ਼ੰਸਾ ਆਪੇ ਕਰਦੇ ਹਨ; ਪਰ ਜਦੋਂ ਉਹ ਆਪਣੇ ਆਪ ਨੂੰ ਆਪਣੇ ਨਾਲ ਨਾਪਦੇ ਅਤੇ ਆਪਣੇ ਆਪ ਨਾਲ ਆਪਣੀ ਤੁਲਨਾ ਕਰਦੇ ਹਨ ਤਾਂ ਬੇਸਮਝ ਠਹਿਰਦੇ ਹਨ।
13
ਪਰ ਅਸੀਂ ਹੱਦੋਂ ਬਾਹਰ ਅਭਿਮਾਨ ਨਹੀਂ ਕਰਾਂਗੇ, ਸਗੋਂ ਆਪਣੇ ਉਸ ਸੇਵਾ-ਖੇਤਰ ਦੇ ਅਨੁਸਾਰ ਹੀ ਅਭਿਮਾਨ ਕਰਾਂਗੇ ਜੋ ਪਰਮੇਸ਼ਰ ਨੇ ਮਿਣ ਕੇ ਸਾਡੇ ਲਈ ਠਹਿਰਾਇਆ ਹੈ, ਜਿਸ ਦੀ ਹੱਦ ਤੁਹਾਡੇ ਤੱਕ ਪਹੁੰਚਦੀ ਹੈ।
14
ਅਸੀਂ ਆਪਣੀ ਹੱਦ ਤੋਂ ਅੱਗੇ ਨਹੀਂ ਵੱਧ ਰਹੇ; ਇਹ ਤਦ ਹੁੰਦਾ ਜੇ ਅਸੀਂ ਤੁਹਾਡੇ ਤੱਕ ਨਾ ਪਹੁੰਚੇ ਹੁੰਦੇ, ਬਲਕਿ ਅਸੀਂ ਤਾਂ ਮਸੀਹ ਦੀ ਖੁਸ਼ਖ਼ਬਰੀ ਲੈ ਕੇ ਪਹਿਲਾਂ ਤੁਹਾਡੇ ਤੱਕ ਪਹੁੰਚੇ।
15
ਅਸੀਂ ਦੂਜਿਆਂ ਦੀ ਮਿਹਨਤ ਉੱਤੇ ਹੱਦੋਂ ਵੱਧ ਅਭਿਮਾਨ ਨਹੀਂ ਕਰਦੇ, ਪਰ ਸਾਨੂੰ ਆਸ ਹੈ ਕਿ ਜਿਵੇਂ-ਜਿਵੇਂ ਤੁਹਾਡਾ ਵਿਸ਼ਵਾਸ ਵਧਦਾ ਹੈ ਉਸੇ ਤਰ੍ਹਾਂ ਤੁਹਾਡੇ ਦੁਆਰਾ ਸਾਡਾ ਸੇਵਾ-ਖੇਤਰ ਵੀ ਵਧਦਾ ਜਾਵੇਗਾ,
16
ਤਾਂਕਿ ਅਸੀਂ ਤੁਹਾਡੇ ਤੋਂ ਅੱਗੇ ਦੇ ਇਲਾਕਿਆਂ ਵਿੱਚ ਖੁਸ਼ਖ਼ਬਰੀ ਸੁਣਾਈਏ, ਨਾ ਕਿ ਕਿਸੇ ਦੂਜੇ ਦੇ ਸੇਵਾ-ਖੇਤਰ ਵਿੱਚ ਕੀਤੇ ਗਏ ਕੰਮਾਂ 'ਤੇ ਅਭਿਮਾਨ ਕਰੀਏ।
17
ਪਰ ਜਿਹੜਾ ਅਭਿਮਾਨ ਕਰਦਾ ਹੈ ਉਹ ਪ੍ਰਭੂ ਵਿੱਚ ਅਭਿਮਾਨ ਕਰੇ,
18
ਕਿਉਂਕਿ ਪਰਵਾਨਯੋਗ ਉਹੀ ਹੈ ਜਿਸ ਦੀ ਪ੍ਰਸ਼ੰਸਾ ਪ੍ਰਭੂ ਕਰਦਾ ਹੈ, ਨਾ ਕਿ ਉਹ ਜਿਹੜਾ ਆਪਣੀ ਪ੍ਰਸ਼ੰਸਾ ਆਪ ਕਰਦਾ ਹੈ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 11 →
All chapters:
1
2
3
4
5
6
7
8
9
10
11
12
13