bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Corinthians 6
2 Corinthians 6
Punjabi Standard Bible (Punjabi Standard Bible) 2023
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 7 →
1
ਪਰਮੇਸ਼ਰ ਦੇ ਸਹਿਕਰਮੀ ਹੋਣ ਦੇ ਨਾਤੇ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਰਮੇਸ਼ਰ ਦੀ ਜੋ ਕਿਰਪਾ ਤੁਹਾਡੇ ਉੱਤੇ ਹੋਈ ਹੈ ਉਸ ਨੂੰ ਵਿਅਰਥ ਨਾ ਜਾਣ ਦਿਓ,
2
ਕਿਉਂਕਿ ਉਹ ਕਹਿੰਦਾ ਹੈ: ਠੀਕ ਸਮੇਂ ਮੈਂ ਤੇਰੀ ਸੁਣ ਲਈ ਅਤੇ ਮੁਕਤੀ ਦੇ ਦਿਨ ਮੈਂ ਤੇਰੀ ਸਹਾਇਤਾ ਕੀਤੀ। ਵੇਖੋ, ਹੁਣ ਹੀ ਉਹ ਠੀਕ ਸਮਾਂ ਹੈ; ਵੇਖੋ, ਹੁਣ ਹੀ ਉਹ ਮੁਕਤੀ ਦਾ ਦਿਨ ਹੈ।
3
ਅਸੀਂ ਕਿਸੇ ਗੱਲ ਵਿੱਚ ਕਿਸੇ ਨੂੰ ਠੋਕਰ ਲੱਗਣ ਦਾ ਮੌਕਾ ਨਹੀਂ ਦਿੰਦੇ, ਤਾਂਕਿ ਅਜਿਹਾ ਨਾ ਹੋਵੇ ਕਿ ਸਾਡੀ ਸੇਵਕਾਈ ਉੱਤੇ ਦੋਸ਼ ਲੱਗੇ।
4
ਪਰ ਹਰ ਗੱਲ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਦੇ ਸੇਵਕਾਂ ਦੇ ਰੂਪ ਵਿੱਚ ਪੇਸ਼ ਕਰਦੇ ਹਾਂ ਅਰਥਾਤ ਵੱਡੇ ਧੀਰਜ ਵਿੱਚ, ਦੁੱਖਾਂ ਵਿੱਚ, ਥੁੜ੍ਹਾਂ ਵਿੱਚ, ਪਰੇਸ਼ਾਨੀਆਂ ਵਿੱਚ,
5
ਮਾਰ ਖਾਣ ਵਿੱਚ, ਕੈਦ ਹੋਣ ਵਿੱਚ, ਫਸਾਦਾਂ ਵਿੱਚ, ਮਿਹਨਤ ਕਰਨ ਵਿੱਚ, ਜਾਗਦੇ ਰਹਿਣ ਵਿੱਚ, ਭੁੱਖੇ ਰਹਿਣ ਵਿੱਚ,
6
ਪਵਿੱਤਰਤਾ ਵਿੱਚ, ਗਿਆਨ ਵਿੱਚ, ਧੀਰਜ ਵਿੱਚ, ਦਿਆਲਗੀ ਵਿੱਚ, ਪਵਿੱਤਰ ਆਤਮਾ ਵਿੱਚ, ਨਿਸ਼ਕਪਟ ਪ੍ਰੇਮ ਵਿੱਚ,
7
ਸਚਾਈ ਦੇ ਸੰਦੇਸ਼ ਵਿੱਚ, ਪਰਮੇਸ਼ਰ ਦੀ ਸਮਰੱਥਾ ਵਿੱਚ; ਸੱਜੇ ਅਤੇ ਖੱਬੇ ਹੱਥ ਵਿੱਚ ਧਾਰਮਿਕਤਾ ਦੇ ਹਥਿਆਰ ਲੈ ਕੇ,
8
ਆਦਰ ਅਤੇ ਨਿਰਾਦਰ ਵਿੱਚ, ਬਦਨਾਮੀ ਅਤੇ ਨੇਕਨਾਮੀ ਵਿੱਚ; ਭਰਮਾਉਣ ਵਾਲੇ ਸਮਝੇ ਜਾਂਦੇ ਹਾਂ ਜਦਕਿ ਸੱਚੇ ਹਾਂ,
9
ਅਣਜਾਣ ਸਮਝੇ ਜਾਂਦੇ ਹਾਂ ਜਦਕਿ ਸਭ ਜਾਣਦੇ ਹਾਂ, ਮਰਨਾਊ ਸਮਝੇ ਜਾਂਦੇ ਹਾਂ ਜਦਕਿ ਜੀਉਂਦੇ ਹਾਂ, ਮਾਰ ਖਾਣ ਵਾਲਿਆਂ ਜਿਹੇ ਸਮਝੇ ਜਾਂਦੇ ਹਾਂ ਫਿਰ ਵੀ ਮਰਦੇ ਨਹੀਂ,
10
ਸੋਗ ਕਰਨ ਵਾਲਿਆਂ ਜਿਹੇ ਸਮਝੇ ਜਾਂਦੇ ਹਾਂ ਫਿਰ ਵੀ ਹਮੇਸ਼ਾ ਅਨੰਦ ਕਰਦੇ ਹਾਂ, ਕੰਗਾਲਾਂ ਜਿਹੇ ਸਮਝੇ ਜਾਂਦੇ ਹਾਂ ਫਿਰ ਵੀ ਬਹੁਤਿਆਂ ਨੂੰ ਧਨੀ ਬਣਾਉਂਦੇ ਹਾਂ, ਉਨ੍ਹਾਂ ਜਿਹੇ ਸਮਝੇ ਜਾਂਦੇ ਹਾਂ ਜਿਨ੍ਹਾਂ ਕੋਲ ਕੁਝ ਨਹੀਂ ਹੈ, ਫਿਰ ਵੀ ਸਾਡੇ ਕੋਲ ਸਭ ਕੁਝ ਹੈ।
11
ਹੇ ਕੁਰਿੰਥਿਓ, ਅਸੀਂ ਤੁਹਾਡੇ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ; ਅਸੀਂ ਆਪਣਾ ਦਿਲ ਖੋਲ੍ਹ ਦਿੱਤਾ ਹੈ।
12
ਅਸੀਂ ਤੁਹਾਡੇ ਲਈ ਰੁਕਾਵਟ ਦਾ ਕਾਰਨ ਨਹੀਂ ਹਾਂ, ਸਗੋਂ ਤੁਹਾਡੇ ਹੀ ਮਨਾਂ ਵਿੱਚ ਰੁਕਾਵਟ ਹੈ।
13
ਮੈਂ ਤੁਹਾਨੂੰ ਆਪਣੇ ਬੱਚੇ ਸਮਝ ਕੇ ਕਹਿੰਦਾ ਹਾਂ ਕਿ ਤੁਸੀਂ ਵੀ ਆਪਣਾ ਦਿਲ ਸਾਡੇ ਲਈ ਖੋਲ੍ਹ ਦਿਓ।
14
ਅਵਿਸ਼ਵਾਸੀਆਂ ਨਾਲ ਬੇਮੇਲ ਜੂਲੇ ਵਿੱਚ ਨਾ ਜੁੱਤੋ; ਕਿਉਂਕਿ ਧਾਰਮਿਕਤਾ ਅਤੇ ਕੁਧਰਮ ਦੀ ਕੀ ਸਾਂਝ? ਜਾਂ ਚਾਨਣ ਦਾ ਹਨੇਰੇ ਨਾਲ ਕੀ ਸੰਬੰਧ?
15
ਅਤੇ ਮਸੀਹ ਦਾ ਬਲਿਆਲ ਦੇ ਨਾਲ ਕੀ ਮੇਲ? ਜਾਂ ਵਿਸ਼ਵਾਸੀ ਦਾ ਅਵਿਸ਼ਵਾਸੀ ਨਾਲ ਕੀ ਹਿੱਸਾ?
16
ਅਤੇ ਪਰਮੇਸ਼ਰ ਦੀ ਹੈਕਲ ਦਾ ਮੂਰਤੀਆਂ ਨਾਲ ਕੀ ਸਮਝੌਤਾ? ਕਿਉਂਕਿ ਅਸੀਂ ਜੀਉਂਦੇ ਪਰਮੇਸ਼ਰ ਦੀ ਹੈਕਲ ਹਾਂ, ਜਿਵੇਂ ਕਿ ਪਰਮੇਸ਼ਰ ਨੇ ਕਿਹਾ: ਮੈਂ ਉਨ੍ਹਾਂ ਵਿੱਚ ਰਹਾਂਗਾ ਅਤੇ ਉਨ੍ਹਾਂ ਵਿਚਕਾਰ ਚੱਲਾਂ ਫਿਰਾਂਗਾ। ਮੈਂ ਉਨ੍ਹਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।
17
ਇਸ ਲਈ ਪ੍ਰਭੂ ਕਹਿੰਦਾ ਹੈ: ਉਨ੍ਹਾਂ ਵਿੱਚੋਂ ਨਿੱਕਲ ਆਓ ਤੇ ਅਲੱਗ ਹੋ ਜਾਓ ਅਤੇ ਅਸ਼ੁੱਧ ਵਸਤ ਨੂੰ ਨਾ ਛੂਹੋ; ਤਦ ਮੈਂ ਤੁਹਾਨੂੰ ਸਵੀਕਾਰ ਕਰਾਂਗਾ।
18
ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਇਹ ਸਰਬ-ਸ਼ਕਤੀਮਾਨ ਪ੍ਰਭੂ ਦਾ ਵਚਨ ਹੈ।
← Chapter 5
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 7 →
All chapters:
1
2
3
4
5
6
7
8
9
10
11
12
13