bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Corinthians 7
2 Corinthians 7
Punjabi Standard Bible (Punjabi Standard Bible) 2023
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 8 →
1
ਸੋ ਹੇ ਪਿਆਰਿਓ, ਜਦੋਂ ਸਾਨੂੰ ਇਹ ਵਾਇਦੇ ਮਿਲੇ ਹਨ ਤਾਂ ਆਓ ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਗੰਦਗੀ ਤੋਂ ਸ਼ੁੱਧ ਕਰੀਏ ਅਤੇ ਪਰਮੇਸ਼ਰ ਦੇ ਡਰ ਵਿੱਚ ਪਵਿੱਤਰਤਾ ਨੂੰ ਪੂਰਾ ਕਰੀਏ।
2
ਸਾਨੂੰ ਆਪਣੇ ਦਿਲਾਂ ਵਿੱਚ ਥਾਂ ਦਿਓ। ਅਸੀਂ ਨਾ ਕਿਸੇ ਦਾ ਨੁਕਸਾਨ ਕੀਤਾ, ਨਾ ਕਿਸੇ ਨੂੰ ਕੁਰਾਹੇ ਪਾਇਆ ਅਤੇ ਨਾ ਕਿਸੇ ਦਾ ਫਾਇਦਾ ਚੁੱਕਿਆ।
3
ਇਹ ਮੈਂ ਦੋਸ਼ ਲਾਉਣ ਲਈ ਨਹੀਂ ਕਹਿੰਦਾ, ਕਿਉਂਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਤੁਸੀਂ ਸਾਡੇ ਦਿਲਾਂ ਵਿੱਚ ਇਸ ਤਰ੍ਹਾਂ ਵੱਸ ਗਏ ਹੋ ਕਿ ਸਾਡਾ ਜੀਉਣਾ ਅਤੇ ਮਰਨਾ ਤੁਹਾਡੇ ਨਾਲ ਹੀ ਹੈ।
4
ਮੈਨੂੰ ਤੁਹਾਡੇ ਵਿਖੇ ਵੱਡੀ ਦਲੇਰੀ ਹੈ; ਮੈਨੂੰ ਤੁਹਾਡੇ ਵਿਖੇ ਬਹੁਤ ਅਭਿਮਾਨ ਹੈ; ਮੈਂ ਦਿਲਾਸੇ ਨਾਲ ਭਰ ਗਿਆ ਹਾਂ। ਮੈਂ ਆਪਣੇ ਸਾਰੇ ਕਸ਼ਟ ਵਿੱਚ ਅਨੰਦ ਨਾਲ ਭਰਿਆ ਰਹਿੰਦਾ ਹਾਂ।
5
ਕਿਉਂਕਿ ਜਦੋਂ ਅਸੀਂ ਮਕਦੂਨਿਯਾ ਆਏ ਤਾਂ ਉਦੋਂ ਵੀ ਸਾਡੇ ਸਰੀਰ ਨੂੰ ਕੋਈ ਅਰਾਮ ਨਾ ਮਿਲਿਆ ਸਗੋਂ ਸਾਨੂੰ ਹਰ ਪਾਸਿਓਂ ਕਸ਼ਟ ਸਹਿਣੇ ਪਏ; ਬਾਹਰ ਝਗੜੇ ਅਤੇ ਅੰਦਰ ਡਰ ਸੀ।
6
ਪਰ ਪਰਮੇਸ਼ਰ ਨੇ ਜਿਹੜਾ ਹਲੀਮਾਂ ਨੂੰ ਤਸੱਲੀ ਦਿੰਦਾ ਹੈ, ਸਾਨੂੰ ਤੀਤੁਸ ਦੇ ਆਉਣ ਨਾਲ ਤਸੱਲੀ ਦਿੱਤੀ;
7
ਨਾ ਕੇਵਲ ਉਸ ਦੇ ਆਉਣ ਨਾਲ, ਸਗੋਂ ਉਸ ਤਸੱਲੀ ਨਾਲ ਵੀ ਜੋ ਉਸ ਨੂੰ ਤੁਹਾਡੇ ਤੋਂ ਮਿਲੀ ਸੀ। ਉਸ ਨੇ ਮੇਰੇ ਪ੍ਰਤੀ ਤੁਹਾਡੀ ਤਾਂਘ, ਤੁਹਾਡੇ ਦੁੱਖ ਅਤੇ ਮੇਰੇ ਵਿਖੇ ਤੁਹਾਡੀ ਲਗਨ ਬਾਰੇ ਮੈਨੂੰ ਦੱਸਿਆ ਜਿਸ ਤੋਂ ਮੈਂ ਹੋਰ ਵੀ ਪ੍ਰਸੰਨ ਹੋਇਆ।
8
ਕਿਉਂਕਿ ਜੇ ਮੈਂ ਆਪਣੀ ਪੱਤ੍ਰੀ ਦੁਆਰਾ ਤੁਹਾਨੂੰ ਦੁਖੀ ਕੀਤਾ, ਤਾਂ ਵੀ ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ। ਭਾਵੇਂ ਪਹਿਲਾਂ ਮੈਨੂੰ ਪਛਤਾਵਾ ਹੋਇਆ ਸੀ, ਕਿਉਂਕਿ ਮੈਂ ਵੇਖਿਆ ਕਿ ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀ, ਉਸ ਪੱਤ੍ਰੀ ਤੋਂ ਤੁਹਾਨੂੰ ਦੁੱਖ ਪਹੁੰਚਿਆ।
9
ਹੁਣ ਮੈਂ ਅਨੰਦ ਹਾਂ, ਪਰ ਇਸ ਲਈ ਨਹੀਂ ਕਿ ਤੁਹਾਨੂੰ ਦੁੱਖ ਪਹੁੰਚਿਆ ਸਗੋਂ ਇਸ ਲਈ ਕਿ ਉਸ ਦੁੱਖ ਦੇ ਕਾਰਨ ਤੁਸੀਂ ਤੋਬਾ ਕਰ ਲਈ; ਕਿਉਂ ਜੋ ਤੁਹਾਡਾ ਦੁਖੀ ਹੋਣਾ ਪਰਮੇਸ਼ਰ ਦੀ ਇੱਛਾ ਅਨੁਸਾਰ ਸੀ ਤਾਂਕਿ ਸਾਡੇ ਕਾਰਨ ਕਿਸੇ ਗੱਲ ਵਿੱਚ ਤੁਹਾਡੀ ਹਾਨੀ ਨਾ ਹੋਵੇ।
10
ਕਿਉਂਕਿ ਜਿਹੜਾ ਦੁੱਖ ਪਰਮੇਸ਼ਰ ਦੀ ਇੱਛਾ ਅਨੁਸਾਰ ਆਉਂਦਾ ਹੈ ਉਹ ਤੋਬਾ ਦਾ ਕਾਰਨ ਬਣਦਾ ਹੈ ਜਿਸ ਦਾ ਨਤੀਜਾ ਮੁਕਤੀ ਹੁੰਦਾ ਹੈ ਅਤੇ ਉਸ ਤੋਂ ਪਛਤਾਉਣਾ ਨਹੀਂ ਪੈਂਦਾ; ਪਰ ਸੰਸਾਰਕ ਦੁੱਖ ਮੌਤ ਦਾ ਕਾਰਨ ਬਣਦਾ ਹੈ।
11
ਇਸ ਲਈ ਵੇਖੋ, ਪਰਮੇਸ਼ਰ ਦੀ ਇੱਛਾ ਅਨੁਸਾਰ ਆਏ ਇਸ ਦੁੱਖ ਨੇ ਤੁਹਾਡੇ ਅੰਦਰ ਕਿੰਨਾ ਉਤਸ਼ਾਹ, ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਦੀ ਕਿੰਨੀ ਇੱਛਾ, ਕਿੰਨਾ ਰੋਸ, ਕਿੰਨਾ ਡਰ, ਕਿੰਨੀ ਤਾਂਘ, ਕਿੰਨੀ ਲਗਨ ਅਤੇ ਕਿੰਨਾ ਨਿਆਂ ਪੈਦਾ ਕੀਤਾ। ਤੁਸੀਂ ਇਸ ਗੱਲ ਵਿੱਚ ਹਰ ਤਰ੍ਹਾਂ ਨਾਲ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕੀਤਾ ਹੈ।
12
ਸੋ ਜੇ ਮੈਂ ਤੁਹਾਨੂੰ ਲਿਖਿਆ ਵੀ ਤਾਂ ਉਸ ਦੇ ਕਾਰਨ ਨਹੀਂ ਲਿਖਿਆ ਜਿਸ ਨੇ ਅਨਿਆਂ ਕੀਤਾ ਅਤੇ ਨਾ ਹੀ ਉਸ ਦੇ ਕਾਰਨ ਜਿਸ ਨਾਲ ਅਨਿਆਂ ਹੋਇਆ, ਸਗੋਂ ਇਸ ਕਾਰਨ ਲਿਖਿਆ ਕਿ ਤੁਹਾਡੇ ਪ੍ਰਤੀ ਸਾਡੀ ਜੋ ਲਗਨ ਹੈ ਉਹ ਪਰਮੇਸ਼ਰ ਦੇ ਸਨਮੁੱਖ ਤੁਹਾਡੇ ਉੱਤੇ ਪਰਗਟ ਹੋ ਜਾਵੇ।
13
ਇਸ ਕਾਰਨ ਸਾਨੂੰ ਦਿਲਾਸਾ ਮਿਲਿਆ। ਇਸ ਦਿਲਾਸੇ ਦੇ ਨਾਲ-ਨਾਲ ਅਸੀਂ ਤੀਤੁਸ ਦੇ ਅਨੰਦ ਦੇ ਕਾਰਨ ਹੋਰ ਵੀ ਪ੍ਰਸੰਨ ਹੋਏ, ਕਿਉਂ ਜੋ ਉਸ ਦੀ ਆਤਮਾ ਤੁਹਾਡੇ ਸਭਨਾਂ ਦੇ ਕਾਰਨ ਤਾਜ਼ਾ ਹੋਈ,
14
ਕਿਉਂਕਿ ਜੇ ਮੈਂ ਉਸ ਦੇ ਸਾਹਮਣੇ ਤੁਹਾਡੇ ਵਿਖੇ ਕਿਸੇ ਗੱਲ ਦਾ ਅਭਿਮਾਨ ਕੀਤਾ ਤਾਂ ਮੈਨੂੰ ਸ਼ਰਮਿੰਦਾ ਨਹੀਂ ਹੋਣਾ ਪਿਆ, ਸਗੋਂ ਜਿਸ ਤਰ੍ਹਾਂ ਅਸੀਂ ਤੁਹਾਨੂੰ ਸਾਰੀਆਂ ਗੱਲਾਂ ਸੱਚ-ਸੱਚ ਦੱਸੀਆਂ ਉਸੇ ਤਰ੍ਹਾਂ ਤੀਤੁਸ ਦੇ ਸਾਹਮਣੇ ਸਾਡਾ ਅਭਿਮਾਨ ਵੀ ਸੱਚ ਠਹਿਰਿਆ।
15
ਜਦੋਂ ਉਹ ਤੁਹਾਡੀ ਸਾਰਿਆਂ ਦੀ ਆਗਿਆਕਾਰੀ ਨੂੰ ਚੇਤੇ ਕਰਦਾ ਹੈ ਕਿ ਤੁਸੀਂ ਕਿਵੇਂ ਡਰਦੇ ਅਤੇ ਕੰਬਦੇ ਹੋਏ ਉਸ ਨੂੰ ਸਵੀਕਾਰ ਕੀਤਾ ਤਾਂ ਤੁਹਾਡੇ ਪ੍ਰਤੀ ਉਸ ਦਾ ਪ੍ਰੇਮ ਹੋਰ ਵੀ ਵਧਦਾ ਜਾਂਦਾ ਹੈ।
16
ਮੈਂ ਇਸ ਤੋਂ ਅਨੰਦ ਹਾਂ ਕਿ ਮੈਨੂੰ ਹਰ ਗੱਲ ਵਿੱਚ ਤੁਹਾਡੇ 'ਤੇ ਭਰੋਸਾ ਹੈ।
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 8 →
All chapters:
1
2
3
4
5
6
7
8
9
10
11
12
13