bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Corinthians 13
2 Corinthians 13
Punjabi Standard Bible (Punjabi Standard Bible) 2023
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
1
ਹੁਣ ਮੈਂ ਤੀਜੀ ਵਾਰ ਤੁਹਾਡੇ ਕੋਲ ਆ ਰਿਹਾ ਹਾਂ; ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਹਰੇਕ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ ।
2
ਜਦੋਂ ਮੈਂ ਦੂਜੀ ਵਾਰ ਤੁਹਾਡੇ ਕੋਲ ਸੀ ਤਾਂ ਮੈਂ ਤੁਹਾਨੂੰ ਚਿਤਾਵਨੀ ਦਿੱਤੀ ਸੀ ਅਤੇ ਹੁਣ ਜਦੋਂ ਉੱਥੇ ਨਹੀਂ ਹਾਂ ਤਾਂ ਉਨ੍ਹਾਂ ਨੂੰ ਜਿਨ੍ਹਾਂ ਪਹਿਲਾਂ ਪਾਪ ਕੀਤੇ ਅਤੇ ਬਾਕੀ ਸਭਨਾਂ ਨੂੰ ਪਹਿਲਾਂ ਹੀ ਕਹਿ ਦਿੰਦਾ ਹਾਂ ਕਿ ਜੇ ਮੈਂ ਫੇਰ ਤੁਹਾਡੇ ਕੋਲ ਆਵਾਂ ਤਾਂ ਕਿਸੇ ਨੂੰ ਨਾ ਛੱਡਾਂਗਾ।
3
ਕਿਉਂਕਿ ਤੁਸੀਂ ਤਾਂ ਇਸ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਰਾਹੀਂ ਬੋਲਦਾ ਹੈ; ਉਹ ਤੁਹਾਡੇ ਪ੍ਰਤੀ ਨਿਰਬਲ ਨਹੀਂ, ਸਗੋਂ ਤੁਹਾਡੇ ਵਿੱਚ ਸਾਮਰਥੀ ਹੈ।
4
ਉਹ ਤਾਂ ਨਿਰਬਲਤਾ ਵਿੱਚ ਸਲੀਬ 'ਤੇ ਚੜ੍ਹਾਇਆ ਗਿਆ, ਪਰ ਪਰਮੇਸ਼ਰ ਦੀ ਸਮਰੱਥਾ ਨਾਲ ਜੀਉਂਦਾ ਹੈ। ਅਸੀਂ ਵੀ ਉਸ ਵਿੱਚ ਨਿਰਬਲ ਤਾਂ ਹਾਂ, ਪਰ ਪਰਮੇਸ਼ਰ ਦੀ ਉਸ ਸਮਰੱਥਾ ਦੁਆਰਾ ਜੋ ਤੁਹਾਡੇ ਲਈ ਹੈ, ਅਸੀਂ ਉਸ ਦੇ ਨਾਲ ਜੀਵਾਂਗੇ।
5
ਆਪਣੇ ਆਪ ਨੂੰ ਪਰਖੋ ਕਿ ਤੁਸੀਂ ਵਿਸ਼ਵਾਸ ਵਿੱਚ ਹੋ ਜਾਂ ਨਹੀਂ। ਆਪਣੇ ਆਪ ਦੀ ਜਾਂਚ ਕਰੋ! ਜਾਂ ਕੀ ਤੁਸੀਂ ਆਪਣੇ ਵਿਖੇ ਇਹ ਨਹੀਂ ਜਾਣਦੇ ਕਿ ਯਿਸੂ ਮਸੀਹ ਤੁਹਾਡੇ ਵਿੱਚ ਰਹਿੰਦਾ ਹੈ? ਜੇ ਨਹੀਂ ਤਾਂ ਤੁਸੀਂ ਅਯੋਗ ਠਹਿਰੇ।
6
ਪਰ ਮੈਨੂੰ ਆਸ ਹੈ ਜੋ ਤੁਸੀਂ ਇਹ ਜਾਣ ਲਵੋਗੇ ਕਿ ਅਸੀਂ ਅਯੋਗ ਨਹੀਂ ਹਾਂ।
7
ਹੁਣ ਅਸੀਂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਬੁਰਾਈ ਨਾ ਕਰੋ; ਇਸ ਲਈ ਨਹੀਂ ਕਿ ਅਸੀਂ ਖਰੇ ਵਿਖਾਈ ਦੇਈਏ, ਸਗੋਂ ਇਸ ਲਈ ਕਿ ਤੁਸੀਂ ਉਹੀ ਕਰੋ ਜੋ ਭਲਾ ਹੈ ਭਾਵੇਂ ਅਸੀਂ ਅਯੋਗ ਠਹਿਰੀਏ।
8
ਕਿਉਂਕਿ ਅਸੀਂ ਸੱਚ ਦੇ ਵਿਰੁੱਧ ਕੁਝ ਨਹੀਂ ਕਰ ਸਕਦੇ, ਪਰ ਸੱਚ ਦੇ ਲਈ ਕਰ ਸਕਦੇ ਹਾਂ।
9
ਜਦੋਂ ਅਸੀਂ ਨਿਰਬਲ ਹੁੰਦੇ ਹਾਂ ਅਤੇ ਤੁਸੀਂ ਬਲਵੰਤ ਹੁੰਦੇ ਹੋ, ਤਾਂ ਅਸੀਂ ਅਨੰਦ ਕਰਦੇ ਹਾਂ। ਅਸੀਂ ਤੁਹਾਡੀ ਸਿੱਧਤਾ ਲਈ ਵੀ ਪ੍ਰਾਰਥਨਾ ਕਰਦੇ ਹਾਂ।
10
ਇਸ ਕਰਕੇ ਮੈਂ ਦੂਰ ਹੁੰਦਿਆਂ ਇਹ ਗੱਲਾਂ ਲਿਖ ਰਿਹਾ ਹਾਂ ਤਾਂਕਿ ਜਦੋਂ ਮੈਂ ਉੱਥੇ ਮੌਜੂਦ ਹੋਵਾਂ ਤਾਂ ਮੈਨੂੰ ਆਪਣੇ ਉਸ ਅਧਿਕਾਰ ਦਾ ਇਸਤੇਮਾਲ ਕਰਦਿਆਂ ਤੁਹਾਡੇ ਨਾਲ ਸਖ਼ਤੀ ਨਾ ਵਰਤਣੀ ਪਵੇ ਜਿਹੜਾ ਪ੍ਰਭੂ ਨੇ ਮੈਨੂੰ ਉਸਾਰਨ ਲਈ ਦਿੱਤਾ, ਨਾ ਕਿ ਡੇਗਣ ਲਈ।
11
ਅੰਤ ਵਿੱਚ, ਹੇ ਭਾਈਓ, ਅਨੰਦ ਕਰੋ, ਸਿੱਧ ਹੁੰਦੇ ਜਾਓ, ਉਤਸ਼ਾਹਿਤ ਰਹੋ, ਇੱਕ ਮਨ ਹੋਵੋ, ਮੇਲ-ਮਿਲਾਪ ਰੱਖੋ। ਪ੍ਰੇਮ ਅਤੇ ਸ਼ਾਂਤੀ ਦਾ ਪਰਮੇਸ਼ਰ ਤੁਹਾਡੇ ਨਾਲ ਹੋਵੇਗਾ।
12
ਇੱਕ ਦੂਜੇ ਨੂੰ ਪਵਿੱਤਰ ਚੁੰਮੇ ਨਾਲ ਸਲਾਮ ਕਹੋ। ਸਾਰੇ ਸੰਤ ਤੁਹਾਨੂੰ ਸਲਾਮ ਕਹਿੰਦੇ ਹਨ।
13
ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ਰ ਦਾ ਪ੍ਰੇਮ ਅਤੇ ਪਵਿੱਤਰ ਆਤਮਾ ਦੀ ਸੰਗਤੀ ਤੁਹਾਡੇ ਨਾਲ ਹੁੰਦੀ ਰਹੇ। ਆਮੀਨ।
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
All chapters:
1
2
3
4
5
6
7
8
9
10
11
12
13