bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Corinthians 8
2 Corinthians 8
Punjabi Standard Bible (Punjabi Standard Bible) 2023
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 9 →
1
ਹੇ ਭਰਾਵੋ, ਹੁਣ ਅਸੀਂ ਤੁਹਾਨੂੰ ਪਰਮੇਸ਼ਰ ਦੀ ਉਸ ਕਿਰਪਾ ਬਾਰੇ ਦੱਸਦੇ ਹਾਂ ਜੋ ਮਕਦੂਨਿਯਾ ਦੀ ਕਲੀਸਿਆਵਾਂ ਉੱਤੇ ਹੋਈ ਹੈ,
2
ਕਿ ਕਸ਼ਟ ਦੀ ਵੱਡੀ ਪਰੀਖਿਆ ਵਿੱਚ ਉਨ੍ਹਾਂ ਦੇ ਅਨੰਦ ਦੀ ਬਹੁਤਾਇਤ ਅਤੇ ਉਨ੍ਹਾਂ ਦੀ ਅੱਤ ਗਰੀਬੀ ਨੇ ਉਨ੍ਹਾਂ ਦੀ ਖੁੱਲ੍ਹਦਿਲੀ ਨੂੰ ਹੋਰ ਵੀ ਵਧਾਇਆ।
3
ਮੈਂ ਗਵਾਹੀ ਦਿੰਦਾ ਹਾਂ ਕਿ ਉਨ੍ਹਾਂ ਨੇ ਆਪਣੀ ਸਮਰੱਥਾ ਅਨੁਸਾਰ, ਬਲਕਿ ਸਮਰੱਥਾ ਤੋਂ ਵੀ ਵਧਕੇ ਸਵੈ-ਇੱਛਾ ਨਾਲ ਦਿੱਤਾ।
4
ਉਹ ਬੜਾ ਜ਼ੋਰ ਦੇ ਕੇ ਸਾਨੂੰ ਬੇਨਤੀ ਕਰਦੇ ਰਹੇ ਕਿ ਉਨ੍ਹਾਂ ਨੂੰ ਸੰਤਾਂ ਦੀ ਸੇਵਾ ਵਿੱਚ ਸਾਂਝੀ ਹੋਣ ਦਾ ਮੌਕਾ ਦਿੱਤਾ ਜਾਵੇ
5
ਅਤੇ ਉਨ੍ਹਾਂ ਸਾਡੀ ਆਸ ਤੋਂ ਵੀ ਵਧਕੇ ਪਰਮੇਸ਼ਰ ਦੀ ਇੱਛਾ ਨਾਲ ਪਹਿਲਾਂ ਆਪਣੇ ਆਪ ਨੂੰ ਪ੍ਰਭੂ ਦੇ ਪ੍ਰਤੀ ਅਤੇ ਫਿਰ ਸਾਡੇ ਪ੍ਰਤੀ ਸਮਰਪਿਤ ਕੀਤਾ।
6
ਸੋ ਅਸੀਂ ਤੀਤੁਸ ਨੂੰ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਉਸ ਨੇ ਦਾਨ ਦੀ ਸੇਵਾ ਨੂੰ ਸ਼ੁਰੂ ਕੀਤਾ ਉਸੇ ਤਰ੍ਹਾਂ ਤੁਹਾਡੇ ਵਿਚਕਾਰ ਇਸ ਨੂੰ ਪੂਰਾ ਵੀ ਕਰੇ।
7
ਹੁਣ ਜਿਸ ਤਰ੍ਹਾਂ ਤੁਸੀਂ ਹਰੇਕ ਗੱਲ ਵਿੱਚ ਅਰਥਾਤ ਵਿਸ਼ਵਾਸ, ਵਚਨ, ਗਿਆਨ ਅਤੇ ਹਰ ਤਰ੍ਹਾਂ ਦੇ ਉੱਦਮ ਵਿੱਚ ਅਤੇ ਤੁਹਾਡੇ ਪ੍ਰਤੀ ਸਾਡਾ ਜੋ ਪ੍ਰੇਮ ਹੈ ਉਸ ਵਿੱਚ ਵਧਦੇ ਜਾਂਦੇ ਹੋ, ਉਸੇ ਤਰ੍ਹਾਂ ਇਸ ਦਾਨ ਦੀ ਸੇਵਾ ਵਿੱਚ ਵੀ ਵਧਦੇ ਜਾਓ।
8
ਮੈਂ ਇਹ ਹੁਕਮ ਦੇ ਤੌਰ 'ਤੇ ਨਹੀਂ, ਬਲਕਿ ਦੂਜਿਆਂ ਦੇ ਉੱਦਮ ਦੁਆਰਾ ਤੁਹਾਡੇ ਪ੍ਰੇਮ ਦੀ ਸਚਾਈ ਨੂੰ ਪਰਖਣ ਲਈ ਕਹਿੰਦਾ ਹਾਂ।
9
ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਕਿ ਉਹ ਧਨਵਾਨ ਹੁੰਦੇ ਹੋਏ ਵੀ ਤੁਹਾਡੇ ਲਈ ਕੰਗਾਲ ਬਣਿਆ ਤਾਂਕਿ ਉਸ ਦੇ ਕੰਗਾਲ ਹੋਣ ਦੁਆਰਾ ਤੁਸੀਂ ਧਨਵਾਨ ਹੋ ਜਾਓ।
10
ਇਸ ਬਾਰੇ ਮੈਂ ਇੱਕ ਸਲਾਹ ਦਿੰਦਾ ਹਾਂ: ਇਹ ਤੁਹਾਡੇ ਲਈ ਲਾਭਦਾਇਕ ਹੈ ਜਿਨ੍ਹਾਂ ਪਿਛਲੇ ਸਾਲ ਤੋਂ ਨਾ ਕੇਵਲ ਇਸ ਸੇਵਾ ਨੂੰ ਸ਼ੁਰੂ ਕੀਤਾ, ਸਗੋਂ ਇਸ ਦੀ ਇੱਛਾ ਕਰਨ ਵਿੱਚ ਵੀ ਅੱਗੇ ਸੀ।
11
ਹੁਣ ਤੁਸੀਂ ਇਸ ਸੇਵਾ ਨੂੰ ਪੂਰਾ ਵੀ ਕਰੋ ਤਾਂਕਿ ਜਿਸ ਤਰ੍ਹਾਂ ਇਸ ਦੀ ਇੱਛਾ ਕਰਨ ਲਈ ਉਤਸੁਕ ਸੀ ਉਸੇ ਤਰ੍ਹਾਂ ਜੋ ਤੁਹਾਡੇ ਕੋਲ ਹੈ ਉਸ ਵਿੱਚੋਂ ਇਸ ਨੂੰ ਪੂਰਾ ਵੀ ਕਰ ਸਕੋ।
12
ਕਿਉਂਕਿ ਜੇ ਕਿਸੇ ਦੇ ਮਨ ਵਿੱਚ ਦਾਨ ਦੇਣ ਦੀ ਇੱਛਾ ਪਹਿਲਾਂ ਤੋਂ ਹੈ ਤਾਂ ਦਾਨ ਉਸੇ ਦੇ ਅਨੁਸਾਰ ਗ੍ਰਹਿਣਯੋਗ ਹੁੰਦਾ ਹੈ ਜੋ ਉਸ ਦੇ ਕੋਲ ਹੈ, ਨਾ ਕਿ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।
13
ਕਿਉਂ ਜੋ ਇਸ ਦਾ ਉਦੇਸ਼ ਦੂਜਿਆਂ ਨੂੰ ਅਰਾਮ ਅਤੇ ਤੁਹਾਨੂੰ ਕਸ਼ਟ ਦੇਣਾ ਨਹੀਂ, ਬਲਕਿ ਬਰਾਬਰੀ ਤੋਂ ਹੈ।
14
ਇਸ ਵਰਤਮਾਨ ਸਮੇਂ ਵਿੱਚ ਤੁਹਾਡੀ ਬਹੁਤਾਇਤ ਉਨ੍ਹਾਂ ਦੀ ਥੁੜ੍ਹ ਨੂੰ ਪੂਰਾ ਕਰੇ ਤਾਂਕਿ ਉਨ੍ਹਾਂ ਦੀ ਬਹੁਤਾਇਤ ਵੀ ਤੁਹਾਡੀ ਥੁੜ੍ਹ ਨੂੰ ਪੂਰਾ ਕਰੇ, ਜਿਸ ਨਾਲ ਬਰਾਬਰੀ ਬਣੀ ਰਹੇ।
15
ਜਿਵੇਂ ਲਿਖਿਆ ਹੈ: ਜਿਸ ਨੇ ਬਹੁਤ ਇਕੱਠਾ ਕੀਤਾ ਉਸ ਕੋਲ ਬਹੁਤ ਨਾ ਨਿੱਕਲਿਆ ਅਤੇ ਜਿਸ ਨੇ ਘੱਟ ਇਕੱਠਾ ਕੀਤਾ ਉਸ ਕੋਲ ਘੱਟ ਨਾ ਨਿੱਕਲਿਆ।
16
ਪਰਮੇਸ਼ਰ ਦਾ ਧੰਨਵਾਦ ਹੋਵੇ ਜਿਸ ਨੇ ਤੀਤੁਸ ਦੇ ਮਨ ਵਿੱਚ ਤੁਹਾਡੇ ਲਈ ਅਜਿਹਾ ਉਤਸ਼ਾਹ ਭਰਿਆ ਹੈ,
17
ਕਿਉਂਕਿ ਉਸ ਨੇ ਸਾਡੀ ਬੇਨਤੀ ਮੰਨ ਲਈ ਅਤੇ ਹੋਰ ਜ਼ਿਆਦਾ ਉਤਸ਼ਾਹਿਤ ਹੋ ਕੇ ਸਵੈ-ਇੱਛਾ ਨਾਲ ਤੁਹਾਡੇ ਕੋਲ ਆ ਰਿਹਾ ਹੈ।
18
ਅਸੀਂ ਉਸ ਦੇ ਨਾਲ ਉਸ ਭਾਈ ਨੂੰ ਭੇਜਿਆ ਹੈ ਜਿਸ ਦੀ ਪ੍ਰਸ਼ੰਸਾ ਖੁਸ਼ਖ਼ਬਰੀ ਦੇ ਪ੍ਰਚਾਰ ਕਰਕੇ ਸਾਰੀਆਂ ਕਲੀਸਿਆਵਾਂ ਵਿੱਚ ਹੁੰਦੀ ਹੈ।
19
ਕੇਵਲ ਐਨਾ ਹੀ ਨਹੀਂ, ਬਲਕਿ ਕਲੀਸਿਆਵਾਂ ਵੱਲੋਂ ਉਸ ਨੂੰ ਨਿਯੁਕਤ ਕੀਤਾ ਗਿਆ ਹੈ ਕਿ ਉਹ ਇਸ ਦਾਨ ਦੀ ਸੇਵਾ ਵਿੱਚ ਸਾਡੇ ਨਾਲ ਜਾਵੇ ਜੋ ਅਸੀਂ ਪ੍ਰਭੂ ਦੀ ਮਹਿਮਾ ਲਈ ਅਤੇ ਆਪਣੇ ਉਤਸ਼ਾਹ ਨੂੰ ਪਰਗਟ ਕਰਨ ਲਈ ਕਰ ਰਹੇ ਹਾਂ।
20
ਅਸੀਂ ਇਹ ਸਾਵਧਾਨੀ ਇਸ ਲਈ ਰੱਖਦੇ ਹਾਂ ਤਾਂਕਿ ਕੋਈ ਵੀ ਇਸ ਖੁੱਲ੍ਹੇ ਦਾਨ ਦੇ ਪ੍ਰਬੰਧ ਦੇ ਵਿਖੇ ਸਾਡੇ ਉੱਤੇ ਦੋਸ਼ ਨਾ ਲਾ ਸਕੇ,
21
ਕਿਉਂਕਿ ਅਸੀਂ ਉਨ੍ਹਾਂ ਗੱਲਾਂ 'ਤੇ ਧਿਆਨ ਦਿੰਦੇ ਹਾਂ ਜਿਹੜੀਆਂ ਕੇਵਲ ਪ੍ਰਭੂ ਦੇ ਸਨਮੁੱਖ ਹੀ ਨਹੀਂ, ਸਗੋਂ ਮਨੁੱਖਾਂ ਦੇ ਸਨਮੁੱਖ ਵੀ ਭਲੀਆਂ ਹਨ।
22
ਅਸੀਂ ਉਨ੍ਹਾਂ ਦੇ ਨਾਲ ਆਪਣੇ ਉਸ ਭਾਈ ਨੂੰ ਵੀ ਭੇਜਿਆ ਹੈ ਜਿਸ ਨੂੰ ਅਸੀਂ ਕਈ ਵਾਰ ਪਰਖਿਆ ਅਤੇ ਬਹੁਤ ਸਾਰੀਆਂ ਗੱਲਾਂ ਵਿੱਚ ਉੱਦਮੀ ਪਾਇਆ; ਉਸ ਨੂੰ ਤੁਹਾਡੇ ਉੱਤੇ ਬਹੁਤ ਭਰੋਸਾ ਹੈ ਜਿਸ ਕਰਕੇ ਉਹ ਹੋਰ ਵੀ ਜ਼ਿਆਦਾ ਉਤਸ਼ਾਹਿਤ ਹੈ।
23
ਜੇ ਤੀਤੁਸ ਬਾਰੇ ਕਹਾਂ ਤਾਂ ਉਹ ਮੇਰਾ ਸਾਥੀ ਅਤੇ ਤੁਹਾਡਾ ਸਹਿਕਰਮੀ ਹੈ; ਜੇ ਆਪਣੇ ਭਾਈਆਂ ਬਾਰੇ ਕਹਾਂ ਤਾਂ ਉਹ ਕਲੀਸਿਆਵਾਂ ਦੇ ਸੰਦੇਸ਼ਵਾਹਕ ਅਤੇ ਮਸੀਹ ਦੀ ਮਹਿਮਾ ਹਨ।
24
ਸੋ ਤੁਸੀਂ ਕਲੀਸਿਆਵਾਂ ਦੇ ਸਾਹਮਣੇ ਉਨ੍ਹਾਂ ਨੂੰ ਆਪਣੇ ਪ੍ਰੇਮ ਦਾ ਅਤੇ ਉਸ ਅਭਿਮਾਨ ਦਾ ਜੋ ਅਸੀਂ ਤੁਹਾਡੇ ਵਿਖੇ ਰੱਖਦੇ ਹਾਂ, ਪ੍ਰਮਾਣ ਦਿਓ।
← Chapter 7
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 9 →
All chapters:
1
2
3
4
5
6
7
8
9
10
11
12
13