bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Corinthians 12
2 Corinthians 12
Punjabi Standard Bible (Punjabi Standard Bible) 2023
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 13 →
1
ਮੇਰੇ ਲਈ ਅਭਿਮਾਨ ਕਰਨਾ ਲਾਭਦਾਇਕ ਤਾਂ ਨਹੀਂ, ਪਰ ਜ਼ਰੂਰੀ ਹੈ। ਹੁਣ ਮੈਂ ਪ੍ਰਭੂ ਵੱਲੋਂ ਮਿਲੇ ਦਰਸ਼ਨਾਂ ਅਤੇ ਪ੍ਰਕਾਸ਼ਨਾਂ ਦੀ ਗੱਲ ਕਰਾਂਗਾ;
2
ਮੈਂ ਮਸੀਹ ਵਿੱਚ ਇੱਕ ਅਜਿਹੇ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਸਾਲ ਪਹਿਲਾਂ ਤੀਜੇ ਅਕਾਸ਼ ਤੱਕ ਉਠਾਇਆ ਗਿਆ; ਮੈਂ ਨਹੀਂ ਜਾਣਦਾ ਕਿ ਸਰੀਰ ਸਮੇਤ ਜਾਂ ਸਰੀਰ ਤੋਂ ਬਿਨਾਂ, ਇਹ ਪਰਮੇਸ਼ਰ ਹੀ ਜਾਣਦਾ ਹੈ।
3
ਮੈਂ ਇਹ ਜਾਣਦਾ ਹਾਂ ਕਿ ਇਹ ਮਨੁੱਖ, ਪਤਾ ਨਹੀਂ ਸਰੀਰ ਸਮੇਤ ਜਾਂ ਸਰੀਰ ਤੋਂ ਬਿਨਾਂ ਪਰਮੇਸ਼ਰ ਹੀ ਜਾਣਦਾ ਹੈ,
4
ਫ਼ਿਰਦੌਸ 'ਤੇ ਉਠਾਇਆ ਗਿਆ ਅਤੇ ਉਸ ਨੇ ਅਜਿਹੀਆਂ ਗੱਲਾਂ ਸੁਣੀਆਂ ਜੋ ਵਰਣਨ ਤੋਂ ਬਾਹਰ ਹਨ ਅਤੇ ਜਿਨ੍ਹਾਂ ਨੂੰ ਬੋਲਣ ਦੀ ਆਗਿਆ ਮਨੁੱਖ ਨੂੰ ਨਹੀਂ।
5
ਅਜਿਹੇ ਮਨੁੱਖ ਦੇ ਵਿਖੇ ਮੈਂ ਅਭਿਮਾਨ ਕਰਾਂਗਾ ਪਰ ਮੈਂ ਆਪਣੇ ਵਿਖੇ ਅਭਿਮਾਨ ਨਹੀਂ ਕਰਾਂਗਾ, ਸਿਵਾਏ ਆਪਣੀਆਂ ਨਿਰਬਲਤਾਈਆਂ ਦੇ।
6
ਜੇ ਮੈਂ ਅਭਿਮਾਨ ਕਰਨਾ ਵੀ ਚਾਹਾਂ ਤਾਂ ਮੂਰਖ ਨਹੀਂ ਠਹਿਰਾਂਗਾ, ਕਿਉਂਕਿ ਮੈਂ ਸੱਚ ਹੀ ਕਹਾਂਗਾ। ਪਰ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ, ਤਾਂਕਿ ਅਜਿਹਾ ਨਾ ਹੋਵੇ ਕਿ ਕੋਈ ਮੈਨੂੰ ਉਸ ਤੋਂ ਵਧਕੇ ਸਮਝੇ ਜਿਵੇਂ ਉਹ ਮੈਨੂੰ ਵੇਖਦਾ ਜਾਂ ਮੇਰੇ ਕੋਲੋਂ ਸੁਣਦਾ ਹੈ।
7
ਸੋ ਇਸ ਲਈ ਕਿ ਮੈਂ ਪ੍ਰਕਾਸ਼ਨਾਂ ਦੀ ਬਹੁਤਾਇਤ ਕਰਕੇ ਫੁੱਲ ਨਾ ਜਾਵਾਂ, ਮੈਨੂੰ ਇਸ ਤੋਂ ਬਚਾਈ ਰੱਖਣ ਲਈ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ੈਤਾਨ ਦਾ ਇੱਕ ਦੂਤ ਤਾਂਕਿ ਉਹ ਮੈਨੂੰ ਦੁੱਖ ਦੇਵੇ।
8
ਇਸ ਦੇ ਬਾਰੇ ਮੈਂ ਤਿੰਨ ਵਾਰ ਪ੍ਰਭੂ ਨੂੰ ਬੇਨਤੀ ਕੀਤੀ ਕਿ ਇਹ ਮੇਰੇ ਤੋਂ ਦੂਰ ਹੋ ਜਾਵੇ।
9
ਪਰ ਉਸ ਨੇ ਮੈਨੂੰ ਕਿਹਾ, “ਮੇਰੀ ਕਿਰਪਾ ਤੇਰੇ ਲਈ ਕਾਫੀ ਹੈ, ਕਿਉਂਕਿ ਮੇਰੀ ਸਮਰੱਥਾ ਨਿਰਬਲਤਾ ਵਿੱਚ ਸਿੱਧ ਹੁੰਦੀ ਹੈ।” ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਦੇ ਵਿਖੇ ਹੋਰ ਵੱਡੇ ਅਨੰਦ ਨਾਲ ਅਭਿਮਾਨ ਕਰਾਂਗਾ ਤਾਂਕਿ ਮਸੀਹ ਦੀ ਸਮਰੱਥਾ ਮੇਰੇ ਉੱਤੇ ਛਾਇਆ ਕਰਦੀ ਰਹੇ।
10
ਇਸ ਕਰਕੇ ਮੈਂ ਮਸੀਹ ਦੇ ਨਮਿੱਤ ਆਪਣੀਆਂ ਨਿਰਬਲਤਾਈਆਂ ਵਿੱਚ, ਨਿਰਾਦਰਾਂ ਵਿੱਚ, ਥੁੜ੍ਹਾਂ ਵਿੱਚ ਅਤੇ ਸਤਾਓ ਅਤੇ ਪਰੇਸ਼ਾਨੀਆਂ ਵਿੱਚ ਪ੍ਰਸੰਨ ਹਾਂ, ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਉਦੋਂ ਹੀ ਮੈਂ ਬਲਵੰਤ ਹੁੰਦਾ ਹਾਂ।
11
ਮੈਂ ਮੂਰਖ ਬਣ ਗਿਆ ਹਾਂ; ਤੁਸੀਂ ਹੀ ਮੈਨੂੰ ਇਸ ਦੇ ਲਈ ਮਜ਼ਬੂਰ ਕੀਤਾ। ਤੁਹਾਨੂੰ ਤਾਂ ਮੇਰੀ ਪ੍ਰਸ਼ੰਸਾ ਕਰਨੀ ਚਾਹੀਦੀ ਸੀ, ਕਿਉਂਕਿ ਭਾਵੇਂ ਮੈਂ ਕੁਝ ਨਹੀਂ ਹਾਂ, ਤਾਂ ਵੀ ਉਨ੍ਹਾਂ ਵੱਡੇ ਤੋਂ ਵੱਡੇ ਰਸੂਲਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹਾਂ।
12
ਸੱਚਮੁੱਚ ਪੂਰੇ ਧੀਰਜ ਸਹਿਤ ਚਿੰਨ੍ਹਾਂ, ਅਚੰਭਿਆਂ ਅਤੇ ਚਮਤਕਾਰਾਂ ਦੁਆਰਾ ਤੁਹਾਡੇ ਵਿਚਕਾਰ ਰਸੂਲ ਹੋਣ ਦੇ ਚਿੰਨ੍ਹ ਵੀ ਵਿਖਾਏ ਗਏ।
13
ਤੁਹਾਨੂੰ ਕਿਹੜੀ ਗੱਲ ਵਿੱਚ ਦੂਜੀਆਂ ਕਲੀਸਿਆਵਾਂ ਨਾਲੋਂ ਘੱਟ ਸਮਝਿਆ ਗਿਆ, ਸਿਵਾਏ ਇਸ ਦੇ ਕਿ ਮੈਂ ਆਪ ਤੁਹਾਡੇ ਉੱਤੇ ਬੋਝ ਨਹੀਂ ਬਣਿਆ? ਮੇਰੀ ਇਸ ਗਲਤੀ ਨੂੰ ਮਾਫ਼ ਕਰੋ।
14
ਵੇਖੋ, ਮੈਂ ਤੀਜੀ ਵਾਰ ਤੁਹਾਡੇ ਕੋਲ ਆਉਣ ਲਈ ਤਿਆਰ ਹਾਂ। ਮੈਂ ਤੁਹਾਡੇ 'ਤੇ ਬੋਝ ਨਹੀਂ ਬਣਾਂਗਾ, ਕਿਉਂਕਿ ਮੈਂ ਤੁਹਾਡੀਆਂ ਚੀਜ਼ਾਂ ਨੂੰ ਨਹੀਂ ਪਰ ਤੁਹਾਨੂੰ ਚਾਹੁੰਦਾ ਹਾਂ। ਮਾਤਾ-ਪਿਤਾ ਨੂੰ ਬੱਚਿਆਂ ਦੇ ਲਈ ਜੋੜਨਾ ਚਾਹੀਦਾ ਹੈ, ਨਾ ਕਿ ਬੱਚਿਆਂ ਨੂੰ ਮਾਤਾ-ਪਿਤਾ ਦੇ ਲਈ।
15
ਮੈਂ ਤੁਹਾਡੇ ਪ੍ਰਾਣਾਂ ਲਈ ਵੱਡੇ ਅਨੰਦ ਨਾਲ ਖਰਚ ਕਰਾਂਗਾ ਅਤੇ ਖਰਚ ਹੋ ਜਾਵਾਂਗਾ। ਜੇ ਮੈਂ ਤੁਹਾਨੂੰ ਵੱਧ ਪਿਆਰ ਕਰਾਂ, ਤਾਂ ਕੀ ਮੈਨੂੰ ਘੱਟ ਪਿਆਰ ਮਿਲਣਾ ਚਾਹੀਦਾ ਹੈ?
16
ਕੁਝ ਵੀ ਹੋਵੇ ਮੈਂ ਤੁਹਾਡੇ 'ਤੇ ਬੋਝ ਨਹੀਂ ਬਣਿਆ, ਫਿਰ ਵੀ ਕੋਈ ਕਹਿੰਦਾ ਹੈ ਕਿ ਮੈਂ ਚਤਰਾਈ ਨਾਲ ਤੁਹਾਨੂੰ ਧੋਖਾ ਦੇ ਕੇ ਫਸਾ ਲਿਆ।
17
ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਭੇਜਿਆ, ਕੀ ਉਨ੍ਹਾਂ ਦੁਆਰਾ ਮੈਂ ਤੁਹਾਡਾ ਕੋਈ ਫਾਇਦਾ ਚੁੱਕਿਆ?
18
ਮੈਂ ਤੀਤੁਸ ਨੂੰ ਤੁਹਾਡੇ ਕੋਲ ਆਉਣ ਦੀ ਬੇਨਤੀ ਕੀਤੀ ਅਤੇ ਉਸ ਦੇ ਨਾਲ ਇੱਕ ਭਾਈ ਨੂੰ ਭੇਜਿਆ। ਕੀ ਤੀਤੁਸ ਨੇ ਤੁਹਾਡਾ ਫਾਇਦਾ ਚੁੱਕਿਆ? ਕੀ ਅਸੀਂ ਇੱਕੋ ਆਤਮਾ ਦੁਆਰਾ ਨਹੀਂ ਚੱਲੇ? ਕੀ ਅਸੀਂ ਇੱਕੋ ਪੈੜ ਉੱਤੇ ਨਹੀਂ ਤੁਰੇ?
19
ਤੁਸੀਂ ਹੁਣ ਤੱਕ ਇਹੋ ਸੋਚ ਰਹੇ ਹੋ ਕਿ ਅਸੀਂ ਤੁਹਾਡੇ ਸਾਹਮਣੇ ਆਪਣਾ ਪੱਖ ਪੇਸ਼ ਕਰ ਰਹੇ ਹਾਂ। ਅਸੀਂ ਤਾਂ ਪਰਮੇਸ਼ਰ ਦੇ ਸਨਮੁੱਖ ਮਸੀਹ ਵਿੱਚ ਬੋਲਦੇ ਹਾਂ; ਹੇ ਪਿਆਰਿਓ, ਸਾਰੀਆਂ ਗੱਲਾਂ ਤੁਹਾਡੀ ਉੱਨਤੀ ਲਈ ਹੀ ਹਨ।
20
ਮੈਨੂੰ ਡਰ ਹੈ ਕਿ ਕਿਤੇ ਅਜਿਹਾ ਨਾ ਹੋਵੇ ਜੋ ਮੈਂ ਆ ਕੇ ਤੁਹਾਨੂੰ ਜਿਹਾ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਪਾਵਾਂ ਅਤੇ ਮੈਨੂੰ ਵੀ ਜਿਹਾ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਨਾ ਪਾਓ; ਕਿਤੇ ਇਹ ਨਾ ਹੋਵੇ ਕਿ ਤੁਹਾਡੇ ਵਿਚਕਾਰ ਝਗੜਾ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਨਿੰਦਾ, ਚੁਗਲੀ, ਹੰਕਾਰ ਅਤੇ ਗੜਬੜੀ ਹੋਵੇ।
21
ਇਹ ਨਾ ਹੋਵੇ ਕਿ ਜਦੋਂ ਮੈਂ ਫੇਰ ਆਵਾਂ ਤਾਂ ਮੇਰਾ ਪਰਮੇਸ਼ਰ ਮੈਨੂੰ ਤੁਹਾਡੇ ਸਾਹਮਣੇ ਸ਼ਰਮਿੰਦਿਆਂ ਕਰੇ ਅਤੇ ਮੈਨੂੰ ਉਨ੍ਹਾਂ ਬਹੁਤਿਆਂ ਦੇ ਲਈ ਸੋਗ ਕਰਨਾ ਪਵੇ ਜਿਨ੍ਹਾਂ ਪਹਿਲਾਂ ਪਾਪ ਕੀਤੇ ਅਤੇ ਅਸ਼ੁੱਧਤਾ, ਵਿਭਚਾਰ ਅਤੇ ਲੁੱਚਪੁਣੇ ਦੇ ਉਨ੍ਹਾਂ ਕੰਮਾਂ ਤੋਂ ਜੋ ਉਨ੍ਹਾਂ ਕੀਤੇ, ਤੋਬਾ ਨਹੀਂ ਕੀਤੀ।
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 13 →
All chapters:
1
2
3
4
5
6
7
8
9
10
11
12
13