bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Corinthians 11
2 Corinthians 11
Punjabi Standard Bible (Punjabi Standard Bible) 2023
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 12 →
1
ਕਾਸ਼ ਕਿ ਤੁਸੀਂ ਮੇਰੀ ਥੋੜ੍ਹੀ ਜਿਹੀ ਮੂਰਖਤਾ ਸਹਿ ਲੈਂਦੇ, ਸਗੋਂ ਤੁਸੀਂ ਸਹਿੰਦੇ ਵੀ ਹੋ।
2
ਮੈਂ ਤੁਹਾਡੇ ਵਿਖੇ ਪਰਮੇਸ਼ਰ ਵਰਗੀ ਜਲਨ ਰੱਖਦਾ ਹਾਂ, ਕਿਉਂਕਿ ਮੈਂ ਤੁਹਾਡੀ ਮੰਗਣੀ ਇੱਕੋ ਪਤੀ ਅਰਥਾਤ ਮਸੀਹ ਨਾਲ ਕਰ ਦਿੱਤੀ ਤਾਂਕਿ ਤੁਹਾਨੂੰ ਪਵਿੱਤਰ ਕੁਆਰੀ ਦੇ ਰੂਪ ਵਿੱਚ ਉਸ ਦੇ ਸਪੁਰਦ ਕਰਾਂ।
3
ਪਰ ਮੈਂ ਡਰਦਾ ਹਾਂ ਕਿ ਜਿਵੇਂ ਸੱਪ ਨੇ ਆਪਣੀ ਚਲਾਕੀ ਨਾਲ ਹੱਵਾਹ ਨੂੰ ਭਰਮਾਇਆ, ਕਿਤੇ ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾ ਤੋਂ ਨਾ ਭਟਕ ਜਾਣ ਜੋ ਮਸੀਹ ਵਿੱਚ ਹੈ।
4
ਜੇ ਕੋਈ ਤੁਹਾਡੇ ਕੋਲ ਆ ਕੇ ਕਿਸੇ ਹੋਰ ਯਿਸੂ ਦਾ ਪ੍ਰਚਾਰ ਕਰਦਾ ਹੈ ਜਿਸ ਦਾ ਅਸੀਂ ਪ੍ਰਚਾਰ ਨਹੀਂ ਕੀਤਾ ਜਾਂ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜੋ ਪਹਿਲਾਂ ਨਹੀਂ ਮਿਲਿਆ ਜਾਂ ਕੋਈ ਹੋਰ ਖੁਸ਼ਖ਼ਬਰੀ ਜਿਹੜੀ ਤੁਸੀਂ ਪਹਿਲਾਂ ਗ੍ਰਹਿਣ ਨਹੀਂ ਕੀਤੀ ਤਾਂ ਤੁਸੀਂ ਉਸ ਦੀ ਗੱਲ ਚੰਗੀ ਤਰ੍ਹਾਂ ਮੰਨ ਲੈਂਦੇ ਹੋ।
5
ਮੈਂ ਨਹੀਂ ਸਮਝਦਾ ਕਿ ਮੈਂ ਉਨ੍ਹਾਂ ਵੱਡੇ ਤੋਂ ਵੱਡੇ ਰਸੂਲਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਹਾਂ;
6
ਭਾਵੇਂ ਮੈਂ ਬੋਲਣ ਵਿੱਚ ਤਾਂ ਮਾਹਰ ਨਹੀਂ ਹਾਂ ਪਰ ਗਿਆਨ ਵਿੱਚ ਹਾਂ, ਬਲਕਿ ਅਸੀਂ ਇਸ ਨੂੰ ਸਭਨਾਂ ਗੱਲਾਂ ਵਿੱਚ ਹਰ ਤਰ੍ਹਾਂ ਤੁਹਾਡੇ ਉੱਤੇ ਪਰਗਟ ਕੀਤਾ ਹੈ।
7
ਮੈਂ ਪਰਮੇਸ਼ਰ ਦੀ ਖੁਸ਼ਖ਼ਬਰੀ ਤੁਹਾਨੂੰ ਮੁਫ਼ਤ ਸੁਣਾ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਤਾਂਕਿ ਤੁਸੀਂ ਉੱਚੇ ਕੀਤੇ ਜਾਓ; ਕੀ ਇਹ ਕਰਕੇ ਮੈਂ ਕੋਈ ਪਾਪ ਕੀਤਾ?
8
ਪਰ ਇੱਕ ਤਰ੍ਹਾਂ ਮੈਂ ਦੂਜੀਆਂ ਕਲੀਸਿਆਵਾਂ ਨੂੰ ਲੁੱਟਿਆ ਅਤੇ ਉਨ੍ਹਾਂ ਤੋਂ ਧਨ ਲੈ ਕੇ ਤੁਹਾਡੀ ਸੇਵਾ ਕੀਤੀ;
9
ਅਤੇ ਜਦੋਂ ਮੈਂ ਤੁਹਾਡੇ ਨਾਲ ਸੀ ਤਾਂ ਥੁੜ੍ਹ ਹੁੰਦੇ ਹੋਏ ਵੀ ਮੈਂ ਕਿਸੇ 'ਤੇ ਬੋਝ ਨਾ ਬਣਿਆ, ਕਿਉਂਕਿ ਮਕਦੂਨਿਯਾ ਤੋਂ ਆਏ ਹੋਏ ਭਾਈਆਂ ਨੇ ਮੇਰੀ ਥੁੜ੍ਹ ਨੂੰ ਪੂਰਾ ਕੀਤਾ। ਮੈਂ ਹਰ ਤਰ੍ਹਾਂ ਆਪਣੇ ਆਪ ਨੂੰ ਤੁਹਾਡੇ ਉੱਤੇ ਬੋਝ ਬਣਨ ਤੋਂ ਰੋਕੀ ਰੱਖਿਆ ਅਤੇ ਰੋਕੀ ਰੱਖਾਂਗਾ।
10
ਜੇ ਮਸੀਹ ਦੀ ਸਚਾਈ ਮੇਰੇ ਵਿੱਚ ਹੈ ਤਾਂ ਅਖਾਯਾ ਦੇ ਇਲਾਕਿਆਂ ਵਿੱਚ ਮੇਰੇ ਇਸ ਅਭਿਮਾਨ ਨੂੰ ਰੋਕਿਆ ਨਹੀਂ ਜਾ ਸਕੇਗਾ।
11
ਕਿਉਂ? ਕੀ ਇਸ ਲਈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ? ਪਰਮੇਸ਼ਰ ਜਾਣਦਾ ਹੈ ਕਿ ਮੈਂ ਕਰਦਾ ਹਾਂ।
12
ਪਰ ਮੈਂ ਜੋ ਕਰਦਾ ਹਾਂ, ਕਰਦਾ ਹੀ ਰਹਾਂਗਾ ਤਾਂਕਿ ਜਿਹੜੇ ਮੌਕਾ ਭਾਲ ਰਹੇ ਹਨ ਉਨ੍ਹਾਂ ਨੂੰ ਇਹ ਘਮੰਡ ਕਰਨ ਦਾ ਮੌਕਾ ਨਾ ਦੇਵਾਂ ਕਿ ਉਹ ਵੀ ਉਹੀ ਕੰਮ ਕਰ ਰਹੇ ਹਨ ਜੋ ਅਸੀਂ ਕਰ ਰਹੇ ਹਾਂ।
13
ਕਿਉਂਕਿ ਅਜਿਹੇ ਲੋਕ ਝੂਠੇ ਰਸੂਲ, ਧੋਖਾ ਕਰਨ ਵਾਲੇ ਅਤੇ ਮਸੀਹ ਦੇ ਰਸੂਲਾਂ ਦਾ ਭੇਸ ਧਾਰਦੇ ਹਨ;
14
ਅਤੇ ਇਸ ਵਿੱਚ ਕੋਈ ਹੈਰਾਨੀ ਨਹੀਂ, ਕਿਉਂਕਿ ਸ਼ੈਤਾਨ ਆਪ ਵੀ ਚਾਨਣ ਦੇ ਦੂਤ ਦਾ ਭੇਸ ਧਾਰਦਾ ਹੈ।
15
ਇਸ ਲਈ ਜੇ ਉਸ ਦੇ ਸੇਵਕ ਵੀ ਧਾਰਮਿਕਤਾ ਦੇ ਸੇਵਕਾਂ ਦਾ ਭੇਸ ਧਾਰਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ; ਉਨ੍ਹਾਂ ਦਾ ਅੰਤ ਉਨ੍ਹਾਂ ਦੇ ਕੰਮਾਂ ਅਨੁਸਾਰ ਹੀ ਹੋਵੇਗਾ।
16
ਮੈਂ ਫੇਰ ਕਹਿੰਦਾ ਹਾਂ ਕਿ ਕੋਈ ਮੈਨੂੰ ਮੂਰਖ ਨਾ ਸਮਝੇ, ਪਰ ਜੇ ਨਹੀਂ ਤਾਂ ਮੈਨੂੰ ਮੂਰਖ ਸਮਝ ਕੇ ਹੀ ਗ੍ਰਹਿਣ ਕਰ ਲਵੋ ਤਾਂਕਿ ਮੈਂ ਵੀ ਥੋੜ੍ਹਾ ਅਭਿਮਾਨ ਕਰ ਸਕਾਂ।
17
ਮੈਂ ਜੋ ਕੁਝ ਕਹਿ ਰਿਹਾ ਹਾਂ ਉਹ ਪ੍ਰਭੂ ਦੀ ਵੱਲੋਂ ਨਹੀਂ, ਪਰ ਇੱਕ ਮੂਰਖ ਵਾਂਗ ਬੇਧੜਕ ਹੋ ਕੇ ਅਭਿਮਾਨ ਨਾਲ ਕਹਿ ਰਿਹਾ ਹਾਂ।
18
ਜਦਕਿ ਬਹੁਤ ਸਾਰੇ ਲੋਕ ਸਰੀਰ ਦੇ ਅਨੁਸਾਰ ਅਭਿਮਾਨ ਕਰਦੇ ਹਨ, ਤਾਂ ਮੈਂ ਵੀ ਅਭਿਮਾਨ ਕਰਾਂਗਾ;
19
ਤੁਸੀਂ ਤਾਂ ਬੁੱਧੀਮਾਨ ਹੋਣ ਕਰਕੇ ਖੁਸ਼ੀ ਨਾਲ ਮੂਰਖਾਂ ਦੀ ਸਹਿ ਲੈਂਦੇ ਹੋ।
20
ਕਿਉਂਕਿ ਜੇ ਕੋਈ ਤੁਹਾਨੂੰ ਗੁਲਾਮ ਵੀ ਬਣਾ ਲੈਂਦਾ ਹੈ, ਜਾਂ ਤੁਹਾਨੂੰ ਲੁੱਟ ਲੈਂਦਾ ਹੈ, ਜਾਂ ਤੁਹਾਡੇ ਕੋਲੋਂ ਖੋਹ ਲੈਂਦਾ ਹੈ, ਜਾਂ ਆਪਣੇ ਆਪ ਨੂੰ ਵੱਡਾ ਬਣਾਉਂਦਾ ਹੈ, ਜਾਂ ਤੁਹਾਡੇ ਮੂੰਹ ਉੱਤੇ ਚਪੇੜ ਮਾਰ ਦਿੰਦਾ ਹੈ ਤਾਂ ਤੁਸੀਂ ਇਹ ਸਭ ਸਹਿ ਲੈਂਦੇ ਹੋ।
21
ਮੈਂ ਸ਼ਰਮਿੰਦਗੀ ਨਾਲ ਕਹਿੰਦਾ ਹਾਂ ਕਿ ਅਸੀਂ ਨਿਰਬਲ ਰਹੇ ਹਾਂ। ਪਰ ਜੇ ਕਿਸੇ ਨੂੰ ਕਿਸੇ ਗੱਲ ਵਿੱਚ ਦਲੇਰੀ ਹੈ ਤਾਂ ਮੈਂ ਮੂਰਖਤਾ ਨਾਲ ਕਹਿੰਦਾ ਹਾਂ ਕਿ ਮੈਨੂੰ ਵੀ ਦਲੇਰੀ ਹੈ।
22
ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ; ਕੀ ਉਹ ਇਸਰਾਏਲੀ ਹਨ? ਮੈਂ ਵੀ ਹਾਂ; ਕੀ ਉਹ ਅਬਰਾਹਾਮ ਦੀ ਅੰਸ ਹਨ? ਮੈਂ ਵੀ ਹਾਂ;
23
ਕੀ ਉਹ ਮਸੀਹ ਦੇ ਸੇਵਕ ਹਨ? ਮੈਂ ਇੱਕ ਮੂਰਖ ਵਾਂਗ ਕਹਿੰਦਾ ਹਾਂ, ਮੈਂ ਵਧੀਕ ਹਾਂ; ਮਿਹਨਤਾਂ ਵਿੱਚ ਵਧੀਕ, ਕੈਦ ਹੋਣ ਵਿੱਚ ਵਧੀਕ, ਮਾਰ ਖਾਣ ਵਿੱਚ ਕਿਤੇ ਜ਼ਿਆਦਾ, ਅਕਸਰ ਮੌਤ ਦੇ ਖ਼ਤਰੇ ਵਿੱਚ।
24
ਮੈਂ ਯਹੂਦੀਆਂ ਕੋਲੋਂ ਪੰਜ ਵਾਰ ਇੱਕ ਘੱਟ ਚਾਲੀ ਕੋਰੜੇ ਖਾਧੇ,
25
ਤਿੰਨ ਵਾਰ ਬੈਂਤਾਂ ਨਾਲ ਕੁੱਟਿਆ ਗਿਆ, ਇੱਕ ਵਾਰ ਪਥਰਾਓ ਕੀਤਾ ਗਿਆ, ਤਿੰਨ ਵਾਰ ਮੇਰਾ ਜਹਾਜ਼ ਟੁੱਟਾ, ਇੱਕ ਰਾਤ ਅਤੇ ਦਿਨ ਮੈਂ ਡੂੰਘੇ ਸਮੁੰਦਰ ਵਿੱਚ ਕੱਟਿਆ।
26
ਅਕਸਰ ਮੈਂ ਯਾਤਰਾਵਾਂ ਵਿੱਚ, ਨਦੀਆਂ ਦੇ ਖ਼ਤਰਿਆਂ ਵਿੱਚ, ਡਾਕੂਆਂ ਦੇ ਖ਼ਤਰਿਆਂ ਵਿੱਚ, ਆਪਣੀ ਜਾਤੀ ਦੇ ਲੋਕਾਂ ਵੱਲੋਂ ਖ਼ਤਰਿਆਂ ਵਿੱਚ, ਪਰਾਈਆਂ ਕੌਮਾਂ ਵੱਲੋਂ ਖ਼ਤਰਿਆਂ ਵਿੱਚ, ਨਗਰ ਦੇ ਖ਼ਤਰਿਆਂ ਵਿੱਚ, ਉਜਾੜ ਦੇ ਖ਼ਤਰਿਆਂ ਵਿੱਚ, ਸਮੁੰਦਰ ਦੇ ਖ਼ਤਰਿਆਂ ਵਿੱਚ, ਝੂਠੇ ਭਾਈਆਂ ਦੇ ਖ਼ਤਰਿਆਂ ਵਿੱਚ,
27
ਮਿਹਨਤ ਅਤੇ ਕਸ਼ਟ ਵਿੱਚ, ਅਕਸਰ ਜਾਗਦੇ ਰਹਿਣ ਵਿੱਚ, ਭੁੱਖ ਅਤੇ ਪਿਆਸ ਵਿੱਚ, ਅਕਸਰ ਫਾਕਿਆਂ ਵਿੱਚ ਤੇ ਠੰਡ ਅਤੇ ਨੰਗੇਪਣ ਵਿੱਚ ਦਿਨ ਕੱਟੇ ਹਨ।
28
ਇਨ੍ਹਾਂ ਦੇ ਨਾਲ-ਨਾਲ ਹੋਰ ਵੀ ਗੱਲਾਂ ਹਨ; ਇਸ ਤੋਂ ਇਲਾਵਾ ਸਾਰੀਆਂ ਕਲੀਸਿਆਵਾਂ ਦੀ ਚਿੰਤਾ ਮੈਨੂੰ ਹਰ ਦਿਨ ਦਬਾਈ ਰੱਖਦੀ ਹੈ।
29
ਕੌਣ ਹੈ ਜਿਸ ਦੀ ਨਿਰਬਲਤਾ ਤੋਂ ਮੈਂ ਨਿਰਬਲ ਨਹੀਂ ਹੁੰਦਾ? ਕੌਣ ਹੈ ਜਿਸ ਦੇ ਠੋਕਰ ਖਾਣ ਨਾਲ ਮੈਂ ਬੇਚੈਨ ਨਹੀਂ ਹੁੰਦਾ?
30
ਜੇ ਅਭਿਮਾਨ ਕਰਨਾ ਹੋਵੇ ਤਾਂ ਮੈਂ ਆਪਣੀ ਨਿਰਬਲਤਾਈ ਦੀਆਂ ਗੱਲਾਂ ਉੱਤੇ ਅਭਿਮਾਨ ਕਰਾਂਗਾ।
31
ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ਰ ਜਿਹੜਾ ਯੁਗੋ-ਯੁਗ ਧੰਨ ਹੈ, ਜਾਣਦਾ ਹੈ ਕਿ ਮੈਂ ਝੂਠ ਨਹੀਂ ਬੋਲ ਰਿਹਾ।
32
ਦੰਮਿਸਕ ਵਿੱਚ ਰਾਜਾ ਅਰਿਤਾਸ ਦੇ ਰਾਜਪਾਲ ਨੇ ਮੈਨੂੰ ਫੜਨ ਲਈ ਦੰਮਿਸਕੀਆਂ ਦੇ ਨਗਰ ਉੱਤੇ ਪਹਿਰਾ ਬਿਠਾਇਆ ਸੀ
33
ਪਰ ਮੈਨੂੰ ਇੱਕ ਟੋਕਰੇ ਵਿੱਚ ਬਿਠਾ ਕੇ ਸਫੀਲ ਦੀ ਇੱਕ ਖਿੜਕੀ ਰਾਹੀਂ ਹੇਠਾਂ ਉਤਾਰ ਦਿੱਤਾ ਗਿਆ ਅਤੇ ਮੈਂ ਉਸ ਦੇ ਹੱਥੋਂ ਬਚ ਨਿੱਕਲਿਆ।
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 12 →
All chapters:
1
2
3
4
5
6
7
8
9
10
11
12
13