bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Corinthians 9
2 Corinthians 9
Punjabi Standard Bible (Punjabi Standard Bible) 2023
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 10 →
1
ਹੁਣ ਮੇਰੇ ਲਈ ਇਹ ਜ਼ਰੂਰੀ ਨਹੀਂ ਕਿ ਮੈਂ ਸੰਤਾਂ ਦੀ ਸੇਵਾ ਦੇ ਵਿਖੇ ਤੁਹਾਨੂੰ ਲਿਖਾਂ,
2
ਕਿਉਂਕਿ ਮੈਂ ਤੁਹਾਡੇ ਉੱਦਮ ਨੂੰ ਜਾਣਦਾ ਹਾਂ ਜਿਸ ਦੇ ਬਾਰੇ ਮੈਂ ਮਕਦੂਨਿਯਾ ਦੇ ਲੋਕਾਂ ਸਾਹਮਣੇ ਤੁਹਾਡੇ ਵਿਖੇ ਅਭਿਮਾਨ ਵੀ ਕਰਦਾ ਹਾਂ ਕਿ ਅਖਾਯਾ ਦੇ ਲੋਕ ਪਿਛਲੇ ਸਾਲ ਤੋਂ ਤਿਆਰ ਹਨ; ਤੁਹਾਡੀ ਲਗਨ ਨੇ ਬਹੁਤਿਆਂ ਨੂੰ ਉਤਸ਼ਾਹਿਤ ਕੀਤਾ ਹੈ।
3
ਪਰ ਮੈਂ ਭਾਈਆਂ ਨੂੰ ਇਸ ਕਰਕੇ ਭੇਜ ਰਿਹਾ ਹਾਂ ਕਿ ਇਸ ਸੰਬੰਧ ਵਿੱਚ ਤੁਹਾਡੇ ਵਿਖੇ ਸਾਡਾ ਜੋ ਅਭਿਮਾਨ ਹੈ ਉਹ ਵਿਅਰਥ ਨਾ ਠਹਿਰੇ ਤਾਂਕਿ ਜਿਵੇਂ ਮੈਂ ਕਹਿੰਦਾ ਆਇਆ ਹਾਂ, ਤੁਸੀਂ ਤਿਆਰ ਵੀ ਰਹੋ;
4
ਤਾਂਕਿ ਜੇ ਮਕਦੂਨਿਯਾ ਦੇ ਲੋਕ ਮੇਰੇ ਨਾਲ ਆਉਣ ਅਤੇ ਤੁਹਾਨੂੰ ਤਿਆਰ ਨਾ ਪਾਉਣ ਤਾਂ ਇਸ ਭਰੋਸੇ ਦੇ ਕਰਕੇ ਤੁਹਾਨੂੰ ਨਹੀਂ, ਸਗੋਂ ਮੈਂ ਕਹਿੰਦਾ ਹਾਂ ਕਿ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ।
5
ਇਸ ਲਈ ਮੈਂ ਭਾਈਆਂ ਨੂੰ ਇਹ ਬੇਨਤੀ ਕਰਨਾ ਜ਼ਰੂਰੀ ਸਮਝਿਆ ਕਿ ਉਹ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਉਸ ਭੇਟ ਦਾ ਪਹਿਲਾਂ ਹੀ ਪ੍ਰਬੰਧ ਕਰ ਲੈਣ ਜਿਸ ਦਾ ਤੁਸੀਂ ਵਾਇਦਾ ਕੀਤਾ ਸੀ ਤਾਂਕਿ ਇਹ ਭੇਟ ਖੁੱਲ੍ਹਦਿਲੀ ਨਾਲ ਹੋਵੇ, ਨਾ ਕਿ ਮਜ਼ਬੂਰੀ ਨਾਲ।
6
ਪਰ ਗੱਲ ਇਹ ਹੈ ਕਿ ਜਿਹੜਾ ਥੋੜ੍ਹਾ ਬੀਜਦਾ ਹੈ ਉਹ ਥੋੜ੍ਹਾ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਵੱਢੇਗਾ।
7
ਹਰੇਕ ਵਿਅਕਤੀ ਉਸੇ ਤਰ੍ਹਾਂ ਦੇਵੇ ਜਿਸ ਤਰ੍ਹਾਂ ਉਸ ਨੇ ਆਪਣੇ ਮਨ ਵਿੱਚ ਠਾਣਿਆ ਹੈ, ਨਾ ਉਦਾਸੀ ਨਾਲ ਅਤੇ ਨਾ ਹੀ ਮਜ਼ਬੂਰੀ ਨਾਲ; ਕਿਉਂਕਿ ਪਰਮੇਸ਼ਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।
8
ਪਰਮੇਸ਼ਰ ਤੁਹਾਨੂੰ ਹਰ ਪ੍ਰਕਾਰ ਦੀ ਕਿਰਪਾ ਬਹੁਤਾਇਤ ਨਾਲ ਪ੍ਰਦਾਨ ਕਰ ਸਕਦਾ ਹੈ ਤਾਂਕਿ ਤੁਸੀਂ ਹਮੇਸ਼ਾ ਹਰ ਗੱਲ ਵਿੱਚ ਭਰਪੂਰ ਹੋ ਕੇ ਹਰੇਕ ਭਲੇ ਕੰਮ ਵਿੱਚ ਲੱਗੇ ਰਹੋ,
9
ਜਿਵੇਂ ਲਿਖਿਆ ਹੈ: ਉਸ ਨੇ ਖਿੰਡਾਇਆ, ਉਸ ਨੇ ਕੰਗਾਲਾਂ ਨੂੰ ਦਿੱਤਾ; ਉਸ ਦੀ ਧਾਰਮਿਕਤਾ ਅਨੰਤ ਕਾਲ ਤੱਕ ਬਣੀ ਰਹਿੰਦੀ ਹੈ।
10
ਹੁਣ ਉਹ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਲਈ ਰੋਟੀ ਦਿੰਦਾ ਹੈ, ਉਹੋ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ ਤੇ ਉਸ ਦਾ ਵਾਧਾ ਕਰੇਗਾ ਅਤੇ ਤੁਹਾਡੇ ਧਾਰਮਿਕਤਾ ਦੇ ਫਲਾਂ ਨੂੰ ਵਧਾਵੇਗਾ।
11
ਤੁਸੀਂ ਹਰ ਗੱਲ ਵਿੱਚ ਪੂਰੀ ਖੁੱਲ੍ਹਦਿਲੀ ਦੇ ਲਈ ਧਨੀ ਕੀਤੇ ਜਾਂਦੇ ਹੋ ਜੋ ਸਾਡੇ ਰਾਹੀਂ ਪਰਮੇਸ਼ਰ ਦੇ ਪ੍ਰਤੀ ਧੰਨਵਾਦ ਪੈਦਾ ਕਰਦੀ ਹੈ।
12
ਕਿਉਂਕਿ ਦਾਨ ਦੀ ਇਹ ਸੇਵਾ ਨਾ ਕੇਵਲ ਸੰਤਾਂ ਦੀਆਂ ਥੁੜ੍ਹਾਂ ਨੂੰ ਪੂਰਿਆਂ ਕਰਦੀ ਹੈ, ਬਲਕਿ ਪਰਮੇਸ਼ਰ ਦੇ ਪ੍ਰਤੀ ਬਹੁਤੇ ਧੰਨਵਾਦ ਦੇ ਰਾਹੀਂ ਵਧਦੀ ਵੀ ਜਾਂਦੀ ਹੈ।
13
ਉਹ ਇਸ ਸੇਵਾ ਨੂੰ ਪ੍ਰਮਾਣ ਮੰਨ ਕੇ ਪਰਮੇਸ਼ਰ ਦੀ ਮਹਿਮਾ ਕਰਦੇ ਹਨ, ਕਿਉਂਕਿ ਤੁਸੀਂ ਅਧੀਨਤਾ ਨਾਲ ਮਸੀਹ ਦੀ ਖੁਸ਼ਖ਼ਬਰੀ ਦਾ ਇਕਰਾਰ ਕਰਦੇ ਹੋ ਅਤੇ ਉਨ੍ਹਾਂ ਲਈ ਅਤੇ ਸਭਨਾਂ ਲਈ ਖੁੱਲ੍ਹਦਿਲੀ ਨਾਲ ਦਿੰਦੇ ਹੋ।
14
ਉਹ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਨ ਅਤੇ ਤੁਹਾਡੇ ਉੱਤੇ ਹੋਈ ਪਰਮੇਸ਼ਰ ਦੀ ਅਪਾਰ ਕਿਰਪਾ ਦੇ ਕਾਰਨ ਤੁਹਾਡੀ ਤਾਂਘ ਵੀ ਰੱਖਦੇ ਹਨ।
15
ਪਰਮੇਸ਼ਰ ਦਾ ਧੰਨਵਾਦ ਹੋਵੇ ਉਸ ਦੇ ਉਸ ਦਾਨ ਲਈ ਜੋ ਵਰਣਨ ਤੋਂ ਬਾਹਰ ਹੈ।
← Chapter 8
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 10 →
All chapters:
1
2
3
4
5
6
7
8
9
10
11
12
13