bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Corinthians 4
2 Corinthians 4
Punjabi Standard Bible (Punjabi Standard Bible) 2023
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 5 →
1
ਇਸ ਲਈ ਜਦੋਂ ਸਾਡੇ ਉੱਤੇ ਦਇਆ ਹੋਈ ਅਤੇ ਸਾਨੂੰ ਇਹ ਸੇਵਕਾਈ ਮਿਲੀ ਤਾਂ ਅਸੀਂ ਹੌਸਲਾ ਨਹੀਂ ਹਾਰਦੇ,
2
ਬਲਕਿ ਅਸੀਂ ਸ਼ਰਮਿੰਦਗੀ ਦੇ ਗੁਪਤ ਕੰਮ ਛੱਡ ਦਿੱਤੇ। ਨਾ ਅਸੀਂ ਚਲਾਕੀ ਕਰਦੇ ਹਾਂ ਅਤੇ ਨਾ ਪਰਮੇਸ਼ਰ ਦੇ ਵਚਨ ਵਿੱਚ ਮਿਲਾਵਟ ਕਰਦੇ ਹਾਂ, ਸਗੋਂ ਸੱਚ ਨੂੰ ਪਰਗਟ ਕਰਦੇ ਹੋਏ ਪਰਮੇਸ਼ਰ ਦੇ ਸਨਮੁੱਖ ਆਪਣੇ ਆਪ ਨੂੰ ਹਰੇਕ ਮਨੁੱਖ ਦੇ ਵਿਵੇਕ ਅੱਗੇ ਪੇਸ਼ ਕਰਦੇ ਹਾਂ।
3
ਪਰ ਜੇ ਸਾਡੀ ਖੁਸ਼ਖ਼ਬਰੀ ਉੱਤੇ ਪਰਦਾ ਪਿਆ ਹੈ ਤਾਂ ਇਹ ਉਨ੍ਹਾਂ ਲਈ ਪਿਆ ਹੈ ਜਿਹੜੇ ਨਾਸ ਹੋ ਰਹੇ ਹਨ;
4
ਉਨ੍ਹਾਂ ਅਵਿਸ਼ਵਾਸੀਆਂ ਦੇ ਮਨਾਂ ਨੂੰ ਇਸ ਸੰਸਾਰ ਦੇ ਈਸ਼ਵਰ ਨੇ ਅੰਨ੍ਹਾ ਕਰ ਦਿੱਤਾ ਹੈ ਤਾਂਕਿ ਮਸੀਹ ਜੋ ਪਰਮੇਸ਼ਰ ਦਾ ਸਰੂਪ ਹੈ, ਉਸ ਦੇ ਤੇਜ ਦੀ ਖੁਸ਼ਖ਼ਬਰੀ ਦਾ ਚਾਨਣ ਉਨ੍ਹਾਂ ਉੱਤੇ ਨਾ ਚਮਕੇ।
5
ਕਿਉਂਕਿ ਅਸੀਂ ਆਪਣਾ ਨਹੀਂ, ਸਗੋਂ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰਦੇ ਹਾਂ ਅਤੇ ਯਿਸੂ ਦੀ ਖਾਤਰ ਆਪ ਤੁਹਾਡੇ ਦਾਸ ਹਾਂ।
6
ਕਿਉਂ ਜੋ ਪਰਮੇਸ਼ਰ ਜਿਸ ਨੇ ਕਿਹਾ, “ਹਨੇਰੇ ਵਿੱਚੋਂ ਚਾਨਣ ਚਮਕੇ,” ਉਹੀ ਪਰਮੇਸ਼ਰ ਸਾਡੇ ਮਨਾਂ ਵਿੱਚ ਚਮਕਿਆ ਤਾਂਕਿ ਉਹ ਆਪਣੇ ਤੇਜ ਦੇ ਗਿਆਨ ਦਾ ਚਾਨਣ ਯਿਸੂ ਮਸੀਹ ਦੇ ਚਿਹਰੇ ਤੋਂ ਪਰਗਟ ਕਰੇ।
7
ਪਰ ਸਾਡੇ ਕੋਲ ਇਹ ਧਨ ਮਿੱਟੀ ਦੇ ਬਰਤਨਾਂ ਵਿੱਚ ਰੱਖਿਆ ਹੋਇਆ ਹੈ ਤਾਂਕਿ ਪਰਗਟ ਹੋ ਜਾਵੇ ਕਿ ਇਹ ਅਸੀਮ ਸ਼ਕਤੀ ਸਾਡੇ ਵੱਲੋਂ ਨਹੀਂ, ਬਲਕਿ ਪਰਮੇਸ਼ਰ ਦੀ ਵੱਲੋਂ ਹੈ।
8
ਅਸੀਂ ਹਰ ਪਾਸਿਓਂ ਕਸ਼ਟ ਸਹਿੰਦੇ ਹਾਂ, ਪਰ ਦੱਬੇ ਨਹੀਂ ਜਾਂਦੇ; ਦੁਬਿਧਾ ਵਿੱਚ ਹਾਂ, ਪਰ ਨਿਰਾਸ਼ ਨਹੀਂ ਹੁੰਦੇ;
9
ਸਤਾਏ ਜਾਂਦੇ ਹਾਂ, ਪਰ ਤਿਆਗੇ ਨਹੀਂ ਜਾਂਦੇ; ਡੇਗੇ ਜਾਂਦੇ ਹਾਂ, ਪਰ ਨਾਸ ਨਹੀਂ ਹੁੰਦੇ;
10
ਅਸੀਂ ਯਿਸੂ ਦੀ ਮੌਤ ਨੂੰ ਹਮੇਸ਼ਾ ਆਪਣੇ ਸਰੀਰ ਵਿੱਚ ਲਈ ਫਿਰਦੇ ਹਾਂ ਤਾਂਕਿ ਯਿਸੂ ਦਾ ਜੀਵਨ ਵੀ ਸਾਡੇ ਸਰੀਰ ਵਿੱਚ ਪਰਗਟ ਹੋਵੇ।
11
ਕਿਉਂਕਿ ਅਸੀਂ ਜਿਹੜੇ ਜੀਉਂਦੇ ਹਾਂ ਹਮੇਸ਼ਾ ਯਿਸੂ ਦੀ ਖਾਤਰ ਮੌਤ ਦੇ ਹੱਥ ਸੌਂਪੇ ਜਾਂਦੇ ਹਾਂ ਤਾਂਕਿ ਯਿਸੂ ਦਾ ਜੀਵਨ ਵੀ ਸਾਡੇ ਮਰਨਹਾਰ ਸਰੀਰ ਵਿੱਚ ਪਰਗਟ ਹੋਵੇ।
12
ਇਸ ਤਰ੍ਹਾਂ ਮੌਤ ਸਾਡੇ ਵਿੱਚ, ਪਰ ਜੀਵਨ ਤੁਹਾਡੇ ਵਿੱਚ ਕੰਮ ਕਰਦਾ ਹੈ।
13
ਕਿਉਂਕਿ ਸਾਡੇ ਵਿੱਚ ਵਿਸ਼ਵਾਸ ਦਾ ਉਹੀ ਆਤਮਾ ਹੈ ਜਿਸ ਦੇ ਬਾਰੇ ਲਿਖਿਆ ਹੈ, “ਮੈਂ ਵਿਸ਼ਵਾਸ ਕੀਤਾ, ਇਸ ਲਈ ਮੈਂ ਬੋਲਿਆ।” ਅਸੀਂ ਵੀ ਵਿਸ਼ਵਾਸ ਕਰਦੇ ਹਾਂ, ਇਸ ਲਈ ਬੋਲਦੇ ਹਾਂ
14
ਅਤੇ ਇਹ ਵੀ ਜਾਣਦੇ ਹਾਂ ਕਿ ਜਿਸ ਨੇ ਪ੍ਰਭੂ ਯਿਸੂ ਨੂੰ ਜਿਵਾਇਆ ਉਹ ਸਾਨੂੰ ਵੀ ਯਿਸੂ ਦੇ ਨਾਲ ਜਿਵਾਏਗਾ ਅਤੇ ਤੁਹਾਡੇ ਨਾਲ ਆਪਣੇ ਸਨਮੁੱਖ ਖੜ੍ਹਾ ਕਰੇਗਾ।
15
ਕਿਉਂਕਿ ਇਹ ਸਭ ਕੁਝ ਤੁਹਾਡੇ ਲਈ ਹੈ ਤਾਂਕਿ ਪਰਮੇਸ਼ਰ ਦੀ ਕਿਰਪਾ ਬਹੁਤਿਆਂ ਰਾਹੀਂ ਫੈਲਦੀ ਜਾਵੇ ਅਤੇ ਉਸ ਦੀ ਮਹਿਮਾ ਲਈ ਵੱਧ ਤੋਂ ਵੱਧ ਧੰਨਵਾਦ ਦਾ ਕਾਰਨ ਬਣੇ।
16
ਇਸ ਲਈ ਅਸੀਂ ਹੌਸਲਾ ਨਹੀਂ ਹਾਰਦੇ; ਭਾਵੇਂ ਸਾਡੀ ਬਾਹਰੀ ਮਨੁੱਖਤਾ ਨਾਸ ਹੁੰਦੀ ਜਾਂਦੀ ਹੈ, ਤਾਂ ਵੀ ਸਾਡੀ ਅੰਦਰੂਨੀ ਮਨੁੱਖਤਾ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ।
17
ਕਿਉਂਕਿ ਸਾਡਾ ਥੋੜ੍ਹੀ ਦੇਰ ਦਾ ਹਲਕਾ ਜਿਹਾ ਕਸ਼ਟ ਸਾਡੇ ਲਈ ਵੱਡੀ ਸਗੋਂ ਅੱਤ ਵੱਡੀ ਸਦੀਪਕ ਮਹਿਮਾ ਨੂੰ ਪੈਦਾ ਕਰਦਾ ਹੈ।
18
ਅਸੀਂ ਵਿਖਾਈ ਦੇਣ ਵਾਲੀਆਂ ਵਸਤਾਂ ਉੱਤੇ ਨਹੀਂ, ਸਗੋਂ ਅਣਡਿੱਠ ਵਸਤਾਂ ਉੱਤੇ ਧਿਆਨ ਲਾਉਂਦੇ ਹਾਂ; ਕਿਉਂਕਿ ਵਿਖਾਈ ਦੇਣ ਵਾਲੀਆਂ ਵਸਤਾਂ ਥੋੜ੍ਹੇ ਸਮੇਂ ਲਈ ਹਨ, ਪਰ ਅਣਡਿੱਠ ਵਸਤਾਂ ਸਦੀਪਕ ਹਨ।
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 5 →
All chapters:
1
2
3
4
5
6
7
8
9
10
11
12
13