bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi Standard Bible (Punjabi Standard Bible) 2023
/
2 Corinthians 2
2 Corinthians 2
Punjabi Standard Bible (Punjabi Standard Bible) 2023
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 3 →
1
ਮੈਂ ਆਪਣੇ ਮਨ ਵਿੱਚ ਫੈਸਲਾ ਕੀਤਾ ਕਿ ਮੈਂ ਫੇਰ ਤੁਹਾਨੂੰ ਦੁੱਖ ਦੇਣ ਲਈ ਤੁਹਾਡੇ ਕੋਲ ਨਾ ਆਵਾਂ,
2
ਕਿਉਂਕਿ ਜੇ ਮੈਂ ਤੁਹਾਨੂੰ ਦੁਖੀ ਕਰਾਂ ਤਾਂ ਜਿਸ ਨੂੰ ਮੈਂ ਦੁਖੀ ਕੀਤਾ ਉਸ ਤੋਂ ਇਲਾਵਾ ਮੈਨੂੰ ਅਨੰਦ ਦੇਣ ਵਾਲਾ ਕੌਣ ਹੈ?
3
ਅਤੇ ਮੈਂ ਇਹੋ ਗੱਲ ਲਿਖੀ ਵੀ ਸੀ ਕਿ ਕਿਤੇ ਅਜਿਹਾ ਨਾ ਹੋਵੇ ਜੋ ਮੈਂ ਆ ਕੇ ਉਨ੍ਹਾਂ ਤੋਂ ਦੁਖੀ ਹੋਵਾਂ ਜਿਨ੍ਹਾਂ ਤੋਂ ਮੈਨੂੰ ਅਨੰਦ ਮਿਲਣਾ ਚਾਹੀਦਾ ਹੈ। ਮੈਨੂੰ ਤੁਹਾਡੇ ਸਭਨਾਂ 'ਤੇ ਇਸ ਗੱਲ ਦਾ ਭਰੋਸਾ ਹੈ ਕਿ ਮੇਰਾ ਅਨੰਦ ਤੁਹਾਡੇ ਸਭਨਾਂ ਦਾ ਵੀ ਅਨੰਦ ਹੈ।
4
ਮੈਂ ਵੱਡੇ ਕਸ਼ਟ ਅਤੇ ਮਨ ਦੀ ਪੀੜ ਨਾਲ ਹੰਝੂ ਵਹਾ-ਵਹਾ ਕੇ ਤੁਹਾਨੂੰ ਲਿਖਿਆ ਹੈ; ਇਸ ਲਈ ਨਹੀਂ ਕਿ ਤੁਹਾਨੂੰ ਦੁੱਖ ਪਹੁੰਚੇ, ਸਗੋਂ ਇਸ ਲਈ ਕਿ ਤੁਸੀਂ ਉਸ ਪ੍ਰੇਮ ਨੂੰ ਜਾਣੋ ਜੋ ਮੈਨੂੰ ਬਹੁਤ ਵਧਕੇ ਤੁਹਾਡੇ ਨਾਲ ਹੈ।
5
ਜੇ ਕਿਸੇ ਨੇ ਦੁੱਖ ਪਹੁੰਚਾਇਆ ਹੈ ਤਾਂ ਉਸ ਨੇ ਮੈਨੂੰ ਹੀ ਨਹੀਂ, ਸਗੋਂ ਕੁਝ ਹੱਦ ਤੱਕ ਤੁਹਾਨੂੰ ਵੀ ਦੁੱਖ ਪਹੁੰਚਾਇਆ ਹੈ; (ਮੈਂ ਵਧਾ ਚੜ੍ਹਾ ਕੇ ਨਹੀਂ ਕਹਿੰਦਾ)।
6
ਅਜਿਹੇ ਵਿਅਕਤੀ ਨੂੰ ਬਹੁਤਿਆਂ ਵੱਲੋਂ ਜੋ ਸਜ਼ਾ ਦਿੱਤੀ ਗਈ ਉਹ ਕਾਫੀ ਹੈ।
7
ਸੋ ਇਸ ਦੇ ਉਲਟ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਸ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ, ਕਿਤੇ ਅਜਿਹਾ ਨਾ ਹੋਵੇ ਕਿ ਇਹੋ ਜਿਹਾ ਵਿਅਕਤੀ ਹੋਰ ਜ਼ਿਆਦਾ ਗਮ ਵਿੱਚ ਡੁੱਬ ਜਾਵੇ।
8
ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਉਸ ਦੇ ਪ੍ਰਤੀ ਪ੍ਰੇਮ ਵਿਖਾਓ।
9
ਮੈਂ ਇਸ ਲਈ ਵੀ ਲਿਖਿਆ ਕਿ ਤੁਹਾਨੂੰ ਪਰਖ ਕੇ ਜਾਣ ਲਵਾਂ ਜੋ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹੋ ਜਾਂ ਨਹੀਂ।
10
ਜਿਸ ਵਿਅਕਤੀ ਨੂੰ ਤੁਸੀਂ ਕਿਸੇ ਗੱਲ ਵਿੱਚ ਮਾਫ਼ ਕਰਦੇ ਹੋ, ਮੈਂ ਵੀ ਮਾਫ਼ ਕਰਦਾ ਹਾਂ; ਕਿਉਂਕਿ ਜੋ ਮੈਂ ਮਾਫ਼ ਕੀਤਾ, ਜੇ ਮੈਂ ਕੁਝ ਮਾਫ਼ ਕੀਤਾ, ਤਾਂ ਉਹ ਮਸੀਹ ਦੀ ਹਜ਼ੂਰੀ ਵਿੱਚ ਤੁਹਾਡੇ ਕਾਰਨ ਕੀਤਾ ਹੈ
11
ਤਾਂਕਿ ਅਜਿਹਾ ਨਾ ਹੋਵੇ ਜੋ ਸ਼ੈਤਾਨ ਸਾਡਾ ਫਾਇਦਾ ਉਠਾਵੇ, ਕਿਉਂਕਿ ਅਸੀਂ ਉਸ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ।
12
ਜਦੋਂ ਮੈਂ ਮਸੀਹ ਦੀ ਖੁਸ਼ਖ਼ਬਰੀ ਸੁਣਾਉਣ ਲਈ ਤ੍ਰੋਆਸ ਆਇਆ ਤਾਂ ਪ੍ਰਭੂ ਦੁਆਰਾ ਮੇਰੇ ਲਈ ਉੱਥੇ ਇੱਕ ਦਰਵਾਜ਼ਾ ਖੋਲ੍ਹਿਆ ਗਿਆ,
13
ਪਰ ਆਪਣੇ ਭਾਈ ਤੀਤੁਸ ਨੂੰ ਉੱਥੇ ਨਾ ਵੇਖ ਕੇ ਮੇਰੀ ਆਤਮਾ ਨੂੰ ਚੈਨ ਨਾ ਮਿਲਿਆ। ਇਸ ਲਈ ਮੈਂ ਉਨ੍ਹਾਂ ਤੋਂ ਵਿਦਾ ਹੋ ਕੇ ਮਕਦੂਨਿਯਾ ਨੂੰ ਚਲਾ ਗਿਆ।
14
ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹੜਾ ਹਮੇਸ਼ਾ ਸਾਨੂੰ ਮਸੀਹ ਵਿੱਚ ਜਿੱਤ ਦੇ ਜਸ਼ਨ ਵਿੱਚ ਲਈ ਫਿਰਦਾ ਹੈ ਅਤੇ ਸਾਡੇ ਦੁਆਰਾ ਆਪਣੇ ਗਿਆਨ ਦੀ ਮਹਿਕ ਹਰ ਥਾਂ ਫੈਲਾਉਂਦਾ ਹੈ।
15
ਕਿਉਂਕਿ ਬਚਾਏ ਜਾਣ ਵਾਲਿਆਂ ਅਤੇ ਨਾਸ ਹੋਣ ਵਾਲਿਆਂ ਵਿਚਕਾਰ ਅਸੀਂ ਪਰਮੇਸ਼ਰ ਦੇ ਲਈ ਮਸੀਹ ਦੀ ਸੁਗੰਧ ਹਾਂ।
16
ਕੁਝ ਲਈ ਅਸੀਂ ਮੌਤ ਵੱਲ ਲਿਜਾਣ ਵਾਲੀ ਮੌਤ ਦੀ ਦੁਰਗੰਧ ਹਾਂ, ਪਰ ਕਈਆਂ ਲਈ ਜੀਵਨ ਵੱਲ ਲਿਜਾਣ ਵਾਲੀ ਜੀਵਨ ਦੀ ਸੁਗੰਧ ਹਾਂ; ਕੌਣ ਹੈ ਜਿਹੜਾ ਇਨ੍ਹਾਂ ਗੱਲਾਂ ਦੇ ਯੋਗ ਹੈ?
17
ਕਿਉਂਕਿ ਅਸੀਂ ਉਨ੍ਹਾਂ ਬਹੁਤਿਆਂ ਵਰਗੇ ਨਹੀਂ ਹਾਂ ਜਿਹੜੇ ਪਰਮੇਸ਼ਰ ਦੇ ਵਚਨ ਵਿੱਚ ਮਿਲਾਵਟ ਕਰਦੇ ਹਨ, ਸਗੋਂ ਉਨ੍ਹਾਂ ਵਰਗੇ ਹਾਂ ਜਿਹੜੇ ਸਚਾਈ ਨਾਲ ਅਤੇ ਪਰਮੇਸ਼ਰ ਦੀ ਵੱਲੋਂ ਪਰਮੇਸ਼ਰ ਦੇ ਸਨਮੁੱਖ ਮਸੀਹ ਵਿੱਚ ਬੋਲਦੇ ਹਨ।
← Chapter 1
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 3 →
All chapters:
1
2
3
4
5
6
7
8
9
10
11
12
13