bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Mark 1
Mark 1
Punjabi 2022 (ਪੰਜਾਬੀ ਮੌਜੂਦਾ ਤਰਜਮਾ)
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 2 →
1
ਪਰਮੇਸ਼ਵਰ ਦੇ ਪੁੱਤਰ, ਯਿਸ਼ੂ ਮਸੀਹ ਦੀ ਖੁਸ਼ਖ਼ਬਰੀ ਦੀ ਸ਼ੁਰੂਆਤ।
2
ਜਿਵੇਂ ਕਿ ਇਹ ਯਸ਼ਾਯਾਹ ਨਬੀ ਦੀ ਲਿਖਤ ਵਿੱਚ ਲਿਖਿਆ ਹੋਇਆ ਹੈ: “ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ, ਜੋ ਤੇਰੇ ਲਈ ਰਸਤਾ ਤਿਆਰ ਕਰੇਗਾ”
3
“ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਆਵਾਜ਼, ‘ਪ੍ਰਭੂ ਲਈ ਰਸਤੇ ਨੂੰ ਤਿਆਰ ਕਰੋ, ਉਸ ਲਈ ਰਸਤਾ ਸਿੱਧਾ ਬਣਾਓ।’ ”
4
ਅਤੇ ਇਸ ਲਈ ਯੋਹਨ ਬਪਤਿਸਮਾ ਦੇਣ ਵਾਲਾ ਉਜਾੜ ਵਿੱਚ ਆਇਆ, ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ।
5
ਸਾਰੇ ਯਹੂਦਿਯਾ ਪ੍ਰਦੇਸ਼ ਦੇ ਖੇਤਰਾਂ ਵਿਚੋਂ ਅਤੇ ਯੇਰੂਸ਼ਲੇਮ ਨਗਰ ਦੇ ਸਾਰੇ ਲੋਕ ਉਸਦੇ ਕੋਲ ਆਉਂਦੇ ਸਨ। ਅਤੇ ਆਪਣੇ ਪਾਪਾਂ ਨੂੰ ਮੰਨ ਕੇ, ਉਹ ਦੇ ਕੋਲੋ ਯਰਦਨ ਨਦੀ ਵਿੱਚ ਬਪਤਿਸਮਾ ਲੈਂਦੇ ਸਨ।
6
ਯੋਹਨ ਊਠ ਦੇ ਵਾਲਾਂ ਤੋਂ ਬਣੇ ਕੱਪੜੇ ਪਾਉਂਦਾ ਸੀ, ਅਤੇ ਉਸਦੀ ਕਮਰ ਉੱਤੇ ਚਮੜੇ ਦਾ ਕਮਰਬੰਧ ਸੀ ਅਤੇ ਉਹ ਟਿੱਡੀਆਂ ਅਤੇ ਜੰਗਲੀ ਸ਼ਹਿਦ ਖਾਂਦਾ ਹੁੰਦਾ ਸੀ।
7
ਅਤੇ ਇਹ ਉਸਦਾ ਪ੍ਰਚਾਰ ਸੀ: “ਮੇਰੇ ਤੋਂ ਬਾਅਦ ਇੱਕ ਅਜਿਹਾ ਵਿਅਕਤੀ ਆਵੇਗਾ, ਜੋ ਮੇਰੇ ਤੋਂ ਵੀ ਜ਼ਿਆਦਾ ਬਲਵੰਤ ਹੈ, ਮੈਂ ਤਾਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।
8
ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।”
9
ਉਸ ਸਮੇਂ ਯਿਸ਼ੂ ਗਲੀਲ ਦੇ ਨਾਜ਼ਰੇਥ ਨਗਰ ਤੋਂ ਆਇਆ ਅਤੇ ਯੋਹਨ ਦੁਆਰਾ ਯਰਦਨ ਨਦੀ ਵਿੱਚ ਬਪਤਿਸਮਾ ਲਿਆ।
10
ਜਿਵੇਂ ਹੀ ਯਿਸ਼ੂ ਪਾਣੀ ਵਿੱਚੋਂ ਬਾਹਰ ਆਇਆ, ਉਸੇ ਵੇਲੇ ਉਹ ਨੇ ਸਵਰਗ ਨੂੰ ਖੁੱਲ੍ਹਦੇ ਅਤੇ ਆਤਮਾ ਨੂੰ, ਜੋ ਕਬੂਤਰ ਦੇ ਸਮਾਨ ਸੀ ਉੱਤਰਦਾ ਹੋਇਆ ਵੇਖਿਆ।
11
ਅਤੇ ਸਵਰਗ ਤੋਂ ਇੱਕ ਆਵਾਜ਼ ਸੁਣਾਈ ਦਿੱਤੀ, “ਤੂੰ ਮੇਰਾ ਪੁੱਤਰ ਹੈ, ਜਿਸ ਨੂੰ ਮੈਂ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਤੋਂ ਪੂਰੀ ਤਰ੍ਹਾਂ ਖੁਸ਼ ਹਾਂ।”
12
ਉਸੇ ਸਮੇਂ ਪਵਿੱਤਰ ਆਤਮਾ ਨੇ ਯਿਸ਼ੂ ਨੂੰ ਉਜਾੜ ਵਿੱਚ ਲੈ ਗਿਆ,
13
ਅਤੇ ਉਹ ਉਜਾੜ ਵਿੱਚ ਚਾਲ੍ਹੀ ਦਿਨਾਂ ਤੱਕ ਸੀ, ਅਤੇ ਸ਼ੈਤਾਨ ਦੇ ਦੁਆਰਾ ਪਰਤਾਇਆ ਜਾਵੇ। ਉਹ ਜੰਗਲੀ ਜਾਨਵਰਾਂ ਦੇ ਨਾਲ ਰਿਹਾ, ਅਤੇ ਸਵਰਗਦੂਤ ਉਸ ਦੀ ਸੇਵਾ ਟਹਿਲ ਕਰਨ ਲੱਗੇ।
14
ਯੋਹਨ ਨੂੰ ਕੈਦ ਵਿੱਚ ਪਾਏ ਜਾਣ ਤੋਂ ਬਾਅਦ, ਯਿਸ਼ੂ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ, ਗਲੀਲ ਪ੍ਰਦੇਸ਼ ਵੱਲ ਚਲੇ ਗਏ।
15
“ਸਮਾਂ ਪੂਰਾ ਹੋਇਆ,” ਉਸ ਨੇ ਆਖਿਆ, “ਪਰਮੇਸ਼ਵਰ ਦਾ ਰਾਜ ਨੇੜੇ ਆ ਗਿਆ ਹੈ। ਤੌਬਾ ਕਰੋ ਅਤੇ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰੋ!”
16
ਜਦੋਂ ਯਿਸ਼ੂ ਗਲੀਲ ਦੀ ਝੀਲ ਦੇ ਕੰਢੇ ਉੱਤੇ ਚੱਲ ਹਟਿਆ, ਤਾਂ ਉਸ ਨੇ ਸ਼ਿਮਓਨ ਅਤੇ ਉਸ ਦੇ ਭਰਾ ਆਂਦਰੇਯਾਸ ਨੂੰ ਵੇਖਿਆ, ਜੋ ਝੀਲ ਵਿੱਚ ਜਾਲ ਪਾ ਰਹੇ ਸਨ, ਕਿਉਂ ਜੋ ਉਹ ਮਛੇਰੇ ਸਨ।
17
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਆਓ, ਮੇਰੇ ਪਿੱਛੇ ਹੋ ਤੁਰੋ,” ਅਤੇ “ਮੈਂ ਤੁਹਾਨੂੰ ਮਨੁੱਖਾਂ ਦੇ ਮਛੇਰੇ ਬਣਾਵਾਂਗਾ”
18
ਉਹ ਉਸੇ ਵੇਲੇ ਆਪਣੇ ਜਾਲਾਂ ਨੂੰ ਛੱਡ ਕੇ ਅਤੇ ਉਹ ਦੇ ਪਿੱਛੇ ਤੁਰ ਪਏ।
19
ਥੋੜ੍ਹੀ ਅੱਗੇ ਜਾਣ ਤੋਂ ਬਾਅਦ, ਉਸ ਨੇ ਜ਼ਬਦੀ ਦੇ ਪੁੱਤਰ ਯਾਕੋਬ ਅਤੇ ਉਸਦੇ ਭਰਾ ਯੋਹਨ ਨੂੰ ਕਿਸ਼ਤੀ ਵਿੱਚ ਵੇਖਿਆ। ਜੋ ਆਪਣੇ ਜਾਲਾਂ ਨੂੰ ਸਾਫ਼ ਕਰ ਰਹੇ ਸਨ।
20
ਯਿਸ਼ੂ ਨੇ ਉਹਨਾਂ ਨੂੰ ਉਸੇ ਵੇਲੇ ਬੁਲਾਇਆ ਅਤੇ ਉਹ ਆਪਣੇ ਪਿਤਾ ਜ਼ਬਦੀ ਨੂੰ ਮਜ਼ਦੂਰਾਂ ਦੇ ਨਾਲ ਕਿਸ਼ਤੀ ਵਿੱਚ ਹੀ ਛੱਡ ਕੇ ਯਿਸ਼ੂ ਦੇ ਪਿੱਛੇ ਤੁਰ ਪਏ।
21
ਉਹ ਕਫ਼ਰਨਹੂਮ ਸ਼ਹਿਰ ਨੂੰ ਗਏ ਅਤੇ ਜਦੋਂ ਸਬਤ ਦਾ ਦਿਨ ਆਇਆ, ਯਿਸ਼ੂ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਜਾ ਕੇ ਸਿੱਖਿਆ ਦੇਣ ਲੱਗਾ।
22
ਲੋਕ ਉਸਦੀ ਸਿੱਖਿਆ ਤੋਂ ਹੈਰਾਨ ਹੋਏ ਕਿਉਂਕਿ ਯਿਸ਼ੂ ਉਹਨਾਂ ਨੂੰ ਉਪਦੇਸ਼ਕਾਂ ਵਾਗੂੰ ਸਿੱਖਿਆ ਨਹੀਂ ਦਿੱਤੀ ਸਗੋਂ ਇੱਕ ਅਧਿਕਾਰ ਰੱਖਣ ਵਾਲੇ ਵਾਂਗ ਉਹਨਾਂ ਨੂੰ ਸਿਖਾਇਆ।
23
ਉਸੇ ਸਮੇਂ ਪ੍ਰਾਰਥਨਾ ਸਥਾਨ ਵਿੱਚ ਇੱਕ ਆਦਮੀ ਸੀ, ਜੋ ਅਸ਼ੁੱਧ ਆਤਮਾ ਨਾਲ ਪੀੜਤ ਸੀ, ਚੀਖਣ ਲੱਗਾ,
24
“ਨਾਜ਼ਰੇਥ ਵਾਸੀ ਯਿਸ਼ੂ! ਤੁਸੀਂ ਕੀ ਚਾਹੁੰਦੇ ਹੋ, ਕੀ ਤੁਸੀਂ ਸਾਨੂੰ ਨਾਸ਼ ਕਰਨ ਆਏ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਕੌਣ ਹੋ; ਪਰਮੇਸ਼ਵਰ ਦੇ ਪਵਿੱਤਰ ਪੁੱਤਰ!”
25
“ਚੁੱਪ!” ਯਿਸ਼ੂ ਨੇ ਸਖਤੀ ਨਾਲ ਕਿਹਾ, “ਇਸ ਵਿੱਚੋਂ ਬਾਹਰ ਨਿਕਲ ਜਾ!”
26
ਉਹ ਦੁਸ਼ਟ ਆਤਮਾ ਉਸ ਆਦਮੀ ਨੂੰ ਮਰੋੜ ਦੇ ਹੋਏ ਉੱਚੇ ਸ਼ਬਦ ਵਿੱਚ ਚੀਖਦਾ ਹੋਇਆ ਉਸ ਵਿੱਚੋਂ ਬਾਹਰ ਨਿਕਲ ਗਿਆ।
27
ਸਾਰੇ ਹੈਰਾਨ ਹੋ ਕੇ, ਆਪਸ ਵਿੱਚ ਕਿਹਣ ਲੱਗੇ, “ਇਹ ਸਭ ਕੀ ਹੋ ਰਿਹਾ ਹੈ? ਇਹ ਗੁਰੂ ਇੱਕ ਨਵੀਂ ਅਤੇ ਵੱਡੇ ਅਧਿਕਾਰ ਨਾਲ ਸਿੱਖਿਆ ਦੇ ਰਹੇ ਹਨ ਅਤੇ ਦੁਸ਼ਟ ਆਤਮਾ ਤੱਕ ਨੂੰ ਆਗਿਆ ਦਿੰਦੇ ਹਨ ਅਤੇ ਉਹ ਉਹਨਾਂ ਦਾ ਪਾਲਣ ਵੀ ਕਰਦਿਆਂ ਹਨ!”
28
ਇਸ ਖ਼ਬਰ ਦੀ ਧੁੰਮ ਤੇਜ਼ੀ ਨਾਲ ਗਲੀਲ ਪ੍ਰਦੇਸ਼ ਦੇ ਆਲੇ-ਦੁਆਲੇ ਸਭ ਜਗ੍ਹਾ ਫੈਲ ਗਈ।
29
ਪ੍ਰਾਰਥਨਾ ਸਥਾਨ ਤੋਂ ਨਿਕਲ ਕੇ ਉਹ ਸਿੱਧੇ ਯਾਕੋਬ ਅਤੇ ਯੋਹਨ ਦੇ ਨਾਲ ਸ਼ਿਮਓਨ ਅਤੇ ਆਂਦਰੇਯਾਸ ਦੇ ਘਰ ਗਏ।
30
ਉੱਥੇ ਸ਼ਿਮਓਨ ਦੀ ਸੱਸ ਬੁਖਾਰ ਦੇ ਨਾਲ ਮੰਜੇ ਤੇ ਪਈ ਹੋਈ ਸੀ ਅਤੇ ਉਹਨਾਂ ਨੇ ਝੱਟ ਯਿਸ਼ੂ ਨੂੰ ਇਸ ਦੀ ਖ਼ਬਰ ਕੀਤੀ।
31
ਯਿਸ਼ੂ ਉਸ ਦੇ ਕੋਲ ਆਏ, ਉਸ ਦਾ ਹੱਥ ਫੜ ਕੇ ਉਸ ਨੂੰ ਚੁੱਕਿਆ ਅਤੇ ਉਸ ਦਾ ਬੁਖਾਰ ਜਾਂਦਾ ਰਿਹਾ ਅਤੇ ਉਹ ਉਹਨਾਂ ਦੀ ਸੇਵਾ ਕਰਨ ਲੱਗ ਪਈ।
32
ਸ਼ਾਮ ਵੇਲੇ ਸੂਰਜ ਡੁੱਬਣ ਤੋਂ ਬਾਅਦ ਲੋਕ ਸਾਰੇ ਰੋਗੀਆਂ ਅਤੇ ਜਿਨ੍ਹਾਂ ਵਿੱਚ ਦੁਸ਼ਟ ਆਤਮਾ ਸਨ ਉਹਨਾਂ ਲੋਕਾਂ ਨੂੰ ਯਿਸ਼ੂ ਦੇ ਕੋਲ ਲਿਆਏ।
33
ਸਾਰਾ ਨਗਰ ਹੀ ਦਰਵਾਜ਼ੇ ਤੇ ਇਕੱਠਾ ਹੋ ਗਿਆ
34
ਅਤੇ ਯਿਸ਼ੂ ਨੇ ਬਹੁਤਿਆਂ ਨੂੰ ਅਨੇਕਾਂ ਰੋਗਾਂ ਤੋਂ ਚੰਗਾ ਕੀਤਾ ਅਤੇ ਅਨੇਕ ਦੁਸ਼ਟ ਆਤਮਾਵਾਂ ਨੂੰ ਕੱਢ ਦਿੱਤਾ। ਪਰ ਯਿਸ਼ੂ ਨੇ ਦੁਸ਼ਟ ਆਤਮਾਵਾਂ ਨੂੰ ਬੋਲਣ ਦਾ ਹੁਕਮ ਨਾ ਦਿੱਤਾ ਕਿਉਂਕਿ ਉਹ ਯਿਸ਼ੂ ਨੂੰ ਪਛਾਣਦੀਆਂ ਸੀ ਕਿ ਉਹ ਕੌਣ ਸੀ।
35
ਸਵੇਰੇ ਤੜਕੇ ਹੀ, ਜਦੋਂ ਹਨੇਰਾ ਹੀ ਸੀ, ਯਿਸ਼ੂ ਉੱਠੇ ਅਤੇ ਇੱਕ ਇਕਾਂਤ ਜਗ੍ਹਾ ਤੇ ਚਲੇ ਗਏ। ਉੱਥੇ ਉਹ ਪ੍ਰਾਰਥਨਾ ਕਰਨ ਲੱਗੇ।
36
ਸ਼ਿਮਓਨ ਅਤੇ ਸ਼ਿਮਓਨ ਦੇ ਸਾਥੀ ਯਿਸ਼ੂ ਨੂੰ ਖੋਜ ਰਹੇ ਸਨ।
37
ਉਹਨਾਂ ਨੂੰ ਲੱਭ ਕੇ ਉਹ ਕਹਿਣ ਲੱਗੇ, “ਸਾਰੇ ਤੁਹਾਨੂੰ ਲੱਭ ਰਹੇ ਹਨ।”
38
ਪਰ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਆਓ ਆਪਾਂ ਹੋਰ ਕਿੱਤੇ ਨੇੜੇ ਦੇ ਨਗਰਾਂ ਵਿੱਚ ਚੱਲੀਏ ਤਾਂ ਜੋ ਉੱਥੇ ਵੀ ਮੈਂ ਪ੍ਰਚਾਰ ਕਰ ਸਕਾਂ ਕਿਉਂਕਿ ਇਸ ਕਰਕੇ ਮੈਂ ਆਇਆ ਹਾਂ।”
39
ਇਸ ਲਈ ਉਸਨੇ ਸਾਰੇ ਗਲੀਲ ਵਿੱਚ ਜਾ ਕੇ ਉਹਨਾਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਪ੍ਰਚਾਰ ਕੀਤਾ ਅਤੇ ਦੁਸ਼ਟ ਆਤਮਾਵਾਂ ਨੂੰ ਕੱਢਿਆ।
40
ਇੱਕ ਕੋੜ੍ਹੀ ਆਦਮੀ ਯਿਸ਼ੂ ਕੋਲ ਆਇਆ ਅਤੇ ਉਸ ਦੇ ਅੱਗੇ ਗੋਡੇ ਟੇਕ ਕੇ ਯਿਸ਼ੂ ਨੂੰ ਬੇਨਤੀ ਕੀਤੀ, “ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ।”
41
ਤਰਸ ਖਾ ਕੇ ਯਿਸ਼ੂ ਨੇ ਹੱਥ ਵਧਾ ਕੇ ਉਸਨੂੰ ਛੋਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ,” ਤੂੰ ਸ਼ੁੱਧ ਹੋ ਜਾ
42
ਉਸੇ ਸਮੇਂ ਉਸਦਾ ਕੋੜ੍ਹ ਦਾ ਰੋਗ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ।
43
ਯਿਸ਼ੂ ਨੇ ਉਸਨੂੰ ਉਸੇ ਸਮੇਂ ਇਸ ਚੇਤਾਵਨੀ ਦੇ ਨਾਲ ਵਿਦਾ ਕੀਤਾ,
44
“ਵੇਖ! ਇਸ ਬਾਰੇ ਵਿੱਚ ਕਿਸੇ ਨੂੰ ਕੁਝ ਨਾ ਦੱਸੀਂ। ਪਰ ਜਾ, ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਮੋਸ਼ੇਹ ਦੀ ਆਗਿਆ ਅਨੁਸਾਰ ਆਪਣੀ ਸ਼ੁੱਧੀ ਲਈ ਭੇਂਟ ਚੜ੍ਹਾ ਕੀ ਤੇਰਾ ਕੋੜ੍ਹ ਤੋਂ ਛੁਟਕਾਰਾ ਉਹਨਾਂ ਸਾਹਮਣੇ ਗਵਾਹੀ ਠਹਿਰੇ। ”
45
ਪਰ ਉਹ ਵਿਅਕਤੀ ਜਾ ਕੇ ਖੁੱਲ੍ਹੇਆਮ ਇਸ ਦੀ ਚਰਚਾ ਕਰਨ ਲਗਾ ਅਤੇ ਇਹ ਖ਼ਬਰ ਸਾਰੇ ਪਾਸੇ ਫੈਲ ਗਈ ਜਿਸ ਦੇ ਕਾਰਨ ਯਿਸ਼ੂ ਇਸਦੇ ਬਾਅਦ ਖੁੱਲ੍ਹੇਆਮ ਕਿਸੇ ਨਗਰ ਵਿੱਚ ਨਹੀਂ ਜਾ ਸਕੇ ਅਤੇ ਉਸ ਨੂੰ ਨਗਰ ਦੇ ਬਾਹਰ ਸੁੰਨਸਾਨ ਸਥਾਨਾਂ ਵਿੱਚ ਰਹਿਣਾ ਪਿਆ। ਫਿਰ ਵੀ ਸਭ ਸਥਾਨਾਂ ਤੋਂ ਲੋਕ ਯਿਸ਼ੂ ਦੇ ਕੋਲ ਆਉਂਦੇ ਰਹੇ।
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 2 →
All chapters:
1
2
3
4
5
6
7
8
9
10
11
12
13
14
15
16