bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Mark 7
Mark 7
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
1
ਯੇਰੂਸ਼ਲੇਮ ਨਗਰ ਤੋਂ, ਫ਼ਰੀਸੀ ਅਤੇ ਕੁਝ ਨੇਮ ਦੇ ਉਪਦੇਸ਼ਕ ਆਣ ਯਿਸ਼ੂ ਕੋਲ ਇਕੱਠੇ ਹੋਏ।
2
ਅਤੇ ਉਹਨਾਂ ਨੇ ਯਿਸ਼ੂ ਦੇ ਕੁਝ ਚੇਲਿਆਂ ਨੂੰ ਬਿਨਾਂ ਹੱਥ ਧੋਏ ਰੋਟੀ ਖਾਂਦੇ ਵੇਖਿਆ ਜੋ ਕਿ ਰੀਤ ਅਨੁਸਾਰ ਅਸ਼ੁੱਧ ਸੀ।
3
ਸਾਰੇ ਯਹੂਦੀ ਅਤੇ ਵਿਸ਼ੇਸ਼ ਕਰਕੇ ਫ਼ਰੀਸੀ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਉਹ ਬਜ਼ੁਰਗਾਂ ਦੀ ਰੀਤ ਦੇ ਅਨੁਸਾਰ ਆਪਣੇ ਹੱਥਾਂ ਨੂੰ ਨਾ ਧੋ ਲੈਣ।
4
ਜਦੋਂ ਉਹ ਬਾਜ਼ਾਰ ਤੋਂ ਆਉਂਦੇ ਹਨ ਉਹ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਉਹ ਰੀਤ ਅਨੁਸਾਰ ਹੱਥ ਧੋਕੇ ਸ਼ੁੱਧ ਨਾ ਹੋ ਲੈਣ ਅਤੇ ਹੋਰ ਵੀ ਕਈ ਗੱਲਾਂ ਹਨ ਜਿਹੜੀਆਂ ਉਹਨਾਂ ਨੇ ਮੰਨਣ ਲਈ ਕਬੂਲ ਕੀਤੀਆਂ ਹਨ ਜਿਵੇਂ ਪਿਆਲਿਆਂ, ਘੜਿਆਂ ਅਤੇ ਪਿੱਤਲ ਦੇ ਭਾਂਡਿਆਂ ਦਾ ਧੋਣਾ।
5
ਇਸ ਲਈ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਯਿਸ਼ੂ ਨੂੰ ਪੁੱਛਿਆ, “ਤੁਹਾਡੇ ਚੇਲੇ ਬਜ਼ੁਰਗਾਂ ਦੀ ਰੀਤ ਅਨੁਸਾਰ ਕਿਉਂ ਨਹੀਂ ਚੱਲਦੇ?” ਅਤੇ ਗੰਦੇ ਹੱਥਾਂ ਨਾਲ ਖਾਂਦੇ ਹਨ।
6
ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਪਖੰਡੀਆਂ ਦੇ ਬਾਰੇ ਯਸ਼ਾਯਾਹ ਨੇ ਸਹੀ ਭਵਿੱਖਬਾਣੀ ਕੀਤੀ ਸੀ, ਜਿਵੇਂ ਲਿਖਿਆ ਹੈ: “ ‘ਇਹ ਲੋਕ ਆਪਣੇ ਬੁੱਲ੍ਹਾਂ ਤੋਂ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਦੂਰ ਹਨ।
7
ਉਹ ਵਿਅਰਥ ਹੀ ਮੇਰੀ ਮਹਿਮਾ ਕਰਦੇ ਹਨ; ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦੇਂਦੇ ਹਨ।
8
ਤੁਸੀਂ ਪਰਮੇਸ਼ਵਰ ਦੇ ਆਦੇਸ਼ ਟਾਲ ਦਿੰਦੇ ਹੋ ਅਤੇ ਮਨੁੱਖੀ ਰਸਮਾਂ ਨੂੰ ਮੰਨਦੇ ਹੋ।’ ”
9
ਫਿਰ ਯਿਸ਼ੂ ਨੇ ਉਹਨਾਂ ਨੂੰ ਇਹ ਵੀ ਕਿਹਾ, “ਤੁਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਇੱਕ ਪਾਸੇ ਰੱਖ ਕੇ ਆਪਣੀਆਂ ਰਸਮਾਂ ਨੂੰ ਮੰਨਣਾ ਚਾਉਂਦੇ ਹੋ।
10
ਇਸ ਲਈ ਮੋਸ਼ੇਹ ਨੇ ਕਿਹਾ ਸੀ, ‘ਆਪਣੇ ਪਿਤਾ ਅਤੇ ਮਾਤਾ ਦਾ ਸਤਿਕਾਰ ਕਰ,’ ਅਤੇ, ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਸਰਾਪ ਦੇਵੇ, ਉਹ ਮੌਤ ਦੀ ਘਾਟ ਉਤਾਰਿਆ ਜਾਵੇ।”
11
ਪਰ ਤੁਸੀਂ ਆਖਦੇ ਹੋ ਕਿ ਜੇਕਰ ਕੋਈ ਆਪਣੇ ਮਾਤਾ ਜਾਂ ਪਿਤਾ ਨੂੰ ਕਹੇ, ਮੇਰੇ ਵੱਲੋਂ ਤੁਹਾਨੂੰ ਜੋ ਕੁਝ ਲਾਭ ਹੋ ਸਕਦਾ ਸੀ, ਉਹ ਪਰਮੇਸ਼ਵਰ ਨੂੰ ਭੇਂਟ ਚੜ੍ਹਾਇਆ ਗਿਆ।
12
ਤਾਂ ਤੁਸੀਂ ਉਹਨਾਂ ਨੂੰ ਆਪਣੇ ਪਿਤਾ ਜਾਂ ਮਾਤਾ ਲਈ ਕੁਝ ਵੀ ਨਹੀਂ ਕਰਨ ਦਿੰਦੇ।
13
ਇਸ ਲਈ ਤੁਸੀਂ ਆਪਣੀ ਰੀਤ ਦੁਆਰਾ ਪਰਮੇਸ਼ਵਰ ਦੇ ਬਚਨ ਨੂੰ ਟਾਲ ਦੇ ਹੋ ਜੋ ਤੁਸੀਂ ਹੋਰਨਾਂ ਨੂੰ ਸੌਂਪ ਦਿੱਤਾ ਹੈ ਅਤੇ ਤੁਸੀਂ ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਕਰਦੇ ਹੋ।
14
ਤਦ ਯਿਸ਼ੂ ਨੇ ਭੀੜ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ, “ਹਰ ਕੋਈ ਮੇਰੀ ਗੱਲ ਸੁਣੋ ਅਤੇ ਸਮਝੋ।
15
ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਮਨੁੱਖ ਦੇ ਬਾਹਰੋਂ ਉਹ ਦੇ ਅੰਦਰ ਜਾ ਕੇ ਉਹ ਨੂੰ ਅਸ਼ੁੱਧ ਕਰ ਸਕੇ। ਪਰ ਜਿਹੜੀ ਚੀਜ਼ਾ ਉਹ ਦੇ ਅੰਦਰੋਂ ਨਿੱਕਲਦੀਆਂ ਹਨ ਓਹੋ ਉਸ ਨੂੰ ਅਸ਼ੁੱਧ ਕਰਦਿਆਂ ਹਨ।
16
ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣੇ।”
17
ਜਦੋਂ ਉਹ ਭੀੜ ਨੂੰ ਛੱਡ ਕੇ ਘਰ ਦੇ ਅੰਦਰ ਗਏ, ਉਹਨਾਂ ਦੇ ਚੇਲਿਆਂ ਨੇ ਉਸਨੂੰ ਇਸ ਦ੍ਰਿਸ਼ਟਾਂਤ ਬਾਰੇ ਪੁੱਛਿਆ।
18
ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਕੀ ਤੁਸੀਂ ਅਜਿਹੇ ਨਿਰਬੁੱਧ ਹੋ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਬਾਹਰੋਂ ਮਨੁੱਖ ਦੇ ਅੰਦਰ ਜਾਂਦਾ ਹੈ ਉਹ ਉਸ ਨੂੰ ਅਸ਼ੁੱਧ ਨਹੀਂ ਕਰ ਸਕਦਾ?
19
ਕਿਉਂਕਿ ਭੋਜਨ ਉਹਨਾਂ ਦੇ ਦਿਲ ਵਿੱਚ ਨਹੀਂ ਜਾਂਦਾ, ਪਰ ਉਹਨਾਂ ਦੇ ਪੇਟ ਵਿੱਚ ਜਾਂਦਾ ਹੈ, ਅਤੇ ਫਿਰ ਸਰੀਰ ਵਿੱਚੋਂ ਬਾਹਰ ਆਉਂਦਾ ਹੈ।” ਇਸ ਰਾਹੀ, ਯਿਸ਼ੂ ਨੇ ਸਾਰੇ ਭੋਜਨ ਨੂੰ ਸ਼ੁੱਧ ਆਖਿਆ।
20
ਉਸ ਨੇ ਅੱਗੇ ਕਿਹਾ: “ਜੋ ਕੁਝ ਮਨੁੱਖ ਦੇ ਵਿੱਚੋਂ ਨਿੱਕਲਦਾ ਹੈ ਉਹੀ ਹੈ ਜੋ ਉਸਨੂੰ ਅਸ਼ੁੱਧ ਬਣਾਉਂਦਾ ਹੈ।
21
ਇਹ ਕਿਸੇ ਵਿਅਕਤੀ ਦੇ ਦਿਲ ਵਿੱਚੋਂ ਹੀ ਬੁਰੇ ਖਿਆਲ, ਵਿਭਚਾਰ, ਚੋਰੀ, ਖੂਨ,
22
ਵਿਭਚਾਰ, ਲਾਲਚ, ਬੁਰਾਈ, ਧੋਖੇ, ਅਸ਼ਲੀਲਤਾ, ਈਰਖਾ, ਬਦਨਾਮੀ, ਹੰਕਾਰ ਅਤੇ ਮੂਰਖਤਾ ਨਿੱਕਲਦੇ ਹਨ।
23
ਇਹ ਸਾਰੀਆਂ ਬੁਰਾਈਆਂ ਅੰਦਰੋਂ ਆਉਂਦੀਆਂ ਹਨ ਅਤੇ ਕਿਸੇ ਵਿਅਕਤੀ ਨੂੰ ਅਸ਼ੁੱਧ ਕਰਦਿਆਂ ਹਨ।”
24
ਯਿਸ਼ੂ ਉਸ ਜਗ੍ਹਾ ਨੂੰ ਛੱਡ ਕੇ ਸੋਰ ਦੀਆਂ ਹੱਦਾਂ ਵਿੱਚ ਆਏ, ਉਹ ਇੱਕ ਘਰ ਵਿੱਚ ਦਾਖਲ ਹੋਇਆ ਅਤੇ ਉਹ ਨਹੀਂ ਚਾਹੁੰਦਾ ਸੀ ਕਿ ਕੋਈ ਇਸ ਨੂੰ ਜਾਣੇ; ਫਿਰ ਵੀ ਉਹ ਆਪਣੀ ਮੌਜੂਦਗੀ ਨੂੰ ਗੁਪਤ ਨਹੀਂ ਰੱਖ ਸਕੇ।
25
ਅਸਲ ਵਿੱਚ, ਉਹਨਾਂ ਬਾਰੇ ਸੁਣਦੇ ਹੀ, ਇੱਕ ਔਰਤ ਜਿਸ ਦੀ ਛੋਟੀ ਜਿਹੀ ਧੀ ਨੂੰ ਦੁਸ਼ਟ ਆਤਮਾ ਚਿੰਬੜੀ ਹੋਈ ਸੀ, ਆਈ ਅਤੇ ਉਹਨਾਂ ਦੇ ਚਰਨਾਂ ਤੇ ਡਿੱਗ ਪਈ।
26
ਉਹ ਔਰਤ ਯੂਨਾਨ ਤੋਂ ਸੀ, ਅਤੇ ਸੂਰੋਫੈਨਿਕੀ ਵਿੱਚ ਜੰਮੀ ਸੀ। ਉਸਨੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਸਦੀ ਧੀ ਵਿੱਚੋਂ ਦੁਸ਼ਟ ਆਤਮਾ ਨੂੰ ਕੱਢੇ।
27
ਯਿਸ਼ੂ ਨੇ ਉਸਨੂੰ ਕਿਹਾ, “ਪਹਿਲਾਂ ਬੱਚਿਆਂ ਨੂੰ ਉਹ ਸਭ ਖਾਣ ਦਿਓ ਜੋ ਉਹ ਚਾਹੁੰਦੇ ਹਨ, ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕੁੱਤਿਆਂ ਅੱਗੇ ਸੁੱਟਣਾ ਸਹੀ ਨਹੀਂ ਹੈ।”
28
ਉਸਨੇ ਯਿਸ਼ੂ ਨੂੰ ਜਵਾਬ ਦਿੱਤਾ, “ਸੱਚ ਹੈ ਪ੍ਰਭੂ, ਪਰ ਮੇਜ਼ ਦੇ ਹੇਠੋਂ ਕੁੱਤੇ ਵੀ ਬੱਚਿਆਂ ਦੇ ਟੁਕੜਿਆਂ ਨੂੰ ਖਾਂਦੇ ਹਨ।”
29
ਤਦ ਯਿਸ਼ੂ ਨੇ ਉਸਨੂੰ ਕਿਹਾ, “ਇਸ ਤਰ੍ਹਾਂ ਦੇ ਜਵਾਬ ਲਈ, ਤੂੰ ਜਾ ਸਕਦੀ ਹੈ; ਦੁਸ਼ਟ ਆਤਮਾ ਨੇ ਤੇਰੀ ਧੀ ਨੂੰ ਛੱਡ ਦਿੱਤਾ ਹੈ।”
30
ਉਹ ਘਰ ਗਈ ਅਤੇ ਆਪਣੀ ਧੀ ਨੂੰ ਬਿਸਤਰੇ ਤੇ ਪਿਆ ਵੇਖਿਆ ਅਤੇ ਦੁਸ਼ਟ ਆਤਮਾ ਉਸਨੂੰ ਛੱਡ ਕੇ ਜਾ ਚੁੱਕੀ ਸੀ।
31
ਤਦ ਯਿਸ਼ੂ ਸੋਰ ਨੂੰ ਛੱਡ ਅਤੇ ਸਿਦੋਨ ਨੂੰ ਹੁੰਦੇ ਹੋਇਆ ਗਲੀਲ ਦੀ ਝੀਲ ਤੇ ਆਏ ਜੋ ਡੇਕਾਪੋਲਿਸ ਦੇ ਖੇਤਰ ਵਿੱਚ ਸੀ।
32
ਕੁਝ ਲੋਕ ਉਸ ਕੋਲ ਇੱਕ ਆਦਮੀ ਲਿਆਏ ਜੋ ਕਿ ਬੋਲਾ ਸੀ ਅਤੇ ਮੁਸ਼ਕਿਲ ਨਾਲ ਗੱਲ ਕਰ ਸਕਦਾ ਸੀ ਅਤੇ ਉਹਨਾਂ ਨੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਉਸ ਉੱਤੇ ਆਪਣਾ ਹੱਥ ਰੱਖੇ।
33
ਭੀੜ ਤੋਂ ਦੂਰ ਉਸਨੂੰ ਇੱਕ ਪਾਸੇ ਲਿਜਾਕੇ ਯਿਸ਼ੂ ਨੇ ਆਪਣੀਆਂ ਉਂਗਲਾਂ ਉਸ ਦੇ ਕੰਨਾਂ ਵਿੱਚ ਪਾਈਆਂ। ਤਦ ਉਸਨੇ ਥੁਕਿਆ ਅਤੇ ਉਸਦੀ ਜੀਭ ਨੂੰ ਛੋਹਿਆ।
34
ਉਸਨੇ ਅਕਾਸ਼ ਵੱਲ ਵੇਖ ਕੇ ਹਾਉਕਾ ਭਰਿਆ ਅਤੇ ਉਸਨੂੰ ਕਿਹਾ, “ਇਫ਼ਫ਼ਾਥਾ!” ਜਿਸਦਾ ਅਰਥ ਹੈ ਖੁੱਲ੍ਹ ਜਾ!
35
ਇਹ ਸੁਣ ਕੇ ਮਨੁੱਖ ਦੇ ਕੰਨ ਖੁਲ੍ਹ ਗਏ, ਉਸਦੀ ਜੀਭ ਦਾ ਅਟਕਣਾ ਜਾਂਦਾ ਰਿਹਾ ਅਤੇ ਉਹ ਸਾਫ਼ ਤੌਰ ਤੇ ਬੋਲਣ ਲੱਗਾ।
36
ਯਿਸ਼ੂ ਨੇ ਉਹਨਾਂ ਨੂੰ ਕਿਹਾ ਕਿ ਉਹ ਕਿਸੇ ਨੂੰ ਨਾ ਦੱਸਣ। ਪਰ ਜਿੰਨਾ ਜ਼ਿਆਦਾ ਉਸਨੇ ਅਜਿਹਾ ਕੀਤਾ, ਉੱਨਾ ਜ਼ਿਆਦਾ ਉਹ ਇਸ ਬਾਰੇ ਗੱਲਾਂ ਕਰਦੇ ਰਹੇ।
37
ਲੋਕ ਹੈਰਾਨ ਕਹਿਣ ਲੱਗੇ ਕਿ, “ਉਹ ਜੋ ਵੀ ਕਰਦੇ ਹਨ ਸਭ ਕੁਝ ਭਲਾ ਹੀ ਕਰਦੇ ਹਨ, ਉਹ ਬੋਲਿਆਂ ਨੂੰ ਸੁਣਨ ਦੀ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦੇ ਹਨ।”
← Chapter 6
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 8 →
All chapters:
1
2
3
4
5
6
7
8
9
10
11
12
13
14
15
16