bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Mark 10
Mark 10
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
1
ਫਿਰ ਯਿਸ਼ੂ ਕਫ਼ਰਨਹੂਮ ਜਗ੍ਹਾ ਨੂੰ ਛੱਡ ਕੇ ਯਹੂਦਿਯਾ ਪ੍ਰਦੇਸ਼ ਅਤੇ ਯਰਦਨ ਨਦੀ ਦੇ ਪਾਰ ਚਲਾ ਗਏ। ਫਿਰ ਲੋਕਾਂ ਦੀ ਇੱਕ ਭੀੜ ਉਸ ਕੋਲ ਆਈ ਅਤੇ ਜਿਵੇਂ ਉਹਨਾਂ ਦਾ ਰਿਵਾਜ ਸੀ, ਉਹਨਾਂ ਨੇ ਲੋਕਾਂ ਨੂੰ ਉਪਦੇਸ਼ ਦਿੱਤਾ।
2
ਕੁਝ ਫ਼ਰੀਸੀ ਆਏ ਅਤੇ ਉਸਨੂੰ ਇਹ ਪੁੱਛ ਕੇ ਪਰਖਿਆ, “ਕੀ ਬਿਵਸਥਾ ਅਨੁਸਾਰ ਮਨੁੱਖ ਲਈ ਆਪਣੀ ਪਤਨੀ ਨੂੰ ਤਲਾਕ ਦੇਣਾ ਜਾਇਜ਼ ਹੈ?”
3
ਯਿਸ਼ੂ ਨੇ ਜਵਾਬ ਦਿੱਤਾ, “ਮੋਸ਼ੇਹ ਨੇ ਤੁਹਾਨੂੰ ਕੀ ਆਦੇਸ਼ ਦਿੱਤਾ ਹੈ?”
4
ਉਹਨਾਂ ਨੇ ਕਿਹਾ, “ਮੋਸ਼ੇਹ ਨੇ ਇੱਕ ਆਦਮੀ ਨੂੰ ਤਲਾਕ-ਨਾਮਾ ਲਿਖਣ ਅਤੇ ਆਪਣੀ ਪਤਨੀ ਨੂੰ ਤਿਆਗ ਦੇਣ ਦੀ ਆਗਿਆ ਦਿੱਤੀ।”
5
ਯਿਸ਼ੂ ਨੇ ਜਵਾਬ ਦਿੱਤਾ, “ਕਿਉਂਕਿ ਮੋਸ਼ੇਹ ਨੇ ਤੁਹਾਡੇ ਦਿਲ ਕਠੋਰ ਹੋਣ ਕਰਕੇ ਤੁਹਾਨੂੰ ਇਹ ਹੁਕਮ ਲਿਖੇ ਸਨ।
6
ਪਰ ਸ੍ਰਿਸ਼ਟੀ ਦੀ ਸ਼ੁਰੂਆਤ ਵਿੱਚ ਪਰਮੇਸ਼ਵਰ ਨੇ ਉਹਨਾਂ ਨੂੰ ‘ਨਰ ਅਤੇ ਨਾਰੀ,’ ਕਰਕੇ ਬਣਾਇਆ।
7
‘ਇਸ ਲਈ ਆਦਮੀ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾਂ,
8
ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਇਸ ਲਈ ਹੁਣ ਉਹ ਦੋ ਨਹੀਂ, ਪਰ ਇੱਕ ਸਰੀਰ ਹਨ।’
9
ਇਸ ਲਈ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਜੋੜਿਆ ਹੈ, ਮਨੁੱਖ ਉਹਨਾਂ ਨੂੰ ਅਲੱਗ ਨਾ ਕਰੇ।”
10
ਜਦੋਂ ਉਹ ਦੁਬਾਰਾ ਘਰ ਵਿੱਚ ਸਨ, ਤਾਂ ਚੇਲਿਆਂ ਨੇ ਯਿਸ਼ੂ ਨੂੰ ਉਸ ਬਾਰੇ ਪੁੱਛਿਆ।
11
ਯਿਸ਼ੂ ਨੇ ਜਵਾਬ ਦਿੱਤਾ, “ਜਿਹੜਾ ਵੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਕਿਸੇ ਹੋਰ ਔਰਤ ਨਾਲ ਵਿਆਹ ਕਰਵਾਉਂਦਾ ਹੈ, ਉਹ ਉਸਦੇ ਵਿਰੁੱਧ ਵਿਭਚਾਰ ਕਰਦਾ ਹੈ।
12
ਅਤੇ ਜੇ ਔਰਤ ਆਪਣੇ ਪਤੀ ਨੂੰ ਤਲਾਕ ਦਿੰਦੀ ਹੈ ਅਤੇ ਕਿਸੇ ਹੋਰ ਆਦਮੀ ਨਾਲ ਵਿਆਹ ਕਰਵਾਉਂਦੀ ਹੈ, ਤਾਂ ਉਹ ਵੀ ਵਿਭਚਾਰ ਕਰਦੀ ਹੈ।”
13
ਇੱਕ ਦਿਨ ਕੁੱਝ ਲੋਕ ਛੋਟੇ ਬੱਚਿਆਂ ਨੂੰ ਯਿਸ਼ੂ ਕੋਲ ਲਿਆ ਰਹੇ ਸਨ ਤਾਂ ਜੋ ਉਹ ਉਹਨਾਂ ਤੇ ਆਪਣਾ ਹੱਥ ਰੱਖ ਕੇ ਉਹਨਾਂ ਨੂੰ ਅਸੀਸ ਦੇਣ, ਪਰ ਚੇਲਿਆਂ ਨੇ ਉਹਨਾਂ ਨੂੰ ਝਿੜਕਿਆ।
14
ਜਦੋਂ ਯਿਸ਼ੂ ਨੇ ਇਹ ਵੇਖਿਆ ਤਾਂ ਉਹ ਗੁੱਸੇ ਵਿੱਚ ਆ ਗਏ। ਉਹਨਾਂ ਨੇ ਚੇਲਿਆਂ ਨੂੰ ਕਿਹਾ, “ਛੋਟੇ ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ, ਅਤੇ ਉਹਨਾਂ ਨੂੰ ਨਾ ਰੋਕੋ ਕਿਉਂਕਿ ਪਰਮੇਸ਼ਵਰ ਦਾ ਰਾਜ ਇਹੋ ਜਿਹਿਆਂ ਦਾ ਹੈ।
15
ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਿਹੜਾ ਮਨੁੱਖ ਇੱਕ ਛੋਟੇ ਬੱਚੇ ਵਾਂਗ ਪਰਮੇਸ਼ਵਰ ਦੇ ਰਾਜ ਨੂੰ ਕਬੂਲ ਨਹੀਂ ਕਰੇਗਾ ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਗਾ।”
16
ਅਤੇ ਉਸਨੇ ਬੱਚਿਆਂ ਨੂੰ ਆਪਣੀ ਬਾਹਾਂ ਵਿੱਚ ਫੜ ਲਿਆ, ਉਹਨਾਂ ਉੱਤੇ ਆਪਣੇ ਹੱਥ ਰੱਖੇ ਅਤੇ ਉਹਨਾਂ ਨੂੰ ਅਸੀਸ ਦਿੱਤੀ।
17
ਜਦੋਂ ਯਿਸ਼ੂ ਆਪਣੀ ਯਾਤਰਾ ਲਈ ਨਿਕਲ ਪਏ, ਤਾਂ ਇੱਕ ਆਦਮੀ ਉਹਨਾਂ ਵੱਲ ਭੱਜਾ ਅਤੇ ਉਸ ਦੇ ਅੱਗੇ ਗੋਡੇ ਟਿਕਾਏ। ਅਤੇ ਉਸਨੇ ਪੁੱਛਿਆ, “ਚੰਗੇ ਗੁਰੂ ਜੀ, ਸਦੀਪਕ ਜੀਵਨ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ?”
18
ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਮੈਨੂੰ ਚੰਗਾ ਕਿਉਂ ਕਹਿੰਦੇ ਹੋ? ਇਕੱਲੇ ਪਰਮੇਸ਼ਵਰ ਨੂੰ ਛੱਡ ਕੇ ਕੋਈ ਵੀ ਚੰਗਾ ਨਹੀਂ ਹੈ।
19
ਤੁਸੀਂ ਇਨ੍ਹਾਂ ਹੁਕਮਾਂ ਨੂੰ ਜਾਣਦੇ ਹੋ: ‘ਤੁਸੀਂ ਕਤਲ ਨਾ ਕਰਨਾ, ਵਿਭਚਾਰ ਨਾ ਕਰਨਾ, ਚੋਰੀ ਨਾ ਕਰਨਾ, ਝੂਠੀ ਗਵਾਹੀ ਨਾ ਦੇਣਾ, ਧੋਖਾ ਨਾ ਦੇਣਾ, ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰਨਾ।’ ”
20
ਉਸਨੇ ਕਿਹਾ, “ਗੁਰੂ ਜੀ, ਇਹ ਸਭ ਕੁਝ ਮੈਂ ਬਚਪਨ ਤੋਂ ਹੀ ਕਰਦਾ ਆ ਰਿਹਾ ਹਾਂ।”
21
ਯਿਸ਼ੂ ਨੇ ਉਸ ਵੱਲ ਵੇਖਿਆ ਅਤੇ ਯਿਸ਼ੂ ਦਾ ਦਿਲ ਪਿਆਰ ਨਾਲ ਭਰ ਗਿਆ। ਯਿਸ਼ੂ ਨੇ ਕਿਹਾ, “ਇੱਕ ਚੀਜ਼ ਦੀ ਤੇਰੇ ਵਿੱਚ ਘਾਟ ਹੈ, ਜਾ ਆਪਣਾ ਸਭ ਕੁਝ ਵੇਚ ਅਤੇ ਗਰੀਬਾਂ ਨੂੰ ਵੰਡ ਦੇ, ਅਤੇ ਤੇਰੇ ਕੋਲ ਸਵਰਗ ਵਿੱਚ ਖ਼ਜ਼ਾਨਾ ਹੋਵੇਗਾ। ਫੇਰ ਆਣ, ਮੇਰੇ ਪਿੱਛੇ ਹੋ ਲਈ।”
22
ਇਹ ਸੁਣ ਕੇ ਉਸ ਆਦਮੀ ਦਾ ਮੂੰਹ ਢਿੱਲਾ ਹੋ ਗਿਆ। ਉਹ ਉਦਾਸ ਹੋ ਕੇ ਚਲਿਆ ਗਿਆ, ਕਿਉਂਕਿ ਉਹ ਵੱਡਾ ਧਨਵਾਨ ਸੀ।
23
ਯਿਸ਼ੂ ਨੇ ਆਸੇ-ਪਾਸੇ ਵੇਖਿਆ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਅਮੀਰ ਲੋਕਾਂ ਲਈ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਕਿੰਨਾ ਔਖਾ ਹੈ!”
24
ਯਿਸ਼ੂ ਦੇ ਸ਼ਬਦ ਸੁਣ ਕੇ ਚੇਲੇ ਹੈਰਾਨ ਰਹਿ ਗਏ। ਪਰ ਯਿਸ਼ੂ ਨੇ ਫੇਰ ਕਿਹਾ, “ਬੱਚਿਓ, ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋਣਾ ਕਿੰਨਾ ਔਖਾ ਹੈ!
25
ਊਠ ਦਾ ਸੂਈ ਦੀ ਮੋਰੀ ਵਿੱਚੋਂ ਲੰਘਣਾ ਇਸ ਨਾਲੋਂ ਸੌਖਾ ਹੈ ਕਿ ਇੱਕ ਧਨੀ ਵਿਅਕਤੀ ਪਰਮੇਸ਼ਵਰ ਦੇ ਰਾਜ ਵਿੱਚ ਦਾਖਲ ਹੋ ਸਕੇ।”
26
ਚੇਲੇ ਹੋਰ ਵੀ ਹੈਰਾਨ ਹੋਏ ਅਤੇ ਇੱਕ ਦੂਸਰੇ ਨੂੰ ਕਹਿਣ ਲੱਗੇ, “ਤਾਂ ਕੌਣ ਬਚਾਇਆ ਜਾ ਸਕਦਾ ਹੈ?”
27
ਯਿਸ਼ੂ ਨੇ ਉਹਨਾਂ ਵੱਲ ਵੇਖਿਆ ਅਤੇ ਕਿਹਾ, “ਮਨੁੱਖ ਲਈ ਇਹ ਅਸੰਭਵ ਹੈ, ਪਰ ਪਰਮੇਸ਼ਵਰ ਨਾਲ ਨਹੀਂ; ਪਰਮੇਸ਼ਵਰ ਨਾਲ ਸਭ ਕੁਝ ਸੰਭਵ ਹੈ।”
28
ਤਦ ਪਤਰਸ ਬੋਲਿਆ, “ਅਸੀਂ ਤੁਹਾਡੇ ਮਗਰ ਲੱਗਣ ਲਈ ਸਭ ਕੁਝ ਛੱਡ ਦਿੱਤਾ ਹੈ!”
29
ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਅਜਿਹਾ ਕੋਈ ਵੀ ਨਹੀਂ ਜਿਸਨੇ ਆਪਣੇ ਘਰ ਅਤੇ ਭਰਾਵਾਂ, ਭੈਣਾਂ, ਮਾਤਾ-ਪਿਤਾ, ਬੱਚਿਆਂ ਜਾਂ ਖੇਤਾਂ ਨੂੰ ਮੇਰੇ ਅਤੇ ਸੁਭਸਮਾਚਾਰ ਲਈ ਛੱਡਿਆ ਹੋਵੇ
30
ਜਿਹੜਾ ਹੁਣ ਇਸ ਯੁੱਗ ਵਿੱਚ ਸੌ ਗੁਣਾ ਪ੍ਰਾਪਤ ਨਾ ਕਰੇ ਭਾਵੇਂ: ਘਰ, ਭਰਾ, ਭੈਣਾਂ, ਮਾਵਾਂ, ਬੱਚੇ ਅਤੇ ਖੇਤ; ਸਤਾਏ ਜਾਣ ਦੇ ਨਾਲ ਅਤੇ ਆਉਣ ਵਾਲੇ ਯੁੱਗ ਵਿੱਚ ਸਦੀਪਕ ਜੀਵਨ।
31
ਪਰ ਬਹੁਤ ਸਾਰੇ ਜਿਹੜੇ ਪਹਿਲੇ ਹਨ ਉਹ ਆਖਰੀ ਹੋਣਗੇ ਅਤੇ ਆਖਰੀ ਪਹਿਲੇ ਹੋਣਗੇ।”
32
ਉਹ ਯੇਰੂਸ਼ਲੇਮ ਵੱਲ ਨੂੰ ਜਾ ਰਹੇ ਸਨ ਅਤੇ ਯਿਸ਼ੂ ਉਹਨਾਂ ਸਭਨਾਂ ਤੋਂ ਅੱਗੇ ਤੁਰੇ ਜਾ ਰਹੇ ਸਨ, ਅਤੇ ਚੇਲੇ ਹੈਰਾਨ ਸਨ, ਅਤੇ ਉਸਦੇ ਮਗਰ ਚੱਲ ਰਹੇ ਲੋਕ ਡਰੇ ਹੋਏ ਸਨ। ਫਿਰ ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਇੱਕ ਪਾਸੇ ਕੀਤਾ ਅਤੇ ਉਹਨਾਂ ਨੂੰ ਦੱਸਿਆ ਕਿ ਉਸ ਨਾਲ ਕੀ ਵਾਪਰੇਗਾ।
33
“ਵੇਖੋ ਅਸੀਂ ਯੇਰੂਸ਼ਲੇਮ ਨੂੰ ਜਾ ਰਹੇ ਹਾਂ,” ਉਸਨੇ ਕਿਹਾ, “ਅਤੇ ਮਨੁੱਖ ਦਾ ਪੁੱਤਰ ਮੁੱਖ ਜਾਜਕਾਂ ਅਤੇ ਬਿਵਸਥਾ ਦੇ ਉਪਦੇਸ਼ਕਾਂ ਦੇ ਹੱਥੀ ਫੜਵਾਇਆ ਜਾਵੇਗਾ। ਉਹ ਉਸਨੂੰ ਮੌਤ ਦੀ ਸਜ਼ਾ ਦਾ ਹੁਕਮ ਦੇਣਗੇ। ਅਤੇ ਉਹ ਉਸਨੂੰ ਗ਼ੈਰ-ਯਹੂਦੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ,
34
ਜੋ ਉਹ ਉਸਦਾ ਮਜ਼ਾਕ ਉਡਾਉਣਗੇ ਅਤੇ ਉਹ ਉਸ ਉੱਤੇ ਥੁੱਕਣਗੇ, ਉਹ ਉਸਨੂੰ ਕੋੜੇ ਮਾਰਨਗੇ ਅਤੇ ਨਾਲੇ ਉਸ ਨੂੰ ਮਾਰ ਦੇਣਗੇ। ਤਿੰਨ ਦਿਨਾਂ ਬਾਅਦ ਉਹ ਜੀ ਉੱਠੇਗਾ।”
35
ਤਦ ਜ਼ਬਦੀ ਦੇ ਪੁੱਤਰ ਯਾਕੋਬ ਅਤੇ ਯੋਹਨ ਉਸ ਕੋਲ ਆਏ। ਉਹਨਾਂ ਨੇ ਕਿਹਾ, “ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਲਈ ਜੋ ਕੁਝ ਅਸੀਂ ਮੰਗਦੇ ਹਾਂ ਓਹ ਕਰੋ।”
36
ਯਿਸ਼ੂ ਨੇ ਪੁੱਛਿਆ, “ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾ?”
37
ਉਹਨਾਂ ਨੇ ਉੱਤਰ ਦਿੱਤਾ, “ਸਾਡੇ ਵਿੱਚੋਂ ਇੱਕ ਤੁਹਾਡੇ ਸੱਜੇ ਪਾਸੇ ਅਤੇ ਦੂਜਾ ਤੁਹਾਡੀ ਮਹਿਮਾ ਵਿੱਚ ਦੂਸਰਾ ਤੁਹਾਡੇ ਖੱਬੇ ਪਾਸੇ ਬੈਠੇ।”
38
ਯਿਸ਼ੂ ਨੇ ਕਿਹਾ, “ਤੁਸੀਂ ਨਹੀਂ ਜਾਣਦੇ ਜੋ ਕੀ ਮੰਗਦੇ ਹੋ। ਕੀ ਤੁਸੀਂ ਉਹ ਪਿਆਲਾ ਜਿਹੜਾ ਮੈਂ ਪੀਣ ਜਾ ਰਿਹਾ ਹਾਂ ਪੀ ਸਕਦੇ ਹੋ ਜਾਂ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲੈ ਸਕਦੇ ਹੋ?”
39
ਉਹਨਾਂ ਨੇ ਜਵਾਬ ਦਿੱਤਾ, “ਅਸੀਂ ਕਰ ਸਕਦੇ ਹਾਂ।” ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਉਹ ਪਿਆਲਾ ਪੀਓਗੇ ਜੋ ਮੈਂ ਪੀਣਾ ਹੈ ਅਤੇ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲਵੋਂਗੇ।
40
ਪਰ ਮੇਰੇ ਸੱਜੇ ਜਾਂ ਖੱਬੇ ਬਿਠਾਉਣਾ ਇਹ ਮੇਰਾ ਕੰਮ ਨਹੀਂ ਹੈ। ਇਹ ਜਗ੍ਹਾਵਾਂ ਉਹਨਾਂ ਲਈ ਹਨ ਜਿਨ੍ਹਾਂ ਲਈ ਉਹ ਤਿਆਰ ਕੀਤੀ ਗਈ ਹੈ।”
41
ਜਦੋਂ ਉਹਨਾਂ ਦਸਾਂ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਯਾਕੋਬ ਅਤੇ ਯੋਹਨ ਉੱਤੇ ਗੁੱਸੇ ਹੋਏ।
42
ਯਿਸ਼ੂ ਨੇ ਉਹਨਾਂ ਸਾਰਿਆ ਨੂੰ ਕੋਲ ਸੱਦ ਕੇ ਆਖਿਆ, “ਤੁਸੀਂ ਜਾਣਦੇ ਹੋ ਜਿਹਨਾਂ ਨੂੰ ਗ਼ੈਰ-ਯਹੂਦੀਆਂ ਦੇ ਅਧਿਕਾਰੀ ਸਮਝਿਆ ਜਾਂਦਾ ਹੈ ਜੋ ਉਹਨਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਉਹਨਾਂ ਦੇ ਉੱਚ ਅਧਿਕਾਰੀ ਉਹਨਾਂ ਉੱਤੇ ਅਧਿਕਾਰ ਰੱਖਦੇ ਹਨ।
43
ਤੁਹਾਡੇ ਵਿੱਚ ਅਜਿਹਾ ਨਾ ਹੋਵੇ। ਪਰ ਜੋ ਕੋਈ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ ਸੋ ਸੇਵਾਦਾਰ ਹੋਵੇ,
44
ਅਤੇ ਜੋ ਕੋਈ ਤੁਹਾਡੇ ਵਿੱਚੋਂ ਅਧਿਕਾਰੀ ਬਣਨਾ ਚਾਹੁੰਦਾ ਹੋਵੇ ਉਹ ਤੁਹਾਡਾ ਨੌਕਰ ਹੋਵੇ।
45
ਕਿਉਂਕਿ ਮਨੁੱਖ ਦਾ ਪੁੱਤਰ ਵੀ ਸੇਵਾ ਕਰਾਉਣ ਨਹੀਂ ਪਰ ਸੇਵਾ ਕਰਨ ਲਈ ਆਇਆ ਅਤੇ ਬਹੁਤਿਆਂ ਲਈ ਆਪਣੀ ਜਾਨ ਕੁਰਬਾਨ ਕਰਨ ਲਈ।”
46
ਫੇਰ ਉਹ ਯੇਰੀਖ਼ੋ ਸ਼ਹਿਰ ਆਏ। ਜਦੋਂ ਯਿਸ਼ੂ ਅਤੇ ਉਹਨਾਂ ਦੇ ਚੇਲੇ ਇੱਕ ਵੱਡੀ ਭੀੜ ਦੇ ਨਾਲ ਸ਼ਹਿਰ ਵਿੱਚੋਂ ਬਾਹਰ ਆ ਰਹੇ ਸਨ ਤਾਂ ਇੱਕ ਅੰਨ੍ਹਾ ਆਦਮੀ ਬਾਰਤਿਮਈ, ਜਿਸਦਾ ਅਰਥ ਹੈ, “ਤਿਮਾਉ ਦਾ ਪੁੱਤਰ,” ਸੜਕ ਦੇ ਕਿਨਾਰੇ ਭੀਖ ਮੰਗ ਰਿਹਾ ਸੀ।
47
ਜਦੋਂ ਉਸਨੇ ਸੁਣਿਆ ਕਿ ਇਹ ਯਿਸ਼ੂ ਨਾਜ਼ਰੇਥ ਦਾ ਹੈ, ਤਾਂ ਉਸਨੇ ਚੀਕਣਾ ਸ਼ੁਰੂ ਕਰ ਦਿੱਤਾ, “ਯਿਸ਼ੂ, ਦਾਵੀਦ ਦੇ ਪੁੱਤਰ, ਮੇਰੇ ਤੇ ਕਿਰਪਾ ਕਰੋ!”
48
ਕਈਆਂ ਨੇ ਉਸ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਸਨੇ ਹੋਰ ਵੀ ਉੱਚੀ ਆਵਾਜ਼ ਵਿੱਚ ਕਿਹਾ, “ਦਾਵੀਦ ਦੇ ਪੁੱਤਰ ਮੇਰੇ ਤੇ ਕਿਰਪਾ ਕਰ!”
49
ਯਿਸ਼ੂ ਨੇ ਰੁਕ ਕੇ ਕਿਹਾ, “ਉਸਨੂੰ ਲਿਆਓ।” ਤਾਂ ਉਹਨਾਂ ਨੇ ਉਸ ਅੰਨ੍ਹੇ ਆਦਮੀ ਨੂੰ ਕਿਹਾ, “ਹੌਸਲਾ ਰੱਖ! ਉੱਠ! ਉਹ ਤੈਨੂੰ ਬੁਲਾ ਰਿਹਾ ਹੈ।”
50
ਤਾਂ ਉਹ ਆਪਣਾ ਚੋਲਾ ਇੱਕ ਪਾਸੇ ਸੁੱਟਦਿਆਂ ਆਪਣੇ ਪੈਰਾਂ ਤੇ ਛਾਲ ਮਾਰ ਕੇ ਯਿਸ਼ੂ ਕੋਲ ਆਇਆ।
51
ਯਿਸ਼ੂ ਨੇ ਉਸ ਨੂੰ ਪੁੱਛਿਆ, “ਤੂੰ ਕੀ ਚਾਹੁੰਦਾ ਹੈ ਜੋ ਮੈਂ ਤੇਰੇ ਲਈ ਕਰਾ?” ਅੰਨ੍ਹੇ ਆਦਮੀ ਨੇ ਜਵਾਬ ਦਿੱਤਾ, “ਰੱਬੀ, ਮੈਂ ਵੇਖਣਾ ਚਾਹੁੰਦਾ ਹਾਂ।”
52
ਯਿਸ਼ੂ ਨੇ ਕਿਹਾ, “ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” ਤੁਰੰਤ ਹੀ ਉਹ ਵੇਖਣ ਲੱਗਾ ਅਤੇ ਰਾਹ ਵਿੱਚ ਯਿਸ਼ੂ ਦੇ ਮਗਰ ਤੁਰ ਪਿਆ।
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 11 →
All chapters:
1
2
3
4
5
6
7
8
9
10
11
12
13
14
15
16