bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Mark 5
Mark 5
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 6 →
1
ਯਿਸ਼ੂ ਅਤੇ ਉਹਨਾਂ ਦੇ ਚੇਲੇ ਝੀਲ ਦੇ ਪਾਰ ਗਿਰਾਸੇਨ ਦੇ ਖੇਤਰ ਨੂੰ ਚਲੇ ਗਏ।
2
ਜਦੋਂ ਯਿਸ਼ੂ ਕਿਸ਼ਤੀ ਤੋਂ ਬਾਹਰ ਆਏ, ਇੱਕ ਅਸ਼ੁੱਧ ਆਤਮਾ ਵਾਲਾ ਆਦਮੀ ਉਹਨਾਂ ਨੂੰ ਮਿਲਣ ਲਈ ਕਬਰਾਂ ਵਿੱਚੋਂ ਨਿਕਲ ਕੇ ਆਇਆ।
3
ਇਹ ਆਦਮੀ ਕਬਰਾਂ ਵਿੱਚ ਰਹਿੰਦਾ ਸੀ, ਅਤੇ ਕੋਈ ਵੀ ਉਸਨੂੰ ਵੱਸ ਵਿੱਚ ਨਹੀਂ ਕਰ ਪਾਉਂਦਾ ਸੀ; ਤੇ ਨਾ ਹੀ ਜੰਜ਼ੀਰਾਂ ਉਸ ਨੂੰ ਰੋਕ ਪਾਉਂਦਿਆ ਸੀ।
4
ਅਕਸਰ ਉਹਦੇ ਹੱਥ ਅਤੇ ਪੈਰ ਬੰਨ੍ਹ ਕੇ ਰੱਖੇ ਜਾਂਦੇ ਸਨ, ਪਰ ਉਸਨੇ ਜੰਜ਼ੀਰਾਂ ਨੂੰ ਤੋੜ ਦਿੱਤਾ ਅਤੇ ਸੰਗਲਾਂ ਦੇ ਟੁਕੜੇ-ਟੁਕੜੇ ਕਰ ਦਿੱਤੇ ਸਨ। ਕੋਈ ਵੀ ਇੰਨਾ ਤਾਕਤਵਰ ਨਹੀਂ ਸੀ ਕਿ ਉਸ ਨੂੰ ਕਾਬੂ ਕਰ ਲਵੇ।
5
ਰਾਤ-ਦਿਨ ਕਬਰਾਂ ਵਿੱਚ ਅਤੇ ਪਹਾੜੀਆਂ ਵਿੱਚ ਉਹ ਚੀਕਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਵੱਢਦਾ ਹੁੰਦਾ ਸੀ।
6
ਜਦੋਂ ਉਸਨੇ ਯਿਸ਼ੂ ਨੂੰ ਦੂਰੋਂ ਵੇਖਿਆ, ਤਾਂ ਉਹ ਭੱਜਿਆ ਅਤੇ ਉਹਨਾਂ ਦੇ ਅੱਗੇ ਆਪਣੇ ਗੋਡਿਆਂ ਤੇ ਡਿੱਗ ਪਿਆ।
7
ਉਸਨੇ ਆਪਣੀ ਉੱਚੀ ਆਵਾਜ਼ ਵਿੱਚ ਪੁਕਾਰਿਆ, “ਅੱਤ ਮਹਾਨ ਪਰਮੇਸ਼ਵਰ ਦੇ ਪੁੱਤਰ, ਯਿਸ਼ੂ ਤੁਸੀਂ ਮੇਰੇ ਤੋਂ ਕੀ ਚਾਹੁੰਦੇ ਹੋ? ਪਰਮੇਸ਼ਵਰ ਦੇ ਨਾਮ ਵਿੱਚ ਸਾਨੂੰ ਦੁੱਖ ਨਾ ਦਿਓ!”
8
ਕਿਉਂਕਿ ਯਿਸ਼ੂ ਨੇ ਉਸ ਨੂੰ ਕਿਹਾ ਸੀ, “ਹੇ ਅਸ਼ੁੱਧ ਆਤਮਾ, ਤੂੰ ਇਸ ਮਨੁੱਖ ਤੋਂ ਬਾਹਰ ਆ ਜਾ!”
9
ਤਦ ਯਿਸ਼ੂ ਨੇ ਉਸ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?” ਉਸਨੇ ਜਵਾਬ ਦਿੱਤਾ, “ਮੇਰਾ ਨਾਮ ਫੌਜ ਹੈ, ਕਿਉਂਕਿ ਅਸੀਂ ਬਹੁਤ ਸਾਰੇ ਹਾਂ।”
10
ਅਤੇ ਉਸਨੇ ਯਿਸ਼ੂ ਨੂੰ ਬਾਰ-ਬਾਰ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਇਸ ਖੇਤਰ ਤੋਂ ਬਾਹਰ ਨਾ ਭੇਜਣ।
11
ਨੇੜੇ ਹੀ ਪਹਾੜੀ ਤੇ ਸੂਰਾਂ ਦਾ ਇੱਕ ਵੱਡਾ ਝੁੰਡ ਚੁੱਗਦਾ ਸੀ।
12
ਦੁਸ਼ਟ ਆਤਮਾਵਾਂ ਨੇ ਯਿਸ਼ੂ ਅੱਗੇ ਮਿੰਨਤਾਂ ਕੀਤੀਆਂ, “ਸਾਨੂੰ ਸੂਰਾਂ ਵਿੱਚ ਭੇਜ ਦਵੋ; ਸਾਨੂੰ ਸੂਰਾਂ ਵਿੱਚ ਜਾਣ ਦੀ ਆਗਿਆ ਦਿਓ।”
13
ਯਿਸ਼ੂ ਨੇ ਉਹਨਾਂ ਨੂੰ ਇਜਾਜ਼ਤ ਦੇ ਦਿੱਤੀ, ਅਤੇ ਅਸ਼ੁੱਧ ਆਤਮਾਵਾਂ ਬਾਹਰ ਨਿਕਲ ਕੇ ਸੂਰਾਂ ਵਿੱਚ ਵੜ ਗਈਆਂ। ਝੁੰਡ, ਲਗਭਗ ਦੋ ਹਜ਼ਾਰ ਦੀ ਸੰਖਿਆ ਵਿੱਚ ਸੀ, ਜੋ ਭੱਜ ਕੇ ਝੀਲ ਵਿੱਚ ਡਿੱਗ ਗਿਆ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ।
14
ਸੂਰ ਚਰਾਉਣ ਵਾਲੇ ਭੱਜੇ ਕੇ ਸ਼ਹਿਰ ਅਤੇ ਦੇਸ਼ ਦੇ ਇਲਾਕਿਆਂ ਵਿੱਚ ਇਸਦੀ ਖ਼ਬਰ ਦਿੱਤੀ, ਅਤੇ ਲੋਕ ਇਹ ਵੇਖਣ ਲਈ ਆਣ ਲੱਗੇ ਕਿ ਉੱਥੇ ਕੀ ਹੋਇਆ ਸੀ।
15
ਜਦੋਂ ਉਹ ਯਿਸ਼ੂ ਕੋਲ ਆਏ, ਉਹਨਾਂ ਨੇ ਉਸ ਆਦਮੀ ਨੂੰ ਵੇਖਿਆ ਜਿਸਨੂੰ ਲਸ਼ਕਰ ਚਿੰਬੜਿਆ ਹੋਇਆ ਸੀ, ਉਹ ਉੱਥੇ ਕੱਪੜੇ ਪਾ ਕੇ ਬੈਠਾ ਸੀ, ਅਤੇ ਉਸਦਾ ਦਿਮਾਗ ਬਿਲਕੁਲ ਸਹੀ ਸੀ; ਇਹ ਸਭ ਵੇਖ ਉਹ ਡਰ ਗਏ ਸਨ।
16
ਜਿਹਨਾਂ ਨੇ ਇਹ ਵੇਖਿਆ ਸੀ ਉਹਨਾਂ ਨੇ ਜਾ ਕੇ ਸਾਰੇ ਲੋਕਾਂ ਨੂੰ ਦੱਸਿਆ ਜੋ ਕੁਝ ਉਸ ਦੁਸ਼ਟ ਆਤਮਾ ਚਿੰਬੜੇ ਆਦਮੀ ਨਾਲ ਅਤੇ ਸੂਰਾਂ ਨਾਲ ਹੋਇਆ ਸੀ।
17
ਤਦ ਲੋਕ ਯਿਸ਼ੂ ਨੂੰ ਬੇਨਤੀ ਕਰਨ ਲੱਗੇ ਕਿ ਉਹ ਉਹਨਾਂ ਦੇ ਇਲਾਕੇ ਨੂੰ ਛੱਡ ਕੇ ਚਲੇ ਜਾਣ।
18
ਜਦੋਂ ਯਿਸ਼ੂ ਕਿਸ਼ਤੀ ਵਿੱਚ ਚੜ੍ਹ ਰਹੇ ਸੀ, ਤਾਂ ਉਹ ਆਦਮੀ ਜਿਸਨੂੰ ਦੁਸ਼ਟ ਆਤਮਾ ਤੋਂ ਛੁਟਕਾਰਾ ਮਿਲਿਆ ਸੀ ਉਸਨੇ ਨਾਲ ਚੱਲਣ ਲਈ ਬੇਨਤੀ ਕੀਤੀ।
19
ਯਿਸ਼ੂ ਨੇ ਉਸ ਨੂੰ ਇਜਾਜ਼ਤ ਨਹੀਂ ਦਿੱਤੀ, ਪਰ ਕਿਹਾ, “ਆਪਣੇ ਘਰ ਜਾ ਅਤੇ ਆਪਣੇ ਲੋਕਾਂ ਨੂੰ ਦੱਸ ਕਿ ਪ੍ਰਭੂ ਨੇ ਤੇਰੇ ਲਈ ਕੀ ਕੀਤਾ ਹੈ, ਅਤੇ ਉਸ ਨੇ ਕਿਵੇਂ ਤੇਰੇ ਤੇ ਕਿਰਪਾ ਕੀਤੀ ਹੈ।”
20
ਤਾਂ ਉਹ ਆਦਮੀ ਚਲਾ ਗਿਆ ਅਤੇ ਡੇਕਾਪੋਲਿਸ ਵਿੱਚ ਇਹ ਦੱਸਣ ਲੱਗਾ ਕਿ ਯਿਸ਼ੂ ਨੇ ਉਸਦੇ ਲਈ ਕੀ ਕੁਝ ਕੀਤਾ ਹੈ ਅਤੇ ਸਾਰੇ ਲੋਕ ਜਿੰਹਾ ਨੇ ਇਹ ਸੁਣਿਆ ਹੈਰਾਨ ਸਨ।
21
ਜਦੋਂ ਯਿਸ਼ੂ ਮੁੜ ਕਿਸ਼ਤੀ ਰਾਹੀ ਝੀਲ ਦੇ ਦੂਜੇ ਪਾਸੇ ਗਏ ਤਾਂ ਇੱਕ ਵੱਡੀ ਭੀੜ ਉਹਨਾਂ ਦੇ ਆਲੇ-ਦੁਆਲੇ ਇਕੱਠੀ ਹੋ ਗਈ ਜਦੋਂ ਉਹ ਝੀਲ ਦੇ ਕੋਲ ਹੀ ਸੀ।
22
ਤਦ ਜਾਇਰੂਸ ਨਾਮਕ ਦਾ ਇੱਕ ਪ੍ਰਾਰਥਨਾ ਸਥਾਨ ਦਾ ਆਗੂ, ਆਇਆ ਅਤੇ ਜਦੋਂ ਉਸਨੇ ਯਿਸ਼ੂ ਨੂੰ ਵੇਖਿਆ ਅਤੇ ਉਹ ਯਿਸ਼ੂ ਦੇ ਪੈਰੀ ਡਿੱਗ ਗਿਆ।
23
ਉਸਨੇ ਯਿਸ਼ੂ ਅੱਗੇ ਦਿਲੋਂ ਬੇਨਤੀ ਕੀਤੀ, “ਮੇਰੀ ਛੋਟੀ ਧੀ ਮਰ ਰਹੀ ਹੈ। ਕਿਰਪਾ ਕਰਕੇ ਆਓ ਅਤੇ ਉਸ ਉੱਪਰ ਆਪਣਾ ਹੱਥ ਰੱਖੋਂ ਤਾਂ ਉਹ ਚੰਗੀ ਹੋ ਜਾਵੇ ਅਤੇ ਜਿਉਂਦੀ ਰਹੇ।”
24
ਇਸ ਲਈ ਯਿਸ਼ੂ ਉਸ ਦੇ ਨਾਲ ਚਲੇ ਗਏ। ਇੱਕ ਵੱਡੀ ਭੀੜ ਵੀ ਉਹਨਾਂ ਦੇ ਮਗਰ ਆ ਗਈ ਅਤੇ ਉਹਨਾਂ ਦੇ ਦੁਆਲੇ ਇੱਕ-ਦੂਜੇ ਉੱਤੇ ਡਿੱਗ ਰਹੀ ਸੀ।
25
ਅਤੇ ਉੱਥੇ ਇੱਕ ਔਰਤ ਵੀ ਸੀ ਜਿਸ ਨੂੰ ਬਾਰ੍ਹਾਂ ਸਾਲਾਂ ਤੋਂ ਲਹੂ ਵਗਣ ਦੀ ਬਿਮਾਰੀ ਸੀ।
26
ਉਸਨੇ ਬਹੁਤ ਸਾਰੇ ਡਾਕਟਰਾਂ ਦੀ ਦੇਖ-ਰੇਖ ਵਿੱਚ ਬਹੁਤ ਵੱਡਾ ਦੁੱਖ ਝੱਲਿਆ ਸੀ ਅਤੇ ਉਸਦੇ ਕੋਲ ਜੋ ਕੁਝ ਵੀ ਸੀ ਉਸਨੇ ਆਪਣੇ ਇਲਾਜ ਲਈ ਖਰਚ ਦਿੱਤਾ ਸੀ, ਫਿਰ ਵੀ ਚੰਗੀ ਹੋਣ ਦੀ ਬਜਾਏ ਉਹ ਵਿਗੜਦੀ ਗਈ।
27
ਜਦੋਂ ਉਸਨੇ ਯਿਸ਼ੂ ਬਾਰੇ ਸੁਣਿਆ, ਤਾਂ ਉਹ ਭੀੜ ਵਿੱਚ ਉਹਨਾਂ ਦੇ ਪਿੱਛੇ ਆ ਗਈ ਅਤੇ ਉਹਨਾਂ ਦੇ ਕੱਪੜੇ ਦੇ ਪੱਲੇ ਨੂੰ ਛੋਹਿਆ,
28
ਕਿਉਂਕਿ ਉਸਨੇ ਸੋਚਿਆ, “ਜੇ ਮੈਂ ਬਸ ਉਹਨਾਂ ਦੇ ਕੱਪੜੇ ਨੂੰ ਛੋਹ ਲਵਾਂਗੀ, ਤਾਂ ਮੈਂ ਚੰਗੀ ਹੋ ਜਾਵਾਂਗਾ।”
29
ਤੁਰੰਤ ਹੀ ਉਸ ਦਾ ਖੂਨ ਵਗਣਾ ਬੰਦ ਹੋ ਗਿਆ ਅਤੇ ਉਸਨੇ ਆਪਣੇ ਸਰੀਰ ਵਿੱਚ ਮਹਿਸੂਸ ਕੀਤਾ ਕਿ ਉਹ ਉਸ ਦੇ ਦੁੱਖ ਤੋਂ ਮੁਕਤ ਹੋ ਗਈ ਹੈ।
30
ਉਸੇ ਵਕਤ ਯਿਸ਼ੂ ਨੂੰ ਅਹਿਸਾਸ ਹੋਇਆ ਕਿ ਉਸ ਵਿੱਚੋਂ ਸ਼ਕਤੀ ਨਿੱਕਲੀ ਹੈ। ਉਹ ਭੀੜ ਵਿੱਚ ਮੁੜੇ ਅਤੇ ਪੁੱਛਿਆ, “ਮੇਰੇ ਕੱਪੜਿਆਂ ਨੂੰ ਕਿਸ ਨੇ ਛੂਹਿਆ?”
31
ਉਸਦੇ ਚੇਲਿਆਂ ਨੇ ਜਵਾਬ ਦਿੱਤਾ, “ਤੁਸੀਂ ਤਾਂ ਆਪਣੇ ਆਲੇ-ਦੁਆਲੇ ਭੀੜ ਵੇਖ ਹੀ ਰਹੇ ਹੋ, ਪਰ ਫਿਰ ਵੀ ਤੁਸੀਂ ਪੁੱਛਦੇ ਹੋ, ‘ਮੈਨੂੰ ਕਿਸ ਨੇ ਛੂਹਿਆ?’ ”
32
ਪਰ ਯਿਸ਼ੂ ਇਹ ਵੇਖਣ ਲਈ ਇਧਰ-ਉਧਰ ਨਿਗਾਹ ਮਾਰੀ ਕਿ ਕਿਸ ਨੇ ਇਹ ਕੀਤਾ ਸੀ।
33
ਤਦ ਉਹ ਔਰਤ ਜਾਣਦੀ ਸੀ ਕਿ ਉਸਦੇ ਨਾਲ ਕੀ ਵਾਪਰਿਆ ਸੀ, ਉਹ ਅੱਗੇ ਆਈ ਅਤੇ ਯਿਸ਼ੂ ਦੇ ਪੈਰਾਂ ਤੇ ਡਿੱਗ ਪਈ ਅਤੇ ਡਰ ਨਾਲ ਕੰਬਦੀ ਹੋਈ ਨੇ ਉਹਨਾਂ ਨੂੰ ਸਾਰੀ ਸੱਚਾਈ ਦੱਸੀ।
34
ਯਿਸ਼ੂ ਨੇ ਉਸ ਔਰਤ ਨੂੰ ਕਿਹਾ, “ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਵਾਪਸ ਚਲੀ ਜਾ ਅਤੇ ਤੂੰ ਆਪਣੀ ਬੀਮਾਰੀ ਤੋਂ ਮੁਕਤ ਰਹੇ।”
35
ਜਦੋਂ ਯਿਸ਼ੂ ਅਜੇ ਬੋਲ ਹੀ ਰਿਹੇ ਸੀ, ਕੁਝ ਲੋਕ ਜਾਇਰੂਸ ਦੇ ਘਰੋਂ ਆਏ ਜੋ ਪ੍ਰਾਰਥਨਾ ਸਥਾਨ ਦੇ ਆਗੂ ਸੀ, ਉਹਨਾਂ ਨੇ ਕਿਹਾ, “ਤੁਹਾਡੀ ਧੀ ਮਰ ਗਈ ਹੈ। ਗੁਰੂ ਨੂੰ ਹੁਣ ਪਰੇਸ਼ਾਨ ਕਰਨ ਦੀ ਕੀ ਲੋੜ ਹੈ?”
36
ਉਹਨਾਂ ਦੀ ਗੱਲ ਸੁਣ ਕੇ ਯਿਸ਼ੂ ਨੇ ਅਣਸੁਣੀ ਕਰਕੇ ਯਿਸ਼ੂ ਨੇ ਪ੍ਰਾਰਥਨਾ ਸਥਾਨ ਦੇ ਆਗੂ ਨੂੰ ਕਿਹਾ, “ਡਰੋ ਨਾ; ਕੇਵਲ ਵਿਸ਼ਵਾਸ ਕਰੋ।”
37
ਯਿਸ਼ੂ ਨੇ ਪਤਰਸ, ਯਾਕੋਬ ਅਤੇ ਯਾਕੋਬ ਦੇ ਭਰਾ ਯੋਹਨ ਨੂੰ ਛੱਡ ਕਿਸੇ ਨੂੰ ਵੀ ਆਪਣੇ ਮਗਰ ਅੰਦਰ ਨਹੀਂ ਆਉਣ ਦਿੱਤਾ।
38
ਜਦੋਂ ਉਹ ਪ੍ਰਾਰਥਨਾ ਸਥਾਨ ਦੇ ਆਗੂ ਦੇ ਘਰ ਆਏ, ਯਿਸ਼ੂ ਨੇ ਇੱਕ ਸ਼ੋਰ ਕਰਦੀ, ਰੋਂਦੀ ਅਤੇ ਉੱਚੀ ਆਵਾਜ਼ ਵਿੱਚ ਵਿਲਕਦੀ ਭੀੜ ਨੂੰ ਵੇਖਿਆ।
39
ਉਹ ਅੰਦਰ ਗਏ ਅਤੇ ਉਹਨਾਂ ਨੂੰ ਕਿਹਾ, “ਇਹ ਸਾਰਾ ਰੋਣਾ ਅਤੇ ਪਿਟਣਾ ਕਿਉਂ? ਬੱਚੀ ਮਰੀ ਨਹੀਂ ਪਰ ਸੁੱਤੀ ਹੋਈ ਹੈ।”
40
ਪਰ ਉਹ ਯਿਸ਼ੂ ਤੇ ਹੱਸਣ ਲੱਗੇ। ਯਿਸ਼ੂ ਨੇ ਸਭ ਨੂੰ ਬਾਹਰ ਕੱਢਣ ਤੋਂ ਬਾਅਦ, ਉਹਨਾਂ ਨੇ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਚੇਲੇ ਜੋ ਨਾਲ ਸਨ, ਉਹਨਾਂ ਨੂੰ ਲੈ ਕੇ ਅੰਦਰ ਗਏ ਜਿੱਥੇ ਉਹ ਬੱਚੀ ਸੀ।
41
ਯਿਸ਼ੂ ਨੇ ਉਸ ਲੜਕੀ ਦਾ ਹੱਥ ਫੜਿਆ ਅਤੇ ਉਸਨੂੰ ਕਿਹਾ, “ਤਾਲੀਥਾ ਕੌਉਮ” (ਜਿਸਦਾ ਅਰਥ ਹੈ, “ਛੋਟੀ ਕੁੜੀ, ਮੈਂ ਤੈਨੂੰ ਕਹਿੰਦਾ ਹਾਂ, ਉੱਠ!”)।
42
ਤੁਰੰਤ ਹੀ ਲੜਕੀ ਖੜ੍ਹੀ ਹੋ ਗਈ ਅਤੇ ਤੁਰਨ ਲੱਗੀ ਉਹ ਬਾਰ੍ਹਾਂ ਸਾਲਾਂ ਦੀ ਸੀ। ਇਸ ਤੇ ਉਹ ਸਾਰੇ ਹੈਰਾਨ ਰਹਿ ਗਏ।
43
ਯਿਸ਼ੂ ਨੇ ਸਖ਼ਤ ਆਦੇਸ਼ ਦਿੱਤੇ ਕਿ ਕਿਸੇ ਨੂੰ ਵੀ ਇਸ ਬਾਰੇ ਨਾ ਦੱਸਣ, ਅਤੇ ਕਿਹਾ ਇਸ ਨੂੰ ਕੁਝ ਖਾਣ ਨੂੰ ਦਵੋ।
← Chapter 4
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 6 →
All chapters:
1
2
3
4
5
6
7
8
9
10
11
12
13
14
15
16