bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Mark 12
Mark 12
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 13 →
1
ਤਦ ਯਿਸ਼ੂ ਉਹਨਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲ ਕਰਨ ਲੱਗੇ: “ਇੱਕ ਆਦਮੀ ਨੇ ਅੰਗੂਰੀ ਬਾਗ ਲਾਇਆ। ਉਸਨੇ ਇਸਦੇ ਦੁਆਲੇ ਇੱਕ ਕੰਧ ਕੀਤੀ, ਦਾਖਰਸ ਵਾਸਤੇ ਇੱਕ ਟੋਇਆ ਪੁੱਟਿਆ ਅਤੇ ਇੱਕ ਪਹਿਰਾਬੁਰਜ ਬਣਾਇਆ। ਫਿਰ ਉਸਨੇ ਅੰਗੂਰੀ ਬਾਗ ਕੁਝ ਕਿਸਾਨਾਂ ਨੂੰ ਕਿਰਾਏ ਤੇ ਦੇ ਦਿੱਤੀ ਅਤੇ ਆਪ ਕਿਸੇ ਹੋਰ ਜਗ੍ਹਾ ਚਲੇ ਗਿਆ।
2
ਵਾਢੀ ਵੇਲੇ ਉਸਨੇ ਇੱਕ ਨੌਕਰ ਨੂੰ ਉਸ ਕਿਰਾਏਦਾਰ ਕੋਲ ਭੇਜਿਆ ਤਾਂ ਜੋ ਬਾਗ ਦੇ ਫ਼ਲਾਂ ਵਿੱਚੋਂ ਕੁਝ ਇਕੱਠਾ ਕਰੇ।
3
ਪਰ ਕਿਰਾਏਦਾਰਾਂ ਨੇ ਉਸ ਨੂੰ ਫੜ ਲਿਆ, ਕੁੱਟਿਆ ਅਤੇ ਖਾਲੀ ਹੱਥ ਭੇਜ ਦਿੱਤਾ।
4
ਫਿਰ ਉਸਨੇ ਇੱਕ ਹੋਰ ਨੌਕਰ ਉਹਨਾਂ ਕੋਲ ਭੇਜਿਆ; ਉਹਨਾਂ ਨੇ ਇਸ ਆਦਮੀ ਦੇ ਸਿਰ ਤੇ ਸੋਟਾ ਮਾਰਿਆ ਅਤੇ ਉਸ ਨਾਲ ਸ਼ਰਮਨਾਕ ਸਲੂਕ ਕੀਤਾ।
5
ਉਸਨੇ ਇੱਕ ਹੋਰ ਆਦਮੀ ਭੇਜਿਆ, ਜਿਸ ਨੂੰ ਉਹਨਾਂ ਮਾਰ ਦਿੱਤਾ। ਉਸਨੇ ਹੋਰ ਬਹੁਤ ਸਾਰੇ ਲੋਕਾਂ ਨੂੰ ਭੇਜਿਆ; ਉਹਨਾਂ ਵਿੱਚੋਂ ਕੁਝ ਨੂੰ ਕੁੱਟਿਆ, ਕੁਝ ਨੂੰ ਮਾਰ ਦਿੱਤਾ।
6
“ਉਸ ਕੋਲ ਹੁਣ ਭੇਜਣ ਲਈ ਇੱਕ ਇੱਕਲੌਤਾ ਪੁੱਤਰ ਰਹਿ ਗਿਆ ਸੀ, ਜਿਸ ਨੂੰ ਉਹ ਪਿਆਰ ਕਰਦਾ ਸੀ। ਅੰਤ ਵਿੱਚ ਉਸਨੇ ਉਸਨੂੰ ਇਹ ਸੋਚ ਕੇ ਭੇਜਿਆ ਕਿ, ‘ਉਹ ਮੇਰੇ ਪੁੱਤਰ ਦਾ ਆਦਰ ਕਰਨਗੇ।’
7
“ਪਰ ਕਿਰਾਏਦਾਰਾਂ ਨੇ ਇੱਕ ਦੂਸਰੇ ਨੂੰ ਕਿਹਾ, ‘ਇਹ ਵਾਰਸ ਹੈ। ਆਓ, ਉਸਨੂੰ ਮਾਰ ਦੇਈਏ, ਅਤੇ ਵਿਰਾਸਤ ਸਾਡੀ ਹੋ ਜਾਵੇਗੀ।’
8
ਤਾਂ ਉਹਨਾਂ ਨੇ ਉਸਨੂੰ ਫੜ ਲਿਆ ਅਤੇ ਜਾਨੋਂ ਮਾਰ ਦਿੱਤਾ, ਅਤੇ ਉਸ ਨੂੰ ਬਾਗ ਵਿੱਚੋਂ ਬਾਹਰ ਸੁੱਟ ਦਿੱਤਾ।
9
“ਤਾਂ ਬਾਗ ਦਾ ਮਾਲਕ ਕੀ ਕਰੇਗਾ? ਉਹ ਆਵੇਗਾ ਅਤੇ ਉਹਨਾਂ ਕਿਰਾਏਦਾਰਾਂ ਨੂੰ ਮਾਰ ਦੇਵੇਗਾ ਅਤੇ ਅੰਗੂਰਾਂ ਦਾ ਬਾਗ ਦੂਜਿਆਂ ਨੂੰ ਦੇ ਦੇਵੇਗਾ।
10
ਕੀ ਤੁਸੀਂ ਬਚਨ ਦੇ ਇਸ ਹਵਾਲੇ ਨੂੰ ਨਹੀਂ ਪੜ੍ਹਿਆ: “ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦ ਕੀਤਾ ਸੀ, ਉਹੀ ਖੂੰਜੇ ਦਾ ਪੱਥਰ ਬਣ ਗਿਆ;
11
ਇਹ ਸਭ ਪ੍ਰਭੂ ਦੇ ਵੱਲੋਂ ਹੋਇਆ, ਅਤੇ ਇਹ ਸਾਡੀ ਨਜ਼ਰ ਵਿੱਚ ਅਦਭੁਤ ਹੈ?”
12
ਤਦ ਮੁੱਖ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗਾਂ ਨੇ ਉਸਨੂੰ ਗਿਰਫ਼ਤਾਰ ਕਰਨ ਦਾ ਰਾਹ ਲੱਭਿਆ ਕਿਉਂਕਿ ਉਹ ਜਾਣਦੇ ਸਨ ਕਿ ਉਸਨੇ ਉਹਨਾਂ ਦੇ ਵਿਰੁੱਧ ਦ੍ਰਿਸ਼ਟਾਂਤ ਬੋਲਿਆ ਹੈ। ਪਰ ਉਹ ਭੀੜ ਤੋਂ ਡਰਦੇ ਸਨ; ਤਾਂ ਉਹ ਉਸਨੂੰ ਛੱਡ ਕੇ ਚਲੇ ਗਏ।
13
ਬਾਅਦ ਵਿੱਚ ਮੁੱਖ ਜਾਜਕਾਂ ਨੇ ਕੁਝ ਫ਼ਰੀਸੀਆਂ ਅਤੇ ਹੇਰੋਦੀਆਂ ਨੂੰ ਯਿਸ਼ੂ ਕੋਲ ਭੇਜਿਆ ਤਾਂ ਜੋ ਉਹ ਉਹਨਾਂ ਨੂੰ ਉਸਦੇ ਬਚਨਾਂ ਵਿੱਚ ਫੜ ਸਕਣ।
14
ਉਹ ਯਿਸ਼ੂ ਕੋਲ ਆਏ ਅਤੇ ਕਹਿਣ ਲੱਗੇ, “ਗੁਰੂ ਜੀ, ਅਸੀਂ ਜਾਣਦੇ ਹਾਂ ਜੋ ਤੁਸੀਂ ਇੱਕ ਸੱਚੇ ਆਦਮੀ ਹੋ। ਤੁਹਾਨੂੰ ਕਿਸੇ ਦੀ ਵੀ ਪਰਵਾਹ ਨਹੀਂ, ਕਿਉਂਕਿ ਤੁਸੀਂ ਮਨੁੱਖਾਂ ਦਾ ਪੱਖਪਾਤ ਨਹੀਂ ਕਰਦੇ। ਪਰ ਤੁਸੀਂ ਸਚਿਆਈ ਨਾਲ ਪਰਮੇਸ਼ਵਰ ਦਾ ਰਾਹ ਸਿਖਾਉਂਦੇ ਹੋ। ਕੀ ਕੈਸਰ ਨੂੰ ਟੈਕਸ ਦੇਣਾ ਸਹੀ ਹੈ ਜਾਂ ਨਹੀਂ?
15
ਕੀ ਸਾਨੂੰ ਦੇਣਾ ਚਾਹੀਦਾ ਹੈ ਜਾਂ ਸਾਨੂੰ ਨਹੀਂ ਦੇਣਾ ਚਾਹੀਦਾ?” ਪਰ ਯਿਸ਼ੂ ਉਹਨਾਂ ਦੇ ਪਖੰਡ ਨੂੰ ਜਾਣਦਾ ਸੀ। “ਤੁਸੀਂ ਮੈਨੂੰ ਫਸਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ?” ਉਹਨਾਂ ਨੇ ਪੁੱਛਿਆ। “ਮੇਰੇ ਕੋਲ ਇੱਕ ਦੀਨਾਰ ਲਿਆਓ ਅਤੇ ਮੈਨੂੰ ਵੇਖਣ ਦਿਓ।”
16
ਉਹ ਸਿੱਕਾ ਲੈ ਕੇ ਆਏ ਅਤੇ ਯਿਸ਼ੂ ਨੇ ਉਹਨਾਂ ਨੂੰ ਪੁੱਛਿਆ, “ਇਹ ਤਸਵੀਰ ਅਤੇ ਲਿਖਤ ਕਿਸ ਦੀ ਹੈ?” ਉਹਨਾਂ ਨੇ ਉੱਤਰ ਦਿੱਤਾ, “ਕੈਸਰ।”
17
ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਫਿਰ ਜਿਹੜੀਆਂ ਚੀਜ਼ਾ ਕੈਸਰ ਦੀਆ ਹਨ ਕੈਸਰ ਨੂੰ ਦਿਓ, ਅਤੇ ਜਿਹੜੀਆਂ ਪਰਮੇਸ਼ਵਰ ਦੀਆਂ ਹਨ ਉਹ ਪਰਮੇਸ਼ਵਰ ਨੂੰ ਦਿਓ।” ਅਤੇ ਉਹ ਉਸ ਤੋਂ ਹੈਰਾਨ ਹੋ ਗਏ।
18
ਤਦ ਸਦੂਕੀ, ਜਿਹੜੇ ਆਖਦੇ ਹਨ ਕਿ ਪੁਨਰ-ਉਥਾਨ ਨਹੀਂ ਹੈ, ਯਿਸ਼ੂ ਦੇ ਕੋਲ ਆਏ ਅਤੇ ਪ੍ਰਸ਼ਨ ਕਰਨ ਲੱਗੇ।
19
ਉਹਨਾਂ ਨੇ ਕਿਹਾ, “ਗੁਰੂ ਜੀ, ਮੋਸ਼ੇਹ ਨੇ ਸਾਡੇ ਲਈ ਲਿਖਿਆ ਸੀ ਕਿ ਜੇ ਕਿਸੇ ਮਨੁੱਖ ਦਾ ਭਰਾ ਬੇ-ਔਲਾਦ ਮਰ ਜਾਵੇ, ਤਾਂ ਉਸਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਵਾ ਲਵੇ ਅਤੇ ਆਪਣੇ ਭਰਾ ਲਈ ਸੰਤਾਨ ਪੈਦਾ ਕਰੇ।
20
ਪਰ ਜੇ ਉਹ ਹੁਣ ਸੱਤ ਭਰਾ ਸਨ ਪਹਿਲੇ ਨੇ ਵਿਆਹ ਕੀਤਾ ਅਤੇ ਬੇ-ਔਲਾਦ ਮਰ ਗਿਆ।
21
ਦੂਸਰੇ ਭਰਾ ਨੇ ਵਿਧਵਾ ਨਾਲ ਵਿਆਹ ਕਰਵਾ ਲਿਆ, ਪਰ ਉਹ ਵੀ ਮਰ ਗਿਆ, ਅਤੇ ਕੋਈ ਔਲਾਦ ਨਹੀਂ ਹੋਈ। ਇਸੇ ਤਰ੍ਹਾ ਤੀਸਰੇ ਭਰਾ ਦੇ ਨਾਲ ਵੀ ਹੋਇਆ।
22
ਅਸਲ ਵਿੱਚ, ਸੱਤ ਵਿੱਚੋਂ ਕਿਸੇ ਤੋਂ ਵੀ ਕੋਈ ਬੱਚਾ ਨਹੀਂ ਹੋਇਆ। ਆਖਰਕਾਰ, ਉਹ ਔਰਤ ਵੀ ਮਰ ਗਈ।
23
ਪੁਨਰ-ਉਥਾਨ ਵਾਲੇ ਦਿਨ ਉਹ ਕਿਸ ਦੀ ਪਤਨੀ ਹੋਵੇਗੀ, ਕਿਉਂਕਿ ਸੱਤਾ ਨੇ ਉਸ ਨਾਲ ਵਿਆਹ ਕਰਵਾਇਆ ਸੀ?”
24
ਯਿਸ਼ੂ ਨੇ ਜਵਾਬ ਦਿੱਤਾ, “ਤੁਹਾਡੀ ਗਲਤੀ ਇਹ ਹੈ ਕਿ ਤੁਸੀਂ ਪਵਿੱਤਰ ਸ਼ਾਸਤਰ ਅਤੇ ਪਰਮੇਸ਼ਵਰ ਦੀ ਸ਼ਕਤੀ ਨੂੰ ਨਹੀਂ ਜਾਣਦੇ?
25
ਜਦੋਂ ਮਰੇ ਹੋਏ ਜੀ ਉੱਠਣਗੇ, ਉਹ ਨਾ ਤਾਂ ਵਿਆਹ ਕਰਾਉਣਗੇ ਅਤੇ ਨਾ ਹੀ ਉਹਨਾਂ ਦੇ ਵਿਆਹ ਹੋਣਗੇ; ਉਹ ਸਵਰਗ ਵਿੱਚ ਦੂਤਾਂ ਵਰਗੇ ਹੋਣਗੇ।
26
ਹੁਣ ਮੁਰਦਿਆਂ ਦੇ ਜੀ ਉੱਠਣ ਬਾਰੇ ਕੀ ਤੁਸੀਂ ਮੋਸ਼ੇਹ ਦੀ ਪੁਸਤਕ ਵਿੱਚ ਬਲਦੀ ਝਾੜੀ ਦੀ ਘਟਣਾ ਬਾਰੇ ਨਹੀਂ ਪੜ੍ਹਿਆ, ਪਰਮੇਸ਼ਵਰ ਨੇ ਉਸਨੂੰ ਕਿਵੇਂ ਕਿਹਾ, ‘ਮੈਂ ਹਾਂ ਅਬਰਾਹਾਮ ਦਾ ਪਰਮੇਸ਼ਵਰ, ਇਸਹਾਕ ਦਾ ਪਰਮੇਸ਼ਵਰ ਅਤੇ ਯਾਕੋਬ ਦਾ ਪਰਮੇਸ਼ਵਰ’?
27
ਉਹ ਮੁਰਦਿਆਂ ਦਾ ਨਹੀਂ, ਪਰ ਜਿਉਂਦਿਆਂ ਦਾ ਪਰਮੇਸ਼ਵਰ ਹੈ। ਤੁਸੀਂ ਬੜੀ ਭੁੱਲ ਕਰ ਰਹੇ ਹੋ!”
28
ਇੱਕ ਨੇਮ ਦਾ ਉਪਦੇਸ਼ਕ ਆਇਆ ਅਤੇ ਉਸਨੇ ਉਹਨਾਂ ਨੂੰ ਬਹਿਸ ਕਰਦੇ ਸੁਣਿਆ। ਇਹ ਵੇਖਦਿਆਂ ਕਿ ਯਿਸ਼ੂ ਨੇ ਉਹਨਾਂ ਨੂੰ ਚੰਗੇ ਢੰਗ ਨਾਲ ਉੱਤਰ ਦਿੱਤਾ ਸੀ, ਉਸਨੇ ਯਿਸ਼ੂ ਨੂੰ ਪੁੱਛਿਆ, “ਸਭ ਆਦੇਸ਼ਾਂ ਵਿੱਚੋਂ ਸਭ ਤੋਂ ਮਹੱਤਵਪੂਰਣ ਕਿਹੜਾ ਹੈ?”
29
ਯਿਸ਼ੂ ਨੇ ਜਵਾਬ ਦਿੱਤਾ, “ਸਭ ਤੋਂ ਮਹੱਤਵਪੂਰਣ ਇਹ ਹੈ: ‘ਹੇ ਇਸਰਾਏਲੀਓ, ਸੁਣੋ: ਸਾਡਾ ਪ੍ਰਭੂ ਪਰਮੇਸ਼ਵਰ, ਇੱਕ ਪ੍ਰਭੂ ਹੈ।
30
ਤੁਸੀਂ ਪ੍ਰਭੂ ਆਪਣੇ ਪਰਮੇਸ਼ਵਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੇ ਸਾਰੀ ਸਮਝ ਨਾਲ ਅਤੇ ਆਪਣੀ ਸਾਰੀ ਤਾਕਤ ਨਾਲ ਪਿਆਰ ਕਰੋ।’
31
ਦੂਜੀ ਜ਼ਰੂਰੀ ਆਗਿਆ ਇਹ ਹੈ: ‘ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ। ’ ਇਨ੍ਹਾਂ ਨਾਲੋਂ ਵੱਡਾ ਕੋਈ ਹੁਕਮ ਨਹੀਂ ਹੈ।”
32
ਉਸ ਆਦਮੀ ਨੇ ਕਿਹਾ, “ਗੁਰੂ ਜੀ ਨੇ ਸਹੀ ਕਿਹਾ। ਤੁਸੀਂ ਇਹ ਕਹਿਣ ਵਿੱਚ ਸਹੀ ਹੋ ਕਿ ਪਰਮੇਸ਼ਵਰ ਇੱਕ ਹੈ ਅਤੇ ਉਸ ਤੋਂ ਇਲਾਵਾ ਕੋਈ ਹੋਰ ਨਹੀਂ ਹੈ।
33
ਉਸ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਸਮਝ ਨਾਲ ਅਤੇ ਆਪਣੀ ਸਾਰੀ ਤਾਕਤ ਨਾਲ ਪਿਆਰ ਕਰਨਾ, ਅਤੇ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰੋ ਸਾਰੀਆਂ ਹੋਮ ਦੀਆਂ ਭੇਂਟਾਂ ਅਤੇ ਬਲੀਦਾਨਾਂ ਨਾਲੋਂ ਮਹੱਤਵਪੂਰਣ ਹੈ।”
34
ਜਦੋਂ ਯਿਸ਼ੂ ਨੇ ਵੇਖਿਆ ਕਿ ਉਸਨੇ ਸਮਝਦਾਰੀ ਨਾਲ ਜਵਾਬ ਦਿੱਤਾ ਹੈ, ਤਾਂ ਉਹਨਾਂ ਨੇ ਉਸਨੂੰ ਕਿਹਾ, “ਤੁਸੀਂ ਪਰਮੇਸ਼ਵਰ ਦੇ ਰਾਜ ਤੋਂ ਦੂਰ ਨਹੀਂ ਹੋ।” ਅਤੇ ਉਸ ਤੋਂ ਬਾਅਦ ਕਿਸੇ ਨੇ ਉਹ ਨੂੰ ਹੋਰ ਸਵਾਲ ਪੁੱਛਣ ਦੀ ਹਿੰਮਤ ਵੀ ਨਾ ਕੀਤੀ।
35
ਜਦੋਂ ਯਿਸ਼ੂ ਹੈਕਲ ਵਿੱਚ ਉਪਦੇਸ਼ ਦੇ ਰਹੇ ਸਨ ਤਾਂ ਉਹਨਾਂ ਨੇ ਪੁੱਛਿਆ, “ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਮਸੀਹ ਦਾਵੀਦ ਦਾ ਪੁੱਤਰ ਹੈ?
36
ਦਾਵੀਦ ਨੇ ਖੁਦ, ਪਵਿੱਤਰ ਆਤਮਾ ਵਿੱਚ ਬੋਲਦਾ ਹੋਇਆ, ਘੋਸ਼ਿਤ ਕੀਤਾ ਹੈ: “ ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ: “ਮੇਰੇ ਸੱਜੇ ਹੱਥ ਬੈਠੋ ਜਦੋਂ ਤੱਕ ਮੈਂ ਤੁਹਾਡੇ ਵੈਰੀਆਂ ਨੂੰ ਤੁਹਾਡੇ ਪੈਰਾਂ ਹੇਠਾਂ ਨਾ ਕਰ ਦੇਵਾਂ।” ’
37
ਦਾਵੀਦ ਖ਼ੁਦ ਉਸਨੂੰ ‘ਪ੍ਰਭੂ,’ ਕਹਿ ਕੇ ਬੁਲਾਉਂਦਾ ਹੈ। ਤਾਂ ਫਿਰ ਉਹ ਦਾਵੀਦ ਦੇ ਪੁੱਤਰ ਕਿਵੇਂ ਹੋ ਸਕਦਾ ਹੈ?” ਵੱਡੀ ਭੀੜ ਨੇ ਖ਼ੁਸ਼ੀ ਨਾਲ ਉਸ ਦੀ ਗੱਲ ਸੁਣੀ।
38
ਜਿਵੇਂ ਹੀ ਉਸ ਨੇ ਸਿੱਖਿਆ ਦਿੱਤੀ, ਯਿਸ਼ੂ ਨੇ ਕਿਹਾ, “ਬਿਵਸਥਾ ਦੇ ਉਪਦੇਸ਼ਕਾਂ ਤੋਂ ਚੌਕਸ ਰਹੋ। ਉਹ ਲੰਬਿਆਂ ਅਤੇ ਲਹਿਰੋਦੀਆਂ ਪੁਸ਼ਾਕਾਂ ਵਿੱਚ ਘੁੰਮਣਾ ਪਸੰਦ ਕਰਦੇ ਹਨ ਅਤੇ ਬਜ਼ਾਰਾਂ ਵਿੱਚ ਸਤਿਕਾਰ ਨਾਲ ਨਮਸਕਾਰ ਅਖਵਾਉਂਣਾ ਪਸੰਦ ਕਰਦੇ ਹਨ।
39
ਉਹ ਪ੍ਰਾਰਥਨਾ ਸਥਾਨਾਂ ਵਿੱਚ ਮੁੱਖ ਆਸਨ ਅਤੇ ਦਾਅਵਤਾਂ ਵਿੱਚ ਮੁੱਖ ਸਥਾਨਾਂ ਉੱਤੇ ਬੈਠਣਾ ਚਾਹੁੰਦੇ ਹਨ।
40
ਉਹ ਵਿਧਵਾਵਾਂ ਦੇ ਘਰ ਖੋਹ ਲੈਂਦੇ ਅਤੇ ਇੱਕ ਦਿਖਾਵੇ ਲਈ ਲੰਮੀਆਂ ਪ੍ਰਾਰਥਨਾ ਕਰਦੇ ਹਨ। ਇਨ੍ਹਾਂ ਬੰਦਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇਗੀ।”
41
ਯਿਸ਼ੂ ਉਸ ਜਗ੍ਹਾ ਦੇ ਬਿਲਕੁਲ ਕੋਲ ਬੈਠ ਗਿਆ ਜਿੱਥੇ ਚੜ੍ਹਾਵੇ ਚੜ੍ਹਾਏ ਗਏ ਸਨ ਅਤੇ ਭੀੜ ਨੂੰ ਆਪਣੇ ਪੈਸੇ ਹੈਕਲ ਦੇ ਖਜ਼ਾਨੇ ਵਿੱਚ ਪਾਉਂਦੇ ਵੇਖਿਆ। ਬਹੁਤ ਸਾਰੇ ਅਮੀਰ ਲੋਕਾਂ ਨੇ ਭਾਰੀ ਰਕਮਾਂ ਭੇਂਟ ਵਿੱਚ ਚੜ੍ਹਾਉਂਦੇ ਵੇਖਿਆ।
42
ਪਰ ਇੱਕ ਗਰੀਬ ਵਿਧਵਾ ਆਈ ਅਤੇ ਉਸ ਨੇ ਤਾਂਬੇ ਦੇ ਦੋ ਬਹੁਤ ਛੋਟੇ ਸਿੱਕੇ ਪਾਏ, ਜਿਸ ਦੀ ਕੀਮਤ ਬਹੁਤ ਘੱਟ ਸੀ।
43
ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਉਂਦਿਆਂ ਯਿਸ਼ੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਸ ਗਰੀਬ ਵਿਧਵਾ ਨੇ ਹੋਰ ਸਭਨਾਂ ਨਾਲੋਂ ਖਜ਼ਾਨੇ ਵਿੱਚ ਵੱਧ ਪਾਇਆ ਹੈ।
44
ਉਹਨਾਂ ਸਾਰਿਆਂ ਨੇ ਆਪਣੇ ਵਧੇਰੇ ਵਿੱਚੋਂ ਕੁਝ ਦਿੱਤਾ ਹੈ। ਪਰ ਉਸਨੇ ਗਰੀਬੀ ਵਿੱਚ ਆਪਣੀ ਜੀਵਨ ਪੂੰਜੀ ਪਾ ਦਿੱਤੀ ਹੈ ਉਹ ਸਭ ਜਿਸ ਉੱਤੇ ਉਸ ਨੇ ਜਿਉਣਾ ਸੀ।”
← Chapter 11
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 13 →
All chapters:
1
2
3
4
5
6
7
8
9
10
11
12
13
14
15
16