bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Mark 14
Mark 14
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
1
ਹੁਣ ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ ਸਿਰਫ ਦੋ ਦਿਨਾਂ ਬਾਦ ਸੀ, ਅਤੇ ਮੁੱਖ ਜਾਜਕਾਂ ਤੇ ਬਿਵਸਥਾ ਦੇ ਉਪਦੇਸ਼ਕਾ ਨੇ ਯਿਸ਼ੂ ਨੂੰ ਗੁਪਤ ਤਰੀਕੇ ਨਾਲ ਗਿਰਫ਼ਤਾਰ ਕਰਨ ਅਤੇ ਉਸਨੂੰ ਮਾਰ ਦੇਣ ਦੀ ਯੋਜਨਾ ਬਣਾਈ।
2
ਉਹਨਾਂ ਨੇ ਆਪਸ ਵਿੱਚ ਕਿਹਾ, “ਪਰ ਤਿਉਹਾਰ ਦੌਰਾਨ ਨਹੀਂ, ਕਿਉਂਕਿ ਲੋਕ ਦੰਗੇ ਕਰ ਸਕਦੇ ਹਨ।”
3
ਜਦੋਂ ਯਿਸ਼ੂ ਬੈਥਨੀਆ ਵਿੱਚ ਸ਼ਿਮਓਨ ਕੋੜ੍ਹੀ ਦੇ ਘਰ ਮੇਜ਼ ਤੇ ਰੋਟੀ ਖਾਣ ਲਈ ਬੈਠੇ ਹੋਏ ਸਨ, ਇੱਕ ਔਰਤ ਉਸ ਕੋਲ ਸੰਗਮਰਮਰ ਦੀ ਸ਼ੀਸ਼ੀ ਦੇ ਵਿੱਚ ਮਹਿੰਗੇ ਮੁੱਲ ਦਾ ਅਤਰ ਲੈ ਕੇ ਆਈ, ਉਹ ਅਤਰ ਸ਼ੁੱਧ ਜਟਾਮਾਸੀ ਦਾ ਬਣਿਆ ਹੋਇਆ ਸੀ। ਉਸਨੇ ਸ਼ੀਸ਼ੀ ਨੂੰ ਤੋੜਿਆ ਅਤੇ ਯਿਸ਼ੂ ਦੇ ਸਿਰ ਉੱਤੇ ਅਤਰ ਪਾ ਦਿੱਤਾ।
4
ਉੱਥੇ ਮੌਜੂਦ ਕੁਝ ਲੋਕ ਇੱਕ ਦੂਸਰੇ ਨੂੰ ਗੁੱਸੇ ਨਾਲ ਕਹਿ ਰਹੇ ਸਨ, “ਇਹ ਅਤਰ ਦੀ ਬਰਬਾਦੀ ਕਿਉਂ?
5
ਇਹ ਇੱਕ ਸਾਲ ਤੋਂ ਵੱਧ ਦੀ ਮਜ਼ਦੂਰੀ ਦੀ ਕੀਮਤ ਉੱਤੇ ਵੇਚਿਆ ਜਾ ਸਕਦਾ ਸੀ ਅਤੇ ਪੈਸੇ ਗਰੀਬਾਂ ਨੂੰ ਦਿੱਤੇ ਜਾਂਦੇ।” ਅਤੇ ਉਹਨਾਂ ਨੇ ਉਸ ਔਰਤ ਨੂੰ ਸਖਤੀ ਨਾਲ ਝਿੜਕਿਆ।
6
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਉਸਨੂੰ ਇਕੱਲੇ ਰਹਿਣ ਦਿਓ, ਤੁਸੀਂ ਉਸ ਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ? ਉਸਨੇ ਮੇਰੇ ਨਾਲ ਇੱਕ ਖੂਬਸੂਰਤ ਕੰਮ ਕੀਤਾ ਹੈ।
7
ਗਰੀਬ ਤੁਹਾਡੇ ਨਾਲ ਹਮੇਸ਼ਾ ਰਹਿਣਗੇ, ਅਤੇ ਤੁਸੀਂ ਜਦੋਂ ਚਾਹੋ ਉਹਨਾਂ ਦੀ ਸਹਾਇਤਾ ਕਰ ਸਕਦੇ ਹੋ। ਪਰ ਮੈਂ ਤੁਹਾਡੇ ਕੋਲ ਹਮੇਸ਼ਾ ਨਹੀਂ ਰਹਾਂਗਾ।
8
ਉਸਨੇ ਉਹ ਕੀਤਾ ਜੋ ਉਹ ਕਰ ਸਕਦੀ ਸੀ। ਉਸਨੇ ਮੇਰੇ ਸਰੀਰ ਨੂੰ ਦਫ਼ਨਾਉਣ ਦੀ ਤਿਆਰੀ ਕਰਨ ਲਈ ਪਹਿਲਾਂ ਹੀ ਮੇਰੇ ਸਰੀਰ ਤੇ ਅਤਰ ਡੋਲ੍ਹਿਆ ਹੈ।
9
ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਿੱਥੇ ਵੀ ਖੁਸ਼ਖ਼ਬਰੀ ਦਾ ਪ੍ਰਚਾਰ ਦੁਨੀਆਂ ਭਰ ਵਿੱਚ ਕੀਤਾ ਜਾਵੇਗਾ, ਉਸਦੀ ਯਾਦ ਵਿੱਚ ਉਸ ਨੇ ਜੋ ਕੁਝ ਵੀ ਕੀਤਾ ਉਹ ਵੀ ਦੱਸਿਆ ਜਾਵੇਗਾ।”
10
ਤਦ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ, ਕਾਰਿਯੋਤ ਵਾਸੀ ਯਹੂਦਾਹ ਯਿਸ਼ੂ ਨੂੰ ਉਹਨਾਂ ਦੇ ਹਵਾਲੇ ਕਰਨ ਲਈ ਮੁੱਖ ਜਾਜਕਾਂ ਕੋਲ ਗਿਆ।
11
ਇਹ ਸੁਣ ਕੇ ਉਹ ਬਹੁਤ ਖੁਸ਼ ਹੋਏ ਅਤੇ ਉਸ ਨੂੰ ਪੈਸਾ ਦੇਣ ਦਾ ਵਾਅਦਾ ਕੀਤਾ। ਇਸ ਲਈ ਯਹੂਦਾ ਯਿਸ਼ੂ ਨੂੰ ਫੜਵਾਉਣ ਦਾ ਮੌਕਾ ਲੱਭਣ ਲੱਗਾ।
12
ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਦੋਂ ਪਸਾਹ ਦੇ ਲੇਲੇ ਦੀ ਬਲੀ ਦੇਣ ਦਾ ਰਿਵਾਜ ਸੀ, ਤਾਂ ਯਿਸ਼ੂ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਜਾ ਕੇ ਤੁਹਾਡੇ ਖਾਣ ਲਈ ਪਸਾਹ ਤਿਆਰ ਕਰੀਏ?”
13
ਇਸ ਲਈ ਉਸਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, “ਸ਼ਹਿਰ ਵਿੱਚ ਜਾਓ ਅਤੇ ਪਾਣੀ ਦਾ ਘੜਾ ਚੁੱਕੀ ਇੱਕ ਆਦਮੀ ਤੁਹਾਨੂੰ ਮਿਲੇਗਾ। ਉਸ ਦਾ ਪਿੱਛਾ ਕਰੋ।
14
ਉਹ ਜਿਸ ਘਰ ਵਿੱਚ ਦਾਖਲ ਹੁੰਦਾ ਹੈ ਉਸ ਘਰ ਦੇ ਮਾਲਕ ਨੂੰ ਕਹੋ ਕਿ, ‘ਗੁਰੂ ਜੀ ਪੁੱਛਦੇ ਹਨ: ਮੇਰਾ ਕਮਰਾ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਦਾ ਭੋਜਨ ਖਾ ਸਕਦਾ ਹਾਂ?’
15
ਉਹ ਤੁਹਾਨੂੰ ਉੱਪਰ ਇੱਕ ਵੱਡਾ ਅਤੇ ਤਿਆਰ ਕੀਤਾ ਹੋਇਆ ਕਮਰਾ ਵਿਖਾਏਗਾ। ਸਾਡੇ ਲਈ ਉੱਥੇ ਤਿਆਰੀ ਕਰੋ।”
16
ਚੇਲੇ ਚਲੇ ਗਏ ਅਤੇ ਸ਼ਹਿਰ ਵਿੱਚ ਜਾ ਕੇ ਉਹਨਾਂ ਨੂੰ ਉਹੀ ਕੁਝ ਮਿਲਿਆ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਕਿਹਾ ਸੀ। ਇਸ ਲਈ ਉਹਨਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ।
17
ਜਦੋਂ ਸ਼ਾਮ ਹੋਈ ਤਾਂ ਯਿਸ਼ੂ ਆਪਣੇ ਬਾਰ੍ਹਾਂ ਚੇਲਿਆਂ ਨਾਲ ਆਏ।
18
ਜਦੋਂ ਉਹ ਮੇਜ਼ ਤੇ ਖਾਣਾ ਖਾ ਰਹੇ ਸਨ, ਯਿਸ਼ੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਤੁਹਾਡੇ ਵਿੱਚੋਂ ਇੱਕ ਮੇਰੇ ਨਾਲ ਵਿਸ਼ਵਾਸਘਾਤ ਕਰੇਗਾ ਜਿਹੜਾ ਮੇਰੇ ਨਾਲ ਖਾ ਰਿਹਾ ਹੈ।”
19
ਉਹ ਉਦਾਸ ਸਨ, ਅਤੇ ਇੱਕ-ਇੱਕ ਕਰਕੇ ਯਿਸ਼ੂ ਨੂੰ ਪੁੱਛਣ ਲੱਗੇ, “ਯਕੀਨਨ, ਉਹ ਮੈਂ ਤਾਂ ਨਹੀਂ?”
20
ਯਿਸ਼ੂ ਨੇ ਉੱਤਰ ਦਿੱਤਾ, “ਇਹ ਬਾਰ੍ਹਾਂ ਵਿੱਚੋਂ ਇੱਕ ਹੈ, ਜਿਹੜਾ ਮੇਰੇ ਨਾਲ ਕਟੋਰੇ ਵਿੱਚ ਰੋਟੀ ਡੁਬੋਉਂਦਾ ਹੈ।
21
ਮਨੁੱਖ ਦਾ ਪੁੱਤਰ ਤਾਂ ਉਸ ਤਰ੍ਹਾਂ ਜਾਵੇਗਾ, ਜਿਵੇਂ ਉਸ ਦੇ ਬਾਰੇ ਲਿਖਿਆ ਹੈ। ਪਰ ਹਾਏ ਉਸ ਮਨੁੱਖ ਉੱਤੇ ਜਿਹੜਾ ਮਨੁੱਖ ਦੇ ਪੁੱਤਰ ਨੂੰ ਧੋਖਾ ਦੇਵੇਗਾ! ਉਸ ਲਈ ਇਹ ਚੰਗਾ ਹੁੰਦਾ ਜੇ ਉਹ ਨਾ ਜੰਮਦਾ।”
22
ਜਦੋਂ ਉਹ ਖਾ ਰਹੇ ਸਨ, ਯਿਸ਼ੂ ਨੇ ਰੋਟੀ ਲਈ, ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ, ਉਸਨੇ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, “ਲਓ; ਇਹ ਮੇਰਾ ਸਰੀਰ ਹੈ।”
23
ਫਿਰ ਉਸ ਨੇ ਇੱਕ ਪਿਆਲਾ ਲਿਆ, ਅਤੇ ਪਰਮੇਸ਼ਵਰ ਦਾ ਧੰਨਵਾਦ ਕਰਕੇ, ਉਸਨੇ ਉਹਨਾਂ ਨੂੰ ਦਿੱਤਾ ਅਤੇ ਉਹਨਾਂ ਸਾਰਿਆਂ ਨੇ ਇਸ ਵਿੱਚੋਂ ਪੀਤਾ।
24
“ਇਹ ਮੇਰੇ ਲਹੂ ਵਿੱਚ ਵਾਚਾ ਹੈ, ਜਿਹੜਾ ਕਿ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ,” ਉਸਨੇ ਉਹਨਾਂ ਨੂੰ ਕਿਹਾ।
25
“ਮੈਂ ਤੁਹਾਨੂੰ ਸੱਚ ਆਖਦਾ ਹਾਂ, ਮੈਂ ਉਸ ਦਿਨ ਤੋਂ ਫਿਰ ਉਸ ਦਾਖ ਦੇ ਰਸ ਵਿੱਚੋਂ ਕਦੇ ਨਹੀਂ ਪੀਵਾਂਗਾ, ਜਦੋਂ ਮੈਂ ਇਸਨੂੰ ਪਰਮੇਸ਼ਵਰ ਦੇ ਰਾਜ ਵਿੱਚ ਨਵਾਂ ਪੀਵਾਂਗਾ।”
26
ਫਿਰ ਉਹ ਭਜਨ ਗਾ ਕੇ ਜ਼ੈਤੂਨ ਦੇ ਪਹਾੜ ਵੱਲ ਨੂੰ ਚਲੇ ਗਏ।
27
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਤੁਸੀਂ ਸਾਰੇ ਠੋਕਰ ਖਾਓਗੇ, ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ ‘ਮੈਂ ਚਰਵਾਹੇ ਨੂੰ ਮਾਰਾਂਗਾ, ਅਤੇ ਭੇਡਾਂ ਖਿੱਲਰ ਜਾਣਗੀਆਂ।’
28
ਪਰ ਜੀ ਉੱਠਣ ਤੋਂ ਬਾਅਦ, ਮੈਂ ਤੁਹਾਡੇ ਅੱਗੇ ਗਲੀਲ ਜਾਵਾਂਗਾ।”
29
ਪਤਰਸ ਨੇ ਐਲਾਨ ਕੀਤਾ, “ਭਾਵੇਂ ਸਾਰੇ ਡਿੱਗ ਜਾਣ, ਮੈਂ ਨਹੀਂ ਡਿੱਗਾਂਗਾ।”
30
ਯਿਸ਼ੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਅੱਜ ਇਸੇ ਰਾਤ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਆਪ ਤਿੰਨ ਵਾਰੀ ਮੇਰਾ ਇਨਕਾਰ ਕਰੇਗਾ।”
31
ਪਰ ਪਤਰਸ ਨੇ ਜ਼ੋਰ ਦੇ ਕੇ ਕਿਹਾ, “ਭਾਵੇਂ ਮੈਨੂੰ ਤੁਹਾਡੇ ਨਾਲ ਮਰਨਾ ਵੀ ਪਵੇ, ਮੈਂ ਤੁਹਾਨੂੰ ਕਦੀ ਵੀ ਤੁਹਾਡਾ ਇਨਕਾਰ ਨਹੀਂ ਕਰਾਂਗਾ,” ਅਤੇ ਸਾਰੇ ਚੇਲੇ ਇਸੇ ਤਰ੍ਹਾਂ ਆਖਣ ਲੱਗੇ।
32
ਉਹ ਗਥਸਮਨੀ ਨਾਮ ਦੇ ਇੱਕ ਜਗ੍ਹਾ ਵਿੱਚ ਗਏ, ਅਤੇ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜਦੋਂ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤਾਂ ਤੁਸੀਂ ਇੱਥੇ ਬੈਠੋ।”
33
ਉਹ ਪਤਰਸ, ਯਾਕੋਬ ਅਤੇ ਯੋਹਨ ਨੂੰ ਆਪਣੇ ਨਾਲ ਲੈ ਗਏ, ਅਤੇ ਯਿਸ਼ੂ ਦੁਖੀ ਅਤੇ ਪਰੇਸ਼ਾਨ ਹੋਣ ਲੱਗੇ।
34
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੇਰਾ ਪ੍ਰਾਣ ਬਹੁਤ ਉਦਾਸ ਹੈ ਸਗੋਂ ਮਰਨ ਦੇ ਦਰਜੇ ਤੀਕ ਹੈ, ਤੁਸੀਂ ਇੱਥੇ ਠਹਿਰੋ ਅਤੇ ਜਾਗਦੇ ਰਹੋ।”
35
ਥੋੜ੍ਹੀ ਹੀ ਦੂਰ ਜਾ ਕੇ ਉਹ ਜ਼ਮੀਨ ਉੱਤੇ ਡਿੱਗ ਪਿਆ ਅਤੇ ਪ੍ਰਾਰਥਨਾ ਕੀਤੀ ਕਿ ਜੇ ਸੰਭਵ ਹੋਵੇ ਤਾਂ ਉਹ ਵਕਤ ਉਸ ਤੋਂ ਟਲ ਜਾਵੇ।
36
“ਅੱਬਾ, ਹੇ ਪਿਤਾ,” ਉਸਨੇ ਕਿਹਾ, “ਤੁਹਾਡੇ ਲਈ ਸਭ ਕੁਝ ਸੰਭਵ ਹੈ। ਇਹ ਪਿਆਲਾ ਮੇਰੇ ਤੋਂ ਟਲ ਜਾਵੇ। ਫਿਰ ਵੀ ਮੇਰੀ ਨਹੀਂ ਤੁਹਾਡੀ ਮਰਜ਼ੀ ਅਨੁਸਾਰ ਹੋਵੇ।”
37
ਤਦ ਯਿਸ਼ੂ ਆਪਣੇ ਚੇਲਿਆਂ ਕੋਲ ਵਾਪਸ ਆਏ ਅਤੇ ਉਹਨਾਂ ਨੂੰ ਸੁੱਤਿਆ ਪਾਇਆ। ਉਸਨੇ ਪਤਰਸ ਨੂੰ ਆਖਿਆ, “ਸ਼ਿਮਓਨ, ਤੂੰ ਸੌ ਰਿਹਾ ਹੈ? ਕੀ ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ?
38
ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਓ। ਆਤਮਾ ਤਾਂ ਤਿਆਰ ਹੈ, ਪਰ ਸਰੀਰ ਕਮਜ਼ੋਰ ਹੈ।”
39
ਇੱਕ ਵਾਰ ਫਿਰ ਯਿਸ਼ੂ ਚਲੇ ਗਏ ਅਤੇ ਉਸੇ ਤਰ੍ਹਾਂ ਪ੍ਰਾਰਥਨਾ ਕੀਤੀ।
40
ਜਦੋਂ ਉਹ ਵਾਪਸ ਆਏ ਤਾਂ ਉਸਨੇ ਉਹਨਾਂ ਨੂੰ ਦੁਬਾਰਾ ਸੌਂਦਿਆਂ ਪਾਇਆ, ਕਿਉਂਕਿ ਉਹਨਾਂ ਦੀਆ ਅੱਖਾਂ ਨੀਂਦ ਨਾਲ ਭਰੀਆ ਹੋਈਆ ਸਨ। ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਯਿਸ਼ੂ ਨੂੰ ਕੀ ਜਵਾਬ ਦੇਣ।
41
ਤੀਜੀ ਵਾਰ ਵਾਪਸ ਆ ਕੇ, ਯਿਸ਼ੂ ਨੇ ਉਹਨਾਂ ਨੂੰ ਆਖਿਆ, “ਕੀ ਤੁਸੀਂ ਅਜੇ ਤੱਕ ਸੁੱਤੇ ਅਤੇ ਆਰਾਮ ਕਰ ਰਹੇ ਹੋ? ਕਾਫ਼ੀ! ਸਮਾਂ ਆ ਗਿਆ ਹੈ। ਵੇਖੋ, ਉਹ ਸਮਾਂ ਆ ਗਿਆ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥਾਂ ਵਿੱਚ ਫੜਵਾਇਆ ਜਾਂਦਾ ਹੈ।
42
ਉੱਠੋ! ਸਾਨੂੰ ਚੱਲਣਾ ਚਾਹੀਦਾ ਹੈ! ਮੇਰਾ ਫੜਵਾਉਣ ਵਾਲਾ ਆ ਰਿਹਾ ਹੈ!”
43
ਜਿਵੇਂ ਯਿਸ਼ੂ ਬੋਲ ਹੀ ਰਹੇ ਸੀ, ਉਸੇ ਵੇਲੇ ਯਹੂਦਾਹ ਜੋ ਬਾਰ੍ਹਾਂ ਚੇਲਿਆਂ ਵਿੱਚੋਂ ਇੱਕ ਸੀ ਆਇਆ। ਉਸਦੇ ਨਾਲ ਇੱਕ ਤਲਵਾਰ ਅਤੇ ਡਾਂਗਾ ਫੜੇ ਇੱਕ ਭੀੜ ਸੀ, ਜਿਸਨੂੰ ਮੁੱਖ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗਾਂ ਨੇ ਭੇਜਿਆ ਸੀ।
44
ਹੁਣ ਫੜਵਾਉਣ ਵਾਲੇ ਨੇ ਉਹਨਾਂ ਨੂੰ ਇੱਕ ਸੰਕੇਤ ਦਿੱਤਾ ਸੀ: “ਕਿ ਜਿਸ ਆਦਮੀ ਨੂੰ ਮੈਂ ਚੁੰਮਾਂ ਉਸ ਨੂੰ ਫੜ੍ਹ ਲੈਣਾ ਅਤੇ ਉਸਨੂੰ ਨਿਗਰਾਨੀ ਹੇਠ ਲੈ ਲੈਣਾ।”
45
ਉਸੇ ਵਕਤ ਯਿਸ਼ੂ ਕੋਲ ਗਿਆ ਅਤੇ ਯਹੂਦਾਹ ਨੇ ਕਿਹਾ, “ਗੁਰੂ ਜੀ!” ਅਤੇ ਉਸਨੂੰ ਚੁੰਮਿਆ।
46
ਆਦਮੀਆਂ ਨੇ ਯਿਸ਼ੂ ਨੂੰ ਫੜ੍ਹ ਕੇ ਗਿਰਫ਼ਤਾਰ ਕਰ ਲਿਆ।
47
ਤਾਂ ਨੇੜੇ ਖੜ੍ਹੇ ਲੋਕਾਂ ਵਿੱਚੋਂ ਇੱਕ ਨੇ ਆਪਣੀ ਤਲਵਾਰ ਕੱਢੀ ਅਤੇ ਮਹਾਂ ਜਾਜਕ ਦੇ ਨੌਕਰ ਤੇ ਚਲਾ ਕੇ ਉਸਦਾ ਕੰਨ ਵੱਢ ਸੁੱਟਿਆ।
48
ਯਿਸ਼ੂ ਨੇ ਉਹਨਾਂ ਨੂੰ ਆਖਿਆ, “ਕੀ ਮੈਂ ਇੱਕ ਰਾਜ ਦਰੋਹੀ ਹਾਂ, ਜੋ ਤੁਸੀਂ ਮੈਨੂੰ ਫੜ੍ਹਨ ਲਈ ਤਲਵਾਰਾਂ ਅਤੇ ਡਾਂਗਾ ਲੈ ਕੇ ਆਏ ਹੋ?
49
ਹਰ ਦਿਨ ਮੈਂ ਤੁਹਾਡੇ ਨਾਲ ਹੈਕਲ ਦੇ ਵਿਹੜੇ ਵਿੱਚ ਉਪਦੇਸ਼ ਦੇ ਰਿਹਾ ਸੀ, ਅਤੇ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ? ਪਰ ਪਵਿੱਤਰ ਸ਼ਾਸਤਰ ਦਾ ਪੂਰਾ ਹੋਣਾ ਜ਼ਰੂਰੀ ਹੈ।”
50
ਤਦ ਸਾਰੇ ਚੇਲੇ ਯਿਸ਼ੂ ਨੂੰ ਛੱਡ ਕੇ ਭੱਜ ਗਏ।
51
ਇੱਕ ਜਵਾਨ ਆਦਮੀ, ਜਿਸਨੇ ਇੱਕ ਮਖਮਲ ਦੀ ਚਾਦਰ ਨੂੰ ਛੱਡ ਕੁਝ ਵੀ ਨਹੀਂ ਪਾਇਆ ਹੋਇਆ ਸੀ ਅਤੇ ਯਿਸ਼ੂ ਦੇ ਮਗਰ ਤੁਰ ਪਿਆ। ਜਦੋਂ ਉਹਨਾਂ ਨੇ ਉਸ ਨੂੰ ਫੜਨਾ ਚਾਹਿਆ,
52
ਉਹ ਨੰਗਾ ਹੀ ਭੱਜ ਗਿਆ, ਅਤੇ ਆਪਣੇ ਕੱਪੜੇ ਨੂੰ ਪਿੱਛੇ ਛੱਡ ਗਿਆ।
53
ਉਹ ਯਿਸ਼ੂ ਨੂੰ ਮਹਾਂ ਜਾਜਕ ਕੋਲ ਲੈ ਗਏ ਅਤੇ ਸਾਰੇ ਮੁੱਖ ਜਾਜਕਾਂ, ਬਜ਼ੁਰਗ ਅਤੇ ਨੇਮ ਦੇ ਉਪਦੇਸ਼ਕ ਇੱਕਠੇ ਹੋਏ।
54
ਪਤਰਸ ਕੁਝ ਦੂਰੀ ਤੇ ਯਿਸ਼ੂ ਦੇ ਪਿੱਛੇ-ਪਿੱਛੇ ਚਲਦਾ ਹੋਇਆ, ਮਹਾਂ ਜਾਜਕ ਦੇ ਵਿਹੜੇ ਵਿੱਚ ਆ ਪਹੁੰਚਿਆ। ਉੱਥੇ ਉਹ ਪਹਿਰੇਦਾਰਾਂ ਨਾਲ ਬੈਠ ਕੇ ਅੱਗ ਸੇਕਣ ਲੱਗਾ।
55
ਮੁੱਖ ਜਾਜਕਾਂ ਅਤੇ ਸਾਰੀ ਮਹਾਸਭਾ ਯਿਸ਼ੂ ਨੂੰ ਜਾਨੋਂ ਮਾਰਨ ਲਈ ਉਸਦੇ ਵਿਰੁੱਧ ਝੂਠੀ ਗਵਾਹੀ ਲੱਭਦੇ ਸਨ। ਪਰ ਉਹਨਾਂ ਨੂੰ ਕੁਝ ਨਾ ਮਿਲਿਆ।
56
ਕਈਆਂ ਨੇ ਉਸਦੇ ਵਿਰੁੱਧ ਝੂਠੀ ਗਵਾਹੀ ਦਿੱਤੀ, ਪਰ ਉਹਨਾਂ ਦੇ ਬਿਆਨ ਨਹੀਂ ਮਿਲਦੇ ਸੀ।
57
ਤਦ ਕੁਝ ਲੋਕ ਖੜ੍ਹੇ ਹੋ ਗਏ ਅਤੇ ਉਸਦੇ ਵਿਰੁੱਧ ਇਹ ਝੂਠੀ ਗਵਾਹੀ ਦਿੱਤੀ:
58
“ਅਸੀਂ ਉਸਨੂੰ ਇਹ ਕਹਿੰਦੇ ਸੁਣਿਆ, ‘ਮੈਂ ਮਨੁੱਖਾਂ ਦੇ ਹੱਥਾਂ ਨਾਲ ਬਣੀ ਇਸ ਹੈਕਲ ਨੂੰ ਢਾਹ ਦੇਵਾਂਗਾ ਅਤੇ ਤਿੰਨਾਂ ਦਿਨਾਂ ਵਿੱਚ ਇੱਕ ਹੋਰ ਬਣਾਵਾਂਗਾ, ਜਿਹੜਾ ਹੱਥਾਂ ਨਾਲ ਨਹੀਂ ਬਣਾਇਆ ਹੋਵੇਗਾ।’ ”
59
ਫਿਰ ਵੀ ਉਹਨਾਂ ਦੀ ਗਵਾਹੀ ਨਹੀਂ ਮਿਲਦੀ ਸੀ।
60
ਤਦ ਮਹਾਂ ਜਾਜਕ ਨੇ ਖੜ੍ਹੇ ਹੋ ਕੇ ਉਹਨਾਂ ਦੇ ਸਾਮ੍ਹਣੇ ਯਿਸ਼ੂ ਨੂੰ ਪੁੱਛਿਆ, “ਕੀ ਤੂੰ ਜਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦੇ ਰਹੇ ਹਨ?”
61
ਪਰ ਯਿਸ਼ੂ ਚੁੱਪ ਹੀ ਰਹੇ ਅਤੇ ਕੋਈ ਜਵਾਬ ਨਹੀਂ ਦਿੱਤਾ। ਮਹਾਂ ਜਾਜਕ ਨੇ ਉਸਨੂੰ ਫਿਰ ਪੁੱਛਿਆ, “ਕੀ ਤੂੰ ਮਸੀਹ, ਪਰਮ ਪ੍ਰਧਾਨ ਦਾ ਪੁੱਤਰ ਹੈ?”
62
ਯਿਸ਼ੂ ਨੇ ਕਿਹਾ, “ਮੈਂ ਹਾਂ, ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਵ ਸ਼ਕਤੀਮਾਨ ਦੇ ਸੱਜੇ ਹੱਥ ਬੈਠੇ ਹੋਏ ਅਤੇ ਸਵਰਗ ਦੇ ਬੱਦਲਾਂ ਉੱਤੇ ਆਉਂਦੇ ਹੋਏ ਵੇਖੋਂਗੇ।”
63
ਮਹਾਂ ਜਾਜਕ ਨੇ ਆਪਣੇ ਕੱਪੜੇ ਪਾੜੇ। ਉਸਨੇ ਪੁੱਛਿਆ, “ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਲੋੜ ਹੈ?
64
ਹੁਣ ਤੁਸੀਂ ਇਹ ਨਿੰਦਿਆ ਸੁਣੀ ਹੈ। ਹੁਣ ਤੁਹਾਡਾ ਕੀ ਵਿਚਾਰ ਹੈ?” ਉਹਨਾਂ ਸਾਰਿਆਂ ਨੇ ਉਸ ਨੂੰ ਮੌਤ ਦੀ ਸਜ਼ਾ ਦੇ ਯੋਗ ਮੰਨਿਆ।
65
ਫੇਰ ਕੁਝ ਉਸ ਉੱਤੇ ਥੁਕਣ ਲੱਗੇ; ਉਹਨਾਂ ਨੇ ਯਿਸ਼ੂ ਦੀਆਂ ਅੱਖਾਂ ਤੇ ਕੱਪੜਾ ਬੰਨ੍ਹ ਦਿੱਤਾ ਅਤੇ ਉਸ ਨੂੰ ਮੁੱਕੇ ਮਾਰ ਕੇ ਆਖਿਆ, “ਭਵਿੱਖਬਾਣੀ ਕਰ!” ਅਤੇ ਪਹਿਰੇਦਾਰਾਂ ਨੇ ਉਸਨੂੰ ਫੜ ਲਿਆ ਅਤੇ ਕੁੱਟਿਆ।
66
ਉਸ ਸਮੇਂ ਜਦੋਂ ਪਤਰਸ ਵਿਹੜੇ ਦੇ ਹੇਠਾਂ ਸੀ, ਮਹਾਂ ਜਾਜਕ ਦੀ ਇੱਕ ਦਾਸੀ ਲੜਕੀ ਆ ਗਈ।
67
ਜਦੋਂ ਉਸਨੇ ਪਤਰਸ ਨੂੰ ਅੱਗ ਸੇਕਦਿਆਂ ਵੇਖਿਆ, ਤਾਂ ਉਸਨੇ ਉਸ ਵੱਲ ਨਜ਼ਦੀਕੀ ਨਾਲ ਵੇਖਿਆ। ਉਸਨੇ ਕਿਹਾ, “ਤੂੰ ਵੀ ਉਸ ਨਾਜ਼ਰੇਥ ਵਾਸੀ ਯਿਸ਼ੂ ਨਾਲ ਸੀ।”
68
ਪਰ ਉਸਨੇ ਇਸ ਤੋਂ ਇਨਕਾਰ ਕੀਤਾ। “ਮੈਂ ਨਹੀਂ ਜਾਣਦਾ ਜਾਂ ਸਮਝ ਨਹੀਂ ਰਿਹਾ ਕਿ ਤੂੰ ਕਿਸ ਬਾਰੇ ਗੱਲ ਕਰ ਰਹੀ ਹੈ,” ਅਤੇ ਉਹ ਬੂਹੇ ਵੱਲ ਚਲਾ ਗਿਆ।
69
ਜਦੋਂ ਨੌਕਰ ਕੁੜੀ ਨੇ ਉਸ ਨੂੰ ਉੱਥੇ ਵੇਖਿਆ ਤਾਂ ਉਸਨੇ ਦੁਬਾਰਾ ਖੜ੍ਹੇ ਲੋਕਾਂ ਨੂੰ ਕਿਹਾ, “ਇਹ ਵਿਅਕਤੀ ਵੀ ਉਹਨਾਂ ਵਿੱਚੋਂ ਇੱਕ ਹੈ।”
70
ਦੁਬਾਰਾ ਉਸਨੇ ਇਸ ਤੋਂ ਇਨਕਾਰ ਕੀਤਾ। ਥੋੜ੍ਹੀ ਦੇਰ ਬਾਅਦ, ਜਿਹੜੇ ਲੋਕ ਖੜ੍ਹੇ ਸਨ ਉਹਨਾਂ ਨੇ ਪਤਰਸ ਨੂੰ ਕਿਹਾ, “ਸੱਚ-ਮੁੱਚ ਤੁਸੀਂ ਉਹਨਾਂ ਵਿੱਚੋਂ ਇੱਕ ਹੋ, ਕਿਉਂਕਿ ਤੁਸੀਂ ਵੀ ਗਲੀਲੀ ਵਾਸੀ ਹੈ।”
71
ਪਤਰਸ ਸ਼ਰਾਪਾਂ ਨੂੰ ਬੁਲਾਉਂਦਾ ਹੋਇਆ ਉਹਨਾਂ ਅੱਗੇ ਸੋਂਹਾ ਖਾਧੀ, “ਮੈਂ ਇਸ ਮਨੁੱਖ ਨੂੰ ਨਹੀਂ ਜਾਣਦਾ ਜਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ।”
72
ਤੁਰੰਤ ਹੀ ਕੁੱਕੜ ਨੇ ਦੂਜੀ ਵਾਰ ਬਾਂਗ ਦਿੱਤੀ। ਤਦ ਪਤਰਸ ਨੂੰ ਯਾਦ ਆਇਆ ਕਿ ਯਿਸ਼ੂ ਨੇ ਉਸਨੂੰ ਕੀ ਕਿਹਾ ਸੀ: “ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੁਸੀਂ ਤਿੰਨ ਵਾਰੀ ਮੇਰਾ ਇਨਕਾਰ ਕਰੇਗਾ,” ਅਤੇ ਉਹ ਟੁੱਟ ਗਿਆ ਅਤੇ ਰੋਇਆ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 15 →
All chapters:
1
2
3
4
5
6
7
8
9
10
11
12
13
14
15
16