bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Mark 15
Mark 15
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
1
ਤੜਕੇ ਸਵੇਰੇ, ਮੁੱਖ ਜਾਜਕਾਂ, ਬਜ਼ੁਰਗਾਂ, ਨੇਮ ਦੇ ਉਪਦੇਸ਼ਕਾਂ ਅਤੇ ਪੂਰੀ ਮਹਾਸਭਾ ਨੇ ਆਪਣੀ ਯੋਜਨਾ ਬਣਾਈ। ਇਸ ਲਈ ਉਹਨਾਂ ਨੇ ਯਿਸ਼ੂ ਨੂੰ ਬੰਨ੍ਹਿਆ ਅਤੇ ਉਹਨਾਂ ਨੂੰ ਲੈ ਗਏ ਅਤੇ ਪਿਲਾਤੁਸ ਦੇ ਹਵਾਲੇ ਕਰ ਦਿੱਤਾ।
2
ਪਿਲਾਤੁਸ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈ?” ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਇਹ ਕਿਹਾ ਹੈ।”
3
ਮੁੱਖ ਜਾਜਕਾਂ ਨੇ ਯਿਸ਼ੂ ਉੱਤੇ ਬਹੁਤ ਸਾਰੀਆਂ ਚੀਜ਼ਾਂ ਦਾ ਦੋਸ਼ ਲਗਾਇਆ।
4
ਤਾਂ ਪਿਲਾਤੁਸ ਨੇ ਯਿਸ਼ੂ ਨੂੰ ਫਿਰ ਪੁੱਛਿਆ, “ਕੀ ਤੂੰ ਜਵਾਬ ਦੇਵੇਂਗਾ? ਵੇਖੋ ਕਿ ਉਹ ਕਿੰਨੀਆਂ ਗੱਲਾਂ ਦਾ ਤੁਹਾਡੇ ਉੱਤੇ ਦੋਸ਼ ਲਾ ਰਹੇ ਹਨ।”
5
ਪਰ ਯਿਸ਼ੂ ਨੇ ਫਿਰ ਵੀ ਕੋਈ ਜਵਾਬ ਨਾ ਦਿੱਤਾ ਅਤੇ ਪਿਲਾਤੁਸ ਹੈਰਾਨ ਹੋ ਗਿਆ।
6
ਉਸ ਤਿਉਹਾਰ ਦਾ ਰਿਵਾਜ ਸੀ ਕਿ ਲੋਕਾਂ ਦੀ ਬੇਨਤੀ ਤੇ ਇੱਕ ਕੈਦੀ ਨੂੰ ਰਿਹਾ ਕੀਤਾ ਜਾਦਾਂ ਸੀ।
7
ਬਾਰ-ਅੱਬਾਸ ਨਾਮ ਦਾ ਇੱਕ ਆਦਮੀ ਉਸ ਬਗਾਵਤ ਕਰਨ ਵਾਲਿਆਂ ਨਾਲ ਜੇਲ੍ਹ ਵਿੱਚ ਸੀ ਜਿਸ ਨੇ ਵਿਦਰੋਹ ਵਿੱਚ ਕਤਲ ਕੀਤਾ ਸੀ।
8
ਭੀੜ ਨੇ ਆ ਕੇ ਪਿਲਾਤੁਸ ਨੂੰ ਪੁੱਛਿਆ ਕਿ ਉਹ ਉਹਨਾਂ ਲਈ ਓਹੀ ਕਰੇ ਜੋ ਉਹ ਆਮ ਤੌਰ ਤੇ ਕਰਦਾ ਸੀ।
9
ਪਿਲਾਤੁਸ ਨੇ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?”
10
ਇਹ ਜਾਣਦਿਆਂ ਹੋਇਆ ਕਿ ਮੁੱਖ ਜਾਜਕਾਂ ਨੇ ਯਿਸ਼ੂ ਨੂੰ ਈਰਖਾ ਦੇ ਕਾਰਨ ਉਸ ਦੇ ਹਵਾਲੇ ਕਰ ਦਿੱਤਾ ਸੀ।
11
ਪਰ ਮੁੱਖ ਜਾਜਕਾਂ ਨੇ ਭੀੜ ਨੂੰ ਭੜਕਾਇਆ ਕਿ ਪਿਲਾਤੁਸ ਨੂੰ ਬੇਨਤੀ ਕਰਨ ਕੀ ਓਹ ਯਿਸ਼ੂ ਦੀ ਜਗ੍ਹਾ ਤੇ ਬਾਰ-ਅੱਬਾਸ ਨੂੰ ਰਿਹਾ ਕਰ ਦੇਣ।
12
ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਫਿਰ ਮੈਂ ਉਸ ਨਾਲ ਕੀ ਕਰਾ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਕਹਿੰਦੇ ਹੋ?”
13
ਉਹ ਚੀਖਕੇ ਬੋਲੇ, “ਉਸਨੂੰ ਸਲੀਬ ਦਿਓ!”
14
“ਕਿਉਂ? ਉਸਨੇ ਕਿਹੜਾ ਜੁਰਮ ਕੀਤਾ ਹੈ?” ਪਿਲਾਤੁਸ ਨੇ ਪੁੱਛਿਆ। ਪਰ ਉਹਨਾਂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਉਸਨੂੰ ਸਲੀਬ ਦਿਓ!”
15
ਭੀੜ ਨੂੰ ਸੰਤੁਸ਼ਟ ਕਰਨ ਲਈ, ਪਿਲਾਤੁਸ ਨੇ ਬਾਰ-ਅੱਬਾਸ ਨੂੰ ਛੱਡ ਦਿੱਤਾ। ਉਸਨੇ ਯਿਸ਼ੂ ਨੂੰ ਕੋਰੜੇ ਮਰਵਾਏ ਅਤੇ ਸਲੀਬ ਦੇਣ ਲਈ ਸੌਂਪ ਦਿੱਤਾ।
16
ਸਿਪਾਹੀ ਯਿਸ਼ੂ ਨੂੰ ਮਹਿਲ ਦੇ ਵਿਹੜੇ ਵਿੱਚ ਲੈ ਗਏ ਅਤੇ ਸਿਪਾਹੀਆਂ ਦੇ ਸਾਰੇ ਸਮੂਹ ਨੂੰ ਇਕੱਠੀਆਂ ਕੀਤਾ।
17
ਉਹਨਾਂ ਨੇ ਉਸ ਉੱਤੇ ਬੈਂਗਣੀ ਚੋਲਾ ਪਾਇਆ, ਫਿਰ ਕੰਡਿਆਂ ਦਾ ਤਾਜ ਮਰੋੜਿਆ ਅਤੇ ਉਸਨੂੰ ਪਾਇਆ।
18
ਅਤੇ ਉਹ ਉਸਨੂੰ ਪੁਕਾਰਣ ਲੱਗੇ, “ਯਹੂਦੀਆਂ ਦੇ ਪਾਤਸ਼ਾਹ, ਨਮਸਕਾਰ!”
19
ਫੇਰ ਉਹਨਾਂ ਨੇ ਇੱਕ ਲਾਠੀ ਨਾਲ ਉਸ ਦੇ ਸਿਰ ਤੇ ਵਾਰ ਕੀਤਾ ਅਤੇ ਉਸ ਉੱਤੇ ਥੁੱਕਿਆ। ਆਪਣੇ ਗੋਡਿਆਂ ਤੇ ਡਿੱਗ ਕੇ ਉਹਨਾਂ ਨੇ ਯਿਸ਼ੂ ਨੂੰ ਸ਼ਰਧਾ ਦਿੱਤੀ।
20
ਅਤੇ ਜਦੋਂ ਉਹਨਾਂ ਨੇ ਯਿਸ਼ੂ ਦਾ ਮਜ਼ਾਕ ਉਡਾਇਆ, ਉਹਨਾਂ ਨੇ ਜਾਮਨੀ ਚੋਗਾ ਉਤਾਰਿਆ ਅਤੇ ਉਸਦੇ ਆਪਣੇ ਕੱਪੜੇ ਉਸ ਉੱਤੇ ਪਾ ਦਿੱਤੇ। ਤਦ ਉਹ ਯਿਸ਼ੂ ਨੂੰ ਸਲੀਬ ਦੇਣ ਲਈ ਬਾਹਰ ਲੈ ਗਏ।
21
ਕੁਰੇਨੀਆਂ, ਸ਼ਿਮਓਨ, ਅਲੇਕਜ਼ੈਂਡਰ ਅਤੇ ਰੂਫ਼ੁਸ ਦਾ ਪਿਤਾ, ਦੇਸ਼ ਤੋਂ ਆਪਣੇ ਰਾਹ ਤੁਰ ਰਿਹਾ ਸੀ, ਅਤੇ ਉਹਨਾਂ ਨੇ ਉਸਨੂੰ ਸਲੀਬ ਚੁੱਕਣ ਲਈ ਮਜ਼ਬੂਰ ਕੀਤਾ।
22
ਉਹ ਯਿਸ਼ੂ ਨੂੰ ਗੋਲਗੋਥਾ ਜਗ੍ਹਾ ਤੇ ਲੈ ਆਏ, ਜਿਸਦਾ ਅਰਥ ਹੈ, “ਖੋਪਰੀ ਦਾ ਸਥਾਨ,”
23
ਤਦ ਉਹਨਾਂ ਨੇ ਯਿਸ਼ੂ ਨੂੰ ਦਾਖਰਸ ਨਾਲ ਗੰਧਰਸ ਮਿਲਾ ਕੇ ਦਿੱਤਾ, ਪਰ ਉਹਨਾਂ ਨਹੀਂ ਲਿਆ।
24
ਤਦ ਉਹਨਾਂ ਨੇ ਉਸਨੂੰ ਸਲੀਬ ਦਿੱਤੀ। ਉਸਦੇ ਕੱਪੜੇ ਆਪਸ ਵਿੱਚ ਵੰਡਣ ਲਈ, ਉਹਨਾਂ ਨੇ ਪਰਚੀਆਂ ਪਾਇਆ ਕਿ ਹਰੇਕ ਨੂੰ ਕੀ ਮਿਲੇਗਾ।
25
ਸਵੇਰੇ ਨੌਂ ਵਜੇ ਸਨ ਜਦੋਂ ਉਹਨਾਂ ਨੇ ਉਸਨੂੰ ਸਲੀਬ ਦਿੱਤੀ।
26
ਉਸਦੇ ਖਿਲਾਫ ਦੋਸ਼ ਪੱਤਰੀ ਵਿੱਚ ਲਿਖ ਕੇ ਲਾਇਆ ਗਿਆ ਕਿ: ਯਹੂਦੀਆਂ ਦਾ ਰਾਜਾ।
27
ਉਹਨਾਂ ਨੇ ਉਸਦੇ ਨਾਲ ਦੋ ਵਿਦਰੋਹੀਆਂ ਨੂੰ ਸਲੀਬ ਦਿੱਤੀ, ਇੱਕ ਦੀ ਸਲੀਬ ਉਸਦੇ ਸੱਜੇ ਅਤੇ ਦੂਸਰੇ ਦੀ ਸਲੀਬ ਉਸਦੇ ਖੱਬੇ ਪਾਸੇ ਸੀ।
28
ਜਦੋਂ ਇਹ ਹੋਇਆ, ਪਵਿੱਤਰ ਲਿਖਤਾਂ ਦਾ ਇਹ ਲੇਖ ਪੂਰਾ ਹੋ ਗਿਆ: ਇਹ ਅਪਰਾਧੀਆਂ ਨਾਲ ਗਿਣਿਆ ਜਾਂਦਾ ਸੀ।
29
ਜਿਹੜੇ ਉੱਥੋਂ ਲੰਘ ਰਹੇ ਸਨ, ਆਪਣਾ ਸਿਰ ਹਿਲਾਉਂਦੇ ਅਤੇ ਉਸਦਾ ਅਪਮਾਨ ਕਰਕੇ ਕਹਿੰਦੇ ਸਨ, “ਓਹ! ਹੈਕਲ ਨੂੰ ਢਾਹ ਕੇ ਅਤੇ ਉਸ ਨੂੰ ਤਿੰਨ ਦਿਨਾਂ ਵਿੱਚ ਦੁਬਾਰਾ ਬਣਾਉਣ ਵਾਲੇ,
30
ਸਲੀਬ ਤੋਂ ਹੇਠਾਂ ਆ ਅਤੇ ਆਪਣੇ ਆਪ ਨੂੰ ਬਚਾ ਲੈ!”
31
ਇਸੇ ਤਰ੍ਹਾਂ ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਆਪਸ ਵਿੱਚ ਉਸਦਾ ਮਜ਼ਾਕ ਉਡਾਇਆ। ਉਹਨਾਂ ਨੇ ਕਿਹਾ, “ਉਸਨੇ ਹੋਰਨਾ ਨੂੰ ਬਚਾਇਆ, ਪਰ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ!
32
ਇਹ ਮਸੀਹ, ਇਸਰਾਏਲ ਦਾ ਰਾਜਾ, ਹੁਣ ਸਲੀਬ ਤੋਂ ਹੇਠਾਂ ਆਵੇ ਤਾਂ ਜੋ ਅਸੀਂ ਵੇਖੀਏ ਅਤੇ ਵਿਸ਼ਵਾਸ ਕਰੀਏ।” ਉਸਦੇ ਨਾਲ ਸਲੀਬ ਦਿੱਤੇ ਗਏ ਲੋਕਾਂ ਨੇ ਵੀ ਉਸ ਦਾ ਅਪਮਾਨ ਕੀਤਾ।
33
ਦੁਪਹਿਰ ਤਿੰਨ ਵਜੇ ਤੱਕ ਸਾਰੇ ਦੇਸ਼ ਉੱਤੇ ਹਨੇਰਾ ਛਾਇਆ ਹੋਇਆ ਸੀ।
34
ਅਤੇ ਦੁਪਹਿਰ ਦੇ ਤਿੰਨ ਵਜੇ ਯਿਸ਼ੂ ਉੱਚੀ ਆਵਾਜ਼ ਵਿੱਚ ਪੁਕਾਰਿਆ, “ਏਲੋਈ, ਏਲੋਈ, ਲਮਾ ਸਬ਼ਖਥਾਨੀ?” ਜਿਸਦਾ ਅਰਥ ਹੈ, “ਮੇਰੇ ਪਰਮੇਸ਼ਵਰ, ਮੇਰੇ ਪਰਮੇਸ਼ਵਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ? ”
35
ਜਦੋਂ ਨੇੜੇ ਖੜ੍ਹੇ ਕੁਝ ਲੋਕਾਂ ਨੇ ਇਹ ਸੁਣਿਆ, ਤੇ ਬੋਲੇ, “ਸੁਣੋ, ਉਹ ਏਲੀਯਾਹ ਨੂੰ ਬੁਲਾ ਰਿਹਾ ਹੈ।”
36
ਕਿਸੇ ਨੇ ਦੌੜ ਕੇ ਸਪੰਜ ਨੂੰ ਦਾਖ ਦੇ ਸਿਰਕੇ ਨਾਲ ਭਰਿਆ, ਇਸ ਨੂੰ ਇੱਕ ਸੋਟੀ ਤੇ ਬਿਠਾਇਆ ਅਤੇ ਯਿਸ਼ੂ ਨੂੰ ਪੀਣ ਲਈ ਦਿੱਤਾ ਕੀਤੀ ਅਤੇ ਆਖਿਆ, “ਹੁਣ ਉਸਨੂੰ ਇਕੱਲੇ ਛੱਡੋ। ਆਓ ਵੇਖੀਏ ਕਿ ਏਲੀਯਾਹ ਉਸ ਨੂੰ ਹੇਠਾਂ ਲਿਆਉਣ ਲਈ ਆਇਆ ਹੈ।”
37
ਉੱਚੀ ਚੀਕ ਨਾਲ ਯਿਸ਼ੂ ਨੇ ਆਖਰੀ ਸਾਹ ਲਿਆ।
38
ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਦੋ ਹਿੱਸਿਆ ਵਿੱਚ ਪਾਟ ਗਿਆ ਸੀ।
39
ਅਤੇ ਜਦੋਂ ਸੈਨਾ ਅਧਿਕਾਰੀ, ਜਿਹੜਾ ਉੱਥੇ ਯਿਸ਼ੂ ਦੇ ਸਾਮ੍ਹਣੇ ਖੜਾ ਸੀ, ਉਹਨਾਂ ਨੇ ਵੇਖਿਆ ਕਿ ਉਹ ਕਿਵੇਂ ਮਰਿਆ, ਤਾਂ ਉਸਨੇ ਕਿਹਾ, “ਯਕੀਨਨ ਇਹ ਮਨੁੱਖ ਪਰਮੇਸ਼ਵਰ ਦਾ ਪੁੱਤਰ ਸੀ!”
40
ਕੁਝ ਔਰਤਾਂ ਦੂਰੋਂ ਦੇਖ ਰਹੀਆਂ ਸਨ। ਉਹਨਾਂ ਵਿੱਚੋਂ ਮਗਦਲਾ ਵਾਸੀ ਮਰਿਯਮ, ਛੋਟੇ ਯਾਕੋਬ ਦੀ ਮਾਂ ਮਰਿਯਮ ਅਤੇ ਯੋਸੇਸ ਦੀ ਮਾਂ ਅਤੇ ਸਲੋਮ ਸਨ।
41
ਗਲੀਲ ਵਿੱਚ ਇਹ ਔਰਤਾਂ ਉਸਦੇ ਮਗਰ ਆਈਆਂ ਸਨ ਅਤੇ ਉਸ ਦੀ ਚਿੰਤਾ ਕਰਦਿਆਂ ਸਨ। ਹੋਰ ਬਹੁਤ ਸਾਰੀਆਂ ਔਰਤਾਂ ਜੋ ਉਸਦੇ ਨਾਲ ਯੇਰੂਸ਼ਲੇਮ ਆਈਆਂ ਸਨ, ਉਹ ਵੀ ਉੱਥੇ ਸਨ।
42
ਇਹ ਤਿਆਰੀ ਦਾ ਦਿਨ ਸੀ (ਭਾਵ, ਸਬਤ ਤੋਂ ਪਿਹਲੇ ਦਾ ਦਿਨ)। ਜਿਵੇਂ ਹੀ ਸ਼ਾਮ ਨੇੜੇ ਆ ਰਹੀ ਸੀ,
43
ਅਰਿਮਥਿਆ ਨਗਰ ਦਾ ਯੋਸੇਫ਼, ਕੌਂਸਲ ਦਾ ਪ੍ਰਮੁੱਖ ਮੈਂਬਰ, ਜੋ ਖ਼ੁਦ ਪਰਮੇਸ਼ਵਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ, ਦਲੇਰੀ ਨਾਲ ਪਿਲਾਤੁਸ ਕੋਲ ਗਿਆ ਅਤੇ ਯਿਸ਼ੂ ਦੀ ਲਾਸ਼ ਮੰਗੀ।
44
ਪਿਲਾਤੁਸ ਇਹ ਸੁਣ ਕੇ ਹੈਰਾਨ ਹੋਇਆ ਕਿ ਯਿਸ਼ੂ ਮਰ ਚੁੱਕਾ ਸੀ। ਉਸਨੇ ਸੈਨਾ ਅਧਿਕਾਰੀ ਨੂੰ ਬੁਲਾਇਆ ਅਤੇ ਉਸਨੂੰ ਪੁੱਛਿਆ, “ਕੀ ਯਿਸ਼ੂ ਪਹਿਲਾਂ ਹੀ ਮਰ ਚੁੱਕਾ ਹੈ?”
45
ਜਦੋਂ ਉਸਨੇ ਸੈਨਾ ਅਧਿਕਾਰੀ ਤੋਂ ਜਾਣਿਆ ਕਿ ਇਹ ਇਸ ਤਰ੍ਹਾਂ ਹੈ, ਤਾਂ ਉਸਨੇ ਲਾਸ਼ ਯੋਸੇਫ਼ ਨੂੰ ਦੇ ਦਿੱਤੀ।
46
ਯੋਸੇਫ ਨੇ ਕੁਝ ਮਖਮਲ ਦਾ ਕੱਪੜਾ ਖਰੀਦਿਆ ਅਤੇ ਉਸਦੀ ਲਾਸ਼ ਨੂੰ ਮਖਮਲ ਵਿੱਚ ਲਪੇਟਿਆ ਅਤੇ ਉਹ ਨੂੰ ਚੱਟਾਨ ਵਿੱਚ ਖੋਦੀ ਹੋਈ ਕਬਰ ਵਿੱਚ ਰੱਖ ਦਿੱਤਾ। ਤਦ ਉਸਨੇ ਕਬਰ ਦੇ ਪ੍ਰਵੇਸ਼ ਦੁਆਰ ਦੇ ਵਿਰੁੱਧ ਇੱਕ ਪੱਥਰ ਰੇੜ੍ਹ ਦਿੱਤਾ।
47
ਮਗਦਲਾ ਵਾਸੀ ਮਰਿਯਮ ਅਤੇ ਯੋਸੇਸ ਦੀ ਮਾਂ ਮਰਿਯਮ ਨੇ ਵੇਖਿਆ ਕਿ ਯਿਸ਼ੂ ਕਿੱਥੇ ਰੱਖਿਆ ਗਿਆ ਸੀ।
← Chapter 14
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 16 →
All chapters:
1
2
3
4
5
6
7
8
9
10
11
12
13
14
15
16