bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Mark 11
Mark 11
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 12 →
1
ਜਿਵੇਂ ਉਹ ਯੇਰੂਸ਼ਲੇਮ ਪਹੁੰਚੇ ਤੇ ਬੈਥਫ਼ਗੇ ਅਤੇ ਬੈਥਨੀਆ ਦੇ ਨੇੜੇ ਜ਼ੈਤੂਨ ਪਹਾੜ ਤੇ ਪਹੁੰਚ ਕੇ, ਯਿਸ਼ੂ ਨੇ ਆਪਣੇ ਦੋ ਚੇਲਿਆਂ ਭੇਜਿਆ,
2
ਉਹਨਾਂ ਨੂੰ ਕਿਹਾ, “ਉਸ ਪਿੰਡ ਵਿੱਚ ਜਾਓ ਜਿਹੜਾ ਤੁਹਾਡੇ ਸਾਮ੍ਹਣੇ ਹੈ, ਅਤੇ ਜਿਵੇਂ ਹੀ ਤੁਸੀਂ ਪਿੰਡ ਵਿੱਚ ਵੜੋਂਗੇ। ਤੁਸੀਂ ਉੱਥੇ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਂਗੇ, ਜਿਸ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ। ਉਸ ਨੂੰ ਖੋਲ੍ਹੋ ਅਤੇ ਇੱਥੇ ਲਿਆਓ।
3
ਜੇ ਕੋਈ ਤੁਹਾਨੂੰ ਪੁੱਛਦਾ ਹੈ, ‘ਤੁਸੀਂ ਅਜਿਹਾ ਕਿਉਂ ਕਰ ਰਹੇ ਹੋ?’ ਕਹੋ, ‘ਪ੍ਰਭੂ ਨੂੰ ਇਸਦੀ ਜ਼ਰੂਰਤ ਹੈ ਅਤੇ ਫਿਰ ਉਹ ਉਸੇ ਵੇਲੇ ਉਹਨਾਂ ਨੂੰ ਵਾਪਸ ਇੱਥੇ ਭੇਜ ਦੇਣਗੇ।’ ”
4
ਉਹ ਗਏ ਅਤੇ ਉਹਨਾਂ ਨੇ ਗਲੀ ਦੇ ਬਾਹਰ ਇੱਕ ਗਧੀ ਦੇ ਬੱਚੇ ਨੂੰ ਇੱਕ ਦਰਵਾਜ਼ੇ ਤੇ ਬੰਨ੍ਹਿਆ ਵੇਖਿਆ। ਜਿਵੇਂ ਹੀ ਉਹਨਾਂ ਨੇ ਉਸ ਨੂੰ ਖੋਲ੍ਹਿਆ,
5
ਉੱਥੇ ਖੜ੍ਹੇ ਕੁਝ ਲੋਕਾਂ ਨੇ ਪੁੱਛਿਆ, “ਤੁਸੀਂ ਕੀ ਕਰ ਰਹੇ ਹੋ, ਉਸ ਗਧੇ ਦੇ ਬੱਚੇ ਨੂੰ ਖੋਲ੍ਹ ਕੇ?”
6
ਉਹਨਾਂ ਨੇ ਉੱਤਰ ਦਿੱਤਾ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਕਿਹਾ ਸੀ, ਅਤੇ ਲੋਕਾਂ ਨੇ ਉਹਨਾਂ ਨੂੰ ਜਾਣ ਦਿੱਤਾ।
7
ਜਦੋਂ ਉਹ ਗਧੀ ਦੇ ਬੱਚੇ ਨੂੰ ਯਿਸ਼ੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ ਉੱਤੇ ਵਿੱਛਾ ਦਿੱਤੇ, ਯਿਸ਼ੂ ਉਸ ਉੱਤੇ ਬੈਠ ਗਿਆ।
8
ਬਹੁਤ ਸਾਰੇ ਲੋਕਾਂ ਨੇ ਆਪਣੇ ਕੱਪੜੇ ਸੜਕ ਤੇ ਵਿਛਾ ਦਿੱਤੇ, ਜਦ ਕਿ ਦੂਸਰੇ ਲੋਕਾਂ ਨੇ ਟਹਿਣੀਆਂ ਨੂੰ ਵਿਛਾਇਆ ਜਿਹੜੀਆਂ ਉਹਨਾਂ ਨੇ ਖੇਤਾਂ ਵਿੱਚੋਂ ਵੱਢੀਆਂ ਸਨ।
9
ਜਿਹੜੇ ਅੱਗੇ ਪਿੱਛੇ ਤੁਰੇ ਆਉਂਦੇ ਸਨ ਉਹ ਉੱਚੀ ਆਵਾਜ਼ ਵਿੱਚ ਆਖਣ ਲੱਗੇ, “ਹੋਸਨਾ!” “ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!”
10
“ਧੰਨ ਹੈ ਸਾਡੇ ਪਿਤਾ ਦਾਵੀਦ ਦਾ ਆਉਣ ਵਾਲਾ ਰਾਜ!” “ਉੱਚੇ ਸਵਰਗ ਵਿੱਚ ਹੋਸਨਾ!”
11
ਯਿਸ਼ੂ ਯੇਰੂਸ਼ਲੇਮ ਵਿੱਚ ਦਾਖਲ ਹੋਇਆ ਅਤੇ ਹੈਕਲ ਦੇ ਵਿਹੜੇ ਵਿੱਚ ਗਿਆ। ਉਹਨਾਂ ਆਲੇ-ਦੁਆਲੇ ਹਰ ਚੀਜ਼ ਵੱਲ ਵੇਖਿਆ, ਪਰ ਦੇਰ ਹੋਣ ਕਾਰਨ, ਉਹ ਬਾਰ੍ਹਾਂ ਚੇਲਿਆਂ ਨਾਲ ਬੈਥਨੀਆ ਚਲਾ ਗਿਆ।
12
ਅਗਲੇ ਦਿਨ ਜਦੋਂ ਉਹ ਬੈਥਨੀਆ ਤੋਂ ਜਾ ਰਹੇ ਸਨ, ਯਿਸ਼ੂ ਨੂੰ ਭੁੱਖ ਲੱਗੀ।
13
ਦੂਰੋਂ ਹੀ ਇੱਕ ਹੰਜ਼ੀਰ ਦਾ ਰੁੱਖ ਪੱਤਿਆਂ ਨਾਲ ਲੱਦਿਆ ਵੇਖ, ਉਹ ਇਹ ਪਤਾ ਕਰਨ ਲਈ ਗਿਆ ਕਿ ਇਸ ਵਿੱਚ ਕੋਈ ਫਲ ਹੈ ਜਾਂ ਨਹੀਂ। ਜਦੋਂ ਉਹ ਨੇੜੇ ਪਹੁੰਚਿਆ, ਉਸਨੂੰ ਪੱਤਿਆਂ ਤੋਂ ਇਲਾਵਾ ਕੁਝ ਨਾ ਮਿਲਿਆ, ਕਿਉਂਕਿ ਇਹ ਅੰਜੀਰ ਦਾ ਮੌਸਮ ਨਹੀਂ ਸੀ।
14
ਤਦ ਉਸਨੇ ਰੁੱਖ ਨੂੰ ਕਿਹਾ, “ਕੋਈ ਤੇਰਾ ਫਲ ਫੇਰ ਕਦੇ ਨਾ ਖਾਵੇ।” ਅਤੇ ਉਸਦੇ ਚੇਲਿਆਂ ਨੇ ਉਸਨੂੰ ਇਹ ਕਹਿੰਦੇ ਸੁਣਿਆ।
15
ਯੇਰੂਸ਼ਲੇਮ ਪਹੁੰਚਣ ਤੇ, ਯਿਸ਼ੂ ਹੈਕਲ ਦੇ ਵਿਹੜੇ ਵਿੱਚ ਵੜਿਆ ਅਤੇ ਉਹਨਾਂ ਨੂੰ ਬਾਹਰ ਕੱਢਣ ਲਗਾ ਜੋ ਉੱਥੇ ਵਪਾਰ ਕਰ ਰਹੇ ਸਨ। ਉਹਨਾਂ ਨੇ ਪੈਸਾ ਬਦਲਣ ਵਾਲਿਆਂ ਦੀਆਂ ਮੇਜ਼ਾਂ ਅਤੇ ਕਬੂਤਰ ਵੇਚਣ ਵਾਲਿਆਂ ਦੀ ਚੌਂਕਿਆਂ ਨੂੰ ਉਲਟਾ ਦਿੱਤਾ,
16
ਅਤੇ ਕਿਸੇ ਨੂੰ ਵੀ ਹੈਕਲ ਦੀਆਂ ਦਰਬਾਰਾਂ ਵਿੱਚ ਵਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ।
17
ਅਤੇ ਜਦੋਂ ਉਸਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਉਸਨੇ ਕਿਹਾ, “ਕੀ ਇਹ ਬਚਨ ਵਿੱਚ ਨਹੀਂ ਲਿਖਿਆ: ‘ਮੇਰਾ ਘਰ ਸਾਰਿਆਂ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ’? ਪਰ ਤੁਸੀਂ ਇਸ ਨੂੰ ‘ਡਾਕੂਆਂ ਦੀ ਗੁਫ਼ਾ ਬਣਾ ਦਿੱਤਾ ਹੈ।’ ”
18
ਮੁੱਖ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਇਹ ਸੁਣਿਆ ਅਤੇ ਉਸਨੂੰ ਮਾਰ ਦੇਣ ਦਾ ਰਾਹ ਲੱਭਣ ਲੱਗੇ, ਉਹ ਯਿਸ਼ੂ ਤੋਂ ਡਰਦੇ ਸਨ, ਕਿਉਂਕਿ ਭੀੜ ਉਸਦੇ ਉਪਦੇਸ਼ਾਂ ਤੇ ਹੈਰਾਨ ਸੀ।
19
ਜਦੋਂ ਸ਼ਾਮ ਹੋਈ ਤਾਂ ਯਿਸ਼ੂ ਅਤੇ ਉਸਦੇ ਚੇਲੇ ਸ਼ਹਿਰ ਤੋਂ ਬਾਹਰ ਚਲੇ ਗਏ।
20
ਸਵੇਰ ਵੇਲੇ, ਜਦੋਂ ਚੇਲੇ ਚੱਲੇ ਆਉਂਦੇ ਸਨ, ਉਹਨਾਂ ਨੇ ਹੰਜ਼ੀਰ ਦੇ ਰੁੱਖ ਨੂੰ ਜੜ੍ਹਾਂ ਤੋਂ ਸੁੱਕਦਿਆਂ ਵੇਖਿਆ।
21
ਪਤਰਸ ਨੂੰ ਯਾਦ ਆਇਆ ਅਤੇ ਉਸਨੇ ਯਿਸ਼ੂ ਨੂੰ ਕਿਹਾ, “ਗੁਰੂ ਜੀ, ਵੇਖੋ! ਜਿਸ ਹੰਜ਼ੀਰ ਦੇ ਰੁੱਖ ਨੂੰ ਤੁਸੀਂ ਸਰਾਪ ਦਿੱਤਾ ਸੀ, ਉਹ ਸੁੱਕ ਗਿਆ ਹੈ।”
22
ਯਿਸ਼ੂ ਨੇ ਉੱਤਰ ਦਿੱਤਾ, “ਪਰਮੇਸ਼ਵਰ ਉੱਤੇ ਵਿਸ਼ਵਾਸ ਰੱਖੋ।
23
ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੇ ਕੋਈ ਇਸ ਪਹਾੜ ਨੂੰ ਕਹੇ, ‘ਉੱਠ ਅਤੇ ਸਮੁੰਦਰ ਵਿੱਚ ਜਾ ਕੇ ਡਿੱਗ ਜਾ,’ ਅਤੇ ਉਹਨਾਂ ਦੇ ਦਿਲ ਵਿੱਚ ਕੋਈ ਸ਼ੱਕ ਨਾ ਹੋਵੇ, ਪਰ ਵਿਸ਼ਵਾਸ ਕਰੇ ਕਿ ਜੋ ਉਹ ਕਹਿੰਦਾ ਹੈ ਉਹ ਹੋਵੇਗਾ, ਉਹਨਾਂ ਲਈ ਇਹ ਹੋ ਜਾਵੇਗਾ।
24
ਇਸ ਲਈ ਮੈਂ ਤੁਹਾਨੂੰ ਦੱਸਦਾ ਹਾਂ, ਜੋ ਕੁਝ ਵੀ ਤੁਸੀਂ ਪ੍ਰਾਰਥਨਾ ਵਿੱਚ ਮੰਗੋਂਗੇ, ਵਿਸ਼ਵਾਸ ਕਰੋ ਕਿ ਤੁਸੀਂ ਇਸ ਨੂੰ ਪ੍ਰਾਪਤ ਕਰ ਲਿਆ ਹੈ, ਅਤੇ ਇਹ ਤੁਹਾਡਾ ਹੋਵੇਗਾ।
25
ਅਤੇ ਜਦੋਂ ਤੁਸੀਂ ਖੜੇ ਹੋ ਕੇ ਪ੍ਰਾਰਥਨਾ ਕਰਦੇ ਹੋ, ਜੇ ਤੁਹਾਡੇ ਦਿਲ ਵਿੱਚ ਕਿਸੇ ਦੇ ਵਿਰੁੱਧ ਕੁਝ ਹੋਵੇ, ਤਾਂ ਉਹਨਾਂ ਨੂੰ ਮਾਫ਼ ਕਰ ਦਿਓ, ਤਾਂ ਜੋ ਤੁਹਾਡਾ ਸਵਰਗੀ ਪਿਤਾ ਤੁਹਾਡੇ ਪਾਪ ਮਾਫ਼ ਕਰ ਦੇਵੇਗਾ।
26
ਪਰ ਜੇ ਤੁਸੀਂ ਮਾਫ ਨਹੀਂ ਕਰਦੇ, ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਡੇ ਪਾਪਾਂ ਨੂੰ ਮਾਫ਼ ਨਹੀਂ ਕਰੇਗਾ।”
27
ਉਹ ਯੇਰੂਸ਼ਲੇਮ ਵਾਪਸ ਆਏ ਅਤੇ ਜਦੋਂ ਯਿਸ਼ੂ ਹੈਕਲ ਦੇ ਵਿਹੜੇ ਵਿੱਚ ਘੁੰਮ ਰਹੇ ਸੀ ਤਾਂ ਮੁੱਖ ਜਾਜਕਾਂ, ਬਿਵਸਥਾ ਦੇ ਉਪਦੇਸ਼ਕਾਂ ਅਤੇ ਬਜ਼ੁਰਗ ਉਸ ਦੇ ਕੋਲ ਆਏ।
28
ਉਹਨਾਂ ਨੇ ਉਸ ਨੂੰ ਪੁੱਛਿਆ, “ਤੁਸੀਂ ਕਿਸ ਅਧਿਕਾਰ ਨਾਲ ਇਹ ਕੰਮ ਕਰ ਰਹੇ ਹੋ? ਅਤੇ ਤੁਹਾਨੂੰ ਇਹ ਅਧਿਕਾਰ ਕਿਸ ਨੇ ਦਿੱਤਾ?”
29
ਯਿਸ਼ੂ ਨੇ ਜਵਾਬ ਦਿੱਤਾ, “ਮੈਂ ਵੀ ਤੁਹਾਡੇ ਤੋਂ ਇੱਕ ਪ੍ਰਸ਼ਨ ਪੁੱਛਦਾ ਹਾਂ। ਮੈਨੂੰ ਉੱਤਰ ਦਿਓ ਅਤੇ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।
30
ਮੈਨੂੰ ਦੱਸੋ! ਯੋਹਨ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖ ਵੱਲੋਂ।”
31
ਉਹ ਆਪਸ ਵਿੱਚ ਇਸ ਬਾਰੇ ਵਿਚਾਰ ਕਰਕੇ ਕਹਿਣ ਲੱਗੇ, “ਜੇ ਅਸੀਂ ਆਖੀਏ, ‘ਸਵਰਗ ਤੋਂ,’ ਤਾਂ ਉਹ ਪੁੱਛੇਗਾ, ‘ਫਿਰ ਤੁਸੀਂ ਉਸ ਉੱਤੇ ਵਿਸ਼ਵਾਸ ਕਿਉਂ ਨਹੀਂ ਕੀਤਾ?’
32
ਪਰ ਜੇ ਅਸੀਂ ਕਹਿੰਦੇ ਹਾਂ, ‘ਮਨੁੱਖ ਵੱਲੋਂ,’ ” ਉਹ ਲੋਕਾਂ ਤੋਂ ਡਰਦੇ ਸਨ, ਕਿਉਂਕਿ ਹਰ ਕੋਈ ਮੰਨਦਾ ਸੀ ਕਿ ਯੋਹਨ ਸੱਚ-ਮੁੱਚ ਇੱਕ ਨਬੀ ਸੀ।
33
ਤਾਂ ਉਹਨਾਂ ਨੇ ਯਿਸ਼ੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ।” ਯਿਸ਼ੂ ਨੇ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਗੱਲਾਂ ਕਰ ਰਿਹਾ ਹਾਂ।”
← Chapter 10
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 12 →
All chapters:
1
2
3
4
5
6
7
8
9
10
11
12
13
14
15
16