bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Mark 3
Mark 3
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
1
ਇੱਕ ਹੋਰ ਵਾਰ ਯਿਸ਼ੂ ਪ੍ਰਾਰਥਨਾ ਸਥਾਨ ਵਿੱਚ ਗਏ ਅਤੇ ਉੱਥੇ ਇੱਕ ਆਦਮੀ ਮੌਜੂਦ ਸੀ, ਜਿਸ ਦਾ ਹੱਥ ਸੁੱਕਿਆ ਹੋਇਆ ਸੀ।
2
ਉਹਨਾਂ ਵਿੱਚੋਂ ਕਈ ਯਿਸ਼ੂ ਉੱਤੇ ਦੋਸ਼ ਲਾਉਣ ਦਾ ਕਾਰਣ ਲੱਭਣ ਵਾਸਤੇ, ਯਿਸ਼ੂ ਨੂੰ ਨੇੜਿਓ ਜਾਂਚਣ ਲਗੇ ਕੀ ਯਿਸ਼ੂ ਸਬਤ ਦੇ ਦਿਨ ਉਸਨੂੰ ਚੰਗਾ ਕਰਦਾ ਹੈ ਕਿ ਨਹੀਂ।
3
ਯਿਸ਼ੂ ਨੇ ਉਸ ਸੁੱਖੇ ਹੱਥ ਵਾਲੇ ਆਦਮੀ ਨੂੰ ਕਿਹਾ, “ਸਾਰਿਆਂ ਦੇ ਸਾਮ੍ਹਣੇ ਖੜ੍ਹਾ ਹੋ।”
4
ਤਦ ਯਿਸ਼ੂ ਨੇ ਉਨ੍ਹਾਂ ਨੂੰ ਪੁੱਛਿਆ, “ਸਬਤ ਦੇ ਦਿਨ ਕੀ ਕਰਨਾ ਸਹੀ ਹੈ, ਚੰਗਾ ਜਾਂ ਬੁਰਾ, ਜਾਨ ਬਚਾਉਣਾ ਜਾਂ ਮਾਰਨਾ?” ਪਰ ਉਹ ਚੁੱਪ ਰਹੇ।
5
ਯਿਸ਼ੂ ਨੇ ਗੁੱਸੇ ਵਿੱਚ ਉਹਨਾਂ ਵੱਲ ਵੇਖਿਆ ਅਤੇ ਉਨ੍ਹਾਂ ਦੇ ਜ਼ਿੱਦੀ ਦਿਲਾਂ ਤੇ ਦੁਖੀ ਹੋ ਕੇ ਉਸ ਆਦਮੀ ਨੂੰ ਕਿਹਾ, “ਆਪਣਾ ਹੱਥ ਵਧਾ।” ਉਸਨੇ ਆਪਣਾ ਹੱਥ ਵਧਾਇਆ ਅਤੇ ਉਸਦਾ ਹੱਥ ਪੂਰੀ ਤਰ੍ਹਾਂ ਚੰਗਾ ਹੋ ਗਿਆ।
6
ਤਦ ਫ਼ਰੀਸੀ ਬਾਹਰ ਚਲੇ ਗਏ ਅਤੇ ਹੇਰੋਦੀਆਂ ਦੇ ਨਾਲ ਯਿਸ਼ੂ ਨੂੰ ਮਾਰਨ ਦੀਆਂ ਯੋਜਨਾ ਬਣਾਉਣ ਲੱਗੇ।
7
ਯਿਸ਼ੂ ਆਪਣੇ ਚੇਲਿਆਂ ਦੇ ਨਾਲ ਗਲੀਲ ਦੀ ਝੀਲ ਦੇ ਕੋਲ ਚਲੇ ਗਏ ਅਤੇ ਯਹੂਦਿਯਾ ਅਤੇ ਗਲੀਲ ਤੋਂ ਇੱਕ ਵੱਡੀ ਭੀੜ ਉਹਨਾਂ ਦੇ ਪਿੱਛੇ ਆਈ।
8
ਜਦੋਂ ਯਿਸ਼ੂ ਦੇ ਵੱਡੇ-ਵੱਡੇ ਕੰਮਾਂ ਦਾ ਵਰਣਨ ਉਹਨਾਂ ਨੇ ਸੁਣਿਆ ਯਹੂਦਿਯਾ ਪ੍ਰਦੇਸ਼, ਯੇਰੂਸ਼ਲੇਮ ਨਗਰ, ਇਦੂਮਿਆ ਪ੍ਰਦੇਸ਼, ਤੇ ਯਰਦਨ ਨਦੀ ਦੇ ਪਾਰ ਦੇ ਖੇਤਰਾਂ ਅਤੇ ਸੋਰ ਅਤੇ ਸਿਦੋਨ ਵੱਲੋਂ ਵੀ ਅਨੇਕਾਂ ਲੋਕ ਇਸ ਭੀੜ ਵਿੱਚ ਸ਼ਾਮਲ ਹੋ ਗਏ ਸਨ।
9
ਭੀੜ ਕਾਰਨ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਉਸ ਲਈ ਇੱਕ ਛੋਟੀ ਜਿਹੀ ਕਿਸ਼ਤੀ ਤਿਆਰ ਕਰਨ ਤਾਂ ਜੋ ਭੀੜ ਉਹਨਾਂ ਨੂੰ ਦਬਾ ਨਾ ਲਵੇ।
10
ਯਿਸ਼ੂ ਨੇ ਅਨੇਕਾਂ ਨੂੰ ਚੰਗਾ ਕੀਤਾ ਸੀ, ਇਸ ਕਾਰਨ ਸਾਰੇ ਜੋ ਰੋਗੀ ਸਨ, ਉਹਨਾਂ ਨੂੰ ਸਿਰਫ ਛੋਹ ਲੈਣ ਦੇ ਉਦੇਸ਼ ਨਾਲ ਉਹਨਾਂ ਉੱਤੇ ਡਿੱਗੇ ਪੈਂਦੇ ਸਨ।
11
ਜਦੋਂ ਕਦੇ ਦੁਸ਼ਟ ਆਤਮਾ ਉਹਨਾਂ ਦੇ ਸਾਹਮਣੇ ਆਉਂਦੀ ਸੀ, ਉਹ ਉਹਨਾਂ ਦੇ ਸਾਹਮਣੇ ਡਿੱਗ ਕੇ ਚੀਖ ਚੀਖਕੇ ਕਹਿੰਦੀ ਸੀ, “ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ!”
12
ਪਰ ਯਿਸ਼ੂ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਇਹ ਕਿਸੇ ਨੂੰ ਨਾ ਦੱਸਣ।
13
ਇਸਦੇ ਬਾਅਦ ਯਿਸ਼ੂ ਪਹਾੜ ਉੱਤੇ ਚਲੇ ਗਏ ਅਤੇ ਉੱਥੇ ਯਿਸ਼ੂ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ, ਜਿਨ੍ਹਾਂ ਨੂੰ ਉਹਨਾਂ ਨੇ ਠੀਕ ਸਮਝਿਆ ਅਤੇ ਉਹ ਯਿਸ਼ੂ ਦੇ ਕੋਲ ਆਏ।
14
ਯਿਸ਼ੂ ਨੇ ਬਾਰਾਂ ਨੂੰ ਚੁਣਿਆ ਕਿ ਉਹ ਉਹਨਾਂ ਦੇ ਨਾਲ ਰਹਿਣ ਅਤੇ ਉਹ ਉਹਨਾਂ ਨੂੰ ਪ੍ਰਚਾਰ ਕਰਨ ਲਈ ਭੇਜ ਸਕਣ
15
ਅਤੇ ਉਹਨਾਂ ਨੂੰ ਦੁਸ਼ਟ ਆਤਮਾ ਕੱਢਣ ਦਾ ਅਧਿਕਾਰ ਹੋਵੇ।
16
ਯਿਸ਼ੂ ਦੁਆਰਾ ਚੁਣੇ ਹੋਏ ਬਾਰਾਂ ਦੇ ਨਾਮ ਇਸ ਪ੍ਰਕਾਰ ਹਨ: ਸ਼ਿਮਓਨ (ਜਿਸ ਨੂੰ ਯਿਸ਼ੂ ਨੇ ਪਤਰਸ ਨਾਮ ਦਿੱਤਾ),
17
ਜ਼ਬਦੀ ਦਾ ਪੁੱਤਰ ਯਾਕੋਬ ਅਤੇ ਉਸ ਦਾ ਭਰਾ ਯੋਹਨ, ਜਿਨ੍ਹਾਂ ਨੂੰ ਯਿਸ਼ੂ ਨੇ ਬੋਏਨੇਰਗੇਸ ਨਾਮ ਦਿੱਤਾ ਸੀ, ਜਿਸਦਾ ਮਤਲਬ ਹੁੰਦਾ ਹੈ, “ਗਰਜਨ ਦੇ ਪੁੱਤਰ,”
18
ਆਂਦਰੇਯਾਸ, ਫਿਲਿੱਪਾਸ, ਬਾਰਥੋਲੋਮੇਯਾਸ, ਮੱਤੀਯਾਹ, ਥੋਮਸ, ਹਲਫੇਯਾਸ ਦਾ ਪੁੱਤਰ ਯਾਕੋਬ, ਥੱਦੇਇਯਾਸ, ਸ਼ਿਮਓਨ ਕਨਾਨੀ
19
ਅਤੇ ਕਾਰਿਯੋਤ ਵਾਸੀ ਯਹੂਦਾਹ, ਜਿਸ ਨੇ ਬਾਅਦ ਵਿੱਚ ਯਿਸ਼ੂ ਦੇ ਨਾਲ ਧੋਖਾ ਕੀਤਾ ਸੀ।
20
ਜਦੋਂ ਯਿਸ਼ੂ ਕਿਸੇ ਦੇ ਘਰ ਵਿੱਚ ਸਨ ਤਾਂ ਮੁੜ ਇੱਕ ਵੱਡੀ ਭੀੜ ਉੱਥੇ ਇਕੱਠੀ ਹੋ ਗਈ ਇੱਥੇ ਤੱਕ ਕਿ ਯਿਸ਼ੂ ਅਤੇ ਉਹਨਾਂ ਦੇ ਚੇਲਿਆਂ ਦੇ ਲਈ ਭੋਜਨ ਕਰਣਾ ਵੀ ਅਸੰਭਵ ਹੋ ਗਿਆ।
21
ਜਦੋਂ ਯਿਸ਼ੂ ਦੇ ਪਰਿਵਾਰ ਨੇ ਇਸ ਬਾਰੇ ਸੁਣਿਆ ਤਾਂ ਉਹ ਯਿਸ਼ੂ ਨੂੰ ਆਪਣੀ ਹਿਫਾਜ਼ਤ ਵਿੱਚ ਉਹਨਾਂ ਨੂੰ ਆਪਣੇ ਨਾਲ ਲੈ ਜਾਣ ਲਈ ਉੱਥੇ ਆ ਗਏ ਕਿਉਂਕਿ ਉਹਨਾਂ ਦਾ ਵਿਚਾਰ ਸੀ ਕਿ, “ਯਿਸ਼ੂ ਆਪਣੇ ਆਪੇ ਤੋਂ ਬਾਹਰ ਹੋ ਗਏ ਹਨ।”
22
ਯੇਰੂਸ਼ਲੇਮ ਨਗਰ ਵੱਲੋਂ ਉੱਥੇ ਆਏ ਹੋਏ ਧਰਮ ਦੇ ਉਪਦੇਸ਼ਕਾਂ ਨੇ ਕਿਹਾ, “ਯਿਸ਼ੂ ਵਿੱਚ ਬੇਲਜ਼ਬੂਲ ਸਮਾਇਆ ਹੋਇਆ ਹੈ ਅਤੇ ਇਹ ਭੂਤਾਂ ਦੇ ਸਰਦਾਰ ਬੇਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ।”
23
ਇਸ ਉੱਤੇ ਯਿਸ਼ੂ ਨੇ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਉਹਨਾਂ ਨੂੰ ਦ੍ਰਿਸ਼ਟਾਂਤ ਵਿੱਚ ਕਹਿਣਾ ਸ਼ੁਰੂ ਕੀਤਾ, “ਭਲਾ ਸ਼ੈਤਾਨ ਹੀ ਸ਼ੈਤਾਨ ਨੂੰ ਕਿਵੇਂ ਕੱਢ ਸਕਦਾ ਹੈ?
24
ਜੇ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਬਣਿਆ ਨਹੀਂ ਰਹਿ ਸਕਦਾ। ਤਾਂ ਉਸਦਾ ਅਸਤਿਤਵ ਬਣਾ ਨਹੀਂ ਰਹਿ ਸੱਕਦਾ।
25
ਉਸੇ ਤਰ੍ਹਾਂ ਹੀ ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਠਹਿਰ ਨਹੀਂ ਸੱਕਦਾ।
26
ਅਤੇ ਜੇ ਸ਼ੈਤਾਨ ਆਪਣੇ ਹੀ ਵਿਰੁੱਧ ਉੱਠੇ ਵਿਰੋਧ ਕਰੇ ਅਤੇ ਉਸ ਵਿੱਚ ਹੀ ਫੁੱਟ ਪੈ ਜਾਵੇ, ਤਾਂ ਉਹ ਨਹੀਂ ਬਚ ਸਕਦਾ; ਉਸ ਦਾ ਅੰਤ ਆ ਗਿਆ ਹੈ।
27
ਕੋਈ ਵੀ ਕਿਸੇ ਤਾਕਤਵਰ ਆਦਮੀ ਦੇ ਘਰ ਜ਼ਬਰਦਸਤੀ ਪਰਵੇਸ਼ ਕਰਕੇ ਉਸਦੀ ਸੰਪਤੀ ਉਸ ਸਮੇਂ ਤੱਕ ਨਹੀਂ ਲੁੱਟ ਸਕਦਾ ਜਦੋਂ ਤੱਕ ਉਹ ਉਸ ਤਾਕਤਵਰ ਆਦਮੀ ਨੂੰ ਬੰਨ੍ਹ ਨਾ ਲਵੇ। ਫਿਰ ਹੀ ਉਹ ਉਸ ਤਾਕਤਵਰ ਆਦਮੀ ਦੀ ਸੰਪਤੀ ਲੁੱਟ ਸੱਕੇਗਾ
28
ਮੈਂ ਤੁਹਾਨੂੰ ਸੱਚ ਆਖਦਾ ਹਾਂ: ਮਨੁੱਖ ਦੁਆਰਾ ਕੀਤੇ ਗਏ ਸਾਰੇ ਪਾਪ ਅਤੇ ਨਿੰਦਿਆ ਮਾਫ਼ ਕੀਤੇ ਜਾਣਗੇ।
29
ਪਰ ਪਵਿੱਤਰ ਆਤਮਾ ਦੇ ਵਿਰੁੱਧ ਕੀਤੀ ਗਈ ਨਿੰਦਿਆ ਕਿਸੇ ਵੀ ਪ੍ਰਕਾਰ ਮਾਫ਼ੀ ਦੇ ਯੋਗ ਨਹੀਂ ਹੈ। ਉਹ ਵਿਅਕਤੀ ਅਨੰਤ ਪਾਪ ਦਾ ਦੋਸ਼ੀ ਹੈ।”
30
ਯਿਸ਼ੂ ਨੇ ਇਹ ਸਭ ਇਸ ਲਈ ਕਿਹਾ ਸੀ ਕਿਉਂਕਿ ਸ਼ਾਸਤਰੀਆਂ ਨੇ ਉਹਨਾਂ ਉੱਤੇ ਦੋਸ਼ ਲਗਾਇਆ ਸੀ ਕਿ, “ਯਿਸ਼ੂ ਵਿੱਚ ਦੁਸ਼ਟ ਆਤਮਾਵਾਂ ਸਮਾਇਆ ਹੋਇਆ ਹਨ।”
31
ਉਦੋਂ ਯਿਸ਼ੂ ਦੀ ਮਾਤਾ ਅਤੇ ਉਹਨਾਂ ਦੇ ਭਰਾ ਉੱਥੇ ਆ ਗਏ। ਉਹ ਬਾਹਰ ਹੀ ਖੜ੍ਹੇ ਰਹੇ। ਉਹਨਾਂ ਨੇ ਸੁਨੇਹਾ ਭੇਜ ਕੇ ਯਿਸ਼ੂ ਨੂੰ ਬਾਹਰ ਬੁਲਵਾਇਆ।
32
ਭੀੜ ਉਹਨਾਂ ਨੂੰ ਘੇਰੇ ਹੋਏ ਬੈਠੀ ਸੀ, ਅਤੇ ਉਹਨਾਂ ਨੇ ਯਿਸ਼ੂ ਨੂੰ ਦੱਸਿਆ, “ਉਹ ਵੇਖੋ! ਤੁਹਾਡੀ ਮਾਤਾ ਅਤੇ ਤੁਹਾਡੇ ਭੈਣ ਤੇ ਭਰਾ ਬਾਹਰ ਤੁਹਾਡੀ ਤਲਾਸ਼ ਕਰ ਰਹੇ ਹਨ।”
33
“ਮੇਰੀ ਮਾਤਾ ਅਤੇ ਮੇਰੇ ਭਰਾ ਕੌਣ ਹਨ?” ਯਿਸ਼ੂ ਨੇ ਪੁੱਛਿਆ।
34
ਤਦ ਆਪਣੇ ਆਲੇ-ਦੁਆਲੇ ਬੈਠੀ ਭੀੜ ਉੱਤੇ ਆਪਣੀ ਨਜ਼ਰ ਪਾਉਂਦੇ ਹੋਏ ਉਹਨਾਂ ਨੇ ਕਿਹਾ, “ਇਹ ਹੋ ਮੇਰੀ ਮਾਤਾ ਅਤੇ ਮੇਰੇ ਭਰਾ ਹਨ!
35
ਜੋ ਕੋਈ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰਦਾ ਹੈ, ਉਹੀ ਹੈ ਮੇਰਾ ਭਰਾ, ਮੇਰੀ ਭੈਣ ਅਤੇ ਮੇਰੀ ਮਾਤਾ ਹੈ।”
← Chapter 2
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 4 →
All chapters:
1
2
3
4
5
6
7
8
9
10
11
12
13
14
15
16