bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Mark 13
Mark 13
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 14 →
1
ਜਦੋਂ ਯਿਸ਼ੂ ਹੈਕਲ ਤੋਂ ਬਾਹਰ ਜਾ ਰਹੇ ਸਨ ਤਾਂ ਉਸਦੇ ਇੱਕ ਚੇਲੇ ਨੇ ਉਹਨਾਂ ਨੂੰ ਕਿਹਾ, “ਗੁਰੂ ਜੀ, ਵੇਖੋ! ਕਿੰਨੇ ਵੱਡੇ ਪੱਥਰ! ਕਿੰਨੀ ਸ਼ਾਨਦਾਰ ਇਮਾਰਤਾਂ!”
2
ਯਿਸ਼ੂ ਨੇ ਜਵਾਬ ਦਿੱਤਾ, “ਕੀ ਤੁਸੀਂ ਇਹ ਸਾਰੀਆਂ ਮਹਾਨ ਇਮਾਰਤਾਂ ਵੇਖ ਰਹੇ ਹੋ? ਇੱਥੇ ਇੱਕ ਪੱਥਰ ਦੂਜੇ ਪੱਥਰ ਤੇ ਨਹੀਂ ਛੱਡਿਆ ਜਾਵੇਗਾ; ਹਰੇਕ ਨੂੰ ਥੱਲੇ ਸੁੱਟ ਦਿੱਤਾ ਜਾਵੇਗਾ।”
3
ਜਦੋਂ ਯਿਸ਼ੂ ਹੈਕਲ ਦੇ ਸਾਮ੍ਹਣੇ ਜ਼ੈਤੂਨ ਦੇ ਪਹਾੜ ਉੱਤੇ ਬੈਠੇ ਸਨ ਤਾਂ ਪਤਰਸ, ਯਾਕੋਬ, ਯੋਹਨ ਅਤੇ ਆਂਦਰੇਯਾਸ ਨੇ ਉਸ ਨੂੰ ਗੁਪਤ ਵਿੱਚ ਪੁੱਛਿਆ,
4
“ਸਾਨੂੰ ਦੱਸੋ, ਇਹ ਸੱਭ ਕਦੋਂ ਹੋਵੇਗਾ? ਅਤੇ ਕੀ ਚਿੰਨ੍ਹ ਹੋਵੇਗਾ ਕਿ ਉਹ ਸਾਰੇ ਪੂਰੇ ਹੋਣ ਵਾਲੇ ਹਨ?”
5
ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ: “ਚੌਕਸ ਰਹੋ ਕਿ ਕੋਈ ਤੁਹਾਨੂੰ ਧੋਖਾ ਨਾ ਦੇਵੇ।
6
ਬਹੁਤ ਸਾਰੇ ਮੇਰੇ ਨਾਮ ਤੇ ਆਉਣਗੇ, ਅਤੇ ਦਾਅਵਾ ਕਰਨਗੇ, ‘ਮੈਂ ਉਹ ਹਾਂ,’ ਅਤੇ ਬਹੁਤਿਆਂ ਨੂੰ ਧੋਖਾ ਦੇਣਗੇ।
7
ਜਦੋਂ ਤੁਸੀਂ ਲੜਾਈਆਂ ਅਤੇ ਲੜਾਈਆਂ ਦੀਆਂ ਅਫਵਾਹਾਂ ਬਾਰੇ ਸੁਣੋ, ਤਾਂ ਚਿੰਤਤ ਨਾ ਹੋਣਾ। ਇਹੋ ਜਿਹੀਆਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅੰਤ ਹਾਲੇ ਆਉਣ ਵਾਲਾ ਹੈ।
8
ਰਾਸ਼ਟਰ-ਰਾਸ਼ਟਰ ਦੇ ਵਿਰੁੱਧ, ਅਤੇ ਰਾਜ-ਰਾਜ ਦੇ ਵਿਰੁੱਧ ਉੱਠੇਗਾ। ਥਾਂ-ਥਾਂ ਤੇ ਭੁਚਾਲ ਆਉਣਗੇ ਅਤੇ ਕਾਲ ਪੈਣਗੇ। ਇਹ ਸਭ ਘਟਨਾਵਾਂ ਪੀੜਾਂ ਦਾ ਅਰੰਭ ਹੋਣਗੀਆਂ।
9
“ਤੁਸੀਂ ਸਾਵਧਾਨ ਹੋ ਜਾਓ। ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਕੋੜੇ ਮਾਰੇ ਜਾਣਗੇ। ਤੁਹਾਨੂੰ ਮੇਰੇ ਨਾਮ ਦੇ ਕਾਰਨ ਰਾਜਪਾਲਾਂ ਅਤੇ ਰਾਜਿਆਂ ਦੇ ਸਾਮ੍ਹਣੇ ਗਵਾਹ ਬਣ ਕੇ ਖੜ੍ਹਾ ਕੀਤਾ ਜਾਵੇਗਾ।
10
ਅਤੇ ਖੁਸ਼ਖ਼ਬਰੀ ਦਾ ਪ੍ਰਚਾਰ ਪਹਿਲਾਂ ਸਾਰੀਆਂ ਕੌਮਾਂ ਨੂੰ ਕੀਤਾ ਜਾਣਾ ਚਾਹੀਦਾ ਹੈ।
11
ਜਦੋਂ ਵੀ ਤੁਹਾਨੂੰ ਬੰਦੀ ਬਣਾਇਆ ਜਾਵੇ ਅਤੇ ਤੁਹਾਡੇ ਉੱਤੇ ਮਕੱਦਮਾ ਚਲਾਇਆ ਜਾਵੇ ਪਹਿਲਾਂ ਹੀ ਚਿੰਤਾ ਨਾ ਕਰਨਾ ਕਿ ਅਸੀਂ ਕੀ ਬੋਲਾਂਗੇ ਪਰ ਜੋ ਕੁਝ ਉਸ ਸਮੇਂ ਤੁਹਾਨੂੰ ਦਿੱਤਾ ਜਾਵੇ ਉਹ ਹੀ ਬੋਲਣਾ ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਪਰ ਪਵਿੱਤਰ ਆਤਮਾ ਹੋਵੇਗਾ।
12
“ਭਰਾ-ਭਰਾ ਨੂੰ ਮਾਰ ਦੇਵੇਗਾ, ਅਤੇ ਇੱਕ ਪਿਉ ਆਪਣੇ ਬੱਚੇ ਨੂੰ। ਬੱਚੇ ਆਪਣੇ ਮਾਪਿਆਂ ਵਿਰੁੱਧ ਬਗਾਵਤ ਕਰਨਗੇ ਅਤੇ ਉਹਨਾਂ ਨੂੰ ਮਾਰ ਦੇਣਗੇ।
13
ਮੇਰੇ ਨਾਮ ਦੇ ਕਾਰਨ ਹਰ ਕੋਈ ਤੁਹਾਨੂੰ ਨਫ਼ਰਤ ਕਰੇਗਾ, ਪਰ ਉਹ ਜਿਹੜਾ ਅੰਤ ਤੱਕ ਵਿਸ਼ਵਾਸ ਵਿੱਚ ਕਾਇਮ ਰਹੇਗਾ ਉਹ ਬਚਾਇਆ ਜਾਵੇਗਾ।
14
“ਜਦੋਂ ਤੁਸੀਂ, ‘ਉਸ ਉਜਾੜਨ ਵਾਲੀ ਘਿਣਾਉਣੀ ਚੀਜ਼ ਨੂੰ ਉੱਥੇ ਖੜੇ ਵੇਖੋ,’ ਜਿੱਥੇ ਨਹੀਂ ਹੋਣੀ ਚਾਹੀਦੀ, ਪੜ੍ਹਨ ਵਾਲਾ ਸਮਝ ਲਵੇ, ਤਦ ਜਿਹੜੇ ਯਹੂਦਿਯਾ ਵਿੱਚ ਹੋਣ ਪਹਾੜਾਂ ਉੱਤੇ ਭੱਜ ਜਾਣ।
15
ਜਿਹੜਾ ਛੱਤ ਉੱਤੇ ਹੋਵੇ ਉਹ ਆਪਣੇ ਘਰ ਵਿੱਚੋਂ ਸਮਾਨ ਲੈਣ ਨੂੰ ਹੇਠਾਂ ਨਾ ਉੱਤਰੇ।
16
ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣੇ ਕੱਪੜੇ ਲੈਣ ਨੂੰ ਪਿੱਛੇ ਨਾ ਮੁੜੇ।
17
ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਲਈ ਇਹ ਦਿਨ ਕਿੰਨੇ ਭਿਆਨਕ ਹੋਣਗੇ!
18
ਪ੍ਰਾਰਥਨਾ ਕਰੋ ਕਿ ਇਹ ਸਰਦੀਆਂ ਵਿੱਚ ਨਾ ਵਾਪਰੇ,
19
ਕਿਉਂਕਿ ਉਹਨਾਂ ਦਿਨਾਂ ਵਿੱਚ ਇੰਨੀਆਂ ਮੁਸੀਬਤਾਂ ਹੋਣਗੀਆਂ, ਜਦੋਂ ਤੋਂ ਪਰਮੇਸ਼ਵਰ ਨੇ ਸੰਸਾਰ ਨੂੰ ਬਣਾਇਆ, ਉਦੋਂ ਤੋਂ ਲੈ ਕੇ ਹੁਣ ਤੱਕ ਅਤੇ ਇਸ ਤਰ੍ਹਾ ਫਿਰ ਕਦੇ ਵੀ ਨਹੀਂ ਹੋਵੇਗਾ।
20
“ਜੇ ਪ੍ਰਭੂ ਉਹਨਾਂ ਦਿਨਾਂ ਨੂੰ ਨਾ ਘਟਾਉਂਦੇ ਤਾਂ ਕੋਈ ਵੀ ਪ੍ਰਾਣੀ ਨਾ ਬਚਦਾ। ਪਰ ਉਨ੍ਹਾਂ ਚੁਣਿਆਂ ਹੋਇਆ ਦੀ ਖ਼ਾਤਰ, ਜਿਸ ਨੂੰ ਉਸਨੇ ਚੁਣਿਆ ਹੈ, ਉਸ ਨੇ ਉਹ ਦਿਨ ਘਟਾ ਦਿੱਤੇ ਹਨ।
21
ਉਸ ਸਮੇਂ ਜੇ ਕੋਈ ਤੁਹਾਨੂੰ ਕਹੇ, ‘ਦੇਖੋ, ਮਸੀਹ ਇੱਥੇ ਹੈ!’ ਜਾਂ, ‘ਦੇਖੋ, ਉਹ ਉੱਥੇ ਹੈ!’ ਇਸ ਤੇ ਵਿਸ਼ਵਾਸ ਨਾ ਕਰਨਾ।
22
ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠ ਖੱੜ੍ਹੇ ਹੋਣਗੇ ਅਤੇ ਇੱਥੋ ਤੱਕ ਕੇ ਚੁਣੇ ਹੋਏ ਲੋਕਾਂ ਨੂੰ ਵੀ ਭਰਮਾ ਲੈਣ ਚਿੰਨ੍ਹ ਅਤੇ ਅਚੰਭੇ ਕੰਮ ਕਰਨਗੇ।
23
ਤਾਂ ਸਾਵਧਾਨ ਰਹੋ; ਮੈਂ ਤੁਹਾਨੂੰ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਹੈ।
24
“ਪਰ ਉਹਨਾਂ ਦਿਨਾਂ ਵਿੱਚ, ਇਸ ਪਰੇਸ਼ਾਨੀ ਦੇ ਬਾਅਦ, “ ‘ਸੂਰਜ ਹਨੇਰਾ ਹੋ ਜਾਵੇਗਾ, ਅਤੇ ਚੰਦਰਮਾ ਆਪਣੀ ਰੋਸ਼ਨੀ ਨਹੀਂ ਦੇਵੇਗਾ;
25
ਤਾਰੇ ਅਕਾਸ਼ ਤੋਂ ਡਿੱਗ ਪੈਣਗੇ, ਅਤੇ ਅਕਾਸ਼ ਦੀ ਤਾਕਤਾਂ ਹਿਲਾਈਆਂ ਜਾਣਗੀਆਂ। ’
26
“ਉਸ ਵੇਲੇ ਲੋਕ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿੱਚ ਵੱਡੀ ਸ਼ਕਤੀ ਅਤੇ ਮਹਿਮਾ ਨਾਲ ਆਉਂਦੀਆਂ ਵੇਖਣਗੇ।
27
ਅਤੇ ਉਹ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਆਪਣੇ ਚੁਣੇ ਹੋਏ ਲੋਕਾਂ ਨੂੰ ਚਾਰੇ ਛੋਰ ਤੋਂ ਇਕੱਠਾ ਕਰੇਗਾ, ਧਰਤੀ ਦੇ ਸਿਰੇ ਤੋਂ ਅਕਾਸ਼ ਦੇ ਸਿਰੇ ਤੱਕ।
28
“ਹੁਣ ਹੰਜ਼ੀਰ ਦੇ ਰੁੱਖ ਤੋਂ ਇੱਕ ਦ੍ਰਿਸ਼ਟਾਂਤ ਸਿੱਖੋ: ਜਿਵੇਂ ਹੀ ਇਸ ਦੀਆਂ ਟਾਹਣੀਆ ਕੋਮਲ ਹੋ ਜਾਂਦੀਆਂ ਹਨ, ਅਤੇ ਪੱਤੇ ਨਿੱਕਲਦੇ ਹਨ, ਤੁਸੀਂ ਜਾਣ ਲੈਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ।
29
ਇਸੇ ਤਰ੍ਹਾਂ, ਜਦੋਂ ਤੁਸੀਂ ਇਹ ਸਭ ਕੁਝ ਹੁੰਦਾ ਵੇਖੋ, ਤਾਂ ਤੁਸੀਂ ਜਾਣ ਲੈਣਾ ਕਿ ਮਨੁੱਖ ਦਾ ਪੁੱਤਰ ਨੇੜੇ ਹੈ, ਬਿਲਕੁਲ ਦਰਵਾਜ਼ੇ ਤੇ ਹੈ।
30
ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਜਾਣ ਇਸ ਪੀੜ੍ਹੀ ਦਾ ਅੰਤ ਨਹੀਂ ਹੋਵੇਗਾ।
31
ਸਵਰਗ ਅਤੇ ਧਰਤੀ ਮਿਟ ਜਾਣਗੇ, ਪਰ ਮੇਰੇ ਸ਼ਬਦ ਕਦੇ ਵੀ ਨਹੀਂ ਮਿਟਣਗੇ।
32
“ਪਰ ਉਸ ਦਿਨ ਜਾਂ ਸਮੇਂ ਨੂੰ ਕੋਈ ਨਹੀਂ ਜਾਣਦਾ, ਨਾ ਸਵਰਗ ਵਿੱਚ ਦੂਤ ਅਤੇ ਨਾ ਹੀ ਪੁੱਤਰ, ਪਰ ਸਿਰਫ ਪਿਤਾ ਜਾਣਦਾ ਹੈ।
33
ਖਬ਼ਰਦਾਰ! ਜਾਗਦੇ ਰਹੋ ਤੁਸੀਂ ਨਹੀਂ ਜਾਣਦੇ ਕਿ ਉਹ ਸਮਾਂ ਕਦੋਂ ਆਵੇਗਾ।
34
ਇਹ ਗੱਲ ਇੱਕ ਪ੍ਰਦੇਸ਼ ਜਾ ਰਹੇ ਆਦਮੀ ਵਰਗੀ ਹੈ: ਜਿਸ ਨੇ ਜਾਂਦੇ ਵੇਲੇ ਆਪਣੇ ਘਰ ਨੂੰ ਆਪਣੇ ਨੌਕਰਾਂ ਹਵਾਲੇ ਕਰ ਦਿੱਤਾ ਅਤੇ ਆਪਣੇ ਹਰੇਕ ਨੌਕਰ ਨੂੰ ਉਸਦਾ ਕੰਮ ਸੌਂਪ ਦਿੱਤਾ, ਅਤੇ ਦਰਬਾਨ ਨੂੰ ਜਾਗਦੇ ਰਹਿਣ ਦਾ ਹੁਕਮ ਦਿੱਤਾ।
35
“ਇਸ ਲਈ ਜਾਗਦੇ ਰਹੋ ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਘਰ ਦਾ ਮਾਲਕ ਕਦੋਂ ਵਾਪਸ ਆਵੇਗਾ ਚਾਹੇ ਸ਼ਾਮ ਨੂੰ, ਜਾਂ ਅੱਧੀ ਰਾਤ ਨੂੰ, ਜਾਂ ਕੁੱਕੜ ਦੇ ਬਾਂਗ ਦੇਣ ਵੇਲੇ।
36
ਤਾਂ ਅਜਿਹਾ ਨਾ ਹੋਵੇ ਜੋ ਉਹ ਅਚਾਨਕ ਆਣ ਕੇ ਤੁਹਾਨੂੰ ਸੁੱਤਾ ਪਾਵੇ
37
ਮੈਂ ਤੁਹਾਨੂੰ ਜੋ ਕਹਿੰਦਾ ਹਾਂ, ਮੈਂ ਹਰ ਇੱਕ ਨੂੰ ਕਹਿੰਦਾ ਹਾਂ: ‘ਜਾਗਦੇ ਰਹੋ।’ ”
← Chapter 12
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 14 →
All chapters:
1
2
3
4
5
6
7
8
9
10
11
12
13
14
15
16