bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Mark 4
Mark 4
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
1
ਇੱਕ ਵਾਰ ਫਿਰ ਯਿਸ਼ੂ ਗਲੀਲ ਝੀਲ ਦੇ ਕੰਢੇ ਤੇ ਉਪਦੇਸ਼ ਦੇਣ ਲੱਗੇ। ਅਤੇ ਬਹੁਤ ਵੱਡੀ ਭੀੜ ਉਸਦੇ ਦੁਆਲੇ ਇਕੱਠੀ ਹੋ ਗਈ ਅਤੇ ਉਹ ਕਿਸ਼ਤੀ ਉੱਤੇ ਚੜ੍ਹ ਕੇ ਬੈਠ ਗਏ ਅਤੇ ਲੋਕ ਕੰਢੇ ਉੱਤੇ ਹੀ ਖੜ੍ਹੇ ਰਹੇ।
2
ਉਹਨਾਂ ਨੇ ਦ੍ਰਿਸ਼ਟਾਂਤਾਂ ਰਾਹੀਂ ਬਹੁਤ ਸਾਰੇ ਵਿਸ਼ਿਆਂ ਤੇ ਸਿੱਖਿਆ ਦਿੰਦੇ ਹੋਏ ਕਿਹਾ:
3
ਸੂਣੋਂ! ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਨੂੰ ਨਿੱਕਲਿਆ।
4
ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕੰਢੇ ਵੱਲ ਡਿੱਗਿਆ ਅਤੇ ਪੰਛੀਆਂ ਨੇ ਆ ਕੇ ਉਸਨੂੰ ਚੁਗ ਲਿਆ।
5
ਅਤੇ ਕੁਝ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਜਿੱਥੇ ਉਸ ਨੂੰ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਕਾਰਨ ਉਹ ਛੇਤੀ ਹੀ ਉੱਗ ਪਿਆ।
6
ਪਰ ਜਦੋਂ ਸੂਰਜ ਚੜਿਆ ਤਾਂ ਉਹ ਪੌਦਾ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ।
7
ਅਤੇ ਕੁਝ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ ਅਤੇ ਝਾੜੀਆਂ ਨੇ ਵਧ ਕੇ ਉਸ ਨੂੰ ਦਬਾ ਲਿਆ। ਜਿਸ ਕਾਰਨ ਉਹ ਕੁਝ ਫਲ ਨਾ ਲਿਆ ਸਕਿਆ।
8
ਅਤੇ ਕੁਝ ਬੀਜ ਚੰਗੀ ਜ਼ਮੀਨ ਤੇ ਡਿੱਗਿਆ, ਉਹਨਾਂ ਚੌਂ ਸਿਟੇ ਨਿੱਕਲੇ ਤੇ ਉੱਗਣ ਮਗਰੋਂ ਬਹੁਤ ਸਾਰਾ ਫਲ ਲਿਆਏ ਕੋਈ ਤੀਹ ਗੁਣਾ, ਕੋਈ ਸੱਠ ਗੁਣਾ ਤੇ ਕੋਈ ਸੌ ਗੁਣਾ।
9
ਫਿਰ ਯਿਸ਼ੂ ਨੇ ਕਿਹਾ, “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”
10
ਜਦੋਂ ਉਹ ਇਕੱਲਾ ਸੀ, ਤਾਂ ਬਾਰ੍ਹਾਂ ਚੇਲਿਆਂ ਅਤੇ ਉਸਦੇ ਆਲੇ-ਦੁਆਲੇ ਦੇ ਹੋਰਾਂ ਨੇ ਉਸਨੂੰ ਦ੍ਰਿਸ਼ਟਾਂਤਾਂ ਦਾ ਅਰਥ ਪੁੱਛਿਆ।
11
ਯਿਸ਼ੂ ਨੇ ਉਹਨਾਂ ਨੂੰ ਕਿਹਾ, “ਪਰਮੇਸ਼ਵਰ ਦੇ ਰਾਜ ਦੇ ਭੇਤਾਂ ਦਾ ਜਾਣਨ ਦਾ ਗਿਆਨ ਤੁਹਾਨੂੰ ਦਿੱਤਾ ਗਿਆ ਹੈ, ਪਰ ਜਿਹੜੇ ਬਾਹਰਲੇ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ।
12
ਤਾਂ ਜੋ, “ਉਹ ਦੇਖਦਿਆਂ ਹੋਇਆ ਵੀ ਨਾ ਦੇਖਣ; ਅਤੇ ਸੁਣਦਿਆਂ ਹੋਇਆ ਵੀ ਨਾ ਸਮਝਣ। ਇਸ ਤਰ੍ਹਾ ਨਾ ਹੋਵੇ ਕਿਤੇ ਉਹ ਮੇਰੇ ਕੋਲ ਵਾਪਸ ਮੁੜ ਆਉਣ ਅਤੇ ਮਾਫ਼ੀ ਪਾ ਲੈਣ! ”
13
ਤਦ ਯਿਸ਼ੂ ਨੇ ਉਹਨਾਂ ਨੂੰ ਆਖਿਆ, “ਕਿ ਤੁਸੀਂ ਇਸ ਦ੍ਰਿਸ਼ਟਾਂਤ ਨੂੰ ਨਹੀਂ ਸਮਝੇ? ਫਿਰ ਤੁਸੀਂ ਹੋਰ ਦ੍ਰਿਸ਼ਟਾਂਤਾਂ ਦੇ ਅਰਥ ਕਿਵੇਂ ਸਮਝੋਗੇ?
14
ਬੀਜ ਬੀਜਣ ਵਾਲਾ ਪਰਮੇਸ਼ਵਰ ਦਾ ਬਚਨ ਬੀਜਦਾ ਹੈ।
15
ਬੀਜ ਜੋ ਸੜਕ ਦੇ ਕੰਢੇ ਤੇ ਜਾ ਡਿੱਗਿਆ, ਉਹ ਅਜਿਹੇ ਲੋਕਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੇ ਬਚਨ ਸੁਣਦੇ ਹੀ ਸ਼ੈਤਾਨ ਆ ਕੇ ਉਹ ਬਚਨਾਂ ਨੂੰ ਚੁਰਾ ਕੇ ਲੈ ਗਿਆ।
16
ਜਿਹੜਾ ਪਥਰੀਲੀ ਜ਼ਮੀਨ ਵਿੱਚ ਡਿੱਗਿਆ, ਇਹ ਦਰਸਾਉਂਦਾ ਹੈ, ਜੋ ਵਚਨ ਸੁਣ ਕੇ ਝੱਟ ਖੁਸ਼ੀ ਨਾਲ ਮੰਨ ਲੈਂਦੇ ਹਨ।
17
ਪਰ ਜੜ੍ਹਾਂ ਡੂੰਘੀਆਂ ਨਾ ਹੋਣ ਕਾਰਨ, ਉਹ ਥੋੜ੍ਹੇ ਸਮੇਂ ਲਈ ਵਿਸ਼ਵਾਸ ਕਰਦੇ ਹਨ। ਜਦੋਂ ਕਲੇਸ਼ ਤੇ ਸਤਾਵ ਆਉਂਦੇ ਹਨ ਤਾਂ ਉਹ ਝੱਟ ਠੋਕਰ ਖਾਉਂਦੇ ਹਨ।
18
ਜੋ ਬੀਜ ਕੰਡਿਆਲੀ ਝਾੜੀਆਂ ਵਿੱਚ ਡਿੱਗਿਆ, ਇਹ ਉਹ ਸਨ ਜਿਨ੍ਹਾਂ ਨੇ ਪਰਮੇਸ਼ਵਰ ਦੇ ਬਚਨਾ ਨੂੰ ਸੁਣਿਆ,
19
ਪਰ ਸੰਸਾਰ ਦੀਆਂ ਚਿੰਤਾਵਾਂ, ਧਨ ਦੇ ਛਲਾਵੇ ਅਤੇ ਕਈ ਹੋਰ ਚੀਜ਼ਾਂ ਦੇ ਲਾਲਚ ਨੇ ਆ ਕੇ ਉਸ ਬਚਨ ਨੂੰ ਦਬਾ ਦਿੱਤਾ, ਜਿਸ ਕਾਰਨ ਉਹ ਕੁੱਝ ਫਲ ਨਾ ਲਿਆ ਸੱਕੇ।
20
ਕੁਝ ਹੋਰ ਲੋਕ ਉਸ ਬੀਜ ਦੇ ਸਮਾਨ ਹਨ, ਜੋ ਚੰਗੀ ਮਿੱਟੀ ਵਿੱਚ ਬੀਜਿਆ ਗਿਆ, ਬਚਨਾਂ ਨੂੰ ਸੁਣਿਆ, ਸਵੀਕਾਰ ਕੀਤਾ ਅਤੇ ਫਲ ਲਿਆਏ। ਬੀਜੇ ਗਏ ਬੀਜ ਦਾ ਕੋਈ ਤੀਹ ਗੁਣਾ, ਕੋਈ ਸੱਠ ਗੁਣਾ, ਕੋਈ ਸੌ ਗੁਣਾ।”
21
ਯਿਸ਼ੂ ਨੇ ਉਹਨਾਂ ਨੂੰ ਆਖਿਆ, “ਕੀ ਤੁਸੀਂ ਦੀਵਾ ਬਾਲ ਕੇ ਉਸ ਨੂੰ ਇੱਕ ਕਟੋਰੇ ਜਾਂ ਬਿਸਤਰੇ ਦੇ ਹੇਠਾਂ ਰੱਖਦੇ ਹੋ? ਯਾਂ ਤੁਸੀਂ ਉਸ ਨੂੰ ਕਿਸੇ ਉੱਚੇ ਥਾਂ ਤੇ ਰੱਖਦੇ ਹੋ?
22
ਕਿਉਂਕਿ ਜੋ ਕੁਝ ਲੁਕਿਆ ਹੋਇਆ ਹੈ ਉਸ ਦਾ ਖੁਲਾਸਾ ਕੀਤਾ ਜਾਵੇਗਾ ਅਤੇ ਜੋ ਕੁਝ ਲੁਕਿਆ ਹੋਇਆ ਹੈ ਉਹ ਸਭ ਦੇ ਸਾਹਮਣੇ ਲਿਆਂਦਾ ਜਾਵੇਗਾ।
23
ਜੇ ਕਿਸੇ ਦੇ ਸੁਣਨ ਦੇ ਕੰਨ ਹਨ, ਤਾਂ ਉਹ ਸੁਣ ਲਵੇ।”
24
“ਤੁਸੀਂ ਜੋ ਸੁਣਦੇ ਹੋ ਉਸ ਉੱਤੇ ਧਿਆਨ ਨਾਲ ਵਿਚਾਰ ਕਰੋ,” ਯਿਸ਼ੂ ਨੇ ਅੱਗੇ ਕਿਹਾ। “ਜਿਸ ਮਾਪ ਨਾਲ ਤੁਸੀਂ ਮਾਪਦੇ ਹੋ, ਉਸੇ ਮਾਪ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ ਅਤੇ ਹੋਰ ਵੀ।
25
ਜਿਸ ਕੋਲ ਹੈ ਉਸ ਨੂੰ ਹੋਰ ਵੀ ਦਿੱਤਾ ਜਾਵੇਗਾ; ਜਿਸ ਕੋਲ ਨਹੀਂ ਹੈ, ਉਸ ਕੋਲ ਜੋ ਕੁਝ ਹੈ ਉਹ ਵੀ ਲੈ ਲਿਆ ਜਾਵੇਗਾ।”
26
ਯਿਸ਼ੂ ਨੇ ਇਹ ਵੀ ਕਿਹਾ, “ਪਰਮੇਸ਼ਵਰ ਦਾ ਰਾਜ ਇਸ ਤਰ੍ਹਾਂ ਦਾ ਹੈ। ਇੱਕ ਆਦਮੀ ਬੀਜ ਜ਼ਮੀਨ ਤੇ ਖਿਲਾਰਦਾ ਹੈ।
27
ਰਾਤ ਅਤੇ ਦਿਨ, ਚਾਹੇ ਉਹ ਸੌਂਦਾ ਹੈ ਜਾਂ ਉੱਠਦਾ ਹੈ, ਬੀਜ ਪੁੰਗਰਦਾ ਹੈ ਅਤੇ ਉੱਗਦਾ ਹੈ, ਪਰ ਉਹ ਨਹੀਂ ਜਾਣਦਾ ਕਿ ਕਿਵੇਂ।
28
ਆਪਣੇ ਆਪ ਹੀ ਮਿੱਟੀ ਫ਼ਸਲ ਪੈਦਾ ਕਰਦੀ ਹੈ ਪਹਿਲਾਂ ਡੰਡ, ਫਿਰ ਸਿੱਟੇ, ਫਿਰ ਸਿੱਟੇ ਵਿੱਚ ਪੂਰੇ ਦਾਣੇ।
29
ਜਿਵੇਂ ਹੀ ਅਨਾਜ ਪੱਕ ਜਾਂਦਾ ਹੈ, ਉਹ ਛੇਤੀ ਨਾਲ ਹੀ ਉਸ ਨੂੰ ਦਾਤਰੀ ਪਾ ਦਿੰਦਾ ਹੈ, ਕਿਉਂਕਿ ਫਸਲ ਹੁਣ ਪੂਰੀ ਤਰ੍ਹਾ ਤਿਆਰ ਹੈ।”
30
ਫਿਰ ਯਿਸ਼ੂ ਨੇ ਕਿਹਾ, “ਅਸੀਂ ਕੀ ਕਹਾਂਗੇ ਕਿ ਪਰਮੇਸ਼ਵਰ ਦਾ ਰਾਜ ਕਿਸ ਤਰ੍ਹਾਂ ਦਾ ਹੈ, ਜਾਂ ਇਸ ਦੀ ਵਿਆਖਿਆ ਕਰਨ ਲਈ ਅਸੀਂ ਕਿਹੜਾ ਦ੍ਰਿਸ਼ਟਾਂਤ ਵਰਤਾਂਗੇ?
31
ਇਹ ਇੱਕ ਰਾਈ ਦੇ ਬੀਜ ਵਰਗਾ ਹੈ, ਜੋ ਧਰਤੀ ਦੇ ਸਾਰੇ ਬੀਜਾਂ ਵਿੱਚੋਂ ਸਭ ਤੋਂ ਛੋਟਾ ਹੈ।
32
ਫਿਰ ਵੀ ਜਦੋਂ ਇਹ ਬੀਜਿਆ ਜਾਂਦਾ ਹੈ, ਇਹ ਉੱਗਦਾ ਹੈ ਅਤੇ ਫਿਰ ਬਾਗ ਦੇ ਸਾਰੇ ਪੌਦਿਆਂ ਨਾਲੋਂ ਸਭ ਤੋਂ ਵੱਡਾ ਬਣ ਜਾਂਦਾ ਹੈ, ਇਸ ਦੀਆਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ ਕਿ ਅਕਾਸ਼ ਦੇ ਪੰਛੀ ਇਸ ਦੀ ਛਾਂ ਵਿੱਚ ਵੱਸ ਸਕਦੇ ਹਨ।”
33
ਬਹੁਤ ਸਾਰੇ ਸਮਾਨ ਦ੍ਰਿਸ਼ਟਾਂਤਾਂ ਨਾਲ ਯਿਸ਼ੂ ਨੇ ਉਹਨਾਂ ਨਾਲ ਗੱਲਾਂ ਕੀਤੀਆਂ, ਜਿੰਨਾ ਉਹ ਸਮਝ ਸਕਦੇ ਸਨ।
34
ਯਿਸ਼ੂ ਨੇ ਦ੍ਰਿਸ਼ਟਾਂਤ ਦੀ ਵਰਤੋਂ ਕੀਤੇ ਬਗੈਰ ਉਹਨਾਂ ਨੂੰ ਕੁਝ ਨਹੀਂ ਕਿਹਾ। ਪਰ ਜਦੋਂ ਉਹ ਆਪਣੇ ਚੇਲਿਆਂ ਨਾਲ ਇਕੱਲੇ ਸੀ, ਉਹਨਾਂ ਨੂੰ ਸਭ ਕੁਝ ਸਮਝਾਇਆ।
35
ਉਸ ਦਿਨ ਜਦੋਂ ਸ਼ਾਮ ਹੋਈ ਤਾਂ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ ਆਪਾਂ ਝੀਲ ਦੇ ਦੂਸਰੇ ਪਾਸੇ ਚੱਲੀਏ।”
36
ਭੀੜ ਨੂੰ ਪਿੱਛੇ ਛੱਡ ਕੇ ਉਹ ਯਿਸ਼ੂ ਨੂੰ ਜਿਵੇਂ ਉਹ ਸੀ ਆਪਣੇ ਨਾਲ ਕਿਸ਼ਤੀ ਵਿੱਚ ਲੈ ਗਏ। ਉਹਨਾਂ ਮਗਰ ਹੋਰ ਕਿਸ਼ਤੀਆਂ ਵੀ ਸਨ।
37
ਤੇ ਅਚਾਨਕ ਝੀਲ ਵਿੱਚ ਇੱਕ ਵੱਡਾ ਤੂਫਾਨ ਆਇਆ ਅਤੇ ਲਿਹਰਾਂ ਕਿਸ਼ਤੀ ਉੱਪਰ ਆਣ ਵੱਜਿਆਂ ਇੱਥੋ ਤੱਕ ਕਿ ਕਿਸ਼ਤੀ ਲਗਭਗ ਪਾਣੀ ਨਾਲ ਭਰਨ ਲੱਗ ਗਈ।
38
ਯਿਸ਼ੂ ਕਿਸ਼ਤੀ ਦੇ ਪਿਛਲੇ ਹਿੱਸੇ ਵਿੱਚ ਸਿਰਹਾਣਾ ਲੈ ਕੇ ਸੌ ਰਹੇ ਸਨ। ਚੇਲਿਆਂ ਨੇ ਉਹਨਾਂ ਨੂੰ ਜਗਾਇਆ ਅਤੇ ਕਿਹਾ, “ਗੁਰੂ ਜੀ, ਕੀ ਤੁਹਾਨੂੰ ਕੋਈ ਫ਼ਿਕਰ ਨਹੀਂ ਜੇ ਅਸੀਂ ਡੁੱਬ ਜਾਵਾਂਗੇ!”
39
ਯਿਸ਼ੂ ਨੇ ਉੱਠ ਕੇ, ਤੂਫਾਨ ਨੂੰ ਝਿੜਕਿਆ ਅਤੇ ਲਹਿਰਾਂ ਨੂੰ ਆਗਿਆ ਦਿੱਤੀ, “ਚੁੱਪ ਹੋ ਜਾਓ! ਸ਼ਾਂਤ ਰਹੋ!” ਤਦ ਤੂਫਾਨ ਰੁਕ ਗਿਆ ਅਤੇ ਉੱਥੇ ਵੱਡੀ ਸ਼ਾਂਤੀ ਹੋ ਗਈ।
40
ਯਿਸ਼ੂ ਨੇ ਆਪਣੇ ਚੇਲਿਆਂ ਨੂੰ ਪੁਛਿਆ, “ਤੁਸੀਂ ਇੰਨ੍ਹਾ ਡਰੇ ਹੋਏ ਕਿਉਂ ਹੋ? ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ ਹੈ?”
41
ਉਹ ਬਹੁਤ ਡਰ ਗਏ ਅਤੇ ਇੱਕ ਦੂਸਰੇ ਨੂੰ ਪੁੱਛਣ ਲੱਗੇ, “ਇਹ ਕੌਣ ਹੈ? ਤੂਫਾਨ ਅਤੇ ਲਹਿਰਾਂ ਵੀ ਇਸ ਦਾ ਹੁਕਮ ਮੰਨਦੀਆਂ ਹਨ!”
← Chapter 3
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 5 →
All chapters:
1
2
3
4
5
6
7
8
9
10
11
12
13
14
15
16