bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Matthew 10
Matthew 10
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 11 →
1
ਪ੍ਰਭੂ ਯਿਸ਼ੂ ਨੇ ਬਾਰ੍ਹਾਂ ਚੇਲਿਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਉੱਤੇ ਅਧਿਕਾਰ ਦਿੱਤਾ, ਕਿ ਉਹਨਾਂ ਨੂੰ ਕੱਢਣ ਅਤੇ ਸਾਰੇ ਰੋਗਾਂ ਅਤੇ ਸਾਰੀਆਂ ਬਿਮਾਰੀਆਂ ਤੋਂ ਚੰਗਾ ਕਰਨ।
2
ਬਾਰ੍ਹਾ ਰਸੂਲ ਦੇ ਨਾਮ ਇਸ ਪ੍ਰਕਾਰ ਹਨ: ਪਹਿਲਾ ਸ਼ਿਮਓਨ, ਜਿਸ ਨੂੰ ਪਤਰਸ ਆਖਦੇ ਹਨ ਅਤੇ ਉਸਦਾ ਭਰਾ ਆਂਦਰੇਯਾਸ; ਜ਼ਬਦੀ ਦਾ ਪੁੱਤਰ ਯਾਕੋਬ ਅਤੇ ਉਸਦਾ ਭਰਾ ਯੋਹਨ;
3
ਫਿਲਿੱਪਾਸ ਅਤੇ ਬਾਰਥੋਲੋਮੇਯਾਸ; ਥੋਮਸ ਅਤੇ ਮੱਤੀਯਾਹ ਚੁੰਗੀ ਲੈਣ ਵਾਲਾ; ਹਲਫੇਯਾਸ ਦਾ ਪੁੱਤਰ ਯਾਕੋਬ ਅਤੇ ਥੱਦੇਇਯਾਸ;
4
ਸ਼ਿਮਓਨ ਕਨਾਨੀ ਅਤੇ ਕਾਰਿਯੋਤ ਵਾਸੀ ਯਹੂਦਾਹ, ਜਿਸ ਨੇ ਯਿਸ਼ੂ ਨੂੰ ਧੋਖਾ ਦਿੱਤਾ ਸੀ।
5
ਇਹਨਾਂ ਬਾਰ੍ਹਾਂ ਚੇਲਿਆਂ ਨੂੰ ਯਿਸ਼ੂ ਨੇ ਕੁਝ ਹਿਦਾਇਤਾਂ ਦੇ ਕੇ ਭੇਜਿਆ: “ਤੁਸੀਂ ਗ਼ੈਰ-ਯਹੂਦੀਆਂ ਵਿੱਚ ਨਾ ਜਾਣਾ ਅਤੇ ਸਾਮਰਿਯਾ ਦੇ ਕਿਸੇ ਨਗਰ ਵਿੱਚ ਨਾ ਵੜਨਾ।
6
ਸਗੋਂ ਇਸਰਾਏਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ।
7
ਅਤੇ ਜਿਵੇਂ ਤੁਸੀਂ ਜਾਵੋ, ਤਾਂ ਇਹ ਪ੍ਰਚਾਰ ਕਰੋ: ‘ਸਵਰਗ ਰਾਜ ਨਜ਼ਦੀਕ ਆ ਗਿਆ ਹੈ।’
8
ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਉਂਦੇ ਕਰੋ, ਕੋੜ੍ਹੀਆ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਤੁਹਾਨੂੰ ਮੁ਼ਫ਼ਤ ਮਿਲਿਆਂ, ਇਸ ਲਈ ਮੁਫ਼ਤ ਹੀ ਦਿਓ।
9
“ਕੋਈ ਵੀ ਸੋਨਾ, ਚਾਂਦੀ ਅਤੇ ਤਾਂਬਾ ਆਪਣੇ ਕਮਰਬੰਧ ਵਿੱਚ ਨਾ ਲਓ।
10
ਅਤੇ ਯਾਤਰਾ ਲਈ ਨਾ ਕੋਈ ਝੋਲਾ ਨਾ ਕੋਈ ਵਾਧੂ ਕਮੀਜ਼, ਨਾ ਜੁੱਤੀ, ਨਾ ਲਾਠੀ ਆਪਣੇ ਨਾਲ ਲੈਣਾ, ਕਿਉਂਕਿ ਮਜ਼ਦੂਰ ਆਪਣੇ ਭੋਜਨ ਦਾ ਹੱਕਦਾਰ ਹੈ।
11
ਜਿਸ ਵੀ ਸ਼ਹਿਰ ਜਾਂ ਪਿੰਡ ਵਿੱਚ ਤੁਸੀਂ ਦਾਖਲ ਹੋਵੋ, ਤਾਂ ਉੱਥੇ ਕਿਸੇ ਯੋਗ ਵਿਅਕਤੀ ਦੀ ਭਾਲ ਕਰੋ ਅਤੇ ਉਹਨਾਂ ਦੇ ਘਰ ਹੀ ਠਹਿਰੋ ਜਦੋਂ ਤੱਕ ਤੁਸੀਂ ਉੱਥੋਂ ਵਾਪਸ ਨਹੀਂ ਮੁੜਦੇ।
12
ਜਿਵੇਂ ਹੀ ਤੁਸੀਂ ਘਰ ਵਿੱਚ ਦਾਖਲ ਹੋਵੋ, ਤਾਂ ਉਸਦੀ ਸੁੱਖ ਮੰਗੋ।
13
ਅਤੇ ਜੇ ਘਰ ਯੋਗ ਹੋਵੇ, ਤਾਂ ਤੁਹਾਡੀ ਸ਼ਾਂਤੀ ਉਸ ਨੂੰ ਮਿਲੇ, ਅਗਰ ਯੋਗ ਨਹੀਂ ਹੈ, ਤਾਂ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ।
14
ਅਗਰ ਜੇ ਕੋਈ ਤੁਹਾਨੂੰ ਕਬੂਲ ਨਾ ਕਰੇ ਅਤੇ ਤੁਹਾਡੀਆਂ ਗੱਲਾਂ ਨੂੰ ਨਾ ਸੁਣੇ, ਤਾਂ ਉਸ ਘਰ ਅਤੇ ਨਗਰ ਨੂੰ ਛੱਡ ਕੇ ਉਸ ਤੋਂ ਬਾਹਰ ਨਿਕਲ ਕੇ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ।
15
ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਨਾਲੋਂ ਸੋਦੋਮ ਅਤੇ ਅਮੂਰਾਹ ਦੇ ਸ਼ਹਿਰ ਦਾ ਹਾਲ ਬਿਹਤਰ ਹੋਵੇਗਾ।
16
“ਵੇਖੋ, ਮੈਂ ਤੁਹਾਨੂੰ ਭੇਡ ਵਾਂਗੂੰ ਬਘਿਆੜਾਂ ਵਿੱਚ ਭੇਜਦਾ ਹਾਂ, ਇਸ ਲਈ ਤੁਸੀਂ ਸੱਪਾਂ ਵਰਗੇ ਹੁਸ਼ਿਆਰ ਅਤੇ ਕਬੂਤਰਾ ਵਰਗੇ ਭੋਲੇ ਹੋਵੋ।
17
ਤੁਸੀਂ ਸਾਵਧਾਨ ਰਹੋ; ਕਿਉਂਕਿ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਕੋੜੇ ਮਾਰੇ ਜਾਣਗੇ।
18
ਤੁਸੀਂ ਮੇਰੇ ਕਾਰਨ ਰਾਜਪਾਲਾਂ ਅਤੇ ਰਾਜਿਆਂ ਦੇ ਅੱਗੇ ਪੇਸ਼ ਕੀਤੇ ਜਾਓਗੇ ਪਰ ਇਹ ਤੁਹਾਡੇ ਲਈ ਹਾਕਮਾਂ ਅਤੇ ਹੋਰ ਗ਼ੈਰ-ਯਹੂਦੀਆਂ ਨੂੰ ਮੇਰੇ ਬਾਰੇ ਗਵਾਹੀ ਦੇਣ ਦਾ ਮੌਕਾ ਹੋਵੇਗਾ।
19
ਪਰ ਜਦੋਂ ਤੁਹਾਨੂੰ ਉਹ ਫੜਵਾਉਣ, ਤਾਂ ਚਿੰਤਾ ਨਾ ਕਰਨਾ ਕਿ ਅਸੀਂ ਕਿਵੇਂ ਜਾਂ ਕੀ ਬੋਲਾਂਗੇ। ਕਿਉਂਕਿ ਜਿਹੜੀ ਗੱਲ ਤੁਸੀਂ ਬੋਲਣੀ ਹੈ ਉਹ ਤੁਹਾਨੂੰ ਉਸੇ ਵਕਤ ਬਖ਼ਸ਼ੀ ਜਾਵੇਗੀ।
20
ਇਹ ਬੋਲਣ ਵਾਲੇ ਤੁਸੀਂ ਨਹੀਂ, ਪਰ ਤੁਹਾਡੇ ਪਿਤਾ ਦਾ ਆਤਮਾ ਜਿਹੜਾ ਤੁਹਾਡੇ ਵਿੱਚ ਬੋਲਦਾ ਹੈ।
21
“ਭਰਾ ਆਪਣੇ ਭਰਾ ਨੂੰ ਅਤੇ ਪਿਤਾ ਆਪਣੇ ਪੁੱਤਰ ਨੂੰ ਮੌਤ ਲਈ ਫੜਵਾਏਗਾ; ਅਤੇ ਬੱਚੇ ਆਪਣੇ ਮਾਂ-ਪਿਉ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਹਨਾਂ ਨੂੰ ਮਰਵਾ ਦੇਣਗੇ।
22
ਅਤੇ ਮੇਰੇ ਨਾਮ ਦੇ ਕਾਰਨ ਹਰ ਕੋਈ ਤੁਹਾਡੇ ਨਾਲ ਨਫ਼ਰਤ ਕਰੇਗਾ ਪਰ ਜਿਹੜਾ ਅੰਤ ਤੱਕ ਵਿਸ਼ਵਾਸ ਵਿੱਚ ਕਾਇਮ ਰਹੇਗਾ ਉਹ ਹੀ ਬਚਾਇਆ ਜਾਵੇਗਾ।
23
ਜਦੋਂ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ, ਤਾਂ ਤੁਸੀਂ ਦੂਜੇ ਸ਼ਹਿਰ ਵਿੱਚ ਭੱਜ ਜਾਣਾ, ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਮਨੁੱਖ ਦਾ ਪੁੱਤਰ ਤੁਹਾਡੇ ਇਸਰਾਏਲ ਦੇ ਸਾਰੇ ਕਸਬਿਆਂ ਵਿੱਚ ਪਹੁੰਚਣ ਤੋਂ ਪਹਿਲਾਂ ਵਾਪਸ ਆ ਜਾਵੇਗਾ।
24
“ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੈ, ਨਾ ਨੌਕਰ ਆਪਣੇ ਮਾਲਕ ਨਾਲੋਂ।
25
ਇਹ ਬਹੁਤ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਨੌਕਰ ਆਪਣੇ ਮਾਲਕ ਜਿਹਾ ਹੋਵੇ। ਜੇ ਘਰ ਦੇ ਮੁਖੀ ਨੂੰ ਬੇਲਜ਼ਬੂਲ ਆਖਿਆ ਜਾਵੇ, ਤਾਂ ਕਿੰਨ੍ਹਾ ਵਧੇਰੇ ਉਹ ਦੇ ਘਰ ਵਾਲਿਆਂ ਨੂੰ ਆਖਣਗੇ!
26
“ਇਸ ਲਈ ਉਹਨਾਂ ਕੋਲੋਂ ਨਾ ਡਰੋ, ਕਿਉਂਕਿ ਇੱਥੇ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜਿਸਦਾ ਖੁਲਾਸਾ ਨਹੀਂ ਕੀਤਾ ਜਾਵੇਗਾ ਜਾਂ ਲੁਕਿਆ ਹੋਇਆ ਕੋਈ ਭੇਤ ਜੋ ਨਹੀਂ ਦੱਸਿਆ ਜਾਵੇਗੀ।
27
ਜੋ ਕੁਝ ਵੀ ਮੈਂ ਤੁਹਾਨੂੰ ਹਨ੍ਹੇਰੇ ਵਿੱਚ ਆਖਦਾ ਹਾਂ ਤੁਸੀਂ ਉਸ ਨੂੰ ਚਾਨਣ ਵਿੱਚ ਆਖੋ ਅਤੇ ਜੋ ਕੁਝ ਤੁਸੀਂ ਕੰਨਾ ਨਾਲ ਸੁਣਦੇ ਹੋ ਕੋਠਿਆ ਉੱਤੇ ਉਸਦਾ ਪ੍ਰਚਾਰ ਕਰੋ।
28
ਅਤੇ ਉਹਨਾਂ ਤੋਂ ਨਾ ਡਰੋ ਜਿਹੜੇ ਸਰੀਰ ਨੂੰ ਨਾਸ਼ ਕਰਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਪਰ ਉਸ ਕੋਲੋਂ ਡਰੋ, ਜਿਹੜਾ ਸਰੀਰ ਅਤੇ ਆਤਮਾ ਦੋਨਾਂ ਨੂੰ ਨਰਕ ਵਿੱਚ ਨਾਸ਼ ਕਰ ਸਕਦਾ ਹੈ।
29
ਕੀ ਦੋ ਚਿੜੀਆਂ ਇੱਕ ਪੈਸਾ ਦੀਆਂ ਨਹੀਂ ਵਿਕਦੀਆਂ? ਪਰ ਉਹਨਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਮਰਜ਼ੀ ਤੋਂ ਬਿਨ੍ਹਾਂ ਜ਼ਮੀਨ ਉੱਤੇ ਨਹੀਂ ਡਿੱਗਦੀ।
30
ਅਤੇ ਬਲਕਿ ਤੁਹਾਡੇ ਸਿਰ ਦਾ ਇੱਕ-ਇੱਕ ਵਾਲ ਗਿਣਿਆ ਹੋਇਆ ਹੈ।
31
ਇਸ ਲਈ ਨਾ ਡਰੋ; ਤੁਸੀਂ ਬਹੁਤ ਸਾਰੀਆਂ ਚਿੜੀਆਂ ਨਾਲੋਂ ਵੀ ਵਧੇਰੇ ਕੀਮਤੀ ਹੋ।”
32
ਜੇ ਕੋਈ ਮਨੁੱਖਾਂ ਦੇ ਸਾਹਮਣੇ ਮੈਨੂੰ ਸਵੀਕਾਰ ਕਰਦਾ ਹੈ, ਮੈਂ ਸਵਰਗ ਵਿੱਚ ਆਪਣੇ ਪਿਤਾ ਦੇ ਸਾਹਮਣੇ ਉਸਨੂੰ ਸਵੀਕਾਰ ਕਰਾਂਗਾ।
33
ਪਰ ਜੇ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਤਾਂ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸਵਰਗ ਵਿੱਚ ਹੈ ਉਸਦਾ ਇਨਕਾਰ ਕਰਾਗਾਂ।
34
“ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਲੈ ਕੇ ਆਇਆ ਹਾਂ। ਮੈਂ ਮੇਲ ਕਰਾਉਣ ਨਹੀਂ ਸਗੋਂ ਤਲਵਾਰ ਚਲਾਉਣ ਆਇਆ ਹਾਂ।
35
ਕਿਉਂਕਿ ਮੈਂ ਇਸ ਲਈ ਆਇਆ ਹਾਂ, “ ‘ਆਦਮੀ ਨੂੰ ਉਸਦੇ ਪਿਤਾ ਦੇ ਵਿਰੁੱਧ, ਧੀ ਨੂੰ ਉਸਦੀ ਮਾਂ ਦੇ ਵਿਰੁੱਧ ਅਤੇ ਨੂੰਹ ਨੂੰ ਉਸਦੀ ਸੱਸ ਦੇ ਵਿਰੁੱਧ ਕਰਾਂ।
36
ਮਨੁੱਖ ਦੇ ਦੁਸ਼ਮਣ ਉਸਦੇ ਘਰ ਵਾਲੇ ਹੀ ਹੋਣਗੇ।’
37
“ਜੇ ਕੋਈ ਆਪਣੇ ਪਿਤਾ ਜਾਂ ਮਾਤਾ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਤਾਂ ਉਹ ਮੇਰਾ ਚੇਲਾ ਬਣਨ ਯੋਗ ਨਹੀਂ ਹੈ ਅਤੇ ਜਿਹੜਾ ਵੀ ਵਿਅਕਤੀ ਆਪਣੇ ਪੁੱਤਰ ਜਾਂ ਧੀ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦਾ ਹੈ ਉਹ ਵੀ ਮੇਰਾ ਚੇਲਾ ਬਣਨ ਦੇ ਯੋਗ ਨਹੀਂ ਹੈ।
38
ਅਤੇ ਜੇ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਾ ਚੱਲੇ, ਉਹ ਮੇਰੇ ਯੋਗ ਨਹੀਂ ਹੈ।
39
ਜੇ ਕੋਈ ਆਪਣੀ ਜਾਨ ਪਾਣਾ ਚਾਹੁੰਦਾ ਹੈ, ਉਹ ਉਸ ਨੂੰ ਗੁਆਵੇਗਾ, ਅਤੇ ਜੋ ਕੋਈ ਮੇਰੇ ਲਈ ਆਪਣੀ ਜਾਨ ਗੁਆ ਦਿੰਦਾ ਹੈ ਉਹ ਉਸ ਨੂੰ ਪਾ ਲਵੇਗਾ।
40
“ਜਿਹੜਾ ਤੁਹਾਨੂੰ ਕਬੂਲ ਕਰੇ ਉਹ ਮੈਨੂੰ ਕਬੂਲ ਕਰਦਾ ਅਤੇ ਜਿਹੜਾ ਮੈਨੂੰ ਕਬੂਲ ਕਰੇ ਉਹ ਮੇਰੇ ਪਰਮੇਸ਼ਵਰ ਨੂੰ ਕਬੂਲ ਕਰਦਾ ਹੈ ਜਿਸ ਨੇ ਮੈਨੂੰ ਭੇਜਿਆ ਹੈ।
41
ਜਿਹੜਾ ਵੀ ਇੱਕ ਨਬੀ ਨੂੰ ਨਬੀ ਦੇ ਨਾਮ ਤੇ ਸਵਾਗਤ ਕਰਦਾ ਹੈ ਉਸਨੂੰ ਨਬੀ ਦਾ ਇਨਾਮ ਪ੍ਰਾਪਤ ਹੁੰਦਾ ਹੈ, ਅਤੇ ਜਿਹੜਾ ਵੀ ਇੱਕ ਧਰਮੀ ਵਿਅਕਤੀ ਨੂੰ ਇੱਕ ਧਰਮੀ ਵਜੋਂ ਸਵਾਗਤ ਕਰਦਾ ਹੈ, ਉਸਨੂੰ ਇੱਕ ਧਰਮੀ ਵਿਅਕਤੀ ਦਾ ਇਨਾਮ ਮਿਲੇਗਾ।
42
ਅਤੇ ਜੇ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਇੱਕ ਚੇਲੇ ਨੂੰ ਮੇਰੇ ਨਾਮ ਦੇ ਕਾਰਨ ਸਿਰਫ ਇੱਕ ਠੰਡਾ ਗਿਲਾਸ ਪਾਣੀ ਦਾ ਪਿਆਵੇ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਵਿਅਕਤੀ ਆਪਣਾ ਇਨਾਮ ਕਦੀ ਨਹੀਂ ਗੁਆਵੇਗਾ।”
← Chapter 9
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 11 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28