bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Matthew 27
Matthew 27
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 26
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 28 →
1
ਤੜਕੇ ਸਵੇਰੇ, ਸਾਰੇ ਮੁੱਖ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯਿਸ਼ੂ ਨੂੰ ਜਾਨੋਂ ਮਾਰ ਦੇਣ ਦੀ ਯੋਜਨਾ ਬਣਾਈ।
2
ਇਸ ਲਈ ਉਹਨਾਂ ਨੇ ਉਸਨੂੰ ਬੰਨ੍ਹਿਆ, ਅਤੇ ਪਿਲਾਤੁਸ ਰਾਜਪਾਲ ਦੇ ਹਵਾਲੇ ਕਰ ਦਿੱਤਾ।
3
ਤਦ ਯਹੂਦਾਹ ਜਿਸ ਨੇ ਉਸਨੂੰ ਫੜਵਾਇਆ ਸੀ, ਜਦੋਂ ਉਸ ਨੇ ਇਹ ਵੇਖਿਆ ਕਿ ਯਿਸ਼ੂ ਉੱਤੇ ਸਜ਼ਾ ਦਾ ਹੁਕਮ ਹੋ ਗਿਆ ਹੈ, ਤਾਂ ਉਹ ਪਛਤਾਇਆ ਅਤੇ ਉਹ ਤੀਹ ਚਾਂਦੀ ਦੇ ਸਿੱਕੇ ਮੁੱਖ ਜਾਜਕਾਂ ਅਤੇ ਬਜ਼ੁਰਗਾ ਕੋਲ ਮੋੜ ਲਿਆਇਆ।
4
ਅਤੇ ਬੋਲਿਆ, “ਮੈਂ ਪਾਪ ਕੀਤਾ ਹੈ, ਜੋ ਨਿਰਦੋਸ਼ ਲਹੂ ਨਾਲ ਧੋਖਾ ਕੀਤਾ ਹੈ।” ਪਰ ਉਹ ਬੋਲੇ, “ਸਾਨੂੰ ਕੀ? ਇਹ ਤੈਨੂੰ ਹੀ ਪਤਾ ਹੋਵੇ।”
5
ਸੋ ਯਹੂਦਾ ਪੈਸਿਆਂ ਨੂੰ ਹੈਕਲ ਵਿੱਚ ਸੁੱਟ ਕੇ ਚਲਾ ਗਿਆ। ਅਤੇ ਜਾ ਕੇ ਫ਼ਾਸੀ ਲੈ ਲਈ।
6
ਅਤੇ ਮੁੱਖ ਜਾਜਕਾਂ ਨੇ ਉਹ ਸਿੱਕੇ ਚੁੱਕ ਕੇ ਆਖਿਆ, “ਇਹਨਾਂ ਪੈਸਿਆ ਨੂੰ ਖ਼ਜਾਨੇ ਵਿੱਚ ਬਿਵਸਥਾ ਦੇ ਅਨੁਸਾਰ ਪਾਉਂਣਾ ਯੋਗ ਨਹੀਂ ਹੈ, ਕਿਉਂਕਿ ਇਹ ਲਹੂ ਦਾ ਮੁੱਲ ਹੈ।”
7
ਤਦ ਉਹਨਾਂ ਨੇ ਇਸ ਵਿਸ਼ੇ ਵਿੱਚ ਵਿਚਾਰ ਕੀਤਾ ਅਤੇ ਉਹਨਾਂ ਪੈਸਿਆ ਦਾ ਪਰਦੇਸੀਆਂ ਦੇ ਦੱਬਣ ਲਈ ਇੱਕ ਘੁਮਿਆਰ ਦਾ ਖੇਤ ਮੁੱਲ ਲੈ ਲਿਆ।
8
ਇਸੇ ਕਾਰਨ ਉਹ ਖੇਤ ਅੱਜ ਤੱਕ, “ਲਹੂ ਦਾ ਖੇਤ,” ਦੇ ਨਾਮ ਨਾਲ ਜਾਣਿਆ ਜਾਂਦਾ ਹੈ।
9
ਤਦ ਜਿਹੜਾ ਵਚਨ ਯੇਰਮਿਯਾਹ ਨਬੀ ਦੇ ਦੁਆਰਾ ਬੋਲਿਆ ਗਿਆ ਸੀ ਪੂਰਾ ਹੋਇਆ: “ਉਹਨਾਂ ਨੇ ਚਾਂਦੀ ਦੇ ਤੀਹ ਸਿੱਕੇ ਲਏ, ਜਿਸਦਾ ਇਸਰਾਏਲ ਵੰਸ਼ ਵਿੱਚੋਂ ਕਈਆਂ ਨੇ ਮੁੱਲ ਠਹਿਰਾਇਆ,
10
ਅਤੇ ਉਹਨਾਂ ਉਹ ਸਿੱਕੇ ਘੁਮਿਆਰ ਦੇ ਖੇਤ ਲਈ ਦੇ ਦਿੱਤੇ, ਜਿਵੇਂ ਪ੍ਰਭੂ ਨੇ ਮੈਨੂੰ ਆਗਿਆ ਦਿੱਤੀ।”
11
ਯਿਸ਼ੂ ਰਾਜਪਾਲ ਦੇ ਸਾਹਮਣੇ ਖੜ੍ਹੇ ਸਨ, ਅਤੇ ਰਾਜਪਾਲ ਨੇ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈ?” ਯਿਸ਼ੂ ਨੇ ਜਵਾਬ ਦਿੱਤਾ, “ਤੁਸੀਂ ਇਹ ਕਿਹਾ ਹੈ।”
12
ਜਦ ਮੁੱਖ ਜਾਜਕਾਂ ਅਤੇ ਬਜ਼ੁਰਗਾ ਨੇ ਯਿਸ਼ੂ ਉੱਤੇ ਦੋਸ਼ ਲਗਾਏ, ਤਾਂ ਯਿਸ਼ੂ ਨੇ ਕੋਈ ਜਵਾਬ ਨਾ ਦਿੱਤਾ।
13
ਤਦ ਪਿਲਾਤੁਸ ਨੇ ਯਿਸ਼ੂ ਨੂੰ ਪੁੱਛਿਆ, “ਕੀ ਤੂੰ ਨਹੀਂ ਸੁਣਦਾ ਜੋ ਇਹ ਤੇਰੇ ਵਿਰੁੱਧ ਕਿੰਨਿਆਂ ਗਵਾਹੀਆਂ ਦਿੰਦੇ ਹਨ?”
14
ਪਰ ਯਿਸ਼ੂ ਨੇ ਕਿਸੇ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਇੱਥੋ ਤੱਕ ਰਾਜਪਾਲ ਬਹੁਤ ਹਰੈਨ ਹੋਇਆ।
15
ਅਤੇ ਹਾਕਮਾ ਦਾ ਇਹ ਇੱਕ ਰਿਵਾਜ ਸੀ ਕਿ ਤਿਉਹਾਰ ਤੇ ਲੋਕਾਂ ਦੇ ਦੁਆਰਾ ਚੁਣੇ ਗਏ ਕੈਦੀ ਨੂੰ ਰਿਹਾ ਕੀਤਾ ਜਾਦਾਂ ਸੀ।
16
ਉਸ ਸਮੇਂ ਉੱਥੇ ਕੈਦੀ ਸੀ ਜਿਸ ਦਾ ਨਾਮ ਬਾਰ-ਅੱਬਾਸ ਸੀ।
17
ਜਦੋਂ ਭੀੜ ਇਕੱਠੀ ਹੋਈ ਸੀ ਤਾਂ ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ: ਬਾਰ-ਅੱਬਾਸ ਨੂੰ ਜਾ ਯਿਸ਼ੂ ਨੂੰ ਜਿਹੜਾ ਮਸੀਹ ਅਖਵਾਉਂਦਾ ਹੈ?”
18
ਕਿਉਂਕਿ ਉਹ ਜਾਣਦਾ ਸੀ ਕਿ ਉਹਨਾਂ ਨੇ ਯਿਸ਼ੂ ਨੂੰ ਈਰਖਾ ਦੇ ਕਾਰਨ ਉਸ ਦੇ ਹਵਾਲੇ ਕਰ ਦਿੱਤਾ ਸੀ।
19
ਜਦੋਂ ਪਿਲਾਤੁਸ ਨਿਆਂ ਆਸਨ ਦੀ ਗੱਦੀ ਉੱਤੇ ਬੈਠਾ ਹੋਇਆ ਸੀ, ਉਸਦੀ ਪਤਨੀ ਨੇ ਉਸ ਨੂੰ ਸੁਨੇਹਾ ਭੇਜਿਆ: “ਉਸ ਧਰਮੀ ਵਿਅਕਤੀ ਨਾਲ ਕੁਝ ਨਾ ਕਰਨਾ, ਕਿਉਂ ਜੋ ਮੈਂ ਸੁਫਨੇ ਵਿੱਚ ਉਸ ਦੇ ਕਾਰਨ ਵੱਡਾ ਦੁੱਖ ਵੇਖਿਆ।”
20
ਪਰ ਮੁੱਖ ਜਾਜਕਾਂ ਅਤੇ ਬਜ਼ੁਰਗਾ ਨੇ ਲੋਕਾਂ ਨੂੰ ਭੜਕਾਇਆ ਜੋ ਬਾਰ-ਅੱਬਾਸ ਨੂੰ ਮੰਗੋ ਅਤੇ ਯਿਸ਼ੂ ਦੇ ਲਈ ਮੌਤ ਦੀ ਸਜ਼ਾ।
21
ਫਿਰ ਰਾਜਪਾਲ ਨੇ ਉਹਨਾਂ ਨੂੰ ਪੁੱਛਿਆ, “ਤੁਸੀਂ ਦੋਨਾਂ ਵਿੱਚੋਂ ਕਿਸ ਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਲਈ ਛੱਡ ਦਿਆਂ?” ਉਹਨਾਂ ਨੇ ਜਵਾਬ ਦਿੱਤਾ, “ਬਾਰ-ਅੱਬਾਸ ਨੂੰ।”
22
ਪਿਲਾਤੁਸ ਨੇ ਉਹਨਾਂ ਨੂੰ ਪੁੱਛਿਆ, “ਫਿਰ ਯਿਸ਼ੂ ਨਾਲ ਜਿਹੜਾ ਮਸੀਹ ਅਖਵਾਉਂਦਾ ਹੈ, ਕੀ ਕੀਤਾ ਜਾਵੇ?” ਉਹਨਾਂ ਸਾਰਿਆ ਨੇ ਉੱਤਰ ਦਿੱਤਾ, “ਇਸਨੂੰ ਸਲੀਬ ਦਿਓ!”
23
ਤਦ ਪਿਲਾਤੁਸ ਨੇ ਪੁੱਛਿਆ, “ਕਿਉਂ? ਉਸਨੇ ਕਿਹੜਾ ਜੁਰਮ ਕੀਤਾ ਹੈ?” ਪਰ ਉਹ ਹੋਰ ਵੀ ਉੱਚੀ-ਉੱਚੀ ਰੌਲਾ ਪਾ ਕੇ ਕਹਿਣ ਲੱਗੇ, “ਇਸ ਨੂੰ ਸਲੀਬ ਤੇ ਚੜ੍ਹਾ ਦਿਓ!”
24
ਜਦ ਪਿਲਾਤੁਸ ਨੇ ਵੇਖਿਆ ਕਿ ਉਹ ਕੁਝ ਵੀ ਨਹੀਂ ਕਰ ਪਾ ਰਿਹਾ, ਸਗੋਂ ਰੌਲਾ ਹੋਰ ਜ਼ਿਆਦਾ ਵੱਧਦਾ ਜਾਂਦਾ ਹੈ, ਤਦ ਉਸਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ, ਅਤੇ ਉਸਨੇ ਕਿਹਾ, “ਮੈਂ ਇਸਦੇ ਲਹੂ ਤੋਂ ਨਿਰਦੋਸ਼ ਹਾਂ, ਤੁਸੀਂ ਇਸਦੇ ਲਈ ਜ਼ਿੰਮੇਵਾਰ ਹੋ!”
25
ਅਤੇ ਸਾਰੇ ਲੋਕਾਂ ਨੇ ਉੱਤਰ ਦਿੱਤਾ, “ਉਸਦਾ ਲਹੂ ਸਾਡੇ ਉੱਤੇ ਸਾਡੇ ਬੱਚਿਆਂ ਉੱਤੇ ਹੋਵੇ!”
26
ਤਦ ਉਸਨੇ ਉਹਨਾਂ ਲਈ ਬਾਰ-ਅੱਬਾਸ ਨੂੰ ਛੱਡ ਦਿੱਤਾ। ਪਰ ਯਿਸ਼ੂ ਨੂੰ ਕੋਰੜੇ ਮਾਰ ਕੇ ਸਲੀਬ ਉੱਤੇ ਚੜ੍ਹਾਉਣ ਲਈ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ।
27
ਤਦ ਹਾਕਮ ਦੇ ਸਿਪਾਹੀ ਮਸੀਹ ਯਿਸ਼ੂ ਨੂੰ ਮਹਿਲ ਵਿੱਚ ਲੈ ਗਏ ਅਤੇ ਉਸਦੇ ਆਲੇ-ਦੁਆਲੇ ਸਿਪਾਹੀਆਂ ਦੇ ਸਾਰੇ ਸਮੂਹ ਨੂੰ ਇਕੱਠੀਆਂ ਕੀਤਾ।
28
ਅਤੇ ਉਹਨਾਂ ਨੇ ਯਿਸ਼ੂ ਦੇ ਕੱਪੜੇ ਉਤਾਰ ਦਿੱਤੇ, ਅਤੇ ਚਮਕੀਲਾ ਲਾਲ ਚੋਗਾ ਯਿਸ਼ੂ ਨੂੰ ਪਹਿਨਾ ਦਿੱਤਾ।
29
ਅਤੇ ਉਹਨਾਂ ਨੇ ਇੱਕ ਕੰਡਿਆ ਦਾ ਤਾਜ ਬਣਵਾ ਕੇ ਯਿਸ਼ੂ ਦੇ ਸਿਰ ਉੱਤੇ ਪਾਇਆ। ਅਤੇ ਇੱਕ ਕਾਨਾ ਉਸ ਦੇ ਸੱਜੇ ਹੱਥ ਵਿੱਚ ਦਿੱਤਾ। ਅਤੇ ਯਿਸ਼ੂ ਦੇ ਸਾਹਮਣੇ ਗੋਡੇ ਝੁਕਾਏ ਅਤੇ ਮਖੌਲ ਕਰਕੇ ਆਖਿਆ, “ਹੇ ਯਹੂਦੀਆਂ ਦੇ ਪਾਤਸ਼ਾਹ ਨਮਸਕਾਰ!”
30
ਉਹਨਾਂ ਨੇ ਯਿਸ਼ੂ ਉੱਤੇ ਥੁੱਕਿਆ ਅਤੇ ਉਹ ਕਾਨਾ ਲੈ ਕੇ ਯਿਸ਼ੂ ਦੇ ਸਿਰ ਉੱਤੇ ਮਾਰਿਆ।
31
ਜਦ ਉਹਨਾਂ ਨੇ ਯਿਸ਼ੂ ਦਾ ਮਜ਼ਾਕ ਉਡਾਇਆ, ਤਦ ਉਹਨਾਂ ਨੇ ਉਸਦਾ ਚੋਗਾ ਲਾਹ ਲਿਆ ਅਤੇ ਉਸਦੇ ਦੇ ਕੱਪੜੇ ਉਸਨੂੰ ਪਹਿਨਾ ਦਿੱਤੇ। ਅਤੇ ਸਲੀਬ ਉੱਤੇ ਚੜ੍ਹਾਉਣ ਲਈ ਯਿਸ਼ੂ ਨੂੰ ਲੈ ਗਏ।
32
ਜਦੋਂ ਉਹ ਬਾਹਰ ਨਿੱਕਲ ਰਹੇ ਸਨ, ਉਹਨਾਂ ਨੂੰ ਸ਼ਿਮਓਨ ਨਾਮ ਦਾ ਇੱਕ ਕੁਰੇਨੀਆਂ ਸ਼ਹਿਰ ਦਾ ਮਨੁੱਖ ਮਿਲਿਆ, ਅਤੇ ਉਹਨਾਂ ਨੇ ਉਸਨੂੰ ਯਿਸ਼ੂ ਦੀ ਸਲੀਬ ਚੁੱਕਣ ਲਈ ਮਜ਼ਬੂਰ ਕੀਤਾ।
33
ਅਤੇ ਜਦੋਂ ਉਹ ਉਸ ਜਗ੍ਹਾ ਤੇ ਜਿਸਦਾ ਨਾਮ ਗੋਲਗੋਥਾ ਜਿਸ ਦਾ ਅਰਥ ਹੈ (ਖੋਪਰੀ ਦਾ ਸਥਾਨ) ਪਹੁੰਚੇ।
34
ਉਹਨਾਂ ਨੇ ਯਿਸ਼ੂ ਨੂੰ ਪੀਣ ਲਈ ਦਾਖਰਸ ਅਰਥਾਤ ਕੌੜੇ ਰਸ ਦਾ ਮਿਸ਼ਰਣ ਦਿੱਤਾ, ਪਰ ਯਿਸ਼ੂ ਨੇ ਚੱਖ ਕੇ ਉਸਨੂੰ ਪੀਣਾ ਨਾ ਚਾਹਿਆ।
35
ਜਦੋਂ ਉਹਨਾਂ ਨੇ ਉਸਨੂੰ ਸਲੀਬ ਤੇ ਚੜ੍ਹਾਇਆ, ਤਾਂ ਉਹਨਾਂ ਨੇ ਪਰਚੀਆਂ ਪਾ ਕੇ ਉਸਦੇ ਕੱਪੜੇ ਵੰਡ ਲਏ।
36
ਅਤੇ ਉਹ ਉੱਥੇ ਬੈਠ ਕੇ, ਨਿਗਰਾਨੀ ਕਰਨ ਲੱਗੇ।
37
ਉਹਨਾਂ ਨੇ ਉਸਦੇ ਸਿਰ ਦੇ ਉਤਾਹਾਂ ਕਰਕੇ ਦੋਸ਼ ਪੱਤਰੀ ਲਗਾਈ ਜਿਸ ਤੇ ਲਿਖਿਆ ਸੀ: ਇਹ ਯਿਸ਼ੂ, ਯਹੂਦੀਆਂ ਦਾ ਰਾਜਾ।
38
ਅਤੇ ਉਸ ਸਮੇਂ ਦੋ ਡਾਕੂ ਵੀ ਯਿਸ਼ੂ ਦੇ ਨਾਲ ਸਲੀਬ ਉੱਤੇ ਚੜ੍ਹਾਏ ਗਏ, ਇੱਕ ਸੱਜੇ ਅਤੇ ਦੂਸਰਾ ਖੱਬੇ ਪਾਸੇ।
39
ਜਿਹੜੇ ਉੱਥੋਂ ਲੰਘ ਰਹੇ ਸਨ, ਆਪਣਾ ਸਿਰ ਹਿਲਾਉਂਦੇ ਅਤੇ ਉਸਦਾ ਅਪਮਾਨ ਕਰਕੇ ਕਹਿੰਦੇ ਸਨ,
40
ਅਤੇ ਕਹਿੰਦੇ ਸਨ, “ਓਹ! ਹੈਕਲ ਨੂੰ ਢਾਹ ਕੇ ਅਤੇ ਉਸ ਨੂੰ ਤਿੰਨ ਦਿਨਾਂ ਵਿੱਚ ਦੁਬਾਰਾ ਬਣਾਉਣ ਵਾਲੇ, ਜੇ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਸਲੀਬ ਤੋਂ ਹੇਠਾਂ ਆ ਅਤੇ ਆਪਣੇ ਆਪ ਨੂੰ ਬਚਾ ਲੈ!”
41
ਇਸੇ ਤਰ੍ਹਾਂ ਮੁੱਖ ਜਾਜਕਾਂ, ਅਤੇ ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗਾ ਨੇ ਨਾਲ ਮਿਲ ਕੇ ਉਸਦਾ ਮਜ਼ਾਕ ਉਡਾਇਆ।
42
ਅਤੇ ਕਿਹਾ, “ਉਸਨੇ ਹੋਰਨਾ ਨੂੰ ਬਚਾਇਆ, ਪਰ ਉਹ ਆਪਣੇ ਆਪ ਨੂੰ ਨਹੀਂ ਬਚਾ ਸਕਦਾ! ਉਹ ਇਸਰਾਏਲ ਦਾ ਰਾਜਾ ਹੈ! ਹੁਣ ਸਲੀਬ ਤੋਂ ਥੱਲੇ ਉੱਤਰ ਆਵੇ ਤਾਂ ਅਸੀਂ ਇਸਦਾ ਵਿਸ਼ਵਾਸ ਕਰਾਂਗੇ।
43
ਇਹ ਪਰਮੇਸ਼ਵਰ ਤੇ ਭਰੋਸਾ ਰੱਖਦਾ ਹੈ। ਹੁਣ ਪਰਮੇਸ਼ਵਰ ਉਸਨੂੰ ਬਚਾਵੇ ਜੇ ਉਹ ਚਾਹੁੰਦਾ ਹੈ, ਕਿਉਂਕਿ ਇਸ ਨੇ ਕਿਹਾ ਸੀ, ‘ਮੈਂ ਪਰਮੇਸ਼ਵਰ ਦਾ ਪੁੱਤਰ ਹਾਂ।’ ”
44
ਇਸੇ ਤਰ੍ਹਾਂ ਉਸਦੇ ਨਾਲ ਸਲੀਬ ਦਿੱਤੇ ਗਏ ਡਾਕੂਆਂ ਨੇ ਵੀ ਉਸਦਾ ਅਪਮਾਨ ਕੀਤਾ।
45
ਦੁਪਹਿਰ ਤੋਂ ਲੈ ਕੇ ਦੇ ਤਿੰਨ ਵਜੇ ਤੱਕ ਸਾਰੇ ਦੇਸ਼ ਵਿੱਚ ਹਨੇਰਾ ਹੀ ਰਿਹਾ।
46
ਅਤੇ ਲਗਭਗ ਦੁਪਹਿਰ ਦੇ ਤਿੰਨ ਵਜੇ ਯਿਸ਼ੂ ਉੱਚੀ ਆਵਾਜ਼ ਵਿੱਚ ਪੁਕਾਰਿਆ, “ਏਲੀ, ਏਲੀ, ਲਮਾ ਸਬ਼ਖਥਾਨੀ?” ਜਿਸਦਾ ਅਰਥ ਹੈ, “ਮੇਰੇ ਪਰਮੇਸ਼ਵਰ, ਮੇਰੇ ਪਰਮੇਸ਼ਵਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ?”
47
ਅਤੇ ਜਦੋਂ ਉੱਥੇ ਖੜ੍ਹੇ ਕੁਝ ਲੋਕਾਂ ਨੇ ਇਹ ਸੁਣਿਆ, ਤੇ ਬੋਲੇ, “ਇਹ ਏਲੀਯਾਹ ਨੂੰ ਆਵਾਜ਼ ਮਾਰਦਾ ਹੈ।”
48
ਉਸੇ ਵੇਲੇ ਉਹਨਾਂ ਵਿੱਚੋਂ ਇੱਕ ਨੇ ਦੌੜ ਕੇ ਸਪੰਜ ਲਿਆਦਾਂ। ਅਤੇ ਸਿਰਕੇ ਨਾਲ ਗਿੱਲਾ ਕਰਕੇ ਅਤੇ ਸੋਟੀ ਉੱਤੇ ਬੰਨ੍ਹ ਕੇ ਯਿਸ਼ੂ ਦੇ ਮੂੰਹ ਨੂੰ ਲਗਾਇਆ।
49
ਹੋਰਨਾਂ ਨੇ ਕਿਹਾ, “ਹੁਣ ਇਸ ਨੂੰ ਇਕੱਲਾ ਛੱਡ ਦਿਓ। ਅਤੇ ਵੇਖੀਏ ਏਲੀਯਾਹ ਇਸ ਨੂੰ ਬਚਾਉਣ ਲਈ ਆਉਂਦਾ ਹੈ ਜਾਂ ਨਹੀਂ।”
50
ਯਿਸ਼ੂ ਨੇ ਫਿਰ ਉੱਚੀ ਆਵਾਜ਼ ਨਾਲ ਪੁਕਾਰ ਕੇ, ਆਪਣੀ ਆਤਮਾ ਛੱਡ ਦਿੱਤੀ।
51
ਅਤੇ ਉਸੇ ਵਕਤ ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਦੋ ਹਿੱਸਿਆ ਵਿੱਚ ਪਾਟ ਗਿਆ। ਅਤੇ ਧਰਤੀ ਕੰਬ ਗਈ, ਪੱਥਰ ਹਿਲ ਗਏ।
52
ਅਤੇ ਕਬਰਾਂ ਖੁੱਲ ਗਈਆ। ਅਤੇ ਬਹੁਤ ਸਾਰੇ ਪਵਿੱਤਰ ਲੋਕਾਂ ਦੀਆ ਲਾਸ਼ਾ ਜਿਹੜੇ ਮਰ ਚੁੱਕੇ ਸਨ ਜੀਵਨ ਦੇ ਲਈ ਜੀ ਉੱਠ ਗਏ।
53
ਅਤੇ ਯਿਸ਼ੂ ਦੇ ਜੀ ਉੱਠਣ ਤੋਂ ਬਾਅਦ ਉਹ ਕਬਰਾਂ ਵਿੱਚੋਂ ਬਾਹਰ ਨਿੱਕਲ ਆਏ ਅਤੇ ਪਵਿੱਤਰ ਸ਼ਹਿਰ ਵੱਲ ਨੂੰ ਗਏ, ਅਤੇ ਬਹੁਤ ਸਾਰੇ ਲੋਕਾਂ ਨੂੰ ਵਿਖਾਈ ਦਿੱਤੇ।
54
ਜਦੋਂ ਸੂਬੇਦਾਰ ਅਤੇ ਉਸਦੇ ਸਾਥੀ ਜਿਹੜੇ ਯਿਸ਼ੂ ਦੀ ਰਾਖੀ ਕਰ ਰਹੇ ਸਨ, ਉਹਨਾਂ ਨੇ ਭੁਚਾਲ ਅਤੇ ਜੋ ਕੁਝ ਵਾਪਰਿਆ ਸੀ ਉਹ ਸਭ ਵੇਖਿਆ ਤੇ ਡਰ ਗਏ, ਅਤੇ ਆਖਣ ਲੱਗੇ, “ਸੱਚ-ਮੁੱਚ ਉਹ ਪਰਮੇਸ਼ਵਰ ਦਾ ਪੁੱਤਰ ਸੀ!”
55
ਉੱਥੇ ਬਹੁਤ ਔਰਤਾਂ ਸਨ, ਜੋ ਦੂਰੋਂ ਵੇਖ ਰਹੀਆ ਸਨ। ਜੋ ਗਲੀਲ ਪ੍ਰਦੇਸ਼ ਤੋਂ ਯਿਸ਼ੂ ਦੀ ਸੇਵਾ ਕਰਦੀਆਂ ਹੋਈਆ ਉਸਦੇ ਪਿੱਛੇ-ਪਿੱਛੇ ਆਈਆਂ ਸਨ।
56
ਉਹਨਾਂ ਵਿੱਚੋਂ ਇੱਕ ਮਗਦਲਾ ਵਾਸੀ ਮਰਿਯਮ ਸੀ, ਅਤੇ ਯਾਕੋਬ ਅਤੇ ਯੋਸੇਫ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ।
57
ਜਦ ਸਾਂਮ ਹੋਈ, ਤਾਂ ਅਰਿਮਥਿਆ ਪਿੰਡ ਦਾ ਇੱਕ ਧਨੀ ਮਨੁੱਖ ਜਿਸ ਦਾ ਨਾਮ ਯੋਸੇਫ਼ ਸੀ ਆਇਆ, ਜਿਹੜਾ ਆਪ ਵੀ ਯਿਸ਼ੂ ਦਾ ਚੇਲਾ ਬਣ ਗਿਆ ਸੀ।
58
ਉਸਨੇ ਪਿਲਾਤੁਸ ਕੋਲ ਜਾ ਕੇ ਯਿਸ਼ੂ ਦੇ ਸਰੀਰ ਨੂੰ ਮੰਗਿਆ, ਅਤੇ ਪਿਲਾਤੁਸ ਨੇ ਉਸ ਨੂੰ ਸਰੀਰ ਲੈ ਜਾਣ ਦਾ ਹੁਕਮ ਦਿੱਤਾ।
59
ਅਤੇ ਯੋਸੇਫ਼ ਨੇ ਸਰੀਰ ਨੂੰ ਲੈ ਜਾ ਕੇ ਸਾਫ਼ ਕੱਪੜੇ ਵਿੱਚ ਲਪੇਟਿਆ।
60
ਅਤੇ ਉਸ ਨੂੰ ਨਵੀਂ ਕਬਰ ਵਿੱਚ ਰੱਖ ਦਿੱਤਾ, ਜਿਹੜੀ ਉਸਨੇ ਚੱਟਾਨ ਵਿੱਚ ਖੁਦਵਾਈ ਸੀ। ਅਤੇ ਇੱਕ ਭਾਰਾ ਪੱਥਰ ਕਬਰ ਦੇ ਮੂੰਹ ਅੱਗੇ ਰੇੜ ਕੇ ਉੱਥੋਂ ਚਲਾ ਗਿਆ।
61
ਅਤੇ ਮਗਦਲਾ ਵਾਸੀ ਮਰਿਯਮ ਅਤੇ ਦੂਸਰੀ ਮਰਿਯਮ ਕਬਰ ਦੇ ਸਾਹਮਣੇ ਬੈਠੀਆਂ ਸਨ।
62
ਅਗਲੇ ਦਿਨ, ਜਿਹੜਾ ਤਿਆਰੀ ਦੇ ਦਿਨ ਤੋਂ ਬਾਅਦ ਸੀ, ਮੁੱਖ ਜਾਜਕਾਂ ਅਤੇ ਫ਼ਰੀਸੀ ਇਕੱਠੇ ਹੋ ਕੇ ਪਿਲਾਤੁਸ ਕੋਲ ਗਏ।
63
ਅਤੇ ਬੋਲੇ, “ਸ਼੍ਰੀਮਾਨ ਜੀ, ਸਾਨੂੰ ਯਾਦ ਹੈ ਉਹ ਧੋਖੇਬਾਜ਼ ਜਦੋਂ ਜਿਉਂਦਾ ਹੀ ਸੀ ਕਹਿ ਗਿਆ ਸੀ, ‘ਮੈਂ ਤਿੰਨਾਂ ਦਿਨਾਂ ਬਾਅਦ ਜੀ ਉੱਠਾਂਗਾ।’
64
ਇਸ ਲਈ ਹੁਕਮ ਕਰੋ ਜੋ ਤੀਸਰੇ ਦਿਨ ਤੱਕ ਕਬਰ ਦੀ ਰਾਖੀ ਕੀਤੀ ਜਾਵੇ। ਕਿਤੇ ਅਜਿਹਾ ਨਾ ਹੋਵੇ, ਕਿ ਉਸਦੇ ਚੇਲੇ ਆ ਕੇ ਉਸਦਾ ਸਰੀਰ ਚੁਰਾ ਕੇ ਲੈ ਜਾਣ ਅਤੇ ਲੋਕਾਂ ਨੂੰ ਆਖਣ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਇਹ ਧੋਖਾ ਪਹਿਲਾਂ ਨਾਲੋਂ ਵੀ ਬੁਰਾ ਹੋਵੇਗਾ।”
65
ਪਿਲਾਤੁਸ ਨੇ ਉਹਨਾਂ ਨੂੰ ਉੱਤਰ ਦਿੱਤਾ, “ਰੱਖਿਅਕ ਤੁਹਾਡੇ ਕੋਲ ਹਨ, ਜਾਓ ਜਿਸ ਤਰ੍ਹਾ ਤੁਹਾਨੂੰ ਚੰਗਾ ਲੱਗੇ ਉਸ ਤਰ੍ਹਾ ਕਬਰ ਦੀ ਰਾਖੀ ਕਰੋ।”
66
ਸੋ ਉਹ ਕਬਰ ਤੇ ਗਏ ਪੱਥਰ ਉੱਤੇ ਮੋਹਰ ਲਗਾ ਕੇ ਪਹਿਰੇ ਦੇਣ ਵਾਲਿਆ ਕੋਲੋ ਰਾਖੀ ਕਰਵਾਈ।
← Chapter 26
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 28 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28