bible
ra
🌐 Language
English
Español
Français
Deutsch
Português
Italiano
Nederlands
Русский
中文
日本語
한국어
العربية
Türkçe
Tiếng Việt
ไทย
Indonesia
All Languages
Home
/
Punjabi
/
Punjabi 2022 (ਪੰਜਾਬੀ ਮੌਜੂਦਾ ਤਰਜਮਾ)
/
Matthew 14
Matthew 14
Punjabi 2022 (ਪੰਜਾਬੀ ਮੌਜੂਦਾ ਤਰਜਮਾ)
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 15 →
1
ਉਹਨਾਂ ਦਿਨਾਂ ਵਿੱਚ ਗਲੀਲ ਦੇ ਰਾਜਾ ਹੇਰੋਦੇਸ ਨੇ ਯਿਸ਼ੂ ਦੀ ਖ਼ਬਰ ਸੁਣੀ।
2
ਅਤੇ ਉਸਨੇ ਆਪਣੇ ਅਧਿਕਾਰੀਆਂ ਨੂੰ ਆਖਿਆ, “ਇਹ ਯੋਹਨ ਬਪਤਿਸਮਾ ਦੇਣ ਵਾਲਾ ਹੈ; ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ! ਅਤੇ ਇਸੇ ਕਾਰਨ ਉਸਦੇ ਵਿੱਚ ਇਹ ਸ਼ਕਤੀਆਂ ਕੰਮ ਕਰਦੀਆਂ ਹਨ।”
3
ਹੇਰੋਦੇਸ ਨੇ ਆਪਣੇ ਵੱਡੇ ਭਰਾ ਫਿਲਿੱਪਾਸ ਦੀ ਪਤਨੀ ਹੇਰੋਦਿਅਸ ਦੇ ਕਾਰਨ ਯੋਹਨ ਨੂੰ ਫੜਿਆ ਅਤੇ ਕੈਦ ਵਿੱਚ ਬੰਦ ਕਰ ਦਿੱਤਾ ਸੀ।
4
ਕਿਉਂਕਿ ਯੋਹਨ ਨੇ ਉਸ ਨੂੰ ਕਿਹਾ ਸੀ: “ਤੁਹਾਡੇ ਲਈ ਉਸ ਨਾਲ ਵਿਆਹ ਕਰਵਾਉਣਾ ਬਿਵਸਥਾ ਅਨੁਸਾਰ ਸਹੀ ਨਹੀਂ।”
5
ਹੇਰੋਦੇਸ ਯੋਹਨ ਨੂੰ ਮਾਰ ਦੇਣਾ ਚਾਹੁੰਦਾ ਸੀ, ਪਰ ਉਹ ਲੋਕਾਂ ਤੋਂ ਡਰਿਆ ਕਿਉਂਕਿ ਉਹ ਯੋਹਨ ਨੂੰ ਨਬੀ ਮੰਨਦੇ ਸਨ।
6
ਹੇਰੋਦੇਸ ਦੇ ਜਨਮ-ਦਿਨ ਤੇ ਹੇਰੋਦਿਅਸ ਦੀ ਧੀ ਮਹਿਮਾਨਾਂ ਅਤੇ ਹੇਰੋਦੇਸ ਲਈ ਨੱਚੀ ਤੇ ਉਸਦਾ ਮਨ ਬਹੁਤ ਖੁਸ਼ ਹੋਇਆ।
7
ਤਾਂ ਹੇਰੋਦੇਸ ਨੇ ਸਹੁੰ ਖਾ ਕੇ ਉਸ ਨਾਲ ਵਾਅਦਾ ਕੀਤਾ ਕਿ ਜੋ ਕੁਝ ਉਹ ਮੰਗੇ, ਮੈਂ ਉਸਨੂੰ ਦੇਵੇਗਾ।
8
ਤਾਂ ਉਸਨੇ ਆਪਣੀ ਮਾਂ ਦੇ ਦੁਆਰਾ ਉਕਸਾਏ ਜਾਣ ਕਰਕੇ ਕਿਹਾ ਕਿ, “ਹੁਣ ਇੱਥੇ ਮੈਨੂੰ ਯੋਹਨ ਬਪਤਿਸਮਾ ਦੇਣ ਵਾਲੇ ਦਾ ਸਿਰ ਥਾਲ ਵਿੱਚ ਰੱਖ ਕੇ ਦਿਓ।”
9
ਤਦ ਰਾਜਾ ਬਹੁਤ ਦੁਖੀ ਹੋਇਆ, ਪਰ ਆਪਣੀ ਸਹੁੰ ਅਤੇ ਉਹਨਾਂ ਮਹਿਮਾਨਾਂ ਦੇ ਕਾਰਨ ਜਿਹੜੇ ਉਸਦੇ ਨਾਲ ਖਾਣ ਲਈ ਬੈਠੇ ਸਨ, ਉਸ ਨੇ ਇਸ ਦਾ ਹੁਕਮ ਕਰ ਦਿੱਤਾ।
10
ਅਤੇ ਜੇਲ੍ਹ ਵਿੱਚ ਸਿਪਾਹੀਆਂ ਨੂੰ ਭੇਜ ਕੇ ਯੋਹਨ ਦਾ ਸਿਰ ਵਢਵਾ ਦਿੱਤਾ।
11
ਅਤੇ ਉਸਦਾ ਸਿਰ ਥਾਲ ਵਿੱਚ ਲਿਆਂਦਾ ਅਤੇ ਕੁੜੀ ਨੂੰ ਦਿੱਤਾ ਗਿਆ, ਉਹ ਆਪਣੀ ਮਾਂ ਦੇ ਕੋਲ ਲੈ ਗਈ।
12
ਅਤੇ ਯੋਹਨ ਦੇ ਚੇਲਿਆਂ ਨੇ ਉੱਥੇ ਜਾ ਕੇ ਉਸਦੀ ਲਾਸ਼ ਚੁੱਕੀ, ਉਸ ਨੂੰ ਦਫਨਾਇਆ ਅਤੇ ਆਣ ਕੇ ਯਿਸ਼ੂ ਨੂੰ ਖ਼ਬਰ ਦਿੱਤੀ।
13
ਜਦੋਂ ਯਿਸ਼ੂ ਨੇ ਇਹ ਸੁਣਿਆ, ਉਹ ਉੱਥੋਂ ਕਿਸ਼ਤੀ ਉੱਤੇ ਬੈਠ ਕੇ ਇੱਕ ਇਕਾਂਤ ਜਗ੍ਹਾ ਵਿੱਚ ਅਲੱਗ ਚਲੇ ਗਏ। ਅਤੇ ਲੋਕ ਇਹ ਸੁਣ ਕੇ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ।
14
ਜਦੋਂ ਯਿਸ਼ੂ ਉੱਥੇ ਪਹੁੰਚੇ ਤਾਂ ਉਸਨੇ ਇੱਕ ਵੱਡੀ ਭੀੜ ਨੂੰ ਦੇਖਿਆ ਅਤੇ ਉਹਨਾਂ ਉੱਤੇ ਤਰਸ ਖਾ ਕੇ ਉਹਨਾਂ ਦੇ ਰੋਗੀਆਂ ਨੂੰ ਚੰਗਾ ਕੀਤਾ।
15
ਜਦ ਸਾਂਮ ਹੋਈ ਤਾਂ ਚੇਲਿਆਂ ਨੇ ਕੋਲ ਆ ਕੇ ਕਿਹਾ, “ਇਹ ਇੱਕ ਉਜਾੜ ਜਗ੍ਹਾ ਹੈ, ਅਤੇ ਪਹਿਲਾਂ ਹੀ ਦੇਰ ਹੋ ਰਹੀ ਹੈ। ਭੀੜ ਨੂੰ ਭੇਜ ਦਿਓ ਤਾਂ ਜੋ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ।”
16
ਯਿਸ਼ੂ ਨੇ ਉੱਤਰ ਦਿੱਤਾ, “ਉਹਨਾਂ ਨੂੰ ਜਾਣ ਦੀ ਲੋੜ ਨਹੀਂ ਹੈ। ਤੁਸੀਂ ਉਹਨਾਂ ਨੂੰ ਕੁਝ ਖਾਣ ਲਈ ਦਿਓ।”
17
ਉਹਨਾਂ ਨੇ ਕਿਹਾ, “ਇੱਥੇ ਸਾਡੇ ਕੋਲ ਸਿਰਫ ਪੰਜ ਰੋਟੀਆ ਅਤੇ ਦੋ ਮੱਛੀਆਂ ਹਨ।”
18
ਤਾਂ ਯਿਸ਼ੂ ਬੋਲੇ, “ਉਹਨਾਂ ਨੂੰ ਇੱਥੇ ਮੇਰੇ ਕੋਲ ਲਿਆਓ।”
19
ਅਤੇ ਯਿਸ਼ੂ ਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਤਦ ਉਸਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲੈ ਕੇ ਸਵਰਗ ਵੱਲ ਵੇਖ ਕੇ ਪਰਮੇਸ਼ਵਰ ਦਾ ਧੰਨਵਾਦ ਕੀਤਾ ਅਤੇ ਰੋਟੀਆ ਤੋੜੀਆਂ। ਤਦ ਉਹਨਾਂ ਨੇ ਚੇਲਿਆਂ ਨੂੰ ਦੇ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਦੇ ਦਿੱਤੀਆਂ।
20
ਉਹਨਾਂ ਸਾਰਿਆਂ ਨੇ ਖਾਧਾ ਅਤੇ ਸੰਤੁਸ਼ਟ ਹੋ ਗਏ, ਖਾਣ ਤੋਂ ਬਾਅਦ ਚੇਲਿਆਂ ਨੇ ਬਚੇ ਹੋਏ ਟੁੱਕੜਿਆਂ ਨਾਲ ਬਾਰਾਂ ਟੋਕਰੇ ਭਰੇ।
21
ਅਤੇ ਖਾਣ ਵਾਲੇ ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਪੰਜ ਹਜ਼ਾਰ ਮਰਦ ਸਨ।
22
ਤੁਰੰਤ ਯਿਸ਼ੂ ਨੇ ਆਪਣੇ ਚੇਲਿਆਂ ਨੂੰ ਕਿਸ਼ਤੀ ਉੱਤੇ ਚੜ੍ਹਨ ਲਈ ਆਗਿਆ ਦਿੱਤੀ, ਤੁਸੀਂ ਮੇਰੇ ਨਾਲੋਂ ਪਹਿਲਾਂ ਕਿਸ਼ਤੀ ਉੱਤੇ ਚੜ੍ਹ ਕੇ ਪਾਰ ਲੰਘ ਜਾਓ, ਕਿ ਜਦ ਤੱਕ ਉਹ ਭੀੜ ਨੂੰ ਵਿਦਾ ਕਰੇ।
23
ਭੀੜ ਨੂੰ ਭੇਜਣ ਤੋਂ ਬਾਅਦ, ਉਹ ਪ੍ਰਾਰਥਨਾ ਕਰਨ ਲਈ ਇਕੱਲੇ ਪਹਾੜ ਉੱਤੇ ਚੜ੍ਹ ਗਏ। ਅਤੇ ਜਦੋਂ ਰਾਤ ਹੋਈ ਤਾਂ ਉਹ ਉੱਥੇ ਇਕੱਲੇ ਹੀ ਸਨ।
24
ਅਤੇ ਕਿਸ਼ਤੀ ਪਹਿਲਾਂ ਹੀ ਜ਼ਮੀਨ ਤੋਂ ਕਾਫ਼ੀ ਦੂਰੀ ਤੇ ਸੀ, ਅਤੇ ਝੀਲ ਵਿੱਚ ਲਹਿਰਾਂ ਕਰਕੇ ਡੋਲਦੀ ਸੀ, ਕਿਉਂਕਿ ਹਵਾ ਉਲਟੀ ਦਿਸ਼ਾ ਤੋਂ ਸੀ।
25
ਅਤੇ ਰਾਤ ਦੇ ਚੌਥੇ ਪਹਿਰ ਯਿਸ਼ੂ ਝੀਲ ਦੇ ਉੱਤੇ ਤੁਰਦੇ ਹੋਏ, ਉਹਨਾਂ ਵੱਲ ਆਏ।
26
ਅਤੇ ਚੇਲਿਆਂ ਨੇ ਯਿਸ਼ੂ ਨੂੰ ਝੀਲ ਦੇ ਕੰਢੇ ਉੱਤੇ ਤੁਰਦੇ ਵੇਖਿਆ, ਤਾਂ ਉਹ ਘਬਰਾ ਕੇ ਆਖਣ ਲੱਗੇ। “ਇਹ ਭੂਤ ਹੈ,” ਅਤੇ ਡਰ ਨਾਲ ਚੀਕਾਂ ਮਾਰਨ ਲੱਗੇ।
27
ਪਰ ਯਿਸ਼ੂ ਨੇ ਤੁਰੰਤ ਉਹਨਾਂ ਨੂੰ ਆਖਿਆ, “ਹੌਸਲਾ ਰੱਖੋ! ਇਹ ਮੈਂ ਹਾਂ, ਨਾ ਡਰੋ।”
28
ਪਤਰਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਜੇ ਤੁਸੀਂ ਹੋ ਤਾਂ ਮੈਨੂੰ ਆਗਿਆ ਦਿਓ ਕਿ ਮੈਂ ਪਾਣੀ ਉੱਤੇ ਚੱਲ ਕੇ ਤੁਹਾਡੇ ਕੋਲ ਆਵਾਂ।”
29
ਯਿਸ਼ੂ ਨੇ ਕਿਹਾ, “ਆਓ।” ਪਤਰਸ ਕਿਸ਼ਤੀ ਤੋਂ ਉੱਤਰ ਕੇ ਯਿਸ਼ੂ ਦੇ ਕੋਲ ਜਾਣ ਲਈ ਪਾਣੀ ਉੱਤੇ ਤੁਰਨ ਲੱਗਾ।
30
ਪਰ ਹਵਾ ਨੂੰ ਵੇਖ ਕੇ ਡਰ ਗਿਆ ਅਤੇ ਜਦੋਂ ਡੁੱਬਣ ਲੱਗਾ ਤਾਂ ਚੀਕਾਂ ਮਾਰ ਕੇ ਬੋਲਿਆ, “ਪ੍ਰਭੂ ਜੀ, ਮੈਨੂੰ ਬਚਾ ਲਓ!”
31
ਅਤੇ ਤੁਰੰਤ ਯਿਸ਼ੂ ਨੇ ਹੱਥ ਵਧਾ ਕੇ ਉਸਨੂੰ ਫੜ ਲਿਆ। ਅਤੇ ਕਿਹਾ, “ਥੋੜ੍ਹੇ ਵਿਸ਼ਵਾਸ ਵਾਲਿਆ, ਤੂੰ ਕਿਉਂ ਸ਼ੱਕ ਕੀਤਾ?”
32
ਅਤੇ ਜਦੋਂ ਉਹ ਕਿਸ਼ਤੀ ਉੱਤੇ ਚੜ੍ਹ ਗਏ ਤਾਂ ਹਵਾ ਰੁਕ ਗਈ।
33
ਅਤੇ ਤਦ ਜਿਹੜੇ ਕਿਸ਼ਤੀ ਵਿੱਚ ਸਨ, ਉਹਨਾਂ ਨੇ ਉਸਦੀ ਮਹਿਮਾ ਕੀਤੀ, ਅਤੇ ਕਿਹਾ, “ਸੱਚ-ਮੁੱਚ ਤੁਸੀਂ ਪਰਮੇਸ਼ਵਰ ਦੇ ਪੁੱਤਰ ਹੋ।”
34
ਜਦੋਂ ਉਹ ਪਾਰ ਲੰਘੇ, ਤਾਂ ਗਨੇਸਰੇਤ ਦੀ ਧਰਤੀ ਤੇ ਆ ਗਏ।
35
ਅਤੇ ਜਦੋਂ ਉਸ ਜਗ੍ਹਾ ਦੇ ਲੋਕਾਂ ਨੇ ਯਿਸ਼ੂ ਨੂੰ ਪਛਾਣ ਲਿਆ, ਤਾਂ ਉਨ੍ਹਾਂ ਨੇ ਆਸ-ਪਾਸ ਦੇ ਦੇਸ਼ਾ ਨੂੰ ਸੁਨੇਹਾ ਭੇਜਿਆ। ਅਤੇ ਲੋਕ ਆਪਣੇ ਸਾਰੇ ਬੀਮਾਰਾ ਨੂੰ ਉਸਦੇ ਕੋਲ ਲੈ ਆਏ।
36
ਅਤੇ ਯਿਸ਼ੂ ਨੂੰ ਬੇਨਤੀ ਕੀਤੀ ਕਿ ਉਹ ਬਿਮਾਰਾਂ ਨੂੰ ਆਪਣੇ ਕੱਪੜੇ ਦੇ ਕਿਨਾਰੇ ਨੂੰ ਛੂਹਣ ਲੈਣ ਦੇਵੇ, ਅਤੇ ਜਿਸਨੇ ਵੀ ਉਸਨੂੰ ਛੂਹਿਆ ਉਹ ਸਭ ਚੰਗੇ ਹੋ ਗਏ।
← Chapter 13
Jump to:
Chapter 1
Chapter 2
Chapter 3
Chapter 4
Chapter 5
Chapter 6
Chapter 7
Chapter 8
Chapter 9
Chapter 10
Chapter 11
Chapter 12
Chapter 13
Chapter 14
Chapter 15
Chapter 16
Chapter 17
Chapter 18
Chapter 19
Chapter 20
Chapter 21
Chapter 22
Chapter 23
Chapter 24
Chapter 25
Chapter 26
Chapter 27
Chapter 28
Chapter 15 →
All chapters:
1
2
3
4
5
6
7
8
9
10
11
12
13
14
15
16
17
18
19
20
21
22
23
24
25
26
27
28